ਚੋਰੀਆਂ ਖਿਲਾਫ ਜੈਤੋ ਵਿੱਚ ਧਰਨਾ
ਜਨਵਰੀ ਮਹੀਨੇ ਦੇ ਸ਼ੁਰੂ ਵਿੱਚ ਜੈਤੋ ਸ਼ਹਿਰ ਵਿੱਚ ਚੋਰੀਆਂ ਸ਼ੁਰੂ ਹੋ ਗਈਆਂ ਸਨ। ਲਗਾਤਾਰ ਤਿੰਨ ਚੋਰੀਆਂ ਹੋਈਆਂ। ਤਿੰਨੇ ਹੀ, ਉਹ ਵੀ ਆਏ ਸ਼ਨੀਵਾਰ ਹੀ। ਇਹ ਪਰਿਵਾਰ ਵਪਾਰੀ ਕਾਰੋਬਾਰੀ, ਦੁਕਾਨਾਂ ਵਾਲੇ ਸਨ। ਉਪਰੋਥਲੀ ਹੋਈਆਂ ਚੋਰੀਆਂ ਕਾਰਨ ਲੋਕਾਂ ਵਿੱਚ ਡਰ ਵਾਲਾ ਮਾਹੌਲ ਬਣਿਆ ਹੋਇਆ ਸੀ। ਇੱਕ ਘਰੋਂ ਤਾਂ ਬੁੜੀਆਂ ਨੂੰ ਬੰਨ੍ਹ ਕੇ ਸੋਨਾ-ਸੱਪਾ ਤੇ ਨਕਦੀ ਲੈ ਗਏ ਸਨ। ਅਗਲੇ ਸ਼ਨੀਵਾਰ ਇੱਕ ਹੋਰ ਵਪਾਰੀ ਦੇ ਘਰੇ ਦਿਨ-ਦਿਹਾੜੇ ਹੀ ਇੱਕ ਕਾਰ ਅਤੇ ਨਕਦੀ ਲੈ ਗਏ। ਇਸ ਤੋਂ ਅਗਲੇ ਸ਼ਨੀਵਾਰ ਇੱਕ ਸ਼ੈਲਰ ਮਾਲਕ ਜੋ ਆੜ੍ਹਤੀਆ ਵੀ ਸੀ ਦੇ ਘਰੇ ਦਿਨ-ਦਿਹਾੜੇ ਪੰਜ ਨੌਜਵਾਨ ਆਏ। ਜਿਹਨਾਂ ਆਉਣ ਸਾਰ ਪਰਿਵਾਰ ਦੇ ਮੈਂਬਰਾਂ ਸਮੇਤ ਮਰਦਾਂ ਨੂੰ ਬੰਨ੍ਹ ਲਿਆ। ਤੇ ਉਹਨਾਂ ਦੇ ਘਰੋਂ ਨਕਦੀ ਲੱਖਾਂ ਰੁਪਏ ਅਤੇ ਇੱਕ ਪਿਸਟਲ ਅਤੇ ਇੱਕ ਰਿਵਾਲਵਰ ਲੈ ਗਏ। ਇੱਕ ਔਰਤ ਜੋ ਉਹਨਾਂ ਦੇ ਘਰ ਕੰਮ ਕਰਦੀ ਸੀ, ਜਦੋਂ ਆਈ ਤਾਂ ਉਸਨੇ ਰੌਲਾ ਪਾ ਦਿੱਤਾ। ਜਦੋਂ ਉਹ ਗਲੀ ਵਿੱਚ ਭੱਜ ਰਹੇ ਸਨ ਤਾਂ ਇੱਕ ਨੌਜਵਾਨ ਨੇ ਉਹਨਾਂ ਦਾ ਪਿੱਛਾ ਵੀ ਕੀਤਾ। ਪਰ ਉਹ ਫਰਾਰ ਹੋ ਗਏ।
ਲੋਕਾਂ ਨੇ ਪੁਲਸ ਨੂੰ ਫੋਨ ਕੀਤੇ। ਥਾਣੇਦਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ 'ਤੇ ਅਤੇ ਉਸ ਵੱਲੋਂ ਇਹ ਕਹਿਣ 'ਤੇ ਕਿ ਗੱਡੀ ਵਿੱਚ ਤੇਲ ਹੈ ਨਹੀਂ ਤਾਂ ਸ਼ਹਿਰੀ ਲੋਕਾਂ ਦਾ ਗੁੱਸਾ ਭੜਕ ਗਿਆ। ਲੋਕ ਆਪ ਮੁਹਾਰੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਕ ਮੀਟਿੰਗ ਅਗਲੇ ਦਿਨ ਗਊਸ਼ਾਲਾ ਵਿੱਚ ਰੱਖੀ ਗਈ, ਸਾਰੇ ਸ਼ਹਿਰ ਨਿਵਾਸੀਆਂ ਦੀ। ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਦੁਕਾਨਦਾਰ ਅਤੇ ਸ਼ਹਿਰ ਨਿਵਾਸੀ ਇਕੱਠੇ ਹੋਏ। ਉੱਥੇ ਫੈਸਲਾ ਕੀਤਾ ਗਿਆ ਕਿ ਅੱਜ ਬਾਜਾਖਾਨੇ ਵਾਲਾ ਚੌਕ ਬੰਦ ਕਰਕੇ ਆਵਾਜਾਈ ਬੰਦ ਕੀਤੀ ਜਾਵੇਗੀ ਅਤੇ ਮੰਗ ਕੀਤੀ ਜਾਵੇਗੀ ਕਿ ਮੌਕੇ ਦੇ ਅਧਿਕਾਰੀ ਥਾਣੇਦਾਰ ਨੂੰ ਲਾਈਨ ਹਾਜ਼ਰ ਕੀਤਾ ਜਾਵੇ। ਅਤੇ ਲੁਟੇਰਿਆਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਇਸ ਜਾਮ ਵਿੱਚ ਵੇਖਣ ਵਾਲੀ ਗੱਲ ਇਹ ਸੀ ਕਿ ਸੈਂਕੜਿਆਂ ਗਿਣਤੀ ਵਿੱਚ ਸ਼ਹਿਰ ਨਿਵਾਸੀ ਔਰਤਾਂ ਸ਼ਾਮਲ ਸਨ। ਅਖੀਰ ਲੋਕਾਂ ਦੇ ਦਬਾਅ 'ਤੇ ਪੁਲਸ ਅਧਿਕਾਰੀ ਨੂੰ ਲਾਈਨ ਹਾਜ਼ਰ ਕੀਤਾ ਗਿਆ ਅਤੇ ਲੋਕਾਂ ਨੇ ਇਹ ਐਲਾਨ ਕੀਤਾ ਕਿ ਕੱਲ੍ਹ ਨੂੰ ਸਮੁੱਚਾ ਸ਼ਹਿਰ ਜਾਮ ਕਰਕੇ ਇੱਕ ਨੰਬਰ ਚੌਕ ਵਿੱਚ ਧਰਨਾ ਦਿੱਤਾ ਜਾਵੇਗਾ। ਤੇ ਮੰਗ ਕੀਤੀ ਜਾਵੇਗੀ ਕਿ ਜਿੰਨਾ ਚਿਰ ਤੱਕ ਚੋਰ-ਡਾਕੂ ਗ੍ਰਿਫਤਾਰ ਨਹੀਂ ਹੁੰਦੇ ਓਨੇ ਦਿਨ ਸਮੁੱਚਾ ਸ਼ਹਿਰ ਬੰਦ ਰਹੇਗਾ। ਤੇ ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋਏ ਜਿਹਨਾਂ ਵਿੱਚ ਸੈਂਕੜੇ ਔਰਤਾਂ ਸ਼ਾਮਲ ਸਨ। ਬਾਜ਼ਾਰ ਮੁਕੰਮਲ ਬੰਦ ਹੋਇਆ। ਇਸ ਧਰਨੇ ਨੂੰ ਸ਼ਹਿਰ ਦੀਆਂ ਸਮੁੱਚੀਆਂ ਵਪਾਰੀ ਜਥੇਬੰਦੀਆਂ ਅਤੇ ਇਨਸਾਫਪਸੰਦ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਦੀ ਅਗਵਾਈ ਰਾਕੇਸ਼ ਕੁਮਾਰ ਘੋਚਾ, ਰਿੰਕੂ ਤੇ ਛੱਜੂ ਰਾਮ ਨੇ ਕੀਤੀ। ਅਖੀਰ ਪੁਲਸ ਪ੍ਰਸਾਸ਼ਨ ਨੂੰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਹੋਇਆਂ ਗਿਆਰਾਂ ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਨਾ ਪਿਆ। ਅਖੀਰ ਐਸ.ਐਸ.ਪੀ. ਨੇ 7 ਮੈਂਬਰੀ ਕਮੇਟੀ ਨਾਲ ਮੀਟਿੰਗ ਕਰਕੇ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ ਲੋਕਾਂ ਨੇ ਆਪਣੀ ਏਕਤਾ ਨਾਹਰੇ ਲਗਾਏ। ''ਗਲ ਪੈ ਜਾਣ ਜੇ ਅੱਕੇ ਲੋਕ, ਬੰਬ ਬੰਦੂਕਾਂ ਸਕਣ ਨਾ ਰੋਕ'', ''ਸਰਕਾਰਾਂ ਤੋਂ ਝਾਕ ਕਰੋ ਆਪਣੀ ਰਾਖੀ ਆਪ ਕਰੋ''।

No comments:
Post a Comment