ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੰਮੇ ਤੇ ਸਿਰੜੀ ਵਿਦਿਆਰਥੀ ਘੋਲ ਦਾ ਨਤੀਜਾ
ਆਖਰ ਅਧਿਕਾਰੀ ਗੋਡਣੀਆਂ ਪਰਨੇ-ਪੱਤਰਕਾਰ
18 ਸਤੰਬਰ ਦੀ ਰਾਤ ਨੂੰ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥਣਾਂ ਆਪਣੇ ਸਾਥੀ ਵਿਦਿਆਰਥੀਆਂ ਨਾਲ ਮਿਲ ਕੇ ਵਾਈਸ ਚਾਂਸਲਰ ਦੇ ਦਫਤਰ ਅੱਗੇ ਧਰਨਾ ਦੇਣ ਜਾ ਰਹੀਆਂ ਸਨ ਤਾਂ ਵੀ.ਸੀ. ਦੇ ਸ਼ਿਸ਼ਕਾਰੇ ਹੋਏ ਗੁੰਡਿਆਂ ਨੇ ਉਹਨਾਂ ਦੇ ਅੱਗੇ ਮੋਟਰ ਸਾਈਕਲ ਲਾ ਕੇ ਰੋਕਣਾ ਅਤੇ ਜਿੱਚ-ਜਲੀਲ ਕਰਨਾ ਚਾਹਿਆ। ਕੁੜੀਆਂ ਨੇ ਜਦੋਂ ਆਪਣੇ ਤੇਵਰ ਡੂੰਘੇ ਕੀਤੇ ਤਾਂ ਉਹ ਪਾਸਾ ਵੱਟ ਗਏ ਪਰ ਫੇਰ ਉਹਨਾਂ ਨੇ ਮੁਜਾਹਰੇ ਦੇ ਪਿੱਛੇ ਆ ਰਹੇ ਵਿਦਿਆਰਥੀਆਂ ਦੇ ਅੱਗੇ ਆ ਕੇ ਮੋਟਰਸਾਈਕਲ ਲਗਾ ਦਿੱਤੇ ਤੇ ਗਾਲਾਂ ਕੱਢਦੇ ਹੋਏ ਧੌਂਸ-ਧੱਫਾ ਕਰਨ 'ਤੇ ਉਤਾਰੂ ਹੋਏ। ਵਿਦਿਆਰਥੀਆਂ ਸਾਥੀਆਂ ਨੂੰ ਦਿੱਤੀ ਜਾ ਰਹੀ ਧੌਂਸਬਾਜ਼ੀ ਤੋਂ ਗੁੱਸੇ ਅਤੇ ਰੋਹ ਵਿੱਚ ਆਈਆਂ ਵਿਦਿਆਰਥਣਾਂ ਨੇ ਹੁੱਲੜਬਾਜ਼ੀ ਕਰਨ ਵਾਲੇ ਗੁੰਡਿਆਂ ਦੀ ਗਿੱਦੜ-ਕੁੱਟ ਕਰ ਦਿੱਤੀ। ਇੱਕ ਵਾਰੀ ਤਾਂ ਉਹ ਉੱਥੋਂ ਪੱਤਰੇ ਵਾਚ ਗਏ। ਪਰ ਜਦੋਂ ਉਹਨਾਂ ਨੂੰ ਸ਼ਹਿ ਹੀ ਵਾਈਸ ਚਾਂਸਲਰ, ਪ੍ਰਬੰਧਕੀ ਅਧਿਕਾਰੀਆਂ ਅਤੇ ਸਮਾਜ ਵਿੱਚ ਕਾਬਜ਼ ਪਿਤਰੀ ਸੱਤਾ ਦੇ ਮਾਲਕਾਂ ਦੀ ਸੀ ਤਾਂ ਉਹਨਾਂ ਨੇ ਆਪਣੇ ਆਕਾਵਾਂ ਕੋਲ ਜਾ ਕੇ ਬੂ-ਦੁਹਾਈ ਪਾਈ ਕਿ ਉਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ। ਸੱਤਾ ਦਾ ਥਾਪੜਾ ਹਾਸਲ ਕਰਕੇ ਆਪਣੀ ਢਾਣੀ ਨੂੰ ਵੱਡੀ ਕਰਕੇ ਉਹਨਾਂ ਨੇ ਅੱਧੀ ਰਾਤੀ ਧਰਨਾਕਾਰੀ ਵਿਦਿਆਰਥਣਾਂ 'ਤੇ ਫੇਰ ਹੱਲਾ ਬੋਲ ਦਿੱਤਾ। ਧਰਨੇ ਦੀ ਅਗਵਾਈ ਕਰ ਰਹੀ ਜਥੇਬੰਦੀ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀ.ਐਸ.ਓ.) ਦੇ ਆਗੂਆਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਧਰਨਾਕਾਰੀ ਵਿਦਿਆਰਥਣਾਂ ਦੀ ਰਾਖੀ ਕੀਤੀ। ਵੀ.ਸੀ. ਦਫਤਰ ਦੇ ਅੱਗੇ ਡਾਂਗਾਂ ਚੱਲੀਆਂ, ਇੱਟਾਂ-ਰੋੜੇ ਵਰ੍ਹੇ। ਵਿਦਿਆਰਥੀਆਂ ਦੀ ਜਥੇਬੰਦ ਤਾਕਤ ਅੱਗੇ ਗੁੰਡਾ ਢਾਣੀ ਦੇ ਪੈਰ ਨਾ ਲੱਗੇ। ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਨੂੰ ਸਾਰੀ ਘਟਨਾ ਦਾ ਪਤਾ ਸੀ ਪਰ ਉਹਨਾਂ ਨੇ ਗੁੰਡਿਆਂ ਨੂੰ ਉਹ ਮੌਕਾ ਮੁਹੱਈਆ ਕਰਵਾਇਆ ਕਿ ਸ਼ਾਇਦ ਇਹਨਾਂ ਦੀ ਦਹਿਸ਼ਤ ਨਾਲ ਕੁੜੀਆਂ ਡਰਦੀਆਂ ਮਾਰੀਆਂ ਭੱਜ ਜਾਣਗੀਆਂ ਅਤੇ ਧਰਨੇ ਦਾ ਮਨੋਰਥ ਅਸਫਲ ਹੋ ਕੇ ਰਹਿ ਜਾਵੇਗਾ। ਪਰ ਜਦੋਂ ਇੱਥੇ ਵੀ ਬਾਜ਼ੀ ਪੁੱਠੀ ਪੈਂਦੀ ਜਾਪੀ ਤਾਂ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਹੀ ਗੁੰਡਿਆਂ ਨੂੰ ਬਚਾਉਣ ਲਈ ਨਹੀਂ ਆਏ ਬਲਕਿ ਉਹਨਾਂ ਨੇ ਵਿਦਿਆਰਥੀਆਂ 'ਤੇ ਦਹਿਸ਼ਤ ਪਾਉਣ ਲਈ ਪੁਲਸੀ ਧਾੜਾਂ ਵੀ ਬੁਲਾ ਲਈਆਂ। ਪਰ ਜਿਵੇਂ ਧਰਨਾਕਾਰੀ ਮੁੰਡੇ ਅਤੇ ਕੁੜੀਆਂ ਆਪਣੇ ਦ੍ਰਿੜ੍ਹ ਇਰਾਦੇ ਨਾਲ ਮੋਰਚੇ ਮੱਲੀਂ ਬੈਠੇ ਸਨ, ਉਸ ਨੂੰ ਦੇਖਦੇ ਹੋਏ ਉਹਨਾਂ ਨੇ ਮਾਮਲੇ ਆਇਆ-ਗਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਖਬਰ ਜਿਉਂ ਜਿਉਂ ਅੱਗੇ ਫੈਲਦੀ ਗਈ ਤਾਂ ਉਸੇ ਹੀ ਤਰ੍ਹਾਂ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਅਤੇ ਹੋਰਨਾਂ ਇਨਸਾਫਪਸੰਦ ਇਨਕਲਾਬੀ ਜਮਹੂਰੀ ਹਲਕਿਆਂ ਨੇ ਇਹਨਾਂ ਦੀ ਹਮਾਇਤ ਲਈ ਚਾਲੇ ਪਾ ਦਿੱਤੇ। ਪੰਜ ਹੋਰ ਵਿਦਿਆਰਥੀ ਜਥੇਬੰਦੀਆਂ- ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਐਸ.ਐਫ.ਆਈ., ਏ.ਆਈ.ਐਸ.ਐਫ. ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਆ ਸ਼ਾਮਲ ਹੋਈਆਂ। ਯੂਨੀਵਰਸਿਟੀ ਵਿੱਚ ਕੰਮ ਕਰਦੀ ਜਥੇਬੰਦੀ ਨਵ-ਪੰਜਾਬ-ਵਿਦਿਆਰਥੀ ਸਭਾ ਪੰਜਾਬ ਅਤੇ ਪੀ.ਪੀ.ਐਸ.ਯੂ. ਵਰਗੀਆਂ ਜਥੇਬੰਦੀਆਂ ਨਾ ਸਿਰਫ ਜਿਸਮਾਨੀ ਤਾਕਤ ਵਜੋਂ ਹੀ ਮੂਹਰਲੀਆਂ ਸਫਾਂ ਵਿੱਚ ਆਣ ਸ਼ਾਮਲ ਹੋਈਆਂ ਬਲਕਿ ਉਹਨਾਂ ਨੇ ਲੰਗਰ-ਪਾਣੀ ਅਤੇ ਹੋਰ ਅਨੇਕਾਂ ਤਰ੍ਹਾਂ ਦੀ ਪਦਾਰਥਿਕ, ਆਰਥਿਕ ਅਤੇ ਇਖਲਾਕੀ ਮੱਦਦ ਵੀ ਕੀਤੀ। 19 ਸਤੰਬਰ ਦੀ ਰਾਤ ਯੂਨੀਵਰਸਿਟੀ ਵਿੱਚ ਗੁੰਡਾਗਰਦੀ ਵਿਰੋਧੀ ਮਾਰਚ ਕੱਢਿਆ ਗਿਆ, ਜਿਸ ਵਿੱਚ ਉਪਰੋਕਤ ਵਿਦਿਆਰਥੀ ਜਥੇਬੰਦੀਆਂ ਦੇ ਬੁਲਾਰਿਆਂ ਤੋਂ ਇਲਾਵਾ ਪੰਜਾਬੀ ਵਿਭਾਗ ਤੋਂ ਡਾ. ਸੁਰਜੀਤ ਅਤੇ ਡਾ. ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ। ਧਰਨਾ ਤਾਂ ਲਗਾਤਾਰ ਜਾਰੀ ਹੀ ਸੀ, ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ, ਉਹਨਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਵਧਦੇ ਸਹਿਯੋਗ ਨੂੰ ਦੇਖਦੇ ਹੋਏ, ਯੂਨੀਵਰਸਿਟੀ ਅਧਿਕਾਰੀਆਂ ਨੇ ''ਅਮਨ-ਕਾਨੂੰਨ'' ਬਣਾਈ ਰੱਖਣ ਲਈ ਚਾਰ ਦਿਨਾਂ ਵਾਸਤੇ ਯੂਨੀਵਰਸਿਟੀ ਬੰਦ ਕਰਕੇ ਵਿਦਿਆਰਥੀਆਂ ਨੂੰ ਹੁਕਮ ਸੁਣਾ ਦਿੱਤੇ ਕਿ ਉਹ ਹੋਸਟਲ ਖਾਲੀ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ, ਪਰ ਵਿਦਿਆਰਥੀਆਂ ਨੇ ਡਰਨ-ਝਿਪਣ ਦੀ ਥਾਂ 'ਤੇ ਵੀ.ਸੀ. ਦਫਤਰ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਿਦਿਆਰਥਣਾਂ ਵਾਸਤੇ ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਦੀ ਮੰਗ ਦੇ ਨਾਲ ਹੋਰ ਵੀ ਕਈ ਤਰ੍ਹਾਂ ਅੰਸ਼ਿਕ ਮੰਗਾਂ ਰੱਖੀਆਂ। ਵਿਦਿਆਰਥੀਆਂ ਦੀ ਵਧਦੀ ਏਕਤਾ, ਤਾਕਤ ਅਤੇ ਰੋਹ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਹੋਰਨਾਂ ਅੰਸ਼ਿਕ ਅਤੇ ਛੋਟੀਆਂ ਮੰਗਾਂ ਨੂੰ ਮੰਨੇ ਜਾਣ ਦੀ ਸਹਿਮਤੀ ਦੇ ਦਿੱਤੀ ਪਰ ਵਿਦਿਆਰਥਣਾਂ ਵਾਸਤੇ ਹੋਸਟਲ 24 ਘੰਟੇ ਖੁੱਲ੍ਹੇ ਰਹਿਣ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਵਿਦਿਆਰਥੀਆਂ ਨੇ ਜਦੋਂ ਤੱਥਾਂ, ਦਲੀਲਾਂ, ਨਿਆਂ-ਇਨਸਾਫ, ਬਰਾਬਰੀ ਦੇ ਹਵਾਲਿਆਂ ਨਾਲ ਇਸ ਮੰਗ ਨੂੰ ਨਾ ਮੰਨੇ ਜਾਣ ਨੂੰ ਅਧਿਕਾਰੀਆਂ ਦੀ ਹੈਂਕੜਬਾਜ਼ੀ, ਧੌਂਸ-ਧਮਕੀ, ਅਨਿਆਂ ਅਤੇ ਧੱਕੇਸ਼ਾਹੀ ਐਲਾਨਦੇ ਇਸ ਨੂੰ ਪਿਤਰੀ ਸੱਤਾ ਦੀ ਰਹਿੰਦ-ਖੂੰਹਦ ਐਲਾਨਦੇ ਹੋਏ ਇਸ ਵਿਰੁੱਧ ਡਟਣ ਦਾ ਐਲਾਨ ਕੀਤਾ ਤਾਂ ਅਧਿਕਾਰੀਆਂ ਨੇ ਘੇਸਲ ਵੱਟੀਂ ਰੱਖੀਂ। ਉਹਨਾਂ ਨੂੰ ਭਰਮ ਸੀ ਕਿ ਸ਼ਾਇਦ ਦੋ-ਚਾਰ ਦਿਨਾਂ ਵਿੱਚ ਇਹ ਮਸਲਾ ਉਂਝ ਹੀ ਆਇਆ-ਗਿਆ ਹੋ ਜਾਵੇਗਾ।
ਇਹ ਮਸਲਾ ਨਾ ਆਇਆ-ਗਿਆ ਹੋਣ ਵਾਲਾ ਸੀ ਤੇ ਨਾ ਹੀ ਹੋਇਆ। ਇਹ ਹੋਸਟਲ ਵਿਦਿਆਰਥਣਾਂ ਨਾਲ ਹੁੰਦੇ ਘੋਰ-ਅਨਿਆਏ ਦੀ ਜ਼ਾਹਰਾ ਮਿਸਾਲ ਹੈ। ਉੱਚ-ਪਾਏ ਦੀਆਂ ਖੋਜਾਂ ਕਰਨ ਵਾਲੀਆਂ ਵਿਦਿਆਰਥਣਾਂ ਵਿੱਚੋਂ ਕਿਸੇ ਨੇ ਆਪਣੇ ਪੜ੍ਹਾਈ-ਲਿਖਾਈ ਦੇ ਸਬੰਧ ਵਿੱਚ ਕਿਸੇ ਪ੍ਰਯੋਗਸ਼ਾਲਾ ਵਿੱਚ ਜਾਣਾ ਹੋਵੇ ਜਾਂ ਲਾਇਬਰੇਰੀ, ਕਿਸੇ ਭਾਸ਼ਣ ਮੁਕਾਬਲੇ ਜਾਂ ਸੈਮੀਨਾਰ ਵਿੱਚ ਜਾਣਾ ਹੋਵੇ ਜਾਂ ਰਾਤਾਂ ਨੂੰ ਯੂਨੀਵਰਸਿਟੀ ਵਿੱਚ ਹੁੰਦੇ ਕਿਸੇ ਵੀ ਸਮਾਗਮ ਵਿੱਚ ਜਾ ਕੇ ਕੁੱਝ ਵੀ ਬੋਲਣਾ, ਸੁਣਨ, ਸਿੱਖਣਾ-ਸਮਝਣਾ ਹੋਵੇ ਤਾਂ ਇਹ ਮੌਕੇ ਸਿਰਫ ਲੜਕਿਆਂ ਵਾਸਤੇ ਹੀ ਕਿਉਂ?
ਇਹ ਲਿੰਗ ਵਿਤਕਰੇ ਦਾ ਮਾਮਲਾ ਹੈ, ਵਿਦਿਆਰਥਣਾਂ ਨੂੰ ਇਨਸਾਨ ਸਮਝ ਕੇ ਉਹਨਾਂ ਨਾਲ ਬਰਾਬਰਤਾ ਵਾਲਾ ਵਰਤਾਓ ਕਰਨ ਦੀ ਥਾਂ ਉਹਨਾਂ ਨੂੰ ਪਸ਼ੂਆਂ ਵਾਂਗ ਵਾੜਿਆਂ 'ਚ ਤਾੜਿਆ ਜਾਣਾ ਪਿਤਰੀ ਸੱਤਾ ਦੀ ਜਾਗੀਰੂ ਮਾਨਸਿਕਤਾ ਹੈ। ਯੂਨੀਵਰਸਿਟੀ ਦੇ ਅਧਿਕਾਰੀ ਉਸ ਬ੍ਰਹਮਣਵਾਦੀ ਮਾਨਸਿਕਤਾ ਦਾ ਸ਼ਿਕਾਰ ਹਨ, ਜਿਹੜੀ ਆਖਦੀ ਹੈ ਕਿ ''ਪਸ਼ੂ, ਢੋਰ, ਸ਼ੂਦਰ ਔਰ ਨਾਰੀ, ਯੇਹ ਚਾਰੋਂ ਤਾੜਨ ਕੇ ਅਧਿਕਾਰੀ''।
ਵਿਦਿਆਰਥਣਾਂ ਲਈ ਹੋਸਟਲ 24 ਘੰਟੇ ਖੁੱਲ੍ਹੇ ਰਹਿਣ ਦੀ ਮੰਗ ਭਾਵੇਂ ਵੱਡੀ ਸੀ ਅਤੇ ਇਸ ਮੰਗ ਨੂੰ ਚੁੱਕਣ ਵਾਲੀ ਜਥੇਬੰਦੀ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂਆਂ ਨੂੰ ਵੀ ਲੱਗਦਾ ਸੀ ਕਿ ਇਹ ਪੂਰਨ ਰੂਪ ਵਿੱਚ ਤਾਂ ਭਾਵੇਂ ਲਾਗੂ ਨਹੀਂ ਕਰਵਾਈ ਜਾ ਸਕੇਗੀ, ਪਰ ਫੇਰ ਵੀ ਵਿਦਿਆਰਥੀਆਂ ਦੀ ਬਹੁਗਿਣਤੀ ਬਣਦੀਆਂ ਲੜਕੀਆਂ ਦੀ ਇੱਕ ਸਭ ਤੋਂ ਵੱਧ ਚੋਭ ਵਾਲੀ ਮੰਗ ਸੀ। ਇਸ ਕਰਕੇ ਇਸ ਨੂੰ ਇਸ ਮੰਗ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ। ਜਦੋਂ ਹੋਸਟਲ ਵਿੱਚ ਰਹਿਣ ਵਾਲੀਆਂ ਕੁੜੀਆਂ ਤੋਂ ਇਸ ਸਬੰਧੀ ਦਸਖਤੀ ਮੁਹਿੰਮ ਵਿੱਚ ਸਹਿਮਤੀ ਮੰਗੀ ਗਈ ਤਾਂ 95 ਫੀਸਦੀ ਕੁੜੀਆਂ ਨੇ ਇਸ 'ਤੇ ਸਹਿਮਤੀ ਦੇ ਕੇ ਵੱਡਾ ਹੁੰਗਾਰਾ ਭਰਿਆ। ਇਹ ਹੋਸਟਲਾਂ ਦੀਆਂ ਓਹੀ ਕੁੜੀਆਂ ਸਨ, ਜੋ ਦੋ ਸਾਲ ਪਹਿਲਾਂ ਇਸ ਮੰਗ ਦਾ ਖੁਦ ਹੀ ਵਿਰੋਧ ਕਰਦੀਆਂ ਸਨ, ਕਿਉਂਕਿ ਉਹਨਾਂ ਨੂੰ ਇਹ ਭਰੋਸਾ ਨਹੀਂ ਸੀ ਬੱਝ ਰਿਹਾ ਰਿਹਾ ਕਿ ਜਿਹੜੀ ਡੀ.ਐਸ.ਓ. ਇਹ ਮੰਗ ਚੁੱਕ ਰਹੀ ਹੈ ਤਾਂ ਇਸ ਵਿਚਲੇ ਮੁੰਡੇ ਆਗੂ ਹੋਣ ਕਰਕੇ ਇਹ ਮੰਗ ਕਿਉਂ ਉਭਾਰ ਰਹੇ ਹਨ। ਡੀ.ਐਸ.ਓ. ਇਸ ਮੰਗ ਨੂੰ ਇੱਕ ਜਮਹੂਰੀ ਮੰਗ ਹੋਣ ਕਰਕੇ ਚੁੱਕ ਰਹੀ ਸੀ ਕਿਉਂਕਿ ਇਹ ਵਿਦਿਆਰਥੀ ਸਮੂਹ ਦੇ ਘੱਟੋ ਘੱਟ ਅੱਧ ਬਣਦੇ ਹਿੱਸੇ ਦੀ ਮੰਗ ਹੈ। ਇਸ ਮੰਗ 'ਤੇ ਵਿਦਿਆਰਥਣਾਂ ਵਿੱਚ ਲਗਾਤਾਰ ਪਹੁੰਚ ਕਰਕੇ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਦੇ ਨਾਲ ਨਾਲ ਉਹਨਾਂ ਦੇ ਅਧਿਕਾਰਾਂ ਦਾ ਅਹਿਸਾਸ ਵੀ ਕਰਵਾਇਆ ਗਿਆ। ਪਰ ਵਿਦਿਆਰਥਣਾਂ ਕਹਿ ਰਹੀਆਂ ਸਨ ਕਿ ਜਦੋਂ ਯੂਨੀਵਰਸਿਟੀ ਵਿੱਚ ਲੰਡੀਆਂ ਜੀਪਾਂ ਵਾਲੇ ਗੁੰਡੇ ਦਿਨ-ਦਿਹਾੜੇ ਉਹਨਾਂ ਦੀਆਂ ਬਾਹਾਂ ਫੜਨ ਤੱਕ ਜਾਂਦੇ ਹਨ ਤਾਂ ਉਹਨਾਂ ਨੂੰ ਖੁੱਲ੍ਹ ਮਿਲਣ 'ਤੇ ਉਹ ਰਾਤਾਂ ਨੂੰ ਤਾਂ ਹੋਰ ਵੀ ਤੰਗ-ਪ੍ਰੇਸ਼ਾਨ ਕਰ ਸਕਦੇ ਸਨ। ਵਿਦਿਆਰਥੀ ਜਥੇਬੰਦੀ ਨੇ ਯੂਨੀਵਰਸਿਟੀ ਵਿੱਚ ਚੱਲਦੀ ਗੁੰਡਾਗਰਦੀ ਨੂੰ ਰੋਕਣ ਲਈ ਇੱਕ ਜਬਰਦਸਤ ਲੜਾਈ ਲੜੀ। ਯੂਨੀਵਰਸਿਟੀ ਵਿੱਚ ਲੰਡੀਆਂ ਜੀਪਾਂ ਸਮੇਤ ਸਭਨਾਂ ਹੀ ਚੌਪਹੀਆ ਵਾਹਨਾਂ ਦਾ ਦਾਖਲਾ ਬੰਦ ਕਰਵਾਇਆ। ਸਿਆਸੀ ਸੱਤਾ ਦੇ ਹੰਕਾਰ ਵਿੱਚ ਅੰਨ੍ਹੇ ਕਾਕਿਆਂ ਨੇ ਇਸ ਮੰਗ ਦਾ ਬੜਾ ਹੀ ਵਿਰੋਧ ਕੀਤਾ ਸੀ ਪਰ ਵਿਦਿਆਰਥੀਆਂ ਦੀ ਤਾਕਤ ਨੇ ਕਾਮਯਾਬੀ ਹਾਸਲ ਕੀਤੀ ਸੀ। ਇਸ ਨਾਲ ਵਿਦਿਆਰਥਣਾਂ ਨੂੰ ਇਹ ਵਿਸ਼ਵਾਸ਼ ਵੀ ਬੱਝ ਗਿਆ ਕਿ ਜਿਹੜੀ ਜਥੇਬੰਦੀ ਯੂਨੀਵਰਸਿਟੀ ਵਿੱਚ ਗੁੰਡਿਆਂ ਦਾ ਦਾਖਲਾ ਬੰਦ ਕਰਵਾ ਸਕਦੀ ਹੈ ਉਹ ਉਹਨਾਂ ਦੀ ਸੁਰੱਖਿਆ ਦੀ ਜਾਮਨੀ ਵੀ ਕਰਵਾ ਸਕਦੀ ਹੈ। ਦੋ ਸਾਲ ਦੀਆਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਇਸ ਵਾਰ ਇਹ ਮੰਗ ਪੂਰੇ ਜ਼ੋਰ ਨਾਲ ਉਭਾਰੀ ਗਈ।
ਵਿਦਿਆਰਥਣਾਂ ਵੱਲੋਂ ਖਾਸ ਕਰਕੇ ਇਸ ਘੋਲ ਵਿੱਚ ਜਿਸ ਤਰ੍ਹਾਂ ਡਟਵੀਂ ਅਤੇ ਜਚਵੀਂ ਸ਼ਮੂਲੀਅਤ ਕੀਤੀ ਗਈ, ਉਸ ਨੇ ਯੂਨੀਵਰਸਿਟੀ ਦੇ ਪਿੱਤਰ ਸੱਤਾ ਨੂੰ ਚੁੰਬੜੇ ਅਧਿਕਾਰੀਆਂ ਢਿੱਡੀਂ ਸੂਲ ਪਾ ਦਿੱਤਾ। ਉਹਨਾਂ ਨੇ ਆਪਣੇ ਗੁੰਡਿਆਂ ਰਾਹੀਂ 9 ਅਕਤੂਬਰ ਨੂੰ ਧਰਨੇ 'ਤੇ ਹਮਲਾ ਕਰਵਾਇਆ ਗਿਆ। ਜਿਵੇਂ ਜਿਵੇਂ ਘੋਲ ਚੱਲਦਾ ਗਿਆ, ਉਵੇਂ ਉਵੇਂ ਹੀ ਇਸ ਨੂੰ ਯੂਨੀਵਰਸਿਟੀ ਤੋਂ ਬਾਹਰੋਂ ਵੀ ਹਮਾਇਤ ਮਿਲਣੀ ਸ਼ੁਰੂ ਹੋ ਗਈ। ਅਨੇਕਾਂ ਹੀ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਬਾਹਰੋਂ ਮੱਦਦ ਕੀਤੀ। ਯੂਨੀਵਰਸਿਟੀ ਦੇ ਅੰਦਰੋਂ ਕੱਚੇ-ਪੱਕੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਗੁੰਡਾਗਰਦੀ ਵਿਰੁੱਧ ਸੈਂਕੜਿਆਂ ਦੀ ਗਿਣਤੀ ਵਿੱਚ ਇੱਕਠੇ ਹੋ ਕੇ ਮੁਜਾਹਰੇ ਕੀਤੇ। ਬਾਹਰ ਪਿੰਡਾਂ ਵਿੱਚ ਥਾਂ ਥਾਂ ਯੂਨੀਵਰਸਿਟੀਆਂ ਅਧਿਕਾਰੀਆਂ ਦੀ ਤੋਏ ਤੋਏ ਹੋਣ ਲੱਗੀ। ਅਨੇਕਾਂ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੀ.ਸੀ. ਦੇ ਪੁਤਲੇ ਵੀ ਸਾੜਨੇ ਸ਼ੁਰੂ ਕਰ ਦਿੱਤੇ। ਵੱਖ ਵੱਖ ਕਾਲਜਾਂ ਵਿੱਚ ਪੀ.ਐਸ.ਯੂ. ਦੀ ਅਗਵਾਈ ਵਿੱਚ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਤੌਰ 'ਤੇ ਮੀਟਿੰਗਾਂ, ਰੈਲੀਆਂ ਮੁਜਾਹਰੇ ਤੇ ਹੜਤਾਲਾਂ ਆਦਿ ਦਾ ਸਿਲਸਿਲਾ ਚੱਲ ਪਿਆ।
ਪਹਿਲਾਂ ਪਹਿਲ ਯੂਨੀਵਰਸਿਟੀ ਅਧਿਕਾਰੀਆਂ ਨੂੰ ਭਰਮ ਸੀ ਕਿ ਇਹ ਘੋਲ ਐਨਾ ਲੰਮਾ ਨਹੀਂ ਚੱਲ ਸਕਦਾ। ਪਰ ਜਿਵੇਂ ਜਿਵੇਂ ਮਸਲਾ ਭਖਦਾ ਗਿਆ, ਤਾਂ ਵਿਦਿਆਰਥੀ ਜਥੇਬੰਦੀਆਂ ਨੇ ਵੀ ਘੋਲ ਦੇ ਨਵੇਂ ਨਵੇਂ ਰੂਪ ਅਖਤਿਆਰ ਕਰਨੇ ਸ਼ੁਰੂ ਕੀਤੇ। ਹਰ ਸ਼ਾਮ ਨੂੰ ਇੱਕ ਲੈਕਚਰ ਦਾ ਆਯੋਜਨ ਕੀਤਾ ਜਾਣ ਲੱਗਿਆ। 12 ਦਿਨਾਂ ਦੀ ਭਾਸ਼ਣ ਲੜੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਕਨੂਪ੍ਰਿਯਾ ਸਮੇਤ ਅਨੇਕਾਂ ਹੀ ਪ੍ਰੋਫੈਸਰਾਂ ਅਤੇ ਹੋਰ ਬੁੱਧੀਜੀਵੀਆਂ ਨੇ ਸੰਬੋਧਨ ਕੀਤਾ। ਉਂਝ ਭਾਵੇਂ ਭਾਰੂ ਪ੍ਰਚਾਰ-ਪ੍ਰਸਾਰ ਮੀਡੀਏ ਨੇ ਇਸ ਘੋਲ ਨੂੰ ਅਣਡਿੱਠ ਕਰਨ ਦੇ ਯਤਨ ਕੀਤੇ ਪਰ ਵੱਖ ਵੱਖ ਅਖਬਾਰਾਂ, ਰਸਾਲਿਆਂ, ਟੀ.ਵੀ. ਚੈਨਲਾਂ, ਸੋਸ਼ਲ ਮੀਡੀਏ 'ਤੇ ਬਹਿਸ-ਵਟਾਂਦਰੇ ਦਾ ਇੱਕ ਅਜਿਹਾ ਸਿਲਸਿਲਾ ਚੱਲ ਪਿਆ ਜਿਸ ਨਾਲ ਇਹ ਘੋਲ ਹੋਰ ਤੋਂ ਹੋਰ ਤਿੱਖ ਫੜਦਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਦੇ ਵੱਖ ਵੱਖ ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਹੜਤਾਲਾਂ-ਮੁਜਾਹਰਿਆਂ ਦੇ ਸੱਦੇ ਦਿੱਤੇ।
ਘੋਲ ਦੇ ਲਮਕਦੇ ਜਾਣ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਲਗਾਤਾਰ ਸਮੱਸਿਆਵਾਂ ਵਿੱਚ ਘੇਰੀਂ ਰੱਖਿਆ। ਇੱਕ ਰਾਤ ਉਹਨਾਂ ਨੇ, ਹੋਸਟਲਾਂ ਦੇ ਗੇਟ ਭੰਨ ਕੇ ਸੜਕਾਂ 'ਤੇ ਸੁੱਤੀਆਂ ਕੁੜੀਆਂ ਦੇ ਘਰਦਿਆਂ ਨੂੰ ਫੋਨ ਕਰਕੇ ਉਹਨਾਂ ਬਾਰੇ ਅਨੇਕਾਂ ਤਰ੍ਹਾਂ ਦੀ ਦੂਸ਼ਣਬਾਜ਼ੀ ਕੀਤੀ। ਜਦੋਂ ਵਿਦਿਆਰਥਣਾਂ ਨੂੰ ਅਧਿਕਾਰੀਆਂ ਦੀ ਹੋਛੀ ਕਰਤੂਤ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਜਾ ਕੇ ਵਾਰਡਨਾਂ ਘੇਰ ਲਈਆਂ। ਜਦੋਂ ਵਾਰਡਨਾਂ ਦਾ ਪੱਖ ਪੂਰਨ ਲਈ ਡੀਨ ਨਿਸ਼ਾਨ ਸਿੰਘ ਵਰਗਿਆਂ ਨੇ ਆ ਕੇ ਵਿਦਿਆਰਥੀਆਂ ਨੂੰ ਧੌਂਸਬਾਜੀ ਕਰਕੇ ਡਰਾਉਣ-ਧਮਕਾਉਣ ਦੇ ਹਰਬੇ ਵਰਤੇ ਅਤੇ ਹਕੂਮਤੀ ਨਸ਼ੇ ਵਿੱਚ ਅੰਨ੍ਹੇ ਹੋਏ ਨੇ ਇੱਕ ਕੁੜੀ ਦੇ ਗਲਮੇ ਨੂੰ ਹੱਥ ਪਾਉਣ ਦੀ ਹਿਮਾਕਤ ਕੀਤੀ ਤਾਂ ਵਿਦਿਆਰਥਣਾਂ ਦਾ ਗੁੱਸਾ ਸੱਤਵੇਂ ਅਸਮਾਨ ਜਾ ਚੜ੍ਹਿਆ। ਕੁੜੀਆਂ ਨੇ ਉੱਥੇ ਹੀ ਡੀਨ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਹ ਆਪਣੀ ਕੀਤੀ ਗਲਤੀ ਦੀ ਮੁਆਫੀ ਨਹੀਂ ਮੰਗਦਾ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ। ਪਹਿਲਾਂ ਫੁੰਕਾਰੇ ਮਾਰਦਾ ਅਧਿਕਾਰੀ ਆਪਣੇ ਆਪ ਨੂੰ ਕਸੂਤੀ ਹਾਲਤ ਵਿੱਚ ਫਸਿਆ ਮਹਿਸੂਸ ਕਰਦਾ ਹੋਇਆ ਆਪਣੇ ਕੀਤੇ ਦੀ ਗਲਤੀ ਸਵੀਕਾਰਦਾ ਹੋਇਆ ਮੁਆਫੀ ਮੰਗ ਕੇ ਖਹਿੜਾ ਛੁਡਾ ਕੇ ਗਿਆ।
ਜਿਹਨਾਂ ਅਫਸਰਾਂ ਰਾਹੀਂ ਯੂਨੀਵਰਸਿਟੀ ਅਧਿਕਾਰੀਆਂ ਨੇ ਆਪਣੀ ਸੱਤਾ ਚਲਾ ਕੇ ਰੱਖਣੀ ਸੀ, ਜਦੋਂ ਵਿਦਿਆਰਥੀ ਤਾਕਤ ਅੱਗੇ ਉਹਨਾਂ ਨੂੰ ਹੀ ਮਾਤ ਖਾਣੀ ਪੈ ਗਈ ਤਾਂ ਉਹ ਬੁਖਲਾ ਉੱਠੇ। ਉਹਨਾਂ ਨੇ ਸਰੀਰਕ ਸਿੱਖਿਆ ਦੇ ਵਿਭਾਗ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਗੁਮਰਾਹ ਕਰਕੇ ਭੜਕਾਹਟ ਵਿੱਚ ਲਿਆਂ ਕੇ ਕੁੜੀਆਂ ਦੀ ਵੀ ਕੁੱਟਮਾਰ ਕੀਤੀ ਅਤੇ ਵੀ.ਸੀ. ਦਫਤਰ ਅੱਗੇ ਧਰਨੇ ਵਿੱਚ ਬੈਠੇ ਵਿਦਿਆਰਥੀਆਂ 'ਤੇ ਹਮਲਾ ਕਰਕੇ ਅਨੇਕਾਂ ਵਿਦਿਆਰਥੀਆਂ- ਵਿਦਿਆਰਥਣਾਂ ਨੂੰ ਜਖ਼ਮੀ ਕਰ ਦਿੱਤਾ। ਪਰ ਜਖਮੀ ਹੋਣ ਦੇ ਬਾਵਜੂਦ ਵੀ ਵਿਦਿਆਰਥੀ ਟਾਕਰਾ ਕਰਦੇ ਰਹੇ ਅਤੇ ਧਰਨਾ ਉੱਖੜਨ ਨਹੀਂ ਦਿੱਤਾ। ਵਿਦਿਆਰਥੀਆਂ ਨੇ ਘੋਲ ਨੂੰ ਹੋਰ ਮਘਾਉਣ ਲਈ ਹੜਤਾਲ ਦਾ ਐਲਾਨ ਕਰ ਦਿੱਤਾ। ਵਿਦਿਆਰਥੀਆਂ ਦੇ ਰੋਹ ਤੋਂ ਤ੍ਰਹਿੰਦੇ ਹੋਏ ਅਧਿਕਾਰੀਆਂ ਨੇ 5 ਦਿਨਾਂ ਵਾਸਤੇ ਯੂਨੀਵਰਸਿਟੀ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ। ਪਰ ਵਿਦਿਆਰਥੀ ਡਰਨ-ਭੱਜਣ ਦੀ ਥਾਂ ਭੁੱਖੇ-ਪਿਆਸੇ ਅਤੇ ਮੁਸ਼ਕਲਾਂ ਤੋਂ ਘਬਰਾਉਣ ਦੀ ਬਜਾਇ ਹੋਰ ਦ੍ਰਿੜ੍ਹ ਹੋ ਗਏ। ਦੂਸਰੇ ਦਿਨ 10 ਅਕਤੂਬਰ ਨੂੰ ਵੀ.ਸੀ. ਦਫਤਰ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਹੋਇਆ। ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਆਪਣੀ ਏਕਤਾ ਮਜਬੂਤ ਕਰਨ ਦੇ ਸੱਦੇ ਹੀ ਨਹੀਂ ਦਿੱਤੇ ਸਗੋਂ ਉਹਨਾਂ ਨੇ ਗੁੰਡਿਆਂ ਤੋਂ ਸਵੈ-ਰਾਖੀ ਲਈ ''ਆਪਣੇ ਝੰਡਿਆਂ ਵਿੱਚ ਡੰਡੇ'' ਪਾਉਣ ਦੀ ਲੋੜ ਨੂੰ ਉਭਾਰਿਆ। ਇੱਕ ਪ੍ਰੋਫੈਸਰ ਨੇ ਕਿਹਾ ਕਿ ਜਦੋਂ ਯੂਨੀਵਰਸਿਟੀ ਅਧਿਕਾਰੀ ਵਿਦਿਆਰਥੀਆਂ ਦੀ ਸੁਰੱਖਿਆ ਦੀ ਥਾਂ ਉਹਨਾਂ 'ਤੇ ਹਮਲੇ ਕਰਨ ਤੱਕ ਪਹੁੰਚ ਗਏ ਹਨ ਤਾਂ ਵਿਦਿਆਰਥੀਆਂ ਨੂੰ ਖੁਦ ਆਪਣੀ ਰਾਖੀ ਲਈ ਉਹਨਾਂ ਸਭਨਾਂ ਹਥਿਆਰਾਂ ਨਾਲ ਲੈਸ ਹੋਣ ਦੀ ਲੋੜ ਹੈ, ਜਿਹੜੇ ਵੀ ਮੌਕੇ ਦੀ ਨਜਾਕਤ ਅਨੁਸਾਰ ਲੋੜੀਂਦੇ ਹੋਣ।
ਯੂਨੀਵਰਸਿਟੀ ਅਧਿਕਾਰੀਆਂ ਨੂੰ ਦੂਸਰੀ ਵਾਰ ਯੂਨੀਵਰਸਿਟੀ ਬੰਦ ਕਰਨੀ ਪੈ ਗਈ ਅਤੇ ਵਿਦਿਆਰਥੀਆਂ ਦੇ ਇਸ ਸਿਰੜੀ, ਅਣਲਿਫ, ਲਮਕਵੇਂ ਅਤੇ ਘਮਸਾਣੀ ਸੰਘਰਸ਼ ਮੂਹਰੇ ਆਖਰ ਆਧਿਕਾਰੀਆਂ ਦੀ ਕੁਰਸੀ ਦੇ ਗਰੂਰ ਵਿੱਚ ਆਕੜੀ ਧੌਣ ਨੂੰ ਝੁਕਣਾ ਪਿਆ ਅਤੇ ਹੇਠ ਲਿਖੀਆਂ ਮੰਗਾਂ ਨੂੰ ਮੰਨਣ ਲਈ ਮਜਬੂਰ ਹੋਣਾ ਪਿਆ।
1- ਪ੍ਰਬੰਧਕੀ ਬਲਾਕ ਦੇ ਕੋਡ ਆਫ ਕੰਡਕਟ ਨੂੰ ਲਾਗੂ ਕੀਤਾ ਜਾਵੇਗਾ। (-ਹਰ ਪ੍ਰਕਾਰ ਦੀਆਂ ਫੀਸਾਂ ਦੀ ਜਾਣਕਾਰੀ ਦੇ ਫਲੈਕਸ ਲਗਾਏ ਗਏ ਹਨ, ਆਨਲਾਈਨ ਇੱਕ ਮਹੀਨੇ 'ਚ ਕੀਤਾ ਜਾਵੇਗਾ। -ਨਤੀਜੇ ਸਮਾਂਬੱਧ ਹੋਣਗੇ, ਨਵੰਬਰ- ਦਸੰਬਰ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਖਰੀ ਇਮਤਿਹਾਨ ਤੋਂ ਤਿੰਨ ਮਹੀਨੇ ਦੇ ਸਮੇਂ 'ਚ ਤੇ ਮਈ- ਜੂਨ ਲਈ ਸਮਾਂ 2 ਮਹੀਨੇ ਘੋਸ਼ਿਤ ਕੀਤਾ ਗਿਆ ਹੈ । ਜੇਕਰ ਦੇਰੀ ਹੁੰਦੀ ਹੈ ਤਾਂ ਕਾਨਫੀਡੈਂਸ਼ਲ ਨਤੀਜਾ ਬਿਨਾਂ ਕਿਸੇ ਫੀਸ ਦੇ ਦਿੱਤਾ ਜਾਊਗਾ। -ਰੀ-ਇਵੈਲੂਏਸ਼ਨ ਦੇ ਨਤੀਜੇ ਦੋ ਮਹੀਨੇ 'ਚ ਘੋਸ਼ਿਤ ਕੀਤੇ ਜਾਣਗੇ । ਜੇਕਰ ਨਹੀਂ ਤਾਂ ਰਿਅਪੀਅਰ ਦੀ ਫੀਸ ਬਿਨਾਂ ਲੇਟ ਫੀਸ ਤੋਂ ਭਰੇ ਜਾਵੇਗੀ। * ਰੋਲ ਨੰਬਰ ਆਨਲਾਈਨ ਦਿੱਤੇ ਜਾਣਗੇ । *ਫਾਰਮ ਆਨਲਾਈਨ ਮੁਹੱਈਆ ਕੀਤੇ ਜਾਣਗੇ। ਫੀਸ ਆਨਲਾਈਨ ਵੀ ਭਰੀ ਜਾ ਸਕੇਗੀ -ਸ਼ਿਕਾਇਤ ਬਕਸਾ ਲਗਾ ਦਿੱਤਾ ਗਿਆ ਹੈ। -ਕੰਟਰੋਲਰ ਜਾਂ ਅਡੀਸ਼ਨਲ ਕੰਟਰੋਲਰ 9 ਵਜੇ ਤੋਂ 5 ਵਜੇ ਤੱਕ ਦਫਤਰ 'ਚ ਬੈਠਣਗੇ।) 2- ਪ੍ਰਬੰਧਕੀ ਬਲਾਕ ਦੇ ਅਧਿਕਾਰੀਆਂ ਦਾ ਰਵੱਈਆ ਵਿਦਿਆਰਥੀਆਂ ਪੱਖੀ ਬਣਾਉਣ ਲਈ ਓਰੀਐਂਟੇਸ਼ਨ ਕੋਰਸ ਲਗਵਾਏ ਜਾਣਗੇ । ਨੋਡਲ ਅਫਸਰ ਦੀ ਨਿਯੁਕਤੀ ਕੀਤੀ ਜਾਵੇਗੀ । 3- ਹਨੇਰੇ ਦੀ ਸਮੱਸਿਆਂ ਨੂੰ ਨਜਿੱਠਣ ਲਈ ਸਾਰੇ ਖੰਭਿਆਂ ਉੱਪਰ ਲਾਈਟਾਂ ਲਗਾ ਦਿੱਤੀਆਂ ਹਨ ਤੇ ਹੋਰ ਢੁਕਵੀਆਂ ਜਗਾਹ ਤੇ ਵੀ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ । 4- ਖਾਣੇ ਦੀ ਗੁਣਵੰਤਾ ਵਧਾਉਣ ਲਈ ਡਾਈਟੀਸ਼ੀਅਨ ਹੋਵੇਗਾ ਤੇ ਵਾਰਡਨ ਵੀ ਚੈੱਕ ਕਰਨਗੇ । 5 - ਠੇਕੇ ਅਧਾਰਿਤ ਮੈੱਸਾਂ 'ਚ ਹਰ ਤਰਾਂ ਦੀਆਂ ਕੰਪਲਸਰੀ ਡਾਈਟਸ ਬੰਦ ਕੀਤੀ ਜਾਵੇਗੀ। 6- ਹੋਸਟਲਾਂ ਦੀ ਸਫਾਈ ਤੇ ਮੈਨਟੇਨਸ ਕੀਤੀ ਜਾਵੇਗੀ । ਬਜਟ ਆਉਣ 'ਤੇ ਨਵੇਂ ਹੋਸਟਲਾਂ ਦੀ ਉਸਾਰੀ ਕੀਤੀ ਜਾਵੇਗੀ । ਪਾਰਦਰਸ਼ਤਾ ਲਿਆਈ ਜਾਵੇਗੀ । ਕੈਟਾਗਰੀ ਵਾਈਸ ਮੈਰਿਟ ਲਿਸਟ ਹੋਵੇਗੀ । 7 - ਲੜਕੀਆਂ ਦੇ ਹੋਸਟਲਾਂ ਦੇ ਤਿੰਨਾ ਕੰਪਲੈਕਸਾਂ 'ਚ ਤਿੰਨ ਨਰਸਾਂ ਨੂੰ ਤਾਇਨਾਤ ਕੀਤਾ ਜਾਵੇਗਾ । 8-2016 ਦੇ ਸੰਘਰਸ਼ ਦੌਰਾਨ ਵਿਦਿਆਰਥੀਆਂ ਉੱਪਰ ਪਏ ਪਰਚਿਆਂ ਨੂੰ ਰੱਦ ਕਰਵਾਉਣ ਸਬੰਧੀ ਕਾਨੂੰਨੀ ਸਲਾਹ ਲੈ ਕੇ ਕਾਰਵਾਈ ਕੀਤੀ ਜਾਵੇਗੀ । 9- ਯੂਨੀਵਰਸਿਟੀ ਦਾ ਪਿਛਲਾ ਗੇਟ ਖੋਲਣ ਸਬੰਧੀ NRL3 ਦੇ ਡਾਇਰੈਟਰ ਨਾਲ ਯੂਨੀਵਰਸਿਟੀ ਵੱਲੋੰ ਗੱਲ ਕੀਤੀ ਜਾਵੇਗੀ। 10- ਲੜਕੀਆਂ ਦੀ ਸ਼ਕਾਇਤ ਸਬੰਧੀ ਸੈੱਲ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ । 11- ਯੂਨੀਵਰਸਿਟੀ ਵਿਖੇ ਲਾਈਬ੍ਰੇਰੀ ਅਤੇ ਗੋਲ ਮਾਰਕਿਟ ਕੋਲ ਜਨਤਕ ਟਾਇਲੇਟ ਦੀ ਸੁਵਿਧਾ ਤੇ ਹੋਰ ਕਈ ਥਾਵਾਂ ਤੇ ਆਰ.ਓ. ਫਿਲਟਰ ਲਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। 12 - ਲੜਕੀਆਂ ਦੇ ਫਲੈਟਸ ਦੀ ਖੁਦਮੁਖਤਿਆਰੀ ਬਹਾਲ ਕੀਤੀ ਜਾਵੇਗੀ ਅਤੇ ਅਗਲੇ ਸ਼ੈਸ਼ਨ ਤੋਂ ਮੌਜੂਦਾ ਹੋਸਟਲਾਂ 'ਚੋਂ ਇੱਕ ਹੋਸਟਲ ਐਮਫਿਲ ਤੇ ਰਿਸਰਚ ਸਕਾਲਰਾਂ ਲਈ ਖਾਲੀ ਕੀਤਾ ਜਾਵੇਗਾ ਤੇ 24 ਘੰਟੇ ਖੁੱਲੇਗਾ। 13- ਕੁੜੀਆਂ ਦੇ ਹੋਸਟਲ ਦੀ ਟਾਈਮਿੰਗ 9 ਵਜੇ ਤੱਕ ਹੋਵੇਗੀ ਤੇ 10 ਵਜੇ ਕੁੜੀਆਂ ਹੋਸਟਲ ਅੰਦਰ ਆs sਸਕਦੀਆਂ ਹਨ ਅਤੇ ਬਿਨਾਂ ਕਿਸੇ ਰੋਕ ਟੋਕ ਦੇ ਅਤੇ ਐਂਟਰੀ ਪਾ ਕੇ ਰਾਤ 11 ਵਜੇ ਤੱਕ ਲਾਇਬਰੇਰੀ ਜਾ ਸਕਣਗੀਆਂ । ਰਾਤ ਨੂੰ ਲੇਟ ਆਉੁਣ ਬਾਰੇ ਵਾਰਡਨ ਨੂੰ ਦੱਸ ਕੇ ਹੋਸਟਲ ਆ ਕੇ ਕਾਰਨ ਰਜਿਸਟਰ 'ਚ ਦਰਜ ਕਰ ਕੇ ਹੋਸਟਲ ਆ ਸਕਦੀਆਂ ਹਨ । -ਹੋਸਟਲਾਂ ਦੇ ਅੰਦਰਲੇ ਕੈਂਚੀ ਗੇਟ 24 ਘੰਟੇ ਖੁੱਲਣਗੇ ਤੇ ਨਾਲ ਜੁੜਵੇਂ ਹੋਸਟਲਾਂ 'ਚ ਵੀ ਜਾਇਆ ਜਾ ਸਕੇਗਾ ।
ਮਾਮਲਾ ਇੱਥੇ ਇਹ ਨਹੀਂ ਕਿ ਵਿਦਿਆਰਥੀ ਹੋਸਟਲ ਦਾ ਸਮਾਂ 24 ਘੰਟੇ ਕਰਵਾਉਣ ਦੀ ਕਾਮਯਾਬ ਹੋਏ ਜਾਂ ਨਹੀਂ ਬਲਕਿ ਇਸ ਘੋਲ ਦੀ ਸਭ ਤੋਂ ਵੱਡੀ ਸਿਆਸੀ ਜਿੱਤ ਇਹ ਹੋਈ ਕਿ ਇੱਕ ਮਸਲੇ ਦੇ ਤੌਰ 'ਤੇ ਇਹ ਮੁੱਦਾ ਤਿੰਨ ਹਫਤੇ ਪੰਜਾਬ ਹੀ ਬਲਕਿ ਦੇਸ਼-ਵਿਦੇਸ਼ ਵਿਚਲੇ ਪੰਜਾਬੀ ਅਤੇ ਵਿਦਿਅਕ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। 12 ਦਿਨਾਂ ਦੀ ਲੈਕਚਰ ਲੜੀ ਅਤੇ ਅਖਬਾਰਾਂ, ਸੋਸ਼ਲ ਮੀਡੀਏ ਅਤੇ ਅਨੇਕਾਂ ਚੈਨਲਾਂ 'ਤੇ ਲਗਾਤਾਰ ਛਾਇਆ ਰਹਿਣ ਕਰਕੇ ਇਸ ਨੇ ਲੋਕਾਂ ਵਿੱਚ ਵਿਦਿਆਰਥਣਾਂ ਦੀ ਮੁੰਡੇ-ਕੁੜੀਆਂ ਦੀ ਪਛਾਣ ਦੀ ਥਾਂ 'ਤੇ ਵਿਦਿਆਰਥੀਆਂ ਵਜੋਂ ਜਾਂ ਮਰਦ-ਔਰਤ ਦੇ ਵਖਰੇਵੇਂ ਦੀ ਥਾਂ ਬਰਾਬਰ ਦੇ ਨਾਗਰਿਕ ਹੋਣ ਵਜੋਂ ਥਾਂ ਬਣਾਈ ਹੈ। ਇਹ ਘੋਲ ਪੰਜਾਬ ਦੀ ਕਮਜ਼ੋਰ ਹੋਈ ਜਮਹੂਰੀ ਵਿਦਿਆਰਥੀ ਲਹਿਰ ਲਈ ਇੱਕ ਸ਼ੁਭਸ਼ਗਨ ਅਤੇ ਚਾਨਣ ਦੀ ਲੀਕ ਹੈ, ਜਿਸ ਨੇ ਗਲ਼ੇ-ਸੜੇ ਵਿਦਿਅਕ ਢਾਂਚੇ ਅਤੇ ਹਾਕਮਾਂ ਖਿਲਾਫ ਉੱਸਲਵੱਟਾ ਲੈ ਰਹੇ ਪੰਜਾਬ ਦੇ ਵਿਦਿਆਰਥੀਆਂ ਦੇ ਰੋਹ ਨੂੰ ਸਹੀ ਨਿਕਾਸ ਲਈ ਰਾਹ-ਦਸੇਰਾ ਬਣਨਾ ਹੈ। ਆਓ ਆਸ ਕਰੀਏ- ਪੰਜਾਬੀ ਯੂਨੀਵਰਸਿਟੀ ਵਿੱਚ ਮਘੀ ਜਮਹੂਰੀ ਵਿਦਿਆਰਥੀ ਘੋਲ ਦੀ ਇਹ ਚਿੰਗਾਰੀ ਪੰਜਾਬ ਦੀ ਫਿਜ਼ਾ ਵਿੱਚ ਸੰਗਰਾਮੀ ਧਮਕ ਛੇੜ ਦੇ ਵਿਸ਼ਾਲ ਕਾਫਲਿਆਂ ਦੀ ਸ਼ਕਲ ਧਾਰਨ ਵੱਲ ਵਧੇਗੀ।

No comments:
Post a Comment