Friday, 2 March 2018

ਮਾਰਚ-ਅਪ੍ਰੈਲ ਮਹੀਨਿਆਂ 'ਚ ਪੰਜਾਬ ਵਿੱਚ ਕਮਿਊਨਿਸਟ ਇਨਕਲਾਬੀ ਨਕਸਲਬਾੜੀ ਲਹਿਰ ਦੇ ਸ਼ਹੀਦ


ਮਾਰਚ-ਅਪ੍ਰੈਲ ਮਹੀਨਿਆਂ 'ਚ
ਪੰਜਾਬ ਵਿੱਚ ਕਮਿਊਨਿਸਟ ਇਨਕਲਾਬੀ ਨਕਸਲਬਾੜੀ ਲਹਿਰ ਦੇ ਸ਼ਹੀਦ
1. ਬਲਵੰਤ ਸਿੰਘ ਉਮਰ 30 ਸਾਲ ਪਿੰਡ ਖੇੜਾ ਜਿਲ੍ਹਾ ਪਟਿਆਲਾ ਨੂੰ 25-3-70 ਨੂੰ ਬਡਵਾਲੀ ਪਿੰਡ 'ਚੋਂ ਗ੍ਰਿਫਤਾਰ ਕਰਕੇ,ਬੇਤਹਾਸ਼ਾ ਤਸ਼ੱਦਦ ਤੋਂ ਬਾਅਦ, ਰਾਤ ਨੂੰ ਖੇੜੀ ਸਲਾਬਤਪੁਰ (ਰੋਪੜ) ਲਾਗੇ ਲਿਜਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ।
2. ਉਜਾਗਰ ਸਿੰਘ ਉਮਰ 22 ਸਾਲ ਪਿੰਡ ਬਡਵਾਲੀ ਜਿਲ੍ਹਾ ਰੋਪੜ (ਹਵਾਲਾ, ਉਪਰੋਕਤ)
3. ਦਰਬਾਰਾ ਸਿੰਘ ਉਮਰ 32 ਸਾਲ ਪਿੰਡ ਰਸ਼ੀਦਪੁਰ ਜਿਲ੍ਹਾ ਰੋਪੜ (ਹਵਾਲਾ, ਉਪਰੋਕਤ)
4. ਦਯਾ ਸਿੰਘ ਉਮਰ 35 ਸਾਲ ਪਿੰਡ ਖਰੜ ਜ਼ਿਲ੍ਹਾ ਰੋਪੜ 27-3-70 ਨੂੰ ਪਿੰਡ ਝੁੰਗੀਆਂ (ਪਟਿਆਲਾ) ਦੇ ਪ੍ਰਾਇਮਰੀ ਸਕੂਲ ਮਾਸਟਰ ਤਰਸੇਮ ਬਾਵਾ ਦੇ ਘਰੋਂ ਗ੍ਰਿਫਤਾਰ ਕਰਕੇ, ਅੰਤਾਂ ਦੇ ਤਸ਼ੱਦਦ ਤੋਂ ਬਾਅਦ, ਰਾਤ ਨੂੰ ਉਗਨੀ ਪਿੰਡ ਕੋਲ ਲਿਜਾ ਕੇ ਗੋਲੀ ਮਾਰ ਦਿੱਤੀ ਗਈ।
5. ਬਾਬਾ ਹਰੀ ਸਿੰਘ ਮਰਗਿੰਦ ਉਮਰ 75 ਸਾਲ ਪਿੰਡ ਉਗਾਣਾ ਜਿਲ੍ਹਾ ਪਟਿਆਲਾ (ਹਵਾਲਾ ਉਪਰੋਕਤ)
6. ਪ੍ਰੇਮ ਸਿੰਘ ਉਮਰ 38 ਸਾਲ ਪਿੰਡ ਢੋਲਣ ਮਾਜਰਾ ਜਿਲ੍ਹਾ ਰੂਪਨਗਰ 24-3-70 ਨੂੰ ਘਰੋਂ ਗ੍ਰਿਫਤਾਰ ਕੀਤੇ ਅਤੇ ਵਹਿਸ਼ੀ ਤਸ਼ੱਦਦ ਤੋਂ ਬਾਅਦ ਕਤਲ ਕਰਕੇ ਲਾਸ਼ਾਂ ਨੂੰ ਖੁਰਦ ਬੁਰਦ ਕੀਤਾ ਗਿਆ।
7. ਸਰਵਨ ਸਿੰਘ ਪਿੰਡ ਬਡਵਾਲੀ ਜਿਲ੍ਹਾ ਰੂਪਨਗਰ (ਉਪਰੋਕਤ)
8. ਮੁਨਸ਼ੀ ਰਾਮ ਉਮਰ 45 ਸਾਲ ਪਿੰਡ ਬਡਵਾਲੀ ਜਿਲ੍ਹਾ ਰੂਪਨਗਰ (ਹਵਾਲਾ ਉਪਰੋਕਤ -ਸ਼ਹੀਦ ਉਜਾਗਰ ਸਿੰਘ ਬਡਵਾਲੀ ਦੇ ਪਿਤਾ)
9. ਹਰੀ ਸਿੰਘ ਉਮਰ 38 ਸਾਲ ਪਿੰਡ ਭੱਟੀਵਾਲ ਕਲਾਂ ਜਿਲ੍ਹਾ ਸੰਗਰੂਰ 6-3-71 ਦੀ ਸ਼ਾਮ ਨੂੰ ਬੱਮਣਾ (ਪਟਿਆਲਾ) ਪਿੰਡ ਦੇ ਨੇੜੇ ਗੋਲੀਆਂ ਨਾਲ ਭੁੰਨ ਕੇ 'ਮੁਕਾਬਲੇ' ਦਾ ਡਰਾਮਾ ਰਚਿਆ ਗਿਆ।
10. ਰਾਮ ਸਿੰਘ  ਉਮਰ 40 ਸਾਲ ਪਿੰਡ ਭੱਟੀਵਾਲ ਕਲਾਂ ਜਿਲ੍ਹਾ ਸੰਗਰੂਰ (ਹਵਾਲਾ ਉਪਰੋਕਤ)
11. ਬੰਤ ਸਿੰਘ  ਉਮਰ 22 ਸਾਲ ਪਿੰਡ ਰਾਜੇਆਣਾ ਜਿਲ੍ਹਾ ਫਰੀਦਕੋਟ 25-2-71 ਨੂੰ ਫਿਰੋਜ਼ਪੁਰ ਸ਼ਹਿਰ 'ਚੋਂ ਕਾਲਜ ਦੇ ਸਾਹਮਣੇ ਚਾਹ ਦੀ ਦੁਕਾਨ 'ਤੇ ਬੈਠੇ ਨੂੰ ਗ੍ਰਿਫਤਾਰ ਕੀਤਾ। ਥਾਣੇ 'ਚ ਤਸ਼ੱਦਦ ਢਾਹੁਣ ਤੋਂ ਬਾਅਦ 7 ਮਾਰਚ 1971 ਦੀ ਸਵੇਰ ਨੂੰ ਧਰਮਕੋਟ ਦੇ ਨੇੜੇ ਨਹਿਰ ਦੇ ਪੁਲ 'ਤੇ ਲਿਜਾ ਕੇ ਗੋਲੀ ਮਾਰ ਦਿੱਤੀ ਗਈ।
12. ਬਖਸ਼ੀਸ਼ ਸਿੰਘ  ਉਮਰ 24 ਸਾਲ ਪਿੰਡ ਮੋਰਕਰੀਮਾ ਜਿਲ੍ਹਾ ਲੁਧਿਆਣਾ 20-3-71 ਦੀ ਸ਼ਾਮ ਨੂੰ ਨਵਾਂਸ਼ਹਿਰ ਰੇਲਵੇ ਸਟੇਸ਼ਨ ਤੋਂ  ਗ੍ਰਿਫਤਾਰ ਕੀਤਾ ਗਿਆ। ਆਪਣੇ ਦੁਆਰਾ ਚਲਾਏ ਗਏ ਹੈਂਡ-ਗ੍ਰਨੇਡ ਨਾਲ 4-5 ਪੁਲਸੀਆਂ ਸਮੇਤ ਆਪ ਵੀ ਸਖਤ ਜ਼ਖਮੀ ਹਾਲਤ 'ਚ ਦਮ ਤੋੜ ਗਿਆ।
13. ਰਾਮ ਮੂਰਤੀ ਉਮਰ 25 ਸਾਲ ਪਿੰਡ ਸੋਆੜਾ ਜਿਲ੍ਹਾ ਰੋਪੜ 25 ਮਾਰਚ ਦੀ ਰਾਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਕੇ ਅਪ੍ਰੈਲ ਦੇ ਅੰਤ ਵਿੱਚ ਕਤਲ ਕਰਕੇ ਖਪਾ ਦਿੱਤਾ ਗਿਆ।
14. ਉਂਕਾਰ ਸਿੰਘ  ਉਮਰ 25 ਸਾਲ ਪਿੰਡ ਕਲੋਆ ਜਿਲ੍ਹਾ ਹੁਸ਼ਿਆਰਪੁਰ 1-3-1972 ਨੂੰ ਹੁਸ਼ਿਆਰਪੁਰ ਕੋਲੋਂ ਗ੍ਰਿਫਤਾਰ ਕਰਕੇ, ਤਸ਼ੱਦਦ ਤੋਂ ਬਾਦ ਰਾਤ ਨੂੰ ਮਾਡਲ ਟਾਊਨ ਦੇ ਬਾਹਰ ਗੋਲੀਆਂ ਨਾਲ ਭੁੰਨ ਕੇ 'ਮੁਕਾਬਲੇ' ਦੀ ਕਹਾਣੀ ਘੜੀ।
15. ਬਿਕਰਮਜੀਤ ਸਿੰਘ  ਉਮਰ 23 ਸਾਲ ਪਿੰਡ ਸਾਦਿਕਪੁਰ ਜਿਲ੍ਹਾ ਜਲੰਧਰ 25-3-1976 ਨੂੰ ਮਹਿਤਪੁਰ ਦੇ ਅੱਡੇ 'ਤੇ ਪਿੱਛਾ ਕਰਨ ਤੋਂ ਬਾਅਦ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਗਿਆ। ਪਿੱਛੋਂ ਦਿਨ-ਦਿਹਾੜੇ ਗੋਲੀ  ਮਾਰ ਕੇ 'ਮੁਕਾਬਲੇ' ਦਾ ਨਾਟਕ ਰਚਿਆ।
16. ਗੁਰਦਿਆਲ ਸਿੰਘ ਕਾਲਾ ਸੰਘਿਆਂ ਕਪੂਰਥਲਾ (ਹਵਾਲਾ ਉਪਰੋਕਤ)
17. ਗੁਰਚਰਨ ਸਿੰਘ ਉਮਰ 30 ਸਾਲ ਪਿੰਡ ਮਾਣੂੰਕੇ ਫਰੀਦਕੋਟ 6-3-1977 ਨੂੰ ਘਰੋਂ ਗ੍ਰਿਫਤਾਰ ਕਰਕੇ, ਦੋ ਦਿਨਾਂ ਦੇ ਅੰਨ੍ਹੇ ਤਸ਼ੱਦਦ ਤੋਂ ਬਾਅਦ, 7 ਮਾਰਚ ਦੀ ਰਾਤ ਨੂੰ ਬਾਘਾਪੁਰਾਣਾ ਥਾਣੇ ਅੰਦਰ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਰੋੜ੍ਹ ਦਿੱਤਾ।
18. ਰਾਮ ਕਰਨ  ਉਮਰ 18 ਸਾਲ ਪਿੰਡ ਗਦਾਪੁਰਾ ਜਿਲ੍ਹਾ ਪਟਿਆਲਾ 8 ਅਪ੍ਰੈਲ 1971 ਨੂੰ ਧਨੌਰ (ਪਟਿਆਲਾ) ਕਸਬੇ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।
19. ਹਰਮੀਤ ਸਿੰਘ  ਉਮਰ 38 ਸਾਲ ਪਿੰਡ ਚਿੰਤਗੜ੍ਹ ਜਿਲ੍ਹਾ ਰੋਪੜ ਅਪ੍ਰੈਲ 1971 ਦੇ ਅਖੀਰ ਵਿੱਚ ਗੋਬਿੰਦਗੜ੍ਹ ਦੇ ਨੇੜੇ ਪਿੰਡ ਤਲਵਾੜਾ 'ਚੋਂ ਫੜ ਕੇ ਕਤਲ ਕਰਕੇ ਖਪਾ ਦਿੱਤਾ ਗਿਆ।
20. ਪ੍ਰੀਤਮ ਦਾਸ ਪਿੰਡ ਕਕਰਾਲਾ ਕਲਾਂ ਲੁਧਿਆਣਾ 17 ਅਪ੍ਰੈਲ 1971 ਨੂੰ ਘਰੋਂ ਲੋਕਾਂ ਦੇ ਸਾਹਮਣੇ ਗ੍ਰਿਫਤਾਰ ਕਰਕੇ ਪੁਲਸ ਨੇ ਕਿਧਰੇ ਖਪਾ ਦਿੱਤਾ। (ਭਣੋਈਆ ਸ਼ਹੀਦ ਤਰਸੇਮ ਬਾਵਾ)
21. ਸ਼ਿਵ ਲਾਲ  ਉਮਰ 22 ਸਾਲ ਪਿੰਡ ਵੰਗਾਂਵਾਲੀ ਜਿਲ੍ਹਾ ਸੰਗਰੂਰ ਗੁਰੂ ਨਾਨਕ ਇੰਜਨੀਰਿੰਗ ਕਾਲਜ ਲੁਧਿਆਣਾ ਦਾ ਆਖਰੀ ਸਾਲ ਦਾ ਵਿਦਿਆਰਥੀ ਮਾਰਚ-ਅਪ੍ਰੈਲ 1971 'ਚ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਗ੍ਰਿਫਤਾਰ ਕਰਨ ਤੋਂ ਬਾਅਦ ਲਾਪਤਾ।
22. ਸੁਖਰਾਜ ਖੱਦਰ ਪਿੰਡ ਖੱਦਰ ਜਿਲ੍ਹਾ ਗੁਰਦਾਸਪੁਰ 11 ਅਪ੍ਰੈਲ 1984 ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ।
23. ਜੈਮਲ ਸਿੰਘ ਪੱਡਾ ਪਿੰਡ ਲੱਖਣ ਕੇ ਪੱਡਾ ਜਿਲ੍ਹਾ ਕਪੂਰਥਲਾ ਨੂੰ 17 ਮਾਰਚ 1988 ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹੀਦ।
24. ਅਵਤਾਰ ਪਾਸ਼ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ 23 ਮਾਰਚ 1988 ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਪਿੰਡ ਵਿੱਚ ਹੀ ਸ਼ਹੀਦ ਕਰ ਦਿੱਤਾ।
25. ਹੰਸ ਰਾਜ ਪਿੰਡ ਤਲਵੰਡੀ ਸਲੇਮ ਜਿਲ੍ਹਾ ਜਲੰਧਰ (ਹਵਾਲਾ ਉਪਰੋਕਤ)
26. ਮੇਘ ਰਾਜ ਭਗਤੂਆਣਾ ਪਿੰਡ ਭਗਤੂਆਣਾ ਜਿਲ੍ਹਾ ਫਰੀਦਕੋਟ 9 ਅਪ੍ਰੈਲ 1991 ਨੂੰ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ (ਪੰਜਾਬ) ਦੇ ਸੇਵੇਵਾਲਾ ਸਮਾਗਮ 'ਤੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ਮੌਕੇ ਸ਼ਹੀਦ ਹੋ ਗਏ।
27. ਜਗਪਾਲ ਸਿੰਘ ਪਿੰਡ ਸੇਲਬਰਾਹ ਜਿਲ੍ਹਾ ਬਠਿੰਡਾ (ਹਵਾਲਾ ਉਪਰੋਕਤ)
28. ਗੁਰਜੰਟ ਸਿੰਘ ਪਿੰਡ ਢਿਲਵਾਂ ਜਿਲ੍ਹਾ ਫਰੀਦਕੋਟ (ਹਵਾਲਾ ਉਪਰੋਕਤ)
29. ਹਰਦੇਵ ਸਿੰਘ ਬੱਬੂ ਪਿੰਡ ਹਰਸਾ ਛੀਨਾ ਜਿਲ੍ਹਾ ਅੰਮ੍ਰਿਤਸਰ ਨੂੰ ਮਾਰਚ 1989 'ਚ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹੀਦ।
-----------------------------------------------
ਪੱਤਰਕਾਰ ਰਚਨਾ ਖਹਿਰਾ ਵਿਰੁੱਧ ਦਰਜ ਪਰਚਾ ਸਰਕਾਰ ਦੀ ਗੈਰ ਜਮਹੂਰੀ ਅਤੇ ਬਦਲਾ ਲਊ ਕਾਰਵਾਈ - ਜਮਹੂਰੀ ਅਧਿਕਾਰ ਸਭਾ
ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕੇਂਦਰ ਸਰਕਾਰ ਦੀ ਅਧਾਰ ਅਥਾਰਟੀ ਵੱਲੋਂ ਟ੍ਰਿਬਿਊਨ ਅਖ਼ਬਾਰ ਅਤੇ ਉਸ ਦੀ ਪੱਤਰਕਾਰ ਰਚਨਾ ਖਹਿਰਾ ਦੇ ਖ਼ਿਲਾਫ਼ ਧਾਰਾ 419, 420, 468, 471 ਆਈ ਪੀ ਸੀ, ਧਾਰਾ 66 ਆਈ ਟੀ ਐਕਟ ਅਤੇ ਧਾਰਾ 36/37 ਆਧਾਰ ਐਕਟ ਤਹਿਤ ਮੁਕੱਦਮਾ ਦਰਜ ਕਰਾਉਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਹ ਕਾਰਵਾਈ ਮੀਡੀਆ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਾਂ ਨੂੰ ਸਮਾਜੀ ਸਰੋਕਾਰਾਂ ਬਾਰੇ ਜਾਗਰੂਕ ਅਤੇ ਸੁਚੇਤ ਕਰਨ ਦੇ ਮੀਡੀਆ ਦੇ ਹੱਕ ਉੱਪਰ ਤਾਨਾਸ਼ਾਹ ਹਮਲਾ ਹੈ।
-----------------------------------------------------------------
ਸਹਾਇਤਾ ਦਾ ਵੇਰਵਾ
1. ਯਥਾਰਥ ਬਿਆਸ ਵੱਲੋਂ  500
2. ਕੁਲਵੰਤ ਸਿੰਘ 'ਕਾਕਾ' ਵੱਲੋਂ ਆਪਣੀ ਬੇਟੀ ਮਨਿੰਦਰ ਕੌਰ ਦੇ ਵਿਆਹ ਦੀ ਖੁਸ਼ੀ ਮੌਕੇ 500
3. ਸਾਥੀ ਸ਼ਿਵਚਰਨ ਅਰਾਈਆਂ ਵਾਲਾ ਬੇਟੀ ਦੇ ਵਿਆਹ ਦੀ ਖੁਸ਼ੀ ਮੌਕੇ 500
4. ਇੱਕ ਪਾਠਕ ਬਠਿੰਡੇ ਤੋਂ 500
5. ਸ਼ਹੀਦ ਸਾਥੀ ਪਿਆਰਾ ਸਿੰਘ ਦੱਧਾਹੂਰ ਦੇ ਪਰਿਵਾਰ ਵੱਲੋਂ ਸ਼ਹੀਦਾਂ ਦੀ ਬਰਸੀ ਮੌਕੇ 500
6. ਤਾਰਾ ਸਿੰਘ ਤਾਰਾ ਇੰਗਲੈਂਡ 3000
7. ਪਰਮਜੀਤ 500
8. ਜੱਸਾ 500
9. ਸੁਰਜੀਤ ਸਿੰਘ 500
10. ਗੁਰਚਰਨ ਸਿੰਘ 100
11. ਸੁਖਜੀਤ 200
12. ਇੱਕ ਪਾਠਕ 500
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਰੇ ਪਾਠਕਾਂ ਦਾ ਤਹਿਦਿਲੋਂ ਧੰਨਵਾਦ ਕਰਦਾ ਹੈ।)

No comments:

Post a Comment