ਕੁਝ ਸਤਰਾਂ ''ਸੁਰਖ਼ ਲੀਹ'' ਦੇ ਸੰਪਾਦਕ ਦੇ ਨਾਂ
ਸਾਥੀ ਜੱਸੀ ਜੀ— ਅਕਤੂਬਰ ਮਹੀਨੇ
ਵਿੱਚ ਜਾਰੀ ਹੋਏ ''ਸੁਰਖ਼ ਲੀਹ'' ਦੇ ਅੰਕ ਵਿੱਚ ਤੁਸੀਂ ਕੁੱਝ ਪਾਠਕਾਂ ਦੀਆਂ ਚਿੱਠੀਆਂ
ਛਾਪੀਆਂ ਹਨ। ਪਾਠਕਾਂ ਦੀਆਂ ਚਿੱਠੀਆਂ ਜੀ ਸਦਕੇ ਛਾਪੋ, ਪਰ ਤੁਸੀਂ ਇੱਕੜ-ਦੁੱਕੜ ਪਾਠਕਾਂ
ਦੇ ਮੂੰਹੋਂ ਸਾਥੀ ਨਾਜ਼ਰ ਸਿੰਘ ਬੋਪਾਰਾਏ ਖਿਲਾਫ ਬੇਸਿਰ-ਪੈਰ ਅਤੇ ਬੱਕੜਵਾਹਨੁਮਾ ਭੜਾਸ
ਕੱਢਣ ਦੀ ਕੋਝੀ ਹਰਕਤ ਕਰਨ ਦਾ ਆਸਰਾ ਲਿਆ ਹੈ। ਚੰਗਾ ਹੁੰਦਾ, ਤੁਸੀਂ ਸੁਰਖ਼ ਰੇਖਾ ਵੱਲੋਂ
ਛਾਪੇ ਗਏ ਪੈਂਫਲਿਟ ਵਿੱਚ ਥੋਡੀਆਂ ਬਤੌਰ ਸੰਪਾਦਕ ਪੇਸ਼ ਕੀਤੀਆਂ ਨਾਕਾਮੀਆਂ ਅਤੇ ਨਾਕਸ ਰੋਲ
ਦੇ ਕੱਚੇ-ਚਿੱਠੇ ਦਾ ਜਵਾਬ ਦੇਣ ਦੀ ਜੁਰਅੱਤ ਕਰਦੇ, ਹਾਂਦਰੂ ਅਤੇ ਉਸਾਰੂ ਬਹਿਸ-ਵਿਚਾਰ
ਦੇ ਅਸਲ ਵਿੱਚ ਪੈਣ ਦੀ ਇਨਕਲਾਬੀ ਇੱਛਾ ਅਤੇ ਇਰਾਦਾ ਦਿਖਾਉਂਦੇ ਅਤੇ ਹਕੀਕਤ ਦੀਆਂ ਅੱਕਾਂ
ਵਿੱਚ ਅੱਖਾਂ ਪਾ ਕੇ ਝਾਕਣ ਦੀ ਜੁਰਅੱਤ ਕਰਦੇ। ਇਉਂ, ਇਸ ਹਾਂਦਰੂ ਅਤੇ ਉਸਾਰੂ
ਬਹਿਸ-ਵਿਚਾਰ ਦੇ ਅਮਲ ਰਾਹੀਂ ਪਾਠਕਾਂ ਨੂੰ ਚੰਗਾ-ਮਾੜਾ ਪਰਖਣ, ਠੀਕ ਅਤੇ ਗਲਤ ਦਾ ਨਿਤਾਰਾ
ਕਰਨ ਦਾ ਦਰੁਸਤ ਅਮਲ ਚਲਾਉਣ ਦੇ ਰਾਹ ਪੈਂਦੇ। ਪਰ ਥੋਡੇ ਵੱਲੋਂ ਅਜਿਹੇ ਹਾਂਦਰੂ ਅਮਲ
ਵਿੱਚ ਪੈਣ ਦੀ ਬਜਾਇ, ਨਾ ਸਿਰਫ ਪਾਠਕਾਂ ਨੂੰ ਅਜਿਹੇ ਮੌਕੇ ਮੁਹੱਈਆ ਕਰਨ ਅਤੇ
ਬਹਿਸ-ਵਿਚਾਰ ਦੇ ਅਮਲ 'ਚੋਂ ਸਿੱਖਣ-ਸਿਖਾਉਣ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ ਹੈ,
ਸਗੋਂ ਇੱਕੜ-ਦੁੱਕੜ ਪਾਠਕਾਂ ਨੂੰ ਬੇਸਿਰਪੈਰ ਅਤੇ ਕੂੜ-ਫਤਵੇਬਾਜ਼ੀ ਕਰਨ ਦੇ ਰਾਹ ਘੜੀਸਦਿਆਂ
ਅਤੇ ਇਸਦੀ ਓਟ ਲੈਂਦਿਆਂ, ਖੁਦ ਸਾਡੇ ਪੈਂਫਲਿਟ ਦਾ ਜਵਾਬ ਦੇਣ ਤੋਂ ਭੱਜ ਨਿਕਲਣ ਦਾ ਰਾਹ
ਅਖਤਿਆਰ ਕਰ ਲਿਆ ਗਿਆ ਹੈ।
ਸਾਥੀ ਜੱਸੀ ਜੀ- ਸਾਡਾ ਰੌਲਾ-ਰੱਟਾ ਪਾਠਕਾਂ ਨਾਲ ਨਹੀਂ ਹੈ, ਇਹ ਥੋਡੇ ਨਾਲ ਹੈ। ਜੇ ਤੁਸੀਂ ਹਾਂਦਰੂ ਅਤੇ ਉਸਾਰੂ ਬਹਿਸ-ਵਿਚਾਰ ਵਿੱਚ ਨਾ ਪੈਣ ਅਤੇ ਇਸਦੀ ਬਜਾਇ, ਬੇਸਿਰਪੈਰ ਅਤੇ ਕੂੜ-ਫਤਵੇਵਾਜ਼ੀ ਕਰਨ ਵਿੱਚ ਹੀ ਯਕੀਨ ਰੱਖਦੇ ਹੋ, ਤਾਂ ਤੁਸੀਂ ਇਹ 'ਸ਼ੁਭ' ਕੰਮ ਕਰਨ ਦਾ ਸਿੱਧੇ-ਮੂੰਹ ਹੀਆਂ ਕਰੋ। ਇਹ ਕੰਮ ਪਾਠਕਾਂ ਦੀ ਓਟ ਵਿੱਚ ਬਹਿ ਕੇ ਕਿਉਂ ਕਰ ਰਹੇ ਹੋ?
ਥੋਡੀ ਇਹ ਕੋਝੀ ਹਰਕਤ ਪਾਠਕਾਂ ਅੰਦਰ ਵਕਤੀ ਤੌਰ 'ਤੇ ਸਾਡੇ ਪ੍ਰਤੀ ਤੁਅੱਸਬੀ ਅਤੇ ਤੰਗ-ਨਜ਼ਰ ਬਿਰਤੀ ਅਤੇ ਵਿਹਾਰ ਨੂੰ ਤਾਂ ਝੋਕਾ ਲਾ ਸਕਦੀ ਹੈ ਅਤੇ ਥੋਡੇ ਪੱਖ ਵਿੱਚ ਉਹਨਾਂ ਨੂੰ ਉਲਾਰ ਹੋਣ ਵੱਲ ਤੋਰ ਸਕਦੀ ਹੈ। ਪਰ ਇਹ ਲਾਜ਼ਮੀ ਹੀ ਉਹਨਾਂ ਨੂੰ ਮਾਨਸਿਕ ਤਵਾਜ਼ਨ; ਠਰੰਮ੍ਹਾ ਅਤੇ ਸਿੱਖਣ-ਸਿਖਾਉਣ ਦੀ ਸਾਥੀਆਨਾ ਭਾਵਨਾ ਕਾਇਮ ਰੱਖਦਿਆਂ, ਸੋਚਣ-ਵਿਚਾਰਨ ਅਤੇ ਸਹੀ ਤੇ ਗਲਤ ਦਰਮਿਆਨ ਨਿਖੇੜਾ ਕਰਨ ਦੇ ਅਮਲ ਵਿੱਚ ਪੈਣ ਦੇ ਦਰੁਸਤ ਰਾਹ ਤੋਂ ਭਟਕਾਉਣ ਅਤੇ ਤਿਲ੍ਹਕਾਉਣ ਦਾ ਕਾਰਨ ਬਣੇਗੀ। ਇਸਦਾ ਲਾਜ਼ਮੀ ਨਤੀਜਾ ਪਾਠਕਾਂ ਦੀ ਜਗਿਆਸੂ ਰੁਚੀ ਅਤੇ ਵਿਚਾਰਧਾਰਕ-ਸਿਆਸੀ ਚੇਤਨਾ ਨੂੰ ਖੁੰਡਾ ਕਰਨ ਤੇ ਖੋਰਨ ਦੇ ਅਮਲ ਛੇੜਨ ਵਿੱਚ ਨਿਕਲੇਗਾ। ਇਸਦਾ ਖਮਿਆਜ਼ਾ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਭੁਗਤਣਾ ਪਵੇਗਾ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਭਵਿੱਖ ਵਿੱਚ ਅਜਿਹੀਆਂ ਕਮਿਊਨਿਸਟ ਇਨਕਲਾਬੀ ਵਿਹਾਰ ਨਾਲ ਬੇਮੇਲ ਹਰਕਤਾਂ ਦੀ ਓਟ ਲੈਣ ਤੋਂ ਗੁਰੇਜ਼ ਕਰਨ ਦਾ ਸਲੀਕਾ ਅਪਣਾਉਣ ਦੀ ਕੋਸ਼ਿਸ਼ ਕਰੋਗੇ। —ਅਦਾਰਾ ਸੁਰਖ਼ ਰੇਖਾ
ਸਾਥੀ ਜਸਪਾਲ ਜੱਸੀ ਨੂੰ ਸੁਰਖ਼ ਰੇਖਾ ਦੇ ਸੰਪਾਦਕ ਦੀਆਂ ਜੁੰਮੇਵਾਰੀਆਂ ਤੋਂ
ਲਾਂਭੇ ਕਿਉਂ ਕੀਤਾ?

-ਸਾਥੀ ਜੱਸੀ ਦੀ ਔਖ ਤੇ ਬੁਖਲਾਹਟ
- ਪਰਚਿਆਂ ਦੀ ਏਕਤਾ— ਪਾਠਕਾਂ ਨੂੰ ਵੱਡੀਆਂ ਆਸਾਂ
- ਪਾਠਕਾਂ ਦੇ ਕਿਰਨ ਦਾ ਅਮਲ ਸ਼ੁਰੂ
- ਸਮੇਂ ਦੀ ਪਾਬੰਦੀ ਤੇ ਲਗਾਤਾਰਤਾ ਵਿੱਚ ਵਿਘਨ ਦਾ ਅਮਲ
- ਪਰਚਾ ਸਾਥੀ ਜੱਸੀ ਦੀਆਂ ਸੌੜੀਆਂ ਲੋੜਾਂ ਦਾ ਮੁਥਾਜ

-ਸਮੇਂ ਦਾ ਪਾਬੰਦ ਹੋਣ ਦੇ ਇਨਕਲਾਬੀ ਗੁਣ ਨੂੰ ਖੋਰਾ
- ਪਾਠਕਾਂ ਮੂਹਰੇ ਜਵਾਬਦੇਹੀ ਤੋਂ ਬੇਪ੍ਰਵਾਹ
- ਪਰਚੇ ਦੀ ਸਿਆਸੀ ਦੁਰਵਰਤੋਂ
- ਪਰਚੇ ਦੀ ਸਿਆਸੀ ਦੁਰਵਰਤੋਂ
- ਇਨਕਲਾਬੀ ਧਿਰਾਂ/ਪਰਚਿਆਂ ਪ੍ਰਤੀ ਤੰਗਨਜ਼ਰ ਪਹੁੰਚ
- ਏਕਤਾ ਪਹੁੰਚ ਨਾਲ ਬੇਮੇਲ ਤੰਗ-ਨਜ਼ਰ ਪਹੁੰਚ
- ਲਮਕਵੇਂ ਲੋਕ-ਯੁੱਧ ਬਾਰੇ ਕਾਮਰੇਡ ਮਾਓ ਦੀਆਂ ਸਿੱਖਿਆਵਾਂ ਨੂੰ ਪਾਠਕਾਂ ਤੋਂ ਦੂਰ ਰੱਖਣਾ
- ਕਮਿਊਨਿਸਟ ਇਨਕਲਾਬੀ ਕੈਂਪ ਨੂੰ ਪਰਚੇ 'ਚ ਲੋੜੀਂਦੀ ਥਾਂ ਦੇਣ ਤੋਂ ਟਾਲਾ ਵੱਟਣਾ
- ਇਨਕਲਾਬੀ ਨੈਤਿਕਤਾ ਦਾ ਲੜ ਛੱਡਣਾ
(ਸੁਰਖ਼ ਰੇਖਾ ਵੱਲੋਂ ਜਾਰੀ ਇਹ ਪੈਂਫਲਿਟ ਇਸ ਅੰਕ ਦੇ ਨਾਲ ਲੈ ਕੇ ਪੜ੍ਹੋ)

No comments:
Post a Comment