Friday, 2 March 2018

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਨਵੈਨਸ਼ਨ


ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਨਵੈਨਸ਼ਨ
ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ “ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ'' ਵਿਸ਼ੇ 'ਤੇ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਵਿੱਚ ਆਏ ਸੈਂਕੜੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਭਾਰਤ 'ਚ 1835 'ਚ ਜੋ ਸਿੱਖਿਆ ਨੀਤੀ ਲਾਰਡ ਮੈਕਾਲੇ ਦੁਆਰਾ ਲਿਆਂਦੀ ਗਈ ਸੀ , ਜਿਸ ਮੁਤਾਬਕ ਅੰਗਰੇਜੀ ਨੂੰ ਲਾਜਮੀ ਵਿਸ਼ੇ ਵਜੋਂ ਪੜ੍ਹਾਉਣਾ, ਅੰਗਰੇਜੀ ਨੂੰ ਵਿਦਵਾਨ ਬਣਨ ਦੀ ਭਾਸ਼ਾ ਵਜੋਂ ਵੇਖਣਾ , ਉੱਚ ਪੱਧਰ ਦੀ ਪੜ੍ਹਾਈ ਸਿਰਫ ਅੰਗਰੇਜੀ ਮਾਧਿਅਮ 'ਚ ਪੜ੍ਹਾਉਣਾ ਆਦਿ ਉਹੀ ਨੀਤੀਆਂ ਮੌਜੂਦਾ ਸਰਕਾਰਾਂ ਨੇ ਵੀ ਲਾਗੂ ਕੀਤੀਆਂ ਹੋਈਆਂਂ ਹਨ । ਦੁਨੀਆਂ ਪੱਧਰ ਦੇ ਭਾਸ਼ਾ ਵਿਗਿਆਨੀਆਂ ਦੀ ਇਹੀ ਇੱਕਮੱਤ ਰਾਏ ਹੈ ਕਿ ਬੱਚਾ ਜਿਨ੍ਹਾਂ ਵਧੀਆ ਆਪਣੀ ਮਾਤ ਭਾਸ਼ਾ 'ਚ ਸਿੱਖ ਸਕਦਾ ਹੈ। ਉਹ ਕਿਸੇ ਦੂਜੀ ਭਾਸ਼ਾ 'ਚ ਨਹੀਂ ਸਿੱਖ ਸਕਦਾ।ਮੌਜੂਦਾ ਹਾਕਮ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾਵਾਂ 'ਚ ਨਾ ਕਰਨ ਕਰਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ । ਵਿਦਿਆਰਥੀ ਆਗੂ ਨੇ ਕਿਹਾ ਕਿ ਅਦਾਲਤੀ ਕੰਮਕਾਰ 1837 ਤੋਂ ਲੈ ਕੇ ਹੁਣ ਤੱਕ ਸਿਰਫ ਅੰਗਰੇਜੀ 'ਚ ਹੀ ਹੁੰਦਾ ਆ ਰਿਹਾ ਹੈ, ਅਦਾਲਤਾਂ ਕਚਿਹਰੀਆਂ 'ਚ ਕੀ ਖਿਚੜੀ ਪੱਕਦੀ ਹੈ ਜੀਹਦਾ ਅੰਗਰੇਜੀ ਨਾ ਜਾਨਣ ਵਾਲੇ ਆਮ ਲੋਕ ਨੂੰ ਕੁੱਝ ਵੀ ਨਹੀਂ ਪਤਾ ਚੱਲਦਾ । ਇਸ ਲਈ ਸਿੱਖਿਆ ਦੇ ਨਾਲ-ਨਾਲ ਪੰਜਾਬ ਅੰਦਰ ਹਰੇਕ ਤਰਾਂ ਦਾ ਕਾਰਜ- ਵਿਹਾਰ ਪੰਜਾਬੀ 'ਚ ਹੋਣਾ ਚਾਹੀਦਾ ਹੈ।

No comments:

Post a Comment