Showing posts with label ਜਮਾਨਤ ਦੇ ਬਾਵਜੂਦ ਕੋਬਾਦ ਗਾਂਧੀ ਅਤੇ ਉਸਦੇ ਸਾਥੀ ਦੀ ਰਿਹਾਈ ਨਾ ਹੋਈ. Show all posts
Showing posts with label ਜਮਾਨਤ ਦੇ ਬਾਵਜੂਦ ਕੋਬਾਦ ਗਾਂਧੀ ਅਤੇ ਉਸਦੇ ਸਾਥੀ ਦੀ ਰਿਹਾਈ ਨਾ ਹੋਈ. Show all posts

Friday, 30 October 2015

ਜਮਾਨਤ ਦੇ ਬਾਵਜੂਦ ਕੋਬਾਦ ਗਾਂਧੀ ਅਤੇ ਉਸਦੇ ਸਾਥੀ ਦੀ ਰਿਹਾਈ ਨਾ ਹੋਈ

ਜਮਾਨਤ ਦੇ ਬਾਵਜੂਦ ਕੋਬਾਦ ਗਾਂਧੀ ਅਤੇ ਉਸਦੇ ਸਾਥੀ ਦੀ ਰਿਹਾਈ ਨਾ ਹੋਈ
ਦਿੱਲੀ ਹਾਈਕੋਰਟ ਨੇ ਭਾਵੇਂ ਮਾਓਵਾਦੀ ਆਗੂ ਦੀ ਰਿਹਾਈ ਲਈ ਅੰਤਰਿਮ ਜਮਾਨਤ ਮਨਜੂਰ ਕਰ ਲਈ ਹੈ ਪਰ ਉਹ ਹਾਲੇ ਵੀ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਹ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਅਨੇਕਾਂ ਕੇਸਾਂ ਵਿੱਚ ਲੋੜੀਂਦਾ ਹੈ।
ਉਸਦੇ ਵਕੀਲ ਰੇਬੇਕਾ ਜੌਹਨ ਨੇ ਆਖਿਆ ਕਿ ''ਜਿਵੇਂ ਹੁਣ ਹੈ, ਇਸੇ ਤਰ੍ਹਾਂ ਉਹ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਸਦੇ ਖਿਲਾਫ ਕੋਈ ਇੱਕ ਕੇਸ ਨਹੀਂ ਹੈ। ਉਸ ਨੇ ਹਾਲੇ ਤੱਕ ਆਪਣਾ ਜਮਾਨਤੀ ਬੌਂਡ ਨਹੀਂ ਭਰਿਆ ਹੈ।''
ਅਡੀਸ਼ਨਲ ਸੈਸ਼ਨ ਜੱਜ ਰੀਤੇਸ਼ ਸਿੰਘ ਨੇ ਉਸਦੀ ਜਮਾਨਤ ਡਾਕਟਰੀ ਆਧਾਰ 'ਤੇ ਮਨਜੂਰ ਕੀਤੀ ਸੀ। ਇਸ ਦੀ ਖਾਤਰ ਉਸ ਨੂੰ 1 ਲੱਖ ਰੁਪਏ ਦਾ ਬੌਂਡ ਭਰਨਾ ਪੈਣਾ ਸੀ ਅਤੇ ਐਨੀ ਹੀ ਰਕਮ ਦੀਆਂ ਦੋ ਜਾਮਨੀਆਂ ਦੇਣੀਆਂ ਪੈਣੀਆਂ ਸਨ।
ਅਦਾਲਤ ਨੇ ਤਿਹਾੜ ਜੇਲ੍ਹ ਕੋਲੋਂ ਉਸਦੀ ਸਿਹਤ ਦੀ ਹਾਲਤ ਸਬੰਧੀ ਰਿਪੋਰਟ ਮੰਗੀ ਸੀ। ਜੱਜ ਨੇ ਆਖਿਆ ਕਿ ''ਮੈਡੀਕਲ ਰਿਪੋਰਟਾਂ ਦੇ ਤੱਤ ਤੋਂ ਪਤਾ ਲੱਗਦਾ ਹੈ ਕਿ ਜ਼ਾਹਰਾ ਤੌਰ 'ਤੇ ਕੋਬਾਦ ਗਾਂਧੀ ਨੂੰ ਕਿੰਨੀਆਂ ਹੀ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਉਸਦੀ ਉਮਰ 65 ਸਾਲਾਂ ਦੀ ਹੋ ਚੁੱਕੀ ਹੈ। ਇਸ ਕੇਸ ਦੀ ਸੁਣਵਾਈ ਦੌਰਾਨ ਉਸਦੀ ਹਾਲਤ ਲਗਾਤਾਰ ਖਰਾਬ ਹੁੰਦੀ ਗਈ ਹੈ। ਕੋਬਾਦ ਗਾਂਧੀ 20-9-2009 ਤੋਂ ਜੇਲ੍ਹ ਵਿੱਚ ਬੰਦ ਹੈ। ਉਸਦੇ ਸੰਗੀ ਰਾਜਿੰਦਰ ਕੁਮਾਰ ਦੀ ਜਮਾਨਤ ਵੀ ਮਨਜੂਰ ਹੋ ਚੁੱਕੀ ਹੈ (ਭਾਵੇਂ ਕਿ ਉਸਨੇ ਵੀ ਜਮਾਨਤੀ ਬੌਂਡ ਨਹੀਂ ਭਰਵਾਏ ਅਤੇ ਅਜੇ ਵੀ ਜੇਲ੍ਹ ਵਿੱਚ ਹੀ ਹੈ) ਇਹਨਾਂ ਹਾਲਤਾਂ ਵਿੱਚ ਮੈਂ ਕੋਬਾਦ ਗਾਂਧੀ ਨੂੰ ਤਿੰਨ ਮਹੀਨਿਆਂ ਦੀ ਅੰਤਰਿਮ ਜਮਾਨਤ ਮਨਜੂਰ ਕੀਤੀ ਹੈ।'' (''ਦਾ ਹਿੰਦੂ, 30-9-2015)