Friday, 2 November 2018

ਗੰਨੇ ਦੀ ਅਦਾਇਗੀ ਨਾ ਹੋਣ 'ਤੇ ਕਿਸਾਨਾਂ ਵਿੱਚ ਰੋਹ


ਗੰਨੇ ਦੀ ਅਦਾਇਗੀ ਨਾ ਹੋਣ 'ਤੇ ਕਿਸਾਨਾਂ ਵਿੱਚ ਰੋਹ
16
ਅਕਤੂਬਰ ਨੂੰ ਗੰਨੇ ਦੀ ਅਦਾਇਗੀ ਸਮੇਤ ਹੋਰ ਮਸਲਿਆਂ ਬਾਰੇ ਅੱਜ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ ਗੰਨਾ ਉਤਪਾਦਨ ਸੰਘਰਸ਼ ਤਾਲਮੇਲ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਕਾਰਕੁਨਾਂ ਵਲੋਂ ਆਗੂ ਸੁਖਦੇਵ ਸਿੰਘ ਬਾਗੜੀਆ, ਤਰਲੋਕ ਸਿੰਘ ਬਹਿਰਾਮਪੁਰ, ਲਖਵਿੰਦਰ ਸਿੰਘ ਮਰੜ, ਅਸ਼ੋਕ ਭਾਰਤੀ, ਬਲਬੀਰ ਸਿੰਘ ਕੱਤੋਵਾਲ, ਬਲਜੀਤ ਸਿੰਘ ਬਾਜਵਾ ਅਤੇ ਮਾਸਟਰ ਗੁਰਨਾਮ ਸਿੰਘ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਮੂਹਰੇ ਧਰਨਾ ਲਗਾਇਆ ਗਿਆ
ਇਸ ਦੌਰਾਨ ਸਥਿਤੀ ਉੱਦੋਂ ਕਸੂਤੀ ਬਣ ਗਈ, ਜਦੋਂ ਪ੍ਰਸ਼ਾਸਨ ਦੇ ਨੁਮਾਇੰਦੇ ਵਜੋਂ ਆਏ ਤਹਿਸੀਲਦਾਰ ਨਾਲ ਧਰਨਾਕਾਰੀਆਂ ਆਗੂਆਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਜਾਂ ਐੱਸਡੀਐੱਮ ਨੂੰ ਮੰਗ-ਪੱਤਰ ਸੌਂਪ ਕੇ ਆਪਣੀ ਗੱਲ ਕਹਿਣ ਉੱਤੇ ਅੜ ਗਏ ਤਿੰਨ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਤਿੰਨਾਂ ਵਿੱਚੋਂ ਕੋਈ ਨਾ ਬਹੁੜਿਆ ਤਾਂ ਧਰਨਾਕਾਰੀਆਂ ਨੇ ਮੁੱਖ ਸੜਕ ਉੱਤੇ ਜਾਮ ਲਾਉਣ ਦਾ ਐਲਾਨ ਕਰਦਿਆਂ ਕੂਚ ਕਰ ਦਿੱਤਾ ਇਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲੀਸ ਦੇ ਇੱਕ ਅਧਿਕਾਰੀ ਨੇ ਅੱਗੇ ਹੋ ਕੇ ਰੋਕਣ ਦੀ ਕੋਸ਼ਿਸ਼ ਦੇ ਬਾਵਜੂਦ ਧਰਨਾਕਾਰੀਆਂ ਨੇ ਡਾਕਖਾਨਾ ਚੌਕ ਵਿਖੇ ਪੁੱਜ ਕੇ ਆਵਾਜਾਈ ਜਾਮ ਕਰ ਦਿੱਤੀ
ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਐੱਸਡੀਐੱਮ ਸਕੱਤਰ ਸਿੰਘ ਬੱਲ ਡਾਕਖਾਨਾ ਚੌਕ ਵਿਖੇ ਪੁੱਜੇ ਅਤੇ ਸੰਘਰਸ਼ ਕਮੇਟੀ ਨੁਮਾਇੰਦਿਆਂ ਤੋਂ ਮੰਗ-ਪੱਤਰ ਲੈਂਦਿਆਂ ਜਲਦ ਹੀ ਮੀਟਿੰਗ ਕਰਵਾ ਕੇ ਮੰਗਾਂ ਦੇ ਹੱਲ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਸਵੇਰੇ ਗੁਰੂ ਨਾਨਕ ਪਾਰਕ ਵਿਖੇ ਇੱਕਠੇ ਹੋਣਾ ਸ਼ੁਰੂ ਹੋ ਗਏ ਸਨ ਕਿਸਾਨ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਧਰਨੇ ਉਤੇ ਬੈਠ ਗਏ ਧਰਨੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਰਘੁਬੀਰ ਸਿੰਘ ਪਕੀਵਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਕੱਤੋਵਾਲ, ਠਾਕੁਰ ਧਿਆਨ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਜੀਤ ਸਿੰਘ ਰੰਧਾਵਾ, ਭਾਰਤੀ ਕਿਸਾਨ ਯੂਨੀਅਨ ਦੇ ਅਜੀਤ ਸਿੰਘ ਭਰਥ ਅਤੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਖੰਡ ਮਿੱਲਾਂ ਵੱਲ ਗੰਨਾ ਉਤਪਾਦਕਾਂ ਕਰੋੜਾਂ ਰੁਪਏ ਬਕਾਇਆ ਪਿਆ ਹੋਣ ਦੇ ਬਾਵਜੂਦ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਸੁੱਤੀ ਪਈ ਹੈ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਦੱਸਿਆ ਕਿ ਜਲਦ ਹੀ ਮੀਟਿੰਗ ਕਰਵਾ ਕੇ ਮਸਲਿਆਂ ਦੇ ਹੱਲ ਭਰੋਸੇ ਮਗਰੋਂ ਅੱਜ ਦਾ ਧਰਨਾ ਚੁੱਕਿਆ ਗਿਆ ਹੈ
ਡੀਸੀ ਤੇ ਐੱਸ.ਐੱਸ.ਪੀ. ਗੇਟਾਂ ਨੇੜੇ ਗੰਨਾ ਸੁੱਟਿਆ: ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਲਾਉਣ ਦੇ ਉਲੀਕੇ ਪ੍ਰੋਗਰਾਮ ਦੌਰਾਨ ਪਗੜੀ ਸੰਭਾਲ ਜੱਟਾ ਲਹਿਰ ਦੇ ਕਾਰਕੁਨਾਂ ਨੇ ਗੰਨਾ ਉਤਪਾਦਕ ਸੰਘਰਸ਼ ਕਮੇਟੀ ਦੀ ਸਹਿਮਤੀ ਦੇ ਬਿਨਾਂ ਹੀ ਐੱਸ.ਐੱਸ.ਪੀ. ਅਤੇ ਡੀ.ਸੀ. ਦਫ਼ਤਰ ਦੇ ਗੇਟਾਂ ਨੇੜੇ ਗੰਨਾ ਖਿਲਾਰ ਦਿੱਤਾ ਅਤੇ ਟਰਾਲੀਆਂ ਲਾ ਕੇ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪੁਲੀਸ ਨੇ ਟਰਾਲੀਆਂ ਕਬਜ਼ੇ ਵਿੱਚ ਲੈ ਲਈਆਂ

No comments:

Post a Comment