ਮਾਰੂਤੀ ਕਾਮਿਆਂ ਦੀਆਂ ਤਨਖਾਹਾਂ 'ਚ ਅਹਿਮ ਵਾਧਾ
ਕਾਮਿਆਂ ਦੀ ਸਮੂਹਿਕ ਤਾਕਤ ਦੀ ਬਰਕਤ
26 ਸਤੰਬਰ ਦੇ ਅਖਬਾਰ ਇੰਡੀਅਨ ਐਕਸਪ੍ਰੈਸ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਕਾਰ-ਫੈਕਟਰੀ ਮਾਰੂਤੀ ਸੁਜ਼ੂਕੀ ਦੇ ਗੁੜਗਾਉਂ ਅਤੇ ਮਾਨੇਸਰ ਦੇ ਕਾਮਿਆਂ ਨੇ ਮਾਲਕਾਂ ਨਾਲ ਕੀਤੇ ਇੱਕ ਸਮਝੌਤੇ ਅਨੁਸਾਰ ਤਕਰੀਬਨ 16800 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਆਪਣੀਆਂ ਤਨਖਾਹਾਂ ਵਿੱਚ ਵਾਧਾ ਕਰਵਾਇਆ ਹੈ, ਜੋ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਲਾਗੂ ਹੋ ਕੇ ਅਗਲੇ ਤਿੰਨ ਸਾਲਾਂ ਵਿੱਚ ਸਿਰੇ ਚੜ੍ਹ ਜਾਵੇਗਾ। ਇਸ ਸਾਲ ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ 50 ਫੀਸਦੀ ਹੋਵੇਗਾ ਅਤੇ ਅਗਲੇ 2 ਸਾਲਾਂ ਵਿੱਚ 25-25 ਫੀਸਦੀ ਦਾ ਵਾਧਾ ਹੋਵੇਗਾ।
ਮਾਰੂਤੀ ਉਦਯੋਗ ਕਾਮਗਾਰ ਯੂਨੀਅਨ ਦੇ ਜਨਰਲ ਸਕੱਤਰ ਕੁਲਦੀਪ ਜੰਘੂ ਨੇ ਆਖਿਆ ਕਿ ''ਇਹ ਪਹਿਲੀ ਵਾਰ ਹੋਇਆ ਹੈ ਕਿ ਗੁੜਗਾਉਂ ਅਤੇ ਮਾਨੇਸਰ ਦੇ ਪਲਾਂਟਾਂ, ਜਿਹਨਾਂ ਵਿੱਚ ਮਾਰੂਤੀ ਸੁਜ਼ੂਕੀ ਪਾਵਰਟਰੇਨ ਦੇ ਕਾਮੇ ਵੀ ਸ਼ਾਮਲ ਹਨ, ਦੀਆਂ ਯੂਨੀਅਨਾਂ ਨੇ ਮੈਨੇਜਮੈਂਟ ਨਾਲ ਸਮਝੌਤਾ ਕੀਤਾ ਹੈ।'' ਉਸ ਨੇ ਆਖਿਆ ਕਿ ਇਹ ਵਾਧਾ ''ਪ੍ਰਤੀ ਕਾਮੇ ਦੀ ਤਨਖਾਹ ਵਿੱਚ 16800 ਰੁਪਏ ਪ੍ਰਤੀ ਮਹੀਨਾ ਦਾ ਬਣਦਾ ਹੈ, ਜਿਸ ਵਿੱਚੋਂ 8430 ਰੁਪਏ ਪਹਿਲੇ ਸਾਲ ਦਿੱਤੇ ਜਾਣਗੇ ਅਤੇ 4200 ਰੁਪਏ ਪ੍ਰਤੀ ਸਾਲ ਅਗਲੇ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ।''
ਮੈਨੇਜਮੈਂਟ ਅਤੇ ਕਾਮਿਆਂ ਵਿਚਕਾਰ ਇਸ ਸਾਲ ਦੇ ਅਪ੍ਰੈਲ ਤੋਂ ਹੀ ਸਮਝੌਤੇ ਦੀ ਵਾਰਤਾਲਾਪ ਚੱਲਦੀ ਆ ਰਹੀ ਸੀ। ਇਹ ਸਮਝੌਤਾ ਅਪ੍ਰੈਲ 2015 ਤੋਂ ਲੈ ਕੇ ਮਾਰਚ 2018 ਤੱਕ ਦਾ ਕੀਤਾ ਗਿਆ ਹੈ, ਇਸ ਸਮਝੌਤੇ ਤਹਿਤ ਉਹਨਾਂ ਕਾਮਿਆਂ ਨੂੰ 2000 ਰੁਪਏ ਆਵਾਜਾਈ-ਭੱਤਾ ਹਰ ਮਹੀਨੇ ਹੋਰ ਮਿਲਿਆ ਕਰੇਗਾ, ਜਿਹੜੇ ਆਪਣੇ ਸਾਧਨਾਂ 'ਤੇ ਫੈਕਟਰੀ ਆਉਂਦੇ ਹਨ। ਫੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਆਈਊਕਾਵਾ ਨੇ ਆਖਿਆ ਕਿ ਕਾਮਿਆਂ ਨੂੰ ਹਰ ਸਾਲ 3000 ਰੁਪਏ ਉਤਸ਼ਾਹੀ ਭੱਤੇ ਵਜੋਂ ਯਕਮੁਸ਼ਤ ਦਿੱਤੇ ਜਾਇਆ ਕਰਨਗੇ।
2014-15 ਦੀਆਂ ਤਨਖਾਹਾਂ ਮੁਤਾਬਕ ਕਾਮਿਆਂ ਦੀਆਂ ਤਨਖਾਹਾਂ ਵਿੱਚ ਇਹ ਵਾਧਾ 38 ਫੀਸਦੀ ਦਾ ਬਣਦਾ ਹੈ। ਸਤੰਬਰ 2012 ਵਿੱਚ ਕਾਮਿਆਂ ਦੀਆਂ ਤਨਖਾਹਾਂ ਵਿੱਚ 18000 ਰੁਪਏ ਸਾਲਾਨਾ ਦਾ ਵਾਧਾ ਕੀਤਾ ਗਿਆ ਸੀ, ਜੋ ਉਸੇ ਸਾਲ ਕਾਮਿਆਂ ਵੱਲੋਂ ਕੀਤੇ ਗਏ ਸੰਘਰਸ਼ ਸਦਕਾ ਹੋਇਆ ਸੀ। ਇਸ ਸੰਘਰਸ਼ ਵਿੱਚ ਮਾਨੇਸਰ ਵਿਖੇ ਕਾਮਿਆਂ ਵੱਲੋਂ ਇੱਕ ਕਾਰਜਕਾਰੀ ਅਧਿਕਾਰੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ।
ਉਜਰਤਾਂ ਵਿੱਚ ਮੌਜੂਦਾ ਵਾਧਾ ਪਿਛਲੇ ਸਮੇਂ ਲੜੇ ਗਏ ਜਾਨ ਹੂਲਵੇਂ ਸੰਘਰਸ਼ਾਂ ਅਤੇ ਸਮੂੰਹ ਕਾਮਿਆਂ ਦੀ ਇੱਕ ਜੁੱਟ ਤਾਕਤ ਦੀ ਹੀ ਬਰਕਤ ਸਮਝਣੀ ਚਾਹੀਦੀ ਹੈ।

No comments:
Post a Comment