Friday, 2 March 2018

ਕਸ਼ਮੀਰ ਮਸਲੇ ਸਬੰਧੀ ਜਲੰਧਰ ਵਿਖੇ ਕੀਤੀ ਕਨਵੈਨਸ਼ਨ

ਕਸ਼ਮੀਰ ਮਸਲੇ ਸਬੰਧੀ ਜਲੰਧਰ ਵਿਖੇ ਕੀਤੀ ਕਨਵੈਨਸ਼ਨ
28 ਫਰਵਰੀ ਨੂੰ ਕਸ਼ਮੀਰ ਮਸਲੇ ਸਬੰਧੀ ਜਲੰਧਰ ਵਿਖੇ ਕੀਤੀ ਕਨਵੈਨਸ਼ਨ ਕਸ਼ਮੀਰ ਤੋਂ ਸਾਥੀ ਬਾਬਰ ਜਾਨ ਕਾਦਰੀ, ਦਲਿਤਾਂ,ਆਦਿਵਾਸੀਆਂ, ਘੱਟ-ਗਿਣਤੀਆ ਦੀ ਗੱਲ ਕਰਨ ਵਾਲੇ ਸਾਥੀ ਗੌਤਮ ਨਵਲੱਖਾ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋ. ਜਗਮੋਹਨ ਸਿੰਘ ਦੇ ਮਹਿਮਾਨਾਂ ਵਜੋਂ ਹਾਜ਼ਰੀ ਲਵਾਉਣ ਨਾਲ ਸੰਪੂਰਨ ਤੌਰ 'ਤੇ ਸਫਲ ਰਹੀ। ਪੰਜਾਬ ਭਰ ਚੋਂ ਆਏ ਵਿਦਿਆਰਥੀਆ ਨੇ ਬੜੇ ਠਰੰਮੇ ਨਾਲ ਅਤੇ ਸਾਹ ਰੋਕ ਕੇ ਤਿੰਨੋਂ ਸਾਥੀਆ ਤੋਂ ਇਲਾਵਾ ਪੀ.ਐਸ.ਯੂ. ਦੇ ਜਨਰਲ ਸਕੱਤਰ ਪ੍ਰਦੀਪ ਕਸਬਾ ਨੂੰ ਸੁਣਿਆ। ਵਿਦਿਆਰਥੀ ਕਾਫੀ ਹੱਦ ਤੱਕ ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦੇ ਅਧਿਕਾਰ ਨੂੰ, ਇਸਦਾ ਸਿਆਸੀ ਹੱਲ ਕੱਢਣ, ਕਸ਼ਮੀਰ ਚੋਂ ਭਾਰਤ, ਪਾਕਿ ਫੌਜਾਂ ਬਾਹਰ ਕੱਢੇ ਜਾਣ ਨੂੰ ਸਮਝ ਸਕੇ। ਸਟੇਜ ਤੌਂ ਕਸ਼ਮੀਰੀ ਕੌਮ ਦੇ ਅੰਦੋਲਨ ਦੀ ਰਿਪੋਰਟ ਵੀ ਜਾਰੀ ਕੀਤੀ ਗਈ। ਪੀਐਸਯੂ ਦੇ ਸੂਬਾ ਪ੍ਰਧਾਨ ਸਾਥੀ ਰਜਿੰਦਰ ਵੱਲੋਂ ਸਭ ਦਾ ਧੰਨਵਾਦ ਕੀਤੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਦੋ ਕਿਲੋਮੀਟਰ ਤੱਕ ਮਾਰਚ ਕੀਤਾ ਗਿਆ। ੦-੦

No comments:

Post a Comment