ਭਾਰਤੀ ਹਾਕਮਾਂ ਵੱਲੋਂ ਮਾਓਵਾਦੀ/ਨਕਸਲੀਆਂ ਨੂੰ
ਝੂਠੇ ਮੁਕਾਬਲਿਆਂ ਵਿੱਚ ਮਾਰਨ ਦਾ ਸਿਲਸਿਲਾ ਜਾਰੀ
-ਨਾਜ਼ਰ ਸਿੰਘ ਬੋਪਾਰਾਏ
ਛੱਤੀਸਗੜ੍ਹ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ ਪ੍ਰੈਸ ਟਰੱਸਟ ਆਫ ਇੰਡੀਆ ਵੱਲੋਂ ਜਾਰੀ ਇੱਕ ਖ਼ਬਰ ਦੇ ਮੁਤਾਬਕ ਬੀਜਾਪੁਰਾ ਜ਼ਿਲ੍ਹੇ ਦੇ ਭੈਰਮਪੁਰ ਥਾਣੇ ਦੇ ਜੰਗਲਾਂ ਵਿੱਚ 7 ਫਰਵਰੀ ਸਵੇਰੇ 11 ਵਜੇ ਘੱਟੋ ਘੱਟ 10 ਨਕਸਲੀ ਪੁਲਸ ਮੁਕਾਬਲੇ ਵਿੱਚ ਮਾਰੇ ਗਏ। ਬੀਜਾਪੁਰ ਦੇ ਸੁਪਰਡੈਂਟ ਪੁਲੀਸ ਮੋਹਿਤ ਗਰਗ ਨੇ ਦੱਸਿਆ ਕਿ ''ਜਦੋਂ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਅਤੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਨਕਸਲ-ਵਿਰੋਧੀ ਅਪ੍ਰੇਸ਼ਨ 'ਤੇ ਜਾ ਰਹੇ ਸਨ ਤਾਂ ਉਹਨਾਂ ਦਾ ਨਕਸਲੀਆਂ ਨਾਲ ਟਾਕਰਾ ਹੋ ਗਿਆ, ਹੁਣ ਤੱਕ 10 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ 11 ਹਥਿਆਰ ਮਿਲੇ ਹਨ।'' ਸੂਬੇ ਦੇ ਡਾਇਰੈਕਟਰ ਜਨਰਲ ਪੁਲੀਸ ਡੀ.ਐਮ. ਅਵਸਥੀ ਨੇ ਦੱਸਿਆ ਕਿ ''ਸੂਬੇ ਦੀਆਂ ਖੁਫੀਆ ਏਜੰਸੀਆਂ ਨੂੰ ਇਹ ਜਾਣਕਾਰੀ ਹਾਸਲ ਹੋਈ ਸੀ ਕਿ ਦੋ-ਤਿੰਨ ਦਿਨ ਪਹਿਲਾਂ ਭੈਰਮਗੜ੍ਹ ਸ਼ਹਿਰ ਤੋਂ 30 ਕਿਲੋਮੀਟਰ ਦੂਰ ਅੱਬੂਝਮਾੜ ਵਿੱਚ ਮਾਓਵਾਦੀਆਂ ਦਾ ਇੱਕ ਟਰੇਨਿੰਗ ਕੈਂਪ ਚੱਲ ਰਿਹਾ ਹੈ। ਇਹ ਸਿਖਲਾਈ ਡਵੀਜ਼ਨਲ ਕਮਾਂਡਰ ਰਾਜਮਨ ਮੰਡਵੀ ਅਤੇ ਕਮਾਂਡਰ ਸੁਖਲਾਲ ਵੱਲੋਂ ਦਿੱਤੀ ਜਾ ਰਹੀ ਸੀ। ਇਸ ਮੌਕੇ 'ਤੇ 40 ਤੋਂ 50 ਮਾਓਵਾਦੀ ਮੌਕੇ ਹਾਜ਼ਰ ਸਨ। ਇਹ ਕੈਂਪ ਤਾਲੀਬੋੜ ਅਤੇ ਭੋਰਗਾ ਪਿੰਡਾਂ ਦੇ ਨਜ਼ਦੀਕ ਲੱਗਿਆ ਹੋਇਆ ਸੀ।'' ਪੁਲਸ ਮੁਤਾਬਕ ਇਹ ਅਪ੍ਰੇਸ਼ਨ 6 ਫਰਵਰੀ ਰਾਤੀ ਸ਼ੁਰੂ ਹੋਇਆ। 7 ਤਾਰੀਖ ਸਵੇਰੇ ਤੱਕ ਦੋਵਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਹੁੰਦੀ ਰਹੀ। ਇਸ ਅਪ੍ਰੇਸ਼ਨ ਵਿੱਚ 200 ਦੇ ਕਰੀਬ ਸਲਾਮਤੀ ਬਲਾਂ ਨੇ ਹਿੱਸਾ ਲਿਆ। ਦੋ ਵਾਰੀ ਭਾਰੀ ਬੁਛਾੜਾਂ ਹੋਈਆਂ ਵਿੱਚ-ਵਿਚਾਲੇ ਰੁਕ ਰੁਕ ਕੇ ਢਾਈ ਘੰਟੇ ਗੋਲਾਬਾਰੀ ਹੁੰਦੀ ਰਹੀ।
29 ਜਨਵਰੀ ਨੂੰ ਪੀ.ਟੀ.ਆਈ. ਵੱਲੋਂ ਜਾਰੀ ਖਬਰ ਮੁਤਾਬਕ ਸੀ.ਆਰ.ਪੀ.ਐਫ. ਦੀ 209 ਕੋਬਰਾ ਬਟਾਲੀਅਨ ਵੱਲੋਂ ਸਵੇਰੇ 6 ਵਜ ਕੇ 20 ਮਿੰਟ 'ਤੇ ਝਾਰਖੰਡ 'ਚ ਅਰਕੀ ਦੇ ਜੰਗਲਾਂ ਵਿੱਚ ਪਿੰਡ ਰਾਤਕਤੋਲੀ ਵਿਖੇ ਖੁੰਟੀ ਬਾਰਡਰ ਅਤੇ ਪੱਛਮੀ ਸਿੰਘਭੂਮ ਜ਼ਿਲ੍ਹਿਆਂ ਨਜ਼ਦੀਕ ਮਾਓਵਾਦੀਆਂ ਨਾਲ ਇੱਕ ਮੁੱਠਭੇੜ ਹੋਈ। ਇਸ ਵਿੱਚ ਪੰਜ ਮਾਓਵਾਦੀ ਮਾਰੇ ਗਏ ਇੱਕ ਮਾਓਵਾਦੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਪੁਲਸੀ ਬਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮਾਰੇ ਗਏ ਵਿਅਕਤੀਆਂ ਅਤੇ ਜਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋਈ। ਪੁਲਸ ਮੁਤਾਬਕ ਉਹਨਾਂ ਕੋਲੋਂ 2 ਏ.ਕੇ.-47 ਰਾਈਫਲਾਂ, ਇੱਕ .303 ਰਫਲ ਅਤੇ 5 ਪਿਸਤੌਲ ਬਰਾਮਦ ਹੋਏ ਹਨ।
ਝੂਠੇ ਪੁਲਸ ਮੁਕਾਬਲਿਆਂ ਦਾ ਸਿਲਸਿਲਾ ਉਂਝ ਤਾਂ ਭਾਵੇਂ ਪਹਿਲਾਂ ਉਦੋਂ ਤੋਂ ਹੀ ਚੱਲਦਾ ਆ ਰਿਹਾ ਹੈ ਜਦੋਂ ਤੋਂ ਨਕਸਲਬਾੜੀ ਲਹਿਰ ਫੁੱਟੀ ਹੈ, ਪਰ ਹੁਣ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਸੱਤਾ ਵਿੱਚ ਬਿਰਾਜਮਾਨ ਹੋਈ ਹੈ ਤਾਂ ਇਸ ਨੇ ਕਾਰਪੋਰੇਟ ਘਰਾਣੇ ਦਾ ਥਾਪੜਾ ਹਾਸਲ ਕਰਨ ਲਈ ਨਕਸਲਬਾੜੀ ਲਹਿਰ ਨੂੰ ਮੂਲੋਂ ਹੀ ਖਤਮ ਕਰਨ ਦੇ ਅਨੇਕਾਂ ਐਲਾਨ-ਬਿਆਨ ਦਾਗੇ ਹਨ। ਇਸ ਨੇ ਕਾਂਗਰਸ ਦੀ ਗੱਠਜੋੜ ਹਕੂਮਤ ਨਾਲੋਂ ਵਧੇਰੇ ਖੂੰਖਾਰ ਹੋ ਕੇ ''ਦੇਸ਼ ਦੀ ਸੁਰੱਖਿਆ ਨੂੰ ਸਭ ਤੋਂ ਵੱਡਾ ਖਤਰਾ'' ਐਲਾਨੀ ਗਈ ਲਹਿਰ ਨੂੰ ਕੁਚਲਣ ਲਈ ਪੂਰਾ ਤਾਣ ਲਾਇਆ ਹੋਇਆ ਹੈ। ਪਿਛਲੇ ਸਾਲ 22-23 ਅਪ੍ਰੈਲ ਦੀ ਰਾਤ ਨੂੰ ਗੜ੍ਹਚਿਰੋਲੀ ਖੇਤਰ ਵਿੱਚ ਝੂਠੇ ਪੁਲਸ ਮੁਕਾਬਲੇ ਵਿੱਚ ਇੱਕੋ ਹੀ ਦਿਨ ਵਿੱਚ 42 ਮਾਓਵਾਦੀਆਂ ਨੂੰ ਮਾਰ ਮੁਕਾਉਣ ਦਾ ਰਿਕਾਰਡ ਕਾਇਮ ਕੀਤਾ ਸੀ ਅਤੇ ਉਸ ਤੋਂ ਬਾਅਦ ਵਿੱਚ ਇੱਕੋ ਹੀ ਦਿਨ ਵਿੱਚ 15 ਹੋਰ ਮਾਓਵਾਦੀਆਂ ਨੂੰ ਮਾਰਿਆ ਸੀ। ਇਸ ਤੋਂ ਪਿਛਲੇ ਸਾਲ ਮਲਕਾਨਗਿਰੀ ਇਲਾਕੇ ਵਿੱਚ ਇੱਕੋ ਹੀ ਦਿਨ ਵਿੱਚ 32 ਮਾਓਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।
ਗੜ੍ਹਚਿਰੋਲੀ ਵਿੱਚ ਇਸ ਸਮੇਂ ਇੱਕੋ ਹੀ ਸਮੇਂ 10 ਅਤੇ ਝਾਰਖੰਡ ਵਿੱਚ 5 ਹਥਿਆਰਬੰਦ ਮਾਓਵਾਦੀ ਮੁਕਾਬਲੇ ਵਿੱਚ ਮਾਰੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂ ਕਿ ਕਿਸੇ ਇੱਕ ਵੀ ਪੁਲਸੀਏ ਨੂੰ ਕੋਈ ਝਰੀਟ ਤੱਕ ਵੀ ਨਹੀਂ ਆਈ ਹੋਈ ਵਿਖਾਈ ਗਈ ਹੈ। ਜੰਗਲ ਦੇ ਵਿੱਚ ਮਾਓਵਾਦੀਆਂ ਕੋਲ ਨਵੀਨ ਅਸਲਾ ਅਤੇ ਹਥਿਆਰ ਹੋਣ, ਉਹ ਸਿਖਲਾਈ-ਯਾਫਤਾ ਹੋਣ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਆਪਸੀ ਮੁਕਾਬਲੇ ਵਿੱਚ ਸਿਰਫ ਨਕਸਲੀ ਹੀ ਮਾਰੇ ਜਾਣ ਅਤੇ ਸਰਕਾਰੀ ਸੁਰੱਖਿਆ ਬਲਾਂ ਨੂੰ ਝਰੀਟ ਤੱਕ ਨਾ ਆਵੇ। ਅਜੇ ਤੱਕ ਤਾਂ ਇਹ ਹੀ ਹੁੰਦਾ ਆਇਆ ਕਿ ਉਹ ਪੁਲਸੀ ਬਲਾਂ ਨੂੰ ਮਾਰ ਕੇ ਇਹਨਾਂ ਦੇ ਹਥਿਆਰ ਤੱਕ ਲੈ ਜਾਂਦੇ ਰਹੇ ਹਨ। ਬੁਰਕਾਪਾਲ ਵਿੱਚ 27 ਪੁਲਸ ਵਾਲੇ ਮਾਰੇ ਗਏ ਸਨ ਅਤੇ ਇਸੇ ਹੀ ਤਰ੍ਹਾਂ ਇੱਕ ਹੋਰ ਮੁਕਾਬਲੇ ਵਿੱਚ 12 ਪੁਲਸ ਵਾਲੇ ਮਾਰੇ ਗਏ ਸਨ। ਪੁਲਸ ਵਾਲੇ ਕਹਿੰਦੇ ਰਹੇ ਕਿ ਨਕਸਲੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਤੱਕ ਨਾਲ ਚੁੱਕ ਕੇ ਲੈ ਜਾਂਦੇ ਹਨ। ਜੇਕਰ ਇਸ ਨੂੰ ਵੀ ਸੱਚ ਮੰਨ ਲਿਆ ਜਾਵੇ ਤਾਂ ਇਹ ਤਾਂ ਸਾਫ ਹੈ ਕਿ ਮੁਕਾਬਲੇ ਵਿੱਚ ਇਹ ਨਹੀਂ ਸੀ ਹੁੰਦਾ ਕਿ ਨਕਸਲੀ ਹੀ ਮਰਨ ਪੁਲਸ ਵਾਲੇ ਸਾਫ ਬਚ ਜਾਂਦੇ ਹੋਣ।
ਪਿਛਲੇ ਸਾਲੇ ਅਪ੍ਰੈਲ ਵਿੱਚ ਇੱਕੋ ਹੀ ਸਮੇਂ 42 ਮਾਓਵਾਦੀਆਂ ਅਤੇ ਉਹਨਾਂ ਦੇ ਹਮਦਰਦਾਂ ਨੂੰ ਮਾਰਨ ਉਪਰੰਤ ਪੁਲਸੀ ਬਲਾਂ ਅਤੇ ਭਾਰਤੀ ਹਾਕਮਾਂ ਨੇ ਇਹ ਭਰਮ ਪਾਲ ਲਿਆ ਸੀ ਕਿ ਸ਼ਾਇਦ ਹੁਣ ਮੁੜ ਕਦੇ ਵੀ ਇਸ ਇਲਾਕੇ ਵਿੱਚ ਨਕਸਲੀ ਪੈਦਾ ਨਹੀਂ ਹੋਣਗੇ ਜਾਂ ਇਸ ਇਲਾਕੇ ਵਿੱਚ ਨਹੀਂ ਆਉਣਗੇ। ਪਰ ਇਹਨਾਂ ਦਾ ਭਰਮ, ਭਰਮ ਹੀ ਰਿਹਾ। 42 ਵਿਅਕਤੀ ਮਾਰੇ ਜਾਣ ਦੀ ਘਟਨਾ ਨੂੰ ਅਜੇ ਕੁੱਝ ਹਫਤੇ ਵੀ ਨਹੀਂ ਸਨ ਬੀਤੇ ਜਦੋਂ ਪੁਲਸੀ ਬਲਾਂ 'ਤੇ ਮੋੜਵਾਂ ਹਮਲਾ ਕਰਕੇ ਮਾਓਵਾਦੀ ਗੁਰੀਲਿਆਂ ਵੱਲੋਂ 7 ਪੁਲਸ ਵਾਲਿਆਂ ਨੂੰ ਬਾਰੂਦੀ ਸੁਰੰਗ ਰਾਹੀਂ ਉਡਾ ਦਿੱਤਾ ਗਿਆ ਸੀ। ਹੁਣ ਵੀ ਮਾਓਵਾਦੀਆਂ ਵੱਲੋਂ ਆਪਣੇ ਸ਼ਹੀਦ ਸਾਥੀਆਂ ਦੀ ਯਾਦ ਵਿੱਚ 25 ਜਨਵਰੀ ਤੋਂ 31 ਜਨਵਰੀ ਤੱਕ ਸ਼ਹੀਦੀ ਹਫਤਾ ਮਨਾਏ ਜਾਣ ਦੇ ਸੱਦੇ ਤਹਿਤ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਇਸ ਸੱਦੇ ਨੂੰ ਕਾਮਯਾਬ ਕਰਨ ਲਈ ਅਤੇ 42 ਵਿਅਕਤੀਆਂ ਬਾਰੇ ਸੂਹ ਦੇਣ ਦੇ ਮਾਮਲੇ ਵਿੱਚ 22 ਜਨਵਰੀ ਨੂੰ ਮਾਓਵਾਦੀਆਂ ਨੇ 8 ਵਿਅਕਤੀਆਂ ਨੂੰ ਅਗਵਾ ਕਰਕੇ ਇਹਨਾਂ ਵਿੱਚੋਂ 5 ਨੂੰ ਲੋਕਾਂ ਦੀ ਕਚਹਿਰੀ ਵਿੱਚ ਹੋਏ ਫੈਸਲੇ ਮੁਤਾਬਕ ਗੋਲੀਆਂ ਨਾਲ ਉਡਾ ਦਿੱਤਾ ਗਿਆ। ਮਾਰੇ ਗਏ ਵਿਅਕਤੀਆਂ ਦੀ ਹੱਤਿਆ ਦੀ ਜੁੰਮੇਵਾਰੀ ਲੈਂਦੇ ਹੋਏ ਮਾਓਵਾਦੀ ਪਾਰਟੀ ਵੱਲੋਂ ਸੁੱਟੇ ਗਏ ਪਰਚਿਆਂ ਵਿੱਚ ਇਹਨਾਂ ਨੂੰ ਦਿੱਤੀ ਗਈ ਵੱਡੀ ਸਜ਼ਾ ਦਾ ਕਾਰਨ ਇਹਨਾਂ ਵੱਲੋਂ ਕੀਤੀ ਗਈ ਗ਼ਦਾਰੀ ਨੂੰ ਦੱਸਿਆ ਗਿਆ ਹੈ। ਕੋਸਫੁੰਦੀ ਫਤਾ ਵਿੱਚ ਮਾਰੇ ਗਏ ਤਿੰਨ ਸੂਹੀਆਂ ਦੀ ਸ਼ਨਾਖਤ ਮੱਲੂ ਮਦਾਵੀ, ਕਨੂੰ ਮਦਾਵੀ ਅਤੇ ਲਾਲਸੂ ਕੁਡੀਏਤੀ ਵਜੋਂ ਹੋਈ ਹੈ। 30 ਜਨਵਰੀ ਨੂੰ ਮਾਓਵਾਦੀਆਂ ਨੇ 50 ਸਾਲਾਂ ਦੇ ਇੱਕ ਆਦਿਵਾਸੀ ਵਾਲੇ-ਵਾਂਜਾ-ਕੁਦੀਆਮੀ ਨੂੰ ਪੁਲਸੀ ਸੂਹੀਆ ਹੋਣ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ।

No comments:
Post a Comment