Friday, 30 October 2015

ਸੁਰਖ਼ ਰੇਖਾ ਦੇ ਪਾਠਕਾਂ ਨੂੰ ਅਪੀਲ

ਸੁਰਖ਼ ਰੇਖਾ ਦੇ ਪਾਠਕਾਂ ਨੂੰ ਅਪੀਲ
ਸਾਥੀਓ, ਤੁਸੀਂ ਸਾਰੇ ਇਸ ਖਾਤਰ ਵਧਾਈ ਦੇ ਹੱਕਦਾਰ ਹੋ ਜਿਹਨਾਂ ਨੇ ਸੰਕਟ ਦੀ ਘੜੀ ਦੇ ਬਾਵਜੂਦ ਸੁਰਖ਼ ਰੇਖਾ ਦੀ ਲਗਾਤਾਰਤਾ ਬਣਾਈ ਰੱਖਣ ਲਈ ਯੋਗਦਾਨ ਪਾਇਆ ਹੈ। ਸੁਰਖ਼ ਰੇਖਾ ਦੇ ਸਾਲ 2015 ਦੇ ਸਾਲਾਨਾ ਚੰਦੇ ਦਸੰਬਰ ਵਿੱਚ ਖਤਮ ਹੋ ਰਹੇ ਹਨ। ਅਨੇਕਾਂ ਹੀ ਸਾਥੀਆਂ ਦੇ ਪਿਛਲੇ ਸਾਲ ਦੇ ਚੰਦੇ ਵੀ ਹਾਲੇ ਹਾਸਲ ਨਹੀਂ ਹੋਏ। ਸਭਨਾਂ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਿਛਲੇ ਸਾਲ ਦੇ ਚੰਦਿਆਂ ਦੇ ਬਕਾਏ, ਅਗਲੇ ਸਾਲ ਦੇ ਚੰਦੇ ਅਤੇ ਸਹਾਇਤਾ ਫੌਰੀ ਤੌਰ 'ਤੇ ਭੇਜੇ ਜਾਣ ਨੂੰ ਯਕੀਨੀ ਬਣਾਇਆ ਜਾਵੇ। ਸਭਨਾਂ ਸਾਥੀਆਂ ਨੂੰ ਇਹ ਜਾਣਕਾਰੀ ਹੋਵੇਗੀ ਹੀ ਕਿ ਸੁਰਖ਼ ਰੇਖਾ ਦੇ ਦਫਤਰ, ਕੰਪਿਊਟਰ, ਸਾਜੋ-ਸਮਾਨ ਅਤੇ ਆਮਦਨ ਉੱਪਰ ਸਾਥੀ ਜਸਪਾਲ ਜੱਸੀ ਹੋਰਾਂ ਦਾ ਕੰਟਰੋਲ ਸੀ ਅਤੇ ਇਹ ਹੁਣ ਵੀ ਉਹਨਾਂ ਦੇ ਹੀ ਕਬਜ਼ੇ ਵਿੱਚ ਹਨ। ਇਸ ਕਰਕੇ ਸੁਰਖ਼ ਰੇਖਾ ਦੇ ਪਾਠਕ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪੇਪਰ ਦੀ ਲਗਾਤਾਰਤਾ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਫੌਰੀ ਤੌਰ 'ਤੇ ਅਦਾ ਕਰਨ।

No comments:

Post a Comment