Friday, 2 November 2018

ਥਾਣਾ ਨਹੀਆਂਵਾਲਾ ਦੀ ਪੁਲੀਸ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ


ਥਾਣਾ ਨਹੀਆਂਵਾਲਾ ਦੀ ਪੁਲੀਸ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ
ਪਰਵਾਸੀ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਸਬੰਧਤ ਅਗਵਾਕਾਂਡ ਦੀਆਂ ਪਰਤਾਂ ਖੋਲ੍ਹਣ ਦੀ ਬਜਾਏ ਅਗਵਾਕਾਰਾਂ ਦੀ ਤਰਫ਼ਦਾਰੀ ਕਰਦਾ ਰਹੀ ਪੁਲਿਸ
ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੀ ਜਾਂਚ ਰਿਪੋਰਟ ਨੇ ਥਾਣਾ ਨਹੀਂਆ ਵਾਲਾ ਦੀ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਲਿਖਿਆ ਹੈ ਕਿ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨਾਲ ਸਬੰਧਤ ਅਗਵਾ ਕਾਂਡ ਦੀਆਂ ਪਰਤਾਂ ਖੋਲ੍ਹਣ ਦੀ ਬਜਾਏ ਅਗਵਾਕਾਰਾਂ  ਦੀ ਪੁਲਿਸ ਤਰਫਦਾਰੀ ਕਰਦੀ ਰਹੀ ਜਮਹੂਰੀ ਅਧਿਕਾਰ ਸਭਾ ਦੀ ਪੰਜ ਮੈਂਬਰੀ ਜਾਂਚ ਕਮੇਟੀ (ਜਿਸ ਵਿੱਚ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਡਾਕਟਰ ਅਜੀਤਪਾਲ ਸਿੰਘ, ਰੇਖਾ ਰਾਣੀ ਤੇ ਹਰਬੰਸ ਕੌਰ ਸ਼ਾਮਿਲ ਸਨ)  ਵੱਲੋਂ ਤਿਆਰ ਕੀਤੀ ਇਕ ਵਿਸਥਾਰਤ ਤੱਤ ਖੋਜ ਰਿਪੋਰਟ ਸੰਖੇਪ ਵਿੱਚ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਐਮ.ਡੀ ਨੇ ਦੱਸਿਆ ਕਿ ਅਗਵਾ ਕਾਂਡ ਦੇ ਤਕਰੀਬਨ ਤਿੰਨ ਹਫਤੇ ਬੀਤ ਜਾਣ ਪਿਛੋਂ ਤਕ ਵੀ ਇਲਾਕਾ ਪੁਲਿਸ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਗਰੋਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਇਸ ਕਾਂਡ ਦੀਆਂ ਪਰਤਾਂ ਖੋਲ੍ਹਣ ਵਿੱਚ ਆਪਣੀ ਜ਼ਿਮੇਵਾਰੀ ਨਿਭਾਉਣ ਦੀ ਬਜਾਏ ਅਗਵਾਕਾਰਾਂ ਦੀ ਤਰਫ਼ਦਾਰੀ ਕਰ ਰਹੀ ਹੈਪਿਛਲੇ ਹਫਤੇ ਜਿਲ੍ਹਾ ਪੁਲਸ ਮੁਖੀ ਦੀ ਹਦਾਇਤ ਤੇ ਸਿਰਫ ਦੋ ਹੀ ਦੋਸ਼ੀ ਪੁਲਿਸ ਨੇ ਫੜੇ ਹਨਇਸ ਅਤੀ ਗੰਭੀਰ ਅਗਵਾ ਕਾਂਡ ਪਿੱਛੇ ਕੰਮ ਕਰਦੀ ਅਗਵਾਕਾਰਾਂ ਦੀ ਮਨਸ਼ਾ ਸਾਹਮਣੇ ਲਿਆਉਣ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋ ਦੋਸ਼ੀਆਂ ਤੋਂ ਕੋਈ ਪੁੱਛ ਪੜਤਾਲ ਨਹੀਂ ਕੀਤੀ ਅਤੇ ਨਾ ਹੀ ਨਬਾਲਿਗਾ ਨੂੰ ਅਗਵਾ ਕਰਨ ਵੇਲੇ ਵਰਤੀ ਗਈ ਕਾਰ ਬਰਾਮਦ ਕਰਵਾਈ ਹੈਸਭਾ ਦੀ ਜਾਂਚ ਟੀਮ ਵੱਲੋਂ ਘਟਨਾ ਵਾਲੀ ਥਾਂ ਤੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ, ਅਗਵਾ ਦਾ ਸ਼ਿਕਾਰ ਹੋਈ ਲੜਕੀ, ਉਸ ਦੀ ਮਾਂ ਮਿੰਟੂ ਦੇਵੀ ਤੇ ਪਿਤਾ ਅਜੈ ਸਾਹਨੀ ਪੁੱਤਰ ਬਲਦੇਵ ਸਾਹਨੀ ਤੋਂ ਸਮੁੱਚੇ ਘਟਨਾਕਰਮ ਦੇ ਵੇਰਵੇ ਸੁਣ ਕੇ ਤੱਥ ਨੋਟ ਕੀਤੇਟੀਮ ਨੇ ਇਲਾਕੇ ਦੀਆਂ ਉਹਨਾਂ ਜਨਤਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਿਨ੍ਹਾਂ ਨੇ ਲੜਕੀ ਨੇ ਪੀੜਤ ਪਰਿਵਾਰ ਲਈ ਇਨਸਾਫ ਖਾਤਰ ਪੁਲੀਸ ਅਧਿਕਾਰੀਆਂ ਤੱਕ ਪਹੁੰਚ ਕੀਤੀਟੀਮ ਨੇ ਇਸ ਕੇਸ ਨਾਲ ਸਬੰਧਤ ਦਰਜ ਹੋਈ ਐੱਫ ਆਈ ਆਰ-0135 ਮਿਤੀ 10/10/2018 ਦੀ ਕਾਪੀ ਵੀ ਹਾਸਲ ਕੀਤੀਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲਾ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਤੋਂ ਆਇਆ ਇਹ ਗ਼ਰੀਬ ਦਲਿਤ ਮਜ਼ਦੂਰ ਪਰਿਵਾਰ ਪਿਛਲੇ ਕਰੀਬ ਛੇ ਸਾਲਾਂ ਤੋਂ ਇੱਥੇ ਟਿਕਿਆ ਹੋਇਆ ਹੈ ਆਪਣੇ ਘਰ ਦੇ ਨੇੜਿਓਂ ਪਾਣੀ ਲੈਣ ਗਈ 15 ਸਾਲਾ ਨਾਬਾਲਗ ਲੜਕੀ ਨੂੰ 7 ਅਕਤੂਬਰ ਸਵੇਰੇ 6 ਵਜੇ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚ ਕੁਝ ਬੰਦਿਆਂ ਅਤੇ ਜੇਹਲ ਦੇ ਨੇੜਿਓਂ ਲੰਘਦੀ ਸੜਕ ਤੇ ਚਾਹ ਦਾ ਅਹਾਤਾ ਚਲਾਉਣ ਵਾਲੀ ਇਕ ਔਰਤ (ਬਲਜੀਤ ਕੌਰ ਗੌਂਦਾਰਾ) ਨੇ ਅਗਵਾ ਕੀਤਾਇਸ ਕਾਰ ਨੂੰ  ਇੱਕ ਹੋਰ ਔਰਤ ਚਲਾ ਰਿਹਾ ਸੀ ਪਰਿਵਾਰ ਨੇ ਥਾਣਾ ਨਹੀਆਂ ਵਾਲਾ ਜਾ ਕੇ ਪਹੁੰਚ ਕੀਤੀ ਅਤੇ ਜੇਲ੍ਹ ਨੇੜੇ ਚਾਹ ਦਾ ਅਹਾਤਾ ਚਲਾਉਂਦੀ ਬਲਜੀਤ ਕੌਰ ਗੋਂਦਾਰਾ ਤੋਂ ਪੁੱਛ- ਪੜਤਾਲ ਕਰਨ ਦੀ ਮੰਗ ਕੀਤੀ ਪਰ ਪੁਲਸ ਨੇ ਟਾਲ ਮਟੋਲ ਕਰ ਕੇ ਵਾਪਸ ਮੋੜ ਦਿੱਤਾ ਜ਼ਿਆਦਾ ਰੌਲਾ ਪੈ ਜਾਣ ਤੇ ਹੀ 10 ਅਕਤੂਬਰ ਨੂੰ ਪੁਲਿਸ ਨੇ ਐੱਫ.ਆਈ.ਆਰ. ਤਾਂ ਦਰਜ਼ ਕੀਤੀ ਪਰ ਲੜਕੀ ਬਰਾਮਦ ਕਰਨ ਅਤੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਨੇ ਪਿੰਡ ਖਿਆਲੀਵਾਲਾ ਦੀਆਂ ਜਨਤਕ ਜਥੇਬੰਦੀਆਂ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ  ਤੇ ਬੀ.ਕੇ.ਯੂ. ਕ੍ਰਾਂਤੀਕਾਰੀ) ਤੋਂ ਮੱਦਦ ਮੰਗੀ ਜਿਨ੍ਹਾਂ ਵਲੋਂ ਪੁਲਸ ਤੇ ਦਬਾਅ ਪਾਉਣ ਕਾਰਨ ਅਗਵਾਕਾਰ ਆਪਣੀ ਪੋਲ ਖੁੱਲ੍ਹਣ ਦੇ ਡਰੋਂ 12 ਅਕਤੂਬਰ ਨੂੰ ਸ਼ਾਮ ਅੱਠ ਵਜੇ ਇੱਕ ਆਟੋ ਤੇ ਲਿਆ ਕੇ ਲੜਕੀ ਨੂੰ ਉਸ ਦੇ ਘਰ ਦੇ ਬਾਹਰ ਨੀਮ ਬੇਹੋਸ਼ੀ ਦੀ ਹਾਲਤ ਵਿੱਚ  ਸੁੱਟ ਕੇ ਫਰਾਰ ਹੋ ਗਏ, ਬਲਜੀਤ ਕੌਰ ਵੀ ਆਟੋ ਵਿਚ ਬੈਠੀ ਸੀ ਟੀਮ ਨੇ ਉਹ ਅਹਾਤਾ ਵੀ ਦੇਖਿਆ ਜਿੱਥੇ ਪਰਿਵਾਰ ਦੇ ਦੱਸਣ ਮੁਤਾਬਕਬਲਜੀਤ ਕੌਰ ਆਪਣਾ ਕੋਈ ਗੈਰਕਨੂੰਨੀ ਧੰਦਾ ਚਲਾਉਂਦੀ ਹੈ ਅਤੇ ਜੇਲ ਦੀ ਗਾਰਦ ਤੇ ਪੁਲਸ ਕਰਮੀਆ ਦਾ ਉਥੇ  ਆਉਣਾ ਜਾਣਾ ਰਹਿੰਦਾ ਹੈ'' ਪੀੜਤ ਲੜਕੀ ਨੇ ਟੀਮ ਨੂੰ ਦੱਸਿਆ ਕਿਅਗਵਾ ਕਰਨ ਪਿੱਛੋਂ ਮੇਰੀ ਛਾਤੀ ਦੇ ਖੱਬੇ ਪਾਸੇ ਕੋਈ ਚੀਜ ਖੋਭ ਦਿੱਤੀ (ਜਿਸ ਦਾ ਨਿਸ਼ਾਨ ਟੀਮ ਦੀਆਂ ਔਰਤ ਮੈਂਬਰਾਂ ਨੇ ਦੇਖਿਆ ਜਿਵੇਂ ਕਿਤੇ ਚਮੜੀ ਸਾੜੀ ਗਈ ਹੋਵੇ) ਅਗਵਾ ਕਰਨ ਪਿੱਛੋਂ ਜਿਸ ਦੋ ਮੰਜ਼ਿਲੇ ਮਕਾਨ ਵਿੱਚ ਮੈਨੂੰ ਰੱਖਿਆ ਗਿਆ ਉੱਥੋਂ ਸਰੋਂ ਦੇ ਤੇਲ ਦੀ ਬੋ ਹੁੰਦੀ ਸੀ ਅਤੇ ਨਰਮਾ ਵੀ ਪਿਆ ਸੀ ਉੱਥੇ ਮੇਰੇ ਤੋਂ ਇਲਾਵਾ ਦੋ ਹੋਰ ਲੜਕੀਆਂ ਵੀ ਰੱਖੀਆਂ ਹੋਈਆਂ ਸਨ ਬਲਜੀਤ ਕੌਰ ਵੀ ਉੱਥੇ ਰਹੀ ਅਤੇ ਜਾਂਦੀ ਹੋਈ ਨੇ ਕਿਹਾ ਕਿ ਮੈਂ ਫਿਰ ਆਵਾਂਗੀ, ਹੁਣ ਉਸ ਦਾ ਪਰਛਾਵਾਂ ਮੇਰਾ ਪਿੱਛਾ ਨਹੀਂ ਛੱਡਦਾ'' ਟੀਮ ਨੇ ਨੋਟ ਕੀਤਾ ਕਿ ਲੜਕੀ ਦਾ ਕੋਈ ਮੈਡੀਕਲ ਮੁਆਇਨਾ ਨਹੀਂ ਹੋਇਆਸਭਾ ਦੀ ਟੀਮ ਨੇ ਜਨਤਕ ਜਥੇਬੰਦੀਆਂ ਦੇ ਆਗੂਆਂ (ਸੁਖਪਾਲ ਸਿੰਘ, ਗੁਰਚਰਨ ਸਿੰਘ ਗੋਰਾ ਅਤੇ ਕਾਮਰੇਡ ਗੁਰਨਾਮ ਸਿੰਘ) ਤੋਂ ਵੀ ਕੁਝ ਤੱਥ ਜਾਣੇ ਇਨ੍ਹਾਂ ਆਗੂਆਂ ਬਠਿੰਡੇ ਦੇ ਐਸਐਸਪੀ ਨਾਲ ਮੁਲਾਕਾਤ ਕੀਤੀ ਤਾਂ ਜਾ ਕੇ ਪੁਲਸ ਵਲੋਂ  ਮੈਜਿਸਟਰੇਟ ਅੱਗੇ ਲੜਕੀ ਦੇ ਬਿਆਨ ਕਰਵਾਏ ਗਏ ਪਰਿਵਾਰ ਦੇ ਮੁੱਖੀ ਅਜੈ ਸਾਹਨੀ ਦੇ ਦੱਸਣ ਮੁਤਾਬਕਪੁਲੀਸ ਉਨ੍ਹਾਂ ਤੇ ਸਮਝੌਤੇ ਲਈ ਦਬਾਅ ਪਾਉਂਦੀ ਹੈ ਕਿਉਂਕਿ ਦੋਸ਼ੀ ਔਰਤ ਪੁਲੀਸ ਦੇ ਸੰਪਰਕ ਵਿਚ ਚੱਲ ਰਹੀ ਹੈ ਅਤੇ ਦੂਜੇ ਪਾਸੇ ਬਲਜੀਤ ਕੌਰ ਆਪਣੇਬੰਦੇਲਿਆ ਕੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਗਈ ਕਿਮੈਂ ਤੁਹਾਨੂੰ ਬਰਬਾਦ ਕਰ ਦਿਆਂਗੀ'' ਇਸ ਕੇਸ ਵਿੱਚ ਦਰਜ ਹੋਈ ਐਫ.ਆਈ.ਆਰ. ਵਿੱਚ ਅਗਵਾ ਦੀ ਧਾਰਾ 365 ਦਾ ਵਾਧਾ ਕਰਨ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਅਗਵਾ ਦੇ ਮਕਸਦ ਨੂੰ ਸਾਹਮਣੇ ਲਿਆਉਣ ਦੀ ਮੰਗ ਲੈ ਕੇ ਸਭਾ ਦਾ ਇੱਕ ਵਫ਼ਦ (ਜਿਸ ਵਿਚ ਪ੍ਰਧਾਨ, ਜਨਰਲ ਸਕੱਤਰ ਤੇ ਪ੍ਰੈਸ ਸਕੱਤਰ ਤੋਂ ਇਲਾਵਾ ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ, ਰੇਖਾ ਰਾਣੀ, ਐਡਵੋਕੇਟ ਸੰਦੀਪ ਸਿੰਘ ਤੇ ਜਸਪਾਲ ਮਾਨਖੇੜਾ ਸ਼ਾਮਲ਼ ਹੋਏ) ਐਸ.ਐਸ.ਪੀ. ਬਠਿੰਡਾ ਨੂੰ ਮਿਲਿਆ ਤਾਂ ਉਹਨਾਂ ਨੇ ਥਾਣਾ ਇੰਚਾਰਜ ਨੂੰ  ਹਦਾਇਤਾਂ ਜਾਰੀ ਕੀਤੀਆਂ ਥਾਣਾ ਮੁੱਖੀ ਨੇ ਉਸੇ ਦਿਨ ਡੀ,ਡੀ.ਆਰ. ਨੰ.-27 ਤਹਿਤ ਐਫ.ਆਈ.ਆਰ. ਵਿੱਚ ਧਾਰਾ-365 ਦਾ ਵਾਧਾ ਕਰ ਦਿੱਤਾ ਅਤੇ ਬਲਜੀਤ ਕੌਰ ਸਮੇਤ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਮਹੂਰੀ ਅਧਿਕਾਰ ਸਭਾ ਨੇ ਮੰਗ ਕੀਤੀ ਹੈ ਕਿ ਅਗਵਾ ਕਾਂਡ ਵਿੱਚ ਸ਼ਾਮਲ ਗਿਰੋਹ ਦੇ ਬਾਕੀ ਦੇ ਮੈਂਬਰ ਵੀ ਗ੍ਰਿਫ਼ਤਾਰ ਕੀਤੇ ਜਾਣ, ਅਗਵਾ ਲਈ ਵਰਤੀ ਗਈ ਕਾਰ ਬਰਾਮਦ ਕੀਤੀ ਜਾਵੇ ਲੜਕੀ ਨੂੰ ਅਗਵਾ ਕਰਨ ਪਿੱਛੋ ਪੰਜ ਦਿਨ ਜਿਸ ਥਾਂ ਤੇ ਰੱਖਿਆ ਗਿਆ ਉਸ ਦੀ ਸ਼ਨਾਖ਼ਤ ਲਈ ਗ੍ਰਿਫਤਾਰ ਕੀਤੇ ਦੋਸ਼ੀ ਤੋਂ ਪੁੱਛ ਗਿੱਛ ਕੀਤੀ ਜਾਵੇ ਅਤੇ ਅਗਵਾ ਨਾਲ ਜੁੜੇ ਮਕਸਦ ਨੂੰ ਨੰਗਾ ਕੀਤਾ ਜਾਵੇ ਸਭਾ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਥਾਣਾ ਨੇਹੀਆਂ ਵਾਲਾ ਦੇ ਪੁਲਸ ਅਧਿਕਾਰੀਆਂ ਦੀ ਇਸ ਕੇਸ ਵਿੱਚ ਸਾਹਮਣੇ ਆਈ ਪੱਖਪਾਤੀ ਭੂਮਿਕਾ ਦੀ ਪੜਤਾਲ ਕਰਕੇ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਵੇ ਸਭਾ ਇਹ ਸਮਝਦੀ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਯੋਗ ਕਦਮ ਪੁੱਟਣੇ ਚਾਹੀਦੇ ਹਨ
-
ਜਾਰੀ ਕਰਤਾ, ਡਾ. ਅਜੀਤਪਾਲ ਸਿੰਘ ਪ੍ਰੈੱਸ ਸਕੱਤਰ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ

No comments:

Post a Comment