Friday, 2 November 2018

ਪ੍ਰਚੂਨ ਕਾਰੋਬਾਰੀਆਂ ਅਤੇ ਰੁਜ਼ਗਾਰ ਦਾ ਉਜਾੜਾ ਹੋਵੇਗਾ



ਵਾਲਮਾਰਟ ਵੱਲੋਂ ਫਲਿੱਪਕਾਰਟ 'ਤੇ ਕਬਜ਼ੇ ਨਾਲ
ਪ੍ਰਚੂਨ ਕਾਰੋਬਾਰੀਆਂ ਅਤੇ ਰੁਜ਼ਗਾਰ ਦਾ ਉਜਾੜਾ ਹੋਵੇਗਾ
-ਵਸ਼ਿਸ਼ਟ
ਅਮਰੀਕੀ ਕੰਪਨੀ ਵਾਲਮਾਰਟ  ਵੱਲੋਂ ਭਾਰਤੀ ਕੰਪਨੀ ਫਲਿੱਪਕਾਰਟ ਦੇ 77 ਫੀਸਦੀ ਹਿੱਸੇ ਖਰੀਦਣ ਅਤੇ ਭਾਰਤੀ ਪ੍ਰਚੂਨ ਆਨ ਲਾਈਨ ਖੇਤਰ ਵਿੱਚ ਪ੍ਰਵੇਸ਼ ਕਰਨ ਨੂੰ ਜਿੱਥੇ ਗੰਭੀਰ ਵਿਚਾਰਵਾਨਾਂ ਤੇ ਨੀਤੀ ਮਾਹਰਾਂ ਨੇ ਖਤਰੇ ਦੀ ਘੰਟੀ ਕਿਹਾ ਹੈ, ਉੱਥੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ ਵੱਲੋਂ ਇਸ ਨੂੰ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਦੱਸਿਆ ਜਾ ਰਿਹਾ ਹੈ ਧਨਾਢ ਅਤੇ ਕਾਰਪੋਰੇਟ ਕਾਰੋਬਾਰੀ ਮੀਡੀਏ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਬਜ਼ਾਰ ਦੀ ਸੁਸਤੀ ਦੂਰ ਹਵੇਗੀ, ਵਿਕਾਸ ਘੋੜੇ ਦੀ ਚਾਲੇ ਦੌੜਨ ਲੱਗੇਗਾ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ, ਖਪਤਕਾਰਾਂ ਨੂੰ ਉੱਚ ਪਾਏ ਦਾ ਸਮਾਨ ਸਸਤਾ ਮਿਲੇਗਾ ਅਤੇ ਭਾਰਤੀ ਸਥਾਨਕ ਵਿਕਰੇਤਾਵਾਂ ਦੀ ਲੁੱਟ ਨੂੰ ਠੱਲ੍ਹ ਪਵੇਗੀ ਅਤੇ ਆਖਰ ਵਿਦੇਸ਼ੀ ਸਰਮਾਇਆ ਆਉਣ ਨਾਲ ਭਾਰਤੀ ਆਰਥਿਕਤਾ ਮਾਲੋ-ਮਾਲ ਹੋਵੇਗੀ ਖਪਤਕਾਰਾਂ ਨੂੰ ਦਿਲ-ਖਿੱਚਵੀਆਂ ਪੇਸ਼ਕਸ਼ਾਂ, ਰਿਆਇਤਾਂ ਅਤੇ ਨਵੀਂ ਤਕਨੀਕ ਤੇ ਵਧੀਆ ਸਪਲਾਈ ਆਦਿ ਦੀਆਂ ਛੁਰਲੀਆਂ ਛੱਡੀਆਂ ਜਾ ਰਹੀਆਂ ਹਨ ਦੁਨੀਆਂ ਭਰ ਵਿੱਚ ਗਾਹਕਾਂ-ਖਪਤਕਾਰਾਂ ਨੂੰ ਸਿੱਧੀ ਵਿੱਕਰੀ ਦਾ ਪ੍ਰਚੂਨ ਆਨ ਲਾਈਨ ਕਾਰੋਬਾਰ ਕਰਨ ਵਾਲੀਆਂ ਅਨੇਕਾਂ ਕੰਪਨੀਆਂ ਹਨ, ਜਿਹਨਾਂ ਵਿੱਚੋਂ 500 ਅਰਬ ਅਮਰੀਕੀ ਡਾਲਰ ਦੀ ਮਾਲਕੀ ਵਾਲੀ ਵਾਲਮਾਰਟ ਕੰਪਨੀ ਸਭ ਤੋਂ ਵੱਡੀ ਕੰਪਨੀ ਮੰਨੀ ਜਾਂਦੀ ਹੈ -ਰਿਟੇਲ (ਇਲੈਕਟਰੋਨਿਕ ਪ੍ਰਚੂਨ) ਨਾਂ ਨਾਲ ਜਾਣੇ ਜਾਂਦੇ ਇਸ ਕਾਰੋਬਾਰ ਵਿੱਚ ਲੱਗੀਆਂ ਕੰਪਨੀਆਂ ਆਪਣੇ ਅਥਾਹ ਸਰਮਾਏ ਦੇ ਸਿਰ 'ਤੇ ਕਮਾਏ ਮੁਨਾਫਿਆਂ ਜਾਂ ਭਵਿੱਖ ਵਿੱਚ ਸੰਭਾਵਿਤ ਮੁਨਾਫਿਆਂ 'ਚੋਂ ਹੀ ਖਪਤਕਾਰਾਂ ਨੂੰ ਉਤਪਾਦਾਂ ਦੇ ਮੁੱਲ ਵਿੱਚ ਭਾਰੀ ਰਿਆਇਤਾਂ ਦੇ ਕੇ ਤੇ ਹੋਰ ਕਈ ਪ੍ਰਕਾਰ ਦੇ ਲਾਲਚ ਦੇ ਕੇ ਰਿਝਾਉਂਦੀਆਂ ਰਹਿੰਦੀਆਂ ਹਨ ਇਹਨਾਂ ਦਾ ਮਕਸਦ ਵੱਡੇ ਸਰਮਾਏ ਦੇ ਜ਼ੋਰ ਛੋਟੇ ਸਰਮਾਏ ਅਤੇ ਕਾਰੋਬਾਰੀਆਂ ਨੂੰ ਹੜੱਪ ਕਰਨਾ ਅਤੇ ਫਿਰ ਮਨਚਾਹੇ ਤਰੀਕੇ ਨਾਲ ਵਾਧੂ ਮੁਨਾਫਾ ਕਮਾਉਣਾ ਹੁੰਦਾ ਹੈ ਆਪਣੇ ਅਥਾਹ ਸਰਮਾਏ ਦੇ ਸਿਰ 'ਤੇ ਇਹ ਕੰਪਨੀਆਂ ਬਿਨਾ ਕੋਈ ਮੁਨਾਫਾ ਕਮਾਏ ਵੀ ਸਾਲਾਂ ਬੱਧੀ ਬਾਜ਼ਾਰ ਵਿੱਚ ਟਿਕੀਆਂ ਰਹਿ ਸਕਦੀਆਂ ਹਨ ਕਿਰਤ ਸ਼ਕਤੀ ਦੀ ਘੱਟ ਤੋਂ ਘੱਟ ਅਤੇ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਲੀਆਂ ਇਹ ਕੰਪਨੀਆਂ ਤੁਰੰਤ ਪੈਰੇ ਮੁਨਾਫੇ ਦੀ ਥਾਂ ਲੰਬੀ ਦੌੜ ਵਿੱਚ ਅਜਾਰੇਦਾਰੀ ਸਥਾਪਤ ਕਰਨ ਦੇ ਪੈਂਤੜੇ 'ਤੇ ਚੱਲਦੀਆਂ ਹਨ ਅਮਰੀਕਾ ਤੇ ਚੀਨ ਤੋਂ ਬਾਅਦ ਭਾਰਤ ਦੀ ਵਿਸ਼ਾਲ ਮੰਡੀ 'ਤੇ ਇਹਨਾਂ ਕੰਪਨੀਆਂ ਦੀਆਂ ਹਾਬੜੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ
ਵਾਲਮਾਰਟ ਨੇ ਆਪਣੇ ਵਰਗੀ ਭਾਰਤੀ ਆਨਲਾਈਨ ਰਿਟੇਲ ਕੰਪਨੀ ਫਲਿੱਪਕਾਰਟ ਦੀ 77 ਫੀਸਦੀ ਹਿੱਸੇਦਾਰੀ ਖਰੀਦਣ ਦਾ ਸੌਦਾ ਕੀਤਾ ਹੈ ਇਹ ਸੌਦਾ ਉਸਨੇ 16 ਅਰਬ ਅਮਰੀਕੀ ਡਾਲਰ ਭਾਵ (1.005 ਲੱਖ ਕਰੋੜ ਰੁਪਏ ਵਿੱਚ) ਕੀਤਾ ਹੈ ਸੰਸਾਰ ਪੱਧਰ 'ਤੇ -ਕਾਮਰਸ (ਆਨਲਾਈਨ ਵਪਾਰ) ਦਾ ਇਹ ਸਭ ਤੋਂ ਵੱਡਾ ਸੌਦਾ ਹੈ ਇਸ ਸੌਦੇ ਕਰਕੇ 136 ਕਰੋੜ ਆਬਾਦੀ ਦੇ ਭਾਰਤ ਵਿੱਚ ਵਾਲਮਾਰਟ ਨੂੰ ਬਿਨਾ ਰੋਕ-ਟੋਕ ਆਨਲਾਈਨ ਪ੍ਰਚੂਨ ਬਾਜ਼ਾਰ ਵਿੱਚ ਦਾਖਲਾ ਮਿਲ ਜਾਵੇਗਾ ਵਾਲਮਾਰਟ ਚਾਰ ਸਾਲ ਪਹਿਲਾਂ ਹੀ ਭਾਰਤੀ ਬਜ਼ਾਰ ਵਿੱਚ ਚੁੱਕੀ ਸੀ ਪਰ ਉਦੋਂ ਇਸ ਦੀ ਆਮਦ ਪ੍ਰਚੂਨ ਬਜ਼ਾਰ ਵਿੱਚ ਨਾ ਹੋ ਕੇ ਥੋਕ ਬਜ਼ਾਰ ਤੱਕ ਸੀਮਤ ਸੀ ਉਸ ਸਮੇਂ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ 'ਤੇ ਕੁੱਝ ਪਾਬੰਦੀਆਂ ਤੇ ਜਬਰਦਸਤ ਵਿਰੋਧ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਚੂਨ ਬਜ਼ਾਰ ਵਿੱਚ ਸੌ ਫੀਸਦੀ ਸਿੱਧੇ ਪੂੰਜੀ ਨਿਵੇਸ਼ ਨੂੰ ਮਨਜੂਰੀ ਦੇਣ ਦਾ ਚੁੱਕਿਆ ਕਦਮ ਵਾਪਸ ਲੈਣਾ ਪਿਆ ਸੀ ਪਰ ਬਾਅਦ ਵਿੱਚ ਮੋਦੀ ਹਕੂਮਤ ਨੇ ਸੌ ਫੀਸਦੀ ਨਿਵੇਸ਼ ਦੀ ਮਨਜੂਰੀ ਦੇ ਦਿੱਤੀ ਮਨਮੋਹਨ ਸਿੰਘ ਸਰਕਾਰ ਵੇਲੇ ਪ੍ਰਚੂਨ ਵਪਾਰ ਦੇ ਕਾਰੋਬਾਰ ਵਿੱਚ 30 ਫੀਸਦੀ ਸੋਮੇ ਸਥਾਨਕ ਰੱਖਣ ਦੀ ਜੋ ਲਾਜ਼ਮੀ ਮੱਦ ਰੱਖੀ ਗਈ ਸੀ ਮੋਦੀ ਸਰਕਾਰ ਨੇ ਉਹ ਵੀ ਖਤਮ ਕਰ ਦਿੱਤੀ ਵਾਲਮਾਰਟ ਵਰਗੀਆਂ ਕੰਪਨੀਆਂ ਨੂੰ ਕਿਸੇ ਵੀ ਦੇਸ਼ ਵਿੱਚੋਂ ਸਸਤਾ ਮਾਲ ਖਰੀਦ ਕੇ ਭਾਰਤ ਵਿੱਚ ਜਮ੍ਹਾਂ ਕਰਨ ਦੀ ਮਨਜੂਰੀ ਵੀ ਮੋਦੀ ਹਕੂਮਤ ਨੇ ਦੇ ਦਿੱਤੀ ਹੈ
ਭਾਰਤੀ ਪ੍ਰਚੂਨ ਬਾਜ਼ਾਰ ਲਈ ਹੋਵੇਗੀ ਤਬਾਹਕੁੰਨ
ਮੋਦੀ ਸਰਕਾਰ ਨੇ ਆਪਣੇ ਚੋਣ ਵਾਅਦੇ ਕਿ ਪ੍ਰਚੂਨ ਬਾਜ਼ਾਰ ਵਿੱਚ ਬਹੁਵੰਨਗੀ ਬਰਾਂਡ ਵਾਲੇ ਕੌਮਾਂਤਰੀ ਕਾਰੋਬਾਰੀਆਂ ਦਾ ਦਾਖਲਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਆਪਣੇ ਪ੍ਰਚੂਨ ਕਾਰੋਬਾਰੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀਦੇ ਉਲਟ ਜਾ ਕੇ ਵਾਲਮਾਰਟ ਨੂੰ ਫਲਿੱਪਕਾਰਟ 'ਤੇ ਕਬਜ਼ਾ ਕਰਵਾ ਕੇ ਚੋਰ ਦਰਵਾਜ਼ੇ ਰਾਹੀਂ (ਭਾਵ -ਕਾਮਰਸ) ਦਾਖਲਾ ਦੇ ਦਿੱਤਾ ਹੈ, ਜਿਸ ਨਾਲ ਭਾਰਤੀ ਪ੍ਰਚੂਨ ਕਾਰੋਬਾਰੀਆਂ ਤੇ ਛੋਟੇ ਉਦਯੋਗਾਂ ਦਾ ਵੱਡੇ ਪੱਧਰ 'ਤੇ ਉਜਾੜਾ ਹੋਵੇਗਾ ਮੋਦੀ ਪ੍ਰਚਾਰਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ -ਕਾਮਰਸ ਕੰਪਨੀਆਂ ਸਿੱਧੇ ਕੁੱਝ ਵੀ ਖਰੀਦ ਦੀਆਂ ਜਾਂ ਵੇਚਦੀਆਂ ਨਹੀਂ ਹਨ, ਸਗੋਂ ਸਿਰਫ ਖਰੀਦਦਾਰਾਂ ਤੇ ਵਿਕਰੇਤਾਵਾਂ ਲਈ ਤਾਲਮੇਲ ਪਲੇਟਫਾਰਮ ਮੁਹੱਈਆ ਕਰਦੀਆਂ ਹਨ, ਜਦੋਂ ਕਿ ਸਚਾਈ ਇਹ ਹੈ ਕਿ ਇਹ ਕੰਪਨੀਆਂ ਹਰ ਸੰਭਵ ਚੀਜ਼ ਦੀ ਵਿੱਕਰੀ ਕਰਦੀਆਂ ਹਨ ਫਲਿੱਕਾਰਟ ਵਾਲਮਾਰਟ ਤੋਂ ਮਿਲ ਕੇ ਬਣਨ ਵਾਲੇ ਵਾਲਮਾਰਟ ਇੰਡੀਆ ਨਾਲ ਛੋਟੇ ਸਰਮਾਏ ਵਾਲੀਆਂ ਕੰਪਨੀਆਂ ਤੇ ਭਾਰਤੀ ਆਨਲਾਈਨ ਕੰਪਨੀਆਂ ਵੀ ਖਤਰੇ ਦੀ ਮਾਰ ਹੇਠ ਹਨ ਭਾਰਤ ਵਿੱਚ ਪ੍ਰਚੂਨ -ਰਿਟੇਲ ਦਾ ਮੌਜੂਦਾ ਕਾਰੋਬਾਰ ਕਰੀਬ ਪੰਜ ਅਰਬ ਅਮਰੀਕੀ ਡਾਲਰ ਦੱਸਿਆ ਜਾਂਦਾ ਹੈ, ਜਿਸਦੇ 2025 ਤੱਕ ਦੋ ਸੌ ਅਰਬ ਡਾਲਰ ਤੋਂ ਵਧ ਜਾਣ ਦੀ ਸੰਭਾਵਨਾ ਹੈ ਅਮਰੀਕਾ ਅਤੇ ਚੀਨ ਤੋਂ ਬਾਅਦ ਸਭ ਤੋਂ ਵੱਡਾ ਪ੍ਰਚੂਨ ਬਾਜ਼ਾਰ ਭਾਰਤ ਹੀ ਹੈ ਇਹ ਸਥਾਪਤ ਹੈ ਕਿ ਵੱਡੀਆਂ ਪ੍ਰਚੂਨ ਕੰਪਨੀਆਂ ਰੁਜ਼ਗਾਰ ਨਹੀਂ ਦਿੰਦੀਆਂ ਸਗੋਂ ਰੁਜ਼ਗਾਰ ਖਤਮ ਕਰ ਦਿੰਦੀਆਂ ਹਨ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ, ਥੋਕ ਖਰੀਦ ਨਾਲ ਪੈਦਾਵਾਰ ਦੀ ਕੀਮਤ ਘਟ ਜਾਂਦੀ ਹੈ, ਜਿਸਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਮਿਸਾਲ ਵਜੋਂ ਪਹਿਲਾਂ 30 ਅਰਬ ਡਾਲਰ ਦੇ ਆਲਮੀ ਕੌਫੀ ਬਜ਼ਾਰ ਵਿੱਚੋਂ ਉਤਪਾਦਕਾਂ ਨੂੰ 10 ਅਰਬ ਡਾਲਰ ਕਮਾਈ ਹੁੰਦੀ ਸੀ, ਹੁਣ ਵਿਸ਼ਵ ਬਾਜ਼ਾਰ 60 ਅਰਬ ਤੱਕ ਪਹੁੰਚ ਗਿਆ ਹੈ, ਪਰ ਉਤਪਾਦਕਾਂ ਨੂੰ ਹੋਣ ਵਾਲੀ ਕਮਾਈ 6 ਅਰਬ ਡਾਲਰ ਤੋਂ ਘੱਟ ਰਹਿ ਗਈ ਹੈ
ਇਸ ਸਮੇਂ ਭਾਰਤ ਵਿੱਚ ਲੱਗਭੱਗ ਸੱਤ ਕਰੋੜ ਰਿਟੇਲਰਜ਼ (ਪ੍ਰਚੂਨ ਵਿਕਰੇਤਾ) ਹਨ, ਜਿਹਨਾਂ ਵਿੱਚੋਂ ਲੱਗਭੱਗ ਤਿੰਨ ਕਰੋੜ  ਰਿਟੇਲਰਾਂ ਨੂੰ ਵਾਲਮਾਰਟ ਤੇ ਫਲਿੱਪਕਾਰਟ ਰਲੇਵੇਂ ਨਾਲ ਸਿੱਧੇ ਹੀ ਮੁਕੰਮਲ ਤੌਰ 'ਤੇ ਨੁਕਸਾਨ ਹੋਣ ਦੀ ਸੰਭਾਵਨਾ ਹੈ ਦੇਸ਼ ਦੇ ਆਨ-ਲਾਈਨ ਅਤੇ ਆਫ-ਲਾਈਨ (ਰਵਾਇਤੀ) ਢੰਗਾਂ ਦੋਵਾਂ ਹਿੱਸਿਆਂ ਦੇ ਰਿਟੇਲਰਜ਼ ਨੂੰ ਮਿਲਾ ਕੇ ਕੁੱਲ 40 ਲੱਖ ਕਰੋੜ ਰੁਪਏ ਸਾਲਾਨਾ ਦਾ ਪ੍ਰਚੂਨ ਕਾਰੋਬਾਰ ਹੁੰਦਾ ਹੈ, ਜਿਸ ਵਿੱਚੋਂ ਘੱਟੋ-ਘੱਟ 20 ਲੱਖ ਕਰੋੜ ਦੇ ਕਾਰੋਬਾਰ ਨੂੰ ਨੁਕਸਾਨ ਹੋਵੇਗਾ ਨਵੇਂ ਰੁਜ਼ਗਾਰ ਮਿਲਣ ਦੀ ਜਿੱਥੋਂ ਤੱਕ ਗੱਲ ਹੈ, ਕੁੱਝ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਪਰ ਵੱਡੇ ਪੱਧਰ 'ਤੇ ਲੋਕ ਬੇਰੁਜ਼ਗਾਰ ਹੋ ਜਾਣਗੇ ਪ੍ਰਚੂਨ ਵਿਕਰੇਤਾਵਾਂ ਦਾ ਕੰਮ ਠੱਪ ਹੋਣ ਨਾਲ ਉਹ ਆਪਣੇ ਕੋਲ ਕੰਮ ਕਰਦੇ ਲੋਕਾਂ ਨੂੰ ਕੱਢਣਗੇ, ਜਿਸ ਨਾਲ ਪੰਜ ਲੱਖ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ
ਭਾਰਤ ਦੇ ਪ੍ਰਚੂਨ ਬਜਾਰ ਵਿੱਚ 5 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਅਤੇ 4.25 ਕਰੋੜ ਛੋਟੇ ਦੇ ਤੇ ਦਰਮਿਆਨੇ ਉਦਯੋਗ ਵਿੱਚ ਰੁਜ਼ਗਾਰ 'ਤੇ ਲੱਗੇ ਕੁੱਲ ਸਾਢੇ ਦਸ ਕਰੋੜ ਲੋਕਾਂ ਨੂੰ ਮਿਲਿਆ ਰੁਜ਼ਗਾਰ ਮਾਰ ਹੇਠ ਆਵੇਗਾ ਰੁਜ਼ਗਾਰ ਦੇ ਖੇਤਰ ਵਿੱਚ ਵਾਪਰਨ ਵਾਲੀ ਭਿਆਨਕ ਤਬਾਹੀ ਦਾ ਅੰਦਾਜ਼ ਇਸ ਤੱਥ ਤੋਂ ਹੀ ਲਾਇਆ ਜਾ ਸਕਦਾ ਹੈ, ਕਿ 4 ਕਰੋੜ ਸਵੈ-ਰੁਜ਼ਗਾਰ ਜਾਂ ਪਰਿਵਾਰਕ ਕਿਰਤ ਵਿੱਚ ਲੱਗੇ ਲੋਕਾਂ ਦੇ ਮੁਕਾਬਲੇ ਸਭ ਤੋਂ ਵੱਡੀ ਕੰਪਨੀ ਫਲਿੱਪਕਾਰਟ ਕੋਲ 8000 ਕੁਲਵਕਤੀ ਅਤੇ 20 ਹਜ਼ਾਰ ਥੋੜ੍ਹੇ ਸਮੇਂ ਵਾਲੇ ਕਾਮੇ ਹਨ
ਇਸ ਨਾਲ ਭਾਰਤੀ ਰਿਟੇਲਰ ਮੁਕਾਬਲੇ ਵਿੱਚ ਪੱਛੜ ਜਾਣਗੇ ਦੇਸ਼ ਵਿੱਚ ਆਨਲਾਈਨ ਵਿਕਰੇਤਾਵਾਂ ਦੀ ਤਦਾਦ ਅੱਠ ਤੋਂ ਦਸ ਹਜ਼ਾਰ ਹੈ, ਜਿਹਨਾਂ ਲਈ ਇਹ ਸੌਦਾ ਪ੍ਰੇਸ਼ਾਨੀ ਦਾ ਕਾਰਨ ਬਣੇਗੀ ਇਸ ਨਾਲ ਦੇਸ਼ ਵਿੱਚ 20 ਤੋਂ 22 ਕਰੋੜ ਲੋਕ ਪ੍ਰਭਾਵਿਤ ਹੋਣਗੇ ਵਾਲਮਾਰਟ ਅਮਰੀਕਾ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ 2017 ਵਿੱਚ ਇਸਦੀ ਸੰਸਾਰ ਪੱਧਰ 'ਤੇ 495 ਅਰਬ ਅਮਰੀਕੀ ਡਾਲਰ ਦੀ ਵਿਕਰੀ ਹੋਈ, ਜਿਸ ਵਿੱਚੋਂ 317 ਅਰਬ ਡਾਲਰ ਦੀ ਇਕੱਲੇ ਅਮਰੀਕਾ ਵਿੱਚ ਹੀ ਸੀ ਵਾਲਮਾਰਟ ਕਿਉਂਕਿ ਚੀਨੀ ਸਮਾਨ ਦਾ ਸਭ ਤੋਂ ਵੱਡਾ ਵਿਕਰੇਤਾ ਹੈ ਅਤੇ ਅਮਰੀਕਾ ਵਿੱਚ ਆਪਣੀ ਕੁੱਲ ਵਿੱਕਰੀ ਦਾ 80 ਫੀਸਦੀ ਚੀਨ ਦਾ ਬਣਿਆ ਹੀ ਵੇਚਦਾ ਹੈ
ਭਾਰਤੀ ਕਾਰੋਬਾਰ ਪਹਿਲਾਂ ਹੀ ਬਿਨਾ ਵਾਲਮਾਰਟ ਦੇ ਹੀ ਚੀਨੀ ਸਨਅੱਤ ਦੇ ਸਸਤੇ ਸਮਾਨ ਦੀ ਵਧ ਰਹੀ ਵਿੱਕਰੀ ਤੋਂ ਪੀੜਤ ਹੈ, ਵਾਲਮਾਰਟ ਦੇ ਆਉਣ ਨਾਲ ਸਥਿਤੀ ਹੋਰ ਬਦਤਰ ਹੋ ਜਾਵੇਗੀ ਹੁਣ ਤੱਕ ਵਾਲਮਾਰਟ ਦੇ ਨੌ ਰਾਜਾਂ ਦੇ 19 ਸ਼ਹਿਰਾਂ ਵਿੱਚ 21 ਥੋਕ ਸਟੋਰ ਖੁੱਲ੍ਹ ਚੁੱਕੇ ਹਨ ਅਤੇ 50 ਨਵੇਂ ਸਟੋਰ ਖੋਲ੍ਹਣ ਦਾ ਉਸਨੇ ਐਲਾਨ ਕਰ ਰੱਖਿਆ ਹੈ ਹੁਣ ਵਾਲਮਾਰਟ ਨੇ ਭਾਰਤ ਵਿੱਚ ਫਲਿੱਪਕਾਰਟ ਦੀ ਮਾਲਕੀ ਵਾਲੇ ਫੋਨਪੇਵੈਲੇ ਦੇ ਬਰਾਂਡ ਨਾਲ 50 ਲੱਖ ਵਿਕਰੀ ਪੁਆਇੰਟ (ਸੇਲ ਟਰਮੀਨਲ) ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਹੈ, ਜੋ ਭਾਰਤੀ ਬਾਜ਼ਾਰ ' ਪ੍ਰਚੂਨ ਵਿਕਰੇਤਾਵਾਂ ਦੀ ਸਫ ਵਲੇਟ ਦੇਵੇਗੀ
ਮੁਨਾਫਾ ਕਿਹਨਾਂ ਨੂੰ ਹੋਵੇਗਾ?
ਵਾਲਮਾਰਟ ਵੱਲੋਂ ਫਲਿੱਪਕਾਰਟ ਨੂੰ 20 ਅਰਬ ਅਮਰੀਕੀ ਡਾਲਰ ਵਿੱਚ ਖਰੀਦਣ ਨਾਲ ਭਾਰਤੀ ਆਰਥਿਕਤਾ ਖੁਸ਼ਹਾਲ ਹੋਵੇਗੀ, ਇਹ ਬਿਲਕੁੱਲ ਕੋਰਾ ਝੂਠ ਹੈ ਸਿਰਫ ਕੰਪਨੀ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਦੋ ਅਰਬ ਡਾਲਰ ਫਲਿੱਪਕਾਰਟ ਕੰਪਨੀ ਨੂੰ ਮਿਲਣਗੇ ਭਾਵ ਭਾਰਤੀ ਆਰਥਿਕਤਾ ਵਿੱਚ ਸ਼ਾਮਲ ਹੋਣਗੇ ਬਾਕੀ 14 ਅਰਬ ਡਾਲਰ ਦੀ ਰਕਮ ਵੱਖ ਵੱਖ ਸ਼ੇਅਰ ਹੋਲਡਰਾਂ (ਹਿੱਸੇਦਾਰਾਂ) ਨੂੰ ਸਿੱਧੇ ਤੌਰ 'ਤੇ ਅਦਾ ਕੀਤੀ ਜਾਵੇਗੀ (ਜੋ ਜ਼ਿਆਦਾਤਰ ਵੈਂਚਰ ਕੈਪੀਟਲ (ਨਿਵੇਸ਼ ਫੰਡ ਦੇ ਹਨ) ਅਤੇ ਭਾਰਤੀ ਆਰਥਿਕਤਾ ਵਿੱਚ ਦਾਖਲ ਹੀ ਨਹੀਂ ਹੋਵੇਗੀ ਇਹ ਖਰੀਦ ਵੀ ਸਿੰਘਾਪੁਰ ਵਿੱਚ ਹੋਵੇਗੀ ਅਤੇ ਫਲਿੱਪਕਾਰਟ ਦੀ ਵਿਕੱਰੀ ਤੋਂ ਸ਼ੇਅਰ ਹੋਲਡਰਾਂ ਨੂੰ ਹੋਣ ਵਾਲੇ ਬਹੁਤ ਵੱਡੇ ਮੁਨਾਫੇ 'ਤੇ ਭਾਰਤ ਟੈਕਸ ਵੀ ਵਸੂਲ ਨਹੀਂ ਕਰ ਸਕੇਗਾ ਮੌਜੂਦਾ ਸਮੇਂ ਫਲਿੱਪਕਾਰਟ ਦੇ ਸ਼ੇਅਰ ਹੋਲਡਰ ਹਨ ਸੋਫਟ ਬੈਂਕ (ਜਪਾਨ) 23.6 ਫੀਸਦੀ, ਟਾਈਗਰ ਗਲੋਬਲ (ਅਮਰੀਕਾ) 20.6 ਫੀਸਦੀ, ਨੈਸਪਰਜ (ਚੀਨ) 14.6 ਫੀਸਦੀ, ਏਮਲ ਇੰਡੀ (ਏਮਲ ਅਮਰੀਕਾ ਦੇ ਮਾਤਹਿਤ) 6.4 ਫੀਸਦੀ, -ਬੇਅ (ਅਮਰੀਕਾ) 6 ਫੀਸਦੀ, ਟੈਨਸੈਂਟ (ਚੀਨ) 6 ਫੀਸਦੀ, ਮਾਈਕਰੋਸੇਫਟ (ਅਮਰੀਕਾ) 6 ਫੀਸਦੀ, ਸਚਿਨ ਬੰਗਲ (ਭਾਰਤੀ) 5.2 ਫੀਸਦੀ, ਬਿੰਨੀ ਬੰਗਲ (ਭਾਰਤੀ) 5.2 ਫੀਸਦੀ ਤੇ ਬਾਕੀ ਹੋਰ ਵਿਦੇਸ਼ੀ ਨਿਵੇਸ਼ ਫੰਡ 6.2 ਫੀਸਦੀ ਉਪਰੋਕਤ ਤੋਂ ਸਾਫ ਹੈ ਕਿ ਲੱਗਭੱਗ ਸਾਰੇ ਸ਼ੇਅਰ ਹੋਲਡਰਜ਼ (ਵੈਂਚਰ ਫੰਡ) ਦੇ ਹੈਡਕੁਆਟਰ ਬਦੇਸ਼ ਵਿੱਚ ਹਨ ਇਹਨਾਂ ਦੇ ਹੀ ਘਰਾਂ ਵਿੱਚ ਸੋਨੇ ਦੀ ਬਾਰਿਸ਼ ਹੋਵੇਗੀ ਅਤੇ ਲੱਗਭੱਗ ਸਾਰੀਆਂ ਇਹ ਕੰਪਨੀਆਂ ਮੁਕੰਮਲ ਤੌਰ 'ਤੇ ਛੱਡ (ਫਲਿੱਪਕਾਰਟ+ਵਾਲਮਾਰਟ) ਕੇ ਜਾ ਰਹੀਆਂ ਹਨ ਵਿਚਾਰੀ ਭਾਰਤੀ ਆਰਥਿਕਤਾ ਨੂੰ ਇੱਕ ਧੇਲਾ ਵੀ ਨਸੀਬ ਨਹੀਂ ਹੋਵੇਗਾ ਫਲਿੱਪਕਾਰਟ ਦੇ (ਪ੍ਰਮੁੱਖ) ਸਭ ਤੋਂ ਵੱਡੇ ਭਾਈਵਾਲ ਸੋਫਟ ਬੈਂਕ ਨੇ ਅਗਸਤ 2017 ਵਿੱਚ ਇਸ ਵਿੱਚ 2.5 ਬਿਲੀਅਨ (ਢਾਈ ਅਰਬ) ਡਾਲਰ ਦਾ ਨਿਵੇਸ਼ ਕੀਤਾ ਸੀ ਤੇ ਹੁਣ ਇਸ ਦੀ ਵਿੱਕਰੀ ਤੋਂ ਇਸ ਨੂੰ 1.5 ਬਿਲੀਅਨ (ਡੇਢ ਅਰਬ) ਡਾਲਰ ਦਾ ਮੁਨਾਫਾ ਹੋਇਆ ਹੈ ਯਾਨੀ ਸਿਰਫ ਅੱਠ ਮਹੀਨਿਆਂ ਵਿੱਚ 60 ਫੀਸਦੀ ਦਾ ਮੁਨਾਫਾ ਸੋਫਟ ਬੈਂਕ ਕਮਾ ਗਿਆ ਇਹ ਨਿਵੇਸ਼ ਫੰਡ ਦਾ ਤਰੀਕਾਕਾਰ ਹੈ ਕਿ ਸੰਕਟ ਵਿੱਚ ਚੱਲਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਜਾਵੇ ਤੇ ਫਿਰ ਠੀਕ/ਢੁਕਵੇਂ ਸਮੇਂ 'ਤੇ ਉਸ ਨੂੰ ਵੇਚ ਕੇ ਮੋਟਾ ਮੁਨਾਫਾ ਕਮਾਇਆ ਜਾਵੇ
ਮੂਲ ਰੂਪ ਵਿੱਚ ਅਮਰੀਕਾ ਦੇ ਰਵਾਇਤੀ ਕਾਰੋਬਾਰ ਵਿੱਚ ਭਾਰੂ ਹੈਸੀਅਤ ਰੱਖਣ ਵਾਲੀ ਵਾਲਮਾਰਟ ਦੀ ਨਵੀਂ ਤਕਨੀਕ ਦੁਆਰਾ ਪੈਦਾ ਕੀਤੀ ਅਣਸੁਖਾਵੀਂ ਹਾਲਤ ਤੇ ਐਮੇਜ਼ਨ ਵਰਗੀਆਂ ਮੁਕਾਬਲੇ ਦੀਆਂ ਕੰਪਨੀਆਂ ਕੋਲ ਆਪਣੇ ਸ਼ੇਅਰ ਗਵਾਉਣ ਤੋਂ ਬਾਅਦ ਵਾਲਮਾਰਟ ਨੇ ਕੌਮਾਂਤਰੀ ਮੰਡੀ ਚੀਨ ਵੱਲ ਮੂੰਹ ਕੀਤਾ ਚੀਨ ਵਿੱਚ ਚੀਨੀ ਕੰਪਨੀ ਅਲੀਬਾਬਾ ਨੇ ਇਸ ਦੇ ਪੈਰ ਨਾ ਲੱਗਣ ਦਿੱਤੇ ਤੇ ਇਸ ਨੂੰ ਆਪਣੇ ਕਾਰੋਬਾਰ ਜੇ.ਵੀ. ਕਮ ਨੂੰ ਵੇਚਣਾ ਪਿਆ ਭਾਰਤ ਵਿੱਚ ਫਲਿਪਕਾਰਟ ਪਿਛਲੇ ਦਹਾਕੇ ਤੋਂ ਘਾਟੇ ' ਜਾ ਰਹੀ ਸੀ ਅਤੇ ਐਮੇਜ਼ਨ ਨਾਲ ਟਾਕਰੇ ਵਿੱਚ ਸੀ ਵਾਲ ਮਾਰਟ ਨੇ ਫਲਿੱਪਕਾਰਟ ਨੂੰ ਉਸਦੀ ਅਗਲੀ ਬਜ਼ਾਰੀ ਕੀਮਤ ਤੋਂ ਕਿਤੇ ਵੱਧ 'ਤੇ ਖਰੀਦ ਕੇ ਇੱਕ ਜੂਆ ਵੀ ਖੇਡਿਆ ਹੈ ਕਿ ਫਲਿੱਪਕਾਰਟ ਰਾਹੀਂ ਕੌਮਾਂਤਰੀ -ਕਾਮਰਸ ਕਾਰੋਬਾਰ ਵਿਚ ਆਪਣੀ ਪਕੜ ਮਜਬੂਤ ਬਣਾਈ ਜਾ ਸਕੇ ਤੇ ਦੂਜੇ ਐਮੇਜ਼ਨ ਨੂੰ ਭਾਰਤ ਵਿੱਚ ਫੈਲਣ ਪਸਰਨ ਤੋਂ ਰੋਕਿਆ ਜਾ ਸਕੇ ਹਕੀਕੀ ਕੀਮਤ ਤੋਂ ਕਿਤੇ ਵੱਧ ਮੁੱਲ ਪਾਉਣ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਵੈਂਚਰ ਫੰਡ (ਕੌਮਾਂਤਰੀ ਨਿਵੇਸ਼ ਫੰਡ) ਕੰਪਨੀਆਂ ਨੂੰ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਲੁਭਾਇਆ ਜਾ ਸਕੇ ਕਿਉਂ ਇਸ ਵਿੱਚ ਵਾਰ ਵਾਰ ਨਿਵੇਸ਼ ਕਰਨ ਦੀ ਲੋੜ ਹੁੰਦੀ ਹੈ ਡਿਜ਼ੀਟਲ ਈਕੋ ਸਿਸਟਮ ਜਾਂ ਤਕੀਨੀਕ ਦੇ ਖੇਤਰ ਵਿੱਚ ਤੁਰੰਤ ਮੁਨਾਫਿਆਂ ਦਾ ਮਹੱਤਵ ਨਹੀਂ ਹੁੰਦਾ ਸਗੋਂ ਮੰਡੀ ਦੇ ਵਿਸ਼ੇਸ਼ ਹਿੱਸਿਆਂ ਵਿੱਚ ਅਜਾਰੇਦਾਰੀ ਸਥਾਪਤ ਕਰਨਾ ਹੀ ਮਹੱਤਵਪੂਰਨ ਹੁੰਦਾ ਹੈ ਨਿਵੇਸ਼ ਫੰਡ ਕੰਪਨੀਆਂ (ਵੈਂਚਰ ਫੰਡ) ਕੰਪਨੀਆਂ ਉਹਨਾਂ ਕੰਪਨੀਆਂ ਵਿੱਚ ਹੀ ਨਿਵੇਸ਼ ਕਰਦੀਆਂ ਹਨ, ਜਿੱਥੇ ਉਹਨਾਂ ਨੂੰ ਜਾਪਦਾ ਹੈ ਕਿ ਅਜਾਰੇਦਾਰੀ ਕਾਇਮ ਹੋ ਸਕਦੀ ਹੈ ਅਤੇ ਭਵਿੱਖ ਵਿੱਚ ਮੋਟੇ ਮੁਨਾਫੇ ਕਮਾਏ ਜਾ ਸਕਦੇ ਹਨ ਇੱਕ ਵਾਰ ਅਜਾਰੇਦਾਰੀ ਸਥਾਪਤ ਹੋਣ 'ਤੇ ਇਹ ਡਿਜੀਟਲ ਕੰਪਨੀਆਂ, ਇਹਨਾਂ ਨੂੰ ਇਹਨਾਂ ਦਾ ਬਜ਼ਾਰ ਪ੍ਰਦਾਨ ਕਰਦੀਆਂ ਹਨ ਗੂਗਲ, ਐਪਲ, ਮਾਈਕਰੋਸਾਫਟ, ਫੇਸਬੁੱਕ, ਐਮੇਜ਼ਾਨ ਆਦਿ ਨੇ ਇਸੇ ਢੰਗ ਨਾਲ ਹੀ ਅਜਾਰੇਦਾਰੀਆਂ ਸਥਾਪਤ ਕਰਕੇ ਮੋਟੇ ਮੁਨਾਫੇ ਕਮਾਏ ਹਨ

No comments:

Post a Comment