Friday, 2 November 2018

ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਜ਼ੀਰਾ ਇਲਾਕੇ 'ਚ ਭਖਦੇ ਮਸਲਿਆਂ 'ਤੇ ਕਨਵੈਨਸ਼ਨ

ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਜ਼ੀਰਾ ਇਲਾਕੇ '
ਭਖਦੇ ਮਸਲਿਆਂ 'ਤੇ ਕਨਵੈਨਸ਼ਨ
ਪੂਰੇ ਦੇਸ਼ ਵਿੱਚ ਮੋਦੀ ਹਕੂਮਤ ਵੱਲੋਂ ਚੋਟੀ ਦੇ ਬੁੱਧੀਜੀਵੀਆਂ ਨੂੰ ਫਾਸ਼ੀਵਾਦ ਦੇ ਹਮਲੇ ਦੀ ਮਾਰ ਵਿੱਚ ਲਿਆਉਣਾ ਅਤੇ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕਰਨਾ, ਪੰਜਾਬ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਨਾਲ ਵਾਪਰੇ ਗੋਲੀ ਕਾਂਡ 'ਤੇ ਚੱਲ ਰਹੇ ਸਿਆਸੀ ਡਰਾਮੇ ਬਾਰੇ ਵਿਚਾਰ ਕਰਨ ਅਤੇ ਕਿਸਾਨਾਂ ਸਾਹਮਣੇ ਗੰਭੀਰ ਸਮਸਿਆ ਬਣੇ ਪਰਾਲੀ ਵਾਲੇ ਮਸਲੇ 'ਤੇ ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਜ਼ੀਰਾ ਇਲਾਕੇ ਦੇ ਪਿੰਡ ਮੇਹਰ ਸਿੰਘ ਵਾਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੀਹਣੀ ਸਾਹਿਬ ਵਿਖੇ ਕਨਵੈਨਸ਼ਨ ਕਰਵਾਈ ਗਈ ਜਿਸ ਵਿੱਚ ਮੋਗਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ 300 ਕਿਸਾਨਾਂ-ਮਜ਼ਦੂਰਾਂ ਨੇ ਹਿੱਸਾ ਲਿਆ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਲੋਕ ਸੰਗਰਾਮ ਮੰਚ ਪੰਜਾਬ ਦੇ ਸੂਬਾ ਸਕੱਤਰ ਬਲਵੰਤ ਮਖੂ ਨੇ ਆਖਿਆ ਕਿ ਮੋਦੀ ਹਕੂਮਤ ਹਰ ਉਹ ਆਵਾਜ਼ ਜੋ ਲੋਕਾਂ ਦੇ ਹੱਕ ਦੀ ਗੱਲ ਕਰਦੀ ਹੈ ਤੇ ਮੋਦੀ ਹਕੂਮਤ ਦੇ ਵਿਰੁੱਧ ਭੁਗਤਦੀ ਹੈ, ਉਸ ਨੂੰ ਜਬਰ ਦੇ ਸਹਾਰੇ ਬੰਦ ਕਰਨਾ ਚਾਹੁੰਦੀ ਹੈ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਿੱਚ ਹੋਏ ਘਟਨਾਕਰਮ ਨੇ ਬਾਦਲ ਜੁੰਡਲੀ ਨੂੰ ਪੂਰੀ ਤਰ੍ਹਾਂ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰ ਦਿੱਤਾ ਹੈ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਨੂੰ ਇਨਸਾਫ ਦੇਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ 'ਤੇ ਜ਼ੋਰ ਲਾ ਰਿਹਾ ਹੈ ਨਵੇਂ ਨਵੇਂ ਐਸ.ਆਈ.ਟੀ. ਵਰਗੇ ਟੋਲੇ ਬਣਾ ਕੇ ਮਸਲੇ ਨੂੰ ਠੰਢਾ ਪਾਉਣਾ ਚਾਹੁੰਦਾ ਹੈ ਇਹ ਲੋਕ ਵਿਰੋਧੀ ਸਿਸਟਮ ਆਪਣੇ ਸੰਦਾਂ ਨੂੰ ਬਚਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ ਸ੍ਰੀ ਮਖੂ ਨੇ ਆਖਿਆ ਕਿ ਅਸੀਂ ਕੁੱਝ ਵਖਰੇਵੇਂ ਰੱਖ ਕੇ ਬਰਗਾੜੀ ਮੋਰਚੇ ਦੀ ਹਮਾਇਤ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਆਖਿਆ ਕਿ ਸਰਕਾਰ ਨੇ ਇਸ ਵਾਰ ਫੇਰ ਪਰਾਲੀ ਨਾ ਸਾੜਨ ਦਾ ਨਾਦਰਸ਼ਾਹੀ ਫੁਰਮਾਨ ਚਾੜ੍ਹ ਦਿੱਤਾ ਹੈ ਕਿਸਾਨ ਵੀ ਇਹ ਸਮਝਦੇ ਹਨ ਕਿ ਪ੍ਰਦੂਸ਼ਨ ਵੱਡੀ ਸਮੱਸਿਆ ਹੈ, ਪਰ ਜਿੰਨੇ ਵੱਡੇ ਰੂਪ ਵਿੱਚ ਪੰਜਾਬ ਵਿੱਚ ਪਰਾਲੀ ਪੈਦਾ ਹੁੰਦੀ ਹੈ, ਉਸ ਨੂੰ ਸਾਂਭਣਾ ਕਿਸਾਨਾਂ ਦੇ ਵਸ ਦੀ ਗੱਲ ਨਹੀਂ ਹੈ ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ, ਝੋਨੇ ਦੀ ਲੇਟ ਲਵਾਈ, ਤੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਖੇਤੀ ਕਰਦੀ ਛੋਟੀ ਕਿਸਾਨੀ ਕੋਲ ਲੋੜੀਂਦੇ ਸੰਦਾਂ ਦੀ ਵੱਡੀ ਘਾਟ ਕਾਰਨ ਪਰਾਲੀ ਜ਼ਮੀਨ ਵਿੱਚ ਵਾਹੁਣਾ ਕਿਸਾਨਾਂ ਦੇ ਵਸ 'ਤੋਂ ਬਾਹਰਲੀ ਗੱਲ ਹੈ ਜੇਕਰ ਸਰਕਾਰ ਕਿਸਾਨਾਂ 'ਤੇ ਜਬਰ ਕਰਨ ਦੇ ਰਾਹ ਪਵੇਗੀ ਤਾਂ ਉਸਦਾ ਜਵਾਬ ਸੰਘਰਸ਼ ਨਾਲ ਦਿੱਤਾ ਜਾਵੇਗਾ

No comments:

Post a Comment