Friday, 8 March 2019

ਬੁਢਲਾਡਾ ਵਿਖੇ ਅਵਾਰਾ ਪਸ਼ੂ ਪ੍ਰਸਾਸ਼ਨ ਨੂੰ ਚੁਕਾਏ

ਬੁਢਲਾਡਾ ਵਿਖੇ ਅਵਾਰਾ ਪਸ਼ੂ ਪ੍ਰਸਾਸ਼ਨ ਨੂੰ ਚੁਕਾਏ
ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਬੁਢਲਾਡਾ ਵਿਖੇ ਅਵਾਰਾ ਪਸ਼ੂਆਂ ਵਿਰੁੱਧ ਮੋਰਚਾ ਲਾਇਆ। ਇਸ ਘੋਲ ਦੀ ਅਗਵਾਈ ਸਾਥੀ ਬਬਲੀ ਅਟਵਾਲ ਨੇ ਕੀਤੀ। ਅਵਾਰਾ ਪਸ਼ੂਆਂ ਦਾ ਮਾਮਲਾ ਲੰਬੇ ਸਮੇਂ ਤੋਂ ਕਿਸਾਨਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਸੀ। ਕਰੀਬ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸੰਤਾਪ ਭੋਗ ਰਹੇ ਕਿਸਾਨਾਂ ਲਈ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਆਸ ਦੀ ਕਿਰਨ ਬਣ ਕੇ ਸਾਹਮਣੇ ਆਈ। ਪਹਿਲਾਂ ਫੂਲ ਵਿਖੇ ਲੜੇ ਘੋਲ ਦੇ ਤਜਰਬੇ ਨੂੰ ਸਾਹਮਣੇ ਰੱਖਦਿਆਂ ਸਾਰੇ ਅਵਾਰਾ ਪਸ਼ੂਆਂ ਨੂੰ ਟੈਰਕਟਰਾਂ-ਟਰਾਲੀਆਂ ਨਾਲ ਬਣਾਏ ਘੇਰੇ ਵਿੱਚ ਤਾੜ ਲਿਆ ਗਿਆ। ਉਸ ਪਿੱਛੋਂ ਪ੍ਰਸਾਸ਼ਨ ਨੂੰ ਦੋ ਟੁੱਕ ਕਿਹਾ ਗਿਆ ਕਿ ਉਹਦੀ ਜਿੰਮੇਵਾਰੀ ਹੈ ਅਵਾਰਾ ਗਊਆਂ ਨੂੰ ਸੰਭਾਲਣਾ ਤੇ ਉਹ ਇਹਨਾਂ ਨੂੰ ਲੈ ਕੇ ਜਾਵੇ। ਕਰੀਬ ਇੱਕ ਹਫਤੇ ਦੀ ਘੇਰਾਬੰਦੀ ਤੋਂ ਬਾਅਦ ਸਾਰੇ ਪਸ਼ੂ ਪ੍ਰਸਾਸ਼ਨ ਨੇ ਵੱਖ ਵੱਖ ਗਊਸ਼ਾਲਾਵਾਂ ਵਿੱਚ ਭੇਜ ਦਿੱਤੇ। ਲੰਬੇ ਸੰਤਾਪ ਤੋਂ ਬਾਅਦ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੇ ਮਾਮਲੇ 'ਤੇ ਇਸ ਤਰ੍ਹਾਂ ਸਿੱਧੀ ਕਾਰਵਾਈ ਕਰਨ ਦੀ ਲੋੜ ਹੈ। 

No comments:

Post a Comment