ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੀ ਕ੍ਰਾਂਤੀਕਾਰੀ ਕਿਸਾਨ ਕਰਜ਼ਾ ਮੁਕਤੀ ਕਾਨਫ਼ਰੰਸ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੀ ਕ੍ਰਾਂਤੀਕਾਰੀ ਕਿਸਾਨ ਕਰਜ਼ਾ ਮੁਕਤੀ ਕਾਨਫ਼ਰੰਸ ਪਾਤੜਾਂ ਅਨਾਜ ਮੰਡੀ ਵਿਖੇ ਹਰਭਜਨ ਸਿੰਘ ਧੂਹੜ ਬਲਾਕ ਪ੍ਰਧਾਨ ਪਾਤੜਾਂ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸੂਬਾ ਆਗੂ ਡਾ. ਦਰਸ਼ਨਪਾਲ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕਰਜ਼ਾ ਮੁਕਤੀ ਸਕੀਮ ਪੰਜਾਬ ਦੇ ਕਿਸਾਨਾਂ ਨਾਲ ਇੱਕ ਧੋਖਾ ਹੀ ਤਾਂ ਹੈ ਕਿਉਂਕਿ ਅਜੇ ਸਰਕਾਰੀ, ਪ੍ਰਾਈਵੇਟ ਬੈਂਕਾਂ ਅਤੇ ਆੜ੍ਹਤੀਆਂ ਦੇ ਕਰਜੇ ਅਤੇ ਪੰਜ ਏਕੜ ਤੋਂ ਉਪਰ ਵਾਲੇ ਕਿਸਾਨਾਂ ਲਈ ਕੁੱਝ ਵੀ ਐਲਾਨ ਨਹੀਂ ਕੀਤਾ) ਉਹਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜ ਸੌ ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ ਉਸ ਨਾਲ ਤਾਂ ਯੂਰੀਏ ਦੇ ਦੋ ਥੈਲੇ ਵੀ ਨਹੀਂ ਆਉਂਦੇ। ਬੈਂਕਾਂ ਵੱਲੋਂ ਕਿਸਾਨਾਂ ਤੋਂ ਪਹਿਲਾਂ ਖਾਲੀ ਚੈੱਕ ਭਰਵਾਉਣਾ ਅਤੇ ਫਿਰ ਚੈੱਕਾਂ ਨੂੰ ਬਾਊਂਸ ਕਰਵਾ ਕੇ ਉਨ੍ਹਾਂ ਉੱਪਰ ਫ਼ੌਜਦਾਰੀ ਮੁਕੱਦਮੇ ਮੜ੍ਹਨ ਦੀ ਵੀ ਬੁਲਾਰਿਆਂ ਨੇ ਸਖਤ ਨਿਖੇਧੀ ਕਰਦਿਆਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਕ੍ਰਾਂਤੀਕਾਰੀ ਕਿਸਾਨ ਕਰਜ਼ਾ ਮੁਕਤੀ ਕਾਨਫਰੰਸਾਂ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚਣ। ਉਨ੍ਹਾਂ ਦੱਸਿਆ ਕਿ ਇਹ ਖੁਦਕੁਸ਼ੀਆਂ ਕਿਸਾਨ ਇਸ ਲਈ ਕਰ ਰਹੇ ਹਨ ਕਿ ਕਰਜ਼ੇ ਦੀਆਂ ਸ਼ਰਤਾਂ ਬਹੁਤ ਹੀ ਕਠੋਰ ਹਨ, ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੇ ਭਾਅ ਲਾਗਤ ਉੱਤੇ ਪੰਜਾਹ ਪ੍ਰਤੀਸ਼ਤ ਮੁਨਾਫਾ ਪਾ ਕੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਨਹੀਂ ਮਿਲ ਰਹੇ, ਬੈਂਕਾਂ ਅਤੇ ਸੂਦਖੋਰਾਂ ਵੱਲੋਂ ਦਿੱਤੇ ਕਰਜ਼ਿਆਂ ਉੱਪਰ ਵਿਆਜ ਦੀਆਂ ਦਰਾਂ ਬਹੁਤ ਉੱਚੀਆਂ ਹਨ ਅਤੇ ਵਿਆਜ ਪੜ੍ਹ ਵਿਆਜ ਲਾਇਆ ਜਾਂਦਾ ਹੈ, ਜਿਸ ਕਰਕੇ ਕਿਸਾਨ ਦਿਨ-ਬ-ਦਿਨ ਕਰਜ਼ੇ ਦੇ ਜੰਜਾਲ ਵਿੱਚ ਫ਼ਸਣ ਲਈ ਮਜਬੂਰ ਹਨ ਅਤੇ ਫਾਹਾ ਲੈਣ ਵਾਸਤੇ ਮਜਬੂਰ ਹਨ।

No comments:
Post a Comment