ਸ਼ਹੀਦ ਭਗਤ ਸਿੰਘ ਦੇ ਜਨਮ-ਦਿਵਸ ਮੌਕੇ ਵਿਚਾਰ ਗੋਸ਼ਟੀ
ਤਰਕਸ਼ੀਲ ਸੁਸਾਇਟੀ ਇਕਾਈ ਫਗਵਾੜਾ ਵੱਲੋਂ 30 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੇ ਵਿਸ਼ੇ ਸਨ-
-ਅਸਹਿਮਤੀ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਮਹੱਤਤਾ
-ਮਜ਼ਹਬੀ ਹਜੂਮੀ ਭੀੜਾਂ ਵੱਲੋਂ ਘੱਟ ਗਿਣਤੀਆਂ ਅਤੇ ਦਲਿਤਾਂ ਉੱਤੇ ਹਮਲਿਆਂ ਪਿੱਛੇ ਲੋਕ ਵਿਰੋਧੀ ਤਾਕਤਾਂ ਦੀ ਸਾਜਿਸ਼
ਇਹਨਾਂ ਵਿਸ਼ਿਆਂ 'ਤੇ ਇਨਕਲਾਬੀ-ਜਮਹੂਰੀ ਮੈਗਜ਼ੀਨ 'ਲੋਕ ਕਾਫ਼ਲਾ' ਦੇ ਸੰਪਾਦਕ ਬੂਟਾ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ ਆਪਣੇ ਵਿਚਾਰ ਰੱਖੇ, ਜਿਹਨਾਂ 'ਤੇ ਵੱਖ ਵੱਖ ਸਰੋਤਿਆਂ ਨੇ ਆਪਣੇ ਸਵਾਲ ਅਤੇ ਸੁਝਾਅ ਰੱਖੇ।
No comments:
Post a Comment