ਵਿਦਿਆਰਥੀ ਏਕਤਾ ਮੁਰਦਾਬਾਦ” ਦਾ ਨਾਅਰਾ ਲਾਉਣ ਵਾਲੇ ਪ੍ਰੋ. ਤੋਂ ਮੁਆਫੀ ਮੰਗਵਾਈ
ਸਟੂਡੈਂਟਸ ਫਾਰ ਸੁਸਾਇਟੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਡਿਪਾਰਟਮੈਂਟ ਵਿੱਚ ਲੰਮੇ ਸਮੇਂ ਤੋਂ ਲਮਕਦੇ ਮਸਲਿਆਂ ਨੂੰ ਲੈ ਕੇ ਚੇਅਰਮੈਨ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਮੰਗਾਂ ਹੇਠ ਲਿਖੀਆਂ ਸਨ: • ਬੀ.ਏ. ਤੇ ਬੀ.ਕਾੱਮ ਦੇ ਵਿਦਿਆਰਥੀਆਂ ਨੂੰ 13 ਜੋਸ਼ੀ ਲਾਇਬਰੇਰੀ ਵਿੱਚੋਂ ਕਿਤਾਬਾਂ ਲੈ ਸਕਣ ਦੀ ਇਜਾਜ਼ਤ ਦਿੱਤੀ ਜਾਵੇ। ਇਸਦੇ ਨਾਲ ਹੀ ਵਿਭਾਗ ਦੀ ਲਾਇਬਰੇਰੀ ਵਿੱਚੋਂ ਕਿਤਾਬਾਂ ਲੈਣ ਲਈ 5 ਤੋਂ 7 ਵਜੇ ਦੇ ਸਮੇਂ ਨੂੰ ਵਧਾ ਕੇ ਦੁਪਹਿਰ 3 ਤੋਂ ਰਾਤ 9 ਵਜੇ ਤੱਕ ਕੀਤਾ ਜਾਵੇ। ਵਿਭਾਗ ਵਿੱਚ ਸਾਫ ਅਤੇ ਸ਼ੁੱਧ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ (ਜੋ ਕਿ ਹਾਲੇ ਤੱਕ ਨਹੀਂ ਸੀ)। ਰਾਤ 9 ਵਜੇ ਤੱਕ ਕਲਾਸਾਂ ਚੱਲਦੇ ਹੋਣ ਕਰਕੇ ਵਿਭਾਗ ਦੇ ਬਾਹਰ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ। ਮੰਗਾਂ ਮਨਵਾਉਣ ਲਈ ਵਿਦਿਆਰਥੀਆਂ ਨੇ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਵਿਭਾਗ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਮੰਗਾਂ ਦੇ ਮੰਨੇ ਜਾਣ ਅਤੇ ਲਿਖਤੀ ਰੂਪ ਵਿੱਚ ਮਿਲਣ ਤੱਕ ਦਫ਼ਤਰ ਦੇ ਬਾਹਰ ਬੈਠਣ ਦਾ ਹੀ ਫੈਸਲਾ ਕੀਤਾ ਗਿਆ। ਗੌਰਤਲਬ ਹੈ ਕਿ ਇਹਨਾਂ ਹੀ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਪਹਿਲਾਂ ਵੀ ਕਈ ਵਾਰ ਚੇਅਰਮੈਨ ਨੂੰ ਦਰਖਾਸਤ ਦਿੱਤੀ ਗਈ ਸੀ। ਹਰ ਵਾਰ ਮੰਗਾਂ ਨਾ ਮੰਨਣ ਅਤੇ ਉਲਟਾ ਵਿਦਿਆਰਥੀਆਂ ਨੂੰ ਜ਼ਲੀਲ ਕਰਕੇ ਭੇਜਣ ਵਾਲੇ ਚੇਅਰਮੈਨ ਦਾ ਦਫ਼ਤਰ ਅੱਜ ਵਿਦਿਆਰਥੀਆਂ ਨੇ ਮੰਗਾਂ ਮੰਨੇ ਜਾਣ ਤੱਕ ਘੇਰ ਕੇ ਰੱਖਿਆ। ਪ੍ਰਦਰਸ਼ਣ ਨੂੰ ਦਬਾਉਣ ਦੇ ਇਰਾਦੇ ਨਾਲ ਪੁਲਿਸ ਵੀ ਬੁਲਾਈ ਗਈ ਅਤੇ ਚੇਅਰਮੈਨ ਦੇ ਇਸ਼ਾਰੇ 'ਤੇ ਇੱਕ ਪ੍ਰੋਫੈਸਰ ਨੇ ਵਿਦਿਆਰਥੀਆਂ ਦਾ ਮੂੰਹ ਚਿੜਾਉਂਦਿਆਂ “ਸਟੂਡੈਂਟ ਯੁਨਿਟੀ ਮੁਰਦਾਬਾਦ” ਦਾ ਨਾਅਰਾ ਲਾ ਦਿੱਤਾ। ਨਾਅਰੇ ਤੋਂ ਰੋਹ ਵਿੱਚ ਆਏ ਵਿਦਿਆਰਥੀਆਂ ਨੇ ਆਪਣੀਆਂ ਪਹਿਲੀਆਂ ਮੰਗਾਂ ਮੰਨੇ ਜਾਣ ਦੇ ਬਾਵਜੂਦ ਵੀ ਪ੍ਰੋਫੈਸਰ ਵੱਲੋਂ ਵਿਦਿਆਰਥੀਆਂ ਤੋਂ ਮੁਆਫੀ ਮੰਗਣ ਤੱਕ ਧਰਨਾ ਜਾਰੀ ਰੱਖਿਆ। ਚੇਅਰਮੈਨ, ਪ੍ਰਸਾਸ਼ਣ ਅਤੇ ਪੁਲਿਸ ਵੱਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਵਿਦਿਆਰਥੀ ਡਟੇ ਰਹੇ ਅਤੇ ਅਖੀਰ ਪ੍ਰੋਫੈਸਰ ਨੇ ਬਾਹਰ ਵਿਦਿਆਰਥੀਆਂ ਵਿੱਚ ਆ ਕੇ “ਸਟੂਡੈਂਟ ਯੁਨਿਟੀ ਜਿੰਦਾਬਾਦ” ਦਾ ਨਾਅਰਾ ਲਾਇਆ। ਹੱਕ ਮੰਗਦੇ ਵਿਦਿਆਰਥੀਆਂ ਨੇ ਇਸ ਤਰ੍ਹਾਂ ਦੇ ਵਿਦਿਆਰਥੀ-ਵਿਰੋਧੀ ਪ੍ਰਸਾਸ਼ਣ ਨੂੰ ਆਪਣੀ ਏਕਤਾ ਦੇ ਦਮ 'ਤੇ ਝੁਕਣ ਲਈ ਮਜਬੂਰ ਕੀਤਾ।
ਵਿਦਿਆਰਥੀ ਆਗੂ ਮੁਅੱਤਲ ਕੀਤੇ ਜਾਣ 'ਤੇ ਕਾਲਜ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ
16 ਸਤੰਬਰ ਨੂੰ ਪ੍ਰਾਈਵੇਟ ਕਾਲਜਾਂ ਵੱਲੋਂ ਦਲਿਤ ਵਿਦਿਆਰਥੀਆਂ ਤੋਂ ਨਾਜਾਇਜ਼ ਫੀਸਾਂ ਦੀ ਵਸੂਲੀ ਦੇ ਮੁੱਦੇ 'ਤੇ ਲੜੇ ਜਾ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਵਿਦਿਆਰਥੀ ਆਗੂਆਂ ਨੂੰ ਸਥਾਨਕ ਐੱਸ.ਡੀ. ਕਾਲਜ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਖਫ਼ਾ ਵਿਦਿਆਰਥੀਆਂ ਨੇ ਸਥਾਨਕ ਚਿੰਟੂ ਪਾਰਕ ਬਰਨਾਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐਸ.ਯੂ) ਦੀ ਅਗਵਾਈ ਹੇਠ ਮੀਟਿੰਗ ਕਰਕੇ ਕਾਲਜ ਪ੍ਰਿੰਸੀਪਲ ਅਤੇ ਮੈਨੇਜਮੈਂਟ ਖ਼ਿਲਾਫ਼ ਦਲਿਤਾਂ ਨਾਲ ਵਿਤਕਰੇ ਵਿਰੋਧੀ ਹਫ਼ਤਾ ਮਨਾਉਂਦਿਆਂ ਅਰਥੀਆਂ ਸਾੜਨ ਦਾ ਫ਼ੈਸਲਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. ਦੇ ਸੂਬਾ ਸਕੱਤਰ ਪਰਦੀਪ ਕਸਬਾ ਤੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਸੇਖਾ ਅਤੇ ਗੁਰਤੇਜ ਸਿੰਘ ਬਰਨਾਲਾ ਨੇ ਕਿਹਾ ਕਿ ਪਿਛਲੇ ਸਮੇਂ ਕਾਲਜ ਵਿੱਚ ਦਲਿਤ ਵਿਦਿਆਰਥੀਆਂ ਤੋਂ ਵਸੂਲੀਆਂ ਜਾ ਰਹੀਆਂ ਵਾਧੂ ਫ਼ੀਸਾਂ ਦਾ ਪੀ.ਐੱਸ.ਯੂ. ਦੀ ਅਗਵਾਈ ਵਿਚ ਵਿਦਿਆਰਥੀਆਂ ਵੱਲੋਂ ਸੰਘਰਸ਼ ਕੀਤਾ ਗਿਆ ਸੀ। ਇਸੇ ਰੋਸ ਦੇ ਚਲਦਿਆਂ ਹੀ ਲੰਘੀਂ 30 ਅਗਸਤ ਨੂੰ ਕਾਲਜ ਵਿੱਚ ਪੁੱਜੀ ਨੈਕ (ਐਨ.ਏ.ਏ.ਸੀ.) ਦੀ ਟੀਮ ਮੌਕੇ ਵੀ ਵਿਦਿਆਰਥੀਆਂ ਰੋਸ ਜ਼ਾਹਿਰ ਕੀਤਾ ਸੀ। ਜਿਸ ਤੋਂ ਖਫ਼ਾ ਪ੍ਰਿੰਸੀਪਲ ਨੇ ਆਪਣਾ ਕਥਿਤ ਦਲਿਤ ਵਿਰੋਧੀ ਰੁਖ਼ ਅਪਣਾਉਂਦਿਆਂ ਇਸ ਰੋਸ ਦੀ ਅਗਵਾਈ ਕਰਨ ਵਾਲੇ ਚਾਰ ਆਗੂਆਂ ਗੁਰਤੇਜ ਸਿੰਘ, ਸੁਖਪਾਲ ਸਿੰਘ, ਅਮਰੀਕ ਸਿੰਘ ਤੇ ਰਣਜੀਤ ਸਿੰਘ ਨੂੰ ਕਾਲਜ ਵਿੱਚੋਂ ਸਸਪੈਂਡ ਕਰ ਦਿੱਤਾ ਹੈ। ਜਿਹੜਾ ਕਿ ਸਰਾਸਰ ਧੱਕਾ ਅਤੇ ਵਿਦਿਆਰਥੀ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦਾ ਕੋਝ੍ਹਾ ਯਤਨ ਹੈ। ਆਗੂਆਂ ਮੰਗ ਕੀਤੀ ਕਿ ਸਸਪੈਂਡ ਕੀਤੇ ਵਿਦਿਆਰਥੀ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਬਹਾਲ ਕੀਤਾ ਜਾਵੇ।
ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਜਲਿਆਂਵਾਲਾ ਕਾਂਡ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਤੇ ਮੋਗਾ ਗੋਲੀ ਕਾਂਡ ਦੀ 46ਵੀਂ ਵਰ੍ਹੇਗੰਢ ਦਾ ਸਮਾਗਮ ਸਫਲ ਰਿਹਾ
ਇਸ ਮੌਕੇ ਪ੍ਰੋ. ਜਗਮੋਹਣ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ )ਅਤੇ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਵਿਸ਼ੇਸ਼ ਤੋਰ 'ਤੇ ਪਹੁੰਚੇ ਸ਼ਹੀਦ ਹਰਜੀਤ ਚੜਿੱਕ ਦੇ ਪਰਿਵਾਰਿਕ ਮੈਂਬਰਜ਼, ਪੀ.ਐਸ.ਯੂ. ਸਾਬਕਾ ਸੂਬਾ ਪ੍ਰਧਾਨ ਗੁਰਮੁੱਖ ਸਿੰਘ ਮਾਨ, ਮਾ. ਦਰਸ਼ਨ ਤੂਰ, ਡਾ. ਅੰਮ੍ਰਿਤ ਪਾਲ, ਮਾ. ਇਕਬਾਲ ਸਿੰਘ ਧੂੜਕੋਟ, ਲਾਲ ਸਿੰਘ ਗੋਲੇਵਾਲਾ ਨੂੰ ਸਨਮਾਨਿਤ ਵੀ ਕੀਤਾ ਗਿਆ। ਕਵੀਸ਼ਰੀ ਜੱਥਾ ਰਸੂਲਪੁਰ ਨੇ ਕਵੀਸ਼ਰੀਆ ਪੇਸ਼ ਕੀਤੀਆ ਤੇ ਤੀਰਥ ਚੜਿੱਕ ਦੀ ਟੀਮ ਵੱਲੋਂ ਨਾਟਕ ਵੀ ਖੇਡਿਆ ਗਿਆ। ਪੀ.ਐਸ.ਯੂ. ਨੇ ਐਲਾਨ ਕੀਤਾ ਕਿ ਮਹੀਨੇ ਦੇ ਦੋ ਐਤਵਾਰ ਨੂੰ ਵਿਦਿਆਰਥੀ ਇਸ ਜਗਾ ਇਕੱਠੇ ਹੋ ਕੇ ਵਿਚਾਰ ਚਰਚਾ ਕਰਿਆ ਕਰਨਗੇ।

ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ
23 ਅਕਤੂਬਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਦੇਸ਼ ਅਤੇ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਜਲੰਧਰ, ਰੋਡੇ, ਫ਼ਰੀਦਕੋਟ, ਮੋਗਾ, ਘਨੌਰ, ਨਾਭਾ, ਪਟਿਆਲਾ, ਸੰਗਰੂਰ, ਮਲੇਰਕੋਟਲਾ, ਗੁਰਦਾਸਪੁਰ, ਰੋਪੜ, ਨਵਾਂਸ਼ਹਿਰ, ਬਠਿੰਡਾ, ਮੁਕਤਸਰ, ਕੋਟਕਪੂਰਾ, ਮੀਨੀਆ ਅਤੇ ਫਾਜ਼ਿਲਕਾ 'ਚ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਸਮੇਤ ਪੰਜਾਬ ਕਸ਼ਮੀਰੀ ਅਤੇ ਬਾਹਰੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਲਿਸਟਾਂ ਬਣਾਉਣ, ਉਹਨਾਂ ਦੀ ਖਾਸ ਨਿਗਰਾਨੀ ਦੇ ਨਾਮ ਹੇਠ ਸ਼ੱਕੀ, ਬੇਗਾਨਗੀ ਅਤੇ ਨਫ਼ਰਤੀ ਮਾਹੌਲ ਪੈਦਾ ਹੋਣ ਕਾਰਨ ਕਸ਼ਮੀਰੀ ਵਿਦਿਆਰਥੀ ਸਹਿਮ ਦੇ ਮਾਹੌਲ ਹੇਠ ਜੀਅ ਰਹੇ ਹਨ ਅਤੇ ਵਿਦਿਆਰਥੀ ਦੇਸ਼ ਭਰ 'ਚੋਂ ਸਮੇਤ ਪੰਜਾਬ ਨੂੰ ਛੱਡ ਕੇ ਕਸ਼ਮੀਰ ਨੂੰ ਵਾਪਸ ਜਾ ਰਹੇ ਹਨ। ਡੀ.ਜੀ.ਪੀ. ਸੁਰੇਸ਼ ਅਰੋੜਾ ਦਾ ਇਹ ਕਹਿਣਾ ਕਿ ਕਸ਼ਮੀਰੀ ਵਿਦਿਆਰਥੀਆਂ 'ਚ ਸਹਿਮ ਨਹੀਂ ਜਾਣ ਦਿੱਤਾ ਜਾਵੇਗਾ, ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਵਿਦਿਆਰਥੀਆਂ 'ਚ ਸਹਿਮ ਹੈ। ਜਿਸ ਕਾਰਨ ਪੰਜਾਬ ਬਾਰੇ ਗ਼ਲਤ ਤਸਵੀਰ ਪੇਸ਼ ਹੋ ਰਹੀ ਹੈ। ਇਸ ਨਾਲ ਪੰਜਾਬ ਦੀ ਸ਼ਾਖ ਨੂੰ ਨੁਕਸਾਨ ਪੁੱਜੇਗਾ। ਯੂਨੀਅਨ ਮੰਗ ਕਰਦੀ ਹੈ ਕਿ ਪੂਰੇ ਦੇਸ਼ ਵਿੱਚ ਪੜ੍ਹ•ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਗ੍ਰਿਫਤਾਰ ਕੀਤੇ ਕਸ਼ਮੀਰੀ ਵਿਦਿਆਰਥੀਆਂ 'ਤੇ ਜਾਂਚ ਪੜਤਾਲ ਦੇ ਨਾਮ 'ਤੇ ਅੰਨਾ ਤਸ਼ੱਦਦ ਢਾਹ ਕੇ ਉਹਨਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜ਼ਿੰਮੇਵਾਰ ਸਿਵਲ ਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਸ਼ਮੀਰੀ ਵਿਦਿਆਰਥੀ ਸਮੇਤ ਹੋਰ ਕਿਸੇ ਵੀ ਸੂਬੇ ਤੋਂ ਆਏ ਵਿਦਿਆਰਥੀਆਂ ਦੀਆਂ ਲਿਸਟਾਂ ਬਣਾਉਣੀਆਂ ਬੰਦ ਕੀਤੀਆਂ ਜਾਣ।

ਵਿਦਿਆਰਥੀ ਚੋਣਾਂ ਲਈ
ਸੰਘਰਸ਼ ਵਿੱਢਣ ਦਾ ਫੈਸਲਾ
ਸੰਘਰਸ਼ ਵਿੱਢਣ ਦਾ ਫੈਸਲਾ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ (ਪੀ.ਆਰ.ਐੱਸ.ਯੂ.) ਵੱਲੋਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿੱਚ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਨ ਨੂੰ ਸਪਰਪਿਤ 'ਸ਼ਹੀਦ ਭਗਤ ਸਿੰਘ, ਵਿਦਿਆਰਥੀ ਚੋਣਾਂ ਅਤੇ ਜਮਹੂਰੀਅਤ' ਵਿਸ਼ੇ ਉੱਪਰ ਇੱਕ ਕਨਵੈਨਸ਼ਨ 11 ਸਤੰਬਰ ਨੂੰ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਕਨਵੈਨਸ਼ਨ 'ਚ ਜਵਾਹਰ ਲਾਲ ਯੂਨੀਵਰਸਿਟੀ, ਦਿੱਲੀ ਦੇ ਸੇਵਾਮੁਕਤ ਪ੍ਰੋਫੈਸਰ ਚਮਨ ਲਾਲ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਿਲ ਹੋਏ। ਪ੍ਰੋਫੈਸਰ ਚਮਨ ਲਾਲ ਨੇ ਆਪਣੇ ਮੁੱਖ ਭਾਸ਼ਣ ਵਿਚ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਗਤ ਸਿੰਘ ਕੇਵਲ ਭਾਰਤ ਦਾ ਹੀ ਨਹੀਂ ਸੱਗੋਂ ਸਾਰੀ ਦੁਨੀਆਂ ਦੇ ਕਿਰਤੀ ਲੋਕਾਂ ਦਾ ਸ਼ਹੀਦ ਹੈ ਵਿਦਿਆਰਥੀ ਜੱਥੇਬੰਦੀਆਂ ਵਿਦਿਅਕ ਸੰਸਥਾਵਾਂ ਦੀ ਜਿੰਦ-ਜਾਨ ਹੁੰਦੀਆਂ ਹਨ। ਵਿਦਿਅਕ ਸੰਸਥਾਵਾਂ ਦੇ ਜਮਹੂਰੀਕਰਨ ਲਈ ਵਿਦਿਆਰਥੀ ਚੋਣਾਂ ਕਰਵਾਈਆਂ ਜਾਣੀਆਂ ਬਹੁਤ ਜ਼ਰੂਰੀ ਹਨ।
ਉਨ੍ਹਾਂ ਜਵਾਹਰ ਲਾਲ ਯੂਨੀਵਰਸਿਟੀ, ਦਿੱਲੀ ਨਾਲ ਸੰਬੰਧਿਤ ਆਪਣੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਫਿਰਕੂ ਤਾਕਤਾਂ ਦੇ ਹਮਲੇ ਦਾ ਅਧਿਆਪਕ ਵਿਦਿਆਰਥੀ ਏਕਤਾ ਨਾਲ ਟਾਕਰਾ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਅੱਜ ਕੇਂਦਰੀ ਅਤੇ ਰਾਜ ਸਰਕਾਰਾਂ ਸਾਮਰਾਜੀ ਸੰਸਥਾਵਾਂ ਜਿਵੇਂ ਡਬਲਿਊ.ਟੀ.ਓ., ਵਿਸ਼ਵ ਬੈਂਕ ਅਤੇ ਆਈ.ਐੱਮ.ਐੱਫ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਰਥਿਕ ਅਤੇ ਸਿੱਖਿਆ ਨੀਤੀਆਂ ਘੜ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਇਸੇ ਸੈਸ਼ਨ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਲਈ ਸੰਘਰਸ਼ ਕਰੇਗੀ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਦੀਆਂ ਚੋਣਾਂ ਕਰਵਾਏ ਜਾਣ ਦੀ ਮੰਗ ਦੀ ਵੀ ਹਮਾਇਤ ਕੀਤੀ। ਇਸ ਮੌਕੇ ਰੈੱਡ ਆਰਟਸ ਪੰਜਾਬ ਦੀ ਟੀਮ ਵੱਲੋਂ ਨਾਟਕ 'ਛਿਪਣ ਤੋਂ ਪਹਿਲਾਂ' ਵੀ ਖੇਡਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਦੀ ਪੀ.ਆਰ. ਐੱਸ.ਯੂ. ਆਗੂ ਸੰਦੀਪ ਕੌਰ ਨੇ ਨਿਭਾਈ।

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਘੋਲ ਦੀ ਹਮਾਇਤ
—ਐਸ.ਐਫ.ਐਸ. (ਅੰਮ੍ਰਿਤਸਰ ਇਕਾਈ) ਅਤੇ ਪੀ.ਐਸ.ਯੂ. (ਲਲਕਾਰ) ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਉੱਪਰ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਹਿ ਉੱਤੇ ਗੁੰਡਾ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ 22 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖ਼ਾਲਸਾ ਕਾਲਜ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਪ੍ਰੋਵੋਸਟ ਨਿਸ਼ਾਨ ਸਿੰਘ (ਜਿਸਦੀ ਮਿਲੀਭੁਗਤ ਨਾਲ ਹਮਲਾ ਹੋਇਆ) ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ।
—ਡੀ.ਐੱਮ. ਕਾਲਜ ਮੋਗਾ ਵਿਖੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੜਕੀਆਂ ਦੀ 24 ਘੰਟੇ ਹੋਸਟਲ ਨੂੰ ਖੋਲਣ ਦੀ ਮੰਗ, ਲਾਇਬਰੇਰੀ ਨੂੰ ਖੋਲਣ ਦਾ ਸਮਾਂ ਵਧਾਉਣ ਤੇ ਲੜਕੀਆਂ ਉੱਪਰ ਥੋਪੇ ਜਾਂਦੇ ਜੁਰਮਾਨਿਆਂ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੈਲੀ ਅਤੇ ਨੁੱਕੜ ਨਾਟਕ ਕਰਵਾਇਆ ਗਿਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹੋਏ।
''ਸਾਦਗੀ ਦੇ ਉਪਦੇਸ਼ ਅੰਬਾਨੀਆਂ-ਅਡਾਨੀਆਂ ਨੂੰ ਦੇਵੋ''
10 ਸਤੰਬਰ ਨੂੰ ਜਿਸ ਸਮੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ''ਖੁਦਕੁਸ਼ੀ ਰੋਕੋ ਦਿਵਸ'' ਮੌਕੇ ਕਿਸਾਨਾਂ ਨੂੰ ਵਾਰ ਵਾਰ ਸਾਦਗੀ ਅਤੇ ਸੰਜਮ ਤੋਂ ਕੰਮ ਲੈਣ ਦੇ ਉਪਦੇਸ਼ ਦਿੱਤੇ ਜਾ ਰਹੇ ਸਨ ਤਾਂ ਗੌਰਮਿੰਟ ਗਰਲਜ਼ ਕਾਲਜ ਲੁਧਿਆਣਾ ਦੀ ਵਿਦਿਆਰਥਣ ਕਾਰਤਿਕਾ ਸਿੰਘ ਨੇ ਪੰਡਾਲ ਵਿੱਚੋਂ ਉੱਠ ਕੇ ਕਿਹਾ ਕਿ ਗਰੀਬ ਵਿਅਕਤੀ ਤਾਂ ਪਹਿਲਾਂ ਬਹੁਤ ਮੁਸ਼ਕਲਾਂ ਨਾਲ ਸਾਦਗੀ ਭਰਿਆ ਜੀਵਨ ਜਿਊਂਦਾ ਹੈ। ਉਸ ਕੋਲ ਤਾਂ ਦਿਖਾਵੇ ਜੋਗਾ ਬਚਿਆ ਹੀ ਕੁਝ ਨਹੀਂ। ਪਰ ਜਦੋਂ ਅੰਬਾਨੀ ਦੀ ਕੁੜੀ ਹੀਰਿਆਂ ਦਾ ਸੂਟ ਪਾ ਕੇ ਮੀਡੀਆ ਵਿੱਚ ਆਉਂਦੀ ਹੈ ਤਾਂ ਉਸ ਦੇ ਦਿਖਾਵੇ ਤੇ ਪਾਬੰਦੀ ਕਿਓਂ ਨਹੀਂ ਲੱਗਦੀ। ਅੰਬਾਨੀਆਂ ਅਡਾਣੀਆਂ ਨਾਲ ਲਗਾਓ ਰੱਖਣ ਵਾਲੇ ਸਿਆਸਤਦਾਨਾਂ ਨੂੰ ਅਸੀਂ ਕਿਓਂ ਉਪਦੇਸ਼ ਨਹੀਂ ਦੇਂਦੇ? ਦੱਖਣੀ ਭਾਰਤ ਦੇ ਮੰਦਰਾਂ ਦਾ ਪੁਜਾਰੀ ਜਦੋਂ ਕਈ ਕਈ ਕਿੱਲੋ ਸੋਨਾ ਪਾ ਕੇ ਆਪਣੀ ਇਸ ਅਮੀਰੀ ਦੀ ਨੁਮਾਇਸ਼ ਕਰਦਾ ਹੈ ਤਾਂ ਉਸ 'ਤੇ ਪਾਬੰਦੀ ਕਿਓਂ ਨਹੀਂ? ਅਮੀਰੀ ਦੀ ਇਹੀ ਨੁਮਾਇਸ਼ ਗਰੀਬ ਘਰਾਂ ਦੇ ਨੌਜਵਾਨਾਂ ਨੂੰ ਇਹਨਾਂ ਵਰਗਾ ਬਣਨ ਲਈ ਜੁਰਮ ਦੀ ਦੁਨੀਆ ਤੱਕ ਲੈ ਜਾਂਦੀ ਹੈ।''

ਕੁਰੂਕਸ਼ੇਤਰ ਯੂਨੀਵਰਸਿਟੀਆਂ ਦੀਆਂ ਕੁੜੀਆਂ ਨੇ ਧਰਨਾ ਦਿੱਤਾ
19 ਸਤੰਬਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਹੋਸਟਲ ਦੀ ਸੁਰੱਖਿਆ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਅੱਧੀ ਰਾਤ ਨੂੰ ਹੜਤਾਲ ਕਰਕੇ ਗੇਟ 'ਤੇ ਪ੍ਰਦਰਸ਼ਨ ਕੀਤਾ।ਜੇ.ਐਨ.ਯੂ. ਵਿਦਿਆਰਥੀ ਚੋਣਾਂ 'ਚ ਖੱਬੇ ਮੋਰਚੇ ਦੀ ਹੂੰਝਾਫੇਰੂ ਜਿੱਤ
16 ਸਤੰਬਰ ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਵਿਦਿਆਰਥੀ ਯੂਨੀਅਨ ਲਈ ਪਈਆਂ ਵੋਟਾਂ ਦੀ ਗਿਣਤੀ ਸਵੇਰੇ ਖ਼ਤਮ ਹੋ ਗਈ ਤੇ ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਚਾਰੋਂ ਸੀਟਾਂ ਜਿੱਤ ਲਈਆਂ। ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਦੇ ਸਾਰੇ ਉਮੀਦਵਾਰਾਂ ਨੇ ਆਪਣੇ ਵਿਰੋਧੀ ਭਾਜਪਾ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਕਨਵੈਨਸ਼ਨ
'ਸਿੱਖਿਆ, ਮਾਂ ਬੋਲੀ ਅਤੇ ਸਮਾਜ ਦਾ ਭਵਿੱਖ' ਵਿਸ਼ੇ ਉੱਪਰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ 18 ਸਤੰਬਰ ਨੂੰ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਉੱਘੇ ਭਾਸ਼ਾ ਵਿਗਿਆਨੀ ਪ੍ਰੋਫੈਸਰ ਜੋਗਾ ਸਿੰਘ ਨੇ ਸੰਬੋਧਨ ਕੀਤਾ। ਕਨਵੈਨਸ਼ਨ ਵਿੱਚ ਸਭ ਦਾ ਇਹ ਮੱਤ ਬਣਿਆ ਕਿ ਪੰਜਾਬ ਅੰਦਰ ਹਰੇਕ ਤਰ੍ਹਾਂ ਦਾ ਕਾਰਜ਼ ਵਿਹਾਰ ਅਤੇ ਟੈਸਟ ਮਾਂ ਬੋਲੀ ਵਿੱਚ ਹੋਣ। ਸਿੱਖਿਆ ਦਾ ਮਾਧਿਅਮ ਮਾਂ ਬੋਲੀ ਪੰਜਾਬੀ ਵਿੱਚ ਹੋਵੇ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਹੋਰ ਵਿਦਿਅਕ ਸੰਸਥਾਵਾਂ ਵਿੱਚ ਵੀ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕਨਵੈਨਸ਼ਨਾ ਕੀਤੀਆਂ ਜਾਣਗੀਆਂ। ਇਸ ਉਪਰੰਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਇਸ ਉੱਪਰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਦਰਸ਼ਨ ਬਾਗੀ ਦੀ ਪੁਸਤਕ
'ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ' ਦਾ ਲੋਕ ਅਰਪਣ
12 ਸਤੰਬਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸਾਥੀ ਦਰਸ਼ਨ ਬਾਗੀ ਦੁਆਰਾ ਲਿਖੀ ਕਿਤਾਬ 'ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ' ਜਥੇਬੰਦੀ ਦੀ ਨੀਂਹ ਰੱਖਣ ਸਮੇਂ ਤੋਂ ਸਾਥੀ ਦਰਸ਼ਨ ਬਾਗੀ ਨਾਲ ਕੰਮ ਕਰਦੇ ਰਹੇ ਜਥੇਬੰਦੀ ਦੇ ਸਾਬਕਾ ਆਗੂਆਂ ਅਤੇ ਮੌਜੂਦਾ ਸੂਬਾ ਕਮੇਟੀ ਵੱਲੋਂ ਇਥੇ ਸੰਨੀ ਉਬਰਾਏ ਆਰਟਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੋਕ ਅਰਪਿਤ ਕੀਤੀ ਗਈ।
ਜਥੇਬੰਦੀ ਦੇ ਸਾਬਕਾ ਆਗੂਆਂ ਵਿੱਚ ਸਾਥੀ ਦਰਸ਼ਨ ਖਟਕੜ, ਸੁਖਚੈਨ ਬਾਬਾ, ਅਜੈਬ ਟਿਵਾਣਾ, ਨਾਜਰ ਸਿੰਘ ਬੋਪਾਰਾਏ, ਕਰਨੈਲ ਸਿੰਘ ਸਿੱਧੂ, ਕਰਤਾਰ ਸਿੰਘ ਬਰਾੜ, ਸੁਖਵਿੰਦਰ ਪੱਪੀ, ਨਿਰਭੈ ਸਿੰਘ ਢੁੱਡੀਕੇ, ਰਮਿੰਦਰ ਪਟਿਆਲਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਸਾਥੀ ਅਜਮੇਰ ਸਿੰਘ ਹਾਜ਼ਰ ਸਨ। ਪੀ.ਐਸ.ਯੂ. ਦੇ ਸੂਬਾ ਆਗੂ ਸਾਥੀ ਹਰਦੀਪ ਕੌਰ ਕੋਟਲਾ ਨੇ ਸਾਥੀ ਦਰਸ਼ਨ ਬਾਗੀ ਦੇ ਨਾਲ ਜਥੇਬੰਦੀ 'ਚ ਕੰਮ ਕਰਦੇ ਰਹੇ ਸਾਥੀ ਭੁਪਿੰਦਰ ਸਿੰਘ ਵੱਲੋਂ ਅੱਜ ਦੇ ਸਮਾਗਮ ਲਈ ਭੇਜਿਆ ਸੰਦੇਸ਼ ਪੜ੍ਹਿਆ)
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਪੀ.ਐਸ.ਯੂ. ਇੱਕ ਵਾਰ ਫਿਰ ਲਗਾਤਾਰ ਆਰਥਿਕ, ਸਿਆਸੀ ਘੋਲਾਂ ਦੀ ਝੰਡਾਬਰਦਾਰ ਜਥੇਬੰਦੀ ਬਣੀ ਹੋਈ ਹੈ, ਅਜਿਹੇ ਸਮੇਂ ਇੱਕ ਵਾਰ ਫੇਰ ਲੁਟੇਰਾ ਪੂੰਜੀਵਾਦੀ ਪ੍ਰਬੰਧ ਦੁਨੀਆਂ ਪੱਧਰ 'ਤੇ ਡਗਮਗਾ ਰਿਹਾ ਹੈ, ਸੰਸਾਰ ਭਰ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਮਜ਼ਦੂਰਾਂ ਦੇ ਸੰਘਰਸ਼ ਨਿੱਜੀਕਰਨ ਵਿਰੁੱਧ ਸੇਧਿਤ ਹੋ ਰਹੇ ਹਨ)
ਵਿਦਿਆਰਥੀ ਜਥੇਬੰਦੀ ਦੇ ਸਾਬਕਾ ਆਗੂਆਂ ਸੁਖਚੈਨ ਬਾਬਾ, ਦਰਸ਼ਨ ਖਟਕੜ, ਕਰਨੈਲ ਸਿੰਘ ਸਿੱਧੂ, ਅਜੈਬ ਟਿਵਾਣਾ, ਨਾਜਰ ਸਿੰਘ ਬੋਪਾਰਾਏ, ਕਰਤਾਰ ਸਿੰਘ ਬਰਾੜ, ਸਾਬਕਾ ਸੂਬਾ ਪ੍ਰਧਾਨ ਸਾਥੀ ਨਿਰਭੈ ਸਿੰਘ ਢੁੱਡੀਕੇ, ਰਮਿੰਦਰ ਪਟਿਆਲਾ, ਸੁਖਵਿੰਦਰ ਪੱਪੀ ਨੇ ਵੀ ਸੰਬੋਧਨ ਕੀਤਾ। ਅਖੀਰ 'ਚ ਜਥੇਬੰਦੀ ਦੇ ਜਨਰਲ ਸੱਕਤਰ ਸਾਥੀ ਕਰਮਜੀਤ ਕੋਟਕਪੂਰਾ ਨੇ ਪੀ.ਐਸ.ਯੂ. ਦੀ ਸਾਬਕਾ ਲੀਡਰਸ਼ਿਪ, ਯੂਨੀਵਰਸਿਟੀ ਦੇ ਅਧਿਆਪਕ ਸਾਹਿਬਾਨ, ਭਰਾਤਰੀ ਜਥੇਬੰਦੀਆਂ ਅਤੇ ਸਮੂਹ ਵਿਦਿਆਰਥੀਆਂ ਦਾ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ)
ਇਸ ਮੌਕੇ ਪੀ.ਐਸ.ਯੂ. ਦੇ ਇਹਨਾਂ ਸਾਬਕਾ ਆਗੂਆਂ ਨੂੰ ਜਥੇਬੰਦੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ) ਇਸ ਮੌਕੇ ਇਨਕਲਾਬੀ ਕਵੀ ਸੁਰਜੀਤ ਗੱਗ, ਇਨਕਲਾਬੀ ਨਾਟਕਕਾਰ ਸਾਥੀ ਸੈਮੂਅਲ ਜੌਹਨ, ਪ੍ਰੋ. ਗੁਰਜੰਟ ਸਿੰਘ, ਪ੍ਰੋ. ਰਜਿੰਦਰਪਾਲ ਸਿੰਘ ਬਰਾੜ, ਪ੍ਰੋ. ਚਰਨਜੀਤ ਕੌਰ, ਪ੍ਰੋ. ਕੁਲਦੀਪ ਸਿੰਘ, ਡੈਮੋਕੈਟਿਕ ਲਾਇਰਜ਼ ਐਸੋਸੀਏਸ਼ਨ ਵੱਲੋਂ ਰਜੀਵ ਲੋਹਟਬੱਧੀ, ਇੱਫਟੂ ਵੱਲੋਂ ਸ਼੍ਰੀਨਾਥ, ਹਰਿਆਵਲ ਦਸਤਾ ਵੱਲੋਂ ਗੁਰਚਰਨ ਟੌਹੜਾ, ਐਸ.ਐਫ.ਆਈ ਸਮੇਤ ਪੀ.ਐਸ.ਯੂ. (ਲਲਕਾਰ), ਪੀ.ਆਰ.ਐਸ.ਯੂ., ਏ.ਆਈ.ਐਸ.ਐਫ. ਦੇ ਕਾਰਕੁਨ ਵੀ ਹਾਜ਼ਰ ਸਨ।
No comments:
Post a Comment