ਬੀ.ਜੇ.ਪੀ. ਮੁਹੰਮਦ ਅਖਲਾਕ ਦੇ ਕਾਤਲਾਂ ਦੀ ਨੰਗੀ-ਚਿੱਟੀ ਮੱਦਦ 'ਚ ਨਿੱਤਰੀ
ਦਾਦਰੀ ਦੇ ਬਿਸਹੇੜਾ ਪਿੰਡ ਵਿੱਚ ਮੁਹੰਮਦ ਅਖਲਾਕ ਨੂੰ ਹਿੰਦੂ ਫਿਰਕੂ ਜਨੂੰਨੀਆਂ ਵੱਲੋਂ ਇਸ ਕਰਕੇ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਤੇ ਉਸਦੀ ਬੁੱਢੀ ਮਾਂ ਅਤੇ ਪੁੱਤਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਉਸ ਵੱਲੋਂ ਆਪਣੇ ਘਰ ਵਿੱਚ ਗਊ ਦਾ ਮਾਸ ਰੱਖਿਆ ਹੋਣ ਦਾ ਸ਼ੱਕ ਸੀ। ਹਿੰਦੂ ਫਿਰਕੂ ਜਨੂੰਨੀ ਤਾਕਤਾਂ ਵੱਲੋਂ ਰਚਾਏ ਇਸ ਵਹਿਸ਼ੀ ਹੱਤਿਆ ਕਾਂਡ ਵੱਲੋਂ ਮੁਲਕ ਭਰ ਦੇ ਲੋਕਾਂ ਵਿੱਚ ਇਹਨਾਂ ਤਾਕਤਾਂ ਵੱਲੋਂ ਇਹਨਾਂ ਦੀ ਪਿਛਾਖੜੀ ਹਿੰਦੂਤਵੀ ਵਿਚਾਰਧਾਰਾ ਨੂੰ ਰਾਸ ਨਾ ਬਹਿੰਦੇ ਜਾਂ ਇਹਨਾਂ ਦਾ ਵਿਰੋਧ ਕਰਦੇ ਬੁੱਧੀਜੀਵੀਆਂ, ਲੇਖਕਾਂ ਅਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ 'ਤੇ ਵਿੱਢੀਆਂ ਹਮਲੇ ਅਤੇ ਕਤਲ ਦੀਆਂ ਕਾਰਵਾਈਆਂ ਖਿਲਾਫ ਔਖ ਅਤੇ ਗੁੱਸੇ 'ਤੇ ਤੇਲ ਪਾਉਣ ਦਾ ਕੰਮ ਕੀਤਾ ਗਿਆ। ਇਸ ਕਰਕੇ ਮੁਲਕ ਭਰ ਦੇ ਜਾਗਦੀ ਜ਼ਮੀਰ ਵਾਲੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਵੱਲੋਂ ਆਪਣੇ ਸਰਕਾਰੀ ਇਨਾਮਾਂ-ਕਿਨਾਮਾਂ ਨੂੰ ਲੱਤ ਮਾਰਦਿਆਂ, ਇਹਨਾਂ ਫਾਸ਼ੀ ਤਾਕਤਾਂ ਖਿਲਾਫ ਰੋਸ ਦੀ ਇੱਕ ਮਿਸਾਲੀ ਲਹਿਰ ਛੇੜਨ ਦਾ ਰੋਲ ਨਿਭਾਇਆ ਗਿਆ। ਇਸ ਤੋਂ ਇਲਾਵਾ, ਮੁਲਕ ਦੀਆਂ ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਤਾਕਤਾਂ ਵੱਲੋਂ ਵੀ ਇਸ ਖਿਲਾਫ ਆਵਾਜ਼ ਉਠਾਈ ਗਈ।
ਮੁਲਕ ਭਰ ਅੰਦਰ ਉੱਠੀ ਰੋਸ ਅਤੇ ਰੋਹ ਦੀ ਜਬਰਦਸਤ ਲਹਿਰ ਕਰਕੇ ਯੂ.ਪੀ. ਪੁਲਸ ਨੂੰ ਫਿਰਕੂ ਕਾਤਲੀ ਟੋਲੇ 'ਚੋਂ ਗਿਆਰਾਂ ਜਣਿਆਂ ਖਿਲਾਫ ਧਾਰਾ 302 ਤਹਿਤ ਕਤਲ ਅਤੇ ਧਾਰਾ 307 ਤਹਿਤ ਇਰਾਦਾ ਕਤਲ ਦੇ ਕੇਸ ਦਰਜ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਐਡੀ ਮੁਲਕ ਵਿਆਪੀ ਰੋਸ ਲਹਿਰ ਅਤੇ ਮੀਡੀਆ ਚਰਚਾ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਦੀ ਸੋਚੀ-ਸਮਝੀ ਚੁੱਪ ਦਾ ਸਾਫ ਮਤਲਬ ਫਿਰਕੂ ਫਾਸ਼ੀ ਤਾਕਤਾਂ ਦੀਆਂ ਅਜਿਹੀਆਂ ਕਾਤਲੀ ਕਾਰਵਾਈਆਂ ਨੂੰ ਹੱਲਾਸ਼ੇਰੀ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ । ਐਨੀ ਤੋਏ ਤੋਏ ਹੋਣ ਤੋਂ ਬਾਅਦ ਘਟਨਾ ਵਾਪਰਨ ਦੇ ਇੱਕ ਹਫਤੇ ਤੋਂ ਬਾਅਦ ਬਿਹਾਰ ਅੰਦਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਉਸ ਵੱਲੋਂ ਦੋਵਾਂ ਫਿਰਕਿਆਂ— ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਨ ਦੀ ਬਜਾਇ, ਵਿਕਾਸ ਦੀ ਚੋਣ ਕਰਨ ਦੀ ਆਮ ਗੱਲ ਕੀਤੀ ਗਈ। ਇਸ ਤਰ੍ਹਾਂ ਮੋਦੀ ਵੱਲੋਂ ਇਹਨਾਂ ਧੱਕੇ-ਧੋੜਿਆਂ ਅਤੇ ਹਿੰਸਾ ਦਾ ਸ਼ਿਕਾਰ ਮੁਸਲਿਮ ਘੱਟ ਗਿਣਤੀ ਨੂੰ ਹਿੰਦੂ ਬਹੁਗਿਣਤੀ ਨਾਲ ਪੰਗੇ ਲੈਣ ਅਤੇ ਲੜਾਈ ਮੁੱਲ ਲੈਣ ਦਾ ਦੋਸ਼ੀ ਠਹਿਰਾਉਂਦਿਆਂ, ਦਾਦਰੀ ਕਾਂਡ ਦੇ ਜੁੰਮੇਵਾਰ ਹਿੰਦੂ ਜਨੂੰਨੀ ਮੁਜਰਮਾਂ ਨੂੰ ਟੇਢੇ ਢੰਗ ਨਾਲ ਬਰੀ ਕਰਾਰ ਦੇ ਦਿੱਤਾ ਗਿਆ।
ਮੋਦੀ ਮੰਤਰੀ ਮੰਡਲ ਦੇ ਸਭਿਆਚਾਰਕ ਮਹਿਕਮੇ ਦੇ ਮੰਤਰੀ ਮਹੇਸ਼ ਸ਼ਰਮਾ ਅਤੇ ਖੇਤੀਬਾੜੀ ਮਹਿਕਮੇ ਦੇ ਰਾਜ ਮੰਤਰੀ ਸੰਜੇ ਬਲਿਆਣ ਵੱਲੋਂ ਹਿੰਦੂ ਜਨੂੰਨੀਆਂ ਵੱਲੋਂ ਮੁਹੰਮਦ ਅਖਲਾਕ ਦੀ ਹੱਤਿਆ ਨੂੰ ਵਾਜਬ ਠਹਿਰਾਉਂਦੇ ਬਿਆਨ ਦਾਗ਼ੇ ਗਏ। ਮਹੇਸ਼ ਸ਼ਰਮਾ ਵੱਲੋਂ ਇਸ ਘਟਨਾ ਬਾਰੇ ਕਿਹਾ ਗਿਆ ਕਿ ''ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਦੇ ਵੀ ਗਊ ਹੱਤਿਆ ਦੀ ਗੱਲ ਉਡਦੀ ਹੈ ਤਾਂ ਪੱਤਰਕਾਰ ਤੇ ਲੋਕ (ਉਸ ਥਾਂ) ਵੱਲ ਦੌੜਦੇ ਹਨ। ਗਊ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ (ਉਸ ਥਾਂ) ਵੱਲ ਦੌੜਦੇ ਹਨ। ਇਹ ਕਤਲ (ਗਊ ਹੱਤਿਆ) ਦੀ ਉਸ ਘਟਨਾ ਦੇ ਪ੍ਰਤੀਕਰਮ ਵਜੋਂ ਹੋਇਆ ਹੈ। ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਸ ਘਰ ਵਿੱਚ 17 ਵਰ੍ਹਿਆਂ ਦੀ ਧੀ ਸੀ, ਉਸ ਨੂੰ ਕਿਸੇ ਨੇ ਛੂਹਿਆ ਤੱਕ ਨਹੀਂ।'' ਇਉਂ, ਮੰਤਰੀ ਵੱਲੋਂ ਇਸ ਕਤਲ ਨੂੰ ਗਊ ਹੱਤਿਆ ਦੇ ਪ੍ਰਤੀਕਰਮ ਵਜੋਂ ਵਾਪਰੀ ਇੱਕ ਵਾਰਦਾਤ ਕਰਾਰ ਦਿੰਦਿਆਂ ਅਤੇ ਇਸਦੀ ਵਾਜਬੀਅਤ ਦਿੰਦਿਆਂ, ਫਿਰਕੂ ਜਨੂੰਨੀ ਕਾਤਲੀ ਟੋਲੇ ਦੇ ਨੈਤਿਕ ਜਬਤ ਅਤੇ ਖਰੀ ਇਨਸਾਫਪਸੰਦਗੀ ਦੀ ਇਹ ਕਹਿੰਦਿਆਂ ਪ੍ਰਸ਼ੰਸਾ ਵੀ ਕੀਤੀ ਗਈ ਹੈ ਕਿ ਉਸ ਟੋਲੇ ਨੇ 17 ਸਾਲਾਂ ਦੀ ਲੜਕੀ ਨੂੰ ਹੱਥ ਤੱਕ ਨਹੀਂ ਲਾਇਆ।
ਇਸੇ ਤਰ੍ਹਾਂ, ਬੀ.ਜੇ.ਪੀ. ਦੇ ਹਲਕਾ ਸਰਦਾਨਾ ਤੋਂ ਚੁਣੇ ਐਮ.ਐਲ.ਏ. ਸੰਗੀਤ ਸੋਮ ਵੱਲੋਂ ਇਲਾਕੇ ਵਿੱਚ ਕਿਸੇ ਬਾਹਰੀ ਵਿਅਕਤੀ ਦੇ ਦਾਖਲੇ 'ਤੇ ਲਾਈ ਪਾਬੰਦੀ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ, ਪਿੰਡ ਦਾ ਦੌਰਾ ਕੀਤਾ ਗਿਆ। ਇਹ ਉਹ ਵਿਅਕਤੀ ਹੈ, ਜਿਸ ਵੱਲੋਂ ਪਿਛਲੇ ਵਰ੍ਹੇ ਮੁਜੱਫਰਪੁਰ ਵਿੱਚ ਹਿੰਦੂ-ਜਾਟ ਸਮੂਹ ਵਿੱਚ ਝੂਠੀਆਂ ਅਫਵਾਹਾਂ ਨੂੰ ਆਧਾਰ ਬਣਾਉਂਦਿਆਂ, ਮੁਸਲਮਾਨਾਂ ਖਿਲਾਫ ਫਿਰਕੂ ਜ਼ਹਿਰ ਦਾ ਛੱਟਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਮੁਸਲਿਮ ਭਾਈਚਾਰੇ ਦੀ ਮਾਰਧਾੜ ਕਰਨ ਅਤੇ ਕਤਲੇਆਮ ਮਚਾਉਣ ਲਈ ਉਕਸਾਇਆ ਗਿਆ। ਉਹ ਮੁਜੱਫਰਪੁਰ ਵਿੱਚ ਫਿਰਕੂ ਘਟਨਾਕਰਮ ਨੂੰ ਭੜਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਵੱਲੋਂ ਹੁਣ ਫਿਰ ਪਿੰਡ ਦੇ ਮੰਦਰ ਵਿੱਚ ਇਕੱਠੀ ਕੀਤੀ ਹਿੰਦੂ ਜਨਤਾ ਮੂਹਰੇ ਫਿਰਕੂ ਜਨੂੰਨ ਦੀ ਅੱਗ ਉਗਲਦਿਆਂ ਕਿਹਾ ਗਿਆ ਕਿ ''ਗਊ ਹੱਤਿਆ ਤੋਂ ਬਾਅਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਐਨ ਇੱਕਪਾਸੜ ਕਾਰਵਾਈ ਕਰਦਿਆਂ, ਮਾਸੂਮਾਂ ਨੂੰ ਫਸਾਇਆ ਜਾ ਰਿਹਾ ਹੈ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ।'' (''ਦਾ ਹਿੰਦੂ'', ਅਕਤੂਬਰ 5, 2015) ਉਸਦਾ ਮਤਲਬ ਸੀ ਕਿ ਜਦੋਂ ਹਕੂਮਤ ਵੱਲੋਂ ਗਊ ਹੱਤਿਆ ਦੇ ਦੋਸ਼ੀ ਮੁਹੰਮਦ ਅਖਲਾਕ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਲੋਕਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਯਾਨੀ ਮੁਹੰਮਦ ਇਖਲਾਕ ਨੂੰ ਕਤਲ ਕਰਨ ਵਾਲੇ ਵਿਅਕਤੀ ਮਾਸੂਮ ਹਨ। ਹਕੂਮਤ ਉਹਨਾਂ 'ਤੇ ਮੁਕੱਦਮੇ ਦਰਜ਼ ਕਰਕੇ ਬਿਲਕੁਲ ਇੱਕਪਾਸੜ ਕਾਰਵਾਈ ਕਰ ਰਹੀ ਹੈ ਅਤੇ ਗਊ ਹੱਤਿਆ ਦੇ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ।
ਇਸ ਤੋਂ ਬਾਅਦ, ਹਿੰਦੂ ਰਕਸ਼ਾ ਦਲ ਦਾ ਪ੍ਰਧਾਨ ਭੂਪਿੰਦਰ ਤੋਮਰ ਇਸ ਪਿੰਡ ਵਿੱਚ ਜਾ ਪਧਾਰਿਆ। ਉਸ ਵੱਲੋਂ ਪਿੰਡ ਦੇ ਲੋਕਾਂ ਦੀ ਪੰਚਾਇਤ (ਇਕੱਤਰਤਾ) ਸੱਦੀ ਗਈ ਅਤੇ ਉੱਥੇ ਮੰਗ ਕੀਤੀ ਗਈ ਕਿ ਹਿੰਦੂ ਫਿਰਕੂ ਟੋਲੇ ਦੇ ਕਾਤਲੀ ਹਮਲੇ ਦਾ ਸ਼ਿਕਾਰ ਮੁਹੰਮਦ ਅਖਲਾਕ ਦੇ ਪਰਿਵਾਰ ਵਿਰੁੱਧ ਗਊਆਂ ਦੀ ਹੱਤਿਆ ਕਰਨ ਦਾ ਮੁਕੱਦਮਾ ਦਰਜ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ ਦੀ ਪੱਛਮੀ ਉੱਤਰ ਪ੍ਰਦੇਸ਼ ਇਕਾਈ ਦੇ ਉੱਪ-ਪ੍ਰਧਾਨ ਸ੍ਰੀਚੰਦ ਸ਼ਰਮਾ ਵੱਲੋਂ ਮੁਹੰਮਦ ਅਖਲਾਕ 'ਤੇ ਕੀਤੇ ਫਿਰਕੂ ਫਾਸ਼ੀ ਹਮਲੇ ਦੀ ਵਾਜਬੀਅਤ ਦਿੰਦਿਆਂ ਇੰਡੀਅਨ ਐਕਸਪ੍ਰੈਸ ਨੂੰ ਆਖਿਆ ਗਿਆ ਕਿ ''ਹਿੰਦੂ ਲੋਕ ਗਊ ਦੀ ਪੂਜਾ ਕਦੇ ਹਨ। ਗਊ ਹੱਤਿਆ ਹੁੰਦੀ ਦੇਖਦਿਆਂ, ਕਿਹੜਾ ਖੂਨ ਉਬਾਲਾ ਨਹੀਂ ਖਾਵੇਗਾ'' ਸਾਬਕਾ ਵਿਧਾਨ ਸਭਾ ਮੈਂਬਰ ਨਵਾਬ ਸਿੰਘ ਨਾਗਰ ਕਹਿੰਦਾ ਹੈ ਕਿ ''ਜੇ ਉਹਨਾਂ ਵੱਲੋਂ ਗਊ ਮਾਸ ਦਾ ਸੇਵਨ ਕੀਤਾ ਗਿਆ ਹੈ ਤਾਂ ਉਹ ਵੀ ਇਸ ਲਈ ਜਿੰਮੇਵਾਰ ਹਨ। ਇਹ ਠਾਕੁਰਾਂ ਦਾ ਪਿੰਡ ਹੈ। ਉਹ ਆਪਣਾ ਪ੍ਰਤੀਕਰਮ ਬਹੁਤ ਹੀ ਜਬਰਦਸਤ ਢੰਗ ਨਾਲ ਦਿਖਾਉਂਦੇ ਹਨ। ਜੇ ਉਹਨਾਂ ਵੱਲੋਂ ਅਜਿਹਾ ਕੀਤਾ ਗਿਆ ਹੈ (ਗਊ ਹੱਤਿਆ ਕੀਤੀ ਗਈ ਹੈ- ਲੇਖਕ) ਤਾਂ ਉਹਨਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਸੀ ਕਿ ਇਸ 'ਤੇ ਕਿਹੋ ਜਿਹਾ ਪ੍ਰਤੀਕਰਮ ਹੋਵੇਗਾ।'' (ਇੰਡੀਅਨ ਐਕਸਪ੍ਰੈਸ, ਪਹਿਲੀ ਅਕਤੂਬਰ) ਦੀ ਇੱਕ ਖਬਰ ਮੁਤਾਬਿਕ ਇਸ ਇਲਾਕੇ ਦੇ ਪਿੰਡ ਵੀਰਪੁਰ ਦੇ ਇੱਕ ਹਿੰਦੂ ਜਨੂੰਨੀ ਵਿਅਕਤੀ ਗੋਬਿੰਦ ਚੌਧਰੀ ਵੱਲੋਂ ਸਮਾਧਾਨ ਸੈਨਾ ਨਾਂ ਦੀ ਹਿੰਦੂ ਫਿਰਕੂ ਜਥੇਬੰਦੀ ਬਣਾਈ ਹੋਈ ਸੀ, ਜਿਸ ਵੱਲੋਂ 10 ਕਿਲੋਮੀਟਰ ਦੇ ਘੇਰੇ ਵਿਚਲੇ ਇਲਾਕੇ ਦੀ ਹਿੰਦੂ ਜਨਤਾ ਅੰਦਰ ਗਊ ਹੱਤਿਆ, ਮਸਜ਼ਿਦਾਂ ਵਿੱਚ ਵੱਜਦੇ ਲਾਊਡ ਸਪੀਕਰਾਂ ਅਤੇ ਹਿੰਦੂ ਵਸੋਂ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਦੇ ਮਸਲਿਆਂ ਨੂੰ ਲੈ ਕੇ ਮੁਸਲਿਮ ਭਾਈਚਾਰੇ ਖਿਲਾਫ ਫਿਰਕੂ ਨਫਰਤ ਅਤੇ ਜਨੂੰਨ ਨੂੰ ਹਵਾ ਦੇਣ ਲਈ ਸਰਗਰਮੀਆਂ ਚਲਾਈਆਂ ਜਾ ਰਹੀਆਂ ਸਨ
ਇਉਂ ਭਾਰਤੀ ਜਨਤਾ ਪਾਰਟੀ ਦੇ ਸਭਨਾਂ ਚੌਧਰੀਆਂ ਵੱਲੋਂ ਮੁਹੰਮਦ ਅਖਲਾਕ ਦੇ ਕਤਲ ਨੂੰ ਗਊ ਹੱਤਿਆ ਖਿਲਾਫ ਹਿੰਦੂ ਜਨਤਾ ਦਾ ਪ੍ਰਤੀਕਰਮ ਦੱਸਦਿਆਂ, ਵਾਜਬ ਠਹਿਰਾਇਆ ਜਾ ਰਿਹਾ ਹੈ ਅਤੇ ਕਾਤਲੀ ਹਿੰਦੂ ਜਨੂੰਨੀ ਟੋਲੇ ਖਿਲਾਫ ਕਤਲ ਦੇ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਕਾਤਲੀ ਹਿੰਦੂ ਜਨੂੰਨੀ ਟੋਲੇ 'ਤੇ ਕਤਲ ਦੇ ਮੁਕੱਦਮੇ ਦਰਜ਼ ਕਰਨ ਨੂੰ ''ਮੁਸਲਿਮ ਘੱਟਗਿਣਤੀ ਨੂੰ ਰਿਝਾਉਣ'' ਵਾਲੀ ਇੱਕਪਾਸੜ ਕਾਰਵਾਈ ਕਿਹਾ ਜਾ ਰਿਹਾ ਹੈ। ਉਹਨਾਂ ਮੁਤਾਬਿਕ ਅਸਲੀ ਮੁਜਰਮ ਤਾਂ ਮੁਸਲਮਾਨ ਹਨ, ਜੋ ਗਊ ਮਾਸ ਖਾਂਦੇ ਹਨ, ਗਊ ਹੱਤਿਆ ਕਰਦੇ ਹਨ। ਹਿੰਦੂ ਤਾਂ ਮਹਿਜ਼ ਇਸ ਗਊ ਹੱਤਿਆ ਖਿਲਾਫ ਪ੍ਰਤੀਕਰਮ ਕਰਦੇ ਹਨ, ਜੋ ਹੱਕੀ ਹੈ, ਦਰੁਸਤ ਹੈ। ਜੇ ਇਸ ਪ੍ਰਤੀਕਰਮ ਦੇ ਸਿੱਟੇ ਵਜੋਂ ਕੋਈ ਮੁਸਲਮਾਨ ਮਾਰਿਆ ਜਾਂਦਾ ਹੈ ਤਾਂ ''ਹੱਕੀ'' ਪ੍ਰਤੀਕਰਮ ਕਰਨ ਵਾਲਿਆਂ ਦਾ ਕੀ ਕਸੂਰ ਹੈ?
ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਕ ਸਰਪ੍ਰਸਤ ਰਾਸ਼ਟਰੀ ਸਵੇਮ ਸੇਵਕ ਸੰਘ ਦੇ ਪਰਚੇ ''ਪੰਚਜਨ'' ਵੱਲੋਂ ਦਾਦਰੀ ਕਾਂਡ ਨੂੰ ਹਿੰਦੂ ਫਿਰਕੂ ਫਾਸ਼ੀ ਵਿਚਾਰਧਾਰਕ ਢੋਈ ਮੁਹੱਈਆ ਕਰਦਿਆਂ, ਇੱਕ ਆਰਟੀਕਲ ਵਿੱਚ ਲਿਖਿਆ ਗਿਆ ਹੈ ਕਿ ''ਵੇਦਾਂ ਦਾ ਆਦੇਸ਼ ਹੈ ਕਿ ਗਊ ਹੱਥਿਆ ਕਰਨ ਵਾਲੇ ਪ੍ਰਾਣੀ ਦੀ ਜਾਨ ਲੈ ਲਓ। ਸਾਡੇ 'ਚੋਂ ਬਹੁਤਿਆਂ ਲਈ ਇਹ ਜ਼ਿੰਦਗੀ ਮੌਤ ਦਾ ਸੁਆਲ ਹੈ।'' ਅੱਗੇ ਮੁਹੰਮਦ ਅਖਲਾਕ ਦੀ ਮੌਤ ਨੂੰ ਹਿੰਦੂ ਜਨਤਾ ਦੇ ਕੁਦਰਤੀ ਪ੍ਰਤੀਕਰਮ ਦਾ ਨਤੀਜਾ ਸਿੱਧ ਕਰਨ ਲਈ ਲਿਖਦਾ ਹੈ ਕਿ ''ਨਿਊਟਨ ਵੱਲੋਂ 1687 ਵਿੱਚ ਹਰ ਕਾਰਵਾਈ ਖਿਲਾਫ ਉਲਟ-ਕਾਰਵਾਈ ਦਾ ਸਿਧਾਂਤ ਪੇਸ਼ ਕੀਤਾ ਗਿਆ ਸੀ। ਤੁਸੀਂ ਲੋਕ ਇਹ ਨਹੀਂ ਸਮਝ ਸਕੇ ਕਿ ਅਜਿਹੀ ਸੋਚ ਦੇ ਧਾਰਨੀ ਸਮਾਜ ਵਿੱਚ ਰਹਿਣ ਵਾਲਾ ਅਖਲਾਕ ਐਡੇ ਭਿਆਨਕ ਨਤੀਜੇ ਦੀ ਵਜਾਹ ਬਣਨ ਵਾਲੇ ਪਾਪ ਨੂੰ ਕਰਨ ਲਈ ਉਤਸੁਕ ਕਿਉਂ ਹੋ ਗਿਆ?'' ਅੰਤ ਇਹ ਆਰਟੀਕਲ ਕਹਿੰਦਾ ਹੈ ਕਿ ''ਜੇ ਤੁਸੀਂ 80 ਫੀਸਦੀ ਬਹੁਗਿਣਤੀ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਤਾਂ ਅਜਿਹੇ ਪ੍ਰਤੀਕਰਮਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।'' ਚਾਹੇ ਬਾਅਦ ਵਿੱਚ ਦਾਦਰੀ ਕਾਂਡ ਦੀ ਵਿਚਰਾਧਾਰਕ ਵਾਜਬੀਅਤ ਠਹਿਰਾਉਂਦੇ ਇਸ ਆਰਟੀਕਲ ਖਿਲਾਫ ਜਨਤਕ ਪ੍ਰਤੀਕਰਮ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਦੰਭੀ ਯਤਨ ਵਜੋਂ ਆਰ.ਐਸ.ਐਸ. ਦੇ ਪ੍ਰਚਾਰ ਪ੍ਰਮੁੱਖ ਵਲੋਂ ਇਸ ਆਰਟੀਕਲ ਤੋਂ ਦੂਰੀ ਦਾ ਵਿਖਾਵਾ ਕਰਨ ਦਾ ਦੰਭ ਕੀਤਾ ਗਿਆ ਹੈ। ਪਰ ਇਸ ਆਰਟੀਕਲ ਵਿਚਲੀ ਇਹੀ ਫਾਸ਼ੀ ਫਿਰਕੂ ਵਿਚਾਰਧਾਰਾ ਹੈ, ਜਿਹੜੀ ਭਾਜਪਾ ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ਫੱਕੀ ਜਾ ਰਹੀ ਹਿੰਦੂਤਵੀ ਫਿਰਕੂ ਅੱਗ ਦਾ ਪ੍ਰੇਰਨਾ ਸਰੋਤ ਹੈ।

No comments:
Post a Comment