ਮਰੂਤੀ ਕੁਰਵਾਟਕਰ ਦੀ ਰਿਹਾਈ ਉਪਰੰਤ ਮੁੜ-ਗ੍ਰਿਫਤਾਰੀ
ਸ਼ਨੀਵਾਰ ਨੂੰ 35 ਸਾਲ ਦੇ ਮਰੂਤੀ ਕੁਰਵਾਟਕਰ ਦੀ ਜੇਲ੍ਹ 'ਚੋਂ ਰਿਹਾਅ ਹੋਣ ਦੀ ਉਮੀਦ ਥੋੜ੍ਹ-ਚਿਰੀ ਹੀ ਸਾਬਤ ਹੋਈ ਜਦੋਂ ਮਹਾਂਰਾਸ਼ਟਰ ਦੀ ਪੁਲਸ ਨੇ ਉਸਨੂੰ ਇੱਕ ਮਿੰਟ ਦੀ ਵੀ ਖੁੱਲ੍ਹ ਨਹੀਂ ਰਹਿਣ ਦਿੱਤੀ। ਮਹਾਂਰਾਸ਼ਟਰ ਦੀ ਗੜ੍ਹਚਿਰੋਲੀ ਪੁਲਸ ਵੱਲੋਂ ''ਸੀਨੀਅਰ ਮਾਓਵਾਦੀ ਆਗੂ'' ਸਮਝੇ ਜਾਂਦੇ ਕੁਰਵਾਟਕਰ ਨੂੰ ਨਾਗਪੁਰ ਕੇਂਦਰੀ ਜੇਲ੍ਹ ਦੇ ਮੁੱਖ ਦਵਾਰ ਤੋਂ ਹੀ ਮੁੜ-ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਤਿੰਨ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ ਅਤੇ ਤਿੰਨ ਕੇਸਾਂ ਵਿੱਚ ਉਸਦੀ ਜਮਾਨਤ ਹੋ ਚੁੱਕੀ ਸੀ।
ਕੁਰਵਾਟਕਰ ਦੇ ਵਕੀਲ ਜਗਦੀਸ਼ ਮੇਸ਼ਰਾਮ ਨੇ ਆਖਿਆ ਕਿ ''50 ਤੋਂ 60 ਸਾਦੀ ਵਰਦੀਧਾਰੀ ਪੁਲਸ ਵਾਲਿਆਂ ਨੇ ਉਸ ਨੂੰ ਚੁੱਕ ਕੇ ਪੁਲਸ ਦੀ ਗੱਡੀ ਵਿੱਚ ਸੁੱਟ ਲਿਆ ਅਤੇ ਸ਼ਨੀਵਾਰ ਦੀ ਸ਼ਾਮ ਨੂੰ ਉਸ ਨੂੰ ਜੇਲ੍ਹ ਦੇ ਗੇਟ ਤੋਂ ਦੂਰ ਪਰ੍ਹੇ ਲੈ ਗਏ। ਪੁਲਸ ਨੇ ਉਸਦਾ ਸਾਨੂੰ ਕੋਈ ਅਤਾ-ਪਤਾ ਨਹੀਂ ਦੱਸਿਆ।''
ਐਤਵਾਰ ਨੂੰ ਪੁਲਸ ਨੇ ''ਚੁੱਪ-ਚੁਪੀਤੇ'' ਹੀ ਗੜ੍ਹਚਿਰੋਲੀ ਅਦਾਲਤ ਵਿੱਚ ਕੁਰਵਾਟਕਰ ਨੂੰ ਪੇਸ਼ ਕੀਤਾ ਅਤੇ 10 ਦਿਨਾਂ ਲਈ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ। ਮੇਸ਼ਰਾਮ ਨੇ ਕਿਹਾ ਕਿ ''ਉਸ ਨੂੰ ਜਨਵਰੀ 2012 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਨੂੰ ਤਿੰਨ ਸਾਲ ਅੱਠ ਮਹੀਨੇ ਨਾਗਪੁਰ, ਚੰਦਰਪੁਰ ਅਤੇ ਗੜ੍ਹਚਿਰੋਲੀ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ। ਹੁਣ ਪੁਲਸ ਨੇ ਉਸ ਨੂੰ 2009 ਵਿੱਚ ਦਾਇਰ ਕੀਤੇ ਇੱਕ ਕੇਸ ਵਿੱਚ ਫੜਿਆ ਹੈ। ਪੁਲਸ ਉਦੋਂ ਕੀ ਕਰਦੀ ਰਹੀ? ਜਦੋਂ ਉਹ ਜੇਲ੍ਹ ਵਿੱਚ ਬੰਦ ਸੀ।'' ਕੁਰਵਾਟਕਰ ਦੀ ਪੁਲਸ ਵੱਲੋਂ ਮੁੜ-ਗ੍ਰਿਫਤਾਰੀ ਨੂੰ ''ਅਦਾਲਤੀ ਮਾਨਹਾਨੀ'' ਅਤੇ ''ਮਨੁੱਖੀ ਹੱਕਾਂ ਦੀ ਘੋਰ ਉਲੰਘਣਾ'' ਕਰਾਰ ਦਿੰਦੇ ਹੋਏ ਮੇਸ਼ਰਾਮ ਨੇ ਆਖਿਆ ਕਿ ਉਸਦੇ ਮਵੱਕਲ ਦੀ ਗ੍ਰਿਫਤਾਰੀ ਪੁਲਸ ਵੱਲੋਂ ''ਗੈਰ-ਕਾਨੂੰਨੀ ਹਰਬਿਆਂ'' ਰਾਹੀਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਕੀਤੀ ਗਈ ਹੈ। ਮੇਸ਼ਰਾਮ ਨੇ ਆਖਿਆ ਕਿ ''ਗੜ੍ਹਚਿਰੋਲੀ ਜ਼ਿਲ੍ਹਾ ਸੁਪਰਡੈਂਟ ਪੁਲਸ ਨੇ ਮੈਨੂੰ ਦੱਸਿਆ ਕਿ ਮੇਰੇ ਮੁਵੱਕਲ ਦੇ ਖਿਲਾਫ ਤਿੰਨ ਹੋਰ ਮਾਮਲੇ ਬਕਾਇਆ ਹਨ। ਕੀ ਇਹ ਇੱਕ ਤਰ੍ਹਾਂ ਦਾ ਮਜਾਕ ਨਹੀਂ ਹੈ? ਜਿਹੜਾ ਵਿਅਕਤੀ ਤਿੰਨ ਸਾਲ ਅੱਠ ਮਹੀਨੇ ਜੇਲ੍ਹ ਵਿੱਚ ਰਿਹਾ ਹੋਵੇ ਉਸਦਾ 6 ਤੋਂ 8 ਸਾਲ ਪਹਿਲਾਂ ਦਰਜ਼ ਕੀਤੀਆਂ ਮੁਢਲੀਆਂ ਰਿਪੋਰਟਾਂ ਦੀ ਬਿਨਾ 'ਤੇ ਅੱਜ ਸ਼ਿਕਾਰ-ਪਿੱਛਾ ਕੀਤਾ ਜਾ ਰਿਹਾ ਹੈ। ਇਹ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਘੋਰ ਉਲੰਘਣਾ ਹੈ।'' (''ਦਾ ਹਿੰਦੂ'' 15 ਸਤੰਬਰ, 2015)

No comments:
Post a Comment