ਮਾਂ-ਬੋਲੀ ਦੀ ਰਾਖੀ ਲਈ ਕਾਫਲਾ ਤੁਰਿਆ
ਮਾਂ ਬੋਲੀ ਸਤਿਕਾਰ ਕਮੇਟੀ ਪੰਜਾਬ ਵੱਲੋਂ ਗੁਰਮੁਖੀ ਚੇਤਨਾ ਮਾਰਚ ਦੇ ਬੈਨਰ ਹੇਠ 30-35 ਗੱਡੀਆਂ ਦਾ ਕਾਫਲਾ 18 ਮਾਰਚ ਨੂੰ ਤਲਵੰਡੀ ਸਾਬੋ ਤੋਂ ਤੋਰਿਆ ਗਿਆ, ਜੋ ਕਿ ਪੰਜਾਬ ਦੇ ਵੱਡੇ ਇਲਾਕੇ ਵਿੱਚ ਪ੍ਰਚਾਰ ਕਰਦਾ ਹੋਇਆ 20 ਫਰਵਰੀ ਨੂੰ ਰਾਜਪਾਲ ਨੂੰ ਮੰਗ ਪੱਤਰ ਦੇ ਕੇ 21 ਫਰਵਰੀ ਨੂੰ ਪਟਿਆਲੇ ਭਾਸ਼ਾ ਵਿਭਾਗ ਦੇ ਦਫਤਰ ਸਾਹਮਣੇ ਰੈਲੀ ਵਿੱਚ ਤਬਦੀਲ ਹੋ ਗਿਆ। ਬੇਸ਼ੱਕ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੇ ਆਗੂਆਂ ਨੂੰ ਸਨਮਾਨਿਤ ਕਰਕੇ ਆਪਣੇ ਚੱਲ ਰਹੇ ਸਮਾਗਮ ਵਿੱਚ ਹਿੱਸਾ ਬਣਾ ਲੈਣ ਦੀ ਚਾਲ ਚੱਲੀ ਪਰ ਮੌਕੇ 'ਤੇ ਹਾਜ਼ਰ ਆਗੂਆਂ ਲੱਖਾ ਸਿਧਾਣਾ, ਸੁਰਜੀਤ ਸਿੰਘ ਫੂਲ ਨੇ ਚਾਲ ਨੂੰ ਭਾਂਪਦਿਆਂ ਉਲਟਾ ਉਹਨਾਂ ਦੀ ਹੀ ਸਟੇਜ ਤੋਂ ਉਹਨਾਂ ਦੀਆਂ ਨਕਾਮੀਆਂ ਗਿਣਾਉਣ ਦਾ ਤਹਿ ਕਰ ਲਿਆ। ਮੌਕਾ ਮਿਲਦਿਆਂ ਹੀ ਲੱਖਾ ਸਿਧਾਣਾ ਨੇ ਅਧਿਕਾਰੀਆਂ ਦੀ ਮਾਂ ਬੋਲੀ ਨਾਲ ਬੇਲਗਾਤਾ ਦਾ ਪਰਦਾਚਾਕ ਕਰ ਦਿੱਤਾ। ਖੁਦ ਭਾਸ਼ਾ ਵਿਭਾਗ ਦੇ ਬੋਰਡਾਂ 'ਤੇ ਵੀ ਪੰਜਾਬੀ ਦੂਜੇ ਨੰਬਰ 'ਤੇ ਲਿਖੀ ਦੇਖ ਕਾਫਲਾ ਰੋਹ ਵਿੱਚ ਆ ਗਿਆ ਤੇ ਮੌਕੇ 'ਤੇ ਬੋਰਡਾਂ 'ਤੇ ਕਾਲਾ ਰੰਗ ਕਰ ਦਿੱਤਾ ਗਿਆ।
ਮਾਂ ਬੋਲੀ ਸਤਿਕਾਰ ਕਮੇਟੀ ਵਿੱਚ ਮਾਲਵਾ ਯੂਥ ਫੈਡਰੇਸ਼ਨ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਦਲ ਖਾਲਸਾ ਸ਼ਾਮਲ ਹਨ। ਇਸੇ ਕਮੇਟੀ ਦੀ ਅਗਵਾਈ ਵਿੱਚ ਪਿਛਲੇ ਸਾਲ ਮਾਂ ਬੋਲੀ ਨੂੰ ਪਹਿਲਾ ਸਥਾਨ ਨਾ ਦੇਣ ਵਾਲੇ ਬੋਰਡਾਂ 'ਤੇ ਕਾਲਾ ਪੋਚਾ ਪੰਜਾਬ ਭਰ ਵਿੱਚ ਫੇਰ ਦਿੱਤਾ ਗਿਆ ਸੀ। ਟੀ.ਐਸ.ਯੂ. ਦੇ ਆਗੂ ਅਤੇ ਵਰਕਰ ਤਲਵੰਡੀ ਸਾਬੋ ਅਤੇ ਬਠਿੰਡਾ ਵਿਖੇ ਕਾਫਲੇ ਦੇ ਸਵਾਗਤ ਲਈ ਅੱਗੇ ਆਏ। ਟੀ.ਐਸ.ਯੂ. ਵਾਲੇ ਸਾਥੀਆਂ ਨੇ ਬੇਸ਼ੱਕ ਹੋਰਨਾਂ ਥਾਵਾਂ 'ਤੇ ਵੀ ਹਾਜ਼ਰ ਹੋਣ ਦੀ ਪੇਸ਼ਕਸ਼ ਕੀਤੀ ਸੀ ਪਰ ਮੀਂਹ ਅਤੇ ਸਮੇਂ ਦੀ ਘਾਟ ਕਾਰਨ ਬਰਗਾੜੀ, ਕੋਟਕਪੂਰਾ, ਫਰੀਦਕੋਟ ਵਿੱਚ ਮਾਰਚ ਨਹੀਂ ਰੁਕ ਸਕਿਆ। ਤਲਵੰਡੀ ਭਾਈ ਤੇ ਜ਼ੀਰਾ ਵਿਖੇ ਫਿਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਾਥੀ ਮਾਰਚ ਦੇ ਸਵਾਗਤ ਲਈ ਅੱਗੇ ਆਏ। ਮਾਰਚ ਦੌਰਾਨ ਵੱਖ ਵੱਖ ਪੜਾਵਾਂ 'ਤੇ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਲੱਖਾ ਸਿਧਾਣਾ, ਹਰਦੀਪ ਸਿੰਘ ਮਹਿਰਾਜ ਅਤੇ ਹਮਾਇਤੀ ਜਥੇਬੰਦੀਆਂ ਵਜੋਂ ਲੋਕ ਸੰਗਰਾਮ ਮੰਚ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮੱਖੂ ਨੇ ਇੱਕ ਅਵਾਜ਼ਾ ਹੋ ਕੇ ਮਾਂ ਬੋਲੀ ਨਾਲ ਹੋ ਰਹੇ ਧੱਕੇ ਵਿਤਕਰੇ ਵਿਰੁੱਧ ਆਵਾਜ਼ ਉਠਾਈ।
ਅਖੀਰਲੇ ਦਿਨ ਮਾਂ ਬੋਲੀ ਸਤਿਕਾਰ ਕਮੇਟੀ ਨੇ ਪੰਜਾਬੀ ਭਾਸ਼ਾ ਵਿਭਾਗ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਹਾਨੂੰ ਵਾਰ ਵਾਰ ਮਿਲ ਕੇ ਦੱਸ ਚੁੱਕੇ ਹਾਂ। ਹੁਣ ਵੀ ਅਗਰ ਤੁਸੀਂ ਆਪਣਾ ਫਰਜ਼ ਨਿਭਾਉਣ ਵਿੱਚ ਕੁਤਾਹੀ ਕੀਤੀ ਤਾਂ ਤੁਹਾਡੇ ਦਫਤਰ ਨੂੰ ਜਿੰਦਾ ਲਾ ਦਿੱਤਾ ਜਾਵੇਗਾ ਜੋ ਕਿ ਲੋਕਾਂ ਉੱਪਰ ਬੋਝ ਬਣਿਆ ਚਿੱਟਾ ਹਾਥੀ ਸਾਬਤ ਰਿਹਾ ਹੈ।

No comments:
Post a Comment