Friday, 2 March 2018

ਖੁੰਡੇ ਹਲਾਲ ਵਿੱਚ ਖੇਤ ਮਜ਼ਦੂਰਾਂ ਦਾ ਜੇਤੂ ਸੰਘਰਸ਼

ਖੁੰਡੇ ਹਲਾਲ ਵਿੱਚ ਖੇਤ ਮਜ਼ਦੂਰਾਂ ਦਾ ਜੇਤੂ ਸੰਘਰਸ਼
ਮੁਕਤਸਰ ਜ਼ਿਲ੍ਹੇ ਦੇ ਪਿੰਡ ਖੁੰਡੇਹਲਾਲ ਵਿਖੇ ਕੁੱਝ ਖੇਤ ਮਜ਼ਦੂਰ ਔਰਤਾਂ ਖੇਤਾਂ ਵਿੱਚੋਂ ਕੱਖ ਪੱਠੇ ਲੈਣ ਗਈਆਂ ਸਨ ਕਿ ਕੁੱਝ ਜਾਗੀਰੂ ਚੌਧਰੀਆਂ ਨੇ ਉਹਨਾਂ 'ਤੇ ਖੇਤਾਂ ਵਿੱਚੋਂ ਕਣਕ ਵੱਢ ਕੇ ਲਿਆਉਣ ਦਾ ਦੋਸ਼ ਲਾਉਂਦੇ ਹੋਏ ਉਹਨਾਂ ਦੀਆਂ ਪੰਡਾਂ ਦੀ ਤਲਾਸ਼ੀ। ਪਰ ਪੰਡਾਂ ਵਿੱਚੋਂ ਕਣਕ ਨਾ ਮਿਲੀ। ਔਰਤਾਂ ਵੱਲੋਂ ਇਹ ਮਸਲਾ ਖੇਤ ਮਜ਼ਦੂਰ ਜਥੇਬੰਦੀਆਂ ਕੋਲ ਲਿਆਉਣ 'ਤੇ ਜਥੇਬੰਦੀ ਨੇ ਕੇਸ ਪੁਲਸ ਕੋਲ ਪਹੁੰਚਾਇਆ ਅਤੇ ਇਨਸਾਫ ਦੀ ਮੰਗ ਕੀਤੀ। ਪਰ ਪੁਲਸ ਵਾਲੇ ਪਿੰਡ ਅਤੇ ਇਲਾਕੇ ਦੇ ਚੌਧਰੀਆਂ ਦੀ ਸ਼ਹਿ 'ਤੇ ਉਲਟਾ ਖੇਤ ਮਜ਼ਦੂਰ ਆਗੂਆਂ 'ਤੇ ਹੀ ਕੇਸ ਬਣਾਉਣ ਲੱਗੀ ਸੀ। ਜਥੇਬੰਦੀ ਨੇ ਸੰਘਰਸ਼ ਵਿੱਢਦੇ ਹੋਏ ਲੱਖੇਵਾਲੀ ਥਾਣੇ ਅੱਗੇ 18 ਫਰਵਰੀ ਤੋਂ ਧਰਨੇ ਦੇਣ ਦਾ ਪ੍ਰੋਗਰਾਮ ਬਣਾਇਆ। ਚਾਰ ਦਿਨ ਚੱਲੇ ਧਰਨੇ ਦੇ ਦਬਾਅ ਤਹਿਤ ਸਥਾਨਕ ਚੌਧਰੀਆਂ ਨੂੰ ਆਪਣੇ ਵੱਲੋਂ ਕੀਤੀ ਗਲਤੀ ਦਾ ਅਹਿਸਾਸ ਕਰਦੇ ਮੁਆਫੀ ਮੰਗਣੀ ਪਈ।

No comments:

Post a Comment