Showing posts with label ਮੌੜ ਬੰਬ ਧਮਾਕਾ: ਇਨਕਲਾਬੀ ਧਿਰਾਂ ਨੇ ਪੁਲੀਸ ਤਫ਼ਤੀਸ਼ 'ਤੇ ਉਠਾਏ ਸਵਾਲ. Show all posts
Showing posts with label ਮੌੜ ਬੰਬ ਧਮਾਕਾ: ਇਨਕਲਾਬੀ ਧਿਰਾਂ ਨੇ ਪੁਲੀਸ ਤਫ਼ਤੀਸ਼ 'ਤੇ ਉਠਾਏ ਸਵਾਲ. Show all posts

Saturday, 4 March 2017

ਮੌੜ ਬੰਬ ਧਮਾਕਾ: ਇਨਕਲਾਬੀ ਧਿਰਾਂ ਨੇ ਪੁਲੀਸ ਤਫ਼ਤੀਸ਼ 'ਤੇ ਉਠਾਏ ਸਵਾਲ

ਮੌੜ ਬੰਬ ਧਮਾਕਾ: ਇਨਕਲਾਬੀ ਧਿਰਾਂ ਨੇ ਪੁਲੀਸ ਤਫ਼ਤੀਸ਼ 'ਤੇ ਉਠਾਏ ਸਵਾਲ
ਬਠਿੰਡਾ, 18 ਫਰਵਰੀ- ਇਨਕਲਾਬੀ ਜਮਹੂਰੀ ਧਿਰਾਂ ਨੇ ਅੱਜ ਮੌੜ ਬੰਬ ਧਮਾਕੇ ਦੀ ਪੁਲੀਸ ਤਫ਼ਤੀਸ਼ 'ਤੇ ਉਂਗਲ ਚੁੱਕੀ ਹੈ। ਪੁਲੀਸ ਵੱਲੋਂ ਮੌੜ ਬੰਬ ਧਮਾਕੇ ਸਬੰਧੀ ਪੁੱਛਗਿੱਛ ਲਈ ਇੱਕ ਇਨਕਲਾਬੀ ਆਗੂ ਹਿਰਾਸਤ ਵਿੱਚ ਲੈਣ ਤੋਂ ਇਹ ਧਿਰਾਂ ਖ਼ਫ਼ਾ ਹਨ। ਜਮਹੂਰੀ ਧਿਰਾਂ ਨੇ ਪੁਲੀਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਮੌੜ ਧਮਾਕੇ ਦੇ ਮਾਮਲੇ ਵਿਚ ਸ਼ੱਕ ਦੀ ਸੂਈ ਅਸਲ ਦੋਸ਼ੀਆਂ ਦੀ ਥਾਂ ਇਨਕਲਾਬੀ ਧਿਰਾਂ ਵੱਲ ਕੀਤੀ ਤਾਂ ਉਹ ਜਨਤਕ ਸੰਘਰਸ਼ ਵਿੱਢਣਗੇ। ਇਨ•ਾਂ ਧਿਰਾਂ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਪੁਲੀਸ ਨੇ ਮੌੜ ਬੰਬ ਧਮਾਕੇ ਦੇ ਸਬੰਧ ਵਿਚ ਲੋਕ ਸੰਗਰਾਮ ਮੰਚ ਬਠਿੰਡਾ ਦੇ ਵਰਕਰ ਸੁਖਮੰਦਰ ਸਿੰਘ ਨੂੰ ਘਰੋਂ ਚੁੱਕ ਕੇ ਸੀਆਈਏ ਸਟਾਫ਼ ਬਠਿੰਡਾ ਵਿੱਚ ਪੁੱਛਗਿੱਛ ਕਰਨ ਦੇ ਨਾਂ ਕਥਿਤ ਤੌਰ 'ਤੇ ਜ਼ਲੀਲ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਇਵੇਂ ਹੀ ਪੁਲੀਸ ਨੇ ਖੱਬੇ ਪੱਖੀ ਬੁੱਧੀਜੀਵੀ ਤੇ ਸੰਪਾਦਕ ਹਰਭਿੰਦਰ ਜਲਾਲ ਦੇ ਰਾਮਪੁਰਾ ਫੂਲ ਸਥਿਤ ਘਰ ਵੀ ਛਾਪਾ ਮਾਰਿਆ ਹੈ। ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ, ਲੋਕਰਾਜ, ਇਨਕਲਾਬੀ ਕੇਂਦਰ ਦੇ ਸੂਬਾ ਆਗੂ ਮੁਖਤਿਆਰ ਪੂਹਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਪੁਲੀਸ ਦੀ ਇਹ ਕਾਰਵਾਈ ਨਿੰਦਣਯੋਗ ਹੈ ਜਦੋਂ ਕਿ ਇਸ ਘਟਨਾ ਲਈ ਬਾਦਲ ਹਕੂਮਤ ਪੂਰੀ ਤਰ•ਾਂ ਜ਼ਿੰਮੇਵਾਰ ਹੈ। ਘਟਨਾ ਲਈ ਜ਼ਿੰਮੇਵਾਰ ਅਸਲੀ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ। ਪੁਲੀਸ ਦੇ ਧੱਕੇ ਖ਼ਿਲਾਫ਼ ਲੋੜ ਪੈਣ 'ਤੇ ਜਨਤਕ ਰੋਸ ਲਾਮਬੰਦ ਵੀ ਕੀਤਾ ਜਾਵੇਗਾ। ਆਗੂਆਂ ਨੇ ਮੌੜ ਬੰਬ ਧਮਾਕੇ ਵਿੱਚ ਮਾਰੇ ਗਏ ਨਿਰਦੋਸ਼ਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਕਾਰੇ ਲਈ ਬਰਗਾੜੀ ਕਾਂਡ ਵਾਂਗ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਸੁਰਜੀਤ ਫੂਲ ਨੇ ਮੌੜ ਬੰਬ ਕਾਂਡ ਵਿੱਚ ਜਾਨਾਂ ਗੁਆਉਣ ਵਾਲਿਆਂ ਮਾਸੂਮ ਬੱਚਿਆਂ ਸਮੇਤ ਦੂਜੇ ਸਾਰਿਆਂ ਨੂੰ 10-10 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ, ਕੇਸ਼ੋ ਰਾਮ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੁਖਪਾਲ ਖਿਆਲੀਵਾਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਸੁਰਮੁੱਖ ਸੇਲਵਰਾਹ, ਜ਼ਿਲ•ਾ ਆਗੂ ਪ੍ਰਸ਼ੋਤਮ ਮਹਿਰਾਜ ਤੇ ਗੁਰਮੇਲ ਸਿੰਘ ਜੰਡਾਵਾਲਾ, ਔਰਤ ਮੁਕਤੀ ਮੰਚ ਦੀ ਆਗੂ ਮੁਖਤਿਆਰ ਕੌਰ ਆਦਿ ਹਾਜ਼ਰ ਸਨ।