ਦਿੱਲੀ 'ਚ ਬੁੱਧੀਜੀਵੀਆਂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਧਰਨਾ
ਇੱਕ ਪਾਸੇ ਦੇਸ਼ ਦੀ ਹਕੂਮਤ ਲੋਕਾਂ ਦੇ ਪੱਖ ਵਿੱਚ ਗੱਲ ਕਰਨ ਵਾਲੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਵਕੀਲਾਂ, ਡਾਕਟਰਾਂ ਅਤੇ ਜਮਹੂਰੀ ਹੱਕਾਂ ਦੇ ਝੰਡਾਬਰਦਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਡੱਕਣ ਰਾਹੀਂ ਇਹ ਭਰਮ ਪਾਲ ਰਹੀ ਹੈ ਕਿ ਸ਼ਾਇਦ ਅਜਿਹਾ ਕਰਨ ਨਾਲ ਲੋਕ ਇਹਨਾਂ ਦੇ ਜਬਰ ਨੂੰ ਦੇਖਦੇ ਹੋਏ ਹੱਕ-ਸੱਚ, ਨਿਆਂ-ਇਨਸਾਫ ਦੀ ਗੱਲ ਕਰਨ ਤੋਂ ਤੋਬਾ ਕਰ ਜਾਣਗੇ, ਪਰ ਦੂਜੇ ਪਾਸੇ ਦਿੱਲੀ ਦੀ ਪਾਰਲੀਮੈਂਟ ਸਟਰੀਟ ਦੇ ਵਿੱਚ 3 ਅਗਸਤ ਨੂੰ ਦੇਸ਼ ਭਰ ਤੋਂ ਆਏ ਬੁੱਧੀਜੀਵੀਆਂ, ਪੱਤਰਕਾਰਾਂ, ਪ੍ਰੋਫੈਸਰਾਂ, ਵਕੀਲਾਂ, ਸਾਬਕਾ ਜੱਜਾਂ, ਜਮਹੂਰੀ ਹੱਕਾਂ ਦੇ ਝੰਡਾਬਰਦਾਰਾਂ ਅਤੇ ਦਰਜ਼ਨਾਂ ਹੀ ਲੋਕ-ਜਥੇਬੰਦੀਆਂ ਦੇ ਕਾਰਕੁੰਨਾਂ ਨੇ ਆਪਣੀ ਰੋਹਲੀ ਅਤੇ ਗਰਜ਼ਵੀਂ ਬੁਲੰਦ ਆਵਾਜ਼ ਵਿੱਚ ਮੋਦੀ ਮਾਰਕਾ ਭਾਜਪਾ ਦੀ ਫਿਰਕੂ-ਫਾਸ਼ੀ ਹਕੂਮਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਿੰਨਾ ਮਰਜੀ ਤਾਣ ਲਾ ਲਵੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਆਪਣੀ ਗੱਲ ਕਹਿਣ ਤੋਂ ਨਹੀਂ ਰੋਕਿਆ ਜਾ ਸਕਦਾ। ਇੱਥੇ ਸ਼ਾਮਲ ਹੋਏ ਬੁਲਾਰਿਆਂ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਆਖਿਆ ਕਿ ਕੋਰੇਗਾਉਂ ਦੇ ਜਿਹਨਾਂ ਕੇਸਾਂ ਵਿੱਚ ਦੇਸ਼ ਦੇ ਵੱਖ ਵੱਖ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਖੁਦ ਅਰੁੰਧਤੀ ਨਾਲੋਂ ਸ਼ਾਇਦ ਹੀ ਕੁੱਝ ਵੱਧ ਲਿਖਿਆ ਜਾਂ ਬੋਲਿਆ ਹੋਵੇ, ਜੇਕਰ ਉਹਨਾਂ ਨੂੰ ਫੜ ਕੇ ਬੰਦ ਕੀਤਾ ਜਾ ਰਿਹਾ ਹੈ ਤਾਂ ਕੱਲ੍ਹ ਨੂੰ ਅਰੁੰਧਤੀ ਸਮੇਤ ਕਿਸੇ ਨੂੰ ਵੀ ਫੜ ਕੇ ਜੇਲ੍ਹ ਦੀ ਸਲਾਖਾਂ ਵਿੱਚ ਪਿੱਛੇ ਡੱਕਿਆ ਜਾ ਸਕਦਾ ਹੈ। ਜੇਕਰ ਲੋਕ ਅੱਗੇ ਆ ਕੇ ਅਜਿਹਾ ਕਰਨ ਤੋਂ ਰੋਕ ਲੈਣਗੇ ਤਾਂ ਰੋਕਥਾਮ ਹੋ ਸਕਦੀ ਹੈ ਨਹੀਂ ਤਾਂ ਇਹ ਫਿਰਕੂ-ਫਾਸ਼ੀ ਟੋਲੇ ਲੋਕਾਂ ਦਾ ਘਾਣ ਕਰਨ ਲਈ ਪੂਰਾ ਤਾਣ ਲਾਉਣਗੇ। ਮਹਾਂਰਾਸ਼ਟਰ ਤੋਂ ਸਾਬਕਾ ਜੱਜ ਪਾਟਿਲ ਨੇ ਆਖਿਆ ਕਿ ਮੋਦੀ ਹਕੂਮਤ ਤਾਂ ਦੇਸ਼ ਦੇ ਸੰਵਿਧਾਨ ਨੂੰ ਹੀ ਬਦਲਣ ਦੇ ਰਾਹ ਪਈ ਹੋਈ ਹੈ, ਇਹ ਆਪਣੇ ਖਿਲਾਫ ਕਿਸੇ ਵੀ ਆਵਾਜ਼ ਨੂੰ ਸੁਣਨਾ ਤੱਕ ਨਹੀਂ ਚਾਹੁੰਦੀ। ਇਹਨਾਂ ਨੇ ਹਾਲਤ ਇਹ ਬਣਾ ਰੱਖੀ ਹੈ ਕਿ ਜਾਂ ਤਾਂ ਆਪਾਂ ਘਰਾਂ ਵਿੱਚ ਸੜੀਏ ਜਾਂ ਫੇਰ ਮੈਦਾਨ ਵਿੱਚ ਆ ਕੇ ਲੜੀਏ। ਘਰਾਂ ਵਿੱਚ ਸੜਨ ਨਾਲੋਂ ਮੈਦਾਨ ਵਿੱਚ ਆ ਕੇ ਲੜਨਾ ਕਿਤੇ ਬੇਹਤਰ ਹੈ। ਬੇਸ਼ੱਕ ਪਹਿਲਾਂ ਹਕੂਮਤ ਨੇ ਪ੍ਰੋ. ਸਾਈਬਾਬਾ ਅਤੇ ਕੋਬਾਦ ਗਾਂਧੀ ਵਰਗਿਆਂ ਨੂੰ ਬਿਨਾ ਦੋਸ਼ਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਹੋਰਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧਮਕਾਉਣਾ ਚਾਹੁੰਦੀ ਹੈ ਪਰ ਦਿੱਲੀ 'ਚ ਪਾਰਲੀਮੈਂਟ ਦੇ ਸਾਹਮਣੇ ਸੈਂਕੜੇ ਲੋਕਾਂ ਨੇ ਮੋਦੀ ਦੀ ਹਕੂਮਤ ਨੂੰ ਲਲਕਾਰਿਆ ਹੈ ਕਿ ਜੇਕਰ ਫੜਨਾ ਹੀ ਹੈ ਤਾਂ ਉਹਨਾਂ ਨੂੰ ਫੜਿਆ ਜਾਵੇ ਕਿਉਂਕਿ ਜਿਹਨਾਂ ਕੇਸਾਂ ਵਿੱਚ ਪਹਿਲਾਂ ਹੋਰਨਾਂ ਨੂੰ ਫਸਾਇਆ ਗਿਆ ਹੈ, ਉਹੋ ਜਿਹਾ ਕੁੱਝ ਤਾਂ ਅਸੀਂ ਸਾਰੇ ਹੀ ਆਖਦੇ ਹਾਂ। ਸ਼ਰੇਆਮ ਆਖਦੇ ਹਾਂ।
ਗੜ੍ਹਚਿਰੋਲੀ ਖੇਤਰ ਵਿੱਚੋਂ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਆਪਣੇ ਗਲਾਂ ਵਿੱਚ ਉੱਥੇ ਝੂਠੇ ਮੁਕਾਬਲੇ ਵਿੱਚ ਮਾਰੇ ਗਏ 42 ਸਾਥੀਆਂ ਦੀਆਂ ਤਸਵੀਰਾਂ ਅਤੇ ਹੱਥਾਂ ਵਿੱਚ ਤਖਤੀਆਂ ਲੈ ਕੇ ਉਹਨਾਂ ਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਸਨ। ਵੱਖ ਵੱਖ ਥਾਵਾਂ ਤੋਂ ਇਨਕਲਾਬੀ ਪ੍ਰਚਾਰ ਸਮੱਗਰੀ ਲੈ ਕੇ ਸਟਾਲਾਂ ਵਾਲੇ ਵੀ ਪਹੁੰਚ ਹੋਏ ਸਨ।
''ਜਨ ਅਧਿਕਾਰ ਕਾਰਜਕਰਤਾਓਂ ਪਰ ਰਾਜਕੀਆ ਦਮਨ ਦੇ ਵਿਰੁੱਧ ਅਭਿਆਨ'' ਨਾਂ ਦੇ ਤਹਿਤ ਕੇਰਲਾ, ਕਲਕੱਤਾ, ਤੁਤੀਕੋਰਨ, ਦਿੱਲੀ, ਮੁੰਬਈ, ਰਾਂਚੀ ਅਤੇ ਪੰਜਾਬ ਸਮੇਤ ਵੱਖ ਵੱਖ ਹਿੱਸਿਆਂ ਤੋਂ ਇਕੱਠੀਆਂ ਹੋਈਆਂ ਜਥੇਬੰਦੀਆਂ ਅਤੇ ਸਖਸ਼ੀਅਤਾਂ ਵੱਲੋਂ ਮਤੇ ਪਾਸ ਕਰਕੇ ਆਵਾਜ਼ ਉਠਾਈ ਗਈ ਕਿ—
-ਸੁਰਿੰਦਰ ਗਾਡਲਿੰਗ, ਸੋਮਾ ਸੇਨ, ਸੁਧੀਰ ਧਾਵਲੇ, ਰੋਨਾ ਵਿਲਸਨ ਤੇ ਮਹੇਸ਼ ਰਾਵਤ ਨੂੰ ਤੁਰੰਤ ਤੇ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।
-ਭੀਮਾ-ਕੋਰੇਗਾਉਂ ਸੌਰਵ ਦਿਨ ਪ੍ਰੇਰਨਾ ਅਭਿਆਨ ਦੀ ਹਿੰਸਾ ਦੇ ਦੋਸ਼ੀ 'ਸੰਭਾਜੀ ਭਿੜੇ' ਅਤੇ ਮਿਲਿੰਦ ਏਕਬੋਟੇ' ਨੂੰ ਤੁਰੰਤ ਗ੍ਰਿਫਤਾਰ ਕਰੋ।
-ਚੰਦਰ ਸ਼ੇਖਰ ਆਜ਼ਾਦ ਉਰਫ ਰਾਵਣ ਅਤੇ ਭੀਮ ਆਰਮੀ ਦੇ ਬਾਕੀ ਸਾਰੇ ਕਾਰਕੁੰਨਾਂ ਨੂੰ ਤੁਰੰਤ ਅਤੇ ਬਿਨਾ ਸ਼ਰਤ ਰਿਹਾ ਕਰੋ।
-ਅਲਿਕ ਚੱਕਰਵਰਤੀ, ਕੁਸ਼ਲ ਦੇਵਨਾਥ, ਸ਼ਰਮਿੰਟਾ ਚੌਧਰੀ, ਰਾਤੁਲ ਬੈਨਰਜੀ, ਪਰਦੀਪ ਠਾਕੁਰ ਅਤੇ ਬਾਂਗਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਤੁਰੰਤ ਰਿਹਾਅ ਕਰੋ।
-ਹੈਦਰਾਬਾਦ ਯੂਨੀਵਰਸਿਟੀ ਦੇ ਵੀ.ਸੀ. ਅੱਪਾਰਾਓ ਦੀ 'ਹੱਤਿਆ ਦੀ ਸਾਜਿਸ਼' ਕਰਨ ਦੇ ਝੂਠੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਪ੍ਰਿਥਵੀ ਰਾਜ ਤੇ ਚੰਦਨ ਮਿਸ਼ਰਾ ਨੂੰ ਤੁਰੰਤ ਰਿਹਾਅ ਕਰੋ।
-2 ਅਪ੍ਰੈਲ 2018 ਦੇ ਭਾਰਤ ਬੰਦ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਮੈਂਬਰਾਂ ਨੂੰ ਰਿਹਾਅ ਕਰੋ ਅਤੇ ਦੋਸ਼ੀ ਪੁਲਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੋ।
-ਤੁਤੀਕੋਰਨ ਦੇ ਸਾਰੇ ਵਾਸੀਆਂ ਨੂੰ ਤੁਰੰਤ ਰਿਹਾਅ ਕਰੋ ਅਤੇ ਤੁਤੀਕੋਰਨ ਦੇ 13 ਲੋਕਾਂ ਦੀ ਹੱਤਿਆ ਦੇ ਜੁਰਮ ਵਿੱਚ ਤਾਮਿਲਨਾਡੂ ਪੁਲਸ 'ਤੇ ਕਾਰਵਾਈ ਕੀਤੀ ਜਾਵੇ।
-ਪ੍ਰੋ. ਸਾਈਬਾਬਾ, ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ, ਵਿਜੇ ਟਿਰਕੀ ਤੇ ਪਾਂਡੂ ਨਰੋਟੇ ਨੂੰ ਤੁਰੰਤ ਤੇ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।
-ਤਜ਼ਵੀਜਤ ਚੇਨੱਈ ਸਲੇਮ ਐਕਸਪ੍ਰੈਸ ਵੇ ਦਾ ਵਿਰੋਧ ਕਰਨ ਵਾਲੇ ਸਾਰੇ ਵਿਖਾਵਾਕਾਰੀਆਂ ਨੂੰ ਰਿਹਾਅ ਕਰੋ।
-ਤਿਲੰਗਾਨਾ ਵਿੱਚ ਪੋਡੂ ਜ਼ਮੀਨ ਦੇ ਲਈ ਸੰਘਰਸ਼ਸ਼ੀਲ ਕਾਮਰੇਡ ਮਧੂ, ਅਤੇ ਬਾਕੀ ਸਾਰੇ ਆਦਿਵਾਸੀਆਂ ਅਤੇ ਕਾਰਕੁੰਨਾਂ ਨੂੰ ਰਿਹਾ ਕੀਤਾ ਜਾਵੇ।
-ਭੀਮਾ-ਕੋਰੇਗਾਉਂ ਕੇਸ 2018 ਵਿੱਚ ਫਸਾਏ ਗਏ ਰਿਲਾਇੰਸ ਕੇਬਲ ਵਰਕਰਜ਼ ਯੂਨੀਅਨ ਦੇ 8 ਯੂਨੀਅਨ ਕਾਰਕੁੰਨਾਂ ਨੂੰ ਰਿਹਾਅ ਕਰੋ।
-ਮਜ਼ਦੂਰ ਸੰਗਠਨ ਸਮਿਤੀ (ਐਮ.ਐਸ.ਐਸ.) ਦੇ ਆਗੂ ਬੱਚਾ ਸਿੰਘ ਨੂੰ ਤੁਰੰਤ ਰਿਹਾਅ ਕਰੋ ਅਤੇ ਮਜ਼ਦੂਰ ਸੰਗਠਨ ਸਮਿਤੀ ਐਮ.ਐਸ.ਐਸ. ਝਾਰਖੰਡ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਝਾਰਖੰਡ 'ਤੇ ਲਾਈ ਪਾਬੰਦੀ ਨੂੰ ਤੁਰੰਤ ਖਤਮ ਕੀਤਾ ਜਾਵੇ।
-ਬੁੱਧੀਜੀਵੀਆਂ ਦੀ ਹੱਤਿਆ ਦੀ ਸਾਜਿਸ਼ ਰਚਣ ਵਾਲੇ ਹਿੰਦੂਤਵੀ ਕਾਰਕੁੰਨਾਂ (ਠੇਕੇਦਾਰਾਂ) ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

No comments:
Post a Comment