ਅੰਤਰ-ਸਾਮਰਾਜੀ ਵਿਰੋਧ ਦੀ ਤਿੱਖ ਫੜਨ ਦਾ ਇੱਕ ਇਜ਼ਹਾਰ
ਅੰਤਰ-ਸਾਮਰਾਜੀ ਵਪਾਰਕ ਜੰਗ ਦਾ ਭਖਣਾ-ਸਮਰ
ਅੱਜ ਸੰਸਾਰ ਪੱਧਰ 'ਤੇ ਪ੍ਰਮੁੱਖ ਵਿਰੋਧਤਾਈ ਸੰਸਾਰ ਸਾਮਰਾਜ ਅਤੇ ਦੱਬੇ-ਕੁਚਲੇ ਮੁਲਕਾਂ/ਕੌਮਾਂ ਦਰਮਿਆਨ ਹੈ, ਪਰ ਅੰਤਰ-ਸਾਮਰਾਜੀ ਵਿਰੋਧ ਵੀ ਤਿੱਖਾ ਹੋ ਰਿਹਾ ਹੈ। ਇਸ ਤਿੱਖੇ ਹੋ ਰਹੇ ਅੰਤਰ-ਸਾਮਰਾਜੀ ਵਿਰੋਧ ਦਾ ਇੱਕ ਉੱਭਰਵਾਂ ਇਜ਼ਹਾਰ ਵਪਾਰਕ-ਜੰਗਾਂ ਦੇ ਵਰਤਾਰੇ ਦੇ ਮਘਣ-ਭਖਣ ਦੀ ਸ਼ਕਲ ਵਿੱਚ ਸਾਹਮਣੇ ਆ ਰਿਹਾ ਹੈ। ਇਹਨਾਂ ਵਪਾਰਕ ਜੰਗਾਂ ਦੇ ਵਰਤਾਰੇ ਦੇ ਪ੍ਰਮੁੱਖ ਵਿਰੋਧੀ ਖਿਡਾਰੀ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਅਤੇ ਨਵੀਂ ਉੱਭਰ ਰਹੀ ਚੀਨੀ ਸਾਮਰਾਜੀ ਤਾਕਤ ਹੈ। ਜਰਮਨੀ, ਜਪਾਨ, ਦੱਖਣੀ ਕੋਰੀਆ, ਮੈਕਸੀਕੋ ਅਤੇ ਭਾਰਤ ਨੂੰ ਵੀ ਮਘ-ਭਖ ਰਹੀ ਇਸ ਵਪਾਰਕ ਜੰਗ ਦੇ ਵਰਤਾਰੇ ਦਾ ਸੇਕ ਪਹੁੰਚ ਰਿਹਾ ਹੈ।
ਜਿਵੇਂ ਪੂੰਜੀਵਾਦ ਦੇ ਅਣਸਾਵੇਂ ਵਿਕਾਸ ਦੇ ਨੇਮ ਮੁਤਾਬਕ ਕਿਸੇ ਸਾਮਰਾਜੀ ਮੁਲਕ ਦੀ ਆਰਥਿਕਤਾ ਦਾ ਪਤਨ ਵੱਲ ਜਾਣ ਅਤੇ ਕਿਸੇ ਹੋਰ ਪੂੰਜੀਵਾਦੀ ਮੁਲਕ ਦੀ ਆਰਥਿਕਤਾ ਦਾ ਚੜ੍ਹਾਈ ਵੱਲ ਜਾਂਦਿਆਂ ਵੱਡੀ ਸਾਮਰਾਜੀ ਤਾਕਤ ਵਿੱਚ ਤਬਦੀਲ ਹੋਣ ਦਾ ਵਰਤਾਰਾ ਚੱਲਦਾ ਰਹਿੰਦਾ ਹੈ। ਅਜਿਹੀ ਹਾਲਤ ਵਿੱਚ— ਕਿਸੇ ਸਾਮਰਾਜੀ ਮੁਲਕ ਵੱਲੋਂ ਮੰਦੀ ਦਾ ਸ਼ਿਕਾਰ ਹੋ ਰਹੀ ਅਤੇ ਪਤਨ ਵੱਲ ਜਾਂਦੀ ਆਰਥਿਕਤਾ ਨੂੰ ਵਕਤੀ ਠੁੰਮ੍ਹਣਾ ਦੇਣ ਲਈ ਇੱਕ ਪਾਸੇ ਆਪਣੀਆਂ ਬਰਾਮਦਾਂ 'ਤੇ ਟੈਕਸ ਛੋਟਾਂ ਦੇ ਕੇ ਇਹਨਾਂ ਨੂੰ ਉਗਾਸਾ ਦੇਣ ਅਤੇ ਦੂਜੇ ਪਾਸੇ ਦਰਾਮਦਾਂ 'ਤੇ ਟੈਕਸ ਰੋਕਾਂ ਲਾ ਕੇ ਇਹਨਾਂ ਨੂੰ ਘਟਾਉਣ ਦਾ ਹੀਲਾ ਵਰਤਿਆ ਜਾਂਦਾ ਹੈ। ਇਸ ਨੂੰ ਆਰਥਿਕ ਲਫਾਜ਼ੀ ਵਿੱਚ ਸੁਰੱਖਿਆਵਾਦ (ਪ੍ਰੋਟੈਕਸ਼ਨਿਜ਼ਮ) ਆਖਿਆ ਜਾਂਦਾ ਹੈ। ਆਪਣੀ ਆਰਥਿਕਤਾ ਦੁਆਲੇ ਸੁਰੱਖਿਆਵਾਦ ਦੀ ਵਾੜ ਖੜ੍ਹੀ ਕਰਨ ਦਾ ਮਕਸਦ ਬਾਹਰੋਂ ਆਉਣ ਵਾਲੀਆਂ ਵਸਤਾਂ ਦੇ ਰਾਹ ਵਿੱਚ ਰੋਕਾਂ ਖੜ੍ਹੀਆਂ ਕਰਕੇ ਅਤੇ ਬਾਹਰ ਜਾਣ ਵਾਲੀਆਂ ਵਸਤਾਂ ਦਾ ਰਾਹ ਮੋਕਲਾ ਕਰਕੇ ਆਪਣੇ ਮੁਲਕ ਅੰਦਰ ਹੋ ਰਹੀ ਸਨਅਤੀ ਪੈਦਾਵਾਰ ਨੂੰ ਉਗਾਸਾ ਦੇਣਾ ਹੁੰਦਾ ਹੈ। ਕਿਸੇ ਮੁਲਕ ਵੱਲੋਂ ਆਰਥਿਕ ਸੁਰੱਖਿਆਵਾਦ ਦੇ ਇਸ ਹਥਿਆਰ ਦੀ ਵਰਤੋਂ 'ਤੇ ਜ਼ੋਰ ਦੇਣ ਨਾਲ ਹੀ ਉਸਦਾ ਵਪਾਰਕ ਭਾਈਵਾਲ ਮੁਲਕਾਂ ਨਾਲ ਵਪਾਰਕ ਖੇਤਰ ਅੰਦਰ ਟਕਰਾਅ ਭਖਾਅ ਫੜਦਾ ਹੈ, ਜਿਸ ਨੂੰ ਵਪਾਰਕ ਜੰਗ ਦਾ ਨਾਂ ਦਿੱਤਾ ਜਾਂਦਾ ਹੈ।
ਅੱਜਕੱਲ੍ਹ ਅਮਰੀਕਾ ਅਤੇ ਚੀਨ ਦਰਮਿਆਨ ਅਤੇ ਅਮਰੀਕਾ ਦੀ ਹੋਰਨਾਂ ਮੁਲਕਾਂ (ਜਪਾਨ, ਜਰਮਨੀ, ਯੂਰਪੀਨ ਯੂਨੀਅਨ, ਮੈਕਸੀਕੋ ਆਦਿ) ਨਾਲ ਵਪਾਰਕ ਜੰਗਾਂ ਭਖਣ ਦੀ ਠੋਸ ਵਜਾਹ ਇਹ ਹੈ ਕਿ ਅਮਰੀਕੀ ਸਾਮਰਾਜੀ ਆਰਥਿਕਤਾ ਬੁਰੀ ਤਰ੍ਹਾਂ ਖੜੋਤ ਅਤੇ ਮੰਦਵਾੜੇ ਦਾ ਸ਼ਿਕਾਰ ਹੈ। ਇਸਦੀ ਇੱਕ ਅਹਿਮ ਵਜਾਹ ਇਹ ਹੈ ਕਿ ਇੱਕ ਸੰਸਾਰ ਸਾਮਰਾਜੀ ਮਹਾਂਸ਼ਕਤੀ ਹੋਣ ਕਰਕੇ ਅਤੇ ਕੌਮਾਂਤਰੀ ਸਾਮਰਾਜੀ ਲੱਠਮਾਰ ਹੋਣ ਕਰਕੇ ਉਸਦੀ ਸਮੁੱਚੀ ਆਰਥਿਕਤਾ ਉਸਦੀ ਜੰਗੀ ਯੁੱਧਨੀਤਕ ਲੋੜਾਂ ਮੁਤਾਬਕ ਵਿਉਂਤੀ ਅਤੇ ਢਾਲੀ ਹੋਈ ਹੈ। ਜੰਗੀ ਹਥਿਆਰ ਬਣਾਉਣ ਦੀ ਸਨੱਅਤ ਉਸਦੀ ਕੁੱਲ ਸਨਅੱਤੀ ਪੈਦਾਵਾਰ ਦਾ ਇੱਕ ਵੱਡਾ ਹਿੱਸਾ ਬਣਦੀ ਹੈ। ਇਸਦਾ ਨਤੀਜਾ ਹੀ ਹੈ ਕਿ ਉਸ ਨੂੰ ਘਰੇਲੂ ਅਤੇ ਨਿੱਤ-ਜੀਵਨ ਦੀਆਂ ਲੋੜਾਂ ਲਈ ਜ਼ਰੂਰੀ ਵਸਤਾਂ ਬਹੁਤ ਵੱਡੀ ਪੱਧਰ 'ਤੇ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਹਨ। ਇਹਨਾਂ ਵਸਤਾਂ ਦਾ ਇੱਕ ਵੱਡਾ ਹਿੱਸਾ ਚੀਨ ਤੋਂ ਆਉਂਦਾ ਹੈ। ਸਿੱਟੇ ਵਜੋਂ ਅਮਰੀਕਾ ਵਪਾਰਕ ਖੇਤਰ ਵਿੱਚ ਯੂਰਪੀਨ ਯੂਨੀਅਨ, ਜਪਾਨ, ਜਰਮਨੀ, ਵਿਸ਼ੇਸ਼ ਕਰਕੇ ਚੀਨ ਨਾਲੋਂ ਫਾਡੀ ਹੁੰਦਾ ਜਾ ਰਿਹਾ ਹੈ। ਅਮਰੀਕੀ ਬਾਜ਼ਾਰਾਂ ਅੰਦਰ ਬਾਹਰੋਂ, ਵਿਸ਼ੇਸ਼ ਕਰਕੇ ਚੀਨ ਵਿੱਚੋਂ ਆਉਂਦੀਆਂ ਵਸਤਾਂ ਦਾ ਹੜ੍ਹ ਅਮਰੀਕੀ ਸਨਅਤ ਨੂੰ ਮਾੜੇ ਰੁਖ ਪ੍ਰਭਾਵਤ ਕਰ ਰਿਹਾ ਹੈ ਅਤੇ ਉਹਨਾਂ ਦੀ ਪੈਦਾਵਾਰ ਨੂੰ ਧੀਮਾ ਕਰਨ ਅਤੇ ਆਖਰ ਠੱਪ ਕਰਨ ਵੱਲ ਧੱਕ ਰਿਹਾ ਹੈ।
ਵਿਰਾਟ ਸ਼ਕਲ ਅਖਤਿਆਰ ਕਰ ਰਹੇ ਵਪਾਰਕ ਘਾਟੇ ਨੂੰ ਘਟਾਉਣ ਅਤੇ ਸੁੰਗੜ ਰਹੀ ਸਨਅੱਤੀ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਚੀਨ ਤੋਂ ਆਉਂਦੀਆਂ 50 ਬਿਲੀਅਨ ਦੀਆਂ ਵਸਤਾਂ 'ਤੇ ਚੁੰਗੀ ਮੜ੍ਹਨ ਦਾ ਐਲਾਨ ਕਰ ਦਿੱਤਾ ਗਿਆ। ਇਸਦੇ ਮੋੜਵੇਂ ਪ੍ਰਤੀਕਰਮ ਵਜੋਂ ਚੀਨ ਵੱਲੋਂ ਅਮਰੀਕਾ ਤੋਂ ਚੀਨੀ ਬਾਜ਼ਾਰ ਵਿੱਚ ਆਉਂਦੀਆਂ 50 ਬਿਲੀਅਨ ਦੀਆਂ ਵਸਤਾਂ 'ਤੇ ਚੁੰਗੀ ਠੋਕਣ ਦਾ ਐਲਾਨ ਕਰ ਮਾਰਿਆ ਗਿਆ।
ਇਸ ਤੋਂ ਬਾਅਦ, 10 ਜੁਲਾਈ ਨੂੰ ਰਾਸ਼ਟਰਪਤੀ ਟਰੰਪ ਵੱਲੋਂ ਚੀਨ ਤੋਂ ਆਉਂਦੀਆਂ 200 ਬਿਲੀਅਨ ਦੀਆਂ ਵਸਤਾਂ 'ਤੇ ਚੁੰਗੀ ਲਾਉਣ ਦਾ ਬਿਆਨ ਦਿੱਤਾ ਗਿਆ ਅਤੇ 20 ਜੁਲਾਈ ਨੂੰ ਚੀਨ ਤੋਂ ਆਉਂਦੀਆਂ ਕੁੱਲ ਵਸਤਾਂ 'ਤੇ ਅਜਿਹੀ ਚੁੰਗੀ ਮੜ੍ਹਨ ਲਈ ਤਿਆਰ ਹੋਣ ਦਾ ਐਲਾਨ ਕਰ ਦਿੱਤਾ ਗਿਆ। ਚੀਨ ਤੋਂ 2017 ਵਿੱਚ ਕੁੱਲ 504 ਬਿਨੀਅਨ ਡਾਲਰ ਦੀਆਂ ਵਸਤਾਂ ਅਮਰੀਕੀ ਬਾਜ਼ਾਰ ਵਿੱਚ ਆਈਆਂ ਸਨ। 23 ਅਗਸਤ ਨੂੰ ਦੋਵਾਂ ਧਿਰਾਂ ਵੱਲੋਂ ਫਿਰ ਹਰੇਕ ਦੀਆਂ 16 ਬਿਲੀਅਨ ਡਾਲਰ ਦੀਆਂ ਵਸਤਾਂ 'ਤੇ ਚੁੰਗੀ ਲਾਉਣ ਦੇ ਕਦਮ ਲੈ ਲਏ ਗਏ।
ਇਸ ਵਪਾਰਕ ਜੰਗ ਦਾ ਆਗਾਜ਼ ਕਰਨ ਅਤੇ ਇਸ ਨੂੰ ਭਖਾਉਣ ਵਿੱਚ ਪਹਿਲਕਦਮੀ ਅਮਰੀਕੀ ਸਾਮਰਾਜ ਵੱਲੋਂ ਕੀਤੀ ਗਈ ਹੈ। ਇਸ ਵਪਾਰਕ ਜੰਗ ਦੀ ਵਾਗਡੋਰ ਪੀਟਰ ਨਵੈਰੋ ਹੱਥ ਹੈ, ਜਿਹੜਾ ਵਾਈਟ ਹਾਊਸ ਵਿੱਚ ਵਪਾਰਕ ਅਤੇ ਸਨਅਤੀ ਨੀਤੀ ਡਾਇਰੈਕਟਰ ਹੈ। ਉਸ ਵੱਲੋਂ ਚੀਨ ਨਾਲ ਇਸ ਵਪਾਰਕ ਜੰਗ ਦੀ ਵਾਜਬੀਅਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵੱਲੋਂ ਆਪਣੇ ਲੰਮੇ-ਅਰਸੇ ਦੇ ਫੌਜੀ ਸੰਗੀਆਂ — ਕੈਨੇਡਾ, ਜਰਮਨੀ, ਜਪਾਨ, ਸਾਊਥ ਕੋਰੀਆ ਅਤੇ ਤੁਰਕੀ ਨਾਲ ਵੀ ਵਪਾਰਕ ਖੇਤਰ 'ਚ ਇੱਟ-ਖੜੱਕਾ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਅਮਰੀਕਾ ਵੱਲੋਂ ਇਸੇ ਸਾਲ ਜਨਵਰੀ ਵਿੱਚ ਅਮਰੀਕੀ ਬਾਜ਼ਾਰ ਵਿੱਚ ਆਉਂਦੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਅਤੇ ਸੂਰਜੀ ਊਰਜਾ ਯੰਤਰਾਂ 'ਤੇ ਬਰਾਮਦੀ ਚੁੰਗੀ ਮੜ੍ਹ ਦਿੱਤੀ ਗਈ, ਤਾਂ ਚੀਨ ਅਤੇ ਦੱਖਣੀ ਕੋਰੀਆ ਵੱਲੋਂ ਮਾਮਲਾ ਸੰਸਾਰ ਵਪਾਰ ਸੰਸਥਾ ਕੋਲ ਉਠਾਇਆ ਗਿਆ। ਪਰ ਅਮਰੀਕੀ ਸਾਮਰਾਜ ਵੱਲੋਂ ਸੰਸਾਰ ਵਪਾਰ ਸੰਸਥਾ ਨੂੰ ਟਿੱਚ ਜਾਣਦਿਆਂ, ਆਪਣਾ ਫੁਰਮਾਨ ਸੁਣਾ ਦਿੱਤਾ ਗਿਆ ਕਿ ਉਹ ਇਸਦੇ ਉਹਨਾਂ ਫੈਸਲਿਆਂ ਨੂੰ ਮੰਨੇਗਾ, ਜਿਹੜੇ ਉਸਦਾ ਪੱਖ ਪੂਰਦੇ ਹਨ। ਉਸਦੇ ਹਿੱਤਾਂ ਨਾਲ ਬੇਮੇਲ/ਟਕਰਾਵੇਂ ਫੈਸਲਿਆਂ ਨੂੰ ਉਹ ਰੱਦ ਕਰ ਦੇਵੇਗਾ। ਇਸ ਤੋਂ ਬਾਅਦ, ਅਮਰੀਕਾ ਵੱਲੋਂ ਬਾਹਰੋਂ ਆਉਂਦੀ ਸਟੀਲ 'ਤੇ 25 ਫੀਸਦੀ ਅਤੇ ਐਲੂਮੀਨੀਅਮ 'ਤੇ 10 ਫੀਸਦੀ ਚੁੰਗੀ ਮੜ੍ਹ ਦਿੱਤੀ ਗਈ। ਇਸਦੇ ਪ੍ਰਤੀਕਰਮ ਵਜੋਂ ਤਕਰੀਬਨ ਅਮਰੀਕਾ ਵਿੱਚ ਆਉਂਦੀ ਕੁਲ ਸਟੀਲ ਅਤੇ ਐਲੂਮੀਨੀਅਮ ਦਾ ਅੱਧ ਸਪਲਾਈ ਕਰਨ ਵਾਲੇ ਯੂਰਪੀਨ ਯੂਨੀਅਨ, ਕੈਨੇਡਾ ਅਤੇ ਮੈਕਸੀਕੋ ਵੱਲੋਂ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ 'ਤੇ ਚੁੰਗੀ ਲਾਉਣ ਦਾ ਫੈਸਲਾ ਕਰ ਲਿਆ ਗਿਆ।
ਚੀਨ (ਅਤੇ ਹੋਰਨਾਂ ਦੇਸ਼ਾਂ) ਨਾਲ ਵਪਾਰਕ ਜੰਗ ਨੂੰ ਭਖਾਉਣ ਦਾ ਕਦਮ ਚਾਹੇ ਮੌਜੂਦਾ ਰਾਸ਼ਟਰਪਤੀ ਟਰੰਪ ਵੱਲੋਂ ਲਿਆ ਗਿਆ ਹੈ, ਪਰ ਚੀਨੀ ਵਸਤਾਂ ਦੇ ਅਮਰੀਕੀ ਬਾਜ਼ਾਰ ਵਿੱਚ ਆ ਰਹੇ ਹੜ੍ਹ ਖਿਲਾਫ ਸਖਤ ਰੋਕਾਂ ਖੜ੍ਹੀਆਂ ਕਰਨ ਦੇ ਕਦਮ ਨੂੰ ਅਮਰੀਕੀ ਕਾਂਗਰਸ ਵਿੱਚ ਦੋਵਾਂ ਪਾਰਟੀਆਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਇਸਦਾ ਇੱਕ ਅਹਿਮ ਕਾਰਨ ਅਮਰੀਕੀ ਵਪਾਰਕ ਘਾਟੇ ਦਾ ਵਿਰਾਟ ਸ਼ਕਲ ਅਖਤਿਆਰ ਕਰਦੇ ਜਾਣਾ ਹੈ। ਅੱਜ ਦੇ ਸਮੇਂ ਅਮਰੀਕੀ ਵਪਾਰਕ ਘਾਟਾ 0.5 ਟ੍ਰਿਲੀਅਨ ਡਾਲਰ ਹੈ। ਇਸਦਾ 50 ਫੀਸਦੀ ਸਿਰਫ ਚੀਨ ਨਾਲ ਵਪਾਰ ਵਿੱਚੋਂ ਪੈ ਰਿਹਾ ਹੈ ਅਤੇ 20 ਫੀਸਦੀ ਯੂਰਪੀਨ ਯੂਨੀਅਨ ਅਤੇ 18 ਫੀਸਦੀ ਜਪਾਨ ਨਾਲ ਹੋ ਰਹੇ ਵਪਾਰ ਵਿੱਚੋਂ ਪੈਂਦਾ ਹੈ। ਪਰ ਟਰੰਪ ਅਤੇ ਨਵੈਰੋ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਪਾਰਕ ਬੰਦਸ਼ਾਂ ਮੜ੍ਹਨ ਦਾ ਕਾਰਨ ਇਸ ਵਪਾਰਕ ਘਾਟੇ ਨੂੰ ਠੱਲ੍ਹ ਪਾਉਣਾ ਅਤੇ ਵਪਾਰਕ ਮੁਕਾਬਲੇਬਾਜ਼ੀ ਵਿੱਚ ਅਮਰੀਕੀ ਧਿਰ ਨੂੰ ਹੁਲਾਰਾ ਦੇਣਾ ਨਹੀਂ ਹੈ। ਇਹਨਾਂ ਬੰਦਸ਼ਾਂ ਦਾ ਕਾਰਨ ਅਮਰੀਕਾ ਨਾਲ ਵਪਾਰਕ ਹਿੱਸੇਦਾਰ ਮੁਲਕਾਂ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਗਲਤ ਹਰਬੇ ਬਣਦੇ ਹਨ। ਚੀਨ ਵੱਲੋਂ ਵਪਾਰ ਰਾਹੀਂ ਕਮਾਈ ਵਾਫਰ ਪੂੰਜੀ ਮੁੜ ਅਮਰੀਕਾ ਅੰਦਰ ਨਿਵੇਸ਼ ਦੀ ਸ਼ਕਲ ਵਿੱਚ ਆ ਜਾਂਦੀ ਹੈ, ਜਿਸ ਕਰਕੇ ਅਮਰੀਕਾ ਵੱਲੋਂ ਅਮਰੀਕੀ ਕੰਪਨੀਆਂ ਵਿੱਚ ਚੀਨੀ ਨਿਵੇਸ਼ ਨੂੰ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਅਮਰੀਕਾ ਵੱਲੋਂ ਚੀਨੀ ਨਿਵੇਸ਼ ਨੂੰ ਬੰਨ੍ਹ ਮਾਰਨ ਲਈ ਲਏ ਜਾ ਰਹੇ ਕਦਮਾਂ ਪਿੱਛੇ ਲੁਕਵਾਂ ਮਕਸਦ ਅਮਰੀਕੀ ਆਧੁਨਿਕ ਤਕਨੀਕ ਨੂੰ ਬਾਹਰ ਲਿਜਾਣ ਤੋਂ ਰੋਕਣ ਦੇ ਰੱਸੇ-ਪੈੜੇ ਵੱਟਣਾ ਹੈ। ਕੌਮੀ ਸੁਰੱਖਿਆ ਅਧਿਕਾਰ ਕਾਨੂੰਨ 2015 ਵਿੱਚ ਅਜਿਹੀਆਂ ਧਾਰਾਵਾਂ ਮੌਜੂਦ ਹਨ, ਜਿਹੜੀਆਂ ਅਮਰੀਕਾ ਅੰਦਰ ਵਿਦੇਸ਼ੀ ਨਿਵੇਸ਼ ਅਤੇ ਬਾਹਰ ਨੂੰ ਭੇਜੀਆਂ ਜਾਣ ਵਾਲੀਆਂ ਤਕਨੀਕਾਂ 'ਤੇ ਚੌਕਸ-ਨਿਗਰਾਹੀ ਰੱਖਣ ਦਾ ਸਾਮਾ ਮੁਹੱਈਆ ਕਰਦੀਆਂ ਹਨ।
੦-੦

No comments:
Post a Comment