ਲੋਕ ਸੰਗਰਾਮ ਮੰਚ ਦਾ ਸੂਬਾ ਪੱਧਰੀ ਇਜਲਾਸ ਹੋਇਆ
ਲੋਕ ਸੰਗਰਾਮ ਮੰਚ (ਪੰਜਾਬ) ਦਾ ਸੂਬਾ ਪੱਧਰਾ ਇਜਲਾਸ ਮੋਗਾ ਜ਼ਿਲ੍ਹੇ ਦੇ ਪਿੰਡ ਨਾਹਲਖੋਟੇ ਵਿਖੇ 6 ਜਨਵਰੀ ਨੂੰ ਕੀਤਾ ਗਿਆ। ਸਭ ਤੋਂ ਪਹਿਲਾਂ ਸ਼ਹੀਦਾਂ ਦੀ ਯਾਦ ਵਿੱਚ ਬਲਵੰਤ ਮੱਖੂ ਨੇ ਝੰਡਾ ਨੀਵਾਂ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਜਲਾਸ ਵਾਲੇ ਦਾ ਨਾਮ ਸ਼ਹੀਦ ਮਲਕੀਤ ਸਿੰਘ ਮੱਲਾ ਦੇ ਨਾਮ 'ਤੇ ਰੱਖਿਆ ਗਿਆ। ਸ਼ੁਰੂ ਵਿੱਚ 3 ਮੈਂਬਰੀ ਪ੍ਰਜੀਡੀਅਮ ਦੀ ਚੋਣ ਕਰਕੇ ਇਜਲਾਸ ਦੀ ਸ਼ੁਰੂਆਤ ਕੀਤੀ ਗਈ।
ਸੂਬਾ ਕਮੇਟੀ ਵੱਲੋਂ ਪੇਸ਼ ਚਾਰ ਲਿਖਤੀ ਰਿਪੋਰਟਾਂ ਲੇਖਾਜੋਖਾ ਰਿਪੋਰਟ, ਵਿੱਤੀ ਰਿਪੋਰਟ, ਮੌਜੂਦਾ ਹਾਲਤਾਂ 'ਤੇ ਸਾਡੇ ਕਾਰਜ, ਬਣਤਰ ਸਬੰਧੀ ਮਤੇ 'ਤੇ ਭਰਵੀਂ ਵਿਚਾਰ-ਚਰਚਾ ਹੋਈ। ਡੈਗੀਗੇਟਾਂ ਵੱਲੋਂ ਰੱਖੇ ਸਵਾਲਾਂ ਦਾ ਜਵਾਬ ਸੁਖਵਿੰਦਰ ਕੌਰ ਪ੍ਰਧਾਨ ਅਤੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਦਿੱਤੇ। ਉਪਰੰਤ ਹਿੰਦੂ ਫਾਸ਼ੀਵਾਦੀਆਂ ਵੱਲੋਂ ਧਾਰਮਿਕ ਘੱਟ ਗਿਣਤੀਆਂ 'ਤੇ ਹੁੰਦੇ ਜਬਰ ਬਾਰੇ, ਗਊ ਰੱਖਿਆ ਦੇ ਨਾਂ 'ਤੇ ਦਲਿਤਾਂ, ਕੌਮੀਅਤਾਂ ਅਤੇ ਮੁਸਲਮਾਨਾਂ 'ਤੇ ਹੁੰਦੇ ਜਬਰ ਬਾਰੇ, ਪੰਜਾਬ ਅੰਦਰ ਕੈਪਟਨ ਹਕੂਮਤ ਵੱਲੋਂ ਆਪਣੇ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ 'ਤੇ ਹੋਏ ਧੱਕੇ ਬਾਰੇ, ਕੇਂਦਰੀ ਹਕੂਮਤ ਵੱਲੋਂ ਆਰ.ਡੀ.ਐਫ. 'ਤੇ ਲਾਈ ਪਾਬੰਦੀ ਬਾਰੇ ਅਤੇ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਬੰਧੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਪ੍ਰਸਾਸ਼ਨਿਕ ਤੇ ਸਿਆਸੀ ਆਗੂਆਂ ਦੀ ਗ੍ਰਿਫਤਾਰੀ ਸਬੰਧੀ ਆਦਿ ਮਤੇ ਹਾਜ਼ਰ ਸਾਥੀਆਂ ਨੇ ਨਾਹਰੇ ਲਗਾ ਕੇ ਪਾਸ ਕੀਤੇ।
ਲੋਕ ਸੰਗਰਾਮ ਮੰਚ (ਪੰਜਾਬ— ਦੇ ਬਾਨੀ ਆਗੂ ਰੇਸ਼ਮ ਸਿੰਘ ਬਰਗਾੜੀ ਅਤੇ ਜਨਰਲ ਸਕੱਤਰ ਬਲਵੰਤ ਮੱਖੂ ਨੂੰ ਸਨਮਾਨ ਪੱਤਰ ਦੇ ਵਿਦਾਇਗੀ ਦਿੱਤੀ ਤਾਂ ਕਿ ਉਹ ਇਨਕਲਾਬੀ ਲਹਿਰ ਦੇ ਹੋਰ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ। ਅਖੀਰ 'ਤੇ ਨਵੀਂ ਆਗੂ ਟੀਮ ਦੀ ਚੋਣ ਕੀਤੀ ਗਈ, ਜਿਸ ਵਿੱਚ ਸੁਖਵਿੰਦਰ ਕੌਰ ਨੂੰ ਜਨਰਲ ਸਕੱਤਰ, ਤਾਰਾ ਸਿੰਘ ਨੂੰ ਸੂਬਾ ਪ੍ਰਧਾਨ ਅਤੇ ਲੋਕ ਰਾਜ ਮਹਿਰਾਜ ਨੂੰ ਸੂਬਾ ਕੈਸ਼ੀਅਰ ਚੁਣਿਆ ਗਿਆ। ਅਖੀਰ ਵਿੱਚ ਨਵੇਂ ਬਣੇ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਹੁਣ ਤੋਂ ਵੀ ਵੱਧ ਖਤਰਨਾਕ ਹੋਵੇਗਾ। ਲੋਕਾਂ ਨੂੰ ਸੰਘਰਸ਼ ਲਈ ਹੁਣ ਤੋਂ ਹੀ ਲਾਮਬੰਦ ਕਰ ਲੈਣਾ ਚਾਹੀਦਾ ਹੈ। 2019 ਦੀਆਂ ਲੋਕ ਸਭਾਈ ਚੋਣਾਂ ਵਿੱਚ ਜਿੱਥੇ ਹਾਕਮ ਜਮਾਤੀ ਪਾਰਟੀਆਂ ਦਾ ਸਾਨਾਂ ਦਾ ਭੇੜ ਹੋਵੇਗਾ, ਉੱਥੇ ਲੋਕ ਸੰਗਰਾਮ ਮੰਚ ਪੰਜਾਬ ਆਪਣੀ ਨੀਤੀ ਅਨੁਸਾਰ ਚੋਣ ਬਾਈਕਾਟ ਦਾ ਨਾਹਰਾ ਬੁਲੰਦ ਕਰਦਿਆਂ ਲੋਕਾਂ ਨੂੰ ਲਾਮਬੰਦ ਕਰੇਗਾ।

No comments:
Post a Comment