ਅਧਿਆਪਕ ਸਾਂਝਾ ਮੋਰਚਾ ਦੀ ਸੂਬਾਈ ਕਨਵੈਨਸ਼ਨ
6 ਜੁਲਾਈ ਨੂੰ ਜ਼ਿਲ•ਾ ਪੱਧਰੇ ਕੂਚ, 14 ਜੁਲਾਈ ਨੂੰ ਮੋਤੀ ਮਹਿਲ ਵੱਲ ਵਹੀਰਾਂ
6 ਅਗਸਤ ਤੋਂ ਪਟਿਆਲੇ ਪੱਕਾ ਮੋਰਚਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਹਿਲਾਂ 4 ਜੂਨ ਅਤੇ ਫਿਰ 19 ਜੂਨ ਨੂੰ ਸਾਂਝਾ ਅਧਿਆਪਕ ਮੋਚਰਾ ਨਾਲ ਤਹਿ ਕੀਤੀਆਂ ਮੀਟਿੰਗਾਂ ਕਰਨ ਤੋਂ ਮੁੱਕਰਨ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ 26 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰੋਹ ਭਰਪੂਰ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਕਨਵੀਨਰਾਂ ਭੁਪਿੰਦਰ ਸਿੰਘ ਵੜੈਚ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਹਰਜੀਤ ਸਿੰਘ ਬਸੋਤਾ ਅਤੇ ਗੁਰਨੈਬ ਸਿੰਘ ਸੰਧੂ ਨੇ ਸਰਕਾਰ ਉੱਪਰ ਦੋਸ਼ ਲਗਾਇਆ ਕਿ ਇੱਕ ਪਾਸੇ ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਨਾਲ ਮੀਟਿੰਗਾਂ ਕਰਕੇ ਮੋਰਚੇ ਦੀਆਂ ਸਮੁੱਚੀਆਂ ਮੰਗਾਂ ਜਿਹਨਾਂ ਵਿੱਚ ਠੇਕਾ ਆਧਾਰਤ ਕੰਮ ਕਰਦੇ ਅਧਆਪਕਾਂ ਸਮੇਤ ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ, ਉਜਾੜਾ ਕਰੂ ਬਦਲੀ ਨੀਤੀ ਦੀ ਥਾਂ ਮੋਰਚੇ ਦੁਆਰਾ ਤਜਵੀਜਤ ਬਦਲੀ ਨੀਤੀ ਲਾਗੂ ਕਰਨ, ਰੈਸ਼ਨੇਲਾਈਜ਼ੇਸ਼ਨ ਨੀਤੀ ਨੂੰ ਮੋਰਚੇ ਦੇ ਸੁਝਾਵਾਂ ਅਨੁਸਾਰ ਸੋਧ ਕੇ ਤਰਕਸੰਗਤ ਬਣਾਉਣ, ਹਰ ਕਿਸਮ ਦੀਆਂ ਪਦ-ਉੱਨਤੀਆਂ ਕਰਨ, ਡੀ.ਏ. ਦੀਆਂ ਕਿਸ਼ਤਾਂ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਲਾਗੂ ਕਰਨ, ਪੜ•ੋ ਪੰਜਾਬ ਪੜ•ਾਓ ਪੰਜਾਬ ਜਿਹੇ ਗੁੰਝਲਦਾਰ ਅਤੇ ਸਮਾਂ ਖਾਊ ਪ੍ਰੋਜੈਕਟ ਬੰਦ ਕਰਕੇ ਐਸ.ਸੀ.ਈ.ਆਰ.ਟੀ. ਦੇ ਪਾਠਕਰਮ ਨੂੰ ਹੀ ਤਰਕਸੰਗਤ ਬਣਾਉਣ, 3582 ਅਧਿਆਪਕਾਂ ਨੂੰ ਸਰਹੱਦੀ ਜ਼ਿਲਿ•ਆਂ ਵਿੱਚ ਤਾਇਨਾਤ ਕਰਨ ਦਾ ਵਿਰੋਧ ਕਰਦਿਆਂ ਜੱਦੀ ਜ਼ਿਲਿ•ਆਂ ਵਿੱਚ ਨਿਯੁਕਤੀ ਦੀ ਮੰਗ ਕਰਨ ਸਮੇਤ ਬਾਕੀ ਮੰਗਾਂ ਉੱਪਰ ਸਹਿਮਤੀ ਪ੍ਰਗਟਾਉਂਦਿਆਂ ਇਹਨਾਂ ਮੰਗਾਂ ਨੂੰ ਜਾਇਜ ਕਰਾਰ ਦਿੱਤਾ ਸੀ। ਖੁਦ ਮੁੱਖ ਮੰਤਰੀ ਪੰਜਾਬ ਨੇ ਵੀ 27 ਅਪ੍ਰੈਲ ਨੂੰ ਮੋਰਚੇ ਨਾਲ ਕੀਤੀ ਮੀਟਿੰਗ ਵਿੱਚ ਸਮੁਹ ਮੰਗਾਂ ਮਸਲਿਆਂ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੰਦਿਆਂ ਸ਼ਾਹਕੋਟ ਜਿਮਨੀ ਚੋਣ ਦਾ ਹਵਾਲਾ ਦਿੰਦਿਆਂ 4 ਜੂਨ ਨੂੰ ਦੁਬਾਰਾ ਮੀਟਿੰਗ ਕਰਕੇ ਇਹਨਾਂ ਮੰਗਾਂ ਦੇ ਹੱਲ ਦਾ ਐਲਾਨ ਕਰਨ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਹੁਣ ਪੰਜਾਬ ਸਰਕਾਰ ਮੀਟਿੰਗ ਕਰਨ ਤੋਂ ਪਿੱਛੇ ਹਟਦਿਆਂ ਸਮਾਂ ਟਪਾਉਣ ਦੀ ਨੀਤੀ ਅਪਣਾ ਰਹੀ ਹੈ। ਜਿਸ ਕਰਕੇ ਸਰਕਾਰ ਦੇ ਇਸ ਰਵੱਈਏ ਪ੍ਰਤੀ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਬਣੀ ਹੋਈ ਹੈ।
ਸਰਕਾਰ ਦੇ ਇਸ ਰਵੱਈਏ ਦੇ ਖਿਲਾਫ ਮੋਰਚੇ ਵੱਲੋਂ ਅੱਜ ਦੀ ਕਨਵੈਨਸ਼ਨ ਵਿੱਚ ਤਿੱਖੇ ਅਤੇ ਨਿਰਣਾਇਕ ਸੰਘਰਸ਼ ਦਾ ਐਲਾਨ ਕਰਦਿਆਂ 14 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਸੰਘਰਸ਼ ਦਾ ਕੇਂਦਰ ਬਣਾਉਂਦਿਆਂ ਮੋਤੀ ਮਹਿਲ ਵੱਲ ਵਹੀਕਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਜੇਕਰ ਫਿਰ ਵੀ ਪੰਜਾਬ ਸਰਕਾਰ ਆਪਣਾ ਅੜੀਅਲ ਰਵੱਈਆ ਬਰਕਰਾਰ ਰੱਖਦਿਆਂ ਅਧਿਆਪਕਾਂ ਦੀਆਂ ਮੰਗਾਂ-ਮਸਲਿਆਂ ਨੂੰ ਹੱਲ ਕਰਨ ਤੋਂ ਇਨਕਾਰੀ ਹੁੰਦੀ ਹੈ ਤਾਂ 6 ਅਗਸਤ ਤੋਂ ਪਟਿਆਲਾ ਵਿਖੇ ਸੂਬਾ ਪੱਧਰੀ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਤਿਆਰੀ ਲਈ 6 ਜੁਲਾਈ ਨੂੰ ਪੰਜਾਬ ਦੇ ਸਾਰੇ ਜ਼ਿਲ•ਾ ਹੈੱਡਕੁਆਟਰਾਂ 'ਤੇ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਰੋਸ ਪੱਤਰ ਭੇਜੇ ਜਾਣਗੇ।
ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਸਮੁੱਚੇ ਮੰਗਾਂ-ਮਸਲੇ ਹੱਲ ਕਰਵਾਉਣ ਲਈ ਆਰ-ਪਾਰ ਦਾ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ। ਪਟਿਆਲਾ ਪੱਕੇ ਧਰਨੇ ਤੋਂ ਬਾਅਦ ਜੇਲ• ਭਰੋ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ। ਸਾਰੇ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਉਪਰੋਕਤ ਨਿਰਣਾਇਕ ਸੰਘਰਸ ਲਈ ਕਮਰਕੱਸੇ ਕੱਸ ਕੇ ਤਿਆਰ ਰਹਿਣ ਦਾ ਸੁਨੇਹਾ ਦਿੱਤਾ। ਇਸ ਕਨਵੈਨਸ਼ਨ ਨੂੰ ਉਪਰੋਕਤ ਤੋਂ ਇਲਾਵਾ ਹੋਰ ਕਈ ਆਗੁਆਂ ਨੇ ਵੀ ਸੰਬੋਧਨ ਕੀਤਾ।

No comments:
Post a Comment