ਦੇਸ਼ 'ਚ ਹਿੰਦੂਤਵ ਦਾ ਜਨੂੰਨ ਭੜਕਾਇਆ ਜਾ ਰਿਹੈ— ਅਰੁੰਧਤੀ ਰਾਏ
-ਦਲਜੀਤ
ਪੰਜਾਬੀ ਦੇ ਚੋਟੀ ਦੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਤ, ਕੌਮਾਂਤਰੀ ਪਾਸ਼ ਯਾਦਗਾਰੀ ਟਰੱਸਟ ਵੱਲੋਂ 30 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਏ ਗਏ ਸਮਾਗਮ ਦੇ ਮੁੱਖ ਬੁਲਾਰੇ ਦੇ ਤੌਰ 'ਤੇ ਬੋਲਦੇ ਹੋਏ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਆਖਿਆ ਕਿ ਪੰਜਾਬ ਕੋਲ ਇਨਕਲਾਬੀ ਵਿਰਾਸਤ ਦਾ ਅਮੁੱਲਾ ਖਜ਼ਾਨਾ ਹੈ। ਪਰ ਜੇਕਰ ਆਪਣੇ ਇਨਕਲਾਬੀ ਵਿਚਾਰਾਂ ਵਾਲਾ ਪਾਸ਼ ਅੱਜ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹੁੰਦਾ ਤਾਂ ਇੱਥੋਂ ਦੀਆਂ ਹਕੂਮਤਾਂ ਨੇ ਉਸ ਬਾਹਰ ਕੱਢ ਮਾਰਨਾ ਸੀ। ਇਹ ਹਕੂਮਤਾਂ ਗਰੀਬ ਲੋਕਾਂ ਦੇ ਕਵੀਆਂ ਨੂੰ ਤਾਂ ਕੀ ਖੁਦ ਗਰੀਬਾਂ ਨੂੰ ਹੀ ਦ੍ਰਿਸ਼ ਤੋਂ ਲਾਂਭੇ ਕਰ ਦੇਣਾ ਚਾਹੁੰਦੀਆਂ ਹਨ। ਕਿਸੇ ਵੇਲੇ ਹਿੰਦੀ ਫਿਲਮਾਂ ਵਿੱਚ ਕਿਸੇ ਮੁਸਲਿਮ ਪਰਿਵਾਰ ਵਿੱਚ ਜਨਮੇ ਮਜ਼ਦੂਰ ਨੂੰ ਫਿਲਮਾਂ ਦਾ ਹੀਰੋ ਵਿਖਾਇਆ ਜਾਂਦਾ ਸੀ, ਉਹ ਟਰੇਡ ਯੂਨੀਅਨ ਦਾ ਇੱਕ ਲੀਡਰ ਹੋ ਸਕਦਾ ਸੀ, ਪਰ ਹੁਣ ਦੀਆਂ ਫਿਲਮਾਂ ਵਿੱਚੋਂ ਗਰੀਬਾਂ ਨੂੰ, ਰਿਕਸ਼ੇ ਵਾਲਿਆਂ ਨੂੰ, ਕਿਰਤੀ-ਲੋਕਾਂ ਨੂੰ ਖਾਰਜ ਕਰਕੇ ਅਮੀਰਾਂ ਨੂੰ ਹੀ ਹੀਰੋ ਬਣਾਇਆ ਗਿਆ ਦਿਖਾਇਆ ਜਾ ਰਿਹਾ ਹੈ। ਇਸ ਪਿੱਛੇ ਹਕੂਮਤਾਂ ਦੀ ਸੋਚੀ ਸਮਝੀ ਚਾਲ ਹੈ ਕਿ ਉਹ ਗਰੀਬਾਂ ਅਤੇ ਮਿਹਨਤਕਸ਼ ਲੋਕਾਂ ਦੇ ਕਿਸੇ ਇੱਕ ਵੀ ਗੁਣ ਨੂੰ ਉਭਾਰ ਕੇ ਦਿਖਾਉਣਾ ਨਹੀਂ ਚਾਹੁੰਦੇ। ਇੱਥੋਂ ਦਾ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਸਭ ਕੁੱਝ ਅੰਬਾਨੀਆਂ, ਅਡਾਨੀਆਂ ਵਰਗੇ ਉੱਚ-ਵਰਗ ਦੇ ਅਮੀਰ ਕਾਰਪੋਰੇਟ ਘਰਾਣਿਆ ਨੇ ਹਥਿਆਇਆ ਹੋਇਆ ਹੈ। ਉਹ ਆਪਣੇ ਕੋਝੇ ਮਨਸ਼ਿਆਂ ਦੀ ਖਾਤਰ ਇਸ ਨੂੰ ਵਰਤਦੇ ਆਏ ਹਨ ਅਤੇ ਵਰਤ ਰਹੇ ਹਨ। ਉਹਨਾਂ ਨੇ ਜਦੋਂ ਬਾਬਰੀ ਮਸਜ਼ਿਦ ਢਾਹੁਣੀ ਸੀ ਤਾਂ ਉਸ ਤੋਂ ਪਹਿਲਾਂ ਚਾਰ ਸਾਲ 'ਰਮਾਇਣ' ਅਤੇ 'ਮਹਾਂਭਾਰਤ' ਵਰਗੇ ਟੀ.ਵੀ. ਸੀਰੀਅਲਾਂ ਦੀ ਲਗਾਤਾਰਤਾ ਬਣਾ ਕੇ ਲੋਕਾਂ ਵਿੱਚ ਹਿੰਦੂ ਫਿਰਕਾਪ੍ਰਸਤੀ ਦੇ ਅੰਸ਼ ਭਰੇ। ਇੱਥੋਂ ਦੀ ਮੋਦੀ ਸਰਕਾਰ ਭਗਵੇਂਕਰਨ ਦੇ ਅਜਿਹੇ ਫਿਰਕਾਪ੍ਰਸਤ ਸਿਲੇਬਸ ਤਿਆਰ ਕਰ ਰਹੀ ਹੈ, ਜਿਹਨਾਂ ਨਾਲ ਹਿੰਦੂ ਧਰਮ ਦੇ ਜਨੂੰਨ ਨੂੰ ਉਭਾਰਿਆ ਜਾ ਰਿਹਾ ਹੈ, ਮੁਸਲਮਾਨਾਂ, ਸਿੱਖਾਂ, ਇਸਾਈਆਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਜ਼ਾਹਲ ਅਤੇ ਪਛੜੇ ਹੋਏ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦੋਂ ਕਿ ਇਹਨਾਂ ਵਿੱਚੋਂ ਦੇਸ਼ ਦੀ ਆਜ਼ਾਦੀ ਲਈ ਲੜਾਈ 'ਚ ਅਨੇਕਾਂ ਨੇ ਮਿਸਾਲੀ ਕੁਰਬਾਨੀਆਂ ਕੀਤੀਆਂ ਹਨ। ਇੱਥੋਂ ਦੇ ਹਾਕਮ ਅਜਿਹੇ ਸਿਲੇਬਸ ਤਿਆਰ ਕਰਦੇ ਹਨ, ਜਿਹਨਾਂ ਨਾਲ ਤਿੰਨ ਸਾਲ ਦੇ ਮਾਸੂਮ ਬੱਚਿਆਂ ਕੋਲੋਂ ਉਹਨਾਂ ਦੀ ਆਪਣੀ ਕਲਪਨਾ ਖੋਹੀ ਜਾ ਰਹੀ ਹੈ। ਇਹ ਮਨੁੱਖਾਂ ਨੂੰ ਆਜ਼ਾਦੀ ਨਾਲ ਸੋਚਣ ਦੇ ਹੱਕ ਤੋਂ ਵਿਰਵੇਂ ਕਰਕੇ ਉਹਨਾਂ ਵਿੱਚ ਪ੍ਰਚਾਰ-ਪ੍ਰਸਾਰ ਮਾਧਿਅਮ ਰਾਹੀਂ ਪਿਛਾਖੜੀ ਵਿਚਾਰਧਾਰਾ ਅਤੇ ਸਿਆਸਤ ਨੂੰ ਧੱਕ ਰਹੇ ਹਨ।
ਦੁਨੀਆਂ ਭਰ ਦੇ ਕਾਰਪੋਰੇਟ ਘਰਾਣਿਆਂ ਦੇ ਵਰ੍ਹਦੇ ਹੋਏ ਅਰੁੰਧਤੀ ਰਾਏ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ ਪਰ ਉਸ ਨੂੰ ਨਹੀਂ ਪਤਾ ਕਿ ਉਸਦੀ ਪੈਦਾਵਾਰ ਅਤੇ ਜ਼ਮੀਨ ਨਾਲ ਕੀ ਹੋਣ ਵਾਲਾ ਹੈ। ਉਸਨੇ ਆਖਿਆ ਕਿ ਅਮਰੀਕਾ ਦੇ ਸਟਾਕ ਐਕਸਚੇਂਜ ਦਾ ਅਤੇ ਪੰਜਾਬ ਦੇ ਕਿਸਾਨ ਦਾ ਸਿੱਧਾ ਸਬੰਧ ਹੈ। ਇੱਥੇ ਜੋ ਕੁੱਝ ਵੀ ਹੋਣਾ ਹੈ, ਉਹ ਅਮਰੀਕਾ ਦੇ ਸਟਾਕ ਐਕਸਚੇਂਜ ਵਿੱਚ ਪਹਿਲਾਂ ਹੀ ਤਹਿ ਹੋ ਚੁੱਕਿਆ ਹੁੰਦਾ ਹੈ। ਕਿਸਾਨ ਕੋਲੋਂ ਉਸਦੀ ਪੈਦਾਵਾਰ ਜਾਂ ਉਸਦੀ ਜ਼ਮੀਨ ਕਦੋਂ ਤੇ ਕਿਵੇਂ ਖੋਹਣੀ ਹੈ, ਇਹ ਸਭ ਕੁੱਝ ਉਥੇ ਤਹਿ ਹੁੰਦਾ ਹੈ। ਕਾਰਪੋਰੇਟ ਘਰਾਣਿਆ ਨੇ ਪੂੰਜੀ ਨਾਲ ਸਾਰੇ ਸੰਸਾਰ 'ਤੇ ਗਲਬਾ ਕਾਇਮ ਕੀਤਾ ਹੋਇਆ ਹੈ। ਕਿਸੇ ਦੇ ਵਿਦੇਸ਼ਾਂ ਵਿੱਚ ਜਾਣ ਲਈ ਵੀਜ਼ੇ ਦਾ ਪ੍ਰਬੰਧ ਹੋਣਾ ਜ਼ਰੂਰੀ ਹੋ ਸਕਦਾ ਹੈ ਪਰ ਪੂੰਜੀ ਨੂੰ ਸਾਰੇ ਸੰਸਾਰ ਵਿੱਚ ਕਿਤੇ ਵੀ ਜਾਣ ਲਈ ਕਿਸੇ ਵੀਜ਼ੇ ਦੀ ਲੋੜ ਨਹੀਂ ਹੁੰਦੀ। ਉਹ ਇਸਦਾ ਆਦਾਨ-ਪ੍ਰਦਾਨ ਸੰਚਾਰ ਮਾਧਿਅਮ ਰਾਹੀਂ ਹੀ ਕਰ ਲੈਂਦੇ ਹਨ। ਉਹਨਾਂ ਦੀ ਇਸ ਪੂੰਜੀ ਨੂੰ ਹਿੰਦੋਸਤਾਨ ਵਿੱਚ ਕਿਤੇ ਮੁਸ਼ਕਲ ਆਵੇ ਤਾਂ ਉਹ ਪਾਕਿਸਤਾਨ, ਚੀਨ, ਥਾਈਲੈਂਡ ਜਾਂ ਵੀਅਤਨਾਮ ਵਿੱਚ ਕਿਤੇ ਵੀ ਲਾ ਸਕਦੇ ਹਨ।
ਕਾਰਪੋਰੇਟ ਘਰਾਣਿਆ ਨੇ ਦੁਨੀਆਂ ਨੂੰ ਵੰਡ ਕੇ ਰੱਖ ਦਿੱਤਾ ਹੈ। ਉਹ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਖ ਕਰਕੇ ਉੱਪਰ ਬੱਦਲਾਂ ਤੋਂ ਵੀ ਉੱਚੇ ਬੈਠੇ ਹਨ। ਉਹ ਆਪਣੇ ਸੰਚਾਰ ਮਾਧਿਅਮਾਂ ਰਾਹੀਂ ਦੇਖਦੇ ਹਨ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਜਾਂ ਸਭ ਤੋਂ ਵਧੀਆ ਪੈਦਾਵਾਰ ਕਿੱਥੇ ਹੁੰਦੀ ਹੈ, ਉਹ ਉਸਨੂੰ ਹਥਿਆਉਣਾ ਚਾਹੁੰਦੇ ਹਨ, ਉਹ ਦੇਖਦੇ ਹਨ ਕਿ ਕਿਹੜੀ ਨਦੀ ਦਾ ਪਾਣੀ ਪੀਣ ਯੋਗ ਹੈ, ਉਸ ਨੂੰ ਹਥਿਆਉਣਾ ਚਾਹੁੰਦੇ ਹਨ। ਕਿਹੜੇ ਪਹਾੜਾਂ ਵਿੱਚ ਕੀਮਤੀ ਖਣਿਜ ਜਾਂ ਧਾਤਾਂ ਪਈਆਂ ਹਨ, ਉਹਨਾਂ ਨੂੰ ਹਥਿਆਉਣਾ ਚਾਹੁੰਦੇ ਹਨ। ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਹਥਿਆਉਣ ਲਈ ਫੌਜਾਂ ਰੱਖੀਆਂ ਹੋਈਆਂ ਹਨ। ਜਿਸ ਖੇਤਰ ਵਿੱਚ ਵੀ ਉਹਨਾਂ ਝਪੱਟ ਮਾਰਨੀ ਹੋਵੇ, ਉੱਥੇ ਉਹ ਆਪਣੀਆਂ ਫੌਜਾਂ ਉਤਾਰਦੇ ਹਨ। ਫੌਜਾਂ ਇਹ ਚੀਜ਼ਾਂ ਖਿੱਚ ਕੇ ਉਹਨਾਂ ਤੱਕ ਪਹੁੰਚਾ ਦਿੰਦੀਆਂ ਹਨ। ਹਿੰਦੋਸਤਾਨ ਨੂੰ ਕੁੱਝ ਲੋਕ ਆਜ਼ਾਦ ਦੇਸ਼ ਆਖਦੇ ਹਨ, ਪਰ 1947 ਤੋਂ ਲੈ ਕੇ ਹੁਣ ਤੱਕ ਇੱਕ ਵੀ ਦਿਨ ਅਜਿਹਾ ਨਹੀਂ ਜਦੋਂ ਇੱਥੋਂ ਦੀ ਹਕੂਮਤ ਨੇ ਆਪਣੇ ਹੀ ਦੇਸ਼ ਦੇ ਲੋਕਾਂ 'ਤੇ ਫੌਜਾਂ ਨਾ ਚਾੜ੍ਹੀਆਂ ਹੋਣ। ਕਾਰਪੋਰੇਟ ਘਰਾਣਿਆਂ ਲਈ ਫੋਨ ਬਹੁਤ ਹੀ ਕਾਰਗਰ ਹਥਿਆਰ ਹੈ। ਇਸ ਵਿੱਚ ਕੋਈ ਵੀ ਗੱਲਬਾਤ ਕੀਤੀ ਜਾਵੇ, ਫੋਟੋਆਂ, ਫਿਲਮਾਂ, ਈ-ਮੇਲਾਂ ਜਾਂ ਹੋਰ ਕੋਈ ਵੀ ਕਿਤੇ ਵੀ ਭੇਜਿਆ ਜਾਵੇ ਸਭ ਉਹਨਾਂ ਦੇ ਕਬਜ਼ੇ ਵਿੱਚ ਚਲਾ ਜਾਂਦਾ ਹੈ। ਉਹਨਾਂ ਨੇ ਬਹੁਤ ਵੱਡੇ ਵੱਡੇ ਕਪਿੰਊਟਰ ਰੱਖੇ ਹੋਏ ਹਨ। ਇਹ ਸਭ ਕੁੱਝ ਉਹਨਾਂ ਕੋਲ ਜਮ੍ਹਾਂ ਹੁੰਦਾ ਰਹਿੰਦਾ ਹੈ।
1991 ਤੋਂ ਬਾਅਦ ਇੱਥੋਂ ਦੀਆਂ ਹਕੂਮਤਾਂ ਨੇ ਦੋ ਤਾਲੇ ਖੋਲ੍ਹੇ ਹਨ। ਇੱਕ ਤਾਲਾ ਖੋਲ੍ਹਿਆ ਸੀ ਬਾਬਰੀ ਮਸਜ਼ਿਦ ਦਾ ਅਤੇ ਦੂਸਰਾ ਤਾਲਾ ਖੋਲ੍ਹਿਆ ਸੀ, ਨਵੀਆਂ ਆਰਥਿਕ ਨੀਤੀਆਂ ਦਾ। ਇਹਨਾਂ ਦੋ ਚਾਬੀਆਂ ਨਾਲ ਇਹਨਾਂ ਨੇ ਦੋ ਤਰ੍ਹਾਂ ਦੇ ਅਖੌਤੀ ਅੱਤਵਾਦ ਦਾ ਹੋ ਹੱਲਾ ਖੜ੍ਹਾ ਕੀਤਾ। ਇੱਕ ਸੀ ਮੁਸਲਿਮ ਆਤੰਕਵਾਦ ਦਾ, ਜਿਸ ਤਹਿਤ ਬਾਬਰੀ ਮਸਜ਼ਿਦ ਨੂੰ ਢਾਹੁਣ ਦਾ ਵਿਰੋਧ ਕਰਨ ਵਾਲਿਆਂ ਨੂੰ ਮੁਸਲਮਾਨ ਅੱਤਵਾਦੀ ਗਰਦਾਨ ਕੇ ਉਹਨਾਂ ਨੂੰ ਆਪਣੇ ਨਿਸ਼ਾਨੇ ਦੀ ਮਾਰ ਹੇਠ ਲਿਆਂਦਾ ਜਾ ਸਕੇ, ਹਿੰਦੂ ਫਿਰਕਾਪ੍ਰਸਤੀ ਦਾ ਜਨੂੰਨ ਭੜਕਾਇਆ ਜਾ ਸਕੇ, ਦੇਸ਼ ਵਿੱਚ ਦੰਗੇ-ਫਸਾਦਾਂ ਦਾ ਮਾਹੌਲ ਤਿਆਰ ਕੀਤਾ ਜਾ ਸਕੇ, ਜਿਸ ਨਾਲ ਲੋਕਾਂ ਵਿੱਚ ਭਾਈਚਾਰਕ ਏਕਤਾ ਟੁੱਟੇ। ਦੂਸਰਾ ਇਹ ਉਭਾਰਿਆ ਗਿਆ ਕਿ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ''ਨਕਸਲੀ'', ''ਮਾਓਵਾਦੀ'' ਅੱਤਵਾਦੀ ਹਨ, ਜੋ ਦੇਸ਼ ਲਈ ਸਭ ਤੋਂ ਵੱਡਾ ਖਤਰਾ ਬਣੇ ਹੋਏ ਹਨ, ਜਿਹੜੇ ਇਹ ਦੇਸ਼ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਅੜਿੱਕਾ ਬਣੇ ਹੋਏ ਹਨ। ਹਕੂਮਤ ਨੇ ਇਹਨਾਂ ਨੂੰ ਖਤਮ ਕਰਨ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਫੌਜਾਂ ਚਾੜ੍ਹੀਆਂ। ਜਦੋਂ ਸਿਰਫ ਲੰਗੋਟ ਪਹਿਨੇ ਕਿਸੇ ਆਦਿਵਾਸੀ ਜਾਂ ਕਬਾਇਲੀ ਨੂੰ ਖਤਰਨਾਕ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੋਵੇ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਸਾਡੇ ਦੇਸ਼ ਦੇ ਸਭ ਤੋਂ ਗਰੀਬ ਲੋਕ ''ਅੱਤਵਾਦੀ'' ਕਿਵੇਂ ਬਣ ਗਏ?
ਜਿਵੇਂ Âੱਕ ਲੇਖਕ ਦਾ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਮਸਲੇ 'ਤੇ ਲਿਖਣ ਤੋਂ ਪਹਿਲਾਂ ਸਾਰੇ ਪੱਖਾਂ ਦੀ ਘੋਖ-ਪੜਤਾਲ ਕਰੇ, ਮੈਂ ਵੀ ਅਜਿਹਾ ਕਰਨ ਦੀ ਖਾਤਰ ਆਦਿਵਾਸੀ ਖੇਤਰਾਂ ਵਿੱਚ ਗਈ। ਪਹਿਲਾਂ ਮੈਂ ਉਸ ਇਲਾਕੇ ਦੇ ਐਸ.ਐਸ.ਪੀ. ਨੂੰ ਮਿਲੀ ਤਾਂ ਉਸ ਨੇ ਅਮਰਾਵਤੀ ਨਦੀ ਦੇ ਕਿਨਾਰੇ 'ਤੇ ਖੜ੍ਹ ਕੇ ਆਖਿਆ ਕਿ ਮੈਡਮ ਨਦੀ ਦੇ ਉਸ ਪਾਸੇ ਪਾਕਿਸਤਾਨ ਹੈ, ਮੈਂ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਉੱਧਰ ਜੋ ਕੋਈ ਵੀ ਦਿਖਾਈ ਦੇਵੇ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ। ਇੱਥੋਂ ਦੇ ਹਾਕਮਾਂ ਨੇ ਸਾਡੇ ਹੀ ਦੇਸ਼ ਨੂੰ ਵੰਡ ਕੇ ਰੱਖ ਦਿੱਤਾ ਹੈ। ਫੇਰ ਮੇਰੇ ਮਨ ਵਿੱਚ ਇਹ ਤਾਂਘ ਸੀ ਕਿ ਜੇਕਰ ਦੂਸਰੇ ਪਾਸਿਉਂ ਕੋਈ ਸੱਦਾ ਆਵੇ ਤਾਂ ਮੈਂ ਉਧਰ ਜਾ ਕੇ ਵੀ ਦੇਖਾਂ ਕਿ ਉੱਧਰ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ। ਫੇਰ ਮੈਂ ਉਧਰਲੇ ਪਾਸੇ ਵੀ ਗਈ। ਮੈਂ ਦੇਖਿਆ ਕਿ ਅਤਿ ਦੇ ਗਰੀਬ ਲੋਕ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੋਰਨ ਲਈ ਅੰਤਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕੋਲ ਤਨ ਢਕਣ ਲਈ ਪੂਰੇ ਕੱਪੜੇ ਨਹੀਂ ਹਨ, ਪੈਰਾਂ ਵਿੱਚ ਪਹਿਨਣ ਵਾਸਤੇ ਜੁੱਤੀਆਂ ਨਹੀਂ ਹਨ, ਰਹਿਣ ਵਾਸਤੇ ਪੱਕੇ ਮਕਾਨ ਨਹੀਂ ਹਨ, ਉਹ ਲੋਕ ਝੁੱਗੀਆਂ-ਝੌਂਪੜੀਆਂ ਵਿੱਚ ਦਿਨ-ਕਟੀ ਕਰ ਰਹੇ ਹਨ। ਉਹਨਾਂ ਲੋਕਾਂ ਦੀ ਆਪਣੀ ਹੀ ਤਰਜ਼ੇ-ਜ਼ਿੰਦਗੀ ਹੈ। ਪਰ ਇਹ ਹਕੂਮਤਾਂ ਉਹਨਾਂ ਨੂੰ ਉੱਥੋਂ ਉਜਾੜ ਕੇ ਉਹਨਾਂ ਦੇ ਜੰਗਲਾਂ, ਪਹਾੜਾਂ, ਖਾਣਾਂ, ਨਦੀਆਂ 'ਤੇ ਕਬਜ਼ਾ ਕਰਨ ਵਾਸਤੇ ਆਪਣੀਆਂ ਫੌਜਾਂ ਚਾੜ੍ਹ ਰਹੀਆਂ ਹਨ। ਵਿਰੋਧ ਕਰਨ ਵਾਲਿਆਂ ਨੂੰ ''ਮਾਓਵਾਦੀ-ਅੱਤਵਾਦੀ'' ਆਖ ਆਖ ਕੇ ਮਾਰਿਆ, ਕੁੱਟਿਆ ਅਤੇ ਭਜਾਇਆ ਜਾ ਰਿਹਾ ਹੈ।
ਇੱਕ ਐਮਰਜੈਂਸੀ ਪਹਿਲਾਂ ਲੱਗੀ ਸੀ, ਜਦੋਂ ਹਕੂਮਤ ਦਾ ਵਿਰੋਧ ਕਰਨ ਵਾਲਿਆਂ ਸਾਰਿਆਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਸੀ, ਇੱਕ ਐਮਰਜੈਂਸੀ ਹੁਣ ਲੱਗੀ ਹੋਈ ਹੈ— ਉਸ ਐਮਰਜੈਂਸੀ ਨਾਲੋਂ ਫਰਕ ਇਹ ਹੈ ਕਿ ਇਹ ਹਕੂਮਤਾਂ ਉੱਚ ਵਰਗ ਦੇ ਲੋਕਾਂ ਨੂੰ ਛੋਟ ਦੇ ਰਹੀਆਂ ਹਨ ਤਾਂ ਕਿ ਉਹ ਕੁੱਝ ਵੀ ਬੋਲੀ ਜਾਂ ਲਿਖੀ ਜਾਣ ਪਰ ਗਰੀਬਾਂ ਨੂੰ ਆਪਣੇ ਹੱਕ-ਸੱਚ ਦੀ ਆਵਾਜ਼ ਤੱਕ ਨਹੀਂ ਕੱਢਣ ਦਿੱਤੀ ਜਾਂਦੀ, ਅੱਜ ਦੇਸ਼ ਦੀਆਂ ਜੇਲ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਬੇਦੋਸ਼ੇ ਹੀ ਬੰਦ ਕੀਤਾ ਹੋਇਆ ਹੈ।
ਹਿੰਦੋਸਤਾਨ ਵਿੱਚ ਜਾਤ-ਪਾਤ 'ਤੇ ਹੋ ਰਹੇ ਵਿਤਕਰਿਆਂ ਬਾਰੇ ਅਰੁੰਧਤੀ ਰਾਏ ਨੇ ਆਖਿਆ ਕਿ ਗਾਂਧੀ ਨੇ ਹਿੰਦੋਸਤਾਨ ਵਿੱਚ ਛੂਆ-ਛਾਤ ਦਾ ਵਿਰੋਧ ਤਾਂ ਕੀਤਾ ਸੀ ਪਰ ਉਹ ਜਾਤ-ਪਾਤੀ ਵਿਵਸਥਾ ਦਾ ਵਿਰੋਧੀ ਨਹੀਂ ਸੀ। ਹਿੰਦੋਸਤਾਨ ਵਿੱਚ ਜਾਤ-ਪਾਤੀ ਵਿਤਕਰਾ ਹੋ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਕੁੱਝ ਗਰੀਬ-ਹਿੱਸਿਆਂ ਨੂੰ ਜਾਤ-ਆਧਾਰਤ ਰਾਖਵਾਂਕਰਨ ਮਿਲਿਆ ਹੋਇਆ ਹੈ, ਜਿਸ ਤਹਿਤ ਉਹਨਾਂ ਨੂੰ ਕੁੱਝ ਨਾ ਕੁੱਝ ਰਾਹਤ ਜਾਂ ਸਹੂਲਤਾਂ ਹਾਸਲ ਹੋ ਸਕਦੀਆਂ ਹਨ। ਪਰ ਇੱਥੋਂ ਦੀਆਂ ਹਕੂਮਤਾਂ ਇਹਨਾਂ ਰਾਹਤਾਂ ਨੂੰ ਖੋਹਣ ਵਾਸਤੇ ਵੀ ਪੂਰਾ ਟਿੱਲ ਲਾ ਰਹੀਆਂ ਹਨ। ਉਹਨਾਂ ਗੁਜਰਾਤ ਵਿੱਚ ਪਟੇਲਾਂ ਵੱਲੋਂ ਰਾਖਵੇਂਕਰਨ ਦੇ ਨਾਂ ਚਲਾਏ ਜਾ ਰਹੇ ਅੰਦੋਲਨ ਦੇ ਮਨੋਰਥਾਂ ਬਾਰੇ ਦੱਸਿਆ ਕਿ ਉਹਨਾਂ ਦਾ ਮਨੋਰਥ ਪਟੇਲਾਂ ਵਾਸਤੇ ਰਾਖਵਾਂਕਰਨ ਨਹੀਂ ਬਲਕਿ ਉਹ ਤਾਂ ਰਾਖਵੇਂਕਰਨ ਦੇ ਨਾਂ ਹੇਠ ਹੋਰਨਾਂ ਤਬਕਿਆਂ ਨੂੰ ਮਿਲੀਆਂ ਨਿਗੂਣੀਆਂ ਰਾਹਤਾਂ ਨੂੰ ਹੀ ਖਤਮ ਕਰਵਾਉਣਾ ਚਾਹੁੰਦੇ ਹਨ।
ਕੁਝ ਕੁ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਦੇ ਰੋਲ ਬਾਰੇ ਬੋਲਦੇ ਹੋਏ ਅਰੁੰਧਤੀ ਰਾਏ ਨੇ ਆਖਿਆ ਕਿ ਇਹਨਾਂ ਸੰਸਥਾਵਾਂ ਦਾ ਕੁੱਲ ਮਨੋਰਥ ਉਹਨਾਂ ਫੰਡ-ਦਾਨੀਆਂ ਦੇ ਕੋਝੇ ਮਨੋਰਥਾਂ 'ਤੇ ਪਰਦਾ ਪਾਉਣਾ ਹੈ, ਜਿਹੜੇ ਆਪਣੀ ਅੰਨ੍ਹੀਂ ਲੁੱਟ 'ਤੇ ਲੋਕ-ਪੱਖੀ ਹੋਣ ਦੀ ਪਰਦਾਪੋਸ਼ੀ ਕਰਦੇ ਹਨ। ਗੈਰ-ਸਰਕਾਰੀ ਜਥੇਬੰਦੀਆਂ ਨੂੰ ਫੋਰਡ ਜਾਂ ਰੌਕਫੈਲਰ ਵਰਗੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਫੰਡ ਦਿੱਤਾ ਜਾਂਦਾ ਹੈ, ਇਹਨਾਂ ਕੰਪਨੀਆਂ ਨੇ ਦੁਨੀਆਂ ਦੇ ਜਿਸ ਖੇਤਰ ਵਿੱਚ ਜਾ ਕੇ ਆਪਣਾ ਕਬਜ਼ਾ ਕਰਨਾ ਹੁੰਦਾ ਹੈ, ਉੱਥੇ ਇਹ ਕੁੱਝ ਗੈਰ-ਸਰਕਾਰੀ ਜਥੇਬੰਦੀਆਂ ਬਣਾ ਕੇ ਲੋਕਾਂ ਵਿੱਚ ਕੁਝ ਸਹੂਲਤਾਂ ਮੁਹੱਈਆ ਕਰਨ ਦਾ ਪਾਖੰਡ ਰਚਦੇ ਹਨ, ਲੋਕਾਂ ਦੀ ਆਪਣੇ ਪੱਖ ਵਿੱਚ ਸਹਿਮਤੀ ਕਰਦੇ ਹਨ, ਫੇਰ ਇਹਨਾਂ ਖੇਤਰਾਂ ਵਿੱਚ ਅੰਨ੍ਹੇ ਮੁਨਾਫੇ ਹਾਸਲ ਕਰਨ ਲਈ ਲੋਕਾਂ ਦੀ ਰੱਤ ਨਿਚੋੜਦੇ ਹਨ। ਕਾਰਪੋਰੇਟ ਘਰਾਣਿਆਂ ਤੋਂ ਫੰਡ ਹਾਸਲ ਕਰਨ ਵਾਲੀ ਕੋਈ ਵੀ ਗੈਰ-ਸਰਕਾਰੀ ਸੰਸਥਾ ਇਹਨਾਂ ਦੇ ਕੋਝੇ ਕਾਰਿਆਂ ਬਾਰੇ ਇੱਕ ਲਫਜ਼ ਤੱਕ ਵੀ ਨਹੀਂ ਬੋਲਦੀ।
ਨਾਰੀ ਮੁਕਤੀ ਦੇ ਅੰਦੋਲਨ ਬਾਰੇ ਬੋਲਦੇ ਹੋਏ ਅਰੁੰਧਤੀ ਰਾਏ ਨੇ ਆਖਿਆ ਕਿ ਔਰਤਾਂ ਦੀਆਂ ਕੁੱਝ ਕੁ ਜਥੇਬੰਦੀਆਂ ਔਰਤਾਂ 'ਤੇ ਮਰਦਾਵੇਂ ਦਾਬੇ ਨੂੰ ਖਤਮ ਕਰਕੇ ਔਰਤਾਂ ਦੀ ਮੁਕਤੀ ਖਾਤਰ ਸੰਘਰਸ਼ ਕਰਨ ਦੇ ਐਲਾਨ ਕਰਦੀਆਂ ਹਨ। ਪਰ ਅਜਿਹੀਆਂ ਜਥੇਬੰਦੀਆਂ ਸਮੱਸਿਆ ਦੇ ਅਸਲੀ ਕਾਰਨਾਂ ਨੂੰ ਸਾਹਮਣੇ ਨਹੀਂ ਲਿਆ ਰਹੀਆਂ, ਨਾ ਹੀ ਉਹਨਾਂ ਬਾਰੇ ਸੰਘਰਸ਼ ਕਰ ਰਹੀਆਂ ਹਨ। ਅਜਿਹਾ ਨਾਰੀ-ਮੁਕਤੀ ਅੰਦੋਲਨ ਕੁੱਝ ਵੀ ਹਾਸਲ ਨਹੀਂ ਕਰ ਸਕੇਗਾ। ਜੇਕਰ ਅਸਲੀ ਨਾਰੀ ਮੁਕਤੀ ਦੀ ਗੱਲ ਕਰਨੀ ਹੋਵੇ ਤਾਂ ਅਸਲ ਨਾਰੀ ਮੁਕਤੀ ਦਾ ਅੰਦੋਲਨ ਭਾਰਤ ਦੇ ਆਦਿਵਾਸੀ ਇਲਾਕਿਆਂ ਵਿੱਚ ਉਹ ਔਰਤਾਂ ਲੜ ਰਹੀਆਂ ਹਨ, ਜੋ ਆਪਣੇ ਸਾਥੀ ਮਰਦਾਂ ਦੇ ਮੋਢੇ ਸੰਗ ਮੋਢਾ ਜੋੜ ਕੇ ਇੱਥੋਂ ਵਿਤਕਰੇ ਭਰੇ ਪ੍ਰਬੰਧ ਖਿਲਾਫ ਜੂਝ ਰਹੀਆਂ ਹਨ।
-੦-

No comments:
Post a Comment