ਸੰਘਰਸ਼ ਦੇ ਮੈਦਾਨ 'ਚੋਂ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿੱਚ ਪਿੰਡ ਫੂਲ ਵਿੱਚ
ਅਵਾਰਾ ਪਸ਼ੂਆਂ ਦੇ ਮਸਲੇ ਉੱਪਰ ਸ਼ਾਨਦਾਰ ਜੇਤੂ ਘੋਲ
ਅਵਾਰਾ ਪਸ਼ੂਆਂ ਦੀ ਸਮੱਸਿਆ ਖਾਸ ਕਰ ਅਵਾਰਾ ਗਾਈਆਂ/ਢੱਠਿਆਂ ਦੀ ਸਮੱਸਿਆ ਇਕੱਲੇ ਇੱਕ ਪਿੰਡ ਜਾਂ ਪੰਜਾਬ ਦੀ ਹੀ ਨਹੀਂ ਸਗੋਂ ਸਾਰੇ ਦੇਸ਼ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਖੇਤਾਂ, ਸ਼ਹਿਰਾਂ ਅਤੇ ਸੜਕਾਂ ਉੱਪਰ ਘੁੰਮਦੇ ਅਵਾਰਾ ਪਸ਼ੂ ਲੋਕਾਂ ਦੀ ਜਾਨ-ਮਾਲ ਦਾ ਖੌਅ ਬਣੇ ਹੋਏ ਹਨ।
ਅਸਲ ਵਿੱਚ ਅਵਾਰਾ ਪਸ਼ੂਆਂ ਜਾਂ ਦੂਸਰੇ ਪਸ਼ੂ ਧਨ ਦੀ ਕੋਈ ਸਮੱਸਿਆ ਹੈ ਹੀ ਨਹੀਂ, ਸਗੋਂ ਮੌਜੂਦਾ ਲੋਕ-ਦੋਖੀ ਸਿਆਸਤਦਾਨਾਂ ਅਤੇ ਸਿਆਸਤ ਵੱਲੋਂ ਪੈਦਾ ਕੀਤੀ ਗਈ ਹੈ। ਖਾਸ ਕਰਕੇ ਭਾਰਤ ਪੱਧਰ ਉੱਤੇ ਆਰ.ਐਸ.ਐਸ. ਜਾਂ ਸੰਘ-ਪਰਿਵਾਰ ਦੀਆਂ ਜਥੇਬੰਦੀਆਂ/ਪਾਰਟੀਆਂ ਵੱਲੋਂ ਚਲਾਈ ਵਿਉਂਤਬੱਧ ਅਖੌਤੀ ਗਊ ਰੱਖਿਆ ਮੁਹਿੰਮ ਤੋਂ ਬਾਅਦ ਇਹ ਸਮੱਸਿਆ ਹੋਰ ਵੱਧ ਗੰਭੀਰ ਰੂਪ ਧਾਰਨ ਕਰ ਗਈ ਹੈ। ਉਂਝ ਮੁਲਕ ਅੰਦਰਲੇ ਸਮੁੱਚੇ ਪਸ਼ੂ ਧਨ ਦੀ ਵਰਤੋਂ ਕਰਨਯੋਗ ਵਾਧੂ ਵਸੋਂ ਮੁਲਕ ਵਿੱਚ ਹੀ ਮੌਜੂਦ ਹੈ। ਅਜਿਹੀ ਲੋਕ-ਦੋਖੀ ਰਾਜਨੀਤੀ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਸੰਗੀਤ ਸੋਮ ਜਿਹੇ ਬੀ.ਜੇ.ਪੀ. ਲੀਡਰਾਂ ਦੀ ਮਾਲਕੀ ਅਧੀਨ ਵੱਡੇ ਮਹਾਂ ਨਗਰਾਂ ਵਿੱਚ ਬਾਹਰਲੇ ਮੁਲਕਾਂ ਨੂੰ ਬਰਾਮਦ ਕਰਨ ਵਾਲੇ ਬੀਫ ਪਲਾਂਟ (ਗਾਂ-ਮੱਝ ਦੇ ਮੀਟ ਪਲਾਂਟ) ਵੀ ਚੱਲ ਰਹੇ ਹਨ ਅਤੇ ਮੁਫਤੋਂ ਮੁਫਤੀ ਮਿਲ ਰਹੇ ਪਸ਼ੂ ਧਨ ਬਦਲੇ ਕਰੋੜਾਂ ਰੁਪਏ ਸਾਲਾਨਾ ਦਾ ਮੁਨਾਫਾ ਕਮਾ ਰਹੇ ਹਨ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਫੂਲ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਜ਼ਿਆਦਾ ਗੰਭੀਰ ਇਸ ਕਰਕੇ ਵੀ ਬਣ ਗਈ ਸੀ ਕਿ ਨੇੜੇ ਰਾਮੁਪਾਰ ਮੰਡੀ ਵਿੱਚ ਹਰ ਮਹੀਨੇ ਪਸ਼ੂ ਮੰਡੀ ਲੱਗਦੀ ਹੋਣ ਕਰਕੇ ਲਗਾਤਾਰ ਪਸ਼ੂਆਂ ਦੀ ਗਿਣਤੀ ਵਧਦੀ ਰਹਿੰਦੀ ਸੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਪਿੰਡ ਇਾਕਈ ਨੇ ਇਹ ਮਸਲਾ ਹੱਥ ਵਿੱਚ ਲੈ ਕੇ ਸੁਚੱਜੀ ਵਿਉਂਤਬੰਦੀ ਤਹਿਤ ਤਿਆਰੀ ਮੁਹਿੰਮ ਤੇ ਪ੍ਰਚਾਰ ਮੁਹਿੰਮ ਚਲਾ ਕੇ, ਪਿੰਡ ਦੇ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਦੇ ਬਲਬੂਤੇ ਘੋਲ ਨੂੰ ਸ਼ਾਨਦਾਰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ।
ਭਾਵੇਂ ਨਵੀਆਂ ਉੱਗੀਆਂ ਕਣਕਾਂ ਅਤੇ ਹਰੇ ਚਾਰੇ ਦੇ ਉਜਾੜੇ ਦਾ ਮਸਲਾ ਦਸਬੰਰ ਮਹੀਨੇ ਦੇ ਸ਼ੁਰੂ ਵਿੱਚ ਹੀ ਸਾਹਮਣੇ ਆ ਗਿਆ ਸੀ ਅਤੇ ਕਿਸਾਨਾਂ ਨੇ ਪ੍ਰਤੀ ਏਕੜ ਪੈਸੇ ਇਕੱਠੇ ਕਰਕੇ (ਭਾਵ ਮਜਬੂਰੀ ਵਿੱਚ ਪ੍ਰਤੀ ਏਕੜ 100 ਰੁਪਏ ਦਾ ਇੱਕ ਹੋਰ ਟੈਕਸ ਪਿੰਡ ਪੱਧਰੇ ਰਾਖੇ ਰੱਖ ਕੇ ਫਸਲਾਂ ਬਚਾਉਣ ਦਾ ਆਰਜੀ ਜੁਗਾੜ ਕਰ ਲਿਆ ਸੀ, ਪਰ ਇੱਕੋ ਪਿੰਡ ਵਿੱਚ ਲੱਗਭੱਗ 150-160 ਅਵਾਰਾ ਪਸ਼ੂਆਂ ਦਾ ਵੱਗ, ਫਿਰ ਵੀ ਉਜਾੜਾ ਕਰ ਜਾਂਦਾ ਸੀ। ਜਨਵਰੀ ਦੇ ਪਿਛਲੇ ਹਫਤੇ, ਅਵਾਰਾ ਪਸ਼ੂਆਂ ਨੂੰ ਬਠਿੰਡਾ ਜ਼ਿਲ੍ਹੇ ਦੀ ਸਰਕਾਰੀ ਖਰਚੇ ਵਾਲੀ ਗਊ-ਸ਼ਾਲਾ ਵਿੱਚ ਭਿਜਵਾਉਣ ਲਈ ਪੱਕੇ ਮੋਰਚੇ ਦਾ ਆਗਾਜ਼ ਕਰਨ ਤੋਂ ਪਹਿਲਾਂ, ਵੱਖ ਵੱਖ ਦਿਸ਼ਾਵਾਂ ਵਿੱਚ ਬਾਹਰ ਨਿੱਕਲਦੇ ਰਸਤਿਆਂ-ਸੜਕਾਂ ਦੇ ਆਧਾਰ ਉੱਤੇ ਇਹਨਾਂ ਰਸਤਿਆਂ ਉੱਪਰ ਲੱਗਦੇ ਖੇਤਾਂ ਵਾਲੇ ਕਿਸਾਨਾਂ ਦੀਆਂ ਗਿਆਰਾਂ ਸਪੈਸ਼ਲ ਕਿਸਾਨ ਕਮੇਟੀਆਂ ਬਣਾਈਆਂ ਗਈਆਂ ਅਤੇ ਮੋਰਚੇ ਮੌਕੇ ਆਪਣੇ ਆਪਣੇ ਖੇਤਰ ਦੀ ਲਾਮਬੰਦੀ ਦੀ ਜੁੰਮੇਵਾਰੀ ਇਹਨਾਂ ਕਮੇਟੀਆਂ ਨੂੰ ਸੌਂਪੀ ਗਈ।
24 ਜਨਵਰੀ ਨੂੰ ਮੋਰਚੇ ਦੀ ਸ਼ੁਰੂਆਤ ਤੋਂ ਪਹਿਲਾਂ, ਪਿੰਡ ਵਿਚਲੇ ਸਾਰੇ ਅਵਾਰਾ ਪਸ਼ੂਆਂ ਨੂੰ ਕਚਹਿਰੀ ਲਾਗੇ, ਟਰੈਕਟਰ ਟਰਾਲੀਆਂ ਦੀ ਇੱਕ ਆਰਜੀ ਚਾਰ ਦਿਵਾਰੀ ਬਣਾ ਕੇ, ਉਹਨਾਂ ਵਿੱਚ ਇਕੱਠਾ ਕੀਤਾ ਗਿਆ ਅਤੇ ਐਸ.ਡੀ.ਐਮ. ਰਾਮਪੁਰਾ ਫੂਲ ਦੇ ਦਫਤਰ ਅੱਗੇ ਲਗਾਤਾਰ ਧਰਨਾ ਸ਼ੁਰੂ ਕੀਤਾ ਗਿਆ। ਰੋਜ਼ਾਨਾ ਵੱਖ ਵੱਖ ਘੋਲ ਅਤੇ ਪ੍ਰਚਾਰ ਸ਼ਕਲਾਂ ਅਪਣਾਉਂਦਿਆਂ ਅਤੇ ਸਾਰੀਆਂ ਵਿਸ਼ੇਸ਼ ਕਮੇਟੀਆਂ ਨੂੰ ਸਰਗਰਮ ਕਰਦਿਆਂ ਅਤੇ ਪ੍ਰਚਾਰ ਮੀਡੀਏ ਖਾਸ ਕਰਕੇ ਸੋਸ਼ਲ ਮੀਡੀਏ ਦੀ ਵਰਤੋਂ ਕਰਦਿਆਂ, ਮੋਰਚੇ ਨੂੰ ਪੰਜਾਬ ਪੱਧਰ ਉੱਤੇ ਉਭਾਰਿਆ ਗਿਆ, ਪਿੰਡ ਵਿੱਚ ਅਤੇ ਕਚਹਿਰੀ ਵਿੱਚ ਕਿਸਾਨ ਜਗਾਓ ਮਾਰਚ ਕੱਢੇ ਗਏ। ਕਿਸਾਨ ਬੀਬੀਆਂ ਨੂੰ ਮੋਰਚੇ ਵਿੱਚ ਸ਼ਾਮਲ ਕਰਦਿਆਂ, ਉਹਨਾਂ ਦਾ ਸਹਿਯੋਗ ਲਿਆ ਗਿਆ। 27 ਜਨਵਰੀ ਤੱਕ ਸਥਾਨਕ ਪ੍ਰਸਾਸ਼ਨ ਅਤੇ ਪੁਲਸ ਅਧਿਕਾਰੀਆਂ ਨੇ ਸਿਰਫ 60-65 ਗਾਈਆਂ, ਰਾਮਪੁਰੇ ਅਤੇ ਭਗਤੇ ਦੀਆਂ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਕਹਿ-ਕਹਾ ਕੇ ਭਿਜਵਾ ਦਿੱਤੀਆਂ। ਪਰ ਬਾਕੀ ਰਹਿੰਦੇ 100 ਦੇ ਲੱਗਭੱਗ ਮਾਰਖੰਡੇ ਅਤੇ ਵੱਧ ਉਜਾੜਾ ਕਰਨ ਵਾਲੇ ਅਮਰੀਕਨ ਢੱਠਿਆਂ ਨੂੰ ਬਾਹਰ ਕਢਵਾਉਣ ਤੋਂ ਕੋਰਾ ਜੁਆਬ ਦੇ ਦਿੱਤਾ। ਉਦੋਂ ਤੱਕ ਪਿੰਡ ਦੀ ਜਨਤਾ ਦਾ ਰੋਸ ਅਤੇ ਗੁੱਸਾ ਵੀ ਸੱਤਵੇਂ ਅਸਮਾਨ ਉੱਤੇ ਪਹੁੰਚ ਚੁੱਕਾ ਸੀ। ਇੱਕ ਸਾਰਾ ਦਿਨ ਇਹਨਾਂ ਬੇਕਾਬੂ ਅਮਰੀਕਨ ਢੱਠਿਆਂ ਨੂੰ ਨੱਥਾਂ ਮਾਰਨ ਅਤੇ ਬੰਨ੍ਹਣ ਉੱਤੇ ਹੀ ਲੱਗ ਗਿਆ ਤਾਂ ਕਿ ਟਰਾਲੀਆਂ ਉੱਪਰ ਆਸਾਨੀ ਨਾਲ ਚੜ੍ਹਾਇਆ ਜਾ ਸਕੇ। ਆਖਰੀ ਜ਼ੋਰਦਾਰ ਹੱਲੇ ਵਜੋਂ, 30 ਜਨਵਰੀ ਨੂੰ ਬਾਕੀ ਰਹਿੰਦੇ ਸਾਰੇ ਢੱਠਿਆਂ ਨੂੰ ਟਰਾਲੀਆਂ ਉੱਪਰ ਲੱਦ ਕੇ ਜਦ ਬਠਿੰਡਾ-ਬਰਨਾਲਾ ਜੀ.ਟੀ. ਰੋਡ ਵੱਲ ਮੁਜਾਹਰੇ ਦੀ ਸ਼ਕਲ ਵਿੱਚ ਤੋਰ ਲਿਆ ਤਾਂ ਪਸ਼ਾਸ਼ਨ ਨੇ ਫਿਰ ਮੂਹਰੇ ਆ ਕੇ ਰੋਕ ਲਿਆ ਅਤੇ ਡੀ.ਸੀ. ਬਠਿੰਡਾ ਨਾਲ ਗੱਲ ਕਰਕੇ ਹਰ ਰਾਏਪੁਰ ਵਾਲੀ ਜ਼ਿਲ੍ਹੇ ਪੱਧਰੀ ਸਰਕਾਰੀ ਗਊਸ਼ਾਲਾ ਵਿੱਚ ਭੇਜਣ ਦਾ ਵਿਸ਼ਵਾਸ਼ ਦਿੱਤਾ। ਸ਼ਾਮ ਤੱਕ ਕਸ਼ਮਕਸ਼ ਚੱਲਦੀ ਰਹੀ ਅਖੀਰ ਦੇਰ ਰਾਤ ਮੋਰਚਾ ਜੇਤੂ ਹੋਇਆ। ਇਹ ਜਿੱਤ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਵੱਲੋਂ ਅਪਣਾਏ ਦਰੁਸਤ ਨੀਤੀ-ਪੈਂਤੜੇ ਅਤੇ ਕਿਸਾਨਾਂ ਦੀ ਸਮੂਹਿਕ ਤਾਕਤ ਦੀ ਜਿੱਤ ਹੈ।
ਪਿੰਡ ਸਕੂਰ ਦੇ ਕਿਸਾਨ ਨੂੰ ਮੁਆਵਜਾ ਦਿਵਾਇਆ
ਪਿੰਡ ਸਕੂਰ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਬਰਾੜ ਸੀਡ ਸਟੋਰ ਲੁਧਿਆਣਾ ਵਿੱਚੋਂ 25 ਏਕੜ ਝੋਨੇ ਦਾ ਬੀਜ ਪੀ.ਆਰ.-114 ਖਰੀਦਿਆ। ਪਰ ਜਦੋਂ ਝੋਨਾ ਨਸਾਰੇ 'ਤੇ ਆਇਆ ਤਾਂ ਕਿਸਾਨ ਨੇ ਬੀਜ ਵਿੱਚ ਗੜਬੜੀ ਦੀ ਸ਼ਿਕਾਇਤ ਬੀਜ ਸੋਟਰ ਵਾਲਿਆਂ ਨੂੰ ਕੀਤੀ ਜਿਹਨਾਂ ਨੇ ਮੌਕੇ 'ਤੇ ਆ ਕੇ ਫਸਲ ਦੇਖੀ ਅਤੇ ਝਾੜ ਘੱਟ ਨਿਕਲਣ 'ਤੇ ਉਸਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ। ਬੀਜ ਸਟੋਰ ਵਾਲਿਆਂ ਨੇ ਫਸਲ ਖੁਦ ਕੋਲ ਖੜ੍ਹ ਕੇ ਕਟਾਈ ਅਤੇ ਤੁਲਵਾਈ, ਜਿਸ ਦਾ ਝਾੜ ਸਿਰਫ 12-13 ਕੁਇੰਟਲ ਪ੍ਰਤੀ ਏਕੜ ਨਿਕਲਿਆ।
ਜਦੋਂ ਕਿਸਾਨ ਨੇ ਮੁਆਵਜੇ ਦੀ ਮੰਗ ਕੀਤੀ ਤਾਂ ਬੀਜ ਵਿਕਰੇਤਾ ਟਾਲਮਟੋਲ ਕਰਨ ਲੱਗੇ। ਜਿਸ 'ਤੇ ਕਿਸਾਨ ਨੇ ਪਿੰਡ ਵਿੱਚ ਕੰਮ ਕਰਦੀ ਬੀ.ਕੇ.ਯੂ. ਡਕੌਂਦਾ ਕਿਸਾਨ ਜਥੇਬੰਦੀ ਕੋਲ ਪਹੁੰਚ ਕੀਤੀ। ਜਿਹਨਾਂ ਨੇ ਕਿਸਾਨ ਤੇ ਬੀਜ ਵਿਕਰੇਤਾ ਦਾ 1 ਲੱਖ 11 ਹਜ਼ਾਰ ਵਿੱਚ ਸਮਝੌਤਾ ਕਰਵਾ ਕੇ ਚੈਕ ਦਿਵਾ ਦਿੱਤਾ ਅਤੇ ਖੁਦ 22 ਹਜ਼ਾਰ ਰੁਪਏ ਬੀਜ ਵਿਕਰੇਤਾ ਤੋਂ ਲੈ ਲਏ।
ਕਿਸਾਨ ਨੂੰ ਚੈੱਕ ਦੇਣ ਤੋਂ ਬਾਅਦ ਆਪ ਹੀ ਚੈਕ ਸਟੋਪਡ ਕਰਵਾ ਦਿੱਤਾ ਤੇ ਕਿਸਾਨ ਦੇ ਹੱਥ ਖਾਲੀ ਰਹਿ ਗਏ। ਇਹ ਮਸਲਾ 2016 ਵਿੱਚ ਸ਼ੁਰੂ ਹੋਇਆ। ਇਸ ਤੋਂ ਬਾਅਦ 2017 ਦੇ ਅੱਧ ਵਿੱਚ ਉਸੇ ਪਿੰਡ ਵਿੱਚ ਬੀ.ਕੇ.ਯੂ. ਕ੍ਰਾਂਤੀਕਾਰੀ ਨੇ ਨਵਾਂ ਯੂਨਿਟ ਖੜ੍ਹਾ ਕਰ ਲਿਆ ਤੇ ਮਸਲਾ ਜਥੇਬੰਦੀ ਕੋਲ ਆ ਗਿਆ।
ਮਸਲਾ ਹੱਲ ਕਰਵਾਉਣ ਲਈ ਤੇ ਬੀਜ ਵਿਕਰੇਤਾ ਦਾ ਪੱਖ ਸੁਣਨ ਲਈ ਆਗੁ ਟੀਮ ਨੇ ਲੁਧਿਆਣਾ ਬੀਜ ਸਟੋਰ 'ਤੇ ਪਹੁੰਚ ਕੇ ਗੱਲਬਾਤ ਕੀਤੀ, ਪਰ ਪਹਿਲਾਂ ਇੱਕ ਕਿਸਾਨ ਜਥੇਬੰਦੀ ਨੂੰ 22 ਹਜ਼ਾਰ ਰੁਪਏ ਦੇ ਕੇ ਖਰੀਦਣ ਵਾਲੇ ਬੀਜ ਵਿਕਰੇਤਾ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਵੀ ਉਹੋ ਜਿਹਾ ਸਮਝ ਕੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਸਾਨ ਨੂੰ ਮੁਆਵਜਾ ਦੇਣ ਵਾਲੇ ਪਾਸੇ ਨਾ ਆਏ।
ਕਿਸਾਨ ਨੂੰ ਇਨਸਾਫ ਦਿਵਾਉਣ ਲਈ ਬੀ.ਕੇ.ਯੂ. (ਕਰਾਂਤੀਕਾਰੀ) ਨੇ 20 ਫਰਵਰੀ ਨੂੰ ਬੀਜ ਵਿਕਰੇਤਾ ਦੀ ਦੁਕਾਨ ਅੱਗੇ ਧਰਨਾ ਉਲੀਕ ਦਿੱਤਾ। ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ 100 ਦੇ ਕਰੀਬ ਕਿਸਾਨਾਂ ਨੇ ਬੀਜ ਵਿਕਰੇਤਾ ਦੀ ਦੁਕਾਨ ਅੱਗੇ ਧਰਨਾ ਲਾ ਦਿੱਤਾ। ਬੀਜ ਵਿਕਰੇਤਾ ਚੰਗੇ ਸਿਆਸੀ ਰਸੂਖ ਦਾ ਹੋਣ ਕਾਰਨ ਪੁਲਸ ਨੇ ਧਰਨਾਕਾਰੀ ਕਿਸਾਨਾਂ ਨੂੰ ਲੁਧਿਆਣਾ ਸ਼ਹਿਰ ਵਿੱਚ ਚੋਣਾਂ ਹੋਣ ਕਾਰਨ ਧਾਰਾ 144 ਲੱਗੀ ਦਾ ਡਰਾਵਾ ਦੇ ਕੇ ਪਰਚੇ ਦਰਜ ਕਰਨ ਦਾ ਦਬਕਾ ਮਾਰਿਆ। ਪਰ ਕਿਸਾਨਾਂ 'ਤੇ ਇਸ ਗਿੱਦੜ ਦਬਕੇ ਦਾ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਆ ਕੇ ਕਿਸਾਨਾਂ ਨੂੰ 1 ਲੱਖ 11 ਹਜ਼ਾਰ ਨਗਦ ਦਿਵਾਉਣ ਦਾ ਡਰਾਮਾ ਕਰਨ ਲੱਗਾ। ਕਿਸਾਨ ਆਗੂਆਂ ਨੇ ਉਸਦੀ ਗੱਲ ਇਹ ਕਹਿ ਕੇ ਠੁਕਰਾ ਦਿੱਤੀ ਕਿ ਕਿਸਾਨ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਤੇ ਉਹ ਵੀ ਪੁਲਸ ਦੀਆਂ ਧਮਕੀਆਂ ਦਿੰਦਾ ਚੱਲਦਾ ਬਣਿਆ। ਕੋਈ ਜ਼ੋਰ ਨਾ ਚੱਲਦਾ ਵੇਖ ਅੰਤ ਨੂੰ ਬੀਜ ਵਿਕਰੇਤਾ ਨੇ ਹੱਥ ਖੜ੍ਹੇ ਕਰ ਦਿੱਤੇ। ਕਿਸਾਨ ਜਥੇਬੰਦੀ ਤੋਂ ਮੁਆਫੀ ਮੰਗਦੇ ਹੋਏ ਕਿਸਾਨ 4 ਲੱਖ ਰੁਪਏ ਮੁਆਵਜਾ ਦੇਣਾ ਮੰਨ ਲਿਆ। ਪਰ ਕਿਸੇ ਕਿਸਾਨ ਜਥੇਬੰਦੀ ਵੱਲੋਂ ਫੈਸਲਾ ਕਰਵਾਉਣ ਦੇ ਨਾਂ 'ਤੇ ਲਏ ਪੈਸੇ ਸਮੁੱਚੀ ਕਿਸਾਨ ਲਹਿਰ 'ਤੇ ਦਾਗ ਹਨ।
ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡਾਂ 'ਚ ਰੋਸ ਮੁਜ਼ਾਹਰੇ
ਮਮਦੋਟ, 5 ਫਰਵਰੀ (ਸੁਖਦੇਵ ਸਿੰਘ ਸੰਗਮ)- ਕਿਸਾਨੀ ਨਾਲ ਜੁੜੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਬਲਾਕ ਮਮਦੋਟ ਦੇ ਪਿੰਡਾਂ ਜਤਾਲਾ, ਜੋਧਪੁਰ, ਖੰਬਾ, ਸਾਹਨ ਕੇ ਆਦਿ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਗਏ ) ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਲਤ ਨੀਤੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ ) ਪੰਜਾਬ ਦੀ ਕਾਂਗਰਸ ਸਰਕਾਰ 'ਤੇ ਵਾਅਦਾ ਿਖ਼ਲਾਫ਼ੀ ਦਾ ਕਥਿਤ ਦੋਸ਼ ਲਾਉਂਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ ਦੀ ਬਜਾਏ ਖੇਤੀ ਸੈਕਟਰ ਦੀਆਂ ਮੋਟਰਾਂ 'ਤੇ ਮੀਟਰ ਲਗਾ ਕੇ ਬਿੱਲ ਉਗਰਾਹੁਣ ਦਾ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਦਿੱਤਾ ਹੈ ) ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਗੁਰਮੇਲ ਸਿੰਘ, ਗੁਰਚਰਨ ਸਿੰਘ, ਸਾਹਿਬ ਸਿੰਘ, ਧਰਮ ਸਿੰਘ ਆਦਿ ਸਮੇਤ ਕਿਸਾਨ ਮੌਜੂਦ ਸਨ )
ਕਿਸਾਨਾਂ ਵੱਲੋਂ ਪਿੰਡ ਰੂੜੇਆਸਲ ਵਿੱਚ ਰੋਸ ਮਾਰਚ
ਤਰਨ ਤਾਰਨ, 6 ਫਰਵਰੀ- ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨਾਂ ਨੇ ਅੱਜ ਪਿੰਡ ਰੂੜੇਆਸਲ ਵਿਚ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਸਮੇਤ ਹੋਰ ਮੰਗਾਂ ਮੰਨੇ ਜਾਣ ਸਬੰਧੀ ਧਾਰਨ ਕੀਤੀ ਨਾਂਹ-ਪੱਖੀ ਨੀਤੀਆਂ ਖਿਲਾਫ਼ ਰੋਸ ਮਾਰਚ ਕੀਤਾ ਤੇ ਖੇਮਕਰਨ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਰੇਲ ਗੱਡੀ ਨੂੰ ਰੋਕ ਕੇ ਸਰਕਾਰਾਂ ਦੀ ਅਰਥੀ ਸਾੜੀ)
ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਅਤੇ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਕੋਲੋਂ ਵੋਟਾਂ ਲੈਣ ਲਈ ਉਨ੍ਹਾਂ ਦਾ ਕਰਜ਼ਾ ਮੁਆਫ ਕਰਨ, ਜਿਣਸਾਂ ਦੇ ਲਾਹੇਵੰਦ ਭਾਅ ਦੇਣ ਆਦਿ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ ਜਿਨ੍ਹਾਂ ਦੀ ਪੂਰਤੀ ਕੀਤੇ ਜਾਣ ਲਈ ਸਰਕਾਰਾਂ ਵਲੋਂ ਗੰਭੀਰ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਰਕੇ ਕਿਸਾਨਾਂ ਅੰਦਰ ਭਾਰੀ ਰੋਹ ਪਾਇਆ ਜਾ ਰਿਹਾ ਹੈ) ਕਿਸਾਨ ਆਗੂਆਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਜ਼ਬਰਦਸਤੀ ਕਰਜ਼ਾ ਉਗਰਾਉਣ ਦੀ ਕਿਸੇ ਵੀ ਕਾਰਵਾਈ ਦਾ ਮੁਕਾਬਲਾ ਕਰਨਗੇ ਅਤੇ ਇਸ ਦੇ ਨਾਲ ਹੀ ਕਰਜ਼ੇ ਕਰਕੇ ਕਿਸਾਨ ਦੀਆਂ ਕੁਰਕੀਆਂ ਕਰਨ ਜਿਹੀਆਂ ਕਾਰਵਾਈਆਂ ਦਾ ਜਥੇਬੰਦ ਹੋ ਕੇ ਮੁਕਾਬਲਾ ਕਰਨਗੇ। ਕਿਸਾਨਾਂ ਨੇ ਪਿੰਡ ਦੇ ਗੁਰਦੁਆਰਾ ਵਿਖੇ ਇਕੱਠ ਕਰਕੇ ਕਿ
No comments:
Post a Comment