Friday, 30 October 2015

ਸ਼ੋਕ ਸਮਾਚਾਰ

ਸ਼ੋਕ ਸਮਾਚਾਰ
ਬੀਤੇ ਦਿਨੀਂ ਇਨਕਲਾਬੀ ਜਮਹੂਰੀ, ਲੋਕ-ਪੱਖੀ ਲਹਿਰ ਦੇ ਨਿਧੱੜਕ ਆਗੂ ਮਾਸਟਰ ਜਗਤਾਰ ਸਿੰਘ ਰੋੜੀਕਪੂਰਾ  (ਜੈਤੋ) ਦਿਲ ਦਾ ਦੌਰਾ ਪੈਣ ਕਾਰਨ ਇਨਕਲਾਬੀ ਕਾਫ਼ਲੇ 'ਚੋਂ ਜੁਦਾਅ ਹੋ ਗਏ। ਜਗਤਾਰ ਸਿੰਘ ਨੇ ਵਿਦਿਆਰਥੀ ਯੂਨੀਅਨ, ਡੀ.ਟੀ.ਐਫ., ਲੋਕ-ਪੱਖੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀ ਵਿੱਚ ਕੰਮ ਕੀਤਾ। ਮੌਤ ਵਾਲੇ ਦਿਨ ਉਹਨਾਂ ਨੇ ਬਠਿੰਡੇ ਕਿਸਾਨਾਂ ਦੇ ਧਰਨੇ ਵਿੱਚ ਸੈਂਕੜੇ ਲੋਕਾਂ ਵਾਸਤੇ ਲੰਗਰ ਲੈ ਕੇ ਜਾਣਾ ਸੀ। ਉਸਦੀ ਬੇਵਕਤ ਮੌਤ ਨਾ ਸਿਰਫ ਕਿਸਾਨ ਜਥੇਬੰਦੀ ਲਈ, ਸਗੋਂ ਇਨਕਲਾਬੀ ਲਹਿਰ ਲਈ ਵੀ ਇੱਕ ਘਾਟਾ ਹੈ। ਅਦਾਰਾ ਸੁਰਖ਼ ਰੇਖਾ ਸਾਥੀ ਜਗਤਾਰ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਸੰਗਰਾਮੀ ਸੰਗੀ ਸਾਥੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।

No comments:

Post a Comment