26 ਦਸੰਬਰ: ਸਾਥੀ ਮਾਓ-ਜ਼ੇ-ਤੁੰਗ ਦੇ ਜਨਮ-ਦਿਵਸ 'ਤੇ ਵਿਸ਼ੇਸ਼
ਲਮਕਵੇਂ ਲੋਕ-ਯੁੱਧ ਦੇ ਰਾਹ ਨੂੰ ਗ੍ਰਹਿਣ ਕਰੋ
ਸਾਥੀ ਮਾਓ-ਜ਼ੇ-ਤੁੰਗ ਚੀਨੀ ਇਨਕਲਾਬ ਦੇ ਅਤੇ ਸੰਸਾਰ ਪ੍ਰੋਲੇਤਾਰੀ ਦੇ ਮਹਾਨ ਰਹਿਬਰ ਸਨ। ਜਦੋਂ ਉਹਨਾਂ ਨੇ 1920-21 ਵਿੱਚ ਚੀਨੀ ਲੋਕਾਂ ਦੇ ਸਾਮਰਾਜ-ਵਿਰੋਧੀ ਸੰਘਰਸ਼ਾਂ ਦੇ ਵਿਹੜੇ ਪੈਰ ਧਰਿਆ ਸੀ, ਤਾਂ ਉਸ ਵਕਤ ''ਪੂਰਬ ਦੇ ਮੁਲਕ'' (ਬਸਤੀਵਾਦੀ ਅਤੇ ਅਰਧ-ਬਸਤੀਵਾਦੀ ਮੁਲਕਾਂ) ਦੇ ਕਮਿਊਨਿਸਟਾਂ ਨੂੰ ਇਹਨਾਂ ਮੁਲਕਾਂ ਦੇ ਸਾਮਰਾਜ ਵਿਰੋਧੀ, ਜਾਗੀਰਦਾਰੀ ਵਿਰੋਧੀ ਲੋਕ ਜਮਹੂਰੀ ਇਨਕਲਾਬਾਂ ਦੀ ਯੁੱਧਨੀਤੀ ਅਤੇ ਦਾਅਪੇਚਾਂ ਦੇ ਠੋਸ ਨਕਸ਼ ਘੜਨ-ਤਰਾਸ਼ਣ ਦਾ ਮਹਾਨ ਲੈਨਿਨ ਵੱਲੋਂ ਸੌਂਪਿਆ ਕਾਰਜ ਦਰਪੇਸ਼ ਸੀ। ਸਾਥੀ ਮਾਓ ਵੱਲੋਂ ਚੀਨੀ ਇਨਕਲਾਬ ਦੀਆਂ ਤਰਥੱਲੀਆਂ ਦੌਰਾਨ ਮਾਰਕਸਵਾਦ-ਲੈਨਿਨਵਾਦ ਦਾ ਚੀਨੀ ਇਨਕਲਾਬ ਦੇ ਠੋਸ ਅਭਿਆਸ ਨਾਲ ਸੰਜੋਗ ਕਰਦਿਆਂ ਅਤੇ ਕਮਾਲ ਦੀ ਪ੍ਰਤਿਭਾਵਾਨ ਸੂਝ ਅਤੇ ਮੁਹਾਰਤ ਦਾ ਸਬੂਤ ਦਿੰਦਿਆਂ ਨਵ-ਜਮਹੂਰੀ ਇਨਕਲਾਬ ਦੀ ਸਿਆਸੀ ਯੁੱਧਨੀਤੀ ਅਤੇ ਦਾਅਪੇਚਾਂ ਦੇ ਨਾਲੋ ਨਾਲ ਲਮਕਵੇਂ ਲੋਕ-ਯੁੱਧ ਦੀ ਯੁੱਧਨੀਤੀ ਅਤੇ ਦਾਅਪੇਚਾਂ ਨੂੰ ਚਿਤਵਣ, ਵਿਕਸਤ ਕਰਨ ਅਤੇ ਸਿਧਾਂਤਕ ਸ਼ਕਲ ਦੇਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ। ਲਮਕਵੇਂ ਲੋਕ-ਯੁੱਧ ਦਾ ਸਿਧਾਂਤ, ਯੁੱਧਨੀਤੀ ਅਤੇ ਦਾਅਪੇਚ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਦੇ ਇਨਕਲਾਬਾਂ ਨੂੰ ਅਤੇ ਮਾਰਕਸੀ-ਲੈਨਿਨੀ ਫੌਜੀ ਵਿਗਿਆਨ ਨੂੰ ਮਾਓ-ਜ਼ੇ-ਤੁੰਗ ਦੀ ਇਤਿਹਾਸਕ ਤੇ ਮਹਾਨ ਦੇਣ ਹੈ। ਇਹ ਮਾਰਕਸੀ-ਲੈਨਿਨੀ ਫੌਜੀ ਵਿਗਿਆਨ ਦੀ ਟੀਸੀ ਹੈ ਅਤੇ ਮਾਓ-ਜ਼ੇ-ਤੁੰਗ ਵਿਚਾਰਧਾਰਾ ਦੀਆਂ ਨਿਵੇਕਲੀਆਂ ਅਤੇ ਸਭ ਤੋਂ ਵੱਧ ਉੱਭਰਵੀਆਂ ਅਮਿੱਟ ਸਿਧਾਂਤਕ ਦੇਣਾਂ 'ਚੋਂ ਇੱਕ ਹੈ।
ਹੇਠ ਅਸੀਂ ਮਾਓ-ਜ਼ੇ-ਤੁੰਗ ਦੇ ਕਥਨਾਂ ਦੇ ਉਹ ਹਵਾਲੇ ਦੇ ਰਹੇ ਹਾਂ, ਜਿਹਨਾਂ ਵਿੱਚ ਉਹਨਾਂ ਵੱਲੋਂ ਚੀਨੀ ਇਨਕਲਾਬ ਦੇ 1921 ਤੋਂ 1937 ਤੱਕ ਦੇ ਤਰਥੱਲੀਆਂ ਭਰੇ ਇਨਕਲਾਬੀ ਅਭਿਆਸ ਦਾ ਨਿਚੋੜ ਕੱਢਦੇ ਹੋਏ, ਪੂੰਜੀਵਾਦੀ ਮੁਲਕਾਂ ਅਤੇ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਵਿੱਚ ਬੁਨਿਆਦੀ ਵਖਰੇਵਾਂ ਕਰਦਿਆਂ, ਦੋਵਾਂ ਕਿਸਮਾਂ ਦੇ ਮੁਲਕਾਂ ਅੰਦਰ ਹਥਿਆਰਬੰਦ ਘੋਲ ਦੇ ਰਾਹਾਂ ਯਾਨੀ ਆਮ ਬਗਾਵਤ ਅਤੇ ਲਮਕਵੇਂ ਯੁੱਧ ਦੀਆਂ ਯੁੱਧਨੀਤੀਆਂ ਦਰਮਿਆਨ ਵਖਰੇਵੇਂ ਨੂੰ ਉਭਾਰਿਆ ਹੈ ਅਤੇ ਇੱਕ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਦੇ ਇਨਕਲਾਬ ਦੇ ਰਾਹ— ਲਮਕਵੇਂ ਲੋਕ-ਯੁੱਧ ਦੀ ਯੁੱਧਨੀਤੀ— ਦੀਆਂ ਸਿਧਾਂਤਕ ਬੁਨਿਆਦਾਂ ਟਿੱਕਦਿਆਂ ਅਤੇ ਇਸਦਾ ਬੁਨਿਆਦੀ ਖਾਕਾ ਉਲੀਕਦਿਆਂ, ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਇਸ ਨੂੰ ਤਨਦੇਹੀ ਨਾਲ ਲਾਗੂ ਕਰਨ ਅਤੇ ਇਸ 'ਤੇ ਪਹਿਰਾ ਦੇਣ ਦਾ ਇਤਿਹਾਸਕ ਕਾਰਜ ਸੌਂਪਿਆ ਹੈ।
—ਸੰਪਾਦਕ)
''ਹਥਿਆਰਬੰਦ ਤਾਕਤ ਰਾਹੀਂ ਸੱਤ੍ਹਾ 'ਤੇ ਕਬਜ਼ਾ ਕਰਨਾ, ਮਾਮਲੇ ਦਾ ਜੰਗ ਰਾਹੀਂ ਨਿਬੇੜਾ ਕਰਨਾ ਇਨਕਲਾਬ ਦਾ ਕੇਂਦਰੀ ਕਾਰਜ ਅਤੇ ਸਰਬ-ਉੱਚ ਰੂਪ ਬਣਦਾ ਹੈ। ਇਨਕਲਾਬ ਦਾ ਇਹ ਮਾਰਕਸੀ-ਲੈਨਿਨੀ ਅਸੂਲ ਸਰਬ-ਵਿਆਪਕ ਹੈ, ਜਿਹੜਾ ਚੀਨ ਅਤੇ ਹੋਰਨਾਂ ਸਭਨਾਂ ਮੁਲਕਾਂ ਲਈ ਢੁਕਵਾਂ ਹੈ।
ਅਸੂਲ ਚਾਹੇ ਉਹੀ ਰਹਿੰਦਾ ਹੈ, ਪਰ ਪ੍ਰੋਲੇਤਾਰੀ ਦੀ ਪਾਰਟੀ ਵੱਲੋਂ ਇਸ ਨੂੰ ਲਾਗੂ ਕਰਨ ਲਈ ਕੀਤੇ ਜਾਂਦੇ ਅਭਿਆਸ ਅੰਦਰ ਇਸਦਾ ਵੱਖੋ ਵੱਖਰੀਆਂ ਹਾਲਤਾਂ ਵਿੱਚ ਵੱਖੋ ਵੱਖਰਾ ਇਜ਼ਹਾਰ ਹੁੰਦਾ ਹੈ। ਸਰਮਾਏਦਾਰ ਮੁਲਕ ਫਾਸ਼ਿਸ਼ਟ ਫਾਸ਼ੀ ਹਕੂਮਤ ਹੇਠ ਨਾ ਹੋਣ ਅਤੇ ਜੰਗ ਵਿੱਚ ਉਲਝੇ ਨਾ ਹੋਣ ਦੀ ਹਾਲਤ ਵਿੱਚ ਅੰਦਰੂਨੀ ਤੌਰ 'ਤੇ ਬੁਰਜੂਆ ਜਮਹੂਰੀਅਤ (ਨਾ ਕਿ ਜਾਗੀਰਦਾਰੀ) ਅਨੁਸਾਰ ਚੱਲਦੇ ਹਨ। ਆਪਣੇ ਬਾਹਰੀ ਸਬੰਧਾਂ ਵਿੱਚ ਉਹ ਦੂਜੀਆਂ ਕੌਮਾਂ ਦੇ ਦਾਬੇ ਹੇਠ ਹੋਣ ਦੀ ਬਜਾਇ, ਖੁਦ ਹੋਰਨਾਂ ਕੌਮਾਂ ਨੂੰ ਦਬਾਉਂਦੇ ਹਨ। ਇਹਨਾਂ ਲੱਛਣਾਂ ਕਰਕੇ ਇਹਨਾਂ ਮੁਲਕਾਂ ਅੰਦਰ ਪ੍ਰੋਲੇਤਾਰੀ ਦੀ ਪਾਰਟੀ ਦਾ ਕਾਰਜ ਬਣਦਾ ਹੈ ਕਿ ਉਹ ਕਾਨੂੰਨੀ ਘੋਲ ਦੇ ਲੰਮੇਰੇ ਅਰਸੇ ਰਾਹੀਂ ਕਾਮਿਆਂ ਨੂੰ ਸਿੱਖਿਅਤ ਕਰੇ ਅਤੇ ਤਾਕਤ ਦੀ ਉਸਾਰੀ ਕਰੇ ਅਤੇ ਇਉਂ, ਸਰਮਾਏਦਾਰੀ ਨੂੰ ਵਗਾਹ ਮਾਰਨ ਦੀ ਤਿਆਰੀ ਕਸੇ। ਇਹਨਾਂ ਮੁਲਕਾਂ ਵਿੱਚ ਸੁਆਲ ਆਰਥਿਕ ਅਤੇ ਸਿਆਸੀ ਹੜਤਾਲਾਂ ਨੂੰ ਥੜ੍ਹੇ ਵਜੋਂ ਵਰਤਦਿਆਂ, ਟਰੇਡ ਯੂਨੀਅਨ ਜਥੇਬੰਦੀਆਂ ਦੀ ਉਸਾਰੀ ਕਰਦਿਆਂ ਅਤੇ ਕਾਮਿਆਂ ਨੂੰ ਸਿੱਖਿਅਤ ਕਰਦਿਆਂ ਇੱਕ ਲੰਬੇ ਕਾਨੂੰਨੀ ਘੋਲਾਂ ਦੇ ਅਮਲ 'ਚੋਂ ਗੁਜ਼ਰਨਾ ਹੈ। ਉੱਥੇ ਜਥੇਬੰਦੀ ਦੀ ਸ਼ਕਲ ਕਾਨੂੰਨੀ ਬਣਦੀ ਹੈ ਅਤੇ ਘੋਲ ਦੀ ਸ਼ਕਲ ਗੈਰ-ਹਿੰਸਕ (ਗੈਰ-ਫੌਜੀ) ਬਣਦੀ ਹੈ। ਸਰਮਾਏਦਾਰ ਮੁਲਕਾਂ ਵਿਚਲੀਆਂ ਕਮਿਊਨਿਸਟ ਪਾਰਟੀਆਂ ਜੰਗ ਦੇ ਮੁੱਦੇ 'ਤੇ ਆਪਣੇ ਮੁਲਕਾਂ ਵੱਲੋਂ ਵਿੱਢੀਆਂ ਸਾਮਰਾਜੀ ਜੰਗਾਂ ਦਾ ਵਿਰੋਧ ਕਰਦੀਆਂ ਹਨ। ਜੇ ਅਜਿਹੀਆਂ ਜੰਗਾਂ ਲੱਗਦੀਆਂ ਹਨ, ਤਾਂ ਇਹਨਾਂ ਪਾਰਟੀਆਂ ਦੀ ਨੀਤੀ ਆਪਣੇ ਮੁਲਕ ਦੀ ਪਿਛਾਖੜੀ ਹਕੂਮਤ ਨੂੰ ਹਰਾਉਣ ਦੀ ਹੋਵੇਗੀ। ਇੱਕੋ ਇੱਕ ਜੰਗ ਜਿਹੜੀ ਉਹ ਲੜਨਾ ਚਾਹੁੰਦੀਆਂ ਹਨ, ਉਹ ਘਰੋਗੀ ਜੰਗ ਹੈ, ਜਿਸਦੀ ਤਿਆਰੀ ਵਿੱਚ ਉਹ ਲੱਗੀਆਂ ਹੋਈਆਂ ਹਨ। ਪਰ ਇਹ ਬਗਾਵਤ ਅਤੇ ਜੰਗ ਉਦੋਂ ਤੱਕ ਨਹੀਂ ਆਰੰਭਣੀ ਚਾਹੀਦੀ, ਜਦੋਂ ਤੱਕ ਬੁਰਜੂਆਜੀ ਨਿਤਾਣੀ ਨਾ ਬਣ ਜਾਵੇ, ਜਦੋਂ ਤੱਕ ਪ੍ਰੋਲੇਤਾਰੀ ਜਨਤਾ ਦੀ ਬਹੁਗਿਣਤੀ ਹਥਿਆਰ ਚੁੱਕਣ ਅਤੇ ਲੜਨ ਲਈ ਇਰਾਦਾ ਨਾ ਧਾਰੇ ਅਤੇ ਜਦੋਂ ਤੱਕ ਪੇਂਡੂ ਜਨਤਾ ਪ੍ਰੋਲੇਤਾਰੀ ਨੂੰ ਸਵੈ-ਇੱਛਤ ਮੱਦਦ ਮੁਹੱਈਆ ਨਾ ਕਰੇ। ਜਦੋਂ ਅਜਿਹੀ ਬਗਾਵਤ ਅਤੇ ਜੰਗ ਆਰੰਭਣ ਦਾ ਮੌਕਾ ਆ ਗਿਆ, ਤਾਂ ਪਹਿਲਾ ਕਦਮ ਸ਼ਹਿਰਾਂ 'ਤੇ ਕਬਜ਼ਾ ਕਰਨਾ ਹੋਵੇਗਾ ਅਤੇ ਫਿਰ ਪੇਂਡੂ ਖੇਤਰ ਵਿੱਚ ਪੇਸ਼ਕਦਮੀ ਕੀਤੀ ਜਾਵੇਗੀ, ਨਾ ਕਿ ਇਸ ਤੋਂ ਉਲਟ। ਸਰਮਾਏਦਾਰ ਮੁਲਕਾਂ ਵਿਚਲੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਇਹ ਸਾਰਾ ਕੁੱਝ ਕੀਤਾ ਜਾ ਚੁੱਕਿਆ ਹੈ ਅਤੇ ਰੂਸ ਦੇ ਅਕਤੂਬਰ ਇਨਕਲਾਬ ਵੱਲੋਂ ਇਸਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਪਰ ਚੀਨ ਸਰਮਾਏਦਾਰ ਮੁਲਕਾਂ ਤੋਂ ਵੱਖਰਾ ਹੈ। ਚੀਨ ਦੇ ਲੱਛਣ ਹਨ ਕਿ ਉਹ ਆਜ਼ਾਦ ਅਤੇ ਜਮਹੂਰੀ ਮੁਲਕ ਨਾ ਹੋ ਕੇ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਹੈ। ਅੰਦਰੂਨੀ ਤੌਰ 'ਤੇ ਇੱਥੇ ਕੋਈ ਜਮਹੂਰੀਅਤ ਹੋਣ ਦੀ ਬਜਾਇ ਇਹ ਜਾਗੀਰੂ ਦਾਬੇ ਅਧੀਨ ਹੈ। ਆਪਣੇ ਬਾਹਰੀ ਸਬੰਧਾਂ ਵਿੱਚ ਉਹ ਕੌਮੀ ਆਜ਼ਾਦੀ ਤੋਂ ਵਿਰਵਾ ਹੈ ਅਤੇ ਸਾਮਰਾਜੀ ਦਾਬੇ ਅਧੀਨ ਹੈ। ਇਸਦਾ ਮਤਲਬ ਹੈ ਕਿ ਸਾਡੇ ਕੋਲ ਵਰਤਣ ਲਈ ਨਾ ਕੋਈ ਪਾਰਲੀਮੈਂਟ ਹੈ ਅਤੇ ਨਾ ਮਜ਼ਦੂਰਾਂ ਨੂੰ ਹੜਤਾਲ ਵਾਸਤੇ ਜਥੇਬੰਦ ਕਰਨ ਲਈ ਕੋਈ ਕਾਨੂੰਨੀ ਅਧਿਕਾਰ ਹੈ। ਬੁਨਿਆਦੀ ਤੌਰ 'ਤੇ ਦੇਖਿਆਂ, ਇੱਥੇ ਕਮਿਊਨਿਸਟ ਪਾਰਟੀ ਦਾ ਕਾਰਜ ਬਗਾਵਤ ਅਤੇ ਜੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਨੂੰਨੀ ਘੋਲ ਦੇ ਇੱਕ ਲੰਮੇਰੇ ਅਰਸੇ ਰਾਹੀਂ ਗੁਜ਼ਰਦਿਆਂ, ਪਹਿਲਾਂ ਸ਼ਹਿਰਾਂ 'ਤੇ ਕਬਜ਼ਾ ਕਰਨ ਅਤੇ ਫਿਰ ਪੇਂਡੂ ਖੇਤਰ 'ਤੇ ਕਾਬਜ਼ ਹੋਣਾ ਨਹੀਂ ਬਣਦਾ, ਸਗੋਂ ਇਸ ਤੋਂ ਉਲਟ ਬਣਦਾ ਹੈ।
.. .. ਇਹ ਸਾਰਾ ਕੁੱਝ ਚੀਨ ਅਤੇ ਸਰਮਾਏਦਾਰ ਮੁਲਕਾਂ ਦਰਮਿਆਨ ਵਖਰੇਵੇਂ ਨੂੰ ਦਰਸਾਉਂਦਾ ਹੈ। ਚੀਨ ਅੰਦਰ ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ। ਦੂਜੀਆਂ ਸ਼ਕਲਾਂ ਜਿਵੇਂ ਜਨਤਕ ਜਥੇਬੰਦੀ ਅਤੇ ਜਨਤਕ ਘੋਲ ਬੇਹੱਦ ਅਹਿਮ ਅਤੇ ਅਸਲੋਂ ਅਣਸਰਦੀ ਬਣਦੀਆਂ ਹਨ ਅਤੇ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ। ਪਰ ਇਹਨਾਂ ਦਾ ਮਨੋਰਥ ਜੰਗ ਦੀ ਸੇਵਾ ਵਿੱਚ ਭੁਗਤਣਾ ਹੈ। ਜੰਗ ਲੱਗਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਅਤੇ ਘੋਲ ਜੰਗ ਦੀ ਤਿਆਰੀ ਲਈ ਹੁੰਦੇ ਹਨ, ਜਿਵੇਂ ਕਿ 4 ਮਈ 1919 ਅਤੇ 30 ਮਈ 1925 ਦਰਮਿਆਨ ਦੇ ਅਰਸੇ ਵਿੱਚ ਹੋਇਆ ਹੈ। ਜਦੋਂ ਜੰਗ ਲੱਗ ਜਾਂਦੀ ਹੈ ਤਾਂ ਸਾਰੀਆਂ ਜਥੇਬੰਦੀਆਂ ਅਤੇ ਘੋਲਾਂ ਦਾ ਸਿੱਧੇ ਜਾਂ ਅਸਿੱਧੇ ਜੰਗ ਨਾਲ ਤਾਲਮੇਲ ਬਿਠਾਇਆ ਜਾਂਦਾ ਹੈ.. ..'' (ਮਾਓ-ਜ਼ੇ-ਤੁੰਗ, ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 219, 220, 221 ਜ਼ੋਰ ਸਾਡਾ)
''ਹਥਿਆਰਬੰਦ ਘੋਲ ਤੋਂ ਬਗੈਰ ਪ੍ਰੋਲੇਤਾਰੀ ਅਤੇ ਕਮਿਊਨਿਸਟ ਪਾਰਟੀ ਦੀ ਚੀਨ ਅੰਦਰ ਕੋਈ ਹੈਸੀਅਤ ਨਹੀਂ ਹੋਵੇਗੀ ਅਤੇ ਕਿਸੇ ਵੀ ਇਨਕਲਾਬੀ ਕਾਰਜ ਨੂੰ ਪੂਰਾ ਕਰਨਾ ਅਸੰਭਵ ਹੋਵੇਗਾ।''
ਸਾਡੀ ਪਾਰਟੀ ਵੱਲੋਂ ਆਪਣੀ ਸਥਾਪਨਾ ਤੋਂ ਬਾਅਦ ਦੇ ਪੰਜ-ਛੇ ਵਰ੍ਹਿਆਂ ਅਰਥਾਤ 1921 ਤੋਂ ਲੈ ਕੇ 1926 ਵਿੱਚ ਉੱਤਰੀ ਮੁਹਿੰਮ 'ਚ ਸ਼ਾਮਲ ਹੋਣ ਦੇ ਅਰਸੇ ਦੌਰਾਨ ਇਸ ਨੁਕਤੇ 'ਤੇ ਪੂਰੀ ਤਰ੍ਹਾਂ ਪਕੜ ਹਾਸਲ ਨਹੀਂ ਕੀਤੀ ਗਈ। ਇਸ ਵੱਲੋਂ ਚੀਨ ਅੰਦਰ ਹਥਿਆਰਬੰਦ ਘੋਲ ਦੀ ਸਰਬਉੱਚ ਅਹਿਮੀਅਤ ਜਾਂ ਜੰਗ ਅਤੇ ਹਥਿਆਰਬੰਦ ਤਾਕਤਾਂ ਜਥੇਬੰਦ ਕਰਨ ਦੀ ਤਿਆਰੀ ਦੀ ਗੰਭੀਰਤਾ ਜਾਂ ਆਪਣੇ ਆਪ ਨੂੰ ਫੌਜੀ ਯੁੱਧਨੀਤੀ ਅਤੇ ਦਾਅਪੇਚਾਂ ਦੇ ਅਧਿਐਨ ਕਰਨ ਵੱਲ ਤਵੱਜੋ ਦੇਣ ਦੀ ਸਰਬਉੱਚ ਅਹਿਮੀਅਤ ਨੂੰ ਨਹੀਂ ਸਮਝਿਆ ਗਿਆ। ਉੱਤਰੀ ਮੁਹਿੰਮ ਦੌਰਾਨ ਇਸ ਵੱਲੋਂ ਫੌਜ ਨੂੰ ਆਪਣੇ ਵੱਲ ਜਿੱਤਣ ਵੱਲ ਤਵੱਜੋ ਨਹੀਂ ਦਿੱਤੀ ਗਈ, ਪਰ ਜਨਤਕ ਲਹਿਰ 'ਤੇ ਇੱਕਪਾਸੜ ਜ਼ੋਰ ਦਿੱਤਾ ਗਿਆ। ਸਿੱਟੇ ਵਜੋਂ, ਜਦੋਂ ਕੌਮਿਨਤਾਂਗ ਪਿਛਾਖੜੀ ਮੋੜਾ ਕੱਟ ਗਈ, ਤਾਂ ਸਾਰੀ ਜਨਤਕ ਲਹਿਰ ਤਹਿਸ਼-ਨਹਿਸ਼ ਹੋ ਗਈ।'' (ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 222)
''ਸਿਆਸੀ ਤਾਕਤ ਬੰਦੂਕ ਦੀ ਨਾਲੀ 'ਚੋਂ ਨਿਕਲਦੀ ਹੈ। ਸਾਡਾ ਅਸੂਲ ਹੈ ਕਿ ਪਾਰਟੀ ਬੰਦੂਕ ਦੀ ਅਗਵਾਈ ਕਰਦੀ ਹੈ ਅਤੇ ਬੰਦੂਕ ਨੂੰ ਕਦੇ ਵੀ ਪਾਰਟੀ ਦੀ ਅਗਵਾਈ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਫਿਰ ਵੀ ਹੱਥਾਂ ਵਿੱਚ ਬੰਦੂਕਾਂ ਉਠਾ ਕੇ ਅਸੀਂ ਪਾਰਟੀ ਜਥੇਬੰਦੀਆਂ ਸਿਰਜ ਸਕਦੇ ਹਾਂ, ਜਿਹਾ ਕਿ ਉੱਤਰੀ ਚੀਨ ਅੰਦਰ ਅੱਠਵੀਂ ਰਾਹ ਫੌਜ ਵੱਲੋਂ ਤਾਕਤਵਰ ਪਾਰਟੀ ਜਥੇਬੰਦੀ ਸਿਰਜੇ ਜਾਣ ਦੀ ਸ਼ਕਲ ਵਿੱਚ ਦੇਖਿਆ ਗਿਆ ਹੈ, ਅਸੀਂ ਪਾਰਟੀ ਕਾਡਰ ਸਿਰਜ ਸਕਦੇ ਹਾਂ, ਸਕੂਲ ਸਿਰਜ ਸਕਦੇ ਹਾਂ, ਸਭਿਆਚਾਰ ਸਿਰਜ ਸਕਦੇ ਹਾਂ, ਜਨਤਕ ਲਹਿਰਾਂ ਸਿਰਜ ਸਕਦੇ ਹਾਂ। ਯੇਨਾਨ ਅੰਦਰ ਸਭ ਕੁੱਝ ਹਥਿਆਰ ਚੁੱਕਣ ਦੀ ਬਦੌਲਤ ਸਿਰਜਿਆ ਗਿਆ ਹੈ..।'' (ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 225)
''ਕੁੱਝ ਲੋਕ ਸਾਨੂੰ 'ਜੰਗ ਦੀ ਸਰਬ-ਸ਼ਕਤੀਮਾਨਤਾ' ਦੇ ਵਕੀਲ ਕਹਿੰਦਿਆਂ, ਸਾਡਾ ਮਖੌਲ ਉਡਾਉਂਦੇ ਹਨ। ਹਾਂ, ਅਸੀਂ ਇਨਕਲਾਬੀ ਜੰਗ ਦੀ ਸਰਬਸ਼ਕਤੀਮਾਨਤਾ ਦੇ ਵਕੀਲ ਹਾਂ। ਇਹ ਬੁਰੀ ਨਹੀਂ, ਚੰਗੀ ਗੱਲ ਹੈ। ਇਹ ਮਾਰਕਸਵਾਦੀ ਗੱਲ ਹੈ''.. (ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 225)
0-0

No comments:
Post a Comment