ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਜ਼ਿਲ•ਾ ਮੋਗਾ ਦੀ
ਪੇਂਡੂ ਭੋਇੰ-ਸਰਦਾਰ ਨਾਲ ਜ਼ੋਰ-ਅਜ਼ਮਾਈ ਜਾਰੀ
ਪਿੰਡ ਚੂਹੜ ਚੱਕ, ਜ਼ਿਲ•ਾ ਮੋਗਾ ਦੇ ਲਾਚੜੇ ਹੋਏ 300 ਕਿੱਲੇ ਦੇ ਮਾਲਕ ਪੇਂਡੂ ਭੋਇੰ ਸਰਦਾਰ ਫੱਲੇ ਨਾਲ ਜ਼ੋਰ ਅਜ਼ਮਾਈ ਜਾਰੀ ਹੈ। ਫੱਲਾ ਕੁੱਝ ਦਹਾਕੇ ਪਹਿਲਾਂ ਗਰੀਬ ਕਿਸਾਨ ਸੀ। ਉਹ ਹੋਰਨਾਂ ਅਨੇਕਾਂ ਕਿਸਾਨ ਪੁੱਤਰਾਂ ਵਾਂਗੂੰ ਕਰਜ਼ੇ ਅਤੇ ਥੁੜ•ਾਂ ਦਾ ਭੰਨਿਆ ਬੇਰੁਜ਼ਗਾਰੀ ਦਾ ਸਤਾਇਆ ਵਿਦੇਸ਼ ਨਿੱਕਲ ਗਿਆ। ਵਿਦੇਸ਼ੀ ਧਰਤੀ 'ਤੇ ਫੱਲੇ ਨੇ ਪਤਾ ਨੀ ਕੀ ਕੀ ਕੰਮ ਕੀਤੇ ਅੱਜ ਉਹ 300 ਕਿੱਲੇ ਦਾ ਮਾਲਿਕ ਹੈ। ਐਨੀ ਮਾਇਆ ਫੱਲੇ ਨੇ ਕਿਸ ਜੁਗਤ ਨਾਲ ਇਕੱਠੀ ਕੀਤੀ, ਬੁਝਾਰਤ ਬਣੀ ਹੋਈ ਹੈ। ਛੋਟੀ ਜਿਹੀ ਮੱਛੀ ਤੋਂ ਮਗਰਮੱਛ ਬਣਿਆ ਫੱਲਾ ਅੱਜ ਕੱਲ• ਪੂਰਾ ਲਾਚੜਿਆ ਹੋਇਆ ਹੈ। ਹੰਕਾਰ ਹੋਏ ਨੇ ਕੁੱਝ ਸਾਲ ਪਹਿਲਾਂ ਗਰੀਬ ਕਿਸਾਨ ਸੁਰਜੀਤ ਸਿੰਘ ਦੇ ਖੇਤ ਨੂੰ ਜਾਂਦੀ ਪਹੀ ਜਬਰੀ ਵਾਹ ਦਿੱਤੀ। ਪਹੀ ਜ਼ਮੀਨ ਵਿੱਚ ਮਿਲਾ ਕੇ ਫਸਲ ਬੀਜ ਦਿੱਤੀ। ਜਦੋਂ ਗਰੀਬ ਕਿਸਾਨ ਨੇ ਮੁੜ ਪਹੀ ਪਾਈ ਤਾਂ ਉਸ 'ਤੇ ਪੁਲਸ ਦੀ ਮਿਲੀਭੁਗਤ ਨਾਲ ਪਰਚਾ ਦਰਜ ਕਰਵਾ ਦਿੱਤਾ। ਪੀੜਤ ਕਿਸਾਨ ਕਾਂਗਰਸ ਨਾਲ ਸੀ ਅਤੇ ਫੱਲੇ ਦੀ ਅਕਾਲੀਆਂ ਨਾਲ ਗੰਢ-ਤੁੱਪ ਸੀ। ਪੀੜਤ ਕਿਸਾਨ ਕਾਂਗਰਸੀਆਂ ਕੋਲ ਗਿਆ। ਉਹਨਾਂ ਕਿਹਾ ਅਸੀਂ ਤਾਂ ਖੁਦ ਪਰਚਿਆਂ ਤੋਂ ਡਰਦੇ ਹਾਂ ''ਦੜ-ਵੱਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ''। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਸਾਡੀ ਸਰਕਾਰ ਬਣਨ ਦੇ, ਵੇਖੀਂ ਕਿਵੇਂ ਤੇਰਾ ਕੰਮ ਹੁੰਦਾ। ਪੀੜਤ ਕਿਸਾਨ ਢੇਰੀ ਢਾਹ ਕੇ ਬਹਿ ਗਿਆ। ਕਾਂਗਰਸੀ ਸਰਕਾਰ ਬਣ ਗਈ। ਪੀੜਤ ਕਿਸਾਨ ਨੂੰ ਉਮੀਦ ਸੀ ਹੁਣ ਮੇਰਾ ਕੰਮ ਹੋਊ ਪਰ ਕਿੱਥੇ ਸੁਣਦਾ ਕੋਈ ਗਰੀਬਾਂ ਦੀ, ਕਾਂਗਰਸੀਏ ਵੀ ਧਨਾਢ ਚੌਧਰੀ ਨਾਲ ਮਿਲ ਗਏ, ਸਭ ਪਾਸਿਆਂ ਤੋਂ ਨਿਰਾਸ਼, ਹਾਰਿਆ-ਹੰਭਿਆ ਪੀੜਤ ਕਿਸਾਨ ਸੁਰਜੀਤ ਸਿੰਘ ਮਸਲਾ ਲੈ ਕੇ ਬੀ.ਕੇ.ਯੂ. (ਕ੍ਰਾਂਤੀਕਾਰੀ) ਜ਼ਿਲ•ਾ ਮੋਗਾ ਕੋਲ ਆਇਆ। ਬਿੱਕਰ ਸਿਘ ਚੂਹੜ ਚੱਕ ਅਤੇ ਟਹਿਲ ਸਿੰਘ ਝੰਡੇਆਣਾ ਜ਼ਿਲ•ਾ ਪ੍ਰਧਾਨ ਦੀ ਅਗਵਾਈ ਵਿੱਚ ਸਾਰੇ ਮਸਲੇ ਦੀ ਪੜਤਾਲ ਕੀਤੀ ਗਈ। ਫੱਲਾ ਦੋਸ਼ੀ ਸੀ। ਪੁਲਸ ਅਤੇ ਮਾਲ ਵਿਭਾਗ ਨਜਾਇਜ ਹੀ ਧਨਾਢ ਚੌਧਰੀ ਦੀ ਮੱਦਦ ਕਰ ਰਿਹਾ ਸੀ। ਸਿਵਲ ਪ੍ਰਸਾਸ਼ਨ ਟਾਲਮਟੋਲ ਕਰਦਾ ਆ ਰਿਹਾ ਸੀ। ਫੱਲੇ ਕੋਲ ਪੈਸਾ ਹੈ, ਗੁੰਡਾ ਟੋਲਾ ਹੈ। ਸਰਕਾਰੀ ਅਮਲਾ-ਫੈਲਾ ਗਰੀਬ ਕਿਸਾਨ ਵੱਲ ਕਿਉਂ ਹੋਵੇ। ਸੋ ਲੜਾਈ ਵੱਡੀ ਸੀ, ਟੇਢੀ ਵੀ ਸੀ, ਕਿਉਂਕਿ ਪਹੀ ਵਾਹੀ ਨੂੰ ਕਈ ਸਾਲ ਹੋ ਗਏ ਸਨ।
ਕਿਸਾਨ ਯੂਨੀਅਨ ਨੇ ਸਰਕਾਰੇ ਦਰਬਾਰੇ ਪਹੁੰਚ ਕੀਤੀ ਪਰ ''ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ'' ਵਾਲੀ ਗੱਲ ਬਣੀ ਰਹੀ। ਪਿੰਡ ਵਿੱਚ ਚਰਚਾ ਹੋਣ ਲੱਗੀ ਇਹ ਕੀ ਕਰ ਦੇਣਗੇ, ਐਨੇ ਤਕੜੇ ਬੰਦੇ ਦਾ। ਜ਼ਿਲ•ਾ ਕਮੇਟੀ ਨੇ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਲੋਕ ਸੰਗਰਾਮ ਮੰਚ ਨੂੰ ਨਾਲ ਲਿਆ। ਪਿੰਡ ਵਿੱਚ ਲਾਮਬੰਦੀ ਕੀਤੀ, ਇਲਾਕੇ ਵਿੱਚੋਂ ਵਾਲੰਟੀਅਰ ਫ੍ਰੋਰਸ ਸੱਦੀ ਅਤੇ ਪਿੰਡ ਦੇ ਵੱਡੇ ਇਕੱਠ ਵਿੱਚ ਐਲਾਨ ਕੀਤਾ ਕਿ ਅਸੀਂ ਹੁਣ ਪਹੀ ਪਾਵਾਂਗੇ ਅਤੇ ਪਹੀ ਵਿੱਚ ਫੱਲੇ ਨੂੰ ਟਰੈਕਟਰ ਵੀ ਨਹੀਂ ਵਾੜਨ ਦਿਆਂਗੇ। ਏਦਾ ਹੀ ਕੀਤੀ ਗਈ। ਝੰਡੇ-ਡੰਡੇ ਲੈ ਕੇ ਮਾਰਚ ਦਿਨ-ਦਿਹਾੜੇ ਨਾਹਰੇ ਮਾਰਦਾ ਪੂਰੀ ਸ਼ਾਨ ਨਾਲ ਝਗੜੇ ਵਾਲੀ ਜ਼ਮੀਨ ਵਿੱਚ ਪਹੁੰਚਿਆ। ਪਹੀ ਪਾਈ ਗਈ। ਫੱਲੇ ਨੇ ਸਮੈਕੀਏ ਭੇਜੇ, ਜੋ ਦੂਰ ਪਰ•ੇ ਵੇਖਦੇ ਰਹੇ। ਭਾੜੇ ਦੇ ਟੱਟੂਆਂ ਦੀ ਜੁਅਰਤ ਨਾ ਪਈ ਨੇੜੇ ਆਉਣ ਦੀ। ਫੱਲਾ ਥਾਣੇ ਭੱਜਿਆ, ਥਾਣੇਦਾਰ ਲਾਮ-ਲਸ਼ਕਰ ਲੈ ਕੇ ਪਹੀ ਪਾਉਂਦੇ ਕਾਫਲੇ ਕੋਲ ਆਣ ਧਮਕਿਆ। ਲੱਗਿਆ ਪੁਲਸੀ ਦਬਕਾੜੇ ਮਾਰਨ, ਕਾਫਲੇ ਦਾ ਭੇੜੂ ਰੌਂਅ ਵੇਖ ਕੇ ਉਹ ਜਿਵੇਂ ਆਏ ਸੀ, ਉਵੇਂ ਵਾਪਸ ਪਰਤ ਗਏ। ਪੂਰੀ ਟੌਹਰ ਨਾਲ ਕਾਫਲਾ ਪਹੀ ਪਾ ਕੇ, ਲੰਗਰ ਪਾਣੀ ਛੱਕ ਕੇ ਥਾਣੇ ਪਹੁੰਚ ਗਿਆ। ਉੱਥੇ ਫੱਲਾ ਵੀ ਮਰੇ ਸੱਪ ਵਾਲੀ ਵਿਸ਼ ਘੋਲ ਰਿਹਾ ਸੀ, ਜਥੇਬੰਦੀ ਵੱਲੋਂ ਪੁਲਸ ਦੀ ਹਾਜ਼ਰੀ ਵਿੱਚ ਤਾੜਨਾ ਕੀਤੀ ਗਈ ਕਿ ਜੇਕਰ ਪਹੀ ਵਾਹੀ ਤਾਂ ਭਗਤ ਸਿੰਘ ਦੀ ਸੋਚ ਦੀਆਂ ਵਾਰਸ ਜਥੇਬੰਦੀਆਂ ਨਾਲ ਮੱਥਾ ਲਾਉਣਾ ਪਊ। ਪੜਿ•ਆ-ਵਿਚਾਰ ਲਓ। ਫੱਲੇ ਨੇ ਕਈ ਮਹੀਨਿਆਂ ਦੀ ਡਰੂ ਚੁੱਪ ਤੋਂ ਬਾਅਦ ਕਾਨੂੰਨਗੋ ਅਤੇ ਪੁਲਸ ਦੀ ਮੱਦਦ ਨਾਲ ਪਹੀ ਵਾਹੁਣ ਦਾ ਯਤਨ ਕੀਤਾ, ਜੋ ਇਕੱਠ ਦੇ ਜ਼ੋਰ ਨਾਕਾਮ ਕਰ ਦਿੱਤਾ। ਪਹੀ ਪਾਉਣੀ ਅਤੇ ਫਿਰ ਵਾਹੁਣ ਨਾ ਦੇਣੀ, ਇਹ ਵੇਖਣ ਨੂੰ ਛੋਟੀ ਗੱਲ ਲੱਗਦੀ ਹੈ, ਪਰ ਜਦੋਂ ਇਸ ਨੂੰ ਇੱਕ ਪਾਸੇ ਗਰੀਬ ਕਿਸਾਨ ਅਤੇ ਦੂਜੇ ਪਾਸੇ 300 ਕਿੱਲੇ ਦਾ ਮਾਲਕ ਸਰਕਾਰੇ-ਦਰਬਾਰੇ ਪੁੱਗਤ ਵਾਲਾ ਧਨਾਢ ਚੌਧਰੀ ਵਿਚਾਲੇ ਟੱਕਰ ਵਿੱਚ ਰੋਲ-ਮਧੋਲ ਦਿੱਤੇ ਗਏ ਬੇਸਹਾਰਾ ਕਿਸਾਨ ਦੀ ਬਾਂਹ ਫੜ ਕੇ ਲੋਕ-ਲਹਿਰ ਵੱਲੋਂ ਲੜੀ ਅਤੇ ਜਿੱਤੀ ਲੜਾਈ ਦੇ ਪ੍ਰਸੰਗ ਵਿੱਚ ਰੱਖ ਕੇ ਵੇਖੀਏ ਤਾਂ ਇਹ ਲੜਾਈ ਕਾਫੀ ਮਹੱਤਵਪੂਰਨ ਹੋ ਜਾਂਦੀ ਹੈ। ਇਸ ਜਿੱਤ ਨੇ ਪਿੰਡ ਵਿੱਚ ਬੀ.ਕੇ.ਯੂ. ਕਰਾਂਤੀਕਾਰੀ ਦੀ ਪੂਰੀ ਪੈਂਠ ਬਿਠਾ ਦਿੱਤੀ। ਜਿਹੜੇ ਲੋਕ ਕਹਿੰਦੇ ਸਨ, ਵੱਡਾ ਆਦਮੀ ਐ, ਇਹ ਕੀ ਕਰ ਲੈਣਗੇ, ਉਹ ਇਹ ਕਹਿੰਦੇ ਸੁਣੇ ਗਏ, ਇਹਨਾਂ ਤਾਂ ਭੁਸਰੇ ਸਾਨ• ਫੱਲੇ ਦੇ ਸਿੰਗ ਹੀ ਭੋਰ ਦਿੱਤੇ।
0-0
ਵੱਡੀਆਂ ਉਮੀਦਾਂ, ਵੱਡਾ ਮੁੱਦਾ, ਵੱਡਾ ਘੋਲ ਅਤੇ ਮਿਸਾਲੀ ਜਿੱਤ
ਉਪਰੋਕਤ ਜਿੱਤ ਨੇ ਪਿੰਡ ਨਿਵਾਸੀਆਂ ਦੇ ਦਿਲਾਂ ਵਿੱਚ ਵੱਡੀ ਉਮੀਦ ਜਗਾ ਦਿੱਤੀ, ਉਹਨਾਂ ਸਭ ਰਾਜਨੀਤਕ ਪਾਰਟੀਆਂ ਤੋਂ ਵੇਹਰੇ ਹੋਏ ਵੱਡੇ ਮੁੱਦੇ ਉੱਤੇ ਘੋਲ ਲੜਨ ਅਤੇ ਅਗਵਾਈ ਕਰਨ ਦੀ ਬੀ.ਕੇ.ਯੂ. ਕਰਾਂਤੀਕਾਰੀ ਨੂੰ ਅਪੀਲ ਕੀਤੀ। ਮਸਲਾ ਪਿੰਡ ਦੀ 135 ਕਿਲੇ ਡੇਰਾ ਝਿੜੀ ਦੀ ਜ਼ਮੀਨ ਦਾ ਸੀ। ਜ਼ਮੀਨ ਸਾਧ ਪਰਮਾਨੰਦ ਵੱਲੋਂ ਆਰ.ਐਸ.ਐਸ. ਦੇ ਆਗੂ ਇਕਬਾਲ ਭਾਰਤੀ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਗੰਢ-ਤੁੱਪ ਕਰਕੇ ਆਪਣੇ ਨਾਂ ਕਰਵਾ ਲਈ ਅਤੇ ਵੇਚ-ਵੱਟ ਕੇ ਹੜੱਪ ਕਰ ਜਾਣ ਦੀ ਗੋਂਦ ਗੁੰਦ ਲਈ। ਪਿੰਡ ਨਿਵਾਸੀ ਇਸ 'ਤੇ ਪੂਰੇ ਖਫਾ ਸਨ। ਕਿਸੇ ਮੌਕਾਪ੍ਰਸਤ ਵੋਟ ਮੰਗਤੀ ਪਾਰਟੀ ਨੇ ਉਹਨਾਂ ਦੀ ਬਾਂਹ ਨਹੀਂ ਸੀ ਫੜੀ। ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿੱਚ ਬੈਠੇ ਮੌਕਾਪ੍ਰਸਤ ਜਾਂ ਤਾਂ ਠੱਗ ਟੋਲੇ ਦਾ ਪੱਖ ਪੂਰਦੇ ਸਨ ਜਾਂ ਮਕਾਰ ਚੁੱਪ ਵੱਟ ਕੇ ਜ਼ਮੀਨ ਮਾਫੀਏ ਦੇ ਹੱਕ ਵਿੱਚ ਭੁਗਤ ਰਹੇ ਸਨ
ਬੀ.ਕੇ.ਯੂ. ਕਰਾਂਤੀਕਾਰੀ ਦੀ ਅਗਵਾਈ ਵਿੱਚ ਕਰਾਂਤੀਕਾਰੀ, ਪੇਂਡੂ ਮਜ਼ਦੂਰ ਯੂਨੀਅਨ ਅਤੇ ਲੋਕ ਸੰਗਰਾਮ ਮੰਚ ਨੇ ਪਿੰਡ ਦੇ ਵੱਡੇ ਇਕੱਠ ਵਿੱਚ ਲੋਕਾਂ ਦੀ ਸਹਿਮਤੀ ਨਾਲ ਜ਼ਮੀਨ ਦੀ ਰਾਖੀ ਲਈ ਮੋਰਚਾ ਸ਼ੁਰੂ ਕੀਤਾ। ਭਾਵੇਂ ਕਾਨੂੰਨੀ ਪੱਖ ਠੱਗ ਟੋਲੇ ਨੇ ਮਜਬੂਤ ਕੀਤਾ ਹੋਇਆ ਸੀ ਅਤੇ ਲੋਕ ਹਾਰੇ ਹਾਰੇ ਮਹਿਸੂਸ ਕਰਦੇ ਸਨ, ਪਰ ਜਥੇਬੰਦੀਆਂ ਵੱਲੋਂ ਵੱਡਾ ਮੋਰਚਾ ਲਾ ਕੇ ਕਈ ਰੈਲੀਆਂ-ਮੁਜਾਹਰੇ ਅਤੇ ਧਰਨੇ ਲਾ ਕੇ ਜ਼ਮੀਨ ਮਾਫੀਏ ਅਤੇ ਉਹਨਾਂ ਦੀ ਪਿੱਠ ਪੂਰਦੇ ਸਰਕਾਰੀ ਅਮਲੇ ਫੈਲੇ ਨੂੰ ਪਿੱਛੇ ਧੱਕਿਆ। ਐਲਾਨੀਆ ਪੈਲੀ ਵਾਹ ਕੇ ਫਸਲ ਬੀਜੀ, ਫਸਲ ਵੱਢੀ ਅਤੇ ਮੰਡੀ ਵਿੱਚ ਵੇਚੀ। ਪੈਸਿਆਂ ਦੀ ਬਣਦੀ ਰਕਮ ਦੀ ਰੋਕੀ ਹੋਈ ਅਦਾਇਗੀ ਵੀ ਇਕੱਠ ਦੇ ਜ਼ੋਰ ਲਈ। ਮੁੜ ਜ਼ਮੀਨ ਵਾਹ ਕੇ ਫਸਲ ਬੀਜੀ ਹੋਈ ਹੈ ਅਤੇ ਜਥੇਬੰਦੀ ਵੱਲੋਂ ਹੱਥ ਲਏ ਹਰ ਮਸਲੇ ਵਿੱਚ ਟੰਗ ਫਸਾਈ ਕਰਕੇ ਜਥੇਬੰਦੀਆਂ ਨਾਲ ਜ਼ੋਰ-ਅਜ਼ਮਾਈ ਜਾਰੀ ਰੱਖੀ ਹੋਈ ਹੈ। ਜਥੇਬੰਦੀਆਂ ਨੂੰ ਧਨਾਢ ਚੌਧਰੀ ਫੱਲੇ, ਜ਼ਮੀਨ ਮਾਫੀਏ ਸਾਧ ਪਰਮਾਨੰਦ ਅਤੇ ਇਹਨਾਂ ਦੇ ਹੱਥ ਠੋਕਾ ਬਣੇ ਪਿੰਡ ਦੇ ਸਾਬਕਾ ਸਰਪੰਚ ਦੀ ਹਰ ਚਾਲ ਪਿਛਾੜਨ ਲਈ ਚੌਕਸ ਰਹਿਣਾ ਚਾਹੀਦਾ ਹੈ। ਪ੍ਰਸਾਸ਼ਨ ਇੱਕ ਵਾਰੀ ਪਿੱਛੇ ਹਟਿਆ ਹੈ, ਪਰ ਗੱਠਜੋੜ ਬਰਕਰਾਰ ਹੈ। ਜਿੱਤਾਂ ਆਪਣੀ ਥਾਂ ਹਨ, ਇਹਨਾਂ ਤੋਂ ਹੁਲਾਰਾ ਲੈ ਕੇ ਜਥੇਬੰਦੀ ਨੂੰ ਇਲਾਕੇ ਵਿੱਚ ਫੈਲਾਅ ਦੇਣਾ ਚਾਹੀਦਾ ਹੈ। ਇਹੋ ਅਗਲੀਆਂ ਜਿੱਤਾਂ ਦੇ ਹਰਫ ਲਿਖ ਕੇ, ਖਾੜਕੂ ਦਮਖਮ ਜਿਵੇਂ ਪਿਛਲੇ ਘੋਲਾਂ ਵਿੱਚ ਵਿਖਾਇਆ ਹੈ। ਇਸ ਨੂੰ ਬਰਕਰਾਰ ਰੱਖੋ। ਇਹੋ ਦੁਸ਼ਮਣ ਦੇ ਹੌਸਲੇ ਪਸਤ ਕਰੇਗਾ।
ਸੇਲਵਰ•ਾ ਪਿੰਡ ਦੇ ਪੇਂਡੂ ਮਜ਼ਦੂਰਾਂ ਦਾ ਜੇਤੂ ਜ਼ਮੀਨੀ ਘੋਲ
ਬਠਿੰਡੇ ਜ਼ਿਲ•ੇ ਦੇ ਚਰਚਿਤ ਪਿੰਡ ਸੇਲਵਰ•ਾ ਦੀ ਪੰਚਾਇਤੀ ਜ਼ਮੀਨ ਉੱਤੇ ਲੰਬੇ ਸਮੇਂ ਤੋਂ ਅਕਾਲੀ ਘੜੰਮ ਚੌਧਰੀਆਂ ਦਾ ਕਬਜ਼ਾ ਤੁਰਿਆ ਆ ਰਿਹਾ ਹੈ। ਉਹ ਮਜ਼ਦੂਰਾਂ ਵਿੱਚੋਂ ਆਪਣਾ ਕੋਈ ਫੀਲਾ ਖੜ•ਾ ਕਰਕੇ, ਪੇਂਡੂ ਮਜ਼ਦੂਰਾਂ ਦੇ ਹਿੱਸੇ ਦੀ ਇੱਕ ਤਿਹਾਈ ਜ਼ਮੀਨ ਉੱਤੇ ਲੰਮੇ ਸਮੇਂ ਤੋਂ ਕਬਜ਼ਾ ਕਰਦੇ ਆ ਰਹੇ ਹਨ। ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੇਲਵਰ•ਾ ਪਿੰਡ ਇਕਾਈ ਨੇ ਪੇਂਡੂ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਆਪ ਲੈਣ ਦਾ ਫੈਸਲਾ ਕੀਤਾ ਗਿਆ। ਘੜੰਮ ਚੌਧਰੀਆਂ ਦੀਆਂ ਚਾਲਾਂ ਨੂੰ ਮਾਤ ਪਾਉਣ ਲਈ ਪੂਰੀ ਯੋਜਨਾਬੰਦੀ ਕੀਤੀ ਗਈ। ਸਮੁੱਚੀ ਟੀਮ ਵੱਲੋਂ ਘਰ ਘਰ ਜਾ ਕੇ ਮਜ਼ਦੂਰਾਂ ਨੂੰ ਤਿਆਰ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਇਸ ਜ਼ਮੀਨ ਨੂੰ ਹਾਸਲ ਕਰਨ ਲਈ 30 ਮੈਂਬਰੀ ਜ਼ਮੀਨ ਪ੍ਰਾਪਤੀ ਕਮੇਟੀ ਦੀ ਚੋਣ ਕੀਤੀ ਗਈ। ਪਹਿਲੇ ਕਦਮ ਵਜੋਂ ਐਸ.ਡੀ.ਐਮ. ਉੱਤੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਜ਼ਮੀਨ ਦੀ ਬੋਲੀ ਅਲੱਗ ਅਲੱਗ ਕਰਵਾਉਣ ਲਈ ਦਬਾਅ ਪਾਇਆ ਗਿਆ। ਘੱਟ ਰੇਟ ਉੱਤੇ ਬੋਲੀ ਤੋੜਨ ਦੀ ਮੰਗ ਕੀਤੀ ਗਈ। ਇਸ ਉੱਪਰ ਕਾਮਯਾਬੀ ਹਾਸਲ ਕੀਤੀ।
ਮਜ਼ਦੂਰਾਂ ਵਿੱਚੋਂ ਕੋਈ ਵਿਅਕਤੀ ਘੜੰਮ ਚੌਧਰੀਆਂ ਦਾ ਹੱਥਠੋਕਾ ਨਾ ਬਣੇ। ਇਸ ਦ੍ਰਿਸ਼ਟੀਕੋਣ ਤੋਂ ਘਰ ਘਰ ਜਾ ਕੇ ਮਜ਼ਦੂਰਾਂ ਨੂੰ ਤਿਆਰ ਕੀਤਾ ਗਿਆ। ਮਜ਼ਦੂਰਾਂ ਨੇ ਘੋਲ ਦਾ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇੱਕ ਮਜ਼ਦੂਰ ਸਾਥੀ ਵੱਲੋਂ ਖੜ•ੇ ਪੈਰ ਸਾਰੇ ਪੈਸੇ ਦੇਣ ਦਾ ਫੈਸਲਾ ਮਜ਼ਦੂਰ ਮੀਟਿੰਗ ਵਿੱਚ ਰੱਖਿਆ ਗਿਆ। ਜਿਸ ਨੂੰ ਪ੍ਰਵਾਨ ਕੀਤਾ ਗਿਆ। ਬੋਲੀ ਤਹਿ ਕੀਤੇ ਮਜ਼ਦੂਰ ਆਗੂ ਕੁਲਵੰਤ ਦੇ ਨਾਂ ਤੁੜਵਾਉਣ ਦਾ ਤਹਿ ਕੀਤਾ। ਇਸ ਸਾਰੀ ਯੋਜਨਾਬੰਦੀ ਦੀ ਭਿਣਕ ਜਦੋਂ ਘੜੰਮ ਚੌਧਰੀਆਂ ਨੂੰ ਪਈ ਤਾਂ ਉਹਨਾਂ ਵੱਲੋਂ ਆਖਰੀ ਦਾਅ ਵਜੋਂ ਮਜ਼ਦੂਰਾਂ ਦੇ ਵਿਹੜੇ ਵਿੱਚ ਨਜਾਇਜ਼ ਸ਼ਰਾਬ ਦਾ ਠੇਕਾ ਇੱਕ ਮਜ਼ਦੂਰ ਘਰੇ ਰਖਵਾ ਦਿੱਤਾ ਗਿਆ। ਜਿਹੜਾ ਮਜ਼ਦੂਰ ਆਗੂ ਕੁਲਵੰਤ ਦੇ ਪਰਿਵਾਰ ਵਿੱਚੋਂ ਸੀ। ਘੜੰਮ ਚੌਧਰੀ ਚਾਹੁੰਦੇ ਹਨ ਮਜ਼ਦੂਰ ਯੂਨੀਅਨ ਪਹਿਲੇ ਠੇਕੇ ਵਿਰੋਧੀ ਘੋਲ ਦੀ ਤਰ•ਾਂ ਠੇਕਾ ਚੁਕਵਾਉਣ ਦੇ ਮੁੱਦੇ ਉੱਤੇ ਘੋਲ ਕੇਂਦਰਤ ਕਰੇਗੀ। ਜਿਸ ਕਰਕੇ ਇੱਕ ਤੀਰ ਨਾਲ ਦੋਵੇਂ ਨਿਸ਼ਾਨੇ ਹਾਸਲ ਕਰ ਲਵਾਂਗੇ। ਪਹਿਲਾਂ ਮਜ਼ਦੂਰਾਂ ਨੂੰ ਪਾੜਨ ਵਾਲਾ ਤੇ ਦੂਜਾ ਜ਼ਮੀਨ ਠੇਕੇ ਉੱਤੇ ਲੈਣ ਵਾਲਾ। ਪਰ ਕਰਾਂਤੀਕਾਰੀ ਪੇਂਡੂ ਮਜ਼ੂਦਰ ਵੱਲੋਂ ਇਸ ਮਸਲੇ ਨੂੰ ਬੜੀ ਮੁਹਾਰਤ ਨਾਲ ਹੱਲ ਕੀਤਾ ਗਿਆ।
ਸਿੱਟੇ ਵਜੋਂ ਸੇਲਵਰ•ਾ ਦੇ ਮਜ਼ਦੂਰ ਆਪਣੇ ਹਿੱਸੇ ਦੀ ਅੱਠ ਕਿੱਲੇ ਜ਼ਮੀਨ 12700 ਰੁਪਏ ਪ੍ਰਤੀ ਏਕੜ ਦੇ ਹਿਸਾਬ ਲੈਣ ਲਈ ਕਾਮਯਾਬ ਹੋਏ। ਬੋਲੀ ਮਜ਼ਦੂਰ ਆਗੂ ਕੁਲਵੰਤ ਸੇਲਵਰ•ਾ ਦੇ ਨਾਂ ਉੱਤੇ ਟੁੱਟੀ। ਬਾਅਦ ਵਿੱਚ ਮਜ਼ਦੂਰਾਂ ਵੱਲੋਂ ਜ਼ਮੀਨ ਦੀ ਵੰਡ ਕੀਤੀ ਗਈ। ਇਸ ਤਰ•ਾਂ ਸੇਲਵਰ•ਾ ਪੇਂਡੂ ਮਜ਼ਦੂਰਾਂ ਦਾ ਜ਼ਮੀਨੀ ਠੇਕਾ ਘੋਲ ਜੇਤੂ ਹੋ ਨਿੱਬੜਿਆ। ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਫੂਲ ਇਕਾਈ ਵੱਲੋਂ ਇਲਾਕਾ ਆਗੂ ਕੁਲਵੰਤ ਸਿੰਘ ਸੇਲਵਰ•ਾ ਦੀ ਅਗਵਾਈ ਵਿੱਚ ਹੋਰ ਪਿੰਡਾਂ, ਜਿਵੇਂ ਢਿਪਾਲੀ, ਰਾਮਪੁਰਾ ਪਿੰਡ, ਘੰਡਾਬੰਨਾ ਆਦਿ ਵਿੱਚ ਵੀ ਇਕਾਈਆਂ ਖੜ•ੀਆਂ ਕੀਤੀਆਂ ਜਾ ਰਹੀਆਂ ਹਨ, ਜਿੱਥੇ ਜਥੇਬੰਦੀ ਦੀ ਉਸਾਰੀ ਲਈ ਜ਼ਮੀਨ ਤਿਆਰ ਹੋ ਚੁੱਕੀ ਹੈ।
No comments:
Post a Comment