ਮੱਧ ਪ੍ਰਦੇਸ਼ 'ਚ ਗਊ ਹੱਤਿਆ ਤੇ ਰਾਸ਼ਟਰੀ ਸੁਰੱਖਿਆ ਐਕਟ
ਕਾਂਗਰਸ ਪਾਰਟੀ ਦਾ ਹਿੰਦੂਤਵੀ ਚਿਹਰਾ
-ਡਾ. ਅਸ਼ੋਕ ਭਾਰਤੀ
ਮੱਧ ਪ੍ਰਦੇਸ਼ ਵਿੱਚ 15 ਸਾਲ ਤੋਂ ਭਾਜਪਾ ਦੇ ਹਿੰਦੂਤਵੀ ਸਾਸ਼ਨ ਵਿੱਚ ਗਊ ਰੱਖਿਆ ਦੇ ਨਾਂ 'ਤੇ ਅਥਾਹ ਦਰਦ ਸਹਿ ਰਹੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ 5 ਨੌਜਵਾਨਾਂ ਨੂੰ ਨਵੀਂ ਬਣੀ ਕਾਂਗਰਸ ਹਕੂਮਤ ਨੇ ਗਊ ਹੱਤਿਆ ਤੇ ਗੈਰ ਕਾਨੂੰਨੀ ਗਊ ਵਪਾਰ ਦੇ ਨਾਂ ਹੇਠ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਤਹਿਤ ਜੇਲ੍ਹਾਂ ਵਿੱਚ ਸੱਟਾ ਦਿੱਤਾ ਹੈ। 7 ਫਰਵਰੀ ਨੂੰ ਖੰਡਵਾ ਜ਼ਿਲ੍ਹੇ ਦੇ ਮੋਰਘਾਟ ਪੁਲਸ ਥਾਣੇ ਦੇ ਪਿੰਡ ਖੜਕਲੀ ਵਿੱਚ 3 ਨੌਜੁਆਨਾਂ- ਨਦੀਮ, ਆਜ਼ਮ ਅਤੇ ਸ਼ਕੀਲ ਨੂੰ ਗ੍ਰਿਫਤਾਰ ਕਰਕੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ਼ ਕੀਤਾ ਗਿਆ। ਐਸ. ਪੀ.ਸਿਧਾਰਥ ਬਹੁਗੁਣਾ ਮੁਤਾਬਕ ਬੇਹੱਦ ਸੰਵੇਦਨਸ਼ੀਲ ਖੇਤਰ ਵਿੱਚ ਗਊ ਹੱਤਿਆ ਮਾਮਲੇ ਵਿੱਚ ਫਿਰਕੂ ਤਣਾਅ ਵਧਣ ਤੋਂ ਰੋਕਣ ਲਈ ਇਹ ਜਾਇਜ਼ ਕਾਨੂੰਨੀ ਕਾਰਵਾਈ ਹੈ। ਰਾਜ ਦੇ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਐਸ.ਪੀ. ਦੀ ਪਿੱਠ ਠੋਕਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਭਵਿੱਖ ਵਿੱਚ ਵੀ ਅਜੇਹੀ ਹੀ ਕਾਰਵਾਈ ਕੀਤੀ ਜਾਵੇਗੀ। ''ਜੇਕਰ ਕੋਈ ਗਊ ਹੱਤਿਆ ਵਿੱਚ ਸ਼ਾਮਲ ਹੁੰਦਾ ਹੈ ਤਾਂ ਅਸੀਂ ਵਾਰ ਵਾਰ ਅਜਿਹਾ ਹੀ ਐਕਸ਼ਨ ਲਵਾਂਗੇ ਅਤੇ ਪੁਲਸ ਭਵਿੱਖ ਵਿੱਚ ਗਊ ਹੱਤਿਆ ਦੇ ਖਿਲਾਫ ਕਾਰਵਾਈ ਜਾਰੀ ਰੱਖੇਗੀ।'' ਕਾਂਗਰਸ ਦੇ ਜ਼ਿਲ੍ਹਾ ਮੁਖੀ ਮੁਨੀਸ਼ ਮਿਸ਼ਰਾ ਖੰਡਵੀ ਜ਼ਿਲ੍ਹਾ ਪ੍ਰਧਾਨ ਨੇ ਐਸ.ਪੀ. ਦੀ ਪ੍ਰਸੰਸਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਕਿਹਾ। ਭਾਜਪਾ ਆਗੂਆਂ ਨੇ ਇਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਕੋਈ ਰਹਿਮ ਨਹੀਂ ਵਿਖਾਇਆ ਜਾਣਾ ਚਾਹੀਦਾ। ਜੇਕਰ ਕਾਂਗਰਸ ਸਾਡੀ ਸਰਕਾਰ ਵੱਲੋਂ ਤਹਿ ਕੀਤੀ ਗਊ ਮਾਮਲਿਆਂ ਬਾਰੇ ਸਖਤ ਨੀਤੀ ਤੋਂ ਹਿੱਲੀ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਖਿਲਾਫ ਸਖਤ ਸੰਘਰਸ਼ ਵਿੱਢਿਆ ਜਾਵੇਗਾ। ਭਾਜਪਾ ਦੇ ਰਾਜ ਵਿੱਚ 22 ਵਿਅਕਤੀਆਂ 'ਤੇ ਇਹ ਕਾਨੂੰਨ ਲਾਗੂ ਕੀਤਾ ਗਿਆ ਸੀ। ਉਦਾਰਵਾਦੀ ਮੀਡੀਆ ਅਤੇ ਧਰਮ ਨਿਰਪੱਖ ਸਿਆਸੀ ਤਾਕਤਾਂ ਵੱਲੋਂ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਨ 'ਤੇ ਦਿਗਵਿਜੇ ਸਿੰਘ, ਪੀ. ਚਿੰਦਬਰਮ ਅਤੇ ਰਾਹੁਲ ਗਾਂਧੀ ਦੇ ਬਿਆਨ ਆਏ ਕਿ ਇਹਨਾਂ ਮਾਮਲਿਆਂ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਵਰਤੋਂ ਗਲਤ ਹੈ ਅਤੇ ਅਜਿਹੇ ਮਾਮਲੇ ਦੇਸ਼ ਦੀ ਸੁਰੱਖਿਆ ਲਈ ਖਤਰਾ ਨਹੀਂ ਬਣਦੇ। ਮੁੱਖ ਮੰਤਰੀ ਕਮਲ ਨਾਥ ਨੇ ਨਾ ਇਸ ਕਾਰਵਾਈ ਨੂੰ ਜਨਤਕ ਤੌਰ 'ਤੇ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਕੋਈ ਗੌਰ ਕੀਤਾ ਹੈ। ਆਗੂਆਂ ਦੇ ਬਿਆਨ ਸ਼ਾਂਤ ਹੋ ਗਏ। ਇਹ ਪੁਲਸ ਨੂੰ ਆਪਣੀ ਕਾਰਵਾਈ ਜਾਰੀ ਰੱਖਣ ਲਈ ਸਿੱਧਾ ਸੰਕੇਤ ਸੀ।
ਇਸ ਤੋਂ ਉਤਸ਼ਾਹਿਤ ਪੁਲਸ ਨੇ ਦੂਸਰੀ ਘਟਨਾ ਵਿੱਚ ਉਜੈਨ ਜ਼ਿਲ੍ਹੇ ਦੇ ਲੰਬੀਖੇੜਾ ਖੇਤਰ ਦੇ ਮਹਿਬੂਬ ਖਾਨ ਅਤੇ ਅਗਰ ਮਾਲਵਾ ਜ਼ਿਲ੍ਹੇ ਦੇ ਰੋਡੂਮੱਲ 'ਤੇ ਵੀ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਮਾਮਲਾ ਦਰਜ਼ ਕਰ ਦਿੱਤਾ। ਪੁਲਸ ਮੁਤਾਬਕ ਦੋਵੇਂ ਗਊ ਤਸਕਰੀ ਦੇ ਆਦੀ ਸਨ ਅਤੇ ਇਹਨਾਂ ਨੂੰ ਅਗਰ ਮਾਲਵਾ ਅੰਤਰਰਾਜੀ ਬੱਸ ਅੱਡੇ ਤੋਂ ਇਹਨਾਂ ਦੀਆਂ ਗੱਡੀਆਂ ਵਿੱਚ ਗਊਆਂ ਸਮੇਤ ਗਊ ਰਾਖਿਆਂ ਨੇ ਗ੍ਰਿਫਤਾਰ ਕੀਤਾ ਸੀ ਅਤੇ ਪੁਲਸ ਹਵਾਲੇ ਕਰ ਦਿੱਤਾ। ਇਸ ਕਰਕੇ ਸ਼ਹਿਰ ਬੰਦ ਹੋ ਗਿਆ ਅਤੇ ਤਣਾਅ ਵਧ ਗਿਆ ਤੇ ਲੋਕ ਇਹਨਾਂ ਵਿਰੁੱਧ ਪ੍ਰਦਰਸ਼ਨ ਕਰਨ ਲੱਗੇ। ਐਸ.ਪੀ. ਅਜੇ ਕੁਮਾਰ ਦੀ ਰਿਪੋਰਟ 'ਤੇ ਡੀ.ਸੀ. ਅਜੇ ਗੁਪਤਾ ਨੇ ਉਹਨਾਂ 'ਤੇ ਐਨ.ਐਸ.ਏ. ਲਾ ਦਿੱਤਾ। ਮਹਿਬੂਬ ਖਾਨ ਖਿਲਾਫ 4 ਅਤੇ ਰੋਡੂਮੱਲ ਖਿਲਾਫ 3 ਕੇਸ ਪਹਿਲਾਂ ਹੀ ਦਰਜ ਹਨ। ਇਸ ਕਾਰਵਾਈ ਦੀ ਕਾਂਗਰਸ ਵੱਲੋਂ ਪ੍ਰਸੰਸਾ ਕੀਤੀ ਗਈ। ਕੋਈ ਆਗੂ ਇਹ ਨਹੀਂ ਦੱਸ ਸਕਿਆ ਕਿ ਗਊ ਮਾਮਲੇ ਦੇਸ਼ ਦੀ ਸੁਰੱਖਿਆ ਲਈ ਖਤਰਾ ਤੇ ਜਨਤਕ ਵਿਵਸਥਾ ਲਈ ਰੋਕ ਕਿਵੇਂ ਬਣਦੇ ਹਨ। ਇਸ ਐਕਟ ਦੀ ਤੁਲਨਾ ਬਰਤਾਨਵੀ ਰਾਜ ਵੇਲੇ ਦੇ ਰੋਲਟ ਐਕਟ ਨਾਲ ਕੀਤੀ ਜਾਂਦੀ ਹੈ। ਇਸ ਵਿੱਚ ਬਿਨਾ ਕਿਸੇ ਦੋਸ਼ ਦੇ ਕਿਸੇ ਵਿਅਕਤੀ ਨੂੰ 1 ਸਾਲ ਤੱਕ ਨਜ਼ਰਬੰਦ ਰੱਖਿਆ ਜਾ ਸਕਦਾ ਹੈ ਅਤੇ 10 ਦਿਨ ਤੱਕ ਇਹ ਦੱਸਣ ਦੀ ਵੀ ਲੋੜ ਨਹੀਂ ਕਿ ਕਿਸ ਕਾਰਨ ਨਜ਼ਰਬੰਦ ਕੀਤਾ ਗਿਆ।
ਕਾਂਗਰਸ ਦਾ ਹਿੰਦੂਤਵੀ ਚਿਹਰਾ
ਲਗਾਤਾਰ ਹਿੰਦੂਤਵੀ ਸ਼ਕਤੀਆਂ ਦੀ ਮਾਰ ਦਾ ਸ਼ਿਕਾਰ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਜਨਤਾ ਜੋ ਇਹ ਆਸ ਲਾਈ ਬੈਠੀ ਸੀ ਕਿ ਕਾਂਗਰਸ ਅਜਿਹੇ ਮਾਮਲਿਆਂ ਬਾਰੇ ਨਿਆਂਪੂਵਰਕ ਨੀਤੀ ਅਪਣਾਵੇਗੀ ਅਤੇ ਸਿੱਟੇ ਵਜੋਂ ਉਹਨਾਂ ਨੂੰ ਕੁੱਝ ਰਾਹਤ ਮਿਲੇਗੀ, ਨੂੰ ਕਾਫੀ ਨਿਰਾਸ਼ਾ ਹੋਈ ਹੈ। ਹਿੰਦੂਤਵੀ ਤਾਕਤਾਂ ਦੇ ਟਾਕਰੇ ਲਈ ਕਾਂਗਰਸ ਦੀ ਅਗਵਾਈ ਅਤੇ ਗੱਠਜੋੜ ਦੀ ਆਸ ਵਿੱਚ ਬੈਠੀਆਂ ਖੱਬੀਆਂ ਸੱਜੀਆਂ ਤਾਕਤਾਂ ਵੀ ਪ੍ਰੇਸ਼ਾਨ ਹੋਈਆਂ ਹਨ, ਜੋ ਹੁਣ ਤੱਕ ਕਾਂਗਰਸ ਨੂੰ ਧਰਮ-ਨਿਰਪੱਖ ਹੀ ਸਮਝੀਂ ਬੈਠੀਆਂ ਸਨ। ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਲਗਾਤਾਰ ਸੱਤਾ ਸੁਖ ਤੋਂ ਵਾਂਝੀ ਤੇ ਰਾਜਭਾਗ ਦੇ ਤਰਸੇਵੇਂ ਦਾ ਸ਼ਿਕਾਰ ਕਾਂਗਰਸ ਪਾਰਟੀ ਨੇ ਅਸਲ ਵਿੱਚ 2014 ਤੋਂ ਹੀ ਆਪਣਾ ਨਕਸ਼ਾ ਬਦਲਣਾ ਸ਼ੁਰੂ ਕੀਤਾ ਹੋਇਆ ਸੀ। ਗੁਜਰਾਤ ਵਿੱਚ ਪਹਿਲਾਂ ਹੀ ਕਾਂਗਰਸ ਨਰਮ ਹਿੰਦੂਤਵ ਦੇ ਪੱਤੇ ਦੀ ਵਰਤੋਂ ਕਰਕੇ ਭਾਜਪਾ ਨੂੰ ਟੱਕਰ ਦੇਣ ਵਿੱਚ ਕਾਮਯਾਬ ਰਹੀ ਸੀ, ਜਿੱਥੇ ਰਾਹੁਲ ਗਾਂਧੀ ਸੋਮਨਾਥ ਮੰਦਰ ਅਤੇ ਹੋਰ ਮੰਦਿਰਾਂ ਵਿੱਚ ਪੂਜਾ ਪਾਠ ਵਿੱਚ ਮਗਨ ਰਿਹਾ ਸੀ। ਅੱਧ ਅਗਸਤ ਵਿੱਚ ਚੋਣ ਮੁਹਿੰਮ ਭਗਵਾਨ ਉਮਕਾਰੇਵਸ਼ਰ ਜੋ 12 ਜੋਤੀ ਲਿੰਗਾਂ ਵਿੱਚੋਂ ਇੱਕ ਹੈ, ਦੇ ਦਰਸ਼ਨ ਤੇ ਪੂਜਾ ਨਾਲ ਕੀਤੀ। ਫਿਰ ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਬਾਅਦ ਸਿੱਧਾ ਮੱਧ ਪ੍ਰਦੇਸ਼ ਪਰਤਿਆ ਤਾਂ 17 ਸਤੰਬਰ ਨੂੰ ਰਾਜਧਾਨੀ ਭੋਪਾਲ ਵਿੱਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਵਿੱਚ ਕਾਂਗਰਸ ਪੁਰੀ ਤਰ੍ਹਾਂ ਧਰਮ ਦੇ ਰੰਗ ਵਿੱਚ ਰੰਗੀ ਨਜ਼ਰ ਆਈ। ਭੁਪਾਲ ਪਹੁੰਚਣ 'ਤੇ 11 ਕੰਨਿਆਵਾਂ ਨੇ ਤਿਲਕ ਲਾ ਕੇ ਅਤੇ 21 ਬ੍ਰਾਹਮਣਾਂ ਨੇ ਸ੍ਰਸਵਤੀ ਵਾਚਨ ਪਾਠ ਦਾ ਉਚਾਰਨ ਕਰਕੇ ਸਵਾਗਤ ਕੀਤਾ ਗਿਆ। ਪੂਰੇ ਸ਼ਹਿਰ ਨੂੰ ਰਾਹੁਲ ਗਾਂਧੀ ਤੇ ਸੂਬਾ ਕਾਂਗਰਸੀ ਆਗੂਆਂ ਦੇ ਪੋਸਟਰਾਂ ਨਾਲ ਲੱਥਪੱਥ ਕਰ ਦਿੱਤਾ ਗਿਆ। ਇਹਨਾਂ ਵਿੱਚ ਰਾਹੁਲ ਨੂੰ ਸ਼ਿਵ ਭਗਤ ਦਰਸਾਇਆ ਗਿਆ ਸੀ, ਜਿਸ ਵਿੱਚ ਕਿਤੇ ਉਹ ਟਿੱਕਾ ਅਤੇ ਹਿੰਦੂ ਚਿੰਨ੍ਹਾਂ (ਮੱਥੇ 'ਤੇ) ਨਾਲ ਦਿਸ ਰਹੇ ਸਨ ਅਤੇ ਕਿਤੇ ਮਾਨਸਰੋਵਰ ਦੇ ਪਿੱਠਭੂਮੀ ਨਾਲ ਸ਼ਿਵਲਿੰਗ 'ਤੇ ਜਲ ਚੜ੍ਹਾਉਂਦੇ ਨਜ਼ਰ ਆ ਰਹੇ ਸਨ। ਚਿਤਰਕੂਟ ਯਾਤਰਾ ਤੋਂ ਬਾਅਦ ਉਸ ਨੂੰ ਮਾਹਨ ਰਾਮ ਭਗਤ ਪੰਡਿਤ ਰਾਹੁਲ ਗਾਂਧੀ ਵਜੋਂ ਪੇਸ਼ ਕੀਤਾ ਗਿਆ। ਰਾਹੁਲ ਗਾਂਧੀ ਨੂੰ ਹਿੰਦੂ ਵਿਸ਼ਵਾਸ਼ੀ ਸਾਬਤ ਕਰਨ ਲਈ ਮੰਦਰ ਮੰਦਰ ਘੁਮਾਉਣ ਲਈ ਲੰਬੀ ਸੂਚੀ ਤਿਆਰ ਕੀਤੀ ਗਈ। ਪ੍ਰਦੇਸ਼ ਕਾਂਗਰਸ ਦੇ ਤਿੰਨੇ ਨੇਤਾ ਵੀ ਇਸੇ ਰਾਹ 'ਤੇ ਡਟ ਕੇ ਤੁਰੇ। ਸੂਬਾ ਕਾਂਗਰਸ ਮੁਖੀ ਦੀ ਜਿੰਮੇਵਾਰੀ ਮਿਲਣ 'ਤੇ ਕਮਲ ਨਾਥ ਸਭ ਤੋਂ ਪਹਿਲਾਂ ਭੁਪਾਲ ਦੇ ਗੁਫਾ ਮੰਦਰ ਤੇ ਦੱਤੀਆ ਮੰਦਰ ਗਏ, ਜਿੱਥੇ ਉਹਨਾਂ ਐਲਾਨ ਕੀਤਾ ਕਿ ''ਮੰਦਰ ਜਾਣ 'ਤੇ ਭਾਜਪਾ ਦਾ ਕਾਪੀਰਾਈਟ ਨਹੀਂ ਹੈ।'' ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਜੋਤਿਰਾ ਦਿੱਤਿਆ ਸਿੰਧੀਆ ਨੇ ਵੀ ਆਪਣੀ ਚੋਣ ਮੁਹਿੰਮ ਮਹਾਂਕਾਲੇਸ਼ਵਰ ਮੰਦਰ ਵਿੱਚ ਪੂਜਾ ਕਰਕੇ ਸ਼ੁਰੂ ਕੀਤੀ ਅਤੇ ਉਜੈਨ ਸਥਿਤ ਮਹਾਂਕਾਲ ਦੇ ਦਰਸ਼ਨ ਲਈ ਵੀ ਪੁੱਜੇ। ਕਾਂਗਰਸੀ ਬੁਲਾਰੇ ਵੱਲੋਂ ਬਾਅਦ ਵਿੱਚ ਦਲੀਲ ਦਿੱਤੀ ਗਈ ਕਿ ''ਸਿੰਧੀਆ ਧਾਰਮਿਕ ਵਿਅਕਤੀ ਹਨ, ਸੂਬੇ ਵਿੱਚ 14 ਸਾਲ ਤੋਂ ਵੱਧ ਅਰਸੇ ਤੱਕ ਸੱਤਾ ਵਿੱਚ ਰਹੀ ਭਾਜਪਾ ਨੂੰ ਉਖੇੜਨ ਵਾਸਤੇ ਦੇਵੀ-ਦੇਵਤਿਆਂ ਦੇ ਆਸ਼ੀਰਵਾਦ ਲਈ ਜਾਣ ਵਾਲੇ ਹਨ।'' ਖੁਦ ਜੋਤਿਰਾ ਦਿਤਿਆ ਸਿੰਧੀਆ ਨੇ ਕਿਹਾ ਕਿ ''ਹਿੰਦੂ ਧਰਮ ਭਾਜਪਾ ਦੀ ਖਾਨਦਾਨੀ ਵਿਰਾਸਤ ਨਹੀਂ ਹੈ, ਨਾ ਹੀ ਭਾਜਪਾ ਨੇ ਹਿੰਦੂ ਧਰਮ ਦਾ ਠੇਕਾ ਲਿਆ ਹੋਇਆ ਹੈ। ਹਿੰਦੂ ਧਰਮ ਹਿੰਦੁਸਤਾਨ ਦਾ ਧਰਮ ਹੈ। ਇਸੇ ਤਰ੍ਹਾਂ ਵੱਡੇ ਕਾਂਗਰਸੀ ਆਗੂ ਦਿੱਗਵਿਜੇ ਸਿੰਘ ਨੇ ਆਪਣੀ ਦੇਵੀਕਰਨ ਯਾਤਰਾ ਦੀ ਸ਼ੁਰੂਆਤ ਅਰੋਡਾ ਦੇ ਰਾਮ ਰਾਜਾ ਮੰਦਰ ਤੋਂ ਕੀਤੀ। ਰਾਹੁਲ ਗਾਂਧੀ ਦੇ ਕੈਲਾਸ਼ ਯਾਤਰਾ 'ਤੇ ਦਿਗਵਿਜੇ ਸਿੰਘ ਨੇ ਕਿਹਾ ਕਿ ਉਹ ਵੀ ਅਗਲੇ ਸਾਲ ਕੈਲਾਸ਼ ਯਾਤਰਾ 'ਤੇ ਜਾਣਾ ਚਾਹੁੰਦੇ ਹਨ। ਉਹ ਪਹਿਲਾਂ ਵੀ ਬਹੁ-ਚਰਚਿਤ ਨਰਮਦਾ ਯਾਤਰਾ ਕਰਕੇ ਆਪਣੇ ਆਪ ਨੂੰ ਹਿੰਦੂ ਵਿਸ਼ਵਾਸ਼ੀ ਸਾਬਤ ਕਰ ਚੁੱਕੇ ਹਨ।
ਨਰਮ ਹਿੰਦੂਤਵ ਦੇ ਰਾਹ ਤੁਰੀ ਕਾਂਗਰਸ ਨੇ ਲਗਾਤਾਰ ਅਜਿਹੇ ਐਲਾਨ ਕੀਤੇ ਕਿ ਮੱਧਪ੍ਰਦੇਸ਼ ਨੂੰ ਧਾਰਮਿਕ ਤੀਰਥ ਅਸਥਾਨ ਬਣਾਇਆ ਜਾਵੇਗਾ। ਸੂਬਾ ਕਾਂਗਰਸ ਮੁਖੀ ਨੇ ਹਰ ਪੰਚਾਇਤ ਵਿੱਚ ਗਊਸ਼ਾਲਾ ਬਣਾਉਣ ਤੇ ਵੱਖਰੇ ਫੰਡ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਤੇ ਬਾਕਾਇਦਾ ਸੋਸ਼ਲ ਮੀਡੀਆ 'ਤੇ ਕਮਲ ਨਾਥ ਦੀ ਫੋਟੋ ਵਾਲਾ ਇਸ਼ਤਿਹਾਰ ਜਾਰੀ ਕੀਤਾ ਕਿ ਇਹ ਵਾਅਦਾ ਨਹੀਂ ਵਚਨ ਹੈ। ਕਮਲ ਨਾਥ ਨੇ ਇਹ ਵੀ ਕਿਹਾ ਕਿ ਭਾਜਪਾ ਗਊ ਮਾਤਾ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਪਰ ਕਰਦੀ ਕੁੱਝ ਵੀ ਨਹੀਂ। ਸੂਬੇ ਵਿੱਚ ਗਊਸ਼ਾਲਾਵਾਂ ਦੀ ਹਾਲਤ ਬਹੁਤ ਖਰਾਬ ਹੈ। ਸੈਂਕੜੇ ਗਊਆਂ ਰੋਜ਼ ਮਰ ਰਹੀਆਂ ਹਨ, ਭਾਜਪਾ ਗਾਂ ਦੇ ਨਾਂ 'ਤੇ ਸਿਰਫ ਰਾਜਨੀਤੀ ਕਰਦੀ ਹੈ ਪਰ ਕਾਂਗਰਸ ਗਊ ਨੂੰ ਤੜਫਦੀ ਹੋਈ ਨਹੀਂ ਦੇਖ ਸਕਦੀ। ਇਸ ਲਈ ਸੜਕਾਂ 'ਤੇ ਅਵਾਰਾ ਘੁੰਮ ਰਹੀਆਂ ਗਊਆਂ ਨੂੰ ਪੰਚਾਇਤ ਪੱਧਰ 'ਤੇ ਗਊਸ਼ਾਲਾ ਖੋਲ੍ਹ ਕੇ ਉਸ ਵਿੱਚ ਭੇਜਿਆ ਜਾਵੇਗਾ ਤਾਂ ਕਿ ਉਹ ਦੁਰਘਟਨਾ ਦਾ ਸ਼ਿਕਾਰ ਨਾ ਹੋ ਸਕਣ।
ਇਸ ਤੋਂ ਇਲਾਵਾ ਕਾਂਗਰਸ ਨੇ ਰਾਮ ਪਥ ਦੇ ਨਿਰਮਾਣ ਦਾ ਵੀ ਵਾਅਦਾ ਕੀਤਾ। ਰਾਮ ਪਥ ਭਾਵ ਜਿਸ ਮਾਰਗ 'ਤੇ ਰਾਮ ਵਿਚਰੇ ਸਨ। ਸ਼ਿਵਰਾਜ ਦੀ ਭਾਜਪਾ ਹਕੂਮਤ ਨੇ ਵੀ ਪਹਿਲਾਂ ਇਹ ਰਾਮ ਪਥ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਰਾਮਬਨ ਰਾਮਨ ਪਥ ਯਾਤਰਾ (ਜਿਸ ਜੰਗਲੀ ਰਾਹ 'ਤੇ ਰਾਮ ਯਾਤਰਾ ਕਰਦੇ ਰਹੇ) ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।
ਭਾਜਪਾ ਤੋਂ ਹਿੰਦੂਤਵੀ ਮੁੱਦੇ ਖੋਹਣ ਦੀ ਤਾਕ ਵਿੱਚ ਕਾਂਗਰਸ
ਸੱਤਾ ਸੰਭਾਲਦਿਆਂ ਹੀ ਕਾਂਗਰਸ ਸਰਕਾਰ ਨੇ ਚੋਣ ਪ੍ਰਚਾਰ ਵਿੱਚ ਦਿਖਾਈ ਝਾਕੀ ਮੁਤਾਬਕ ਫਿਲਮ ਵੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਕਮਲ ਨਾਥ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਦੇ ਹੁਕਮਾਂ 'ਤੇ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਦੂਜੇ ਕੁੰਭ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 3600 ਬਜ਼ੁਰਗਾਂ ਨੂੰ ਕੁੰਭ ਯਾਤਰਾ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸੂਬੇ ਵਿੱਚ 664 ਗਊਸ਼ਾਲਾਵਾਂ ਹਨ, ਜੋ ਨਿੱਜੀ ਖੇਤਰ ਵਿੱਚ ਹਨ, ਹੁਣ ਪਹਿਲੀ ਵਾਰੀ ਸਰਕਾਰ ਵੱਲੋਂ 1000 ਸਰਕਾਰੀ ਗਊਸ਼ਾਲਾਂਵਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇੱਕ ਫੈਸਲੇ ਵਿੱਚ ਸੰਤਾਂ ਅਤੇ ਪੁਜਾਰੀਆਂ ਦੇ ਮਾਣਭੱਤੇ ਵਿੱਚ ਤਿੰਨ ਗੁਣਾਂ ਵਾਧਾ ਕੀਤਾ ਗਿਆ ਹੈ। ਫੈਸਲੇ ਅਨੁਸਾਰ ਸਰਕਾਰ ਦੇ ਅਧੀਨ ਆਉਣ ਵਾਲੇ ਅਜਿਹੇ ਮੰਦਰ ਜਿਹਨਾਂ ਕੋਲ ਕੋਈ ਜ਼ਮੀਨ ਨਹੀਂ ਹੈ, ਉਹਨਾਂ ਦੇ ਪੁਜਾਰੀਆਂ ਨੂੰ ਇੱਕ ਹਜ਼ਾਰ ਰੁਪਏ ਦੀ ਥਾਂ ਤਿੰਨ ਹਜ਼ਾਰ ਰੁਪਏ ਮਾਣ ਭੱਤਾ ਮਿਲੇਗਾ। ਪੰਜ ਏਕੜ ਤੱਕ ਜਮੀਨ ਵਾਲੇ ਮੰਦਰਾਂ ਦੇ ਪੁਜਾਰੀਆਂ ਦਾ ਭੱਤਾ ਸੱਤ ਸੌ ਰੁਪਏ ਤੋਂ ਵਧਾ ਕੇ 2100 ਰੁਪਏ ਅਤੇ 10 ਏਕੜ ਵਾਲੇ ਮੰਦਰ ਦੇ ਪੁਜਾਰੀਆਂ ਦਾ ਭੱਤਾ 520 ਰੁਪਏ ਤੋਂ ਵਧਾ ਕੇ 1560 ਰੁਪਏ ਕਰ ਦਿੱਤਾ ਗਿਆ। ਇਸ ਨਾਲ 35000 ਪੁਜਾਰੀਆਂ ਨੂੰ ਫਾਇਦਾ ਮਿਲੇਗਾ। ਮੁੱਖ ਮੰਤਰੀ ਨੇ 23000 ਪੰਚਾਇਤਾਂ ਵਿੱਚ ਗਊਸ਼ਾਲਾਵਾਂ ਖੋਲ੍ਹਣ ਦਾ ਫੈਸਲਾ ਐਲਾਨਿਆ ਹੈ। ਉਸ ਮੁਤਾਬਕ ਭਾਜਪਾ ਨੇ 15 ਸਾਲਾਂ ਵਿੱਚ ਇੱਕ ਵੀ ਗਊਸਾਲਾ ਨਹੀਂ ਖੋਲ੍ਹੀ। ਸਰਕਾਰ ਵੱਲੋਂ ਪ੍ਰਤੀ ਗਊ ਸਾਢੇ ਚਾਰ ਰੁਪਏ ਦੀ ਬਜਾਏ ਪ੍ਰਤੀ ਦਿਨ ਖਰਚਾ ਵੀਹ ਰੁਪਏ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਅਜਿਹਾ ਹੀ ਫੈਸਲਾ ਉਸਨੇ ਸਰਕਾਰੀ ਸਕੱਤਰੇਤ ਵਿੱਚ ਵੰਦੇ ਮਾਤਰਮ ਗੀਤ ਉਚਾਰਨ ਬਾਰੇ ਲਿਆ ਹੈ। 2006 ਤੋਂ ਬਾਬੂ ਲਾਲ ਗੌੜ ਦੇ ਮੁੱਖ ਮੰਤਰੀ ਵੇਲੇ ਹਰ ਸਾਲ ਨਵੇਂ ਸਾਲ ਦੇ ਪਹਿਲੇ ਦਿਨ ਮੁਲਾਜ਼ਮਾਂ ਵੱਲੋਂ ਰਾਸ਼ਟਰੀ ਗੀਤ ਗਾਇਆ ਜਾਂਦਾ ਰਿਹਾ ਹੈ ਅਤੇ ਇਸ ਵਾਰ ਇਹ ਨਾ ਗਾਏ ਜਾਣ 'ਤੇ ਭਾਜਪਾ ਵੱਲੋਂ ਪਾਏ ਰੌਲੇ ਤੋਂ ਬਾਅਦ ਮੁੱਖ ਮੰਤਰੀ ਦੋ ਕਦਮ ਅੱਗੇ ਵਧ ਗਏ ਤੇ ਹੁਣ ''ਵੰਦੇ ਮਾਤਰਮ'' ਗੀਤ ਗਾਉਣ ਦਾ ਐਲਾਨ ਕਰ ਦਿੱਤਾ। ਉਹ ਵੀ ਪੁਲਸ ਬੈਂਡ ਨਾਲ। ਇੱਕ ਫਰਵਰੀ ਨੂੰ ਹੁਣ ਵੰਦੇ ਮਾਤਰਮ ਗਾਇਆ ਗਿਆ ਅਤੇ ਆਮ ਲੋਕਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਭਾਜਪਾ ਦੇ ਹਿੰਦੂਤਵ ਦੇ ਮੁਕਾਬਲੇ ਰਾਹੁਲ ਗਾਂਧੀ ਦਾ ਹਿੰਦੂਵਾਦ
ਦਰਅਸਲ 2014 ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਣ ਤੋਂ ਬਾਅਦ ਇੱਕ ਐਂਟਨੀ ਕਮੇਟੀ ਕਾਇਮ ਕੀਤੀ ਗਈ ਸੀ। ਉਸਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਇਸਦੀ ਵਜਾਹ ਪਾਰਟੀ 'ਤੇ ਘੱਟ ਗਿਣਤੀਆਂ ਹਮਾਇਤੀ ਅਤੇ ਉਹਨਾਂ ਦੇ ਤੁਸ਼ਟੀਕਰਨ ਦੇ ਲੱਗੇ ਠੱਪੇ ਕਰਕੇ ਕਾਂਗਰਸ ਪਾਰਟੀ ਦੀ ਸ਼ਾਖ ਹਿੰਦੂ ਵਿਰੋਧੀ ਬਣ ਚੁੱਕੀ ਹੈ ਖਾਸ ਤੌਰ 'ਤੇ ਉਸ ਨੂੰ ਮੁਸਲਿਮ ਪ੍ਰਸਤ ਸਮਝਿਆ ਜਾਣ ਲੱਗਾ ਹੈ। ਇਸ ਸ਼ਾਖ ਨੂੰ ਦੂਰ ਕਰਨ ਦੀ ਲੋੜ ਹੈ। ਹੁਣ ਸ਼ਾਇਦ ਰਾਹੁਲ ਗਾਂਧੀ ਦੀ ਕਾਂਗਰਸ ਨੇ ਐਂਟਨੀ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਧੜੱਲੇ ਨਾਲ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਉਹ ਹਿੰਦੂ ਮੁੱਦੇ ਭਾਜਪਾ ਤੋਂ ਖੋਹਣ ਲਈ ਵਧ ਤਰਲੋਮੱਛੀ ਦਿਸ ਰਹੀ ਹੈ।
ਰਾਹੁਲ ਗਾਂਧੀ ਕਹਿੰਦਾ ਹੈ ਕਿ ਉਹ ਭਾਜਪਾ ਦਾ ਵਿਚਾਰਧਾਰਕ ਕੱਟੜ ਵਿਰੋਧੀ ਹੈ। ਉਸਦੀ ਹਿੰਦੂਤਵੀ ਵਿਚਾਰਧਾਰਾ ਜਿਸ ਦਾ ਮੁੱਢ ਦਮੋਦਰ ਸਾਵਰਕਰ ਨੇ ਬੰਨ੍ਹਿਆ ਸੀ, ਲੋਕਾਂ ਨੂੰ ਪਾੜਦੀ ਅਤੇ ਹੋਰਨਾਂ ਧਰਮਾਂ 'ਤੇ ਆਪਣਾ ਗਲਬਾ ਸਥਾਪਤ ਕਰਦੀ ਹੈ। ਜਦੋਂ ਕਿ ਕਾਂਗਰਸ ਹਿੰਦੂਵਾਦ ਜੋ ਕਿ ਭਾਰਤ ਦਾ ਸੁਭਾਵਿਕ ਜੀਵਨ ਰਾਹ ਹੈ ਅਤੇ ਬਾਕੀ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਹੈ, ਮੁਤਾਬਕ ਧਰਮਵਾਦੀ ਪਾਰਟੀ ਹੈ। ਹਿੰਦੂਤਵ ਰਾਜਨੀਤਕ ਵਿਚਾਰਧਾਰਾ ਹੈ, ਜਦੋਂ ਕਿ ਹਿੰਦੂਵਾਦ ਦਾ ਸਬੰਧ ਪਛਾਣ ਅਤੇ ਆਸਥਾਂ ਨਾਲ ਹੈ। ਆਪਣਾ ਮੁਸਲਿਮਪ੍ਰਸਤ ਤੇ ਹਿੰਦੂ ਵਿਰੋਧੀ ਹੋਣ ਦਾ ਦਾਗ਼ ਧੋਣ ਲਈ ਕਾਂਗਰਸ ਲੰਬੇ ਸਮੇਂ ਤੋਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮਾਂ 'ਤੇ ਹੋਣ ਵਾਲੀਆਂ ਧੱਕੇਸ਼ਾਹੀਆਂ, ਅਖੌਤੀ ਗਊ ਰਾਖਿਆਂ ਵੱਲੋਂ ਕੀਤੇ ਜਾਂਦੇ ਕੁਕਰਮਾਂ ਤੇ ਹਜੂਮੀ ਹਿੰਸਾ ਬਾਰੇ ਖੁੱਲ੍ਹ ਕੇ ਨਹੀਂ ਬੋਲਦੀ ਰਹੀ। ਇੱਥੋਂ ਤੱਕ ਕਿ ਜਦੋਂ ਭੁਪਾਲ ਜੇਲ੍ਹ ਵਿੱਚੋਂ 8 ਮੁਸਲਿਮ ਨੌਜਵਾਨਾਂ ਨੂੰ ਕੱਢ ਕੇ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਤੇ ਸਿਮੀ ਕਾਰਕੁੰਨ ਐਲਾਨਿਆ ਗਿਆ, ਉਦੋਂ ਵੀ ਛੇਤੀ ਕੀਤੇ ਕਾਂਗਰਸੀ ਆਗੂਆਂ ਦਾ ਮਨ ਨਹੀਂ ਪਸੀਜਿਆ। ਆਪਣੇ ਆਪ ਨੂੰ ਘੱਟ ਗਿਣਤੀ ਹੱਕਾਂ ਦੀ ਅਲੰਬਰਦਾਰ ਗਰਦਾਨਦੀ ਪਾਰਟੀ ਸੁਚੇਤ ਰੂਪ ਵਿੱਚ ਘਿਨਾਉਣੇ ਕਾਂਡਾਂ ਵੇਲੇ ਵੀ ਦੱਬੀ ਜੁਬਾਨ ਨਾਲ ਹੀ ਬੋਲਦੀ ਰਹੀ। ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਤੋਂ ਵੱਧ ਤੋਂ ਵੱਧ ਵੋਟਾਂ ਖੋਹਣ ਲਈ ਹਿੰਦੂ ਮੁੱਦਿਆਂ 'ਤੇ ਆਪਣੀ ਦਾਅਵੇਦਾਰੀ ਸਥਾਪਤ ਕਰਨ ਲਈ ਕਾਂਗਰਸ ਅਤੇ ਉਸਦਾ ਮੁਖੀ ਕਈ ਕਲਾਬਾਜ਼ੀਆਂ ਦਿਖਾਉਣਗੇ। ਪੁਰਾ ਸੱਚ ਇਹ ਹੈ ਕਿ ਭਾਜਪਾ ਅਤੇ ਆਰ.ਐਸ.ਐਸ. ਨੇ ਅਖੌਤੀ ਧਰਮ ਨਿਰਪੱਖ ਕਾਂਗਰਸ ਨੂੰ ਸ਼ਰੇਆਮ ਆਪਣੇ ਏਜੰਡੇ 'ਤੇ ਲਿਆਂਦਾ ਹੈ।

No comments:
Post a Comment