''ਮੇਰਾ ਨਾਂ ਅਰੁੰਧਤੀ ਰਾਏ ਹੈ, ਮੈਂ ਵੀ ਸ਼ਹਿਰੀ ਨਕਸਲੀ ਹਾਂ''
''ਅੱਜ ਸਵੇਰ (30 ਅਗਸਤ 2018) ਦੇ ਅਖਬਾਰਾਂ ਨੇ ਉਹ ਚੀਜ਼ ਤੈਅ ਕਰ ਦਿੱਤੀ, ਜਿਸ ਨੂੰ ਲੈ ਕੇ ਅਸੀਂ ਕੁੱਝ ਸਮੇਂ ਤੋਂ ਬਹਿਸ ਕਰਦੇ ਆ ਰਹੇ ਹਾਂ। ਇੰਡੀਅਨ ਐਕਸਪ੍ਰੈਸ ਦੀ ਮੁੱਖ ਸਫੇ ਦੀ ਰਿਪੋਰਟ ਕਹਿੰਦੀ ਹੈ, ''ਪੁਲਸ ਅਦਾਲਤ ਨੂੰ ਸੰਬੋਧਤ ਹੋ ਕੇ: ਜਿਹਨਾਂ ਨੂੰ ਫੜਿਆ ਗਿਆ ਹੈ, ਇਹ ਸਰਕਾਰ ਨੂੰ ਉਲਟਾਉਣ ਲਈ ਬਣਾਏ 'ਫਾਸ਼ੀਵਾਦ ਵਿਰੋਧੀ ਫਰੰਟ' ਦੀ ਸਾਜਿਸ਼ ਦਾ ਹਿੱਸਾ ਹਨ''। ਹੁਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਸਾਹਮਣਾ ਇੱਕ ਐਸੇ ਨਿਜ਼ਾਮ ਨਾਲ ਹੈ, ਜਿਸ ਨੂੰ ਇਸਦੀ ਆਪਣੀ ਹੀ ਪੁਲਸ ਫਾਸ਼ੀਵਾਦੀ ਕਹਿ ਰਹੀ ਹੈ।.......''
''ਸਾਡੀਆਂ ਅੱਖਾਂ ਦੇ ਸਾਹਮਣੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਖੇਰੂੰ ਖੇਰੂੰ ਕੀਤੀ ਜਾ ਰਹੀ ਹੈ। ਵਿਦਿਆਰਥੀ ਅਤੇ ਅਧਿਆਪਕ ਲਗਾਤਾਰ ਹਮਲਿਆਂ ਦੀ ਮਾਰ ਹੇਠ ਹਨ। ਬਹੁਤ ਸਾਰੇ ਚੈਨਲ ਕੂੜ-ਪ੍ਰਚਾਰ ਅਤੇ ਜਾਲ੍ਹੀ ਵੀਡੀਓ ਫੈਲਾਉਣ ਵਿੱਚ ਸਰਗਰਮ ਹਿੱਸੇਦਾਰ ਹਨ, ਜਿਹਨਾਂ ਨੇ ਵਿਦਿਆਰਥੀਆਂ ਦੀ ਜ਼ਿੰਦਗੀ ਹੀ ਖਤਰੇ ਵਿੱਚ ਪਾ ਦਿੱਤੀ ਹੈ। ਨੌਜਵਾਨ ਸਕਾਲਰ ਉਮਰ ਖ਼ਾਲਿਦ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੇਕਿਰਕੀ ਨਾਲ ਬਦਨਾਮ ਕੀਤਾ ਗਿਆ ਅਤੇ ਉਸ ਦੇ ਬਾਰੇ ਝੂਠੇ ਫੈਲਾਏ ਗਏ।......''
''ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਂ— ਵਰਨੋਨ ਗੋਂਜ਼ਾਲਵੇਜ਼, ਅਰੁਣ ਫਰੇਰਾ, ਸੁਧਾ ਭਾਰਦਵਾਜ, ਵਾਰਵਰਾ ਰਾਓ ਅਤੇ ਗੌਤਮ ਨਵਲੱਖਾ- ਵਿੱਚੋਂ ਕੋਈ ਵੀ 31 ਦਸੰਬਰ 2017 ਦੀ ਐਲਗਾਰ ਪ੍ਰੀਸ਼ਦ ਰੈਲੀ ਜਾਂ ਇਸਤੋਂ ਅਗਲੇ ਦਿਨ ਹੋਈ ਰੈਲੀ ਵਿੱਚ ਮੌਜੂਦ ਨਹੀਂ ਸੀ, ਜਦੋਂ 3 ਲੱਖ ਦੇ ਕਰੀਬ ਲੋਕ, ਜ਼ਿਆਦਾਤਰ ਦਲਿਤ, ਭੀਮਾ-ਕੋਰੇਗਾਉਂ ਫਤਿਹ ਦੀ 200ਵੀਂ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਏ......।''
''ਐਲਗਾਰ ਪ੍ਰੀਸ਼ਦ ਦੋ ਉੱਘੇ ਸੇਵਾ ਮੁਕਤ ਜੱਜਾਂ, ਜਸਟਿਸ ਪੀ.ਸੀ. ਸਾਵੰਤ ਅਤੇ ਜਸਟਿਸ ਕੋਲਸੇ ਪਾਟਿਲ ਵੱਲੋਂ ਜਥੇਬੰਦ ਕੀਤੀ ਗਈ ਸੀ। ਅਗਲੇ ਦਿਨ ਹੋਈ ਰੈਲੀ ਉੱਪਰ ਹਿੰਦੂਤਵ ਜਨੂੰਨੀਆਂ ਨੇ ਹਮਲਾ ਕੀਤਾ, ਜਿਸ ਨਾਲ ਕਈ ਦਿਨਾਂ ਤੱਕ ਅਸ਼ਾਂਤੀ ਬਣੀ ਰਹੀ। ਇਸ ਦੇ ਦੋ ਮੁੱਖ ਦੋਸ਼ੀ ਮਿਲਿੰਦ ਏਕਬੋਟੇ ਅਤੇ ਸੰਭਾਜੀ ਭੀਡੇ ਹਨ। ਦੋਵੇਂ ਅਜੇ ਵੀ ਖੁੱਲ੍ਹੇ ਤੁਰੇ ਫਿਰਦੇ ਹਨ। ਇਹਨਾਂ ਦੇ ਇੱਕ ਹਮਾਇਤੀ ਵਜੋਂ ਦਰਜ਼ ਕਰਾਈ ਐਫ.ਆਈ.ਆਰ. ਤੋਂ ਬਾਅਦ, ਜੂਨ 2018 ਵਿੱਚ ਪੁਣੇ ਪੁਲਸ ਨੇ ਪੰਜ ਕਾਰਕੁੰਨਾਂ— ਰੋਨਾ ਵਿਲਸਨ, ਸੁਧੀਰ ਧਾਵੇਲ, ਸੋਮਾ ਸੇਨ, ਮਹੇਸ਼ ਰਾਵਤ ਅਤੇ ਵਕੀਲ ਸੁਰਿੰਦਰ ਗਾਡਲਿੰਗ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਉੱਪਰ ਰੈਲੀ ਵਿਖੇ ਹਿੰਸਾ ਦੀ ਸਾਜਿਸ਼ ਰਚਣ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ। ਉਹਨਾਂ ਨੂੰ ਕਾਲਾ ਕਾਨੂੰਨ, ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਐਕਟ ਲਗਾ ਕੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਚੰਗੇ ਭਾਗਾਂ ਨੂੰ ਉਹਨਾਂ ਨਾਲ ਇਸ਼ਰਤ ਜਹਾਂ, ਸੋਹਰਾਬੂਦੀਨ ਅਤੇ ਕੌਸਰ ਬਾਈ ਵਾਲੀ ਨਹੀਂ ਹੋਈ ਅਤੇ ਉਹ ਅਜੇ ਜਿਉਂਦੇ ਹਨ, ਜਿਹਨਾਂ ਉੱਪਰ ਬਹੁਤ ਸਾਲ ਪਹਿਲਾਂ ਇਸੇ ਜੁਰਮ ਦਾ ਇਲਜ਼ਾਮ ਲਗਾਇਆ ਗਿਆ ਸੀ, ਪਰ ਉਹ ਮੁਕੱਦਮਾ ਦੇਖਣ ਲਈ ਜਿਉਂਦੇ ਨਾ ਰਹੇ।.......
''ਦਸ ਲੋਕਾਂ— ਤਿੰਨ ਵਕੀਲਾਂ ਅਤੇ ਸੱਤ ਉੱਘੇ ਕਾਰਕੁੰਨਾਂ ਦੀ ਗ੍ਰਿਫਤਾਰੀ ਨਿਤਾਣੇ ਲੋਕਾਂ ਲਈ ਨਿਆਂ ਜਾਂ ਕਾਨੂੰਨੀ ਨੁਮਾਇੰਦਗੀ ਦੀ ਕਿਸੇ ਵੀ ਉਮੀਦ ਨੂੰ ਖਤਮ ਕਰਨ ਦਾ ਕੰਮ ਵੀ ਕਰਦੀ ਹੈ, ਕਿਉਂਕਿ ਇਹ ਉਹਨਾਂ ਦੇ ਨੁਮਾਇੰਦੇ ਸਨ। ਕਈ ਸਾਲ ਪਹਿਲਾਂ ਜਦੋਂ ਬਸਤਰ ਵਿੱਚ ਸਲਵਾ ਜੁਦਮ ਨਾਂ ਦੀ ਚੌਕਸੀ ਸੈਨਾ ਬਣਾਈ ਗਈ ਅਤੇ ਇਸ ਵੱਲੋਂ ਲੋਕਾਂ ਦੀਆਂ ਹੱਤਿਆਵਾਂ ਕਰਦਿਆਂ ਅਤੇ ਪੂਰੇ ਦੇ ਪੂਰੇ ਪਿੰਡ ਸਾੜ ਕੇ ਸੁਆਹ ਕਰਦਿਆਂ ਕਹਿਰ ਵਰਤਾਇਆ ਗਿਆ, ਉਦੋਂ ਪੀ.ਯੂ.ਸੀ.ਐਲ. (ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼) ਛੱਤੀਸਗੜ੍ਹ ਦੇ ਜਨਰਲ ਸਕੱਤਰ ਡਾ. ਬਿਨਾਇਕ ਸੇਨ ਨੇ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਜਦੋਂ ਬਿਨਾਇਕ ਸੇਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤਾਂ ਉਸਦੀ ਥਾਂ ਸੁਧਾ ਭਾਰਦਵਾਜ ਨੇ ਲੈ ਲਈ ਜੋ ਇੱਕ ਵਕੀਲ ਹੈ ਅਤੇ ਸਾਲਾਂ ਤੋਂ ਉਸ ਇਲਾਕੇ ਵਿੱਚ ਕੰਮ ਕਰ ਰਹੀ ਟਰੇਡ ਯੂਨੀਅਨ ਆਗੂ ਹੈ। ਪ੍ਰੋਫੈਸਰ ਸਾਈਬਾਬਾ, ਜਿਸ ਨੇ ਬਸਤਰ ਵਿੱਚ ਨੀਮ-ਫੌਜੀ ਕਾਰਵਾਈਆਂ ਵਿਰੁੱਧ ਬੇਧੜਕ ਹੋ ਕੇ ਮੁਹਿੰਮ ਚਲਾਈ, ਬਿਨਾਇਕ ਸੇਨ ਦੱ ਹੱਕ ਵਿੱਚ ਵੀ ਖੜ੍ਹੇ ਹੋਏ। ਜਦੋਂ ਉਹਨਾਂ ਨੇ ਸਾਈਬਾਬਾ ਨੂੰ ਗ੍ਰਿਫਤਾਰ ਕਰ ਲਿਆ, ਰੋਨਾ ਵਿਲਸਨ ਉਸਦੇ ਹੱਕ ਵਿੱਚ ਖੜ੍ਹੇ ਹੋਏ। ਸੁਰਿੰਦਰ ਗਾਡਲਿੰਗ ਸਾਈਬਾਬਾ ਦੇ ਵਕੀਲ ਸਨ। ਜਦੋਂ ਉਹਨਾਂ ਨੇ ਰੋਨਾ ਵਿਲਸਨ ਅਤੇ ਸੁਰਿੰਦਰ ਗਾਡਲਿੰਗ ਨੂੰ ਗ੍ਰਿਫਤਾਰ ਕਰ ਲਿਆ, ਸੁਧਾ ਭਾਰਦਵਾਜ, ਗੌਤਮ ਲਵਲੱਖਾ ਅਤੇ ਹੋਰ ਉਹਨਾਂ ਦੇ ਹੱਕ ਵਿੱਚ ਡਟੇ........ ਅਤੇ ਇੰਝ ਇਹ ਸਿਲਸਿਲਾ ਚੱਲ ਰਿਹਾ ਹੈ।.....''
(ਅੰਗਰੇਜ਼ੀ 'ਚ ਲਿਖੇ ਲੰਮੇ ਲੇਖ 'ਚੋਂ ਸੰਖੇਪ, ਅਨੁਵਾਦਕ ਬੂਟਾ ਸਿੰਘ)

No comments:
Post a Comment