ਛਪਦੇ ਛਪਦੇ
ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ 30 ਜੂਨ ਨੂੰ ਬਰਨਾਲਾ ਵਿਖੇ ਕਰਵਾਈ ਕਨਵੈਨਸ਼ਨ ਨੂੰ ਚਰਚਿਤ ਲੇਖਿਕਾ ਅਰੁੰਧਤੀ ਰਾਏ ਅਤੇ ਇਨਕਲਾਬੀ ਕਵੀ ਅਤੇ ਜਮਹੂਰੀ ਹੱਕਾਂ ਦੇ ਝੰਡਾਬਰਦਾਰ ਵਰਵਰਾ ਰਾਓ ਨੇ ਸੰਬੋਧਤ ਕੀਤਾ ਕਿ ''ਅੱਜ ਕਸ਼ਮੀਰ ਵਿੱਚ ਅਤੇ ਬਸਤਰ ਵਿੱਚ ਕਤਲੇਆਮ ਕੀਤਾ ਜਾ ਰਿਹਾ ਹੈ, ਪਹਿਲਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।'' ਉਹਨਾਂ ਜਾਬਰ ਭਾਰਤੀ ਰਾਜ ਦੀ ਦਰਿੰਦਗੀ ਦੇ ਦਰਸ਼ਨ ਕਰਵਾਏ। ਇਸ ਮੌਕੇ ਭੀਮਾ ਕੋਰੇਗਾਉਂ ਘਟਨਾ ਤੋਂ ਬਾਅਦ ਜਮਹੂਰੀ ਹੱਕਾਂ ਦੇ ਕਾਰਕੁੰਨਾਂ, ਆਗੂਆਂ, ਕਬੀਰ ਕਲਾ ਮੰਚ ਤੇ ਕਲਾਕਾਰਾਂ, ਵਕੀਲਾਂ ਅਤੇ ਸੰਪਾਦਕਾਂ ਨੂੰ ਝੂਠੇ ਕੇਸਾਂ ਵਿੱਚ ਬੰਦ ਕਰਨ ਦੀ ਨਿਖੇਧੀ ਕੀਤੀ ਅਤੇ ਫੌਰੀ ਰਿਹਾਈ ਲਈ ਮਤੇ ਪਾਸ ਕੀਤੇ ਗਏ।
No comments:
Post a Comment