ਸਾਂਝਾ ਅਧਿਆਪਕ ਮੋਰਚੇ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਦਾ ਬਿਗਲ
ਸਾਂਝਾ ਅਧਿਆਪਕ ਮੋਰਚਾ, ਪੰਜਾਬ ਅਧਿਆਪਕਾਂ ਦੇ ਮੰਗਾਂ-ਮਸਲੇ ਹੱਲ ਕਰਾਉਣ ਲਈ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹੈ। ਕੈਪਟਨ ਸਰਕਾਰ ਦੇ ਬਣਨ ਤੋਂ ਲੈ ਕੇ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਦੀਨਾ ਨਗਰ ਤੋਂ ਲੈ ਕੇ ਲੁਧਿਆਣਾ, ਪਟਿਆਲ਼ਾ ਅਤੇ ਮੋਹਾਲੀ ਤੱਕ ਪ੍ਰਭਾਵਸ਼ਾਲੀ ਇਕੱਠ ਕੀਤੇ ਜਾ ਚੁੱਕੇ ਹਨ। ਕੈਪਟਨ ਸਰਕਾਰ ਅਤੇ ਸਿੱਖਿਆ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਏਸ ਕਦਰ ਬੇਸ਼ਰਮ ਚੁੱਪ ਧਾਰੀ ਹੋਈ ਹੈ ਕਿ ਅਨੇਕਾਂ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਹਾਲੇ ਤੀਕ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਅਧਿਆਪਕਾਂ ਅੰਦਰ ਸਰਕਾਰੀ ਬੇਰੁਖੀ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ। ਓਮ ਪ੍ਰਕਾਸ਼ ਸੋਨੀ ਵੱਲੋਂ ਸਿੱਖਿਆ ਮੰਤਰੀ ਦੀ ਕੁਰਸੀ ਮੱਲ ਲੈਣ ਤੋਂ ਬਾਦ ਹੁਣ ਸਾਂਝਾ ਮੋਰਚਾ ਸੋਨੀ ਦੇ ਹਲਕੇ ਵੱਲ ਵਹੀਰਾਂ ਘੱਤਣ ਦੀ ਵੀ ਸੋਚ ਰਿਹਾ ਹੈ। ਉੱਧਰ ਸਿੱਖਿਆ ਮਹਿਕਮੇ ਦੇ ਸ਼ੇਖ ਚਿੱਲੀ ਵਜੋਂ ਜਾਣੇ ਜਾਂਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਿੱਤ ਫੁਰਮਾਨ 'ਤੇ ਫੁਰਮਾਨ ਚਾੜ੍ਹ ਕੇ ਸਿੱਖਿਆ ਖੇਤਰ ਨਾਲ਼ ਖਿਲਵਾੜ ਕਰਨਾ ਜਾਰੀ ਰੱਖ ਰਿਹਾ ਹੈ। ਮਹਿਕਮੇ ਦੇ ਸਾਰੇ ਅਧਿਕਾਰ ਆਪਣੀ ਮੁੱਠੀ ਵਿੱਚ ਕਰੀ ਫਿਰਦੇ ਕ੍ਰਿਸ਼ਨ ਕੁਮਾਰ ਨੇ ਅਧਿਆਪਨ ਤੋਂ ਲੈ ਕੇ ਦਫਤਰੀ ਕੰਮਾਂ ਤੱਕ ਸਾਰਾ ਕੁੱਝ ਬੁਰੀ ਤਰ੍ਹਾਂ ਉਲ਼ਝਾ ਦਿੱਤਾ ਹੋਇਆ ਹੈ। ਅਧਿਆਪਕ ਬੱਚਿਆਂ ਨੂੰ ਸਮਾਂ ਦੇਣ ਅਤੇ ਖੁਲ੍ਹੇ ਮਨ ਨਾਲ਼ ਪੜ੍ਹਾਉਣ ਦੀ ਬਜਾਏ ਆਨ-ਲਾਈਨ ਕੰਮਾਂ ਦੇ ਗਧੀਗੇੜ ਵਿੱਚ ਹੀ ਫਸੇ ਰਹਿੰਦੇ ਹਨ। ਡਿਜੀਟਲਾਈਜ਼ੇਸ਼ਨ ਦੀ ਆੜ ਹੇਠ ਕੁੱਲ ਕੰਮਾਂ ਨੂੰ ਬੋਝਲ਼ ਤੇ ਉਕਤਾਊ ਬਣਾਇਆ ਜਾ ਰਿਹਾ ਹੈ। ਇਸ ਦਮਘੋਟੂ ਮਹੌਲ ਵਿੱਚ ਵਿਚਰਦੇ ਅਧਿਆਪਕ ਚਿਰਾਂ ਤੋਂ ਲਟਕਦੀਆਂ ਆਂ ਰਹੀਆਂ ਮੰਗਾਂ ਜਿਵੇਂ ਕਿ ਅਨੇਕਾਂ ਵਰਗਾਂ ਵਿੱਚ ਵੰਡੇ ਸਾਰੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਅਤੇ ਸਹੂਲਤਾਂ ਸਮੇਤ ਸਿੱਖਿਆ ਮਹਿਕਮੇ ਵਿੱਚ ਪੱਕੇ ਕਰਨਾ, ਠੇਕਾ ਪ੍ਰਣਾਲ਼ੀ ਬੰਦ ਕਰਨੀ, ਜੀ ਪੀ ਐੱਫ ਸਮੇਤ ਹੋਰ ਅਦਾਇਗੀਆਂ ਉੱਪਰ ਲਾਈ ਅਣਐਲਾਨੀ ਪਾਬੰਦੀ ਖਤਮ ਕਰਨੀ, ਤਨਖਾਹਾਂ ਸਮੇਂ ਸਿਰ ਦੇਣੀਆਂ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨੀ, ਕੰਪਿਊਟਰੀਕਰਨ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਆੜ ਹੇਠ ਵਿੱਦਿਅਕ ਤੇ ਦਫਤਰੀ ਕੰਮਾਂ ਨੂੰ ਬੋਝਲ਼ ਤੇ ਗੁੰਝਲ਼ਦਾਰ ਬਣਾਉਣ ਦੀਆਂ ਨੀਤੀਆਂ ਬੰਦ ਕਰਨੀਆਂ, ਸਾਰੀਆਂ ਖਾਲ਼ੀ ਅਸਾਮੀਆਂ ਪੁਰ ਕਰਨੀਆਂ, ਹਰ ਪੱਧਰ ਦੀਆਂ ਤਰੱਕੀਆਂ ਕਰਨੀਆਂ, ਬਦਲੀਆਂ ਦਾ ਸਿਆਸੀਕਰਣ ਤੇ ਭਰਿਸ਼ਟੀਕਰਣ ਬੰਦ ਕਰਨਾ, ਤਰਕਹੀਣ ਰੈਸ਼ਨੇਲਾਈਜ਼ੇਸ਼ਨ ਪਾਲਸੀ ਬੰਦ ਕਰਨੀ, ਸਭ ਨੂੰ ਇੱਕੋ (ਪੁਰਾਣੀ) ਪੈਨਸ਼ਨ ਸਕੀਮ ਦੇ ਘੇਰੇ 'ਚ ਲੈਣਾ ਆਦਿ ਨਾਲ਼ ਦੋ-ਚਾਰ ਹੋ ਰਹੇ ਹਨ। “ਸਾਂਝੇ ਮੋਰਚੇ'' ਵੱਲੋਂ ਲੁਧਿਆਣਾ ਵਿਖੇ ਮਈ ਮਹੀਨੇ ਵਿੱਚ ਮਿਸਾਲੀ ਇਕੱਠ ਕਰਨ ਉਪਰੰਤ ਮਿਲੀ ਮੀਟਿੰਗ ਤੋਂ ਭੱਜੀ ਕੈਪਟਨ ਸਰਕਾਰ ਨੂੰ ਚਿਤਾਵਨੀ ਦੇਣ ਲਈ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ ਸੀ। ਇਸ ਐਕਸ਼ਨ ਤੋਂ ਬਾਦ ਵੀ ਮੀਟਿੰਗ ਤੋਂ ਫਿਰ ਭੱਜੀ ਸਰਕਾਰ ਨੂੰ ਹੋਰ ਸਖਤ ਚਿਤਾਵਨੀ ਦੇਣ ਲਈ 28 ਜੁਲਾਈ ਨੂੰ ਫਿਰ ਪਟਿਆਲ਼ਾ ਸ਼ਹਿਰ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਅਤੇ ਅਧਿਆਪਕਾਂ ਦੇ ਕਾਫ਼ਲੇ ਜਿਉਂ ਹੀ ਪਟਿਆਲ਼ਾ ਸ਼ਹਿਰ ਵਿੱਚ ਪ੍ਰਵੇਸ਼ ਕਰਨੇ ਸ਼ੁਰੂ ਕੀਤੇ, ਅਧਿਕਾਰੀਆਂ ਨੇ ਝੱਟ, ਮੁੱਖ ਮੰਤਰੀ ਨਾਲ਼ 13 ਅਗਸਤ ਦੀ ਮੀਟਿੰਗ ਦਾ ਲਿਖਤੀ ਪੱਤਰ “ਸਾਂਝੇ ਮੋਰਚੇ” ਦੇ ਆਗੂਆਂ ਨੂੰ ਸੌਂਪ ਦਿੱਤਾ ਪਰੰਤੂ ਇਸ ਵਾਰ ਵੀ ਕੈਪਟਨ ਨੇ ਓਹੀ ਪੁਰਾਣੇ ਗੁੱਲ ਖਿਲਾਏ ਭਾਵ ਮੀਟਿੰਗ ਫਿਰ ਠੁੱਸ। ਮੀਟਿੰਗ ਨਿਸ਼ਚਤ ਕਰਨੀ ਤੇ ਭਜ ਜਾਣਾ, ਫਿਰ ਨਿਸ਼ਚਤ ਕਰਨੀ ਫਿਰ ਮੁੱਕਰ ਜਾਣਾ ਇਸ ਨਿਰੰਤਰ ਸਿਲਸਲੇ ਦੇ ਨਾਲ਼ ਨਾਲ਼ ਸਰਕਾਰ ਅਤੇ ਮਹਿਕਮਾ ਜ਼ਾਬਰ ਰੁਖ ਵੀ ਦਿਖਾ ਰਿਹਾ ਹੈ। ਸਰਕਾਰ ਵਿਰੁੱਧ ਧਰਨੇ ਦੇਣ ਬਦਲੇ ਜਰਮਨਜੀਤ ਸਿੰਘ ਤੇ ਅਸ਼ਵਨੀ ਅਵਸਥੀ ਸਮੇਤ ਅੰਮ੍ਰਿਤਸਰ ਦੇ ਪੰਜ ਆਗੂਆਂ ਨੂੰ ਮੁਅੱਤਲ ਕਰ ਦੇਣ ਦੀ ਕਰਤੂਤ ਦਰਸਾਉਂਦੀ ਹੈ ਕਿ ਮੁਅੱਤਲੀਆਂ ਤੇ ਪਰਚਿਆਂ ਦੀ ਘੁਰਕੀ ਦਾ ਹਥਿਆਰ ਵਰਤ ਕੇ ਸਰਕਾਰ ਤੇ ਮਹਿਕਮੇ ਵੱਲੋਂ ਹੱਕ-ਸੱਚ ਦੀ ਆਵਾਜ ਨੂੰ ਦਬਾਉਣ ਦੇ ਭਰਮ ਪਾਲ਼ੇ ਜਾ ਰਹੇ ਹਨ। ਇਸ ਸਥਿਤੀ ਦੇ ਚਲਦਿਆਂ 28 ਅਗਸਤ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ ਨੇ “ਸਾਂਝੇ ਮੋਰਚੇ” ਨਾਲ਼ ਮੀਟਿੰਗ ਨਿਸ਼ਚਤ ਕੀਤੀ ਹੈ ਭਾਵੇਂ ਕਿ ਅਧਿਆਪਕਾਂ ਅੰਦਰ ਇਹ ਗੱਲ ਵੀ ਵੱਡੇ ਪੱਧਰ 'ਤੇ ਘਰ ਕਰਦੀ ਜਾਪਦੀ ਹੈ ਕਿ ਵਾਰ ਵਾਰ ਮੀਟਿੰਗਾਂ ਤੋਂ ਭੱਜਣ ਵਾਲ਼ੀ ਕੈਪਟਨ ਸਰਕਾਰ ਨੇ ਪੋਲੇ ਪੈਰੀਂ ਕੁੱਝ ਨਹੀਂ ਦੇਣਾ ਸਗੋਂ ਹੋਰ ਹੋਰ ਸਖਤ ਤੇ ਆਰ-ਪਾਰ ਦੀ ਲੜਾਈ ਦੀ ਸ਼ਕਲ ਦਾ ਸੰਘਰਸ਼ ਅਖਤਿਆਰ ਕਰਨਾ ਪੈਣਾ ਹ

No comments:
Post a Comment