Friday, 2 March 2018

ਕਿਸਾਨਾਂ ਵੱਲੋਂ ਬਜਟ ਵਿਰੋਧੀ ਅਰਥੀ ਫੂਕ ਮੁਜਾਹਰੇ ਪੰਜਵੇ ਦਿਨ 40 ਥਾਂਵਾਂ ਤੇ ਕੀਤੇ


ਕਿਸਾਨਾਂ ਵੱਲੋਂ ਬਜਟ ਵਿਰੋਧੀ ਅਰਥੀ ਫੂਕ ਮੁਜਾਹਰੇ ਪੰਜਵੇ ਦਿਨ 40 ਥਾਂਵਾਂ ਤੇ ਕੀਤੇ
9 ਫਰਫਰੀ ਨੂੰ ਕੇਂਦਰੀ ਬਜਟ ਵਿਰੁੱਧ ਰੋਹ 'ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੱਦੇ 'ਤੇ ਪੰਜਵੇ ਦਿਨ ਵੀ 40 ਥਾਂਵਾਂ  ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਥੇ ਜਾਰੀ ਕੀਤੇ ਸੂਬਾਈ ਪ੍ਰੈਸ ਰਿਲੀਜ ਰਾਂਹੀ ਇਹ ਜਾਣਕਾਰੀ ਦਿੰਦੇ ਹਫਤਾ ਭਰ ਪਿੰਡ ਪਿੰਡ ਚੱਲਣ ਵਾਲੇ ਪ੍ਰੋਗਰਾਮ ਦੇ ਪੰਜਵੇ ਦਿਨ ਅੱਜ ਜ਼ਿਲ•ਾ ਸੰਗਰੂਰ ਜਹਾਂਗੀਰ, ਖੇੜੀ, ਘਰਾਚੋਂ, ਖਡਿਆਲ, ਤੀਰਪੱਤੀ, ਸੁਨਾਮ, ਚੋਟੀਆਂ, ਗੁਰਨੇ, ਹਥਨ, ਸਾਰੋਂ, ਸੰਗਾਲਾ, ਸੰਗਾਲੀ, ਭੈਣੀ, ਭੁਰਥਲਾ, ਸ਼ਾਦੀਹਰੀ, ਬਾਲੀਆਂ, ਸ਼ੇਰੋ, ਬਡਰੁੱਖਾਂ, ਬਖੋਰਾ ਕਲਾਂ, ਲੇਹਲ ਕਲਾਂ, ਭਾਈਕੀ ਪਿਸੌਰ, ਜ਼ਿਲ•ਾ ਮਾਨਸਾ ਖੱਤਰੀਵਾਲਾ, ਮੱਤੀ, ਖੋਖਰ, ਖੁਰਦ, ਲਾਲਿਆਂ ਵਾਲੀ, ਮੀਰਪੁਰ ਖੁਰਦ,ਜ਼ਿਲ•ਾ ਬਰਨਾਲਾ, ਹਰੀਗੜ, ਗਹਿਲਾਂ, ਦੀਵਾਨਾ, ਭੈਣੀ, ਮਹਿਰਾਜ, ਜ਼ਿਲ•ਾ ਮੋਗਾ 'ਚ ਪਿੰਡ ਡੇਮਰੂ ਕਲਾਂ, ਡੇਮਰੂ ਖੁਰਦ, ਨੰਗਲ, ਰਣਸੀਂਹ ਖੁਰਦ, ਜ਼ਿਲ•ਾ ਫਰੀਦਕੋਟ ਰੋੜੀਕਪੂਰਾ, ਜ਼ਿਲ•ਾ ਲੁਧਿਆਣਾ ਕਿਸ਼ਨਪੁਰਾ, ਜ਼ਿਲ•ਾ ਪਟਿਆਲਾ ਬਰਾਸ, ਧਨੇਠਾ, ਜ਼ਿਲ•ਾ ਅੰਮ੍ਰਿਤਸਰ 'ਚ ਧਰਮਕੋਟ, ਰੂੜੇਵਾਲ, ਗੁਰਦਾਸਪੁਰ 'ਚ ਪਿੰਡ ਖੋਖਰ ਪਿੰਡਾਂ 'ਚ ਪਰਿਵਾਰਾਂ ਸਮੇਤ ਇਕੱਠੇ ਹੋਕੇ ਕਿਸਾਨਾਂ ਮਜਦੂਰਾਂ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਚੁੱਕ ਕੇ ਨਾਹਰੇ ਲਾਉਂਦੇ ਹੋਏ ਮੁਜ਼ਾਹਰੇ ਕਰਨ  ਉਪਰੰਤ ਸੱਥਾਂ 'ਚ ਜਾਕੇ ਅਰਥੀਆਂ ਫੂਕੀਆਂ।
10 ਫਰਫਰੀ ਨੂੰ ਕੇਂਦਰੀ ਬਜਟ ਵਿਰੁੱਧ ਰੋਹ 'ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਛੇਵੇ ਦਿਨ ਵੀ ਪੰਜਾਬ ਭਰ 'ਚ ਥਾਂ ਥਾਂ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਜ਼ਿਲ•ਾ ਸੰਗਰੂਰ ਸੈਦੋਪੁਰ, ਪਿੰਡ ਲੌਗੋਵਾਲ, ਬੁਗਰਾ, ਲਿੱਦੜਾ, ਬਖੌਰਾ, ਚੋਟੀਆਂ, ਹਰੀਗੜ•, ਅਲੀਪੁਰ, ਨੰਗਲ, ਭੂਦਨ, ਮਾਣਕੀ, ਜ਼ਿਲ•ਾ ਬਠਿੰਡਾ 'ਚ ਜੇਠੂਕੇ, ਪਿੱਥੋ ਤੇ ਮਲੂਕਾ, ਜ਼ਿਲ•ਾ ਪਟਿਆਲਾ 'ਚ ਗੱਜੂਮਾਜਰਾ, ਸਦਰਪੁਰਾ ਤੇ ਹਮਲੜੀ, ਜ਼ਿਲ•ਾ ਮੁਕਤਸਰ 'ਚ ਭਾਗਸਰ, ਮੱਲਣ, ਕੋਟਲੀ, ਅਬਲੂ, ਮਿੱਠੜੀ ਤੇ ਕਿਲਿਆਂ ਵਾਲੀ, ਜ਼ਿਲ•ਾ ਬਰਨਾਲਾ 'ਚ ਪਿੰਡ ਜਗਜੀਤਪੁਰਾ, ਟਿੱਬਾ, ਖੇੜੀ ਕਲਾਂ ਤੇ ਉਪਲੀ, ਜ਼ਿਲ•ਾ ਮੋਗਾ 'ਚ ਮਧੇਕੇ, ਰੋਡੇ, ਰਣਸੀਂਹ ਕਲਾਂ, ਧੂੜਕੋਟ ਤੇ ਕਿਸ਼ਨਪੁਰਾ ਕਲਾਂ, ਜ਼ਿਲ•ਾ ਲੁਧਿਆਣਾ 'ਚ ਜ਼ੀਰਖ, ਜ਼ਿਲ•ਾ ਅੰਮ੍ਰਿਤਸਰ 'ਚ ਵਣੀਏ ਕੇ ਤੇ ਟਰਪਈ, ਜ਼ਿਲ•ਾ ਮਾਨਸਾ 'ਚ ਪਿੰਡ ਮਾਖਾ ਚਹਿਲਾਂ, ਦਲੇਲ ਸਿੰਘ ਵਾਲਾ, ਦੋਦੜਾ ਤੇ ਦਸੌਂਧੀਆਂ, ਜ਼ਿਲ•ਾ ਫਾਜ਼ਿਲਕਾ 'ਚ ਕੁੰਡਲ, ਗੋਬਿੰਦਗੜ ਤੇ ਆਲਮਗੜ•, ਜ਼ਿਲ•ਾ ਫਿਰੋਜਪੁਰ 'ਚ ਪਿੰਡ ਮਰਖਾਈ ਪਿੰਡਾਂ 'ਚ ਪਰਿਵਾਰਾਂ ਸਮੇਤ ਇਕੱਠੇ ਹੋਕੇ ਕਿਸਾਨਾਂ ਮਜਦੂਰਾਂ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਚੁੱਕ ਕੇ ਨਾਹਰੇ ਲਾਉਂਦੇ ਹੋਏ ਮੁਜ਼ਾਹਰੇ ਕਰਨ  ਉਪਰੰਤ ਸੱਥਾਂ 'ਚ ਜਾਕੇ ਅਰਥੀਆਂ ਫੂਕੀਆਂ।
ਬੁਲਾਰਿਆਂ ਨੇ ਕੇਂਦਰੀ ਬੱਜਟ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਉਹਨਾਂ ਦੋਸ਼ ਲਾਇਆ ਕਿ ਪੂਰੇ ਦੇਸ਼ 'ਚ 3 ਲੱਖ ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕਰ ਚੁੱਕੇ ਭਾਰੀ ਕਰਜ਼ਿਆਂ ਤੋਂ ਮੁਕਤੀ ਲਈ ਬਜਟ ਵਿੱਚ ਸਰਕਾਰ ਨੇ ਇੱਕ ਪੈਸਾ ਵੀ ਨਹੀ ਰੱਖਿਆ ਜਦੋ ਕਿ ਧਨਾਡ ਕਾਰਪੋਰੇਟ ਘਰਾਣਿਆਂ ਦੇ ਕਈ ਕਈ ਲੱਖ ਕਰੋੜ ਹਰ ਸਾਲ ਮੁਆਫ ਕੀਤੇ ਜਾਂਦੇ ਹਨ। ਇਥੋ ਤੱਕ ਕਿ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਲਈ ਅਤੇ ਬੇ ਜਮੀਨੇ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਰਾਹਤ ਦਾ ਵੀ ਕੋਈ ਜ਼ਿਕਰ ਨਹੀ। ਸੂਦ ਖੋਰ ਆੜਤੀਆਂ, ਜਗੀਰਦਾਰਾਂ/ਸ਼ਾਹੂਕਾਰਾਂ ਦੁਆਰਾ ਅੰਨੀ ਸੂਦਖੋਰੀ ਲੁੱਟ ਤੋਂ ਨਿਜਾਤ ਲਈ ਕਿਸਾਨ ਮਜਦੂਰ ਪੱਖੀ ਕਰਜਾ ਕਾਨੂੰਨ ਦਾ ਵੀ ਨਾਂ ਨਿਸਾਨ ਨਹੀ। ਜਾਨਲੇਵਾਂ ਕਰਜ਼ਿਆਂ ਬਦਲੇ ਜ਼ਮੀਨਾਂ ਹਥਿਆਉਣ ਤੋਂ ਇਲਾਵਾ ਖੇਤੀ ਆਮਦਨ ਦੁੱਗਣੀ ਕਰਨ ਦੇ ਦੰਭੀ ਪਰਦੇ ਉਹਲੇ ਠੇਕਾ ਖੇਤੀ ਰਾਹੀ ਆਮ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਕਰਵਾ ਕੇ ਵੱਡੇ ਖੇਤੀ ਫਾਰਮ ਬਨਾਉਣ ਦੀਆਂ ਨੀਤੀਆਂ ਮੜ•ਨਾ ਮੋਦੀ ਸਰਕਾਰ ਦੇ ਕਿਸਾਨ ਦੁਸ਼ਮਣ ਹੋਣ ਦੇ ਨੰਗੇ ਚਿੱਟੇ ਸਬੂਤ ਹਨ। ਸਾਰੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਲਾਗਤ ਖਰਚਿਆਂ ਤੋਂ ਡੂਢੇ ਦੇਣ ਦਾ ਫਰੇਬੀ ਨਾਹਰਾ ਵੀ ਇਸ ਖਾਤੇ 'ਚ ਸਿਰਫ 200 ਕਰੋੜ ਰੁਪਏ ਰੱਖਣ ਨਾਲ ਪੂਰੀ ਤਰਾਂ ਬੇ-ਪਰਦ ਹੋ ਗਿਆ ਹੈ। ਫਸਲੀ ਲਾਗਤਾ ਵਿੱਚ ਜਮੀਨ ਸਮੇਤ ਪੂੰਜੀ ਨਿਵੇਸ਼ ਦਾ ਵਿਆਜ ਜਾਂ ਜਮੀਨੀ ਲਗਾਨ (ਠੇਕਾ) ਨਾ ਗਿਣਨਾ ਵੀ ਸਰਾਸਰ ਬੇਇਨਸਾਫੀ ਹੈ। ਸਸਤੇ ਖੇਤੀ ਕਰਜ਼ਿਆਂ (4 ਪ੍ਰਤੀਸਤ ਦਰ) ਵਿੱਚ ਸੂਦਖੋਰ ਆੜਤੀਆਂ/ਵੱਡੇ ਜਗੀਰਦਾਰਾਂ ਅਤੇ ਪੇਡੂ ਢਾਂਚਾਂ ਉਸਾਰੀ 'ਚ ਲੱਗੇ ਕਾਰਪੋਰੇਟ ਘਰਾਣਿਆਂ ਨੂੰ ਸ਼ਾਮਲ ਕਰਕੇ ਗਰੀਬ ਕਿਸਾਨਾਂ ਮਜ਼ਦੂਰਾਂ ਦੀ ਸੂਦਖੋਰੀ ਲੁੱਟ 'ਚ ਸਹਾਈ ਹੋਣਾ ਅਤੇ ਇਹਨਾਂ ਕਰਜ਼ਿਆਂ ਦਾ ਵੱਡਾ ਹਿੱਸਾ ਉਹਨਾਂ ਨੂੰ ਦੇਣਾ ਵੀ ਕਿਸਾਨ ਦੁਸਮਣੀ ਦਾ ਇੱਕ ਹੋਰ ਸਬੂਤ ਹੈ। ਪਰਸੋ 7 ਕਿਸਾਨ ਜਥੇਬੰਦੀਆਂ ਵੱਲੋਂ ਕਰਜਾ ਮੁਕਤੀ ਸਬੰਧੀ ਪੰਜਾਬ ਭਰ 'ਚ 2 ਘੰਟੇ ਦੇ ਚੱਕਾ ਜਾਮ ਮੌਕੇ ਕਿਸਾਨਾ ਉਪਰ ਥਾਂ ਥਾਂ ਦਰਜ ਕੀਤੇ ਗਏ ਪੁਲਿਸ ਕੇਸਾਂ ਦੀ ਬੁਲਾਰਿਆਂ ਨੇ ਜੰਮ ਕੇ ਨਿਖੇਧੀ ਕੀਤੀ ਅਤੇ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੁਲਿਸ ਕੇਸਾਂ ਨੂੰ ਟਿੱਚ ਜਾਣਦੇ ਹੋਏ ਕਰਜਾ ਮੁਕਤੀ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਮੰਗਾਂ ਮੰਨਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇਗਾ। ਬਜਟ ਵਿਰੋਧੀ ਅਰਥੀ ਫੂਕ ਮੁਜਾਰੇ 11 ਫਰਵਰੀ ਤੱਕ ਜਾਰੀ ਰੱਖੇ ਜਾਣਗੇ ਅਤੇ ਇਸ ਤੋ ਅਗਲੇ ਪੜਾਅ ਤੇ ਕਿਸਾਨ ਕਰਜਾ ਮੁਕਤੀ ਲਈ ਬਜਟ ਸੈਸਨ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਸੁਰੂ ਕੀਤਾ ਜਾਵੇਗਾ ਤੇ 8 ਮਾਰਚ ਨੂੰ ਬਰਨਾਲਾ ਵਿਖੇ ਵਿਸ਼ਾਲ ਸੂਬਾਈ ਲਲਕਾਰ ਰੈਲੀ ਕੀਤੀ ਜਾਵੇਗੀ।

No comments:

Post a Comment