ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ
ਸਟੂਡੈਂਟਸ ਫਾਰ ਸੁਸਾਇਟੀ ਦੀ ਜਿੱਤ
6 ਸਤੰਬਰ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਚੋਣਾਂ ਦਾ ਐਲਾਨ ਹੋਇਆ ਤਾਂ ਇਹਨਾਂ ਵਿੱਚ ਸਟੂਡੈਂਟਸ ਫਾਰ ਸੁਸਾਇਟੀ ਵੱਲੋਂ ਪ੍ਰਧਾਨਗੀ ਅਹੁਦੇ ਦੇ ਜੇਤੂ ਹੋਣ 'ਤੇ ਸਾਰੀ ਸ਼ਾਮ ਇੱਕ ਵੱਖਰੇ ਰੰਗ ਵਿੱਚ ਰੰਗੀ ਗਈ। ਸਟੂਡੈਂਟਸ ਸੈਂਟਰ ਦੀ ਦੀਵਾਰ 'ਤੇ ਲੱਗਾ ਹੋਇਆ ਸ਼ਹੀਦ ਭਗਤ ਸਿੰਘ ਦਾ ਇੱਕ ਵੱਡਾ ਪੋਸਟਰ ਇਹ ਦਰਸਾ ਰਿਹਾ ਸੀ ਕਿ ਉਸਦੀ ਸੋਚ 'ਤੇ ਉਸਦੇ ਅਮਲਾਂ ਦੀ ਕਰਨੀ ਤਿੱਖੀ ਅਤੇ ਤੇਜ ਜਵਾਨੀ ਦੇ ਰੋਮ ਰੋਮ ਵਿੱਚ ਵਸੀ ਹੋਈ ਹੈ।
ਪੰਜਾਬ ਯੂਨੀਵਰਸਿਟੀ ਦੀ ਜਥੇਬੰਦੀ ਦੇ ਪ੍ਰਧਾਨ ਦੀ ਚੋਣ ਤਾਂ ਭਾਵੇਂ ਕਨੂੰਪ੍ਰਿਯਾ ਦੀ ਹੋਈ ਹੈ ਪਰ ਇਹ ਚੋਣ ਉਸਦੀ ਇਕੱਲੀ ਦੀ ਨਹੀਂ ਬਲਕਿ ਇੱਕ ਸੋਚ ਦੀ, ਇੱਕ ਟੀਮ ਦੀ ਅਤੇ ਵਿਦਿਆਰਥੀਆਂ ਦੇ ਵੱਡੇ ਸਮੂਹ ਦੀ ਹੋਈ ਹੈ। 10 ਸਾਲ ਪਹਿਲਾਂ ਇੱਥੇ ਐਸ.ਐਫ.ਐਸ. ਨੂੰ ਕੋਈ ਨਹੀਂ ਸੀ ਜਾਣਦਾ ਪਰ ਜਦੋਂ 2010 ਵਿੱਚ ਇਸ ਸੋਚ ਦੇ ਧਾਰਨੀਆਂ ਨੇ ਇੱਥੇ ਕੁੱਝ ਕਰਨ ਦਾ ਤਹੱਈਆ ਕਰਕੇ ਯਤਨ ਅਰੰਭੇ ਤਾਂ ਉਸ ਦਾ ਸਿੱਟਾ ਹੈ ਪ੍ਰਧਾਨਗੀ ਦੀ ਇਹ ਜਿੱਤ। ਦੋ ਸਾਲ ਪਹਿਲਾਂ ਜਦੋਂ ਐਸ.ਐਫ.ਐਸ. ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਫੀਸਾਂ ਦੇ ਵਾਧੇ ਵਿਰੁੱਧ ਘੋਲ ਨੂੰ ਜਿੱਤ ਕੇ ਆਪਣੇ ਖ਼ੂਨ ਸੰਗ ਇਤਿਹਾਸ ਲਿਖਿਆ ਸੀ ਤਾਂ ਹਾਕਮ ਜਮਾਤੀ ਹਲਕਿਆਂ ਨੇ ਬਥੇਰਾ ਅਜਿਹਾ ਹੋ-ਹੱਲਾ ਮਚਾਇਆ ਸੀ ਕਿ ਐਸ.ਐਫ.ਐਸ. ਵਾਲੇ ਹਿੰਸਕ, ਖ਼ੂਨੀ ਰਾਹੇ ਚੱਲ ਪਏ ਹਨ, ਹੁਣ ਇਹ ਬੁਰੀ ਤਰ੍ਹਾਂ ਸੱਟ ਖਾ ਜਾਣਗੇ, ਮੁੜ ਕਦੇ ਉੱਠ ਨਹੀਂ ਸਕਣਗੇ। ਪਰ ਐਸ.ਐਫ.ਐਸ. ਨੇ ਆਪਣੀ ਤਕੜਾਈ ਨਾ ਸਿਰਫ ਉਦੋਂ ਹੋਈਆਂ ਚੋਣਾਂ ਵਿੱਚ ਵਿਖਾਈ ਬਲਕਿ ਅਗਲੇ ਸਾਲ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਵੱਲੋਂ ਇਸਦੇ ਵਜੂਦ ਨੂੰ ਖਤਮ ਕਰਨ ਲਈ ਤਾਣ ਲਾਉਣ ਦੇ ਬਾਵਜੂਦ ਵਿਦਿਆਰਥੀਆਂ ਵਿੱਚ ਆਪਣੀ ਪਹਿਲਾਂ ਵਾਲੀ ਪੁਜੀਸ਼ਨ ਬਣਾ ਕੇ ਰੱਖਣ ਵਿੱਚ ਕਾਮਯਾਬ ਰਹੀ। ਹਾਕਮ ਜਮਾਤੀ ਪਾਰਟੀਆਂ ਦੇ ਨੁਮਾਇੰਦੇ ਇਕੱਲੇ ਇਕੱਲੇ ਦਹਿ-ਲੱਖਾਂ ਰੁਪਏ ਚੋਣਾਂ ਵਿੱਚ ਝੋਕਦੇ ਰਹੇ ਪਰ ਐਸ.ਐਫ.ਐਸ. ਵਾਲੇ ਵਿਦਿਆਰਥੀਆਂ ਦੇ ਜ਼ੋਰ 'ਤੇ ਕੁੱਝ ਸੈਂਕੜੇ ਰੁਪਏ ਖਰਚ ਕੇ ਅੱਗੇ ਵਧਦੇ ਰਹੇ। ਸੰਘਰਸ਼ਾਂ ਰਾਹੀਂ ਲੋਕਾਂ 'ਤੇ ਟੇਕ ਰੱਖ ਕੇ ਆਪਣੇ ਵਿੱਤ ਮੁਤਾਬਕ ਸਰਗਰਮੀਆਂ ਕਰਦੇ ਜਾਣ ਨਾਲ ਜੋ ਕੁੱਝ ਹਾਸਲ ਹੁੰਦਾ ਹੈ ਉਸਦਾ ਇੱਕ ਝਲਕਾਰਾ ਇਹ ਚੋਣ ਵੀ ਬਣੀ ਹੈ।
ਵੱਖ ਵੱਖ ਸਮਿਆਂ 'ਤੇ ਐਸ.ਐਫ.ਐਸ. ਦੇ ਬੁਲਾਰਿਆਂ ਦੇ ਅਖਬਾਰੀ ਬਿਆਨ, ਮੁਲਾਕਾਤਾਂ, ਤਕਰੀਰਾਂ ਆਦਿ ਸਪੱਸ਼ਟ ਕਰਦੇ ਹਨ ਕਿ ਉਹਨਾਂ ਨੇ ਆਪਣੇ ਆਪ ਨੂੰ ਨਾ ਸਿਰਫ ਸਮਾਜ ਦਾ ਅੰਗ ਹੀ ਮੰਨਿਆ ਹੋਇਆ ਹੈ, ਬਲਕਿ ਉਹ ਵਧੀਆ ਸਮਾਜ ਸਿਰਜਣ ਲਈ ਸਮਰਪਤ ਵੀ ਹਨ।
ਇਹ ਐਸ.ਐਫ.ਐਸ. ਦੇ ਆਗੂਆਂ ਦੀ ਖੂਬੀ ਹੈ ਕਿ ਉਹ ਭਾਵੇਂ ਕਿੰਨੀਆਂ ਉੱਚੀਆਂ ਉਡਾਰੀਆਂ ਕਿਉਂ ਨਾ ਭਰ ਜਾਣ ਜਾਂ ਡੂੰਘਾਣਾਂ ਦੀਆਂ ਗਹਿਰਾਈਆਂ ਵਿੱਚ ਉੱਤਰ ਜਾਣ ਪਰ ਜਦੋਂ ਉਹਨਾਂ ਨੇ ਆਮ ਵਿਦਿਆਰਥੀ ਜਾਂ ਵਿਅਕਤੀ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਉਹ ਗੱਲ ਉੱਥੋਂ ਹੀ ਸ਼ੁਰੂ ਕਰਦੇ ਹਨ, ਜਿੱਥੇ ਕੋਈ ਵਿਅਕਤੀ ਠੋਸ ਰੂਪ ਵਿੱਚ ਖੜ੍ਹਾ ਹੋਵੇ। ਉਹ ਮਸਲੇ ਹੱਥ ਲੈਣ ਸਮੇਂ ਬਾਹਰਮੁਖੀ ਹਕੀਕਤਾਂ ਨੂੰ, ਸੋਚਾਂ ਦੇ ਪੱਧਰਾਂ ਨੂੰ ਧਿਆਨ ਵਿੱਚ ਰੱਖ ਕੇ ਮੁਖਾਤਬ ਹੁੰਦੇ ਹਨ।
ਦੋ ਸਾਲ ਪਹਿਲਾਂ ਸਟੂਡੈਂਟਸ ਫਾਰ ਸੁਸਾਇਟੀ (ਐਸ.ਐਫ.ਐਸ.) ਨੇ ਵਿਦਿਆਰਥੀਆਂ ਦੀਆਂ ਵਧੀਆਂ ਹੋਈਆਂ ਫੀਸਾਂ ਦਾ ਮਸਲਾ ਹੱਥ ਲਿਆ। ਵੀ.ਸੀ. ਦਫਤਰ ਅੱਗੇ ਧਰਨੇ ਦਿੱਤੇ ਜਾਂ ਰੈਲੀਆਂ-ਮੁਜਾਹਰੇ ਕੀਤੇ। ਪ੍ਰਚਾਰ-ਪ੍ਰਸਾਰ ਤੋਂ ਲੈ ਕੇ ਨੁੱਕੜ ਨਾਟਕਾਂ, ਗੋਸ਼ਟੀਆਂ ਤੱਕ ਪਹੁੰਚ ਕਰਕੇ ਮਿਸਾਲੀ ਲਾਮਬੰਦੀ ਕੀਤੀ। ਅਧਿਕਾਰੀ ਵਿਦਿਆਰਥੀ ਏਕੇ ਨੂੰ ਦੇਖ ਕੇ ਬੁਖਲਾਏ। ਉਹਨਾਂ ਨੂੰ ਭਰਮ ਸੀ ਕਿ ਸ਼ਾਇਦ ਵਿਦਿਆਰਥੀ ਪੁਲਸੀ ਲਾਮ-ਲਸ਼ਕਰਾਂ ਤੋਂ ਡਰ ਜਾਣਗੇ। ਪੁਲਸ ਆ ਗਈ, ਲਾਠੀਚਾਰਜ, ਅੱਥਰੂ ਗੈਸ, ਜਲ-ਤੋਪਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਪਰ ਮੁੰਡੇ-ਕੁੜੀਆਂ ਹਿੱਕਾਂ ਤਣ ਕੇ ਮੁਕਾਬਲਾ ਕਰਦੇ ਰਹੇ। ਜਦੋਂ ਵਿਦਿਆਰਥੀ ਤਾਕਤ ਨੇ ਮੋੜਵਾਂ ਹੱਲਾ ਬੋਲਿਆ ਤਾਂ ਲਾਮ-ਲਸ਼ਕਰਾਂ ਨੂੰ ਵੀ ਮੂਹਰੇ ਲੱਗਣਾ ਪੈ ਗਿਆ। ਮਸਲਾ ਯੂਨੀਵਰਸਿਟੀ ਤੋਂ ਅੱਗੇ ਚੰਡੀਗੜ੍ਹ ਦੇ ਸ਼ਹਿਰੀਆਂ ਸਮੇਤ ਪੰਜਾਬ ਦੇ ਲੋਕਾਂ ਦਾ ਬਣ ਗਿਆ ਅਤੇ ਵਿਦਿਆਰਥੀਆਂ ਨੂੰ ਮਿਲੀ ਲੋਕ ਹਮਾਇਤ ਕਾਰਨ ਅਧਿਕਾਰੀਆਂ ਨੂੰ ਥੁੱਕ ਕੇ ਚੱਟਣਾ ਪਿਆ ਸੀ। ਇਸ ਤੋਂ ਬਾਅਦ ਵੀ ਭਾਵੇਂ ਹੋਸਟਲਾਂ ਦੀਆਂ ਵਿਦਿਆਰਥਣਾਂ ਵੱਲੋਂ ਰਾਤ ਨੂੰ 10 ਵਜੇ ਤੱਕ ਲਾਇਬਰੇਰੀ ਵਿੱਚ ਜਾਣ ਦੀ ਮੰਗ ਮੰਨਵਾਉਣੀ ਹੋਵੇ ਜਾਂ ਲੈਬਾਰਟਰੀਆਂ ਵਿੱਚ ਜਾਣ ਦੀ, ਮਸਲਾ ਮੈਸਾਂ-ਕਨਟੀਨਾਂ ਦਾ ਹੋਵੇ ਜਾਂ ਗੁੰਡਾਗਰਦੀ ਦਾ, ਭਾਵੇਂ ਕਿਸੇ ਅਧਿਕਾਰੀ ਦੀ ਵਧੀਕੀ ਦਾ ਕਿਉਂ ਨਾ ਹੋਵੇ, ਸਾਫ ਸਫਾਈ ਤੋਂ ਲੈ ਕੇ ਹਰ ਛੋਟੇ-ਵੱਡੇ ਮਸਲੇ 'ਤੇ ਵਿਦਿਆਰਥੀਆਂ ਦੀ ਏਕਤਾ ਅਤੇ ਸੰਘਰਸ਼ 'ਤੇ ਟੇਕ ਰੱਖ ਕੇ ਅੱਗੇ ਵਧਿਆ ਜਾਂਦਾ ਰਿਹਾ। ਐਸ.ਐਫ.ਐਸ. ਵੱਲੋਂ ਛੋਟੇ ਛੋਟੇ ਮਸਲਿਆਂ 'ਤੇ ਵੀ ਲਗਾਤਾਰਤਾ ਬਣਾ ਕੇ ਰੱਖੀ ਜਾਣ ਕਰਕੇ ਇਸ ਜਥੇਬੰਦੀ ਦੇ ਆਗੂਆਂ ਤੱਕ ਵਿਦਿਆਰਥੀਆਂ ਦੀ ਪਹੁੰਚ ਘਰ ਦੀ ਗੱਲ ਬਣ ਗਈ ਨਾ ਕਿ ਵੋਟਾਂ ਤੋਂ ਬਾਅਦ ਗਾਇਬ ਹੁੰਦੀ ਕਾਕਾਸ਼ਾਹੀ ਵਾਂਗ ਕਦੇ ਕਦਾਈ ਗੇੜੀ ਮਾਰਨ ਦੀ ਚੌਧਰ ਤੱਕ ਮਹਿਦੂਦ ਰੱਖਿਆ ਗਿਆ।
ਉਂਝ ਤਾਂ ਭਾਵੇਂ ਬਹੁਤੀਆਂ ਯੂਨੀਵਰਸਿਟੀਆਂ ਵਾਂਗ ਹੀ ਪੰਜਾਬ ਯੂਨੀਵਰਸਿਟੀ ਵਿੱਚ ਲੜਕੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵਧੇਰੇ ਹੈ, ਪਰ 70 ਫੀਸਦੀ ਤੱਕ ਕੁੜੀਆਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਕਦੇ ਵੀ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਿਸੇ ਕੁੜੀ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਤਜਵੀਜਤ ਨਹੀਂ ਕੀਤਾ ਗਿਆ, ਪਰ ਇਹ ਐਸ.ਐਫ.ਐਸ. ਹੀ ਅਜਿਹੀ ਜਥੇਬੰਦੀ ਹੈ, ਜਿਸਨੇ ਨਾ ਸਿਰਫ ਔਰਤਾਂ ਨੂੰ ਬਹੁਗਿਣਤੀ ਹੋਣ ਦੀ ਹਕੀਕਤ ਨੂੰ ਅੱਗੇ ਰੱਖ ਕੇ ਪਿਛਲੀ ਵਾਰੀ ਦੀ ਤਰ੍ਹਾਂ ਹੁਣ ਵੀ ਕਿਸੇ ਕੁੜੀ ਨੂੰ ਹੀ ਪ੍ਰਧਾਨਗੀ ਲਈ ਅੱਗੇ ਲਿਆਂਦਾ ਹੈ ਬਲਕਿ ਇਸ ਜਥੇਬੰਦੀ ਵੱਲੋਂ ਦਲਿਤ ਅਤੇ ਹੋਰ ਹਾਸ਼ੀਆਗ੍ਰਸਤ ਤਬਕਿਆਂ ਨੂੰ ਵੀ ਯੋਗਤਾ ਮੁਤਾਬਕ ਅੱਗੇ ਰੱਖਿਆ ਜਾਂਦਾ ਹੈ। ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਸਬੰਧੀ ਇੱਕ ਜਾਗੀਰੂ ਧਾਰਨਾ ਇਹ ਫੈਲਾਈ ਜਾਂਦੀ ਰਹੀ ਹੈ ਕਿ ਕੁੜੀਆਂ ਕੁੜੀ ਨੂੰ ਵੋਟ ਨਹੀਂ ਪਾਉਂਦੀਆਂ ਪਰ ਪਿਛਲੀ ਵਾਰ ਦੇ ਵਰਤਾਰੇ ਨੂੰ ਅੱਗੇ ਵਧਾਉਂਦੇ ਹੋਏ ਐਸ.ਐਫ.ਐਸ. ਦੀ ਧਾਰਨਾ 'ਤੇ ਕੁੜੀਆਂ ਨੇ ਮੋਹਰ ਲਾ ਕੇ ਦੱਸਿਆ ਕਿ ਕੁੜੀਆਂ ਆਪਣੀ ਸਮਝਦਾਰੀ ਤੋਂ ਕੰਮ ਲੈਂਦੀਆਂ ਹਨ। ਕਨੂੰਪ੍ਰਿਯਾ ਦੀ ਜਿੱਤ 'ਤੇ ਸਿਰਫ ਇਸ ਯੂਨੀਵਰਸਿਟੀ ਦੀਆਂ ਕੁੜੀਆਂ ਹੀ ਬਾਗੋਬਾਗ ਨਹੀਂ ਹੋਈਆਂ ਬਲਕਿ ਅੱਧੇ ਅੰਬਰ ਦੀਆਂ ਮਾਲਕ ਇਸ ਖਿੱਤੇ ਦੀਆਂ ਸਿੱਖਿਆ ਸੰਸਥਾਵਾਂ ਦੀਆਂ ਲੱਖਾਂ ਵਿਦਿਆਰਥਣਾਂ ਨੇ ਇਸ ਜਿੱਤ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਆਪਣੀ ਜਿੱਤ ਵਜੋਂ ਤੱਕਿਆ ਹੈ।
ਐਸ.ਐਫ.ਐਸ. ਦੀ ਜਿੱਤ ਦਾ ਕਾਰਨ ਇੱਕ ਫੌਰੀ ਕਾਰਨ ਇਹ ਹੈ ਕਿ ਜਿੱਥੇ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰਚਾਰ-ਪ੍ਰਸਾਰ 'ਤੇ ਵਧੇਰੇ ਜ਼ੋਰ ਲਾਇਆ- ਵਿਦਿਆਰਥੀਆਂ ਨੂੰ ਪੈਸੇ-ਟਕੇ, ਖਾਣ-ਪੀਣ, ਸੈਰ-ਸਪਾਟੇ, ਸਿਆਸੀ ਪਹੁੰਚਾਂ ਰਾਹੀਂ ਭਰਮਾਉਣ ਦੀ ਕੋਸ਼ਿਸ਼ ਕੀਤੀ ਉੱਥੇ ਐਸ.ਐਫ.ਐਸ. ਨੇ ਵਿਸ਼ਾਲ ਜਨਤਕ ਪਹੁੰਚ ਅਖਤਿਆਰ ਕੀਤੀ। ਮਿਸਾਲ ਦੇ ਤੌਰ 'ਤੇ ਜਿੱਥੇ ਹੋਰਨਾਂ ਜਥੇਬੰਦੀਆਂs sਨੇ ਆਪਣੇ ਨੁਮਾਇੰਦਿਆਂ ਦੇ ਰੰਗੀਨ ਪੋਸਟ ਚੰਡੀਗੜ੍ਹ ਤਾਂ ਕੀ ਪੰਚਕੂਲਾ-ਮੋਹਾਲੀ ਤੋਂ ਅੱਗੇ ਵਧ ਕੇ ਖਰੜ ਤੱਕ ਦੇ ਕਸਬਿਆਂ ਦੀਆਂ ਗਲੀਆਂ ਤੱਕ ਵੀ ਲਵਾਏ ਜਿਵੇਂ ਕਿਤੇ ਭਵਿੱਖ ਦੇ ਲੋਕ-ਲੀਡਰ ਇਹੀ ਬਣਨੇ ਹੋਣ। ਦੂਜੇ ਪਾਸੇ ਐਸ.ਐਫ.ਐਸ. ਵਾਲਿਆਂ ਨੇ ਅਜਿਹੀ ਮਹਿੰਗੀ ਪੋਸਟਰਬਾਜ਼ੀ ਤੋਂ ਗੁਰੇਜ਼ ਕੀਤਾ ਅਤੇ ਵਿਦਿਆਰਥੀਆਂ ਨੂੰ ਆਖਿਆ ਕਿ ਜਿਹਨਾਂ ਨੇ ਵੀ ਉਹਨਾਂ ਗੱਲ ਨੂੰ ਠੀਕ ਮੰਨ ਕੇ ਮੱਦਦ ਕਰਨੀ ਹੈ, ਉਹ ਆਪਣੇ ਵੱਲੋਂ ਹੱਥ ਲਿਖਤ ਸ਼ੀਟਾਂ, ਪੋਸਟਰ, ਚਿੱਤਰ, ਬੈਨਰ ਆਦਿ ਜੋ ਵੀ ਲਾ ਸਕਦੇ ਹਨ, ਲਾਉਣ— ਬਾਹਰਲੇ ਸ਼ਹਿਰਾਂ-ਕਸਬਿਆਂ ਵਿੱਚ ਐਸ.ਐਫ.ਐਸ. ਦਾ ਪ੍ਰਚਾਰ ਹੋਇਆ ਭਾਵੇਂ ਨਾ ਹੋਇਆ, ਪਰ ਯੂਨੀਵਰਸਿਟੀ ਵਿੱਚ ਇਹਨਾਂ ਪੱਖੀ ਵਿਦਿਆਰਥੀਆਂ ਵੱਲੋਂ ਹੱਥ-ਪਰਚਿਆਂ ਨੇ ਹਨੇਰੀ ਲੈ ਆਂਦੀ। ਐਸ.ਐਫ.ਐਸ. ਨੇ ਇੱਕ ਟੀਮ ਤੋਂ ਅਨੇਕਾਂ ਟੀਮਾਂ ਬਣਾ ਕੇ ਹੋਸਟਲਾਂ, ਮੈਸਾਂ, ਕਨਟੀਨਾਂ, ਸਟੂਡੈਂਟਸ ਸੈਂਟਰ, ਜਮਾਤਾਂ ਤਾਂ ਕੀ ਇਕੱਲੇ-ਇਕੱਲੇ ਵਿਦਿਆਰਥੀ ਤੱਕ ਪਹੁੰਚ ਕਰਨ ਦੇ ਯਤਨ ਕੀਤੇ। ਜਿਸਦਾ ਸੁਭਾਵਿਕ ਅਸਰ ਇਹ ਪਿਆ ਕਿ ਆਮ ਵਿਦਿਆਰਥੀਆਂ ਨੂੰ ਲੱਗਿਆ ਕਿ ਇਹ ਐਸ.ਐਫ.ਐਸ. ਵਾਲੇ ਹੀ ਹਨ, ਜਿਹੜੇ ਪਹਿਲਾਂ ਵੀ ਸਾਡੇ ਵਿੱਚ ਰਹਿੰਦੇ ਆ ਰਹੇ ਹਨ। ਹਰ ਔਖ-ਸੌਖ ਵਿੱਚ ਸਾਡੇ ਨਾਲ ਖੜ੍ਹਦੇ ਰਹੇ ਹਨ, ਸਾਡੀਆਂ ਮੰਗਾਂ/ਮਸਲਿਆਂ ਲਈ ਮੂਹਰੇ ਹੋ ਕੇ ਲੜਦੇ ਰਹੇ ਹਨ ਅਤੇ ਅੱਗੇ ਨੂੰ ਵੀ ਸਾਡੇ ਅੰਗ-ਸੰਗ ਰਹਿਣਗੇ।
ਐਸ.ਐਫ.ਐਸ. ਦੀ ਜਿੱਤ ਲਈ ਭਾਵੇਂ ਮੁੱਖ ਤੌਰ 'ਤੇ ਇਸ ਜਥੇਬੰਦੀ ਦੀ ਸੋਚ, ਅਮਲ ਅਤੇ ਜਥੇਬੰਦਕ ਤੌਰ 'ਤੇ ਨਿਭਾਈ ਅਗਵਾਈ ਜੁੰਮੇਵਾਰ ਹਨ, ਪਰ ਐਸ.ਐਫ.ਐਸ. ਦੀ ਜਿੱਤ ਲਈ ਇਸ ਜਥੇਬੰਦੀ ਦੀ ਵੱਖ-ਵੱਖ ਮਸਲਿਆਂ 'ਤੇ ਅਖਤਿਆਰ ਕੀਤੀ ਪਹੁੰਚ ਨਾਲ ਵੀ ਜੁੜਿਆ ਹੋਇਆ ਹੈ- ਉਦਾਹਰਨ ਦੇ ਤੌਰ 'ਤੇ ਜਦੋਂ ਇਸ ਜਥੇਬੰਦੀ ਨੇ ਇੱਥੇ ਭਾਜਪਾ ਹਕੂਮਤ ਵੱਲੋਂ ਬਨਾਰਸ ਤੋਂ ਲਿਆ ਕਿ ਨਿਯੁਕਤ ਕੀਤੇ ਭਗਵਾਂਕਰਨ ਦੇ ਨੁਮਾਇੰਦੇ ਵਾਈਸ ਚਾਂਸਲਰ ਦਾ ਵਿਰੋਧ ਕੀਤਾ ਤਾਂ ਕਿੰਨੀਆਂ ਹੀ ਹੋਰ ਹਿੰਦੂਤਵ-ਵਿਰੋਧੀ ਸ਼ਕਤੀਆਂ ਨੇ ਇਸ ਜਥੇਬੰਦੀ ਦੀ ਹਮਾਇਤ ਕੀਤੀ, ਭਾਵੇਂ ਵਿਚਾਰਧਾਰਕ-ਸਿਆਸੀ ਪੱਖ ਤੋਂ ਉਹ ਐਸ.ਐਫ.ਐਸ. ਨੂੰ ਠੀਕ ਨਾ ਮੰਨਦੀਆਂ ਹੋਣ। ਐਸ.ਐਫ.ਐਸ. ਜਦੋਂ ਬ੍ਰਾਹਮਣਵਾਦ ਨੂੰ ਪ੍ਰਣਾਈ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦਾ ਵਿਰੋਧ ਕਰਦੀ ਹੈ ਤਾਂ ਦਲਿਤਾਂ, ਧਾਰਮਿਕ ਤੌਰ 'ਤੇ ਘੱਟ ਗਿਣਤੀਆਂ- ਸਿੱਖ, ਮੁਸਲਿਮ ਤੇ ਇਸਾਈ ਆਦਿ ਸ਼ਕਤੀਆਂ ਤੇ ਔਰਤ ਵਿਰੋਧੀ ਮਨੂੰਵਾਦੀ ਧਾਰਨਾਵਾਂ ਖਿਲਾਫ ਵਿਦਿਆਰਥੀਆਂ ਦਾ ਡਟਣਾ ਸੁਭਾਵਿਕ ਹੀ ਸੀ ਤੇ ਉਹਨਾਂ ਨੇ ਸਿੱਧੀ-ਅਸਿੱਧੀ ਹਮਾਇਤ ਐਸ.ਐਫ.ਐਸ. ਦੀ ਹਮਾਇਤ ਕੀਤੀ। ਇਸੇ ਹੀ ਤਰ੍ਹਾਂ ਜਦੋਂ ਐਸ.ਐਫ.ਐਸ. ਭਾਰਤੀ ਰਾਜ ਵੱਲੋਂ ਵੱਖ ਵੱਖ ਕੌਮੀਅਤਾਂ ਨੂੰ ਦਬਾਏ ਜਾਣ ਦੇ ਮੁੱਦੇ 'ਤੇ ਉਹਨਾਂ ਕੌਮੀਅਤਾਂ ਦੀ ਹਮਾਇਤ ਕਰਦੀ ਹੈ ਤਾਂ ਉਹਨਾਂ ਦੀ ਗਿਣਤੀ ਭਾਵੇਂ ਕਿੰਨੀ ਹੀ ਘੱਟ ਕਿਉਂ ਨਾ ਹੋਵੇ, ਉਹਨਾਂ ਦੀ ਮੱਦਦ ਇਸ ਜਥੇਬੰਦੀ ਨੂੰ ਮਿਲੀ। ਐਸ.ਐਫ.ਐਸ. ਦੀ ਜਿੱਤ ਤੋਂ ਬਾਅਦ ਵੀ ਅਨੇਕਾਂ ਸਿਆਸੀ, ਸਮਾਜੀ, ਸਭਿਆਚਾਰਕ ਧਿਰਾਂ ਵੱਲੋਂ ਵਧਾਈਆਂ ਦੇਣ ਤੋਂ ਵੀ ਅਣ-ਐਲਾਨੇ ਹੀ ਐਸ.ਐਫ.ਐਸ. ਨਾਲ ਮਹਿਸੂਸ ਕੀਤੀ ਸਾਂਝ ਦਾ ਝਲਕਾਰਾ ਪੈਂਦਾ ਹੈ।

No comments:
Post a Comment