Friday, 9 November 2018

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਸਹਿਯੋਗ




ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ
ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਮਿਲੇ ਸਹਿਯੋਗ ਦੀਆਂ ਕੁੱਝ ਵੰਨਗੀਆਂ

......ਕੁੜੀਆਂ ਦੇ ਪੱਖ ਤੋਂ ਮੈਂ ਕੁੱਝ ਸਵਾਲ ਖੜੇ ਕਰਨਾ ਚਾਹੁੰਦੀ ਹਾਂਪਹਿਲੀ ਗੱਲ ਥੋਡਾ ਕਹਿਣਾ ਕਿ ਕੁੜੀਆਂ ਇਸ ਨਾਲ ਅਸੁਰੱਖਿਤ ਹੋ ਜਾਣਗੀਆਂ ਅਸੁਰੱਖਿਅਤ ਪਰ ਕਿਸਤੋਂ.. ਕਾਕਾ ਸ਼ਾਹੀ ਤੋਂ..ਵਿਗੜੇ ਕਾਕਿਆਂ ਤੋਂ ਤੇ ਹੁਣ ਸਵਾਲ ਇਹ ਹੈ ਕਿ ਜਿੰਨਾਂ ਕਾਰਨ ਕੁੜੀਆਂ ਅਸੁਰੱਖਿਅਤ ਹਨ ਕੀ ਉਨ੍ਹਾਂ ਨੂੰ ਲੌਕ ਕਰਨਾ (ਤਾੜਨਾ) ਚਾਹੀਦਾ ਹੈ ਜਾਂ ਫਿਰ ਪੀੜਤ ਧਿਰ ਨੂੰ?? ਅਗਲਾ ਸਵਾਲ ਕੀ ਇਸ ਧਰਤੀ ਦੀ ਹਰ ਇੱਕ ਸ਼ੈਅ ਤੇ ਸਾਰਿਆਂ ਦਾ ਬਰਾਬਰ ਦਾ ਅਧਿਕਾਰ ਨਹੀਂ।।ਰਾਤ ਦਾ ਸਾਰਾ ਅਸਮਾਨ, ਸਾਰੀ ਧਰਤੀ, ਖੁੱਲੀਆਂ ਹਵਾਵਾਂ,ਆਜ਼ਾਦ ਫਿਜ਼ਾਵਾਂ ਤੇ ਸਮੁੱਚੀ ਕਾਇਨਾਤ ਤੇ ਜਿੰਨਾਂ ਥੋਡਾ ਅਧਿਕਾਰ ਹੈ ਉਨ੍ਹਾਂ ਹੀ ਸਾਡਾ ਹੈ ਫੇਰ ਇਹ ਵਿਤਕਰਾ ਕਿਉਂ? ਅਗਲਾ ਸਵਾਲ ਕੀ ਤੁਸੀਂ ਕੁੜੀਆਂ ਨੂੰ ਮਨੁੱਖਾਂ ਵਾਂਗ ਕਦੇ treat ਕੀਤਾ ਹੈ? ਅਗਲੀ ਸਭ ਤੋਂ ਮਹੱਤਵਪੂਰਨ ਗੱਲ ਕਿ ਇਸ ਮੰਗ ਲਈ ਜਿੰਨੇ ਵੀ ਵਿਰੋਧ ਰਹੇ ਨੇ ਉਹ ਪਿਛਾਂਹਖਿੱਚੂ ਮਰਦ-ਜਮਾਤ ਵੱਲੋਂ ਨੇ...ਜੇ ਅਜੇ ਤੱਕ ਇੱਕ ਵੀ ਕੁੜੀ ਨੇਂ ਇਸਦੇ ਖਿਲਾਫ ਆਪਣਾ ਵਿਰੋਧ ਨਹੀਂ ਜਤਾਇਆ ਤਾਂ ਥੋਡਾ ਇਸਦੇ ਵਿਰੋਧ ਬੋਲਣਾ ਬਿਲਕੁਲ ਨਜ਼ਾਇਜ਼ ਹੈ
-
ਸਰਵੀਰ, ਲੈਕਚਰਰ ਅਤੇ ਖੋਜਾਰਥੀ ਪੰਜਾਬੀ ਯੂਨੀਵਰਸਿਟੀ
.....
ਵਿਰੋਧੀ ਵਿਚਾਰ ਦੀ ਦਲੀਲ ਹੈ ਰਾਤ ਨੂੰ ਕੁੜੀਆਂ ਦਾ ਕੀ ਕੰਮ ਹੈ? ਉਨ੍ਹਾਂ ਅਨੁਸਾਰ ਕੁੜੀਆਂ ਦਾ ਰਾਤਾਂ ਨੂੰ ਬਾਹਰ ਨਿਕਲਣ ਦਾ ਕੀ ਰਾਹ ਹੋਇਆ ? ਇਨ੍ਹਾ ਨੂੰ ਕੋਈ ਪੁੱਛੇ ਭਲਾ ਬਈ ਤੁਹਾਡਾ ਰਾਤ ਨੂੰ ਕੀ ਕੰਮ ? ਤੁਸੀਂ ਰਾਤ ਨੂੰ ਬੇਖੌਫ਼ ਕਿਉਂ ਨਿਕਲ ਪੈਂਦੇ ਹੋ? ......ਲੜਕੀਆਂ ਰਾਤਾਂ ਨੂੰ ਖੋਜ ਕਰਨ ਤੋਂ ਵੰਚਿਤ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਕਿਸ ਦੇ ਸਿਰ ਹੈ? ਕੀ ਕੁੜੀਆਂ ਦੇ ਸਾਇੰਸਦਾਨ ਬਣਨ ਤੇ ਰੋਕ ਨਹੀਂ ਬਣ ਰਹੇ? ਕੀ ਰਾਤ ਨੂੰ ਕੁੜੀਆਂ ਦਾ ਲੈਬ ਵਿਚ ਖੋਜ ਕਰਨਾ ਗੁਨਾਹ ਹੈ? ਹੋਸਟਲ ਵਿਚ ਰਹਿ ਰਹੀ ਲੜਕੀ ਰਾਤ ਨੂੰ ਲੈਬ ਵਿਚ ਸਕਦੀ ਹੈ? ਇਹ ਉਹ ਸਵਾਲ ਹਨ ਜੋ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਆਖਰ ਕਿੰਨੀ ਦੇਰ ਅਸੀਂ ਸੁਰੱਖਿਆ ਦੇ ਨਾਂ ਉਤੇ ਕੁੜੀਆਂ ਦਾ ਦਮ ਘੁਟ ਕੇ ਰੱਖਾਂਗੇ? ਮਸਲਾ ਹੌਸਟਲਾਂ ਦਾ ਨਹੀ ਮਸਲਾ ਸਮਾਨਤਾ ਦਾ ਹੈ ਔਰਤ ਘਰੋਂ ਬਾਹਰ ਨਿਕਲਦੀ ਹੈ ਤਾਂ ਖਤਰਾ ਸਭ ਤੋਂ ਵੱਡਾ ਪ੍ਰਸ਼ਨ ਉਸ ਦੇ ਮੱਥੇ ਵਿਚ ਵੱਜਦਾ ਹੈ, ਸ਼ਾਮ ਨੂੰ ਬਾਹਰ ਨਿਕਲਣ ਦਾ ਕੀ ਕੰਮ? ਇਹ ਪਿਤਰੀ ਪ੍ਰਬੰਧ ਅੱਧੀ ਮਨੁੱਖਤਾ ਨੂੰ ਉਨ੍ਹਾ ਦੇ ਜਿਉਣ ਅਧਿਕਾਰਾਂ ਤੋਂ ਵੰਚਿਤ ਕਰ ਰਿਹਾ ਹੈ ਇਹ ਅੱਧੀ ਮਨੁੱਖਤਾ ਦੇ ਜੀਣ ਥੀਣ ਦਾ ਮਸਲਾ ਹੈ
-
ਚਰਨਜੀਤ ਕੌਰ ਪ੍ਰੋਫੈਸਰ, ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਵੱਲੋਂ ਹੋਸਟਲ ਆਉਣ-ਜਾਣ ਦੇ ਸਮੇਂ ਬਾਰੇ ਬਰਾਬਰੀ ਦਾ ਹੱਕ ਮੰਗਿਆ ਜਾ ਰਿਹਾ ਹੈ .......ਕੁੜੀਆਂ ਆਪਣੇ ਹੋਸਟਲਾਂ ਵਿੱਚ ਗੁਲਾਮ ਮਹਿਸੂਸ ਕਰ ਰਹੀਆਂ ਹਨ.... ਸਮਾਂ ਪਹੁੰਚਿਆ ਹੈ ਆਓ ਚੱਲੀਏ, ਇਤਿਹਾਸ ਦੀ ਆਵਾਜ਼ ਸੁਣੀਏ, ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਦੀ ਮੰਗ ਦੇ ਹੱਕ ਵਿੱਚ ਨਿੱਤਰੀਏ
....
ਪਰਸੋਂ ਸ਼ਾਮ ਨੂੰ ਜਦੋਂ ਮੇਰੀ ਬੇਟੀ ਆਪਣੇ 2-3 ਦੋਸਤ ਮੁੰਡਿਆਂ ਦੀ ਸੰਗਤ ਵਿਚ ਕੁੜੀਆਂ ਨਾਲ ਹੋ ਰਹੀ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਚੱਲ ਰਹੇ  ਧਰਨੇ ਵਿਚ ਸ਼ਾਮਿਲ ਹੋਣ ਲਈ ਘਰ ਤੋਂ ਨਿੱਕਲੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਇਨ੍ਹਾਂ ਨਾਲ ਸ਼ਾਮਿਲ ਹੋਣਾਂ ਚਾਹੀਦਾ ਹੈ ਇਹ ਸੋਚ ਕੇ ਕਿ ਮੇਰੀ ਬੇਟੀ ਮੇਰੇ ਤੋਂ ਅੱਗੇ ਨਿੱਕਲ ਗਈ ਹੈ ਮੈਂ ਬਹੁਤਾ ਪਿੱਛੇ ਨਾ ਰਹਿ ਜਾਵਾਂ ਮੈਂ ਆਪਣੀ ਹੋਂਦ ਦੇ ਸਾਰੇ ਪਾਸਾਰਾਂ ਸਮੇਤ ਸਾਰੇ ਜ਼ੋਖ਼ਿਮਾਂ ਸਮੇਤ ਹਾਜ਼ਰ ਹਾਂ! ਮੇਰੀ ਧੀ ਨੂੰ 'ਤੇ ਪੰਜਾਬੀ ਯੂਨੀਵਰਸਿਟੀ ਦੀਆਂ ਸਾਰੀਆਂ ਕੁੜੀਆਂ ਨੂੰ ਬਰਾਬਰੀ ਚਾਹੀਦੀ ਹੈ ....ਇਸ ਵਾਸਤੇ ਭਾਵੇਂ ਕੋਈ ਵੀ ਮੁੱਲ ਤਾਰਨਾ ਕਿਉਂ ਨਾ ਪਵੇ
-
ਸੁਰਜੀਤ ਸਿੰਘ
ਪਹਿਲਾਂ ਔਰਤਾਂ ਘੁੰਡ ਕੱਢਦੀਆਂ ਸਨ, ਹੁਣ ਨਹੀਂ ਕੱਢਦੀਆਂ ਪਰ ਕਈ ਇਲਾਕਿਆਂ ਵਿੱਚ ਅਜੇ ਵੀ ਕੱਢਦੀਆਂ ਹਾਂ ਪਹਿਲਾਂ ਔਰਤਾਂ ਨੂੰ ਖੇਡਾਂ ਵੇਖਣ ਦੀ ਮਨਾਹੀ ਸੀ, ਅੱਜ ਕੁੜੀਆਂ ਓਲੰਪਿਕਸ ਵਿੱਚ ਖੇਡਕੇ ਗੋਲਡ ਮੈਡਲ ਲਿਆਉਂਦੀਆਂ ਹਨ ਪਰ ਕਈ ਦੇਸ਼ਾਂ ਵਿੱਚ ਅਜੇ ਵੀ ਖੇਡਾਂ ਵੇਖਣ ਤੇ ਪਾਬੰਦੀ ਹੈ ਉਨੀ ਸੌ ਸੱਠ ਤੋਂ ਪਹਿਲਾਂ ਕੁੜੀਆਂ ਲਈ ਮੈਥ ਦੀ ਥਾਵੇਂ ਹਾਊਸ ਹੋਲਡ ਪੜ੍ਹਾਇਆ ਜਾਂਦਾ ਸੀ, ਅੱਜ ਮੈਥ ਵਿੱਚ ਕੁੜੀਆਂ ਮੁੰਡਿਆਂ ਤੋਂ ਵੱਧ ਹਨ ਪਹਿਲਾ ਕੁੜੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ,ਅੱਜ ਹੈ ...ਪਹਿਲਾਂ ਕੁੜੀਆਂ ਦੇ ਹੋਸਟਲ ਦੇ ਦਰਵਾਜ਼ੇ ਛੇ ਵਜੇ ਬੰਦ ਹੋ ਜਾਂਦੇ ਸਨ ਫੇਰ ਸੱਤ ਵਜੇ ਬੰਦ ਹੋਣ ਲੱਗੇ, ????? ਬੰਦ ਹੋਣ ਲੱਗੇ ਸਮਾਂ ਆਵੇਗਾ ਇੱਕ ਸਾਰੀ ਰਾਤ ਖੁੱਲ੍ਹੇ ਰਹਿਣਗੇ ਕਿਉਂਕਿ ਬੜੀਆਂ ਯੂਨੀਵਰਸਿਟੀਆਂ ਵਿੱਚ ਖੁੱਲ੍ਹੇ ਵੀ ਰਹਿੰਦੇ ਹਨ ਇਹ ਮਸਲਾ ਵਿਅਕਤੀਗਤ ਆਜ਼ਾਦੀ ਦਾ ਨਹੀਂ ਸਮੂਹਿਕ ਆਜ਼ਾਦੀ ਦਾ ਹੈ ਸਭ ਤੋਂ ਪਹਿਲਾਂ ਇਸ ਨੂੰ ਘੱਟੋ ਘੱਟ ਸਿਧਾਂਤਕ ਤੌਰ ਤੇ ਮੰਨ ਲੈਣਾ ਚਾਹੀਦਾ ਹੈ ਜੇ ਕੋਈ ਵਿਹਾਰਕ ਸਮੱਸਿਆ ਹੈ ਤਾਂ ਬੈਠ ਕੇ ਗੱਲਬਾਤ ਰਾਹੀਂ ਸੁਲਝਾਈ ਜਾ ਸਕਦੀ ਹੈ ਅਤੇ ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾ ਸਕਦਾ ਹੈ ...ਇਸ ਸੰਘਰਸ਼ ਦਾ ਨਤੀਜਾ ਕੋਈ ਵੀ ਨਿਕਲੇ ਚਾਨਣ ਦੇ ਬੀਜ ਬੀਜੇ ਗਏ ਹਨ, ਇੱਕ ਦਿਨ ਅਵੱਸ਼ ਰੌਸ਼ਨੀ ਹੋਵੇਗੀ ਅੱਜ ਨਹੀਂ ਤਾਂ ਕੱਲ੍ਹ
-
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਰਾਣੇ ਵਿਦਿਆਰਥੀ, ਮੌਜੂਦਾ ਅਧਿਆਪਕ ਅਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੀਆਂ ਦੋ ਕੁੜੀਆਂ ਦੇ ਮਾਪੇ (ਰਾਜਿੰਦਰਪਾਲ ਸਿੰਘ ਅਤੇ ਚਰਨਜੀਤ ਕੌਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ)
....
ਸਾਂਝੀਆਂ ਥਾਵਾਂ 'ਤੇ ਔਰਤਾਂ ਦੀ ਮੌਜੂਦਗੀ ਤੇ ਹਿੱਸੇਦਾਰੀ ਦੇ ਬੁਨਿਆਦੀ ਸਵਾਲਾਂ ਨੂੰ ਨਜਿੱਠੇ ਬਿਨਾਂ ਪਿੱਤਰ ਸੱਤਾ ਦਾ ਢਾਂਚਾ ਹੱਲ ਲੱਭਣ ਦੇ ਸਿਰਫ ਨਾਟਕ ਕਰਦਾ ਹੈ ਢਾਂਚੇ ਦੇ ਸਵਾਲਾਂ ਨੂੰ ਅਸਲ ਵਿਚ ਹੱਕਾਂ ਅਤੇ ਬਰਾਬਰੀ ਨਾਲ ਜੋੜ ਕੇ ਵਿਚਾਰਨਾ ਚਾਹੀਦਾ ਹੈ, ਕਿਸੇ ਅਜਿਹੇ ਦ੍ਰਿਸ਼ਟੀਕੋਣ ਦੁਆਰਾ ਨਹੀਂ ਜੋ ਔਰਤਾਂ ਨੂੰ ਚਰਿੱਤਰਹੀਣ ਜਾਂ ਪੀੜਿਤ ਦੇ ਰੂਪ ਵਿਚ ਪੇਸ਼ ਕਰਦਾ ਹੈ ਦਿਨ ਹੋਵੇ ਜਾਂ ਰਾਤ, ਸਾਂਝੀਆ ਥਾਵਾਂ 'ਤੇ ਵਿਚਰਨਾ ਔਰਤਾਂ ਦਾ ਬੁਨਿਆਦੀ ਹੱਕ ਹੈ ਅਤੇ ਅੱਜ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥਣਾਂ ਨੇ ਆਪਣੇ ਹੱਕਾਂ ਲਈ ਝੰਡਾ ਚੁੱਕਿਆ ਹੈ ਤਾਂ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨਾ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ
-
ਅਮਨਦੀਪ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਵਿਚ ਅਸਿਸਟੈਂਟ ਪ੍ਰੋਫ਼ੈਸਰ
........
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਲੜਕੀਆਂ ਦੇ ਹੋਸਟਲ ਦੇ ਸਮੇਂ ਦਾ ਮਸਲਾ ਸਮੁੱਚੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਿਦਿਆਰਥੀਆਂ ਨੇ ਇਸ ਮਸਲੇ 'ਤੇ ਲਗਾਤਾਰ ਚਿੰਤਨ ਲਈ 'ਵਿਦਿਅਕ ਸੰਸਥਾਵਾਂ ਵਿਚ ਔਰਤਾਂ ਦੀ ਸ਼ਮੂਲੀਅਤ ਦਾ ਸੁਆਲ' ਵਿਸ਼ੇ ਉਤੇ ਭਾਸ਼ਣ ਲੜੀ ਸ਼ੁਰੂ ਕੀਤੀ ਹੈ ਇਸ ਭਾਸ਼ਣ ਲੜੀ ਵਾਲੀਆਂ ਤਕਰੀਰਾਂ ਅਖਬਾਰ ਅਤੇ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਸਮਾਜ ਵਿਚ ਦਾਖਲ ਹੋ ਰਹੀਆਂ ਹਨ ਇਹ ਸ਼ੁਭ ਸ਼ਗਨ ਹੈ ਸਾਡੇ ਵਿਦਿਆਰਥੀ ਸਮਾਜਿਕ ਤਬਦੀਲੀ ਦੇ ਕਾਰਿੰਦੇ ਬਣ ਕੇ ਬਣਦੀ ਭੂਮਿਕਾ ਨਿਭਾ ਰਹੇ ਹਨ.... ਇਸ ਸਿਲਸਿਲੇ ਦੌਰਾਨ ਜਦੋਂ ਯੂਨੀਵਰਸਿਟੀ ਵਿਚ ਮਸ਼ਾਲਾਂ ਬਾਲੀ ਬੈਠੇ ਵਿਦਿਆਰਥੀਆਂ ਨੂੰ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਇਹ ਕਿਹੋ ਜਿਹੇ ਭਰਾ, ਕਿਹੋ ਜਿਹੀਆਂ ਭੈਣਾਂ, ਕਿਹੋ ਜਿਹੇ ਬਾਪ, ਕਿਹੋ ਜਿਹੀਆਂ ਮਾਵਾਂ, ਕਿਹੋ ਜਿਹੀਆਂ ਧੀਆਂ, ਪੁੱਤ, ਕਿਹੋ ਜਿਹੇ ਪ੍ਰੇਮੀ, ਪ੍ਰੇਮਿਕਾਵਾਂ ਅਤੇ ਕਿਹੋ ਜਿਹੇ ਇਨਸਾਨ ਬਣਨਗੇ? ਸਾਡੇ ਘਰਾਂ ਦੇ ਢਾਂਚੇ ਨਾਲ ਲੜਦੇ, ਉਨ੍ਹਾਂ ਨੂੰ ਘੜਦੇ ਇਹ ਯੋਧੇ ਇੰਨਾ ਹੌਂਸਲਾ ਕਿੱਥੋਂ ਲੈਂਦੇ ਹਨ? ......ਜਦੋਂ ਤੱਕ ਅਸੀਂ ਨਾ-ਬਰਾਬਰੀ ਵਾਲਾ ਇਹ ਪਿਤਰਕੀ ਢਾਂਚਾ ਤੋੜ ਨਹੀਂ ਦਿੰਦੇ, ਉਦੋਂ ਤੱਕ ਮਨੁੱਖ ਦਾ ਜਿਊਣਾ ਸਹਿਜ ਅਤੇ ਸੌਖਾਲਾ ਨਹੀਂ ਹੋ ਸਕਦਾ ਜੇ ਔਰਤਾਂ ਖੁਸ਼ ਅਤੇ ਆਜ਼ਾਦ ਨਹੀਂ ਤਾਂ ਸਾਡੇ ਘਰ ਜਿੰਨੇ ਮਰਜ਼ੀ ਉੱਚੇ ਖੜ੍ਹੇ ਮਹਿਲ-ਮੁਨਾਰੇ ਕਿਉਂ ਨਾ ਹੋਣ, ਇਹ ਸਾਵੇਂ ਜੀਆਂ ਦੀ ਸਿਰਜਣਾ ਨਹੀਂ ਕਰ ਸਕਦੇ ਵਿਦਿਆਰਥੀਆਂ ਨੇ ਇਸ ਸੰਘਰਸ਼ ਰਾਹੀਂ ਸਾਡੇ ਸਮਾਜ ਦੇ ਵੱਡੇ ਜ਼ਖਮ ਉਤੇ ਉਂਗਲ ਧਰੀ ਹੈ
-
ਨੀਤੂ ਅਰੋੜਾ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ

No comments:

Post a Comment