ਸਾਢੇ ਚਾਰ ਸਾਲ ਦੇ ਸਕੂਲ ਬੱਚੇ ਨਾਲ ਬਦਫੈਲੀ ਵਿਰੁੱਧ ਸੰਘਰਸ਼
ਸਰਵਹਿਤਕਾਰੀ ਹਾਇਰ ਸਕੈਂਡਰ ਸਕੂਲ ਰਾਮਪੁਰਾ ਮੰਡੀ ਵਿੱਚ 16 ਜੁਲਾਈ ਨੂੰ ਐਲ.ਕੇ.ਜੀ. ਕਲਾਸ ਦੇ ਇੱਕ ਬੱਚੇ ਨਾਲ ਵਾਪਰੀ ਬਦਫੈਲੀ ਦੀ ਨਿੰਦਣਯੋਗ ਘਟਨਾ ਵਿਰੁੱਧ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿੱਚ, ਦੋਸ਼ੀ ਸਮੇਤ ਦੋਸ਼ੀ ਨੂੰ ਬਚਾਉਣ ਵਾਲੀ ਸਕੂਲ ਮੈਨੇਜਮੈਂਟ ਵਿਰੁੱਧ ਇੱਕ ਤਿੱਖਾ ਸੰਘਰਸ਼ ਲੜਿਆ ਗਿਆ।
ਉਕਤ ਵਰਨਣ ਸਕੂਲ ਦਾ ਐਲ.ਕੇ.ਜੀ. ਕਲਾਸ ਦਾ ਇੱਕ ਬੱਚਾ ਜਦ ਘਰ ਪਹੁੰਚਿਆ ਤਾਂ ਉਹ ਡਰਿਆ ਅਤੇ ਸਹਿਮਿਆ ਹੋਇਆ ਸੀ ਅਤੇ ਕੁੱਝ ਵੀ ਖਾ ਪੀ ਨਹੀਂ ਰਿਹਾ ਸੀ ਅਤੇ ਨਾ ਹੀ ਕੁੱਝ ਬੋਲ ਰਿਹਾ ਸੀ। ਕਾਫੀ ਯਤਨ ਤੋਂ ਬਾਅਦ ਬੱਚੇ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਅੱਜ ਸਕੂਲ ਦੇ ਮਾਲੀ ਨੇ ਮੈਨੂੰ ਲੇਜ਼ ਦੇ ਕੇ ਕਮਰਿਆਂ ਦੇ ਪਿਛਲੇ ਪਾਸੇ ਲਿਜਾ ਕੇ ਮੈਨੂੰ ਘੋੜਾ ਬਣਾ ਕੇ, ਮੇਰੇ ਮਗਰਲੇ ਪਾਸੇ ਟੀਕਾ ਲਗਾਇਆ ਤੇ ਮੇਰਾ ਢਿੱਡ ਦੁਖਣ ਲੱਗ ਗਿਆ। ਬੱਚੇ ਦੀ ਮਾਤਾ ਤੁਰੰਤ ਸਾਰਾ ਮਾਮਲਾ ਸਮਝ ਗਈ ਅਤੇ ਬੱਚੇ ਨੂੰ 16 ਜੁਲਾਈ ਤੋਂ 20 ਜੁਲਾਈ ਤੱਕ ਰਾਮਪੁਰਾ ਮੰਡੀ ਅਤੇ ਆਦੇਸ਼ ਹਸਪਤਾਲ ਭੁੱਚੋਂ ਮੰਡੀ ਵਿਖੇ ਬੱਚੇ ਦਾ ਇਲਾਜ ਕਰਵਾਉਂਦੀ ਰਹੀ ਅਤੇ ਲੋੜੀਂਦੇ ਟੈਸਟ ਅਤੇ ਇਲਾਜ ਕਰਨ ਨੂੰ ਕਹਿੰਦੀ ਰਹੀ। ਇਲਾਜ ਅਤੇ ਟੈਸਟਾਂ ਉਪਰੰਤ ਸਕੂਲ ਜਾ ਕੇ, ਸਾਰਾ ਮਾਮਲਾ ਦੱਸ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਪਾਸ ਸ਼ਿਕਾਇਤ ਕੀਤੀ। ਸਕੂਲ ਵਾਲਿਆਂ ਪੜਤਾਲ ਕਰਕੇ ਕਾਰਵਾਈ ਕਰਨ ਦਾ ਵਿਸ਼ਵਾਸ਼ ਦੁਆ ਕੇ ਉਸ ਨੂੰ ਮੋੜ ਦਿੱਤਾ, ਪਰ 24 ਜੁਲਾਈ ਤੱਕ ਉਹਨਾਂ ਕੋਈ ਕਾਰਵਾਈ ਨਾ ਕੀਤੀ ਅਤੇ ਨਾ ਡਾਕਟਰਾਂ ਨੇ ਕੋਈ ਰਿਪੋਰਟ ਤਿਆਰ ਕਰਕੇ ਥਾਣੇ ਇਤਲਾਹ ਦਿੱਤੀ। ਅਖੀਰ ਖੁਦ ਬੱਚੇ ਦੀ ਮਾਤਾ ਨੇ ਥਾਣਾ ਸਿਟੀ ਰਾਮਪੁਰਾ ਜਾ ਕੇ 24 ਜੁਲਾਈ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਥਾਣੇ ਵਾਲਿਆਂ ਨੇ ਵੀ ਪੜਤਾਲ ਕਰਕੇ ਕਾਰਵਾਈ ਕਰਨ ਲਈ ਕਹਿ ਦਿੱਤਾ ਅਤੇ ਮੁੜ ਆਦੇਸ਼ ਹਸਪਤਾਲ ਭੇਜ ਦਿੱਤਾ ਕਿ ਨਵੇਂ ਸਿਰਿਉਂ ਟੈਸਟ ਕਰਵਾ ਕੇ ਰਿਪੋਰਟ ਤਿਆਰ ਕਰਵਾ ਕੇ ਲਿਆਓ। 26 ਜੁਲਾਈ ਨੂੰ ਵੀ ਆਦੇਸ਼ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਕੋਈ ਲੋੜੀਂਦਾ ਟੈਸਟ ਕਰਕੇ ਰਿਪੋਰਟ ਦੇਣ ਦੀ ਥਾਂ ਓ.ਪੀ.ਡੀ. ਵਾਲੀ ਪਰਚੀ ਉਪਰ ਹੀ ਆਪਣਾ ਮੱਤ ਲਿਖ ਕੇ ਵਾਪਸ ਥਾਣਾ ਸਿਟੀ ਭੇਜ ਦਿੱਤਾ।
ਅਖੀਰ 27 ਜੁਲਾਈ ਨੂੰ ਬੱਚੇ ਦੇ ਪਰਿਵਾਰ ਵਾਲੇ ਇਹ ਮਸਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਕੋਲ ਲੈ ਕੇ ਆਏ, ਜਿਹਨਾਂ ਨੇ ਪਰਿਵਾਰ ਤੋਂ ਐਫੀਡੈਵਿਟ ਲੈ ਕੇ ਕੇਸ ਦੀ ਅਗਵਾਈ ਆਪਣੇ ਹੱਥ ਵਿੱਚ ਲੈ ਲਈ। ਜਥੇਬੰਦੀ ਦੇ ਸੂਬਾਈ ਆੂਗ ਸੁਰਜੀਤ ਸਿੰਘ ਫੂਲ, ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਦੰਦੀਵਾਲ ਪਰਿਵਾਰ ਨੂੰ ਨਾਲ ਲੈ ਕੇ ਸਕੂਲ ਪਹੁੰਚੇ, ਬੱਚੇ ਰਾਹੀਂ ਘਟਨਾ ਵਾਲੇ ਸਥਾਨ ਦੀ ਪੜਤਾਲ ਕੀਤੀ ਅਤੇ ਸਕੂਲ ਪ੍ਰਿੰਸੀਪਲ ਨੂੰ ਮਿਲੇ। ਸਕੂਲ ਵਿਚਲੇ ਸਾਰੇ ਸੇਵਾਦਾਰਾਂ ਨੂੰ ਜਦ ਪ੍ਰਿੰਸੀਪਲ ਦੇ ਦਫਤਰ ਵਿੱਚ ਇਕੱਠੇ ਕੀਤਾ ਗਿਆ ਤਾਂ ਬੱਚੇ ਨੇ ਸਪੱਸ਼ਟ ਤੌਰ 'ਤੇ ਰਾਮ ਲਖਨ ਨਾਂ ਦੇ ਦੋਸ਼ੀ ਸੇਵਾਦਾਰ ਨੂੰ ਸਾਰਿਆਂ ਵਿੱਚੋਂ ਪਹਿਚਾਣ ਲਿਆ। ਉਸੇ ਦਿਨ ਹੀ ਆਗੂਆਂ ਨੇ ਸਕੂਲ ਪ੍ਰਬੰਧਕਾਂ ਅਤੇ ਥਾਣਾ ਸਿਟੀ ਰਾਮਪੁਰਾ ਦੀ ਇੰਚਾਰਜ ਅਤੇ ਡੀ.ਐਸ.ਪੀ. ਫੂਲ ਨੂੰ ਮਿਲ ਕੇ ਅਲਟੀਮੇਟਮ ਦਿੱਤਾ ਕਿ ਜੇਕਰ 2 ਦਿਨਾਂ ਵਿੱਚ ਦੋਸ਼ੀ ਖਿਲਾਫ ਪਰਚਾ ਕੱਟ ਕੇ ਗਿਰਫਤਾਰ ਨਾ ਕੀਤਾ ਤਾਂ ਥਾਣੇ ਦਾ ਘੇਰਾਓ ਕੀਤਾ ਜਾਵੇਗਾ। ਕੋਈ ਕਾਰਵਾਈ ਨਾ ਹੋਣ ਉਪਰੰਤ 30 ਜੁਲਾਈ ਨੂੰ ਥਾਣਾ ਸਿਟੀ ਰਾਮਪੁਰਾ ਦਾ ਬੀ.ਕੇ.ਯੂ. ਕਰਾਂਤੀਕਾਰੀ ਦੀ ਅਗਵਾਈ ਵਿੱਚ ਪਿੰਡ ਫੂਲ ਦੇ ਲੋਕਾਂ ਵੱਲੋਂ ਕੁੱਝ ਸਮੇਂ ਲਈ ਸੰਕੇਤਕ ਘੇਰਾਓ ਕੀਤਾ ਗਿਆ ਅਤੇ ਸੰਘਰਸ਼ ਤੇਜ ਕਰਨ ਦੀ ਚੇਤਾਵਨੀ ਦਿੱਤੀ ਗਈ। 4 ਅਗਸਤ ਨੂੰ ਸਿਵਲ ਹਸਪਤਾਲ ਬਠਿੰਡਾ ਵਿੱਚ ਪੁਲਸ ਵਾਲਿਆਂ ਅਤੇ ਯੂਨੀਅਨ ਆਗੂਆਂ ਦੀ ਹਾਜ਼ਰੀ ਵਿੱਚ ਪਹਿਲੀ ਵਾਰ ਮੈਡੀਕਲ ਟੈਸਟ ਕਰਵਾਇਆ ਗਿਆ ਅਤੇ ਸੈਂਪਲ ਖਰੜ ਵਿਖੇ ਟੈਸਟ ਲਈ ਭੇਜੇ ਗਏ ਅਤੇ ਰਿਪੋਰਟ ਤਿਆਰ ਕਰਵਾਈ ਗਈ। ਪਰ ਦੋਸ਼ੀ ਖਿਲਾਫ ਫਿਰ ਵੀ ਕੋਈ ਕਾਰਵਾਈ ਪੁਲਸ ਨੇ ਨਾ ਕੀਤੀ।
6 ਅਗਸਤ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਨਾਲ, ਪੰਜਾਬੀ ਮਾਂ-ਬੋਲੀ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਲੱਖਾ ਸਿੰਘ ਸਿਧਾਣਾ, ਹਰਦੀਪ ਸਿੰਘ ਗੁਰੂਸਰ ਮਹਿਰਾਜ ਅਤੇ 50-60 ਦੇ ਕਰੀਬ ਸਕੂਲੀ ਬੱਚਿਆਂ ਦੇ ਮਾਪੇ ਪੀੜਤ ਬੱਚੇ ਨੂੰ ਨਾਲ ਲੈ ਕੇ ਸਕੂਲ ਵਿੱਚ ਪਹੁੰਚੇ। ਇਸ ਦਿਨ ਵੀ ਪੀੜਤ ਬੱਚੇ ਨੇ ਸਾਰਿਆਂ ਦੀ ਹਾਜ਼ਰੀ ਵਿੱਚ ਕਮਰਿਆਂ ਦੇ ਮਗਰਲੇ ਪਾਸੇ ਘਟਨਾ ਵਾਲੀ ਥਾਂ ਦੀ ਸਪੱਸ਼ਟ ਨਿਸ਼ਾਨਦੇਹੀ ਕੀਤੀ। ਜਦ ਸਕੂਲ ਪ੍ਰਿੰਸੀਪਲ ਨੂੰ ਕਿਹਾ ਕਿ ਸਾਰੇ ਸੇਵਾਦਾਰਾਂ ਨੂੰ ਇੱਕ ਥਾਂ ਇਕੱਠੇ ਕਰੋ ਤਾਂ ਕਿ ਬੱਚੇ ਤੋਂ ਦੋਸ਼ੀ ਦੀ ਦੁਬਾਰਾ ਪਛਾਣ ਕਰਵਾਈ ਜਾ ਸਕੇ ਤਾਂ ਪ੍ਰਿੰਸੀਪਲ ਨੇ ਦੋਸ਼ੀ ਸੇਵਾਦਾਰ ਨੂੰ ਸਕੂਲ ਵਿੱਚੋਂ ਭਜਾ ਦਿੱਤਾ। ਇਸ ਕਾਰਵਾਈ ਦਾ ਐਨਾ ਜਬਰਦਸਤ ਪ੍ਰਤੀਕਰਮ ਹੋਇਆ ਕਿ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਛੁੱਟੀ ਤੋਂ ਪਹਿਲਾਂ ਹੀ ਸਕੂਲ ਬੰਦ ਕਰਕੇ ਗੇਟ ਨੂੰ ਜਿੰਦਰਾ ਜੜ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਦੋਸ਼ੀ ਉੱਤੇ ਪਰਚਾ ਦਰਜ ਕਰਨ ਤੱਕ ਸਕੂਲ ਬੰਦ ਰੱਖਿਆ ਜਾਵੇਗਾ। ਰੋਜ਼ਾਨਾ ਸਵੇਰ ਤੋਂ ਸ਼ਾਮ 2 ਵਜੇ ਤੱਕ ਧਰਨਾ ਦਿੱਤਾ ਜਾਇਆ ਕਰੇਗਾ। ਅਗਲੇ ਦਿਨ 7 ਅਗਸਤ ਨੂੰ ਫਿਰ 2 ਵਜੇ ਤੱਕ ਜਦ ਧਰਨਾ ਚੱਲਿਆ ਤਾਂ ਪੁਲਸ ਨੇ ਮਜਬੂਰੀ ਵਿੱਚ ਧਾਰਾ 377 ਅਤੇ ਪੋਕਸੋ ਐਕਟ 2012 ਤਹਿਤ ਪਰਚਾ ਕਰਕੇ ਆਫ.ਆਈ.ਆਰ. ਦੀ ਨਕਲ ਧਰਨਾਕਾਰੀਆਂ ਦੇ ਹੱਥਾਂ ਵਿੱਚ ਦਿੱਤੀ ਅਤੇ ਸਕੂਲ ਵਾਲਿਆਂ ਨੇ ਦੋਸ਼ੀ ਨੂੰ ਸਸਪੈਂਡ ਕਰ ਦਿੱਤਾ, ਪਰ ਗ੍ਰਿਫਤਾਰੀ ਫਿਰ ਵੀ ਨਾ ਕੀਤੀ। ਇਸ ਕਰਕੇ ਆਗੂਆਂ ਨੇ 7 ਅਗਸਤ ਨੂੰ ਥਾਣਾ ਸਿਟੀ ਰਾਮਪੁਰਾ ਫੂਲ ਨੂੰ ਇਹ ਅਲਟੀਮੇਟਮ ਦਿੱਤਾ ਕਿ ਜੇ ਐਤਵਾਰ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸਕੂਲ ਪੱਕੇ ਤੌਰ 'ਤੇ ਬੰਦ ਕੀਤਾ ਜਾਵੇਗਾ। ਅਖੀਰ ਦਿੱਤੇ ਅਲਟੀਮੇਟਮ ਤੋਂ ਪਹਿਲਾਂ ਹੀ ਤਿੱਖੇ ਸੰਘਰਸ਼ ਦੇ ਦਬਾਅ ਤਹਿਤ, ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸੀਖਾਂ ਪਿੱਛੇ ਦੇਣਾ ਪਿਆ।
ਉਪਰੋਕਤ ਘਟਨਾਕਰਮ 'ਚੋਂ ਉੱਭਰਦੇ ਕੁੱਝ ਅਹਿਮ ਸਵਾਲ:
1. ਮਸੂਮ ਸਕੂਲ ਬੱਚੇ ਨਾਲ ਬਦਫੈਲੀ ਸਬੰਧੀ ਐਨਾ ਗੰਭੀਰ ਜੁਰਮ ਹੋਣ ਕਰਕੇ ਵੀ ਐਨੀ ਦੇਰ ਕਾਰਵਾਈ ਕਿਉਂ ਨਹੀਂ ਕੀਤੀ?
2. ਸਕੂਲ ਪ੍ਰਸ਼ਾਸਾਨ ਨੇ ਇਸ ਹੱਦ ਤੱਕ ਜਾ ਕੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ? ਅਤੇ ਸਕੂਲ ਦੇ ਸੀ.ਸੀ.ਟੀ.ਵੀ. ਕੈਮਰੇ, 2 ਮਹੀਨਿਆਂ ਤੋਂ ਬੰਦ ਕਿਉਂ ਕੀਤੇ ਹਨ? ਅਤੇ ਕੈਮਰਿਆਂ ਸਬੰਧੀ ਵੱਖ ਵੱਖ ਬਿਆਨ ਕਿਉਂ ਬਦਲੇ?
3. ਰਾਮਪੁਰੇ ਬੱਚਿਆਂ ਦੇ ਡਾਕਟਰ ਬਾਂਸਲ ਅਤੇ ਆਦੇਸ਼ ਹਸਪਤਾਲ ਭੁੱਚੋ ਦੇ ਡਾਕਤਰਾਂ ਨੇ ਬੱਚੇ ਦ ਲੋੜੀਂਦੇ ਟੈਸਟ ਕਰਵਾ ਕੇ ਮੈਡੀਕਲ ਰਿਪੋਰਟ ਬਣਾ ਕੇ ਪੁਲਸ ਨੂੰ ਇਤਲਾਹ ਕਿਉਂ ਨਹੀਂ ਦਿੱਤੀ। ਅਤੇ ਮੈਡੀਕਲ ਟੈਸਟ ਨੂੰ 4 ਅਗਸਤ ਤੱਕ 19 ਦਿਨ ਲੇਟ ਕਿਉਂ ਹੋਣ ਦਿੱਤਾ।
4. ਦੋਸ਼ੀ ਰੋਜ਼ਾਨਾ ਸਕੂਲ ਵਿੱਚ ਆਉਂਦਾ ਹੋਣ ਦੇ ਬਾਵਜੂਦ ਪੁਲਸ ਦੇ ਅਧਿਕਾਰੀਆਂ ਨੇ ਸਕੂਲ ਆ ਕੇ ਬੱਚੇ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਦੀ ਨਿਸ਼ਾਨਦੇਹੀ ਅਤੇ ਦੋਸ਼ੀ ਦੀ ਸ਼ਨਾਖਤ ਬੱਚੇ ਦੇ ਬਿਆਨਾਂ ਅਨੁਸਾਰ ਕਿਉਂ ਨਹੀਂ ਕੀਤੀ?
5. ਐਫ.ਆਈ.ਆਰ. ਵਿੱਚ ਐਨੀਆਂ ਚੋਰ ਮੋਰੀਆਂ ਕਿਉਂ ਛੱਡੀਆਂ ਗਈਆਂ, ਤੇ ਐਫ.ਆਈ.ਆਰ. ਦੇ ਕਈ ਖਾਨੇ ਖਾਲੀ ਕਿਉਂ ਛੱਡੇ ਗਏ? ਮਿਸਾਲ ਵਜੋਂ ਦੋਸ਼ੀ ਦੇ ਕਿੱਤੇ ਵਾਲ ਖਾਨਾ ਅਤੇ ਦੋਸ਼ੀ ਦੀ ਰਿਹਾਇਸ਼ ਅਤੇ ਐਡਰੈਂਸ ਵਾਲਾ ਖਾਨਾ ਆਦਿ।
ਇਹ ਗੱਲ ਬਿਲਕੁੱਲ ਵਿਵਾਦ-ਰਹਿਤ ਹੈ ਕਿ ਕੇਸ ਵਿਚਲੇ ਸਾਰੇ ਸਰਵ-ਹਿੱਤਕਾਰੀ ਵਿਦਿਆ ਮੰਦਰ (ਸਕੂਲ) ਆਰ.ਐਸ.ਐਸ. ਦੀ ਰਹਿਨੁਮਈ ਹੇਠ ਚੱਲ ਰਹੇ ਹਨ। ਇਸ ਸਕੂਲ ਦੀ ਮੈਨੇਜਮੈਂਟ ਦੁਆਰਾ ਪਿਛਲੇ ਦਿਨੀਂ ਖੁਦ ਮੰਨਿਆ ਹੈ ਕਿ ਦੇਸ਼ ਵਿੱਚ ਇੱਕੋ ਸੰਸਥਾ ਦੀ ਰਹਿਨੁਮਾਈ ਅਤੇ ਇੱਕੋ ਉਦੇਸ਼ ਤਹਿਤ ਚੱਲ ਰਹੇ ਸਕੂਲਾਂ ਦੀ ਕੁੱਲ ਗਿਣਤੀ 25000 ਤੋਂ ਉੱਪਰ ਹੈ। 7 ਅਗਸਤ 2018 ਨੂੰ, ਸਕੂਲ ਨੂੰ ਜਿੰਦਰਾ ਲਾ ਕੇ ਲਗਾਏ ਗਏ ਧਰਨੇ ਨੂੰ ਖਦੇੜਨ ਖਾਤਰ, ਸਕੂਲ ਮੈਨੇਜਮੈਂਟ ਵੱਲੋਂ ਚੰਗੀਗੜ੍ਹੋਂ ਆਰ.ਐਸ.ਐਸ. ਦੇ ਸਪੈਸ਼ਲ ਦਸਤੇ ਮੰਗਵਾਏ ਗਏ। ਅਗਲੇ ਦਿਨੀਂ 10 ਅਗਸਤ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਪੁਲਸ ਅਤੇ ਉੱਚ ਸਕਿਊਰਿਟੀ ਤਹਿਤ ਸਕੂਲ ਮੈਨੇਜਮੈਂਟ ਅਤੇ ਬਾਹਰੋਂ ਆਏ ਆਰ.ਐਸ.ਐਸ. ਦੇ ਆਗੂਆਂ ਦੀ ਗੁਪਤ ਕਨਵੈਨਸ਼ਨ ਹੋਈ, ਜਿਸ ਦੀ ਮਾੜੀ ਮੋਟੀ ਭਾਫ ਵੀ ਬਾਹਰ ਨਹੀਂ ਨਿਕਲਣ ਦਿੱਤੀ ਅਤੇ ਇਸ ਦਿਨ ਕਿਸੇ ਵੀ ਬੱਚੇ ਦੇ ਮਾਪੇ ਜਾਂ ਮੀਡੀਆ ਵਾਲੇ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਸਕੂਲ ਦੇ ਸਾਰੇ ਪ੍ਰਬੰਧਕ, ਸ਼ੁਰੂ ਤੋਂ ਹੀ ਇਸ ਘਟਨਾ ਨੂੰ ਸਕੂਲ ਦੇ ਵਕਾਰ ਨੂੰ ਹੋਣ ਵਾਲੇ ਨੁਕਸਾਨ ਦੇ ਤੌਰ 'ਤੇ ਲੈਂਦੇ ਰਹੇ ਅਤੇ ਪ੍ਰਬੰਧਕਾਂ ਦੀਆਂ ਸਾਰੀਆਂ ਕਾਰਵਾਈਆਂ (ਖਾਸ ਕਰਕੇ ਕਰਕੇ 16 ਜੁਲਾਈ ਤੋਂ ਪਹਿਲਾਂ ਦੇ ਦੋ ਮਹੀਨਿਆਂ ਦੀ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਨੂੰ ਮਿਟਾਉਣਾ ਨੁਕਸਾਨ ਘਟਾਊ (ਡੈਮੇਜ ਕੰਟਰੋਲ) ਕਾਰਵਾਈਆਂ ਲੱਗਦੀਆਂ ਹਨ।
ਆਰ.ਐਸ.ਐਸ. ਦੀ ਸ਼ਾਖਾ ਵਾਲਾ ਸਕੂਲ ਹੋਣ ਕਰਕੇ ਉਸ ਸਕੂਲ ਦੀ ਪਹੁੰਚ ਦਿੱਲੀ ਤੱਕ ਮੰਨੀ ਜਾਂਦੀ ਹੈ। ਇਸ ਤੋਂ ਵੀ ਅੱਗੇ ਦੋਸ਼ੀ ਦਾ ਪਿਛੋਕੜ ਯੂ.ਪੀ. ਦਾ ਹੋਣ ਕਰਕੇ ਉਹ ਖੁਦ ਵੀ ਇਸ ਫਿਰਕੂ ਫਾਸ਼ਿਸ਼ਟ ਜਥੇਬੰਦੀ ਦਾ ਅੰਗ ਹੋ ਸਕਦਾ ਹੈ ਅਤੇ ਪਿਛਲੇ ਸਮੇਂ ਸਾਹਮਣੇ ਆਈ, ਇਸ ਜਥੇਬੰਦੀ ਦੀ 37 ਨੁਕਤਿਆਂ ਵਾਲੀ ਇਸਦੇ ਕਾਰਕੁੰਨਾਂ ਖਾਤਰ ਗੁਪਤ ਹਦਾਇਤਾਂ ਵਾਲੀ ਚਿੱਠੀ ਦੀ ਵੀ ਇਸ ਘਟਨਾ ਨਾਲ ਤੰਦ ਜੁੜਦੀ ਲੱਗਦੀ ਹੈ। ਕਿਉਂਕਿ ਪੀੜਤ ਬੱਚਾ ਜਿੱਥੇ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਸਬੰਧਤ ਹੈ, ਉਥੇ ਦਲਿਤ ਪਰਿਵਾਰਾਂ ਨਾਲ ਵੀ ਸਬੰਧ ਰੱਖਦਾ ਹੈ, ਦੋਸ਼ੀ ਨੂੰ ਹਰ ਹੀਲੇ ਬਚਾਉਣ ਪਿੱਛੇ ਸਕੂਲ ਪ੍ਰਬੰਧਕਾਂ ਦੀਆਂ ਸਿਰਤੋੜ ਕੋਸ਼ਿਸ਼ਾਂ ਨੂੰ ਦੇਖਦਿਆਂ ਇਸ ਸੰਭਾਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਬਦਫੈਲੀ ਦੇ ਦੋਸ਼ ਤੋਂ ਇਲਾਵਾ, ਹੋਰ ਸਾਜਿਸ਼ਾਂ ਨੰਗੀਆਂ ਹੋਣ ਦਾ ਡਰ ਵੀ ਮੈਨੇਜਮੈਂਟ ਨੂੰ ਭੈਭੀਤ ਕਰ ਰਿਹਾ ਹੋਵੇ।
ਸਿਲਾਈ-ਸੈਂਟਰ ਫੂਲ ਟਾਊਨ ਦੇ ਮਾਲਕਾਂ ਦੀ ਵਾਅਦਾ-ਖਿਲਾਫੀ ਵਿਰੁੱਧ ਸੰਘਰਸ਼
ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਅਧੀਨ ਫੂਲ ਕਸਬੇ ਵਿੱਚ ਪੁਨੀਤ ਜੈਨ ਐਂਡ ਕੰਪਨੀ ਵੱਲੋਂ ਦਸੰਬਰ 2017 ਵਿੱਚ ਤਿੰਨ ਮਹੀਨਿਆਂ ਲਈ ਇੱਕ ਸਿਲਾਈ ਸੈਂਟਰ ਖੋਲ੍ਹਿਆ ਸੀ। ਇਸ ਸੈਂਟਰ ਨੇ ਲੜਕੀਆਂ ਨੂੰ ਮੁਫਤ ਸਿਖਲਾਈ ਦੇਣੀ ਸੀ ਅਤੇ ਸੈਂਟਰ ਮਾਲਕ ਨੂੰ ਪ੍ਰਤੀ ਲੜਕੀ ਸਰਕਾਰ ਤੋਂ ਫੰਡ ਹਾਸਲ ਹੋਣੇ ਸਨ। ਸੈਂਟਰ ਵਿੱਚ 120 ਲੜਕੀਆਂ ਦਾਖਲ ਸਨ।
ਦੇਸ਼ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਕੋਈ ਨਾ ਕੋਈ ਹੁਨਰ ਸਿਖਾ ਕੇ ਹੁਨਰਮੰਦ ਬਣਾਉਣ ਦੇ ਨਾਂ ਹੇਠ ਚੱਲ ਰਹੀਆਂ ਕਈ ਯੋਜਨਾਵਾਂ ਵਾਂਗ ਇਹ ਯੋਜਨਾ ਵੀ ਦਿਖਾਉਣ ਨੂੰ ਕੁੱਝ ਹੋਰ ਅਤੇ ਅਸਲ ਵਿੱਚ ਕੁੱਝ ਹੋਰ ਹੀ ਸੀ। ਅਸਲ ਵਿੱਚ ਇਹਨਾਂ ਯੋਜਨਾਵਾਂ ਲਈ ਸਰਕਾਰ ਵੱਲੋਂ ਜੁਟਾਏ ਗਏ ਅਰਬਾਂ-ਖਰਬਾਂ ਦੇ ਫੰਡ ਉੱਚ-ਅਧਿਕਾਰੀਆਂ-ਸਿਆਸਤਦਾਨਾਂ ਅਤੇ ਉਹਨਾਂ ਦੇ ਚਹੇਤਿਆਂ ਲਈ ਕਾਲੀ ਕਮਾਈ ਦਾ ਜ਼ਰੀਆ ਬਣੇ ਹੋਏ ਸਨ। ਕਰੜੀਆਂ ਸ਼ਰਤਾਂ ਪਾਸ ਕਰਵਾ ਕੇ ਸੈਂਟਰ ਨੂੰ ਮਾਨਤਾ ਦਿਵਾਉਣ ਅਤੇ ਤਿੰਨ ਮਹੀਨਿਆਂ ਬਾਅਦ ਸਿੱਖਿਆਰਥਣਾਂ ਨੂੰ ਹੁਨਰਮੰਦੀ ਦੇ ਸਰਟੀਫਿਕੇਟ ਜਾਰੀ ਕਰਵਾਉਣ ਤੱਕ ਸਾਰਾ ਕਾਰੋਬਾਰ ਭ੍ਰਿਸ਼ਟਾਚਾਰ ਨਾਲ ਲੱਥ-ਪੱਥ ਹੈ। ਇਮਾਨਦਾਰੀ ਅਤੇ ਯੋਗਤਾ ਨਾਲ ਸਾਰੀਆਂ ਸ਼ਰਤਾਂ ਪਾਸ ਕਰਕੇ, ਸੈਂਟਰ ਪ੍ਰਾਪਤ ਕਰਨ ਵਾਲੇ ਮਿਹਨਤੀ ਅਧਿਆਪਕਾਂ ਦੇ ਦਿਵਾਲੇ ਨਿੱਕਲ ਜਾਂਦੇ ਹਨ, ਜਾਇਦਾਦਾਂ ਵਿਕ ਜਾਂਦੀਆਂ ਹਨ। ਕਿਉਂਕਿ ਮਾਨਤਾ ਲੈਣ ਤੱਕ ਪਹਿਲਾਂ ਸਾਰਾ ਖਰਚਾ ਸੈਂਟਰ ਮਾਲਕ ਨੂੰ ਪੱਲਿਉਂ ਕਰਨਾ ਪੈਂਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਕਿਸ਼ਤ ਵਿੱਚ ਸਰਕਾਰ ਵੱਲੋਂ ਅਦਾਇਗੀ ਕੀਤੀ ਜਾਂਦੀ ਹੈ। ਇਹ ਅਦਾਇਗੀ ਪ੍ਰਤੀ ਲੜਕੀ 8000 ਰੁਪਏ ਜਾਂ ਇਸ ਤੋਂ ਵੱਧ ਹੁੰਦੀ ਹੈ। 120 ਕੁੜੀਆਂ ਵਾਲੇ ਸੈਂਟਰ ਨੂੰ 9-10 ਲੱਖ ਰੁਪਏ ਪ੍ਰਾਪਤ ਹੁੰਦੇ ਹਨ। ਇਸ ਲਈ ਜੋ ਸੈਂਟਰ ਮਾਲਕ, ਉੱਚ ਅਧਿਕਾਰੀਆਂ ਦੇ ਵਫਾਦਾਰ ਅਤੇ ਕਮਾਊ ਪੁੱਤ ਬਣ ਕੇ ਕੰਮ ਕਰਦੇ ਹਨ, ਉਹ ਖੱਟ ਜਾਂਦੇ ਹਨ, ਦੂਸਰੇ ਡੁੱਬ ਜਾਂਦੇ ਹਨ। ਅਸਲ ਵਿੱਚ ਕਿਸੇ ਵਿਸ਼ੇਸ ਹੁਨਰ ਦੀ ਸਿਖਲਾਈ ਦੇਣ ਲਈ ਸੈਂਟਰ ਮਾਲਕ (ਫਰੈਂਚਾਇਜੀ) ਨੂੰ ਇੱਕ ਤਰ੍ਹਾਂ ਦਾ ਠੇਕਾ ਦਿੱਤਾ ਜਾਂਦਾ ਹੈ ਅਤੇ ਫਿਰ ਸੈਂਟਰ ਮਾਲਕ ਠੇਕੇਦਾਰ ਬਣ ਕੇ ਠੇਕੇਦਾਰਾਂ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਭਾਵ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਮਾਊ ਪੁੱਤ ਬਣ ਕੇ, ਸਰਕਾਰੀ ਫੰਡਾਂ ਨੂੰ ਰਲ ਕੇ ਚੂਨਾ ਲਾਉਂਦੇ ਹਨ ਅਤੇ ਲੋਕਾਂ ਨਾਲ ਹੈਂਕੜ ਭਰਿਆ ਤਾਨਾਸ਼ਾਹਾਂ ਵਾਲਾ ਰਵੱਈਆ ਰੱਖਦੇ ਹਨ।
ਇਹੀ ਕੁੱਝ ਫੂਲ ਕਸਬੇ ਵਾਲੇ ਸਿਲਾਈ ਸੈਂਟਰ ਦੇ ਮਾਲਕਾਂ ਦੇ ਅਮਲ ਵਿੱਚੋਂ ਸਾਹਮਣੇ ਆਇਆ। ਸਿਲਾਈ ਸੈਂਟਰ ਦੇ ਮਾਲਕ ਪੁਨੀਤ ਜੈਨ ਐਂਡ ਕੰਪਨੀ ਪਹਿਲਾਂ ਵੱਧ ਤੋਂ ਵੱਧ ਕੁੜੀਆਂ ਨੂੰ ਆਪਣੇ ਬਿਜਨਿਸ ਵਿੱਚ ਫਿੱਟ ਕਰਨ ਭਾਵ ਦਾਖਲ ਕਰਵਾਉਣ ਲਈ ਸਹੂਲਤਾਂ ਅਤੇ ਜ਼ਿੰਦਗੀ ਵਿੱਚ ਮਿਲਣ ਵਾਲੇ ਫਾਇਦਿਆਂ ਦੇ ਬੜੇ ਬੜੇ ਸਬਜ਼ਬਾਗ ਦਿਖਾਏ। ਵਧੀਆ ਟਰੇਂਡ ਅਧਿਆਪਕ, ਵਧੀਆ ਮਸ਼ੀਨਾਂ ਅਤੇ 4500 ਰੁਪਏ ਵਜ਼ੀਫੇ ਆਦਿ ਦੀ ਲੋਕਾਂ ਵਿੱਚ ਮੁਨਿਆਦੀ ਕਰਵਾ ਕੇ ਵਾਅਦੇ ਕੀਤੇ ਗਏ। ਜਨਤਾ ਨੂੰ ਭਰਮਾਉਣ ਦੇ ਮਨੋਰਥ ਨਾਲ ਸੈਂਟਰ ਦਾ ਉਦਘਾਟਨ ਵੀ ਇੱਕ ਸਾਬਕਾ ਮੰਤਰੀ ਤੋਂ ਕਰਵਾ ਕੇ ਸੈਂਟਰ ਦੀ ਮੰਤਰੀ ਰਾਹੀਂ ਮਹਿਮਾ ਕਰਵਾਈ ਗਈ।
ਜਿਵੇਂ ਲੋਕ ਕਹਾਵਤ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ'' ਉਸੇ ਤਰ੍ਹਾਂ ਇਸ ਸੈਂਟਰ ਮਾਲਕ ਦੇ ਮਨ ਵਿੱਚ ਡਰ ਸੀ ਕਿ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਜਾਣ ਉੱਤੇ ਕਿਤੇ ਕੁੜੀਆਂ ਅੱਧ ਵਿਚਕਾਰੋਂ ਹੀ ਨਾ ਛੱਡ ਜਾਣ। ਇਸ ਡਰ ਦਾ ਇਲਾਜ ਕਰਨ ਲਈ ਉਸਨੇ ਸਾਰੀਆਂ ਕੁੜੀਆਂ ਦੇ ਸਕੂਲੀ ਸਰਟੀਫਿਕੇਟ ਤਿੰਨ ਮਹੀਨਿਆਂ ਲਈ ਆਪਣੇ ਕੋਲ ਜਬਤ ਕਰ ਲਏ। ਹਲਫੀਆ ਬਿਆਨ ਲੈ ਕੇ ਕੁੜੀਆਂ ਉੱਤੇ ਸ਼ਰਤਾਂ ਮੜ੍ਹੀਆਂ ਕਿ ਜੇ ਕੋਈ ਕੁੜੀ ਕਿਸੇ ਵੀ ਕਾਰਨ ਅੱਧ ਵਿਚਕਾਰੋਂ ਹਟੇਗੀ ਤਾਂ ਉਸ ਨੂੰ 8000 ਰੁਪਏ ਬਤੌਰ ਜੁਰਮਾਨਾ ਸੈਂਟਰ ਮਾਲਕ ਨੂੰ ਦੇਣੇ ਪੈਣਗੇ, ਫਿਰ ਉਸਦੇ ਸਕੂਲ ਸਰਟੀਫਿਕੇਟ ਵਾਪਸ ਕੀਤੇ ਜਾਣਗੇ।
ਅਪਰੈਲ ਵਿੱਚ ਜਦ ਕੁੜੀਆਂ ਦੇ ਇਮਤਿਹਾਨ ਹੋ ਗਏ ਤਾਂ ਸੈਂਟਰ ਮਾਲਕ ਦੀ ਅਸਲੀ ਬੈਂਗਣੀ ਉੱਘੜਨਵੀ ਸ਼ੁਰੂ ਹੋ ਗਈ. ਇਮਤਿਹਾਨ ਉਪਰੰਤ ਮੁਫਤ ਮਸ਼ੀਨਾਂ ਅਤੇ 4500 ਰੁਪਏ ਵਜ਼ੀਫਾ ਦੇਣ ਤੋਂ ਸਾਫ ਮੁੱਕਰ ਗਿਆ। ਸਰਟੀਫਿਕੇਟ ਦੇਣ ਵਿੱਚ ਵੀ ਆਨਾਕਾਨੀ ਕੀਤੀ ਗਈ। ਜੁਲਾਈ ਵਿੱਚ ਜਾ ਕੇ ਜੋ ਸਰਟੀਫਿਕੇਟ ਦਿੱਤੇ, ਉਹਨਾਂ ਦੀ ਵੁੱਕਤ ਇੱਕ ਮਿਥੇ ਸਮੇਂ ਤੱਕ ਹੀ ਸੀ। ਮਿਥਿਆ ਸਮਾਂ ਖਤਮ ਹੋਣ ਤੋਂ ਬਾਅਦ ਹੁਨਰਮੰਦੀ ਦੇ ਜਾਰੀ ਕੀਤੇ ਸਰਟੀਫਿਕੇਟ ਦੀ ਕੋਈ ਵੀ ਵੁੱਕਤ ਖਤਮ ਹੋ ਜਾਂਦੀ ਸੀ, ਭਾਵ ਸਿਖਾਈ ਵਿੱਚ ਹੁਨਰਮੰਦਗ ਕੁੜੀ ਗੈਰ-ਹੁਨਰਮੰਦ ਬਣ ਜਾਂਦੀ ਸੀ। ਇਸ ਗੱਲ ਨੇ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮਨਾਂ ਵਿੱਚ ਸਭ ਤੋਂ ਵੱਧ ਗੁੱਸਾ ਪੈਦਾ ਕੀਤਾ। ਸਭ ਨੂੰ ਲੱਗਿਆ ਕਿ ਸਾਰੀਆਂ ਕੁੜੀਆਂ ਦੇ ਤਿੰਨ-ਚਾਰ ਮਹੀਨੇ ਬਰਬਾਦ ਕਰਕੇ, ਇਸ ਸੈਂਟਰ ਆਸਰੇ, 9-10 ਲੱਖ ਰੁਪਏ ਮਾਂਜ ਕੇ ਪੁਨੀਤ ਜੈਨ ਕੰਪਨੀ 420 ਕਰ ਗਈ ਹੈ।
ਅੱਗੇ ਚੱਲ ਕੇ ਇੱਕ ਹੋਰ ਭੇਦ ਤੋਂ ਪਰਦਾ ਉੱਠਿਆ ਅਤੇ ਪਤਾ ਲੱਗਿਆ ਕਿ ਸਬੰਧਤ ਸਿਲਾਈ ਸੈਂਟਰ ਦੀ ਵੈਲਡਿਟੀ 16 ਜਨਵਰੀ 2018 ਤੱਕ ਹੀ ਸੀ, ਜਦ ਕਿ ਇਮਤਿਹਾਨ ਅਪਰੈਲ 2018 ਵਿੱਚ ਦਿਵਾਏ ਜਾ ਰਹੇ ਹਨ। ਸੋ ਇਹ ਵੀ ਇੱਕ ਵੱਡੀ ਘਾਟ ਸੀ ਤੇ ਦੋ ਨੰਬਰ ਦੇ ਭ੍ਰਿਸ਼ਟਾਚਾਰੀ ਢੰਗ ਤਰੀਕਿਆਂ ਰਾਹੀਂ ਇਸ ਕਮੀ ਨੂੰ ਦੂਰ ਕਰਵਾਇਆ ਸੀ। ਇਹਨਾਂ ਸਾਰੇ ਭੇਦਾਂ ਤੋਂ ਪਰਦਾ ਉੱਠਣ ਅਤੇ ਸੈਂਟਰ ਸ਼ੁਰੂ ਕਰਨ ਮੌਕੇ ਕੀਤੇ ਵਾਅਦਿਆਂ ਤੋਂ ਮੁਕਰਨ ਕਰਕੇ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮਨਾਂ ਵਿੱਚ ਗੁੱਸੇ ਦਾ ਉਤਪਨ ਹੋਣਾ ਕੁਦਰਤੀ ਸੀ।
ਧੋਖੇ ਦਾ ਸ਼ਿਕਾਰ ਹੋਈਆਂ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਪਹਿਲਾਂ ਸਥਾਨਕ ਸਿਵਲ ਅਧਿਕਾਰੀਆਂ ਅਤੇ ਹਲਕੇ ਦੇ ਮੰਤਰੀ ਕੋਲ ਆਪਣੀ ਫਰਿਆਦ ਕਰਕੇ ਇਨਸਾਫ ਦੀ ਮੰਗ ਕੀਤੀ। ਮੰਤਰੀ ਨੇ ਉਹਨਾਂ ਨੂੰ ਡੀ.ਸੀ. ਬਠਿੰਡਾ ਕੋਲ ਭੇਜ ਦਿੱਤਾ ਤੇ ਡੀ.ਸੀ. ਨੇ ਮੁੜ ਫਿਰ ਐਸ.ਡੀ.ਐਮ. ਰਾਮਪੁਰਾ ਫੂਲ ਕੋਲ ਕਾਰਵਾਈ ਕਰਨ ਲਈ ਕੇਸ ਭੇਜ ਦਿੱਤਾ।
ਅਖੀਰ ਕੇਸ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਕੋਲ ਆਇਆ। ਆਗੂਆਂ ਨੇ ਗਾਈਡ ਕੀਤਾ ਕਿ ਸਾਰੀਆਂ ਪੀੜਤ ਕੁੜੀਆਂ ਤੇ ਉਹਨਾਂ ਦੇ ਮਾਪੇ ਸਿਲਾਈ ਸੈਂਟਰ ਵਿਰੁੱਧ ਸੰਘਰਸ਼ ਕਮੇਟੀ ਬਣਾ ਕੇ, ਘੋਲ ਸ਼ੁਰੂ ਕਰਨ, ਕਿਸਾਨ ਜਥੇਬੰਦੀ ਉਹਨਾਂ ਦੇ ਨਾਲ ਡਟ ਕੇ ਖੜ੍ਹੇਗੀ।
4 ਜੁਲਾਈ ਨੂੰ ਪਹਿਲੀ ਵਾਰ ਪਿੰਡ ਵਿੱਚ ਰੋਸ ਮਾਰਚ ਕਰਕੇ ਐਸ.ਡੀ.ਐਮ. ਦੀ ਕਚਹਿਰੀ ਅੱਗੇ ਰੋਸ ਧਰਨਾ ਦਿੱਤਾ ਅਤੇ ਧਰਨੇ ਉਪਰੰਤ ਇਸ ਠੱਗੀ ਵਾਲੇ ਮਸਲੇ ਦੀ ਜਾਂਚ, ਐਸ.ਡੀ.ਐਮ. ਫੂਲ ਤੋਂ ਵਾਪਸ ਲੈ ਕੇ ਏ.ਡੀ.ਸੀ. (ਵਿਕਾਸ) ਬਠਿੰਡਾ ਨੇ ਖੁਦ ਆਪਣੇ ਹੱਥਾਂ ਵਿੱਚ ਲੈ ਲਈ। ਅਜੇ ਇਹ ਜਾਂਚ ਹੋਣੀ ਬਾਕੀ ਹੈ ਅਤੇ ਸੰਘਰਸ਼ ਜਾਰੀ ਹੈ।
ਪਿੰਡ ਰਾਮਪੁਰਾ ਦੀਆਂ ਜਥੇਬੰਦੀਆਂ ਦਾ ਸਾਂਝਾ ਸੰਘਰਸ਼
ਪਿਛਲੇ ਸਮੇਂ ਵਿੱਚ ਪਿੰਡ ਰਾਮਪੁਰਾ ਵਿਖੇ ਲੋਕ ਸੰਗਰਾਮ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੁ ਮਜ਼ਦੂਰ ਯੂਨੀਅਨ ਨੇ ਕਈ ਮਹੀਨਿਆਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਪਿਛਲੇ ਸਮਿਆਂ ਵਿੱਚ ਕਣਕ-ਦਾਲ ਸਕੀਮ ਚਲਾਈ ਸੀ ਉਸ ਸਕੀਮ ਤਹਿਤ ਜਾਂ ਤਾਂ ਕਣਕ-ਦਾਲ ਕਈ ਕਈ ਮਹੀਨੇ ਰਾਸ਼ਨ ਡਿਪੂਆਂ 'ਤੇ ਆਉਂਦੀ ਨਹੀਂ, ਜੇਕਰ ਆਉਂਦੀ ਤਾਂ ਕਦੇ ਕਦਾਈ ਹੀ। ਇਸ ਦੌਰਾਨ ਪਿੰਡ ਰਾਮਪੁਰਾ ਦੇ ਕੁੱਲ 1670 ਰਾਸ਼ਨ ਕਾਰਡਾਂ ਵਿੱਚੋਂ 760 ਕਾਰਡ ਕੱਟ ਦਿੱਤੇ ਗਏ। ਜਥੇਬੰਦੀਆਂ ਨੇ ਲੋਕਾਂ ਨੂੰ ਨਾਲ ਲੈ ਕੇ ਐਸ.ਡੀ.ਐਮ. ਫੁਲ ਦੇ ਦਫਤਰ ਵਿਖੇ ਧਰਨਾ ਦਿੱਤਾ। ਉਸਨੇ ਵਿਸ਼ਵਾਸ਼ ਦੁਆਇਆ ਕਿ ਕੱਟੇ ਕਾਰਡ ਚਾਲੂ ਕਰ ਦਿੱਤੇ ਜਾਣਗੇ। ਪਰ ਇਹ ਕੰਮ ਫੂਡ ਸਪਲਾਈ ਮਹਿਕਮੇ ਦਾ ਹੈ, ਉਸ ਤੋਂ ਬਾਅਦ ਜਨਤਕ ਵਫਦ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ। ਉਹਨਾਂ ਵੱਲੋਂ ਦੁਬਾਰਾ ਸਰਵੇ ਕਰਵਾਉਣ ਦੀ ਗੱਲ ਆਖੀ ਗਈ। ਫਿਰ ਜਥੇਬੰਦੀਆਂ ਦੇ ਦਬਾਅ ਸਦਕਾ ਦੁਬਾਰਾ ਸਰਵੇ ਕਰਵਾਇਆ ਗਿਆ, ਜਿਸ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਪੂਰਾ ਪਹਿਰਾ ਦਿੱਤਾ। ਦੁਬਾਰਾ ਕਾਰਡ ਬਣਾਏ ਗਏ। ਅਧਿਕਾਰੀਆਂ 'ਤੇ ਲਗਾਤਾਰ ਦਬਾਅ ਪਾਉਣ ਨਾਲ ਕਾਰਡਾਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ। ਜਦੋਂ ਕੋਈ ਹੱਲ ਨਾ ਦਿਖ ਰਿਹਾ ਸੀ ਤਾਂ ਜਥੇਬੰਦੀਆਂ ਲੋਕ ਸੰਗਰਾਮ ਦੇ ਆਗੂ ਕੇਸ਼ੋਰਾਮ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਆਗੂ ਸੁਰਮੁਖ ਸੇਲਬਰਾਹ, ਮਜ਼ਦੂਰ ਆਗੂ ਜਸਪਾਲ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਲੋਕਾਂ ਦਾ ਵੱਡਾ ਇਕੱਠਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਵੱਡੀ ਗਿਣਤੀ ਵਿੱਚ ਟਰੱਕਾਂ ਟਰਾਲੀਆਂ ਰਾਹੀਂ ਲੋਕਾਂ ਨੂੰ ਲਿਜਾ ਕੇ ਧਰਨਾ ਦਿੱਤਾ ਗਿਆ ਤਾਂ ਅਧਿਕਾਰੀ ਮੰਗ ਪੱਤਰ ਲੈਣ ਲਈ ਆਏ, ਪਰ ਜਥੇਬੰਦੀ ਅਤੇ ਲੋਕਾਂ ਵੱਲੋਂ ਦਬਾਅ ਸਦਕਾ ਅਧਿਕਾਰੀ ਜਲਦ ਮੰਗ ਪੱਤਰ ਲੈਣ ਲਈ ਪੱਬਾਂ ਭਾਰ ਹੋਏ ਪਏ ਸਨ। ਉਸ ਉਪਰੰਤ ਡੀ.ਸੀ. ਬਠਿੰਡਾ ਨੂੰ ਮਿਲਾਇਆ ਗਿਆ। ਗੱਲਬਾਤ ਕੀਤੀ ਗਈ ਫਿਰ ਜ਼ਿਲ੍ਹਾ ਖੁਰਾਕ ਅਫਸਰ ਨੂੰ ਮਿਲਣ ਗਏ ਤਾਂ ਇਕੱਠ ਨੂੰ ਦੇਖ ਕੇ ਪਾਣੀ ਪਾਣੀ ਹੋ ਗਿਆ ਅਤੇ ਜਲਦ ਰਾਸ਼ਣ ਕਾਰਡਾਂ ਚਾਲੂ ਕਰਨ ਅਤੇ ਰਾਸ਼ਣ ਦੇਣ ਦਾ ਵਾਅਦਾ ਕੀਤਾ।
ਇਸ ਸਮੇਂ ਦੌਰਾਨ ਪਿੰਡ ਰਾਮਪੁਰਾ ਦੇ ਲੱਕੜ ਦੀ ਵਾਢੀ ਕਰਨ ਵਾਲੇ ਚਾਰ ਮਜ਼ਦੂਰਾਂ ਦੀ ਲੱਕੜ ਦੀ ਭਰੀ ਟਰਾਲੀ ਵਿੱਚ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ, ਜਿਸ ਵਿੱਚੋਂ ਇੱਕ ਮਜ਼ਦੂਰ ਅੰਗਰੇਜ਼ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇੱਕ ਬਲਦੇਵ ਸਿੰਘ ਸਖਤ ਜਖ਼ਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਮੌਤ ਹੋ ਗਈ। ਦੋ ਹੋਰ ਜਖ਼ਮੀ ਹੋ ਗਏ। ਇਹਨਾਂ ਦੇ ਇਲਾਜ ਲਈ ਅਤੇ ਮ੍ਰਿਤਕਾਂ ਦੀ ਸਹਾਇਤਾ ਲਈ ਜਥੇਬੰਦੀਆਂ ਨੇ ਪਿੰਡ ਦੇ ਸਹਿਯੋਗ ਨਾਲ ਇੱਕ ਲੱਖ ਪੱਚੀ ਹਜ਼ਾਰ ਰਾਸ਼ੀ ਇਕੱਠੀ ਕਰਕੇ ਉਹਨਾਂ ਵਿੱਚ ਵੰਡੀ। ਪਿੰਡ ਵਾਸੀ ਅਤੇ ਜਥੇਬੰਦੀਆਂ ਮ੍ਰਿਤਕ ਬਲਦੇਵ ਸਿੰਘ ਅਤੇ ਅੰਗਰੇਜ਼ ਸਿੰਘ ਲਈ ਵਿੱਤੀ ਸਹਾਇਤਾ ਲਈ ਐਸ.ਡੀ.ਐਮ. ਫੁਲ ਨੂੰ ਵੱਡਾ ਵਫਦ ਲੈ ਕੇ ਵਾਰ ਵਾਰ ਮਿਲ ਰਹੇ ਹਨ, ਉਹਨਾਂ ਨੂੰ ਵਿੱਤੀ ਸਹਾਇਤਾ ਦੁਆਉਣ ਲਈ ਯਤਨ ਕਰ ਰਹੇ ਹਨ।
ਰਾਮਪੁਰਾ ਪਿੰਡ ਵਿੱਚ ਸਵੱਛ ਭਾਰਤ ਸਕੀਮ ਤਹਿਤ ਲੈਟਰੀਨਾਂ ਲਈ ਜੋ ਰਾਸ਼ੀ ਆਈ ਸੀ, ਥੋੜ੍ਹੀ ਰਾਸ਼ੀ ਦੇ ਬਾਅਦ ਵਿੱਚ ਨਹੀਂ ਆਈ। ਇਸ ਦੇ ਵਿਰੋਧ ਵਿੱਚ ਭਾਰੀ ਇਕੱਠ ਕਰਕੇ ਐਸ.ਡੀ.ਐਮ. ਦਫਤਰ ਅੱਗੇ ਜਾ ਕੇ ਮੋਦੀ ਸਰਕਾਰ ਦੀ ਸਕੀਮ ਦਾ ਪਿੱਟ-ਸਿਆਪਾ ਕੀਤਾ। ਉਕਤ ਸਾਰੇ ਸੰਘਰਸ਼ ਦੌਰਾਨ ਪਿੰਡ ਦੇ ਲੋਕਾਂ ਦੀ ਇੱਕ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਜਥੇਬੰਦੀਆਂ ਦੇ ਪਿੰਡ ਦੇ ਆਗੂ ਬੀ.ਕੇ.ਯੂ. ਦੇ ਗੁਰਜੰਟ ਸਿੰਘ, ਸੁਖਮੰਦਰ ਸਿੰਘ ਮਹਿੰਦਰਪਾਲ ਕੌਰ ਸਿੰਘ ਅਤੇ ਲੋਕਾਂ ਵੱਲੋਂ ਹਰਦੇਵ ਸਿੰਘ, ਮੇਹਰ ਸਿੰਘ, ਹਰਨੇਕ ਸਿੰਘ ਸਾਬਕ ਸਰਪੰਚ, ਜਸਪਾਲ ਸਿੰਘ ਆਦਿ ਸਨ, ਲੋਕ ਸੰਗਰਾਮ ਮੰਚ ਦੇ ਆਗੂ ਸੂਬਾ ਕਮੇਟੀ ਮੈਂਬਰ ਲੋਕ ਰਾਜ ਮਹਿਰਾਜ ਇਲਾਕਾ ਆਗੂ ਕੇਸ਼ੋ ਰਾਮ, ਇਕਾਈ ਦੇ ਮਾਸਟਰ ਅਵਤਾਰ ਸਿੰਘ, ਮਾਸਟਰ ਕੌਰ ਸਿੰਘ ਧਰਮਪਾਲ, ਹਰਜਿੰਦਰ ਸਿੰਘ ਬੱਬੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਮੁਖ ਸਿੰਘ ਸੇਲਬਰਾਹ, ਸੁਖਵਿੰਦਰ ਕੌਰ, ਲੋਕ ਸੰਗਰਾਮ ਮੰਚ ਦੇ ਪੰਜਾਬ ਦੇ ਪ੍ਰਧਾਨ ਸ਼ਾਮਲ ਹੋਏ।
ਪਿੰਡ ਰਾਮਪੁਰਾ ਵਿਖੇ ਲਾਇਬਰੇਰੀ ਚਲਾਉਣ ਸਬੰਧੀ ਉਪਰਾਲਾ
ਪਿੰਡ ਰਾਮਪੁਰਾ ਵਿੱਚ ਰਵੀਦਾਸ ਪੱਤੀ ਵਿੱਚ ਇੱਕ ਲਾਇਬਰੇਰੀ ਦੀ ਬਿਲਡਿੰਗ ਪਹਿਲਾਂ ਹੀ ਮੌਜੂਦ ਸੀ, ਪਰ ਕਿਤਾਬਾਂ ਨਹੀਂ ਸਨ ਅਤੇ ਨਾ ਹੀ ਫਰਨੀਚਰ ਸੀ। ਲੋਕ ਸੰਗਰਾਮ ਮੰਚ ਅਤੇ ਬੀ.ਕੇ.ਯੂ. ਕ੍ਰਾਂਤੀਕਾਰੀ ਨੇ ਲੋਕਾਂ ਨੂੰ ਇਕੱਠੇ ਕਰਕੇ ਉਪਰਾਲਾ ਕੀਤਾ। ਲੋਕ ਸੰਗਰਾਮ ਮੰਚ ਦੀ ਸੂਬਾ ਆਗੂ ਸੁਖਵਿੰਦਰ ਕੌਰ ਅਤੇ ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਆਗੂ ਸੁਰਮੁਖ ਸਿੰਘ ਨੇ ਅਗਵਾਈ ਕੀਤੀ। ਪਿੰਡ ਦੀ ਲਾਇਰਬੇਰੀ ਲਈ ਸਭਜੀਤ ਕੌਰ ਨੇ ਸਭ ਤੋਂ ਪਹਿਲਾਂ 6100 ਰੁਪਏ ਦਾਨ ਕੀਤੇ। ਫਿਰ ਲੋਕਾਂ ਨੇ ਪੈਸੇ ਇਕੱਠੇ ਕੀਤੇ ਲੋੜੀਂਦਾ ਫਰਨੀਚਰ ਅਲਮਾਰੀ, ਕੁਰਸੀਆਂ, ਮੇਜ ਵੀ ਲਿਆਂਦੇ ਅਤੇ ਕੁੱਝ ਕਿਤਾਬਾਂ ਵੀ ਲੋਕਾਂ ਨੇ ਦਾਨ ਕੀਤੀਆਂ, ਜਿਵੇਂ ਪ੍ਰੋ ਜਸਵਿੰਦਰ ਸਿੰਘ ਸ਼ਰਮਾਂ ਨੇ 11 ਕਿਤਾਬਾਂ ਦਿੱਤੀਆਂ, ਲਾਇਬਰੇਰੀ ਵਿੱਚ ਅਖਬਾਰਾਂ ਦਾ ਪ੍ਰਬੰਧ ਦਾਨੀਆਂ ਵੱਲੋਂ ਕੀਤਾ ਗਿਆ। ਇੱਕ ਅਖਬਾਰ ਕੇਸ਼ੋ ਰਾਮ ਵੱਲੋਂ, ਇੱਕ ਅਖਬਾਰ ਮਾਸਟਰ ਸੂਬਾ ਸਿੰਘ ਵੱਲੋਂ, ਇੱਕ ਅਖਬਾਰ ਗੋਪੀ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਮਾਸਿਕ ਅਖਬਾਰ ਲਾਏ ਗਏ ਅਤੇ ਪਿੰਡ ਵਾਸੀਆਂ ਵੱਲੋਂ ਲਾਇਬਰੇਰੀ ਕਮੇਟੀ ਬਣਾਈ ਗਈ ਜਿਸਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਸਹਾਇਕ ਅਤੇ ਕੈਸ਼ੀਅਰ ਮਾਸਟਰ ਕੌਰ ਸਿੰਘ ਬਣਾਏ ਗਏ ਅਤੇ ਕੰਮ ਦੀ ਵੰਡ ਕੀਤੀ ਗਈ। ਆਉਂਦੇ ਦਿਨਾਂ ਵਿੱਚ ਗਰੀਬ ਵਰਗਾਂ ਦੇ ਵਿਦਿਆਰਥੀਆਂ ਲਈ ਕਿਤਾਬਾਂ ਦਾ ਮੁਫਤ ਪ੍ਰਬੰਧ ਕੀਤਾ ਜਾਵੇਗਾ।

No comments:
Post a Comment