Friday, 8 March 2019

ਝੂਠੇ ਪੁਲਸ ਮੁਕਾਬਲਿਆਂ ਖਿਲਾਫ ਛੱਤੀਸਗੜ੍ਹ ਦੇ ਕੈਬਨਿਟ ਮੰਤਰੀ ਵੱਲੋਂ ਮੁੱਖ ਮੰਤਰੀ ਦੇ ਨਾਂ ਪੱਤਰ

ਝੂਠੇ ਪੁਲਸ ਮੁਕਾਬਲਿਆਂ ਖਿਲਾਫ 
ਛੱਤੀਸਗੜ੍ਹ ਦੇ ਕੈਬਨਿਟ ਮੰਤਰੀ ਵੱਲੋਂ ਮੁੱਖ ਮੰਤਰੀ ਦੇ ਨਾਂ ਪੱਤਰ
ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਐਕਸਾਈਜ਼ ਅਤੇ ਸਨਅੱਤ ਮੰਤਰੀ ਕਵਾਸੀ ਲਖਮਾ ਨੇ ਮੁੱਖ ਮੰਤਰੀ ਭੁਪੇਸ਼ ਬਾਘੇਲ ਦੇ ਨਾਂ ਚਿੱਠੀ ਲਿਖ ਕੇ ਬਸਤਰ ਵਿੱਚ ਇੱਕ ਆਦਿਵਾਸੀ ਔਰਤ ਨੂੰ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਅਤੇ ਦੂਸਰੀ ਨੂੰ ਜਖਮੀ ਕੀਤੇ ਜਾਣ ਖਿਲਾਫ ਆਪਣਾ ਰੋਸ ਪ੍ਰਗਟਾਇਆ ਹੈ। ਲਖਮਾ ਨੇ ਮੰਗ ਕੀਤੀ ਹੈ ਕਿ ਪੀੜਤ ਦੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ ਦੋਸ਼ੀ ਪੁਲਸ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। 2013 ਵਿੱਚ ਮਾਓਵਾਦੀਆਂ ਵੱਲੋਂ ਘਾਤ ਲਾ ਕੇ ਮਾਰੇ ਗਏ ਚੋਟੀ ਦੇ ਕਾਂਗਰਸੀ ਆਗੂਆਂ ਸਮੇਤ 29 ਵਿਅਕਤੀਆਂ ਵਾਲੇ ਕਾਫਲੇ ਵਿੱਚ ਲਖਮਾ ਵੀ ਸ਼ਾਮਲ ਸੀ। ਬਸਤਰ ਜ਼ਿਲ੍ਹੇ ਦੀ ਪੁਲਸ ਨੇ 2 ਫਰਵਰੀ ਨੂੰ ਮਾਓਵਾਦੀਆਂ ਨਾਲ ਇੱਕ ਮੁਕਾਬਲੇ ਦਾ ਜ਼ਿਕਰ ਕੀਤਾ ਸੀ। ਲਖਮਾ ਨੇ 12 ਫਰਵਰੀ ਨੂੰ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ''ਅਸਲ ਹਾਲਤ ਇਹ ਹੈ ਕਿ ਸੀ.ਆਰ.ਪੀ.ਐਫ. ਅਤੇ ਜ਼ਿਲ੍ਹੇ ਦੀ ਪੁਲਸ ਦੀ ਟੀਮ ਪੁਸਵਾੜਾ ਤੋਂ ਰੰਗਾਈਗੁਡਾ ਵਿਖੇ ਇੱਕ ਅਪ੍ਰੇਸ਼ਨ ਵਾਸਤੇ ਗਈ। ਘੋੜੇਗੁੜਾ ਵਿੱਚ ਦੋ ਔਰਤਾਂ ਪੋਡੀਆਮ ਸੁੱਕੀ ਅਤੇ ਕਾਲਮੂ ਦੇਵੀ ਜੰਗਲ ਵਿੱਚੋਂ ਬਾਲਣ ਲੈਣ ਗਈਆਂ। ਜਦੋਂ ਉਹ ਬਾਲਣ ਲੈ ਕੇ ਘੇੜੇਗੁੜਾ ਨਜ਼ਦੀਕ ਵਾਪਸ ਆ ਰਹੀਆਂ ਸਨ ਤਾਂ ਸੀ.ਆਰ.ਪੀ.ਐਫ. ਅਤੇ ਜ਼ਿਲ੍ਹੇ ਦੀ ਪੁਲਸ ਨੇ ਉਹਨਾਂ ਨੂੰ ਮਾਓਵਾਦੀ ਸਮਝਦੇ ਹੋਏ ਗੋਲੀ ਚਲਾ ਦਿੱਤੀ ਜਿਸ ਦੀ ਵਜਾਹ ਨਾਲ ਸੁੱਕੀ ਮਾਰੀ ਗਈ ਜਦੋਂ ਕਿ ਕਲਾਮੂ ਜਖਮੀ ਹੋ ਗਈ।'' ਲਖਮਾ ਨੇ ਦੱਸਿਆ ਕਿ ਔਰਤਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਉਸ ਨੇ ਦੱਸਿਆ ਕਿ ਸੁੱਕੀ ਦੇ ਚਾਰ ਬੱਚੇ ਹਨ ਸਭ ਤੋਂ ਛੋਟੇ ਦੀ ਉਮਰ ਛੇ ਮਹੀਨੇ ਦੀ ਹੈ। ਉਸ ਨੇ ਆਖਿਆ ਕਿ ਅਜਿਹੇ ''ਝੂਠੇ ਮੁਕਾਬਲੇ'' ਸਰਕਾਰ ਪ੍ਰਤੀ ਵਿਸ਼ਵਾਸ਼ ਨੂੰ ਹਰਜ਼ਾ ਪਹੁੰਚਾਉਂਦੇ ਹਨ।  

No comments:

Post a Comment