ਮਾਓਵਾਦੀ ਆਗੂ ਹਰਭਿੰਦਰ ਜਲਾਲ ਨੂੰ ਸਜ਼ਾ
ਸਾਥੀ ਹਰਭਿੰਦਰ ਜਲਾਲ ਸੀ.ਪੀ.ਆਈ.(ਮਾਓਵਾਦੀ) ਦਾ ਇੱਕ ਆਗੂ ਕਾਰਕੁੰਨ ਹੈ। ਪੰਜਾਬ ਵਿੱਚ ਇਸ ਕਮਿਊਨਿਸਟ ਇਨਕਲਾਬੀ ਪਾਰਟੀ ਨਾਲ ਸਬੰਧਤ ਹੋਣ ਦੇ ਸ਼ੱਕ ਵਿੱਚ ਪਹਿਲਾਂ ਵੀ ਕਈ ਇਨਕਲਾਬੀ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਕੇ ਪੁਲਸ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। ਹਾਕਮਾਂ ਦੀਆਂ ਖੁਫੀਆ ਏਜੰਸੀਆਂ ਹਰਭਿੰਦਰ ਜਲਾਲ ਦਾ ਸ਼ਿਕਾਰ ਪਿੱਛਾ ਕਰ ਰਹੀਆਂ ਸਨ। ਉਹਨਾਂ ਵੱਲੋਂ 2011 ਨੂੰ ਉਸ ਨੂੰ ਖਰੜ ਨੇੜੇ ਉਸ ਵਕਤ ਜਬਰੀ ਬੱਸ ਵਿੱਚੋਂ ਚੁੱਕ ਲਿਆ ਗਿਆ ਸੀ, ਜਦੋਂ ਉਹ ਚੰਡੀਗੜ੍ਹ ਨੂੰ ਜਾ ਰਿਹਾ ਸੀ। ਉਸਨੂੰ ਫੜੇ ਜਾਣ ਦੀ ਖਬਰ ਅਖਬਾਰਾਂ ਅਤੇ ਜਨਤਾ ਵਿੱਚ ਨਸ਼ਰ ਹੋ ਜਾਣ ਕਰਕੇ ਅਤੇ ਜਨਤਕ ਪ੍ਰਤੀਕਰਮ ਕਰਕੇ ਪੁਲਸ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨਾ ਪਿਆ। ਬਾਅਦ ਵਿੱਚ ਪੁਲਸ ਵੱਲੋਂ ਰਿਮਾਂਡ 'ਤੇ ਲਿਜਾ ਕੇ ਉਸ ਉੱਤੇ ਅੰਨ੍ਹਾ ਪੁਲਸ ਤਸ਼ੱਦਦ ਢਾਹਿਆ ਗਿਆ। ਤਸ਼ੱਦਦ ਦਾ ਸ਼ਿਕਾਰ ਬਣਾਉਂਦਿਆਂ, ਪੁਲਸ ਵੱਲੋਂ ਉਸਦੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋਣ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ ਗਈ। ਇਸ ਤੀਜੇ ਦਰਜ਼ੇ ਦੇ ਪੁਲਸ ਤਸ਼ੱਦਦ ਦਾ ਸਿਦਕਦਿਲੀ ਨਾਲ ਟਾਕਰਾ ਕਰਦਿਆਂ ਅਤੇ ਅਣਲਿਫ ਰਹਿੰਦਿਆਂ ਉਸ ਵੱਲੋਂ ਕਮਿਊਨਿਸਟ ਇਨਕਲਾਬੀ ਜੁਝਾਰੂ ਰਵਾਇਤਾਂ, ਇਨਕਲਾਬੀ ਨਿਹਚਾ, ਦ੍ਰਿੜ੍ਹਤਾ ਅਤੇ ਸਿਦਕਦਿਲੀ 'ਤੇ ਅਡੋਲ ਚਿੱਤ ਪਹਿਰਾ ਦਿੱਤਾ ਗਿਆ। ਆਖਰ ਪੁਲਸ ਵੱਲੋਂ ਉਸ'ਤੇ ਸੀ.ਪੀ.ਆਈ.(ਮਾਓਵਾਦੀ) ਦੇ ਮੈਂਬਰ ਹੋਣ ਅਤੇ ਇੱਕ ਨਜਾਇਜ਼ ਪਿਸਤੌਲ ਰੱਖਣ ਦਾ ਕੇਸ ਪਾ ਦਿੱਤਾ ਗਿਆ।
ਲੱਗਭੱਗ ਚਾਰ ਸਾਲ ਚੱਲੇ ਮੁਕੱਦਮੇ ਵਿੱਚ ਜਦੋਂ ਅਦਾਲਤ ਨੂੰ ਉਸਨੂੰ ਜੇਲ੍ਹ ਵਿੱਚ ਡੱਕ ਕੇ ਰੱਖਣ ਦਾ ਕੋਈ ਹੋਰ ਬਹਾਨਾ ਲੱਭਣ ਵਿੱਚ ਮੁਸ਼ਕਲ ਆਈ, ਤਾਂ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਹ ਸਜ਼ਾ ਐਨ ਨਿਹੱਕੀ ਹੈ। ਇਹ ਦਿਖਾਉਂਦੀ ਹੈ ਕਿ ਅਦਾਲਤੀ ਪ੍ਰਬੰਧ ਵੀ ਪੁਲਸ, ਨੀਮ-ਫੌਜੀ ਦਲਾਂ ਅਤੇ ਫੌਜ ਵਾਂਗ ਉਸੇ ਪਿਛਾਖੜੀ ਤੇ ਜਾਬਰ ਰਾਜ-ਭਾਗ ਦਾ ਇੱਕ ਦੰਦਾ ਹੈ, ਜਿਹੜਾ ਸਾਮਰਾਜੀਆਂ ਅਤੇ ਉਸਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਦੇ ਹਿੱਤਾਂ 'ਤੇ ਪਹਿਰੇਦਾਰੀ ਕਰਦਾ ਹੈ ਅਤੇ ਇਹਨਾਂ ਜੋਕਾਂ ਦੀ ਲੁੱਟ ਅਤੇ ਦਾਬੇ ਤੋਂ ਮੁਕਤੀ ਲਈ ਜੂਝਣ ਵਾਲੀਆਂ ਖਰੀਆਂ ਕਮਿਊਨਿਸਟ ਇਨਕਲਾਬੀ ਅਤੇ ਲੋਕ-ਹਿਤੈਸ਼ੀ ਸ਼ਕਤੀਆਂ 'ਤੇ ਝਪਟਦਾ ਹੈ।
ਇਸ ਰਾਜ-ਭਾਗ ਦਾ ਇਹ ਦੁਸ਼ਮਣਾਨਾ ਖੋਰੀ ਰਵੱਈਆ ਪ੍ਰੋਫੈਸਰ ਸਾਈਬਾਬਾ ਅਤੇ ਮਾਓਵਾਦੀ ਆਗੂ ਕੋਬਾਦ ਗਾਂਧੀ ਦੇ ਮਾਮਲਿਆਂ ਵਿੱਚ ਵੀ ਸਾਹਮਣੇ ਆਇਆ ਹੈ। ਪ੍ਰੋ. ਸਾਈਬਾਬਾ ਨੂੰ 90 ਪ੍ਰਤੀਸ਼ਤ ਅਪਾਹਜ ਹੋਣ ਅਤੇ ਵੀਲ੍ਹ ਚੇਅਰ ਦੇ ਸਹਾਰੇ 'ਤੇ ਚੱਲਣ-ਫਿਰਨ ਜੋਗਾ ਹੋਣ ਦੇ ਬਾਵਜੂਦ, ਗ੍ਰਿਫਤਾਰ ਕੀਤਾ ਗਿਆ। ਜੇਲ੍ਹ ਵਿੱਚ ਡੱਕ ਕੇ ਰੱਖਿਆ ਗਿਆ। ਜਮਾਨਤ ਤੋਂ ਇਨਕਾਰ ਕੀਤਾ ਗਿਆ। ਇਸ ਜਾਬਰਾਨਾ ਵਿਹਾਰ ਖਿਲਾਫ ਮੁਲਕ ਅਤੇ ਦੁਨੀਆਂ ਭਰ 'ਚ ਉੱਠੀ ਆਵਾਜ਼ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਉਸਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦਿਆਂ, ਅੰਤਰਿਮ ਜਮਾਨਤ ਦਿੱਤੀ ਗਈ ਹੈ। ਇਸੇ ਤਰ੍ਹਾਂ, ਕੋਬਾਦ ਗਾਂਧੀ ਨੂੰ ਵੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਬਾਵਜੂਦ, ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਹੈ। ਨਜਾਇਜ਼ ਕੇਸਾਂ ਵਿੱਚ ਉਲਝਾ ਕੇ ਜੇਲ੍ਹ ਵਿੱਚ ਰੱਖਿਆ ਗਿਆ ਹੈ। ਅਦਾਲਤਾਂ ਵੱਲੋਂ ਜਮਾਨਤਾਂ ਦੇਣ ਤੋਂ ਬਿਨ-ਆਧਾਰ ਇਨਕਾਰ ਕੀਤਾ ਗਿਆ ਹੈ। ਹੁਣ ਤਿੰਨ ਮਹੀਨਿਆਂ ਦੀ ਜਮਾਨਤ ਦੇਣ ਤੋਂ ਬਾਅਦ, ਹੋਰਨਾਂ ਕੇਸਾਂ ਦੇ ਬਹਾਨੇ ਫਿਰ ਜੇਲ੍ਹ ਵਿੱਚ ਤਾੜਿਆ ਹੋਇਆ ਹੈ।
ਰਾਜ-ਭਾਗ, ਪੁਲਸ ਅਤੇ ਅਦਾਲਤਾਂ ਦੇ ਲੋਕ-ਦੁਸ਼ਮਣ ਕੋੜਮੇ ਦਾ ਉਪਰੋਕਤ ਰਵੱਈਆ ਅਤੇ ਵਿਹਾਰ ਇਸ ਸਚਾਈ ਦੀ ਪੁਸ਼ਟੀ ਕਰਦਾ ਹੈ ਕਿ ਇਸ ਰਾਜਭਾਗ ਖਿਲਾਫ ਦੁਸ਼ਮਣਾਨਾ ਲਕੀਰ ਖਿੱਚ ਕੇ ਲੜ ਰਹੀਆਂ ਖਰੀਆਂ ਲੋਕ-ਹਿਤੈਸ਼ੀ ਤੇ ਇਨਕਲਾਬੀ ਤਾਕਤਾਂ ਵੱਲ ਨਰਮ/ਰਿਆਇਤਦਿਲ ਰਵੱਈਆ ਹਾਕਮਾਂ ਦੀ ਨੀਤੀ ਦਾ ਅੰਗ ਨਹੀਂ ਹੈ।

No comments:
Post a Comment