ਪੋ.ਜੀ.ਐਨ. ਸਾਈਬਾਬਾ ਦਾ ਆਪਣੀ ਮਾਂ ਦੇ ਨਾਂ ਖਤ
-ਅੰਡਾ ਸੈੱਲ ਕੇਂਦਰੀ ਜੇਲ੍ਹ ਨਾਗਪੁਰ
ਤੂੰ ਰੋਈਂ ਨਾ ਮਾਂ
ਜਦੋਂ ਤੂੰ ਮੈਨੂੰ ਮਿਲਣ ਆਵੇਂ, ਮਾਂ
ਮੈਨੂੰ ਦੇਖ ਕੇ ਰੋਈਂ ਨਾ
ਮੈਂ ਤੇਰਾ ਚਿਹਰਾ ਨਹੀਂ ਦੇਖ ਸਕਿਆ
ਫਾਈਬਰ-ਗਲਾਸ ਵਾਲੀ ਖਿੜਕੀ ਵਿਚੋਂ
ਜੇਕਰ ਤੂੰ ਦੇਖ ਸਕਦੀ
ਮੇਰਾ ਅਪਾਹਜ ਸਰੀਰ
ਤੈਨੂੰ ਸੱਚੀਂ ਯਕੀਨ ਹੋ ਜਾਣਾ ਸੀ
ਕਿ ਮੈਂ ਅਜੇ ਵੀ ਜ਼ਿੰਦਾ ਹਾਂ
ਮਾਂ, ਰੋਈਂ ਨਾ
ਮੇਰੀ ਘਰੋਂ ਗ਼ੈਰ-ਮੌਜੂਦਗੀ ਨੂੰ ਲੈ ਕੇ
ਜਦੋਂ ਮੈਂ ਘਰੇ ਹਾਜ਼ਰ ਹੁੰਦਾ ਸੀ
ਅਤੇ ਖੁੱਲ੍ਹੀ ਦੁਨੀਆਂ ਵਿੱਚ ਵੀ
ਮੇਰੇ ਕਈ ਦੋਸਤ ਸਨ
ਤੇ ਜਦੋਂ ਹੁਣ ਮੈਨੂੰ ਬੰਦ ਕਰ ਦਿਤਾ ਗਿਆ ਹੈ'
ਇਸ ਜੇਲ੍ਹ ਦੇ ਅੰਡਾ ਸੈਲ ਵਿੱਚ
ਹੋਰ ਬਹੁਤ ਸਾਰੇ ਲੋਕ
ਬਣ ਗਏ ਹਨ ਮੇਰੇ ਦੋਸਤ
ਪੂਰੀ ਦੁਨੀਆਂ ਵਿੱਚ
ਮਾਂ, ਨਿਰਾਸ਼ ਨਾ ਹੋ
ਮੇਰੀ ਨਿੱਘਰਦੀ ਸਿਹਤ ਨੂੰ ਦੇਖ ਕੇ
ਜਦੋਂ ਤੇਰੇ ਕੋਲ ਨਹੀਂ ਹੁੰਦਾ ਸੀ
ਮੇਰੇ ਲਈ, ਦੁੱਧ ਦਾ ਇਕ ਗਲਾਸ ਵੀ
ਤਾਂ ਮੇਰੇ ਬਚਪਨ ਵਿੱਚ
ਤੂੰ ਮੈਨੂੰ ਰਜਾਇਆ
ਆਪਣੇ ਸ਼ਬਦਾਂ ਨਾਲ
ਤਾਕਤ ਤੇ ਹੌਂਸਲੇ ਨਾਲ ਭਰੇ ਹੋਏ
ਪੀੜ ਤੇ ਸੰਤਾਪ ਭਰੇ ਇਨ੍ਹਾਂ ਪਲਾਂ ਵਿੱਚ
ਮੈਂ ਅਜੇ ਵੀ ਬਹੁਤ ਮਜ਼ਬੂਤ ਹਾਂ
ਤੇਰੀ ਖੁਆਈ ਉਸ ਖੁਰਾਕ ਕਾਰਨ
ਮਾਂ, ਉਮੀਦ ਦਾ ਪੱਲਾ ਨਾ ਛੱਡੀਂ
ਅਹਿਸਾਸ ਹੋ ਗਿਆ ਹੈ ਮੈਨੂੰ
ਕਿ ਕੈਦ ਮੌਤ ਨਹੀਂ ਹੁੰਦੀ
ਮੇਰਾ ਪੁਨਰ-ਜਨਮ ਹੈ ਇਹ
ਮੈਂ ਫਿਰ ਘਰ ਪਰਤਾਂਗਾ
ਅਤੇ ਤੇਰੀ ਗੋਦੀ ਵਿੱਚ ਵੀ
ਜਿਸ ਨੇ ਪਾਲਿਆ ਹੈ ਮੈਨੂੰ
ਪੂਰੀ ਉਮੀਦ ਤੇ ਹੌਸਲੇ ਨਾਲ
ਮਾਂ, ਫਿਕਰ ਨਾ ਕਰੀਂ
ਮੇਰੀ ਆਜ਼ਾਦੀ ਨੂੰ ਲੈ ਕੇ
ਦੱਸੀਂ ਸਾਰੇ ਸੰਸਾਰ ਨੂੰ
ਕਿ ਮੇਰੀ ਆਜ਼ਾਦੀ ਦਾ ਵਿਗੋਚਾ
ਦਿਲਾਏਗਾ ਲੱਖਾਂ-ਕਰੋੜਾਂ ਨੂੰ ਆਜ਼ਾਦੀ
ਅਤੇ ਹਰ ਸ਼ਖ਼ਸ, ਜੋ ਨਿੱਤਰਦਾ ਹੈ
ਮੇਰੇ ਨਾਲ ਖੜਨ ਲਈ
ਖੜਦਾ ਹੈ ਧਰਤੀ ਦੇ ਲਤਾੜਿਆਂ ਦੇ ਨਾਲ
ਉਨ੍ਹਾਂ ਦੀ ਆਜ਼ਾਦੀ ਨਾਲ ਹੀ
ਜੁੜ੍ਹੀ ਹੋਈ ਹੈ ਮੇਰੀ ਆਜ਼ਾਦੀ
ਅਨੁਵਾਦ:
ਹਰਚਰਨ ਚਹਿਲ, ਇਕਬਾਲਜੀਤ
-ਅੰਡਾ ਸੈੱਲ ਕੇਂਦਰੀ ਜੇਲ੍ਹ ਨਾਗਪੁਰ
ਤੂੰ ਰੋਈਂ ਨਾ ਮਾਂ
ਜਦੋਂ ਤੂੰ ਮੈਨੂੰ ਮਿਲਣ ਆਵੇਂ, ਮਾਂ
ਮੈਨੂੰ ਦੇਖ ਕੇ ਰੋਈਂ ਨਾ
ਮੈਂ ਤੇਰਾ ਚਿਹਰਾ ਨਹੀਂ ਦੇਖ ਸਕਿਆ
ਫਾਈਬਰ-ਗਲਾਸ ਵਾਲੀ ਖਿੜਕੀ ਵਿਚੋਂ
ਜੇਕਰ ਤੂੰ ਦੇਖ ਸਕਦੀ
ਮੇਰਾ ਅਪਾਹਜ ਸਰੀਰ
ਤੈਨੂੰ ਸੱਚੀਂ ਯਕੀਨ ਹੋ ਜਾਣਾ ਸੀ
ਕਿ ਮੈਂ ਅਜੇ ਵੀ ਜ਼ਿੰਦਾ ਹਾਂ
ਮਾਂ, ਰੋਈਂ ਨਾ
ਮੇਰੀ ਘਰੋਂ ਗ਼ੈਰ-ਮੌਜੂਦਗੀ ਨੂੰ ਲੈ ਕੇ
ਜਦੋਂ ਮੈਂ ਘਰੇ ਹਾਜ਼ਰ ਹੁੰਦਾ ਸੀ
ਅਤੇ ਖੁੱਲ੍ਹੀ ਦੁਨੀਆਂ ਵਿੱਚ ਵੀ
ਮੇਰੇ ਕਈ ਦੋਸਤ ਸਨ
ਤੇ ਜਦੋਂ ਹੁਣ ਮੈਨੂੰ ਬੰਦ ਕਰ ਦਿਤਾ ਗਿਆ ਹੈ'
ਇਸ ਜੇਲ੍ਹ ਦੇ ਅੰਡਾ ਸੈਲ ਵਿੱਚ
ਹੋਰ ਬਹੁਤ ਸਾਰੇ ਲੋਕ
ਬਣ ਗਏ ਹਨ ਮੇਰੇ ਦੋਸਤ
ਪੂਰੀ ਦੁਨੀਆਂ ਵਿੱਚ
ਮਾਂ, ਨਿਰਾਸ਼ ਨਾ ਹੋ
ਮੇਰੀ ਨਿੱਘਰਦੀ ਸਿਹਤ ਨੂੰ ਦੇਖ ਕੇ
ਜਦੋਂ ਤੇਰੇ ਕੋਲ ਨਹੀਂ ਹੁੰਦਾ ਸੀ
ਮੇਰੇ ਲਈ, ਦੁੱਧ ਦਾ ਇਕ ਗਲਾਸ ਵੀ
ਤਾਂ ਮੇਰੇ ਬਚਪਨ ਵਿੱਚ
ਤੂੰ ਮੈਨੂੰ ਰਜਾਇਆ
ਆਪਣੇ ਸ਼ਬਦਾਂ ਨਾਲ
ਤਾਕਤ ਤੇ ਹੌਂਸਲੇ ਨਾਲ ਭਰੇ ਹੋਏ
ਪੀੜ ਤੇ ਸੰਤਾਪ ਭਰੇ ਇਨ੍ਹਾਂ ਪਲਾਂ ਵਿੱਚ
ਮੈਂ ਅਜੇ ਵੀ ਬਹੁਤ ਮਜ਼ਬੂਤ ਹਾਂ
ਤੇਰੀ ਖੁਆਈ ਉਸ ਖੁਰਾਕ ਕਾਰਨ
ਮਾਂ, ਉਮੀਦ ਦਾ ਪੱਲਾ ਨਾ ਛੱਡੀਂ
ਅਹਿਸਾਸ ਹੋ ਗਿਆ ਹੈ ਮੈਨੂੰ
ਕਿ ਕੈਦ ਮੌਤ ਨਹੀਂ ਹੁੰਦੀ
ਮੇਰਾ ਪੁਨਰ-ਜਨਮ ਹੈ ਇਹ
ਮੈਂ ਫਿਰ ਘਰ ਪਰਤਾਂਗਾ
ਅਤੇ ਤੇਰੀ ਗੋਦੀ ਵਿੱਚ ਵੀ
ਜਿਸ ਨੇ ਪਾਲਿਆ ਹੈ ਮੈਨੂੰ
ਪੂਰੀ ਉਮੀਦ ਤੇ ਹੌਸਲੇ ਨਾਲ
ਮਾਂ, ਫਿਕਰ ਨਾ ਕਰੀਂ
ਮੇਰੀ ਆਜ਼ਾਦੀ ਨੂੰ ਲੈ ਕੇ
ਦੱਸੀਂ ਸਾਰੇ ਸੰਸਾਰ ਨੂੰ
ਕਿ ਮੇਰੀ ਆਜ਼ਾਦੀ ਦਾ ਵਿਗੋਚਾ
ਦਿਲਾਏਗਾ ਲੱਖਾਂ-ਕਰੋੜਾਂ ਨੂੰ ਆਜ਼ਾਦੀ
ਅਤੇ ਹਰ ਸ਼ਖ਼ਸ, ਜੋ ਨਿੱਤਰਦਾ ਹੈ
ਮੇਰੇ ਨਾਲ ਖੜਨ ਲਈ
ਖੜਦਾ ਹੈ ਧਰਤੀ ਦੇ ਲਤਾੜਿਆਂ ਦੇ ਨਾਲ
ਉਨ੍ਹਾਂ ਦੀ ਆਜ਼ਾਦੀ ਨਾਲ ਹੀ
ਜੁੜ੍ਹੀ ਹੋਈ ਹੈ ਮੇਰੀ ਆਜ਼ਾਦੀ
ਅਨੁਵਾਦ:
ਹਰਚਰਨ ਚਹਿਲ, ਇਕਬਾਲਜੀਤ
No comments:
Post a Comment