Friday, 8 March 2019

ਸਰਬ-ਭਾਰਤ ਫਾਸ਼ੀਵਾਦ ਵਿਰੋਧੀ ਫੋਰਮ ਦੀ ਸਥਾਪਨਾ

ਸਰਬ-ਭਾਰਤ ਫਾਸ਼ੀਵਾਦ ਵਿਰੋਧੀ ਫੋਰਮ ਦੀ ਸਥਾਪਨਾ
ਕੇਂਦਰੀ ਸਰਕਾਰ 'ਤੇ ਬੀ.ਜੇ.ਪੀ. ਅਤੇ ਆਰ.ਐਸ.ਐਸ. ਨੇ ਪੂਰੀ ਤਰ੍ਹਾਂ ਜਕੜ ਬਣਾ ਲਈ ਹੈ ਅਤੇ ਹਿੰਦੂ ਫਾਸ਼ੀਵਾਦੀ ਰੁਖ ਅਖਤਿਆਰ ਕਰ ਲਿਆ ਹੈ। ਉਹਨਾਂ ਨੇ ਸੰਵਿਧਾਨਕ ਜਮਹੂਰੀ ਅਧਿਕਾਰਾਂ, ਧਰਮ-ਨਿਰਪੱਖਤਾ ਅਤੇ ਦੇਸ਼ ਦੇ ਫੈਡਰਲ ਢਾਂਚੇ ਤੋਂ ਪਰਦਾ ਵਗਾਹ ਮਾਰਿਆ ਹੈ। ਉਹਨਾਂ ਨੇ ਕੌਮੀਅਤਾਂ ਦੀ ਹੋਂਦ ਨੂੰ ਤਸਲੀਮ ਕਰਨ ਤੋਂ ਵੀ ਮੁੱਖ ਮੋੜ ਲਿਆ ਹੈ। ਕੌਮਾਂ ਦੇ ਆਪਾਨਿਰਣੇ ਅਤੇ ਖੁਦਮੁਖਤਿਆਰੀ ਲਈ ਉੱਠੇ ਘੋਲਾਂ ਨੂੰ ਖੂੰਨ ਵਿੱਚ ਡਬੋਣ ਦਾ ਤਹਿ ਕਰ ਲਿਆ ਹੈ। ਉਹਨਾਂ ਨੇ ਭਾਰਤ ਦੇ ਮੱਧ ਵਿੱਚ ਚੱਲ ਰਹੀ ਮਾਓਵਾਦੀ ਪਾਰਟੀ ਦੀ ਅਗਵਾਈ ਵਾਲੀ ਜਮਾਤੀ ਜੰਗ ਨੂੰ ਰੋਕਣ ਲਈ ਲੱਖਾਂ ਦੀ ਤਦਾਦ ਵਿੱਚ ਫੌਜਾਂ ਝੋਕ ਦਿੱਤੀਆਂ ਹਨ। ਕੌਮੀ ਅਤੇ ਜਮਾਤੀ ਲਹਿਰਾਂ ਦੇ ਪੱਖ ਵਿੱਚ ਪੈਰ ਗੱਡ ਕੇ ਖੜ੍ਹਨ ਵਾਲੇ ਬੁੱਧੀਜੀਵੀਆਂ 'ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਗੱਲ ਕੀ ਹਰ ਬਾਗੀ ਆਵਾਜ਼ ਬੰਦ ਕਰਵਾਉਣ ਦਾ ਹਕੂਮਤ ਨੇ ਤਹਿ ਕਰ ਲਿਆ ਹੈ। ਇਸ ਫਾਸ਼ੀ ਪੰਜੇ ਨਾਲ ਦਲਿਤਾਂ, ਆਦਿਵਾਸੀਆਂ, ਧਾਰਮਿਕ ਘੱਟ ਗਿਣਤੀਆਂ ਅਤੇ ਔਰਤਾਂ ਦੀਆਂ ਜੱਦੋਜਹਿਦਾਂ ਨੂੰ ਕੁਚਲਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੇ ਮੁਲਕ ਦੇ ਬਹੁਕੌਮੀ ਕਿਰਦਾਰ ਦੇ ਉਲਟ ਦੋ-ਕੌਮੀ ਕਿਰਦਾਰ ਨੂੰ ਉਭਾਰਿਆ ਹੈ। ਜਿਹਦਾ ਮਤਲਬ ਹੈ ਭਾਰਤ  ਕੌਮਾਂ ਦਾ ਜੇਲ੍ਹਖਾਨਾ ਨਹੀਂ ਹੈ, ਸਗੋਂ ਇੱਥੇ 2 ਹੀ ਕੌਮਾਂ ਹਨ— ਹਿੰਦੂ ਅਤੇ ਮੁਸਲਮਾਨ। ਸਿੱਖ ਤਾਂ ਦਾੜ੍ਹੀ ਵਾਲੇ ਹਿੰਦੂ ਹਨ। ਉਹਨਾਂ ਦਾ ਨਿਸ਼ਾਨਾ ਅਖੌਤੀ ਭਾਰਤੀ ਸੰਵਿਧਾਨ ਨੂੰ ਤਿਲਾਂਜਲੀ ਦੇ ਕੇ ਮਨੂੰ ਸਿਮਰਤੀ ਨੂੰ ਭਾਰਤ ਦਾ ਸੰਵਿਧਾਨ ਬਣਾਉਣਾ ਤੇ ਲਾਲ ਕਿਲੇ 'ਤੇ ਭਗਵਾਂ ਝੰਡਾ ਲਹਿਰਾਉਣਾ ਹੈ। 
ਅਜਿਹੀ ਹਾਲਤ ਵਿੱਚ ਅਗਾਂਹ ਵਧੂ ਸੋਚ ਵਾਲੇ ਵਿਅਕਤੀਆਂ ਅਤੇ ਜਥੇਬੰਦੀਆਂ/ਪਾਰਟੀਆਂ ਨੇ ਕੇਂਦਰੀ ਹਕੂਮਤ ਦੇ ਫਾਸ਼ੀਵਾਦੀ ਰੁਝਾਨ ਵਿਰੁੱਧ ਕਿਰਤੀ ਲੋਕਾਂ ਨੂੰ ਜਥੇਬੰਦ ਕਰਕੇ ਸਾਂਝਾ ਫਰੰਟ ਉਸਾਰ ਕੇ ਸੰਘਰਸ਼ ਦਾ ਅਖਾੜਾ ਮਘਾਉਣ ਦਾ ਫੈਸਲਾ ਲਿਆ ਹੈ। ਇਸਦੇ ਉਪਰਾਲੇ ਵਜੋਂ ਦਿੱਲੀ ਅਤੇ ਕਲਕੱਤਾ ਵਿੱਚ ਮੀਟਿੰਗ ਕਰਨ ਉਪਰੰਤ ਭਾਰਤ ਪੱਧਰ 'ਤੇ ਫਾਸ਼ੀਵਾਦੀ ਵਿਰੋਧੀ ਫੰਰਟ ਉਸਾਰਨ ਦੇ ਯਤਨ ਤੇਜ਼ ਕੀਤੇ ਗਏ। 21 ਅਤੇ 22 ਫਰਵਰੀ ਨੂੰ ਮੁਲਕ ਵਿਆਪੀ ਕਨਵੈਨਸ਼ਨਾਂ ਕਰਨ ਦਾ ਤਹਿ ਕੀਤਾ ਗਿਆ। 
ਇਸ ਕਨਵੈਨਸ਼ਨ ਵਿੱਚ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤਿਲੰਗਾਨਾ, ਮਹਾਂਰਾਸ਼ਟਰਾ, ਛੱਤੀਸਗੜ੍ਹ, ਬਿਹਾਰ, ਬੰਗਾਲ, ਝਾਰਖੰਡ, ਆਸਾਮ, ਤ੍ਰਿਪੁਰਾ, ਦਿੱਲੀ, ਪੰਜਾਬ, ਹਰਿਆਣਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਅਲੱਗ ਅਲੱਗ ਜਥੇਬੰਦੀਆਂ/ਪਾਰਟੀਆਂ ਦੇ 600 ਦੇ ਕਰੀਬ ਡੈਲੀਗੇਟ ਪੁੱਜੇ। ਇਹ ਕਨਵੈਨਸ਼ਨ ''ਪਿਆਰੇ ਲਾਲ ਭਵਨ'' ਨਵੀਂ ਦਿੱਲੀ ਵਿੱਚ ਕੀਤੀ ਗਈ। 
ਡੈਲੀਗੇਟਾਂ ਵਿੱਚੋਂ 7 ਮੈਂਬਰੀ ਪ੍ਰਧਾਨਗੀ ਮੰਡਲ ਦੀ ਚੋਣ ਕੀਤੀ ਗਈ। ਇਨਕਲਾਬੀ ਗੀਤਾਂ ਨਾਲ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ। ਪ੍ਰਧਾਨਗੀ ਮੰਡਲ ਦੇ ਪ੍ਰਧਾਨ ਪ੍ਰੋ. ਮਨੋਰੰਜਨਾ ਮਹੰਤੀ ਨੇ ਭਾਰਤ ਭਰ ਵਿੱਚੋਂ ਆਏ ਡੈਲੀਗੇਟਾਂ ਨੂੰ ''ਜੀ ਆਇਆਂ'' ਆਖਿਆ। ਸਾਬਕਾ ਜੱਜ ਜਨਾਰਧਨ ਸਹਾਇ ਵੱਲੋਂ ਇਸ ਕਨਵੈਨਸ਼ਨ ਦਾ ਉਦਘਾਟਨ ਕੀਤਾ ਗਿਆ। ਪ੍ਰਸਿੱਧ ਲੇਖਕਾ ਸ੍ਰੀਮਤੀ ਅਰੁੰਧਤੀ ਰਾਇ ਵਿਸ਼ੇਸ਼ ਤੌਰ 'ਤੇ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਆਏ। ਉਸਨੇ 'ਹਿੰਦੂ, ਹਿੰਦੀ, ਹਿਦੋਸਤਾਨ' ਦੇ ਨਾਹਰੇ ਨੂੰ ਮੰਨਣ ਤੋਂ ਇਨਕਾਰ ਕੀਤਾ। ਉਸਨੇ ਇਹ ਵੀ ਕਿਹਾ ਕਿ 1967 ਵਿੱਚ ਇਨਕਲਾਬੀ ਲਹਿਰ ਜ਼ਮੀਨ, ਜਾਗੀਰਦਾਰਾਂ ਤੋਂ ਲੈ ਕੇ ਵੰਡਾਉਣਾ ਚਾਹੁੰਦੀ ਸੀ, ਪਰ ਅੱਜ ਜ਼ਮੀਨ ਜੋ ਕਿਸਾਨ ਦੇ ਕੋਲ ਹੈ, ਉਸਦੀ ਰਾਖੀ ਲਈ ਕਿਸਾਨੀ ਲੜ ਰਹੀ ਹੈ। ਉਸਨੇ ਦੋਸ਼ ਲਾਇਆ ਕਿ ਭਾਜਪਾ ਵਾਲੇ ਇਤਿਹਾਸ ਨੂੰ ਤੋੜ ਮਰੋੜ ਰਹੇ ਹਨ। 56 Âੰਚ ਚੌੜੀ ਛਾਤੀ ਘੱਟਗਿਣਤੀਆਂ, ਕੌਮੀਅਤਾਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਲਈ ਅੰਨ੍ਹੀਂ ਨਫਰਤ ਨਾਲ ਭਰੀ ਪਈ ਹੈ। ਭਾਜਪਾ ਦੀਆਂ ਨੀਤੀਆਂ ਨੇ ਕਾਰਪੋਰੇਟਾਂ ਅਤੇ ਦਲਾਲ ਅੰਬਾਨੀ, ਅਡਾਨੀ ਵਰਗੇ ਘਰਾਣਿਆਂ ਨੂੰ ਮਾਲੋਮਾਲ ਕਰਕੇ ਦੇਸ਼ ਕੰਗਾਲ ਕਰ ਦਿੱਤਾ ਹੈ। ਦੇਸ਼ ਦੀ ਅੱਧੀ ਸੰਪਤੀ 'ਤੇ 9 ਫੀਸਦੀ ਲੋਕਾਂ ਦੇ ਹੱਥਾਂ ਵਿੱਚ ਚਲੀ ਗਈ ਹੈ। 
ਅਰੁੰਤਧੀ ਰਾਇ ਦੇ ਇਸ ਸੰਖੇਪ ਭਾਸ਼ਣ ਪਿੱਛੋਂ ਆਰਜੀ ਕਮੇਟੀ ਵੱਲੋਂ ਤਿਆਰ ਕੀਤਾ ਖਰੜਾ ਪੇਸ਼ ਕੀਤਾ ਗਿਆ। ਇਹ ਇਫਟੂ ਦੇ ਆਗੂ ਬੀ. ਪ੍ਰਬੋਧ ਨੇ ਪੇਸ਼ ਕੀਤਾ। ਉਸਦੇ ਚੁਣਵੇ ਪਹਿਰੇ ਪੜ੍ਹ ਕੇ ਖਰੜੇ ਦਾ ਸਾਰਅੰਸ਼ ਪੇਸ਼ ਕੀਤਾ ਗਿਆ। ਡੈਲੀਗੇਟਾਂ ਤੋਂ ਮੰਗ ਕੀਤੀ ਗਈ ਕਿ ਉਹ ਨਿੱਜੀ ਜਾਂ ਜਥੇਬੰਦੀ ਵੱਲੋਂ ਇਸ ਖਰੜੇ ਨੂੰ ਅਮੀਰ ਬਣਾਉਣ ਲਈ ਆਪਣੇ ਸੁਝਾਅ ਲਿਖਤੀ ਰੂਪ ਵਿੱਚ ਉੱਪਰ ਭੇਜ ਸਕਦੇ ਹਨ। ਅੱਜ ਸਮੇਂ ਦੀ ਘਾਟ ਕਰਕੇ ਇਹ ਖਰੜਾ ਬਹਿਸ-ਵਿਚਾਰ ਅਧੀਨ ਲਿਆਉਣਾ ਨਾ-ਮੁਮਕਿਨ ਹੈ। ਬਾਅਦ ਵਿੱਚ ਕਿਸੇ ਵੱਡੀ ਮੀਟਿੰਗ ਵਿੱਚ ਇਸ ਖਰੜੇ 'ਤੇ ਚਰਚਾ ਕਰਕੇ ਇਸ ਫਰੰਟ ਦਾ ਐਲਾਨਾਨਾਮਾ ਬਣਾ ਲਿਆ ਜਾਵੇਗਾ। 
ਇਹ ਗੱਲ ਦਰੁਸਤ ਸੀ ਕਿ ਕਨਵੈਨਸ਼ਨ ਵਿੱਚ ਖਰੜੇ ਦੇ ਮੁੱਖ ਬਿੰਦੂਆਂ ਦੀ ਵੰਡ ਕਰਕੇ ਅਲੱਗ ਅਲੱਗ ਬੁਲਾਰੇ ਸੱਦੇ ਹੋਏ ਸਨ। ਸਾਰੇ ਬੁਲਾਰਿਆਂ ਨੇ ਆਪੋ ਆਪਣੇ ਨੁਕਤੇ 'ਤੇ ਵਿਸਥਾਰੀ ਭਾਸ਼ਣ ਦਿੱਤੇ। ਅਜਿਹਾ ਕਰਨ ਨਾਲ ਇੱਕ ਪੱਧਰ 'ਤੇ ਖਰੜੇ ਦੀ ਵਿਆਖਿਆ ਹੋ ਗਈ। ਇਸ ਨਾਲ ਸੁਝਾਅ ਦੇਣੇ ਆਸਾਨ ਹੋ ਗਏ। 
ਫਾਸ਼ੀਵਾਦੀ ਹਮਲਾ ਅਤੇ ਆਰਥਿਕ ਸਥਿਤੀ: 
ਇਸ ਵਿਸ਼ੇ ਲਈ ਪ੍ਰੋਫੈਸਰ ਐਨ. ਵੈਨੂਗੋਪਾਲ ਨੇ ਆਪਣਾ ਵਿਸਥਾਰੀ ਭਾਸ਼ਣ ਦਿੱਤਾ। ਉਹਨਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਚੀਰਫਾੜ ਕੀਤੀ। ਉਹਨਾਂ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਅਤੇ ਭਾਰਤੀ ਦਲਾਲ ਅਡਾਨੀ-ਅੰਬਾਨੀ ਨੂੰ ਮਾਲੋਮਾਲ ਕਰਨ ਵਾਲੀਆਂ ਹਨ। ਭਾਰਤ ਦੇ ਖੇਤੀ ਅਤੇ ਸਨਅੱਤੀ ਸੰਕਟ ਦੀ ਚੀਰਫਾੜ ਕੀਤੀ ਗਈ। ਕਾਰਪੋਰੇਟ ਜਗਤ ਦੀ ਲੁੱਟ ਵਿੱਚ ਕੋਈ ਰੋਕ ਨਾ ਲੱਗੇ, ਭਾਰਤ ਦੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਤਬਦੀਲੀਆਂ ਦੀਆਂ ਗੱਲ ਰੱਖੀ ਗਈ। ਜੀ.ਐਸ.ਟੀ. ਅਤੇ ਨੋਟਬੰਦੀ ਨੇ ਪੂੰਜੀਪਤੀਆਂ ਨੂੰ ਕਿਵੇਂ ਫਾਇਦਾ ਦਿੱਤਾ ਹੈ, ਇਹ ਰੱਖਿਆ ਗਿਆ। ਕਿਸਾਨ ਲਹਿਰਾਂ ਨੂੰ ਦਬਾਉਣ ਲਈ ਗੁੰਡਾ ਫੋਰਸਾਂ ਪੈਦਾ ਕੀਤੀਆਂ। ਫੋਰਸਾਂ ਵਿੱਚ ਵਾਧਾ ਅਤੇ ਨਵੀਨੀਕਰਨ ਕੀਤਾ ਗਿਆ। ਮੋਦੀ ਨੇ ਕੂਟਨੀਤਕ ਨਾਹਰੇ ਦਿੱਤੇ ਜੋ ਥੋਥੇ ਹਨ। 
ਫਾਸ਼ੀਵਾਦ ਦੀ ਆਮਦ
ਇਨਕਲਾਬੀ ਘੋਲਾਂ ਅਤੇ ਬੇਰੁਜ਼ਗਾਰੀ ਕਰਕੇ ਲਿਆਂਦਾ ਗਿਆ ਹੈ। ਆਦਿਵਾਸੀ ਜਲ, ਜੰਗਲ ਅਤੇ ਜ਼ਮੀਨ ਲਈ ਲੜ ਰਹੇ ਹਨ। ਉਹਨਾਂ ਦੇ ਪੱਖ ਵਿੱਚ ਬੋਲਣ ਵਾਲੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਤਾੜਿਆ ਹੈ ਅਤੇ ਕਈਆਂ ਦੇ ਕਤਲ ਕਰ ਦਿੱਤੇ ਗਏ ਹਨ। ਅੰਤ ਵਿੱਚ ਭਾਸ਼ਣ ਨੂੰ ਸਮੇਟਦਿਆਂ ਉਹਨਾਂ ਕਿਹਾ ਕਿ ਫਾਸ਼ਵਾਦੀ ਦੀ ਮੌਤ ਅਟੱਲ ਹੈ। 
ਫਾਸ਼ੀਵਾਦ ਦਾ ਸਿੱਖਿਆ ਵਿੱਚ ਦਖਲ
ਇਸ ਵਿਸ਼ੇ 'ਤੇ ਵਿਚਾਰ ਪੇਸ਼ ਕਰਨ ਲਈ ਕਈ ਬੁਲਾਰੇ ਆਏ ਸਨ। ਸ੍ਰੀ ਨਿਵੇਦਤਾ ਮੈਨਨ, ਮੈਡੀਕਲ ਖੇਤਰ ਤੋਂ ਡਾਕਟਰ ਹਰਜੀਤ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰਾਜਿੰਦਰ ਸਿੰਘ ਅਤੇ ਭਗਤ ਸਿੰਘ ਅੰਬੇਦਕਰ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੀ ਮਹਿਲਾ ਆਗੂ, ਭਾਰਤ ਛਾਤਰ ਮੰਚ ਦੇ ਆਗੂ ਆਪੋ ਆਪਣੇ ਵਿਚਾਰ ਦੇਣ ਲਈ ਆਏ ਸਨ। 
ਪਰੋਫੈਸਰ ਮੈਨਨ ਦਾ ਕਹਿਣਾ ਸੀ ਕਿ ਸਿੱਖਿਆ ਦੀ ਪ੍ਰੀਭਾਸ਼ਾ ਹੀ ਬਦਲ ਗਈ ਹੈ। ਸਰਕਾਰ ਪਹਿਲਾਂ ਕਹਿੰਦੀ ਸੀ ਕਿ ਸਕਿੱਲਡ ਸਿੱਖਿਆ ਦੇਵਾਂਗੇ, ਸਰਕਾਰੀ ਸਕੂਲਾਂ ਨੂੰ ਚੰਗੇ ਬਣਾਵਾਂਗੇ। ਅੱਜ ਉਲਟਾ ਹੋ ਗਿਆ ਹੈ। ਹੁਣ ਕਹਿੰਦੇ ਹਨ ਕਿ ਸਕਿੱਲਡ ਦਾ ਲੋੜ ਨਹੀਂ। ਕੰਪਨੀਆਂ ਨੂੰ ਸਸਤੀ ਕਿਰਤ ਚਾਹੀਦੀ ਹੈ। ਸਕੂਲ ਹੁਣ ਚੰਗੇ ਨਹੀਂ ਬਣਾਉਣੇ, ਸਗੋਂ ਸਰਕਾਰੀ ਸਕੂਲਾਂ ਦਾ ਮੁਲੰਕਣ ਕਰਕੇ ਬਹੁਤੇ ਸਕੂਲ ਬੰਦ ਕਰਨੇ ਹਨ। ਬਹੁਤ ਜ਼ਿਆਦਾ ਬੰਦ ਵੀ ਹੋ ਚੁੱਕੇ ਹਨ। 
ਪ੍ਰੋਫੈਸਰ ਮੈਨਨ ਦਾ ਕਹਿਣਾ ਸੀ ਕਿ ਜੋ ਬੱਚੇ ਗਰੀਬੀ ਕਾਰਨ ਅਣਪੜ ਰਹਿ ਜਾਂਦੇ ਸੀ ਉਹ ਬਾਲ ਮਜਦੂਰ ਬੰਧੂਆ ਕਹਿ ਕੇ ਵਰਤਦੇ ਸਨ। ਭਾਰਤ ਸਰਕਾਰ ਨੂੰ ਬਾਲ ਬੰਧੂਆ ਮਜ਼ਦੂਰਾਂ ਸਬੰਧੀ ਕਾਨੂੰਨੀ ਸੋਧਾਂ ਕੀਤੀਆਂ ਹਨ। ਅੱਜ ਬਾਲ ਬੰਧੂਆ ਮਜ਼ਦੂਰੀ ਗੈਰ ਕਾਨੂੰਨੀ ਨਹੀਂ, ਜੇਕਰ 14 ਸਾਲ ਦਾ ਬੱਚਾ ਆਪਣੇ ਪਿਤਾ ਵਾਲਾ ਕਿੱਤਾ ਕਰਦਾ ਹੈ। ਅੱਜ ਗਰੀਬ ਵਿਦਿਆਰਥੀ ਕਰਜ਼ਾ ਲੈ ਕੇ ਪ੍ਰਾਪਤ ਕਰਦੇ ਹਨ, ਪਰ ਉਹ ਸਸਤੇ ਮਜ਼ਦੂਰ ਹੀ ਬਣਦੇ ਹਨ। ਮੇਕ ਇਨ ਇੰਡੀਆ ਅਤੇ ਫਾਇਨੈਂਸ ਪੂੰਜੀ ਕੀ ਹੈ। ਟਾਟਾ ਜਿਸ ਦਾ ਕਾਰੋਬਾਰ ਬੰਗਾਲ ਵਿੱਚ ਸੀ। ਉਸ ਨੂੰ 5000 ਕਰੋੜ ਰੁਪਏ ਦਾ ਕਰਜ਼ਾ 24 ਫੀਸਦੀ 'ਤੇ ਮੋਦੀ ਨੇ ਦਵਾਇਆ ਅਤੇ ਉਸ ਨੂੰ ਬੰਗਾਲ ਤੋਂ ਪੁੱਟ ਕੇ ਗੁਜਰਾਤ ਲੈ ਕੇ ਗਿਆ। ਉਤਕਲ ਇੰਡੀਆ ਨੇ ਦਿਮਾਗ ਤਹਿਤ ਬੰਦੇ ਪੈਦਾ ਕੀਤੇ ਹਨ। ਇਸ ਲਈ ਪੈਦਾ ਹੋਏ ਬੰਦੇ ਆਪਣੀ ਗਰੀਬੀ ਦਾ ਕਾਰਨ ਨਹੀਂ ਲੱਭਦੇ ਅਤੇ ਉਹ ਸਰਕਾਰ ਲਈ ਮਸ਼ੀਨ ਬਣੇ ਰਹਿੰਦੇ ਹਨ। 
ਡਾਕਟਰ ਹਰਜੀਤ ਨੇ ਮੈਡੀਕਲ ਫੀਲਡਟ ਦੀ ਚੀਰਫਾੜ ਕੀਤੀ। ਸੰਸਾਰ ਪੱਧਰ 'ਤੇ ਨੀਟ ਇਮਤਿਹਾਨ ਤਹਿ ਕੀਤਾ ਜਾਂਦਾ ਹੈ, ਜਿਸ ਨੂੰ ਪਾਸ ਕਰਨਾ ਬਹੁਤ ਕਠਿਨ ਹੈ। ਸਰਕਾਰ ਇੱਕ ਬਿੱਲ ਲੈ ਕੇ ਆਈ ਹੈ, ਜਿਸ ਨਾਲ ਪ੍ਰਾਈਵੇਟ ਕਾਲਜ 40 ਫੀਸਦੀ ਡਾਕਟਰੀ ਦੀਆਂ ਸੀਟਾਂ ਵਧਾ ਕੇ ਅੰਨ੍ਹੀ ਕਮਾਈ ਕਰ ਸਕਦੇ ਹਨ। ਸਾਲਾਨਾ ਫੀਸ ਐਮ.ਬੀ.ਬੀ.ਐਸ. ਦੀ 24-25 ਲੱਖ ਰੁਪਏ ਤੇ ਕੁੱਝ ਕੋਰਸ ਡੇਢ ਤੋਂ ਦੋ ਕਰੋੜ ਰੁਪਏ ਦਾ ਖਰਚਾ ਹੈ। 97 ਫੀਸਦੀ ਲੋਕ ਇਸ ਵਿਦਿਆ ਤੋਂ ਵਾਂਝੇ ਕਰ ਦਿੱਤੇ ਗਏ ਹਨ। 
ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਵਿਦਿਅਕ ਸੰਸਥਾਵਾਂ 'ਚੋਂ ਕਸ਼ਮੀਰੀਆਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਦਲਿਤਾਂ ਦੇ ਵਜੀਫੇ ਰੋਕੇ ਜਾ ਰਹੇ ਹਨ। ਇਸਦਾ ਨਤੀਜਾ ਇਹ ਹੈ ਕਿ ਦਾਖਲਾ ਇਸ ਵਾਰੀ ਘੱਟ ਹੋਇਆ ਹੈ। ਹਾਕਮ ਇਹ ਪ੍ਰਚਾਰ ਰਹੇ ਹਨ ਕਿ ਜਾਤਪਾਤ ਮੁਸਲਮਾਨਾਂ ਦੀ ਦੇਣ ਹੈ। ਮੁਸਲਮਾਨਾਂ ਨੇ ਬ੍ਰਾਹਮਣਾਂ ਅਤੇ ਸ਼ਤਰੀਆਂ ਨੂੰ ਸ਼ੂਦਰ ਬਣਾ ਦਿੱਤਾ ਹੈ। ਗੋਬਿੰਦ ਸਿੰਘ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਸਮੇਂ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਨੇ ਕਿਹਾ ਸੀ ਕਿ ਬੱਚਿਆਂ ਤੋਂ ਬਦਲਾ ਕਿਉਂ ਲੈ ਰਹੇ ਹੋ? 'ਹਿੰਦੀ, ਹਿੰਦੂ, ਹਿੰਦੋਸਤਾਨ' ਨਾਹਰੇ ਦਾ ਪਰਦਾਫਾਸ਼ ਵੀ ਕੀਤਾ ਗਿਆ। 
ਘੱਟ ਗਿਣਤੀਆਂ 'ਤੇ ਹਮਲਾ
ਇਸ ਵਿਸ਼ੇ 'ਤੇ ਬੋਲਣ ਲਈ ਸਾਬਕਾ ਪੱਤਰਕਾਰ ਜਸਪਾਲ ਸਿੰਘ ਸਿੱਧੂ (ਚੰਡੀਗੜ੍ਹ) ਨੂੰ ਬੁਲਾਇਆ ਗਿਆ ਸੀ। ਉਸਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਫਾਸ਼ੀਵਾਦ ਦੀ ਜੜ੍ਹ ਬਹੁਤ ਡੂੰਘੀ  ਅਤੇ ਇਤਿਹਾਸ ਬਹੁਤ ਪੁਰਾਣਾ ਹੈ। 1946 ਵਿੱਚ ਸਾਈਮਨ ਕਮਿਸ਼ਨ ਨੇ ਭਾਰਤ ਵਿੱਚ ਫੈਡਰਲ ਬਣਤਰ ਤਹਿ ਕੀਤੀ ਸੀ ਅਤੇ ਤਾਕਤ ਸਟੇਟ ਕੋਲ ਹੋਣੀ ਚਾਹੀਦ ਹੈ। ਕਾਂਗਰਸ ਨੇ ਅੱਡ ਮੁਲਕ ਦੀ ਮੰਗ ਕੀਤੀ 1947 ਵਿੱਚ। ਪੱਛਮੀ ਪੰਜਾਬ ਵਿੱਚ 60 ਫੀਸਦੀ ਮੁਸਲਮਾਨ ਰਹਿੰਦੇ ਸਨ। ਹਿੰਦੂ-ਮੁਸਲਮਾਨ ਵੰਡ ਸਮੇਂ ਇੱਧਰ-ਉੱਧਰ ਅਤੇ ਉਧਰੋਂ-ਇੱਧਰ ਸ਼ਿਫਟ ਹੋਏ। ਕਤਲੋਗਾਰਤ ਅਤੇ ਲੁੱਟ-ਖਸੁੱਟ ਹੋਈ। ਵੰਡ ਸਮੇਂ 10 ਲੱਖ ਲੋਕ ਕਤਲ ਹੋਏ ਅਤੇ 80 ਲੱਖ ਲੋਕਾਂ ਦੀ ਹਿਜਰਤ ਹੋਈ। ਫਾਸ਼ੀਵਾਦ ਦੀ ਸ਼ੁਰੂਆਤ 1947 ਤੋਂ ਹੋਈ ਸੀ। ਇਸਦੀ ਸ਼ੁਰੂਆਤ 1991 ਵਿੱਚ ਬਾਬਰੀ ਮਸਜਿਦ ਢਾਹੁਣ ਜਾਂ 1984 ਵਿੱਚ ਸਿੱਖ ਕਤਲੇਆਮ ਸਮੇਂ ਨਹੀਂ ਹੋਈ ਸੀ। 
ਝਾਰਖੰਡੀ ਆਗੂ ਨੇ ਮੁਸਲਮ ਘੱਟ ਗਿਣਤੀਆਂ 'ਤੇ ਹੋਏ ਹਮਲਿਆਂ ਦੀ ਜਾਣਕਾਰੀ ਦਿੱਤੀ ਆਜ਼ਮਗੜ੍ਹ ਅਤੇ ਮੁਜੱਫਰਨਗਰ ਵਿੱਚ ਮੁਸਲਮ ਭਾਈਚਾਰੇ 'ਤੇ ਬਹੁਤ ਜ਼ੁਲਮ ਹੋਇਆ। ਮੁਜੱਫਰ ਨਗਰ ਵਿੱਚ 19 ਲੋਕ ਕਤਲ ਕੀਤੇ ਗਏ। ਉੱਤਰ ਪ੍ਰੇਦਸ਼ ਵਿੱਚ ਝੂਠੇ ਪੁਲਸ ਮੁਕਾਬਲੇ ਲਗਾਤਾਰ ਜਾਰੀ ਹਨ। 
ਔਰਤਾਂ 'ਤੇ ਹਮਲਾ
ਇਸ ਵਿਸ਼ੇ 'ਤੇ ਵਕਤਾ ਸ੍ਰੀ ਓਮਾ ਚੱਕਰਵਰਤੀ ਸੀ। ਉਸਨੇ ਕਿਹਾ ਔਰਤ ਦੇ ਪਿੱਤਰੀ ਸੱਤਾ ਨਾਲ ਦਬਾਈ ਹੋਈ ਹੈ। ਹਕੂਮਤ ਔਰਤਾਂ ਨੂੰ ਵਿਜੈ ਚੌਕ ਨਹੀਂ ਸੀ ਜਾਣ ਦਿੰਦੀ। ਇਸ ਸਬੰਧੀ ਅਸੀਂ ਸੰਘਰਸ਼ ਕੀਤਾ। ਉਸਨੇ ਬੋਲਦਿਆਂ ਕਿਹਾ ਕਿ ਆਦਿਵਾਸੀ ਜਲ, ਜੰਗਲ ਅਤੇ ਜ਼ਮੀਨ ਲਈ ਸੰਘਰਸ਼ ਕਰ ਰਹੇ ਹਨ। ਉਸ ਸੰਘਰਸ਼ ਵਿੱਚ ਔਰਤਾਂ ਦੀ ਸ਼ਾਨਦਾਰ ਭੂਮਿਕਾ ਹੈ।  ਆਦਿਵਾਸੀ ਆਗੂ 'ਤੇ ਬਹੁਤ ਜਬਰ ਹੋਇਆ, ਪਰ ਉਹ ਪਿੱਛੇ ਹਟਣ ਵਾਲੀ ਨਹੀਂ ਹੈ। ਮੈਂ ਜਦ ਵੀ ਛੱਤੀਸ਼ਗੜ੍ਹ ਜਾ ਕੇ ਅੰਦੋਲਨ ਵਿੱਚ ਕੁੱਦਾਂਗੀ। ਬਹੁਕੌਮੀ ਕੰਪਨੀ ਵੇਦਾਂਤਾ ਦੀ ਤੂਤੀਕੋਰਨ (ਤਾਮਿਲਨਾਡੂ) ਦੀ ?? ਪਲਾਟ ਵਾਲੀ ਫੈਕਟਰੀ ਜਿਹੜੀ ਹੁਣ ਪਾਣੀ ਤੇ ਧਰਤੀ ਨੂੰ ਜ਼ਹਿਰੀਲਾ ਕਰ ਰਹੀ ਹੈ ਤੇ ਡਿਓਕ ਲੋਕਾਂ ਨੇ ਸੰਘਰਸ਼ ਕੀਤਾ। ਬਿਨਾ ਵਾਰਨਿੰਗ ਦਿੱਤਿਆਂ ਲੋਕ ਇਕੱਠ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। ਇਸ ਘੋਲ ਵਿੱਚ ਔਰਤਾਂ ਦੀ ਵਿਸ਼ੇਸ਼ ਭੂਮਿਕਾ ਹੈ। ਔਰਤਾਂ ਉੱਤੇ 30 ਤੋਂ 40 ਤੱਕ ਕੇਸ ਪਾਏ ਹਨ, ਜਿਹਨਾਂ ਦੀ ਪੈਰਵਾਈ ਲਈ ਅੱਗੇ ਆਏ ਵਕੀਲ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਜਿਸ ਅਦਾਲਤ ਨੇ ਸੋਨੀ ਚੁੱਕੀ ਹੈ ਤਸ਼ੱਦਦ ਕੀਤਾ ਸੀ, ਉਸ ਨੇ ?? ਨਾਲ ਬਦਲਣ ਲਈ ਸਰਕਾਰ ਨੂੰ ਮਜਬੂਰ ਕੀਤਾ ਸੀ। ਪਰ ਦੁਆਰਾ ਫਿਰ ਉਸੇ ਜਗਾਹ ਪਰ ਤਾਇਨਾਤ ਕਰ ਦਿੱਤਾ ਹੈ। ਔਰਤਾਂ ਨੇ ਸੜਕ ਤੋਂ ਸੰਸਦ ਤੱਕ ਮਾਰਚ ਕੀਤੇ ਹਨ। 
ਦੂਸਰੀ ਵਕਤਾ ਸ੍ਰੀਮਤੀ ਸੰਜਿਆ ਸੀ। ਸੰਜਿਆ ਕੇਰਲਾ ਤੋਂ ਆਈ ਸੀ। ਉਸਨੇ ਕਿਹਾ ਸਿੱਖਿਆ ਨੇ ਔਰਤਾਂ ਦੀ ਅੱਖ ਖੋਲ੍ਹ ਦਿੱਤੀ ਹੈ। ਅਪ੍ਰੇਸ਼ਨ ਗਰੀਨ ਹੰਟ ਤਹਿਤ ਔਰਤਾਂ 'ਤੇ ਅੱਤਿਆਚਾਰ ਹੋ ਰਹੇ ਹਨ। ਬਾਬਰੀ ਮਸਜਿਦ ਦੇ ਮੁੱਦੇ ਨਾਲ ਜੁੜ ਕੇ ਔਰਤਾਂ 'ਤੇ ਅੰਤਾਂ ਦਾ ਜਬਰ ਹੋਇਆ ਹੈ। ਵਿਕਾਸ ਵਿੱਚ ਔਰਤਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਸੀਮਾ ਆਜ਼ਾਦ ਸੰਪਾਦਕ ਦਸਤਕ ਵੱਲੋਂ ਆਈ ਸੀ। ਉਸਨੇ ਵੀ ਔਰਤਾਂ ਅਤੇ ਦਲਿਤਾਂ 'ਤੇ ਜਬਰ ਬਾਰੇ ਆਪਣੀ ਗੱਲ ਰੱਖੀ। 
ਆਦਿਵਾਸੀਆਂ ਉੱਤੇ ਹਮਲਾ
ਇਸ ਅਜੰਡੇ 'ਤੇ ਵਕਤਾ ਦਮੋਦਰ ?? ਜੀ ਸਨ। ਉਸਨੇ ਕਿਹਾ ਕਿ ਜੰਗਲੀ, ਪਹਾੜੀ ਖੇਤਰ ਦੇ ਆਦਿਵਾਸੀ ਜਲ, ਜੰਗਲ ਅਤੇ ਜ਼ਮੀਨ ਲਈ ਸੰਘਰਸ਼ ਕਰ ਰਹੇ ਹਨ। ਕੇਂਦਰੀ ਸਰਕਾਰ ਨੇ ਵਣ ਨਾਲ ਜੁੜੇ ਕਾਨੂੰਨਾਂ ਵਿੱਚ ਸੋਧਾਂ ਕਰਨੀਆਂ ਚਾਹੀਆਂ। ਇਹਨਾਂ ਸੋਧਾਂ ਦੇ ਵਿਰੁੱਧ ਆਦਿਵਾਸੀ ਸੰਘਰਸ਼ ਦੇ ਰਾਹ ਪਏ ਹੋਏ ਹਨ। ਉਹਨਾਂ ਖਿੱਤਿਆਂ ਵਿੱਚ ਰੈਲੀ-ਮੁਜਾਹਰੇ ਅਤੇ ਜਾਮ ਲੱਗ ਰਹੇ ਹਨ। ਕਈ ਥਾਵਾਂ 'ਤੇ ਹਕੂਮਤ ਨੇ ਗੋਲੀ ਕਾਂਡ ਵੀ ਰਚਾਏ ਹਨ। ਪਰ ਆਦਿਵਾਸੀ ਲਹਿਰ ਅੱਗੇ ਹੀ ਵਧਦੀ ਜਾ ਰਹੀ ਹੈ। ਨਕਸਲਬਾੜੀ ਦੀ 50ਵੀਂ ਵਰ੍ਹੇਗੰਢ 'ਤੇ ਮੋਤੀਹਾਰੀ ਵਿੱਚ 10 ਹਜ਼ਾਰ ਲੋਕਾਂ ਨੇ ਮਾਰਚ ਕੱਢਿਆ। ਜਮਹੂਰੀ ਹੱਕਾਂ ਵਾਲੀ ਜਥੇਬੰਦੀ ਪੀ.ਯੂ.ਸੀ.ਐਲ. ਦੇ ਆਗੂ ਸਾਥੀਆਂ 'ਤੇ ਝੂਠੇ ਕੇਸ ਪਾ ਕੇ ਆਵਾਜ਼ ਬੰਦ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਦਿਵਾਸੀਆਂ ਨਾਲ ਜੇਲ੍ਹਾਂ ਭਰੀਆਂ ਪਈਆਂ ਹਨ। 
ਮੀਡੀਆ ਉੱਤੇ ਹਮਲਾ
ਇਸ ਵਿਸ਼ੇ ਉੱਤੇ ਅਨਿਲ ਚਮੜਿਆ ਨੇ ਆਪਣੇ ਗੱਲ ਰੱਖਦਿਆਂ ਕਿਹਾ ਕਿ ਰਾਇ ਬਣਾਉਣ ਲਈ ਮੀਡੀਆ ਦਾ ਵਿਸ਼ੇਸ਼ ਯੋਗਦਾਨ ਹੈ। 1947 ਪਿੱਛੋਂ ਭਾਰਤੀ ਹਕੂਮਤ ਦੀਆਂ ਨੀਤੀਆਂ ਅਜਿਹੀਆਂ ਆਈਆਂ ਕਿ ਪੂੰਜੀ ਕੁੱਝ ਲੋਕਾਂ ਦੇ ਹੱਥਾਂ ਵਿੱਚ ਕੇਂਦਰਤ ਹੋ ਗਈ। ਸਾਡੀ ਪਵਿੱਤਰ ਨਕਸਲਬਾੜੀ ਲਹਿਰ ਨੂੰ ਹਕੂਮਤ ਨੇ ਅੱਤਵਾਦ ਕਹਿ ਕੇ ਬਦਨਾਮ ਕੀਤਾ। ਮੀਡੀਏ ਵਿੱਚ ਇਰਾਕ ਨੂੰ ਬਦਨਾਮ ਕੀਤਾ ਕਿ ਉਸਨੇ ਪ੍ਰਮਾਣੂੰ ਹਥਿਆਰ ਤੇ ਗੋਲਾ-ਬਾਰੂਦ ਲੁਕੋ ਰੱਖਿਆ ਹੈ। ਲੋਕ ਰਾਇ ਬਣਾ ਕੇ ਅਮਰੀਕਾ ਨੇ ਇਰਾਕ ਨੂੰ ਖੂਨ ਵਿੱਚ ਡਬੋਅ ਦਿੱਤਾ। ਬਾਅਦ ਵਿੱਚ ਪਤਾ ਚੱਲਿਆ ਕਿ ਇਰਾਕ ਕੋਲ ਪ੍ਰਮਾਣੂੰ ਹਥਿਆਰ ਨਹੀਂ ਸਨ। ਅਨਿਲ ਚਮੜਿਆ ਨੇ ਦੱਸਿਆ ਕਿ 1947 ਵਿੱਚ ਆਜ਼ਾਦੀ ਪਿੰਜਰੇ ਵਾਲੇ ਤੋਤੇ ਵਰਗੀ ਹੈ। ਪਿੰਜਰਾ ਖੋਲ੍ਹੇ ਤੋਂ ਤੋਤਾ ਬਾਹਰ ਆਉਂਦੈ ਹੈ ਅਤੇ ਫਿਰ ਦੁਆਰਾ ਪਿੰਜਰੇ ਤੱਕ ਜਾਂਦਾ ਹੈ। ਸਾਨੂੰ ਕਿਰਤੀ ਲੋਕਾਂ ਨੂੰ ਜਾਗਰਤ ਕਰਕੇ ਮੀਡੀਏ 'ਤੇ ਲੱਗੀ ਪਾਬੰਦੀ ਖਿਲਾਫ ਆਵਾਜ਼ ਉਠਾਈ ਜਾਣੀ ਚਾਹੀਦੀ ਹੈ। 
ਦੂਸਰਾ ਬੁਲਾਰਾ ਸੱਈਅਦ ਨਕਵੀ ਸੀ। ਉਸਨੇ ਵੀ ਮੀਡੀਆ 'ਤੇ ਪਾਬੰਦੀ ਬਾਰੇ ਵਿਸਥਾਰੀ ਭਾਸ਼ਣ ਦਿੱਤਾ ਅਤੇ ਅਖੀਰ ਵਿੱਚ ਕਿਹਾ ਕਿ ਇਸ ਪ੍ਰਬੰਧ ਨੇ ਸਾਡੇ ਹੱਥ ਵਿੱਚ ਮੋਬਾਇਲ ਫੜਾ ਦਿੱਤਾ ਹੈ, ਜੋ ਸੰਘਰਸ਼ ਕਰਨ ਦਾ ਸਾਧਨ ਹੋ ਨਿੱਬੜਿਆ ਹੈ। ਇਸ ਮੋਬਾਇਲ ਰਾਹੀਂ ਅਸੀਂ ਸੋਸ਼ਲ ਮੀਡੀਆ 'ਤੇ ਆਪਣਾ ਪ੍ਰਚਾਰ ਅਤੇ ਸੰਘਰਸ਼ ਰੱਖ ਸਕਦੇ ਹਾਂ। ਇਹ ਆਵਾਜ਼ ਪੂਰੀ ਦੁਨੀਆਂ ਵਿੱਚ ਪਹੁੰਚ ਜਾਂਦੀ ਹੈ। 
ਅਖੀਰ ਵਿੱਚ ਭੀਮ ਸੈਨਾ ਦੇ ਨੌਜਵਾਨ ਨੇ ਸੱਦਾ ਦਿੱਤਾ ਕਿ ਬੰਦ ਕਮਰਿਆਂ ਵਿੱਚ ਚਰਚਾ ਕਰਨ ਉਪਰੰਤ ਸੜਕਾਂ 'ਤੇ ਆਵੋ। ਇਸ ਨਾਲ ਹਿੰਦੂਤਵ ਫਾਸ਼ੀਵਾਦ ਨੂੰ ਹਰਾਇਆ ਜਾ ਸਕਦਾ ਹੈ। 
ਚੋਣ: ਚੋਣ ਦੀ ਪ੍ਰਕਿਰਿਆ ਤੇਜੀ ਨਾਲ ਚਲਾਈ ਗਈ। ਅਲੱਗ ਅਲੱਗ ਜਥੇਬੰਦੀਆਂ ਅਤੇ ਵਿਅਕਤੀਆਂ ਦੇ ਆਧਾਰ 'ਤੇ 35 ਮੈਂਬਰੀ ਕੇਂਦਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕੇਂਦਰੀ ਫਰੰਟ ਦਾ ਨਾਮ 'ਸਰਬ ਭਾਰਤ ਫਾਸ਼ੀਵਾਦ ਵਿਰੁੱਧ ਫੋਰਮ' ਰੱਖਿਆ ਗਿਆ। ਅੱਧੀ ਦਰਜਨ ਤੋਂ ਉੱਪਰ ਸੂਬਿਆਂ ਵਿੱਚ ਕਮੇਟੀਆਂ ਬਣੀਆਂ ਹੋਈਆਂ ਹਨ। ਹੋਰਨਾਂ ਵਿੱਚ ਸੂਬਾ ਕਮੇਟੀਆਂ ਦਾ ਅਮਲ ਚਲਾਇਆ ਜਾਵੇਗਾ। ਪੰਜਾਬ ਵਿੱਚ ਵੀ ਹਿੰਦੂਤਵ ਫਾਸ਼ੀਵਾਦੀ ਵਿਰੋਧੀ ਮੰਚ ਬਣ ਗਿਆ ਹੈ। ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਾਮਲ ਕਰਨਾ ਹਾਲੇ ਬਾਕੀ ਹੈ। 
ਸੱਦਾ: ਆਲ ਇੰਡੀਆ ਹਿੰਦੂਤਵ ਫਾਸ਼ੀਵਾਦ ਵਿਰੁੱਧ ਫੋਰਮ' ਨੇ ਸੱਦਾ ਦਿੱਤਾ ਹੈ ਕਿ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਨ ਅਤੇ 13 ਅਪ੍ਰੈਲ ਜਲ੍ਹਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਫਾਸ਼ੀਵਾਦੀ ਵਿਰੋਧ ਵਜੋਂ ਮਨਾਈ ਜਾਵੇ।

No comments:

Post a Comment