Friday, 8 March 2019

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀਆਂ ਸਰਗਰਮੀਆਂ

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀਆਂ ਸਰਗਰਮੀਆਂ
ਮੋਗਾ: ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਜ਼ਿਲ੍ਹਾ ਮੋਗਾ ਦੀ ਅਗਵਾਈ ਵਿੱਚ ਇਕਾਈਆਂ ਬਣਾਉਣ ਲਈ ਕੋਸ਼ਿਸ਼ਾਂ ਜੁਟਾਈਆਂ ਗਈਆਂ। ਧਰਮਕੋਟ ਬਲਾਕ ਦੇ ਪਿੰਡਾਂ ਵਿੱਚ ਮੀਟਿੰਗਾਂ ਦਾ ਤਾਂਤਾ ਬੰਨ੍ਹਿਆ ਗਿਆ। 5 ਫਰਵਰੀ ਨੂੰ 19 ਪਿੰਡਾਂ ਵਿੱਚੋਂ ਸਰਗਰਮ ਆਗੂ ਬੈਠ ਕੇ ਇਹਨਾਂ ਨੇ ਯੂਨੀਅਨ ਦੀ ਅਗਵਾਈ ਵਿੱਚ ਬਲਾਕ ਕਮੇਟੀ ਬਣਾਉਣ ਲਈ ਵੱਡੀ ਮੀਟਿੰਗ ਕੀਤੀ। ਇਸ ਜਥੇਬੰਦੀ ਅਤੇ ਹੋਰਨਾਂ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਕੀ ਵਖਰੇਵੇਂ ਹਨ, 'ਤੇ ਚਰਚਾ ਕੀਤੀ ਗਈ। ਜਥੇਬੰਦੀ ਵੱਲੋਂ ਫਿਰੋਜ਼ਪੁਰ ਅਤੇ ਮੋਗਾ ਵਿਖੇ ਲੜੇ ਘੋਲਾਂ ਅਤੇ ਮੁੱਦਿਆਂ ਬਾਰੇ ਅਤੇ ਕੀਤੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਯੂਨੀਅਨ ਦੇ ਜਨਰਲ ਸਕੱਤਰ ਨੇ ਚੋਣ ਮੀਟਿੰਗਾਂ ਵਿੱਚ ਉੱਠੇ ਹੋਰ ਸੁਆਲਾਂ ਦੇ ਜੁਆਬ ਦਿੱਤੇ। ਸਰਬ ਸੰਮਤੀ ਨਾਲ ਪਲਮਿੰਦਰਜੀਤ ਸਿੰਘ ਫੌਜੀ ਨੂੰ ਬਲਾਕ ਪ੍ਰਧਾਨ, ਸਹਿਵੰਤ ਸਿੰਘ ਨੂੰ ਬਲਾਕ ਸਕੱਤਰ, ਜਗਮੀਤ ਸਿੰਘ ਬਲਾਕ ਕੈਸ਼ੀਅਰ, ਨਿਰਮਲ ਸਿੰਘ ਨੂੰ ਸਹਾਇਕ ਸਕੱਤਰ ਅਤੇ ਅਜਾਇਬ ਸਿੰਘ ਮੀਤ ਪ੍ਰਧਾਨ ਵਜੋਂ ਚੁਣਿਆ ਗਿਆ। ਸਾਰੇ ਆਗੂਆਂ ਨੇ ਇਮਾਨਦਾਰੀ ਨਾਲ ਆਪਣੀਆਂ ਜੁੰਮੇਵਾਰੀਆਂ ਨਿਭਾਉਣ ਦਾ ਵਰਕਰਾਂ ਨੂੰ ਜ਼ੋਰਦਾਰ ਭਰੋਸਾ ਦਿੱਤਾ। ਇਹ ਬਲਾਕ ਬਣਨ ਨਾਲ ਜ਼ਿਲ੍ਹਾ ਕਮੇਟੀ ਨੂੰ ਬਲ ਮਿਲਿਆ ਹੈ।

No comments:

Post a Comment