Friday, 2 March 2018

ਕਿਸਾਨ-ਮਜ਼ਦੂਰਾਂ ਨੇ ਕੀਤਾ ਅੰਮ੍ਰਿਤਸਰ-ਹਰੀਕੇ ਮੁੱਖ ਮਾਰਗ ਜਾਮ

ਕਿਸਾਨ-ਮਜ਼ਦੂਰਾਂ ਨੇ ਕੀਤਾ ਅੰਮ੍ਰਿਤਸਰ-ਹਰੀਕੇ ਮੁੱਖ ਮਾਰਗ ਜਾਮ
ਅੰਮ੍ਰਿਤਸਰ, 24 ਫਰਵਰੀ- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਨੌਧ ਸਿੰਘ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਪਿੰਡ ਚੱਬਾ ਵਿਓ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਜਾਮ ਕਰਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ।
ਰੋਸ ਪ੍ਰਦਰਸ਼ਨ ਵਿੱਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ ਬੰਡਾਲਾ, ਪਿਆਰ ਸਿੰਘ ਪੰਡੋਰੀ, ਬੀਬੀ ਵੀਰ ਕੌਰ, ਨਿਸ਼ਾਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਸਰਕਾਰ ਚੋਣ ਵਾਅਦੇ ਤੋਂ ਮੁੱਕਰ ਕੇ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਸਾਫ ਇਨਕਾਰ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨ ਲਈ ਮੇਕ ਇਨ ਇੰਡੀਆ ਦਾ ਖਰੜਾ ਪੰਜਾਬ ਸਰਕਾਰ ਨੂੰ ਭੇਜ ਕੇ ਠੇਕਾ ਖੇਤੀ ਬਿੱਲ ਲਾਗੂ ਕਰਨ ਤੇ ਖੇਤੀ ਮੰਡੀ ਤੋੜ ਕੇ ਦੇਸੀ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਕਰਵਾਉਣ ਦੀ ਤਿਆਰੀ ਕਰ ਚੁੱਕੀ  ਹੋਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਕੈਪਟਨ ਵੱਲੋਂ ਖੇਤੀ ਮੋਟਰਾਂ ਦੇ ਬਿੱਲ ਲਾਉਣ ਦੇ ਮਨਸੂਬੇ ਕਾਮਯਾਬ ਨਹੀ ਹੋਣ ਦੇਣਗੇ।ਕਿਸਾਨਾਂ ਮਜ਼ਦੂਰਾਂ ਨੇ ਮੰਗ ਕੀਤੀ ਕਿ ਚੋਣ ਵਾਅਦੇ ਅਨੁਸਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਪੰਜਾਬ ਨੂੰ ਨਸ਼ਾ ਮੁੱਕਤ,ਹਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ 2500 ਰੁਪਏ, ਬੁਢਾਪਾ ਪੈਨਸ਼ਨ 2000 ਰੁਪਏ, ਸ਼ਗਨ ਸਕੀਮ 51000 ਰੁਪਏ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ 50% ਮੁਨਾਫਾ ਜੋੜ ਕੇ ਦੇਣ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ, ਕਰਜ਼ਾ ਕਾਨੂੰਨ ਕਿਸਾਨ ਪੱਖੀ ਬਣਾ ਕੇ ਕੁਰਕੀਆਂ, ਗ੍ਰਿਫਤਾਰੀਆਂ ਬੰਦ ਕੀਤੀਆਂ ਜਾਣ।
ਤਰਨ ਤਾਰਨ(ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਸੈਕੜੇ ਕਿਸਾਨਾਂ ਨੇ ਅੱਜ ਕੌਮੀ ਸ਼ਾਹ ਮਾਰਗ ਤੇ ਪਿੰਡ ਗੋਹਲਵੜ ਵਿਖੇ ਸੜਕੀ ਆਵਾਜਾਈ ਰੋਕ ਕੇ ਕੇਂਦਰ ਅਤੇ ਸੂਬਾ ਸਰਕਾਰ ਦੀ ਅਰਥੀ ਸਾੜੀ) ਕਿਸਾਨਾਂ ਦੀ ਅਗਵਾਈ ਜਥੇਬੰਦੀ ਦੇ ਆਗੂ ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਅਤੇ ਨਿਰਮਲ ਸਿੰਘ ਸਿਧਵਾਂ ਤੇ ਕੀਤੀ) ਆਗੂਆਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨੀ ਜਿਣਸਾਂ ਦੀ ਖਰੀਦ ਦਾ ਕੰਮ ਨਿੱਜੀ ਹੱਥਾਂ ਨੂੰ ਦੇ ਰਹੀ ਹੈ ਜਿਸ ਨਾਲ ਕਿਸਾਨ ਦੀ ਖੁੱਲ੍ਹੀ ਲੁੱਟ ਕਰਨ ਦਾ ਰਾਹ ਸਾਫ਼ ਸਕੇਗਾ) ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕਿਸਾਨ ਦੀ ਵੋਟ ਲੈਣ ਲਈ ਕੀਤੇ ਵਾਅਦਿਆਂ ਤੋਂ ਭਗੌੜਾ ਹੋਣ ਦਾ ਦੋਸ਼ ਲਗਾਇਆ ) ਆਗੂਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਥੇਬੰਦੀ ਕਿਸਾਨ ਦੀਆਂ ਟਿਊਬਵੈਲ ਦੀਆਂ ਮੋਟਰਾਂ ਤੇ ਮੀਟਰ ਲਗਾਉਣ ਲਈ ਆਉਣ ਤੇ ਅਧਿਕਾਰੀਆਂ ਦਾ ਘਿਰਾਉ ਕਰਕੇ ਮੀਟਰ ਲਗਾਉਣ ਦਾ ਜਥੇਬੰਦਕ ਤੌਰ ਤੇ ਵਿਰੋਧ ਕਰੇਗੀ) ਇਸ ਮੌਕੇ ਹੋਰਨਾਂ ਦੇ ਇਲਾਵਾ ਸੁਰਿੰਦਰ ਸਿੰਘ, ਹਰਪਾਲ ਸਿੰਘ, ਰਾਜ ਸਿੰਘ, ਪਰਗਟ ਸਿੰਘ, ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
7 ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਕਤੀ ਘੋਲ ਤੇਜ, 16 ਜਿਲ੍ਹਆਂ 'ਚ 36 ਥਾਈਂ ਲਾਏ ਜਾਮ, ਦੋ ਥਾਈਂ ਕਿਸਾਨ ਕੀਤੇ ਗ੍ਰਿਫਤਾਰ, ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਵਿਧਾਨ ਸਭਾ ਵੱਲ ਮਾਰਚ ਦਾ ਐਲਾਨ
7 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨ ਕਰਜ਼ਾ ਮੁਕਤੀ ਘੋਲ ਨੂੰ ਤੇਜ਼ ਕਰਦਿਆਂ 7 ਫਰਵਰੀ ਨੂੰ ਪੰਜਾਬ ਦੇ 16 ਜਿਲ੍ਹਿਆਂ 'ਚ 36 ਥਾਵਾਂ 'ਤੇ 12 ਤੋਂ 2 ਵਜੇ ਤੱਕ 2 ਘੰਟੇ ਲਈ ਸੜਕਾਂ ਜਾਮ ਕੀਤੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ ਕਿ ਜਿਲ੍ਹਾ ਸੰਗਰੂਰ 'ਚ ਸੁਨਾਮ, ਦਿੜ੍ਹਬਾ, ਲਹਿਰਾਗਾਗਾ, ਮਲੇਰਕੋਟਲਾ, ਬਡਰੁੱਖਾਂ, ਭੋਗੀਵਾਲ ਤੇ ਭਵਾਨੀਗੜ੍ਹ। ਪਟਿਆਲਾ 'ਚ ਪਟਿਆਲਾ ਚੌਕ ਤੇ ਸਮਾਣਾ ਚੌਕ, ਬਠਿੰਡਾ 'ਚ ਮਾਈਸਰਖਾਨਾਂ ਤੇ ਲਹਿਰਾ ਮੁਹੱਬਤ, ਮੋਗਾ 'ਚ ਮਾਛੀਕੇ ਤੇ ਗਿੱਲ ਕਲਾਂ, ਬਰਨਾਲਾ 'ਚ ਪੱਖੋ ਕੈਂਚੀਆਂ, ਬਡਬਰ ਤੇ ਸੰਘੇੜਾ, ਲੁਧਿਆਣਾ 'ਚ ਰਾਏਕੋਟ, ਫਾਜਿਲਕਾ 'ਚ ਮੋਹਣ ਕੇ ਹਿਠਾੜ, ਫਿਰੋਜਪੁਰ 'ਚ ਜੋਗੇਵਾਲਾ (ਮਖੂ-ਜਲੰਧਰ ਰੋਡ), ਫੇਰੋਕੇ (ਜੀਰਾ-ਫਿਰੋਜਪੁਰ ਰੋਡ), ਮਿਸ਼ਰੀਵਾਲਾ (ਫਿਰੋਜਪੁਰ-ਮੋਗਾ ਰੋਡ), ਗਿੱਲ (ਮੁੱਦਕੀ), ਫਰੀਦਕੋਟ 'ਚ ਕੋਟਕਪੂਰਾ, ਮਾਨਸਾ 'ਚ ਬੁਢਲਾਡਾ, ਖਿਆਲਾ ਤੇ ਝੁਨੀਰ, ਤਰਨਤਾਰਨ 'ਚ ਭਿੱਖੀਵਿੰਡ ਚੌਕ ਤੇ ਫਤਿਹਾਬਾਦ, ਅੰਮ੍ਰਿਤਸਰ 'ਚ ਕੁੱਕੜਾਂਵਾਲਾ ਤੇ ਪੈੜੇਵਾਲ, ਗੁਰਦਾਸਪੁਰ ਖਾਸ, ਮੰਜਿਆਂਵਾਲੀ ਤੇ ਭਾਲੋ, ਜਲੰਧਰ 'ਚ ਤਾਸ਼ਪੁਰ ਚੌਕ ਤੇ ਸਮਰਾਏ, ਕਪੂਰਥਲਾ 'ਚ ਮੁੰਡੀ ਮੋੜ ਅਤੇ ਜਿਲ੍ਹਾ ਮੁਕਤਸਰ 'ਚ ਗਿੱਦੜਬਹਾ ਵਿਖੇ 36 ਥਾਈਂ ਕੁੱਲ ਰਲਾ ਕੇ ਹਜਾਰਾਂ ਕਿਸਾਨ ਮਜ਼ਦੂਰ ਔਰਤਾਂ ਸਮੇਤ ਸੜਕ-ਜਾਮ ਧਰਨਿਆਂ 'ਚ ਪੁੱਜੇ। ਇਸ ਤੋਂ ਇਲਾਵਾ ਰਾਜਪੁਰਾ (ਫਾਜਿਲਕਾ) ਤੇ ਤਲਵੰਡੀ ਮੰਗੇ ਖਾਂ (ਫਿਰੋਜਪੁਰ) ਵਿਖੇ 3 ਦਰਜਨ ਤੋਂ ਵੱਧ ਕਿਸਾਨ ਆਗੂਆਂ/ਵਰਕਰਾਂ ਨੂੰ ਫੜ੍ਹ ਕੇ ਥਾਣਿਆਂ 'ਚ ਡੱਕ ਦਿੱਤੇ ਅਤੇ ਬਾਕੀ ਖਦੇੜ ਦਿੱਤੇ। ਵੱਖ-2 ਥਾਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜਗਿੱਲ (ਭਾਕਿਯੂ ਡਕੌਂਦਾ), ਸੁਰਜੀਤ ਸਿੰਘ ਫੂਲ (ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ), ਨਿਰਭੈ ਸਿੰਘ ਢੁਡੀਕੇ (ਕਿਰਤੀ ਕਿਸਾਨ ਯੂਨੀਅਨ ਪੰਜਾਬ), ਗੁਰਦੀਪ ਸਿੰਘ ਵੈਰੋਕੇ (ਕ੍ਰਾਂਤੀਕਾਰ ਕਿਸਾਨ ਯੂਨੀਅਨ), ਕੰਵਲਪ੍ਰੀਤ ਸਿੰਘ ਪੰਨੂੰ (ਕਿਸਾਨ ਸੰਘਰਸ਼ ਕਮੇਟੀ) ਅਤੇ ਹਰਜਿੰਦਰ ਟਾਂਡਾ (ਅਜਾਦ ਕਿਸਾਨ ਸੰਘਰਸ਼ ਕਮੇਟੀ) ਸ਼ਾਮਲ ਸਨ। ਬੁਲਾਰਿਆਂ ਨੇ ਮੰਗ ਕੀਤੀ ਕਰਜ਼ੇ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸੂਦਖੋਰਾਂ ਸਣੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ। ਕਰਜ਼ਿਆਂ ਬਦਲੇ ਦਸਖਤ ਅੰਗੂਠੇ ਵਾਲੇ ਖਾਲੀ ਚੈੱਕ, ਪ੍ਰੋਨੋਟ, ਅਸ਼ਟਾਮ ਵਾਪਸ ਕੀਤੇ ਜਾਣ ਅਤੇ ਕੁਰਕੀਆਂ, ਨਿਲਾਮੀਆਂ ਬੰਦ ਕੀਤੀਆਂ ਜਾਣ। ਸੂਦਖੋਰੀ ਕਰਜ਼ਾ ਕਾਨੂੰਨ ਸਹੀ ਅਰਥਾਂ 'ਚ ਕਿਸਾਨ ਮਜ਼ਦੂਰ ਪੱਖੀ ਬਣਾਇਆ ਜਾਵੇ। ਖੁਦਕਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ 1’-1’ ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੀ ਕਰਜ਼ਾ ਮਾਫੀ ਦੀ ਰਾਹਤ ਦਿੱਤੀ ਜਾਵੇ। ਅੱਗੇ ਤੋਂ ਕਰਜ਼ੇ ਚੜਨੋਂ ਰੋਕਣ ਲਈ ਜਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਬੇਜਮੀਨੇ/ਥੁੜ-ਜਮੀਨੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੀ ਜਾਵੇ। ਕਾਰਪੋਰੇਟ ਕੰਪਨੀਆਂ ਦੇ ਅੰਨ੍ਹੇ ਮੁਨਾਫੇ ਛਾਂਗ ਕੇ ਅਤੇ ਖੇਤੀ ਸਬਸਿਡੀਆਂ ਵਧਾ ਕੇ ਖੇਤੀ ਲਾਗਤ ਖਰਚੇ ਘਟਾਏ ਜਾਣ। ਸਾਰੀਆਂ ਫਸਲਾਂ ਦੇ ਲਾਭਕਾਰੀ ਮੁੱਲ ਸਵਾਮੀਨਾਥਨ ਰਿਪੋਰਟ ਮੁਤਾਬਿਕ ਮਿੱਥ ਕੇ ਪੂਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਪੜ੍ਹੇ ਤੇ ਅਨਪੜ੍ਹ ਸਾਰੇ ਪੇਂਡੂ ਬੇਰੁਜਗਾਰਾਂ ਨੂੰ ਪੱਕਾ ਰੁਜਗਾਰ ਦਿੱਤਾ ਜਾਵੇ। ਉਸ ਤੋਂ ਪਹਿਲਾਂ ਬੇਰੁਜਗਾਰੀ ਭੱਤਾ ਦਿੱਤਾ ਜਾਵੇ। ਠੇਕਾ ਖੇਤੀ ਰਾਹੀਂ ਜੰਮੀਨਾਂ 'ਤੇ ਕੰਪਨੀਆਂ ਦੇ ਕਬਜੇ ਕਰਾਉਣ ਵਾਲਾ ਕਾਨੂੰਨ ਰੱਦ ਕੀਤਾ ਜਾਵੇ। ਆਬਾਦਕਾਰ/ਮੁਜਾਰੇ ਕਿਸਾਨਾਂ ਨੂੰ ਕਾਬਜ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਦਹਾਕਿਆਂ ਤੋਂ ਬਕਾਇਆ ਖੇਤੀ ਟਿਊਵੈੱਲ ਕੁਨੈਕਸ਼ਨ ਸਰਕਾਰੀ ਖਰਚੇ 'ਤੇ ਦਿੱਤੇ ਜਾਣ। ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਪੱਕਾ ਬੰਦੋਬਸਤ ਕੀਤਾ ਜਾਵੇ।
ਬੁਲਾਰਿਆਂ ਨੇ ਕੇਂਦਰੀ ਬਜਟ ਵਿੱਚ ਕਿਸਾਨ ਕਰਜ਼ਾ ਮੁਕਤੀ ਨੂੰ ਬਿਲਕੁਲ ਨਜ਼ਰ ਅੰਦਾਜ ਕਰਨ ਅਤੇ ਕਿਸਾਨੀ ਦੇ ਸਭ ਤੋਂ ਵੱਧ ਪੀੜਤ ਹਿੱਸੇ ਬੇਜਮੀਨੇ ਕਿਸਾਨਾਂ ਮਜ਼ਦੂਰਾਂ ਅਤੇ ਖੁਦਕਸ਼ੀ ਪੀੜਤ ਪਰਿਵਾਰਾਂ ਦੀ ਕੋਈ ਸਾਰ ਨਾ ਲੈਣ ਬਦਲੇ ਮੋਦੀ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ। ਜਥੇਬੰਦੀਆਂ ਨੇ ਪੰਜਾਬ ਪੁਲਿਸ ਦੁਆਰਾ ਗ੍ਰਿਫਤਾਰੀਆਂ ਅਤੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਬਿਨਾ ਸ਼ਰਤ ਰਿਹਾਈ ਸਮੇਤ ਕੇਸ ਰੱਦ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਵੱਲੋਂ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦੀ ਕਾਰਵਾਈ ਨੂੰ ਬਿਜਲੀ ਦੇ ਮੁਕੱਮਲ ਨਿੱਜੀਕਰਨ ਦੀ ਸਾਜਿਸ ਦੱਸਿਆ ਤੇ ਇਸ ਦੀ ਜੋਰਦਾਰ ਨਿਖੇਧੀ ਕੀਤੀ। ਕਰਜ਼ਾ ਮੁਕਤੀ ਘੋਲ ਨੂੰ ਹੋਰ ਤੇਜ ਕਰਦਿਆਂ ਪੰਜਾਬ ਬੱਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਵੱਖ-2 ਜਿਲ੍ਹਿਆਂ 'ਚ 13 ਇਤਿਹਾਸਕ ਥਾਵਾਂ ਤੋਂ ਪੰਜਾਬ ਵਿਧਾਨ ਸਭਾ ਵੱਲ ਜਥਾ ਮਾਰਚ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੈਪਟਨ ਸਰਕਾਰ ਦੁਆਰਾ ਲਾਗੂ ਕੀਤਾ 'ਜਾਇਦਾਦ ਸੁਰੱਖਿਆ' ਕਾਨੂੰਨ ਅਤੇ ਤਜਵੀਜਤ 'ਪਕੋਕਾ' ਕਾਨੂੰਨ ਰੱਦ ਕਰਾਉਣ ਲਈ 16 ਫਰਵਰੀ ਨੂੰ ਬਰਨਾਲਾ ਅਤੇ 17 ਨੂੰ ਜਲੰਧਰ ਵਿਖੇ 61 ਜਨਤਕ ਜਥੇਬੰਦੀਆਂ ਵੱਲੋਂ ਸੁਬਾਈ ਮਹਾਂਰੈਲੀਆਂ 'ਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।

No comments:

Post a Comment