ਸੁਰਜੀਤ ਗੱਗ ਉੱਪਰ ਹਮਲੇ ਦਾ
ਡੱਟਕੇ ਵਿਰੋਧ ਕਰੋ
ਕੁਝ ਧੌਂਸਬਾਜ਼ ਵਿਅਕਤੀਆਂ ਵੱਲੋਂ ਆਨੰਦਪੁਰ ਸਾਹਿਬ ਬਾਜ਼ਾਰ ਵਿਚ ਪੰਜਾਬੀ ਕਵੀ ਸੁਰਜੀਤ ਗੱਗ ਉੱਪਰ ਹਮਲਾ ਕਰਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਯਾਦੀ ਅਤੇ ਉਸਦੇ ਇਕ ਸਾਥੀ ਨੇ ਸੁਰਜੀਤ ਗੱਗ ਨੂੰ ਮਾਰਕੀਟ ਵਿਚ ਘੇਰਕੇ ਉਸ ਉੱਪਰ ਹਮਲਾ ਕੀਤਾ। ਉੱਥੋਂ ਆਪਣਾ ਬਚਾਅ ਕਰਕੇ ਜਦੋਂ ਗੱਗ ਨੇ ਆਪਣੇ ਪਿੰਡ ਦਾ ਰਸਤਾ ਲੈਕੇ ਪਿੰਡ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਮੋਟਰ ਸਾਈਕਲ ਉੱਪਰ ਉਸਦਾ ਦੁਬਾਰਾ ਪਿੱਛਾ ਕਰਕੇ ਉਸਨੂੰ ਫਿਰ ਘੇਰ ਲਿਆ ਅਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਚੌਕ ਵਿਚ ਲਿਜਾਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੱਗ ਨੇ ਦੱਸਿਆ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਪਿਛਲੇ ਸਾਲ ਜੁਲਾਈ ਮਹੀਨੇ ਜੇਲ੍ਹ ਵਿਚ ਵੀ ਉਪਰ ਦੋ ਵਾਰ ਹਮਲਾ ਕੀਤਾ ਸੀ। ਜਮਹੂਰੀ ਅਧਿਕਾਰ ਸਭਾ ਪੰਜਾਬ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਹ ਦਰਅਸਲ ਲੇਖਕ ਦੀ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ ਅਤੇ ਇਸ ਧੌਂਸਬਾਜ਼ ਕਾਰਵਾਈ ਦਾ ਸਮੂਹ ਲੋਕਪੱਖੀ ਤਾਕਤਾਂ ਨੂੰ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ। ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ ਸੁਰਜੀਤ ਗੱਗ ਉੱਪਰ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ ਅਤੇ ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
-ਪ੍ਰੋਫੈਸਰ ਏ ਕੇ. ਮਲੇਰੀ ਸੂਬਾ ਪ੍ਰਧਾਨ, ਪ੍ਰੋਫੈਸਰ ਜਗਮੋਹਣ ਸਿੰਘ ਜਨਰਲ ਸਕੱਤਰ (ਜਮਹੂਰੀ ਅਧਿਕਾਰ ਸਭਾ ਪੰਜਾਬ)
No comments:
Post a Comment