ਪੁਲਸ ਦਾ ਸੂਹੀਆ ਨਾ ਬਣਨ 'ਤੇ
ਬਸਤਰ ਦਾ ਪੱਤਰਕਾਰ ਸੀਖਾਂ ਪਿੱਛੇ ਬੰਦ
ਬਸਤਰ ਦੀ
ਪੁਲਸ ਨੇ ਇੱਕ ਸਥਾਨਕ ਪੱਤਰਕਾਰ ਸੰਤੋਸ਼ ਯਾਦਵ ਨੂੰ ਛੱਤੀਸ਼ਗੜ੍ਹ ਜਨ ਸੁਰਖਸ਼ਾ ਅਧਿਨਿਯਮ ਦੇ
ਕਾਲੇ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਹੈ। ਸੰਤੋਸ਼ ਯਾਦਵ ਦੋ ਸਥਾਨਕ ਰੋਜ਼ਾਨਾ ਅਖਬਾਰਾਂ ਲਈ
ਕੰਮ ਕਰਦਾ ਹੈ ਅਤੇ ਉਹ ਨਿੱਡਰ ਰਿਪੋਰਟਿੰਗ ਕਰਕੇ ਹਰਮਨ ਪਿਆਰਾ ਹੈ।ਬਸਤਰ ਦਾ ਪੱਤਰਕਾਰ ਸੀਖਾਂ ਪਿੱਛੇ ਬੰਦ
ਬਸਤਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਜੇ ਯਾਦਵ ਨੇ ਆਖਿਆ ਕਿ ''ਮੇਰੇ ਲਈ ਉਹ ਕੋਈ ਪੱਤਰਕਾਰ ਨਹੀਂ। ਅਸੀਂ ਉਸ ਨੂੰ 21 ਅਗਸਤ ਦੀ ਘਟਨਾ ਨਾਲ ਸਬੰਧਤ ਹੋਣ ਕਰਕੇ ਗ੍ਰਿਫਤਾਰ ਕੀਤਾ ਹੈ, ਜਦੋਂ ਦਰਭਾ ਵਿਖੇ ਮਾਓਵਾਦੀਆਂ ਅਤੇ ਪੁਲਸ ਵਿਚਕਾਰ ਮੁਕਾਬਲ ਹੋਇਆ ਸੀ। ਸਾਨੂੰ ਸ਼ੱਕ ਹੈ ਕਿ ਉਸਦੇ ਇਸ ਇਲਾਕੇ ਵਿੱਚ ਸਰਗਰਮ ਮਾਓਵਾਦੀ ਆਗੂ ਸ਼ੰਕਰ ਨਾਲ ਸਬੰਧ ਹਨ।''
ਸੰਤੋਸ਼ ਯਾਦਵ ਦੀ ਵਕੀਲ ਈਸ਼ਾ ਖੰਡੇਲਵਾਲ ਨੇ ਉਸ ਨੂੰ ਮੂਲੋਂ ਹੀ ਨਿਰਦੋਸ਼ ਆਖਦਿਆਂ ਕਿਹਾ ਕਿ ''ਇਹ ਇੱਕ ਝੂਠਾ ਕੇਸ ਹੈ। ਪੁਲਸ ਨੇ ਉਸ ਕੋਲੋਂ ਕੋਰੇ ਕਾਗਜ਼ਾਂ 'ਤੇ ਦਸਤਖਤ ਕਰਵਾਏ ਅਤੇ ਹੁਣ ਉਹ ਆਖ ਰਹੇ ਹਨ ਕਿ ਉਸਨੇ ਸਵਿਕਾਰ ਕੀਤਾ ਹੈ, ਜੋ ਕਿ ਉੱਕਾ ਹੀ ਗਲਤ ਹੈ। ਉਸਨੂੰ 28 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਉਸਦੀ ਗ੍ਰਿਫਤਾਰੀ 30 ਸਤੰਬਰ ਦੀ ਪਾਈ ਗਈ ਹੈ।''
ਸੰਤੋਸ਼ ਦੀ ਵਕੀਲ ਈਸ਼ਾ ਖੰਡੇਲਵਾਲ ਨੇ ਇਹ ਪੁਸ਼ਟੀ ਕੀਤੀ ਕਿ ਉਸ ਦਾ ਮੁਵੱਕਲ ਲਗਾਤਾਰ ਪੁਲਸ ਦੇ ਦਬਾਅ ਵਿੱਚ ਰਹਿ ਰਿਹਾ ਸੀ ਅਤੇ ਪੁਲਸ ਦਾ ਸੂਹੀਆ ਬਣਨ ਲਈ ਉਸਨੂੰ ''ਤੰਗ-ਪ੍ਰੇਸ਼ਾਨ'' ਕੀਤਾ ਜਾ ਰਿਹਾ ਸੀ।
ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ.ਯੂ.ਸੀ.ਐਲ.) ਨੇ ਪੱਤਰਕਾਰ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦੇ ਹੋਏ ਆਖਿਆ ਕਿ ''ਸਾਨੂੰ ਇਹ ਪਤਾ ਹੈ ਕਿ ਉਹ ਇੱਕ ਪੱਤਰਕਾਰ ਹੈ ਅਤੇ ਇਲਾਕੇ ਵਿੱਚ ਹਰ ਕੋਈ ਉਸ ਬਾਰੇ ਜਾਣਦਾ ਹੈ। ਇਹ ਤੱਥ ਹੀ, ਕਿ ਉਸ ਨੂੰ ਛੱਤੀਸ਼ਗੜ੍ਹ ਜਨ ਸੁਰੱਖਸ਼ਾ ਅਧਿਨਿਯਮ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ, ਸਾਬਤ ਕਰਦਾ ਹੈ ਕਿ ਪੁਲਸ ਕੋਲ ਉਸਦੇ ਖਿਲਾਫ ਕੋਈ ਪੁਖਤਾ ਸਬੂਤ ਨਹੀਂ ਹਨ।''
ਉਸਦੀ ਗ੍ਰਿਫਤਾਰੀ ਤੋਂ ਕੋਈ ਇੱਕ ਮਹੀਨਾ ਪਹਿਲਾਂ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਦੇ ਅਗਸਤ 2015 ਵਿੱਚ ਛਪੇ ਇੱਕ ਬੁਲਿਟਨ 'ਚ ਲਿਖਿਆ ਗਿਆ ਸੀ ਕਿ ਦਰਭਾ ਘਾਟੀ ਵਿੱਚ ਮਈ 2013 ਵਿੱਚ ਕਾਂਗਰਸ ਦੇ ਕਾਫਲੇ 'ਤੇ ਹਮਲਾ ਹੋਣ ਉਪਰੰਤ ਉੱਥੇ ਪਹੁੰਚਣ ਵਾਲਾ ਉਹ ਸਭ ਤੋਂ ਪਹਿਲਾ ਪੱਤਰਕਾਰ ਸੀ, ਇਸ ਕਰਕੇ ਪੁਲਸ ਇਹ ਮੰਨ ਕੇ ਚੱਲ ਰਹੀ ਹੈ ਕਿ ਉਹ ਮਾਓਵਾਦੀਆਂ ਨਾਲ ਰਲਿਆ ਹੋਇਆ ਹੈ।
ਪੀ.ਯੂ.ਸੀ.ਐਲ. ਦੇ ਬੁਲਿਟਨ ਵਿੱਚ ਆਖਿਆ ਗਿਆ ਹੈ ਕਿ ''ਮੱਧ 2014 ਵਿੱਚ ਪੁਲਸ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇੱਕ ਰਾਤ ਪੁਲਸ ਉਸਦੇ ਘਰ ਆਈ ਅਤੇ ਉਸਨੂੰ ਨਜ਼ਰਬੰਦ ਕਰ ਲਿਆ। ਪੁਲਸ ਨੇ ਸੰਤੋਸ਼ ਨੂੰ ਆਖਿਆ ਕਿ ਉਹ ਮਾਓਵਾਦੀਆਂ ਨੂੰ ਫੜਾਵੇ ਤਾਂ ਉਸ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਪਰ ਉਸਨੇ ਅਜਿਹਾ ਕਰਨੋਂ ਜੁਆਬ ਦੇ ਦਿੱਤਾ। ਪਿਛਲੇ ਇੱਕ ਸਾਲ ਤੋਂ ਸੰਤੋਸ਼ ਪੁਲਸ ਵੱਲੋਂ ਫੈਲਾਈਆਂ ਅਫਵਾਹਾਂ ਦੇ ਛਾਏ ਹੇਠ ਦਿਨ ਕਟੀ ਕਰਦਾ ਆ ਰਿਹਾ ਸੀ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।''
ਪੀ.ਯੂ.ਸੀ.ਐਲ. ਛੱਤੀਸ਼ਗੜ੍ਹ ਦੀ ਸਕੱਤਰ ਸੁਧਾ ਭਾਰਦਵਾਜ ਨੇ ''ਦਾ ਹਿੰਦੂ'' ਨੂੰ ਦੱਸਿਆ ਕਿ ''ਜੂਨ 2015 ਵਿੱਚ ਦਰਭਾ ਥਾਣੇ ਦੀ ਪੁਲਸ ਉਸਨੂੰ ਥਾਣੇ ਲੈ ਗਈ ਅਤੇ ਉਸ ਨੂੰ ਨੰਗਿਆ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਦਰਭਾ ਦੇ ਬਦਰੀਮਾਹੂ ਇਲਾਕੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਉਸਨੂੰ ਹੋਰਨਾਂ ਪਿੰਡ ਨਿਵਾਸੀਆਂ ਨਾਲ ਹੀ ਚੁੱਕ ਲਿਆ ਕਿ ਇਹ ਸਾਰੇ ਨਕਸਲੀਆਂ ਦੇ ਹਮਾਇਤੀ ਹਨ। ਅਸਲ 'ਚ ਸੰਤੋਸ਼ ਪਿੰਡ ਵਾਸੀਆਂ ਦੀ ਮੱਦਦ ਕਰ ਰਿਹਾ ਸੀ ਅਤੇ ਉਹਨਾਂ ਦਾ ਪੱਖ ਪ੍ਰਕਾਸ਼ਤ ਕਰਕੇ ਸਚਾਈ ਉਘਾੜ ਰਿਹਾ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਅਜਿਹਾ ਕਰ ਸਕਦਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।''
ਸੰਤੋਸ਼ ਤਿੰਨ ਨੌਜਵਾਨ ਲੜਕੀਆਂ ਦਾ ਪਿਤਾ ਹੈ। ਫੇਰ ਵੀ ਉਹ ਪੁਲਸ ਦੇ ਦਾਬੇ ਵਿੱਚ ਆਉਣ ਤੋਂ ਇਨਕਾਰੀ ਹੈ। ਉਸਦੀ ਘਰਵਾਲੀ ਨੇ ਆਖਿਆ ਕਿ ''ਮੇਰੇ ਪਤੀ ਦੇ ਖਿਲਾਫ ਮੜ੍ਹੇ ਜਾ ਰਹੇ ਦੋਸ਼ਾਂ ਵਿੱਚ ਭੋਰਾ ਵੀ ਸਚਾਈ ਨਹੀਂ ਹੈ। ਉਸ ਦੀ ਨਿੱਡਰਤਾ ਵਾਲੀ ਪੱਤਰਕਾਰਤਾ ਕਰਕੇ ਪੁਲਸ ਨੇ ਇੱਕ ਸਾਲ ਪਹਿਲਾਂ ਉਸਨੂੰ ਨਕਲੀ ਮੁਕਾਬਲੇ ਵਿੱਚ ਮਾਰਨ ਦੀ ਧਮਕੀ ਦਿੱਤੀ ਸੀ, ਪਰ ਮੇਰੇ ਪਤੀ ਨੇ ਆਮ ਕਬਾਇਲੀ ਜਨਤਾ ਵਾਸਤੇ ਕੰਮ ਕਰਨਾ ਜਾਰੀ ਰੱਖਿਆ।'' (''ਦਾ ਹਿੰਦੂ'' 2 ਅਤੇ 4 ਅਕਤੂਬਰ 2015)
No comments:
Post a Comment