27 ਸਤੰਬਰ ਦਾ ਬਰਨਾਲਾ ਪ੍ਰੋਗਰਾਮ
-ਪੱਤਰਕਾਰ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਸ਼ਰਨ ਸਿੰਘ ਨਾਟਕਕਾਰ ਦੀ ਯਾਦ ਵਿੱਚ ਰਾਤ ਭਰ ਦਾ ਨਾਟਕ ਮੇਲਾ ਬਰਨਾਲਾ ਸ਼ਹਿਰ ਦੀ ਦਾਣਾ ਮੰਡੀ ਵਿੱਚ ਪਲਸ ਮੰਚ ਵੱਲੋਂ ਆਯੋਜਿਤ ਕੀਤਾ ਗਿਆ। ਪਲਸ ਮੰਚ ਦੀਆਂ ਵੱਖ ਵੱਖ ਇਕਾਈਆਂ ਅਤੇ ਹੋਰ ਜਥੇਬੰਦੀਆਂ ਨੇ ਰਲਵੇਂ ਉੱਦਮ ਵਜੋਂ ਲੰਬੀ ਮੁਹਿੰਮ ਵਿੱਢਦਿਆਂ ਇਸ ਪ੍ਰੋਗਰਾਮ ਦੀ ਤਿਆਰੀ ਕੀਤੀ। ਪ੍ਰੋਗਰਾਮ ਦਾ ਸੁਨੇਹਾ ਪੁਚਾਉਣ ਲਈ ਪਿੰਡਾਂ, ਸ਼ਹਿਰਾਂ, ਗਲੀਆਂ-ਅਗਵਾੜਾਂ, ਸਕੂਲਾਂ-ਕਾਲਜਾਂ ਵਿੱਚ ਸੰਪਰਕ ਮੁਹਿੰਮ ਚਲਾਈ ਗਈ, ਜਿਸ ਤਹਿਤ ਨੁੱਕੜ ਨਾਟਕ, ਗੀਤ-ਸੰਗੀਤ ਅਤੇ ਵਿਚਾਰ-ਵਟਾਂਦਰੇ ਦਾ ਦੌਰ ਚਲਾਇਆ ਗਿਆ। ਪੂਰੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ। ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਇਕੱਠ ਚੋਖਾ ਸੀ। ਇਸ ਵਾਰ ਦਾ ਇਹ ਪ੍ਰੋਗਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਾਟਕਕਾਰ ਅਜਮੇਰ ਔਲਖ ਨੇ ਸ਼ਮ੍ਹਾ ਜਗਾ ਕੇ ਕੀਤੀ। ਵੱਖ ਵੱਖ ਆਗੂਆਂ ਨੇ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ, ਫਿਰ ਚੱਲ ਸੋ ਚੱਲ— ਨਾਟਕ, ਗੀਤ-ਸੰਗੀਤ, ਬੁਲਾਰੇ.......। ਅਮੋਲਕ ਸਿੰਘ ਨੇ ਗੁਰਸ਼ਰਨ ਸਿੰਘ ਦੀ ਕਲਾ ਨੂੰ ਅਤੇ ਸ਼ਹੀਦਾਂ ਨੂੰ ਸਲਾਮ ਕਹਿਣ ਲਈ ਲਿਖਤੀ ਅਹਿਦ ਪੜ੍ਹਿਆ। ਜਨਤਾ ਨੇ ਸ਼ਹੀਦਾਂ ਦੇ ਅਧੂਰੇ ਕਾਜ ਪੂਰੇ ਕਰਨ ਦਾ ਅਹਿਦ ਲਿਆ। ਅਜਮੇਰ ਸਿੰਘ ਔਲਖ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੀ ਰੰਗ-ਮੰਚ ਦੀ ਪਿਰਤ ਸਦਾ ਜਵਾਨ ਰਹੇਗੀ। ਡਾ. ਨਵਸ਼ਰਨ, ਡਾ. ਅਰੀਤ ਅਤੇ ਡਾ. ਅਤੁਲ ਨੇ ਗੁਰਸ਼ਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਵਜੋਂ ਹਾਜ਼ਰੀ ਲਵਾਈ। ਉਹਨਾਂ ਨੇ ਕਿਹਾ ਕਿ ਗੁਰਸ਼ਰਨ ਸਿੰਘ ਕਿਰਤੀ ਜਮਾਤ ਦਾ ਸਰਮਾਇਆ ਸੀ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਰਘਵੀਰ ਕੌਰ ਨੇ ਸੰਬੋਧਨ ਕੀਤਾ। ਬੇਰੋਜ਼ਗਾਰੀ ਦੀ ਸਮੱਸਿਆ ਨੂੰ ਬਾਖੂਬੀ ਪੇਸ਼ ਕਰਦਾ ਗੁਰਸ਼ਰਨ ਸਿੰਘ ਦਾ ਮਕਬੂਲ ਨਾਟਕ 'ਸਿਉਂਕ' ਹਰਵਿੰਦਰ ਦੀਵਾਨਾ ਦੀ ਟੀਮ ਵੱਲੋਂ ਖੇਡਿਆ ਗਿਆ। ਬਲਵਿੰਦਰ ਬੁਲਟ ਦੀ ਨਿਰਦੇਸ਼ਨਾ ਹੇਠ 'ਅਸੀਂ ਅੰਨਦਾਤੇ ਹੁੰਨੇ ਆਂ' ਨਾਟਕ ਰਾਹੀਂ, ਕਰਜ਼ੇ ਵਿੰਨੀ ਕਿਸਾਨੀ ਨੂੰ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ। 'ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ' ਨਾਲ ਕੇਵਲ ਧਾਲੀਵਾਲ ਦੀ ਨਾਟਕ ਟੋਲੀ ਨੇ ਕਾਰਪੋਕੇਟ ਘਰਾਣਿਆਂ ਵੱਲੋਂ ਬੁਣੇ ਲੁੱਟ ਦੇ ਜਾਲ ਨੂੰ ਨੰਗਾ ਕੀਤਾ। ਹੰਸਾ ਸਿੰਘ ਬਿਆਸ ਦੀ ਟੀਮ ਨੇ 'ਔਰਤ' ਨਾਟਕ ਰਾਹੀਂ ਜੱਗ-ਜਨਣੀ ਦੀ ਵਿਥਿਆ ਪੇਸ਼ ਕੀਤੀ। ਇਸ ਤੋਂ ਇਲਾਵਾ ਕਈ ਹੋਰ ਨਾਟਕ ਵੀ ਖੇਡੇ ਗਏ। ਰਾਮ ਕੁਮਾਰ ਦੀ ਨਿਰਦੇਸ਼ਨਾ ਹੇਠ ਲੋਕ ਸੰਗੀਤ ਮੰਡਲੀ ਭਦੌੜ ਅਤੇ ਰਸੂਲਪੁਰ ਦੇ ਕਵੀਸ਼ਰੀ ਜੱਥੇ ਨੇ ਸਮਾਗਮ ਵਿੱਚ ਸੰਗੀਤ ਦੀ ਮਿਠਾਸ ਭਰੀ। ਜੁਗਰਾਜ ਧੌਲਾ, ਅਜਮੇਰ ਆਕਲੀਆ ਅਤੇ ਅੰਮ੍ਰਿਤਪਾਲ ਨੇ ਵੀ ਗੀਤਾਂ ਰਾਹੀਂ ਹਾਜ਼ਰੀ ਲਵਾਈ। ਕੰਵਲਜੀਤ ਖੰਨਾ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਈ। ਸਮਾਗਮ ਦੇ ਪੰਡਾਲ ਵਿੱਚ ਇਨਕਲਾਬੀ ਸਾਹਿਤ ਇਸ ਵਾਰ ਵੀ ਵੱਡੀ ਪੱਧਰ 'ਤੇ ਉਪਲਭਦ ਸੀ। ਦਰਜਨਾਂ ਸਟਾਲਾਂ 'ਤੇ ਵਿਕ ਰਿਹਾ ਸਾਹਿਤ ਦਸਾਉਂਦਾ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਫਿਰ ਪਰਤ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਸਮਾਗਮ ਵਾਲੇ ਦਿਨ ਕਰੀਬ ਇੱਕ ਲੱਖ ਰੁਪਏ ਦੇ ਸਾਹਿਤ ਦੀ ਵਿਕਰੀ ਹੋਈ ਹੈ। ਸੈਂਕੜੇ ਸਾਥੀਆਂ ਨੇ ਸੁਰਖ਼ ਰੇਖਾ ਦੀ ਸਟਾਲ 'ਤੇ ਨਵਾਂ ਪੈਂਫਲਿਟ ਪ੍ਰਾਪਤ ਕਰਨ ਦੀ ਉਤਸੁਕਤਾ ਨਾਲ ਹਾਜ਼ਰੀ ਲਵਾਈ।

No comments:
Post a Comment