ਖੇਤ ਮਜ਼ਦੂਰਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਨਮੋਲ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਦਾ ਠੇਕਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਅਨੁਸਾਰ ਵਧ ਕੇ ਆਉਣ ਨਾਲ ਦਲਿਤ ਮਜ਼ਦੂਰਾਂ ਦੇ ਸੰਘਰਸ਼ ਕਾਰਨ ਬੀ.ਡੀ.ਪੀ.ਓ.ਨੂੰ ਬੋਲੀ ਕੈਂਸਲ ਕਰਨੀ ਪਈ। ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦਾ ਠੇਕਾ ਘੱਟ ਕਰਵਾਉਣ ਦੀ ਮੰਗ ਨੂੰ ਲੈ ਕੇ ਬੋਲੀ ਵਾਲੀ ਥਾਂ ਦੇ ਉੱਪਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਸੈਕਟਰੀ ਲਖਬੀਰ ਸਿੰਘ, ਜਿਲ•ਾ ਆਗੂ ਧਰਮਪਾਲ ਸਿੰਘ ਤੇ ਬਿਮਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਜੋ ਇਸ ਵਾਰ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦਾ ਠੇਕਾ ਵਧਾਇਆ ਹੈ।ਸਰਕਾਰ ਦਾ ਇਹ ਫੈਸਲਾ ਮਜ਼ਦੂਰ ਵਿਰੋਧੀ ਹੈ ਜਿਸ ਨੂੰ ਕਿ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਹ ਜ਼ਮੀਨ ਦਲਿਤ ਮਜਦੂਰ ਮਾਨ/ਸਨਮਾਨ ਨਾਲ ਜੁੜੀ ਹੋਈ ਹੈ। ਜਿਕਰਯੋਗ ਹੈ ਕਿ ਇਸ ਵਾਰ ਪਿੰਡ ਦੇ ਕੁਝ ਧਨਾਢ ਚੌਧਰੀਆਂ ਵੱਲੋਂ ਮਜ਼ਦੂਰਾਂ ਦੇ ਏਕੇ ਨੂੰ ਤੋੜਨ ਲਈ ਮਜ਼ਦੂਰ ਭਾਈਚਾਰੇ ਵਿੱਚੋਂ ਇੱਕ ਮਜ਼ਦੂਰ ਨੂੰ ਤਿਆਰ ਕਰਕੇ ਬੋਲੀ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਮਜ਼ਦੂਰ ਭਾਈਚਾਰੇ ਦੇ ਸਖ਼ਤ ਵਿਰੋਧ ਤੇ ਜੋਰਦਾਰ ਨਾਹਰੇਬਾਜ਼ੀ ਦੇ ਕਾਰਨ ਪਿੱਛੇ ਹੱਟਣਾ ਪਿਆ। ਰੈਲੀ ਦੌਰਾਨ ਭਰਾਤਰੀ ਜਥੇਬੰਦੀ ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਜਗਸੀਰ ਸਿੰਘ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਤੇ ਵਰਕਰਾਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਹਾਜ਼ਰ ਬੀਡੀਪੀਓ ਸੁਖਚੈਨ ਸਿੰਘ ਦੇ ਕਹਿਣ ਦੇ ਅਨੁਸਾਰ ਕਿ ਮੈਂ ਬੋਲੀ ਦਾ ਠੇਕਾ ਨਹੀਂ ਘਟਾ ਸਕਦਾ ਤੇ ਇਸ ਸਬੰਧੀ ਉਪਰਲੇ ਅਧਿਕਾਰੀਆਂ ਨਾਲ ਵਿਚਾਰ/ਚਰਚਾ ਕਰਕੇ ਬੋਲੀ ਕਦੋਂ ਹੋਣੀ ਹੈ ਦੱਸ ਦਿੱਤਾ ਜਾਵੇਗਾ।
ਹਜਾਰਾਂ ਦਲਿਤਾਂ ਵੱਲੋਂ ਨਜੂਲ ਜ਼ਮੀਨਾਂ ਲਈ ਚੰਡੀਗੜ• ਧਰਨਾ
ਸਮਾਜ ਵਿੱਚੋਂ ਹਾਸ਼ੀਏ ਤੇ ਧੱਕੇ ਦਲਿਤਾਂ ਵਲੋਂ ਆਪਣੇ ਹਿੱਸੇ ਆਈਆਂ ਜਮੀਨਾਂ ਨੂੰ ਖੁਰਦ ਬੁਰਦ ਕਰਨ ਵਿਰੁੱਧ ਤੇ ਦਲਿਤਾਂ ਦੀਆਂ ਨਜੂਲ ਲੈਂਡ ਕੌਪਰੇਟਿਵ ਸੁਸਾਇਟੀਆਂ ਨੂੰ ਦੂਸਰੀਆਂ ਕੌਪਰੇਟਿਵ ਸੁਸਾਇਟੀਆਂ ਮੁਕਾਬਲੇ ਖੂੰਜੇ ਲਾਉਣ ਵਿਰੁੱਧ 7 ਮਈ ਨੂੰ ਦੁਸਹਿਰਾ ਗਰਾਊਂਡ ਤੋਂ ਚੰਡੀਗੜ• ਰਜਿਸਟਰਾਰ ਦਫ਼ਤਰ ਵੱਲ ਜਿਉ ਹੀ ਮੁਜਾਹਰਾ ਸੁਰੂ ਕੀਤਾ ਗਿਆ ਤੇ ਉਥੇ ਹੀ ਰੋਕ ਲਿਆ ਦਲਿਤਾਂ ਨੇ ਫਿਰ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਪ੍ਰਸਾਸਨ ਨੇ 19 ਮਈ ਸੁਰੇਸ਼ ਕੁਮਾਰ (ਚੀਫ ਸੈਕਟਰੀ) ਨਾਲ ਮੀਟਿੰਗ ਕਰਾਉਣ ਤੈਅ ਹੋਇਆ
ਇਥੇ ਦਲਿਤਾਂ ਨੂੰ ਸੰਬੋਧਨ ਕਰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਕਟਰੀ ਗੁਰਮੁੱਖ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਨਜੂਲ ਲੈਂਡ ਦੀਆਂ ਜ਼ਮੀਨਾਂ ਦੀ ਮਾਲਕੀ ਹੱਕ ਦਾ ਨੋਟੀਫਿਕ•ੇਨ ਜਾਰੀ ਕੀਤਾ ਪ੍ਰੰਤੂ ਲਾਗੂ ਨਹੀਂ ਕੀਤਾ? ਹੁਣ ਫਿਰ ਕਾਂਗਰਸ ਸਰਕਾਰ ਵੀ ਉਹੀ ਨਕਸ਼ੇ ਕਦਮ ਤੇ ਚੱਲ ਰਹੀ ਹੈ?
ਪਿਛਲੇ ਦਿਨੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫਦ ਪ੍ਰਧਾਨ ਮੁਕੇਸ਼ ਮਲੌਦ ਦੀ ਅਗਵਾਈ ਹੇਠ ਰਜਿਸਟਰਾਰ ਨੂੰ ਮਿਲਿਆ ਸੀ? ਪਰ ਰਜਿਸਟਰਾਰ ਨੇ ਦਲਿਤਾਂ ਦੀਆਂ ਪੰਜਾਬ ਵਿਚ ਚਲ ਰਹੀਆਂ 418 ਸੁਸਾਇਟੀਆਂ ਤੋਂ ਅਨਜਾਣਤਾ ਪ੍ਰਗਟਾਈ, ਜਿਹੜੀ ਦਲਿਤਾਂ ਨਾਲ ਵਿਤਕਰੇ ਦੀ ਇੰਤਹਾ ਹੈ। ਉਸਤੇ ਐਸ.ਸੀ./ਐਸ.ਟੀ. ਐਕਟ ਰਾਹੀਂ ਕਾਰਵਾਈ ਹੋਣੀ ਚਾਹੀਦੀ ਹੈ। ਜੱਥੇਬੰਦੀ ਦੇ ਆਗੂ ਬਲਵਿੰਦਰ ਜਲੂਰ ਨੇ ਕਿਹਾ ਕਿ ਦਲਿਤਾਂ ਨੂੰ ਨਜੂਲ ਕੌਪਰੇਟਿਵ ਸੁਸਾਇਟੀਆਂ ਦੀਆਂ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਇਹਨਾਂ ਨਜੂਲ ਕੋਆਪਰੇਟਿਵ ਸੁਸਾਇਟੀਆਂ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ। ਇਹਨਾਂ ਵਿੱਚ ਖਾਦਾਂ, ਖੇਤੀਬਾੜੀ ਸੰਦ ਦਿੱਤੇ ਜਾਣ ਤੇ ਹੱਦ ਕਰਜੇ ਬਣਾਏ ਜਾਣ। ਨਜੂਲ ਕੌਪਰੇਟਿਵ ਸੁਸਾਇਟੀਆਂ ਦੀਆਂ ਜ਼ਮੀਨਾਂ ਉਪਰ ਉੱਚੇ ਧਨਾਢ ਲੋਕਾਂ ਦੇ ਨਜਾਇਜ ਕਬਜੇ ਹਟਾਏ ਜਾਣ। ਜਥੇਬੰਦੀ ਦੇ ਆਗੂ ਗੁਰਚਰਨ ਸਿੰਘ ਡਕੌਂਦਾ ਨੇ ਕਿਹਾ ਕਿ ਇਹ ਮਹਿਕਮਾ ਐਨੀ ਬੁਰੀ ਤਰ•ਾਂ ਦਲਿਤਾਂ ਨਾਲ ਮਾੜਾ ਵਿਹਾਰ ਕਰਦਾ ਅਤੇ ਰਿਸ਼ਵਤਖੋਰੀ ਨਾਲ ਭਰਿਆ ਪਿਆ ਹੈ ਕਿ ਸੁਸਾਇਟੀਆਂ ਦੇ ਮਰ ਚੁੱਕੇ ਮੈਂਬਰਾਂ ਦੇ ਵਾਰਿਸਾਂ ਨੂੰ ਸੁਸਾਇਟੀਆਂ ਦੇ ਮੈਂਬਰ ਬਣਾਉਣ ਦਾ ਸਿਰਫ ਪੰਜ ਮਿੰਟ ਦਾ ਕੰਮ 40-40 ਸਾਲਾਂ ਤੋਂ ਲਟਕ ਰਿਹਾ ਹੈ। ਸੁਸਾਇਟੀਆਂ ਦੀਆਂ ਜ਼ਮੀਨਾਂ 'ਚ ਪਾਣੀ ਦਾ ਪ੍ਰਬੰਧ ਨਹੀਂ ਹੈ।
ਬਰਨਾਲੇ ਤੋਂ ਜੱਥੇਬੰਦੀ ਦੇ ਆਗੂ ਗੁਰਦੀਪ ਧੰਦੀਵਾਲ ਨੇ ਕਿਹਾ ਕਿ ਨਜੂਲ ਸੁਸਾਇਟੀਆਂ ਤੋਂ ਸਰਕਾਰ ਤੇ ਅਫਸਰਸ਼ਾਹੀ ਨਜਾਇਜ ਕਬਜੇ ਇਸ ਕਰਕੇ ਨਹੀਂ ਹਟਾਉਂਦੀ ਕਿਉਂਕਿ ਇਹਨਾਂ ਜ਼ਮੀਨਾਂ ਤੇ ਕਾਂਗਰਸੀ ਅਕਾਲੀ ਤੇ ਹੋਰ ਸੱਤਾਧਾਰੀ ਪਾਰਟੀਆਂ ਸਮੇਤ ਅਫਸਰਸ਼ਾਹੀ ਨੇ ਆਪ ਕਬਜੇ ਕੀਤੇ ਹੋਏ ਹਨ। ਪੰਜਾਬ ਵਿੱਚ ਕੁੱਲ ਜ਼ਮੀਨ ਸੁਸਾਇਟੀ ਕੋਲ 16423 ਏਕੜ ਹੈ ਅਤੇ ਇਹ ਅੱਧੀ ਤੋਂ ਵੱਧ ਨਜਾਇਜ ਕਬਜੇ ਹੇਠ ਹੈ? ਹੋਰਨਾਂ ਤੋਂ ਇਲਾਵਾ ਰਣਧੀਰ ਕਾਦਰਾਬਾਦ, ਮਨਪ੍ਰੀਤ ਭੱਟੀਵਾਲ, ਹਰਬੰਸ ਕੌਰ ਕੁਲਾਰਾ, ਬੁੱਧ ਸਿੰਘ ਸਮੂਰਾਂ, ਬਿੰਦਾ ਸਿੰਘ ਕੁਲਾਰਾ ਆਦਿ ਨੇ ਸੰਬੋਧਨ ਕਰਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਸੰਗਰੂਰ 'ਚ ਸਿਖ਼ਰ ਦੁਪਹਿਰੇ ਡੀਸੀ ਕੰਪਲੈਕਸ ਦਾ ਘਿਰਾਓ
ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਸਾਂਝੀ ਖੇਤੀ ਲਈ ਘੱਟ ਰੇਟ 'ਤੇ ਲੈਣ ਲਈ 7 ਜੂਨ ਨੂੰ ਦਲਿਤ ਵਰਗ ਨਾਲ ਸਬੰਧਤ ਔਰਤਾਂ ਸਮੇਤ ਸੈਂਕੜੇ ਲੋਕਾਂ ਵੱਲੋਂ ਸਿਖ਼ਰ ਦੁਪਹਿਰੇ ਕੜਕਦੀ ਧੁੱਪ ਵਿੱਚ ਕਰੀਬ ਇੱਕ ਘੰਟਾ ਡੀਸੀ ਕੰਪਲੈਕਸ ਸੰਗਰੂਰ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ।
43 ਡਿਗਰੀ ਤਾਪਮਾਨ ਦੌਰਾਨ ਤਪਦੀ ਪੱਕੀ ਸੜਕ ਉਪਰ ਬੈਠੀਆਂ ਸੈਂਕੜੇ ਔਰਤਾਂ ਪੰਚਾਇਤੀ ਜ਼ਮੀਨਾਂ 'ਚੋਂ ਆਪਣਾ ਤੀਜੇ ਹਿੱਸੇ ਦਾ ਹੱਕ ਲੈਣ ਲਈ ਡਟੀਆਂ ਰਹੀਆਂ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਨਮੋਲ, ਹਕੀਮਵਾਲਾ, ਖਡਿਆਲ, ਤੋਲਾਵਾਲ ਅਤੇ ਕਹੇਰੂ ਵਿਖੇ ਰੈਲੀਆਂ ਕੀਤੀਆਂ ਗਈਆਂ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਤੋਂ ਵਾਂਝੇ ਸੰਗਰੂਰ, ਸੁਨਾਮ, ਧੂਰੀ, ਭਵਾਨੀਗੜ• ਆਦਿ ਬਲਾਕਾਂ ਅਧੀਨ ਵੱਖ-ਵੱਖ ਪਿੰਡਾਂ ਦੇ ਦਲਿਤ ਵਰਗ ਦੇ ਸੈਂਕੜੇ ਲੋਕ ਧਰਨੇ ਵਿੱਚ ਪੁੱਜੇ ਹੋਏ ਸਨ। ਇਹ ਸਾਰੇ ਉਨ•ਾਂ ਪਿੰਡਾਂ ਦੇ ਦਲਿਤ ਪਰਿਵਾਰ ਸਨ, ਜਿਹੜੇ ਪਿੰਡਾਂ ਵਿੱਚ ਅਜੇ ਤੱਕ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਸਿਰੇ ਨਹੀਂ ਚੜ•ੀ। ਘਿਰਾਓ ਕਾਰਨ ਡੀਸੀ ਕੰਪਲੈਕਸ ਦੇ ਮੁੱਖ ਗੇਟ 'ਤੇ ਕਰੀਬ ਇੱਕ ਘੰਟਾ ਨਾ ਕੋਈ ਅੰਦਰ ਜਾ ਸਕਿਆ ਅਤੇ ਨਾ ਹੀ ਬਾਹਰ ਆ ਸਕਿਆ। ਪੁਲੀਸ ਵੱਲੋਂ ਗੇਟ ਬੰਦ ਕਰਕੇ ਨਾਕੇ ਲਾਏ ਹੋਏ ਸਨ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤ ਵਰਗ ਦੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਦਲਿਤ ਪਰਿਵਾਰ ਸਾਂਝੀ ਖੇਤੀ ਲਈ ਜ਼ਮੀਨ ਘੱਟ ਰੇਟ 'ਤੇ ਲੈਣਾ ਚਾਹੁੰਦੇ ਹਨ ਤਾਂ ਜੋ ਮਜ਼ਦੂਰ ਔਰਤਾਂ ਨੂੰ ਬੇਗਾਨੇ ਖੇਤਾਂ ਦੀਆਂ ਵੱਟਾਂ 'ਤੇ ਜ਼ਲੀਲ ਨਾ ਹੋਣਾ ਪਵੇ ਅਤੇ ਖੁਦ ਮਿਹਨਤ ਕਰਕੇ ਆਤਮ ਨਿਰਭਰ ਹੋ ਸਕਣ। ਉਨ•ਾਂ ਕਿਹਾ ਕਿ ਅਨੇਕ ਪਿੰਡਾਂ ਵਿੱਚ ਜ਼ਮੀਨ ਦੀਆਂ ਬੋਲੀਆਂ ਕਈ-ਕਈ ਵਾਰ ਮੁਲਤਵੀ ਹੋ ਚੁੱਕੀਆਂ ਹਨ। ਸਬੰਧਤ ਬੀਡੀਪੀਓਜ਼ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਉਨ•ਾਂ ਕਿਹਾ ਕਿ ਦਲਿਤ ਪਰਿਵਾਰਾਂ ਨੂੰ ਉਪਜਾਊ ਜ਼ਮੀਨ ਨਹੀਂ ਦਿੱਤੀ ਜਾ ਰਹੀ, ਨਾ ਹੀ ਪਿੰਡਾਂ ਦੇ ਨੇੜੇ ਜ਼ਮੀਨ ਦਿੱਤੀ ਜਾ ਰਹੀ ਹੈ। ਕਈ ਪਿੰਡਾਂ ਵਿੱਚ ਕਾਸ਼ਤ ਲਈ ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਕਈਆਂ ਵਿੱਚ ਮਾਰੂ ਜ਼ਮੀਨ ਦਿੱਤੀ ਜਾ ਰਹੀ ਹੈ, ਜਿਥੇ ਪਸ਼ੂਆਂ ਲਈ ਹਰਾ ਚਾਰਾ ਹੋਣਾ ਸੰਭਵ ਨਹੀਂ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਾਂਝੀ ਖੇਤੀ ਲਈ ਘੱਟ ਰੇਟ 'ਤੇ ਜ਼ਮੀਨਾਂ ਦਿੱਤੀਆਂ ਜਾਣ।
No comments:
Post a Comment